ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਾਰਤ ਦੇ ਹਰ ਕੋਨੇ ਵਿੱਚ ਉਤਸ਼ਾਹ ਅਤੇ ਉਮੰਗ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਕਿ 365 ਦਿਨ, ਦੇਸ਼ ਦੇ ਕਿਸੇ-ਨਾ-ਕਿਸੇ ਕੋਨੇ ਵਿੱਚ ਕੋਈ-ਨਾ-ਕੋਈ ਉਤਸਵ ਨਜ਼ਰ ਆਉਂਦਾ ਹੈ। ਦੂਰ ਤੋਂ ਦੇਖਣ ਵਾਲੇ ਨੂੰ ਤਾਂ ਕਦੇ ਇਹ ਲਗੇਗਾ ਕਿ ਜਿਵੇਂ ਭਾਰਤੀ ਜਨ-ਜੀਵਨ, ਇਹ ਉਤਸਵ ਦਾ ਦੂਸਰਾ ਨਾਮ ਹੈ, ਅਤੇ ਇਹ ਸੁਭਾਵਿਕ ਵੀ ਹੈ। ਵੇਦ-ਕਾਲ ਤੋਂ ਅੱਜ ਤੱਕ ਭਾਰਤ ਵਿੱਚ ਜੋ ਉਤਸਵਾਂ ਦੀ ਪਰੰਪਰਾ ਰਹੀ ਹੈ, ਇਹ ਸਮੇਂ ਅਨੁਸਾਰ ਤਬਦੀਲੀ ਵਾਲੇ ਉਤਸਵ ਰਹੇ ਹਨ। ਮਿਆਦ ਪੁੱਗੇ (कालबाह्य) ਉਤਸਵਾਂ ਦੀ ਪਰੰਪਰਾ ਨੂੰ ਖਤਮ ਕਰਨ ਦੀ ਹਿੰਮਤ ਅਸੀਂ ਦੇਖੀ ਹੈ ਅਤੇ ਸਮੇਂ ਅਤੇ ਸਮਾਜ ਦੀ ਮੰਗ ਅਨੁਸਾਰ ਉਤਸਵਾਂ ਵਿੱਚ ਤਬਦੀਲੀ ਵੀ ਸਹਿਜ ਰੂਪ ਵਿੱਚ ਸਵੀਕਾਰ ਕੀਤੀ ਗਈ ਹੈ। ਪਰ ਇਨ੍ਹਾਂ ਸਭ ਤੋਂ ਇੱਕ ਗੱਲ ਅਸੀਂ ਭਲੀਭਾਂਤ ਦੇਖ ਸਕਦੇ ਹਾਂ ਕਿ ਭਾਰਤ ਦੇ ਉਤਸਵਾਂ ਦੀ ਇਹ ਪੂਰੀ ਯਾਤਰਾ, ਉਸ ਦਾ ਵਿਸਤਾਰ, ਉਨ੍ਹਾਂ ਦੀ ਗਹਿਰਾਈ, ਜਨ-ਜਨ ਵਿੱਚ ਉਸ ਦੀ ਪੈਠ, ਇੱਕ ਮੂਲ ਮੰਤਰ ਨਾਲ ਜੁੜੀ ਹੋਈ ਹੈ-ਯਾਤਰਾ, ਖੁਦ ਨੂੰ ਸਮਸ਼ਟੀ ਦੀ ਤਰਫ਼ ਲੈ ਕੇ ਜਾਣਾ। ਵਿਅਕਤੀ ਅਤੇ ਵਿਅਕਤਿਤਵ ਦਾ ਵਿਸਤਾਰ ਹੈ, ਆਪਣੀ ਸੀਮਤ ਸੋਚ ਦੇ ਦਾਇਰੇ ਨੂੰ, ਸਮਾਜ ਤੋਂ ਬ੍ਰਹਿਮੰਡ ਤੱਕ ਵਿਸਤ੍ਰਿਤ ਕਰਨ ਦੀ ਕੋਸ਼ਿਸ਼ ਹੋਵੇ ਅਤੇ ਇਹ ਉਤਸਵਾਂ ਦੇ ਮਾਧਿਅਮ ਤੋਂ ਕਰਨਾ। ਭਾਰਤ ਦੇ ਉਤਸਵ ਕਦੇ ਖਾਣ-ਪੀਣ ਦੀ ਮਹਿਫ਼ਲ ਵਰਗੇ ਦਿਖਾਈ ਦਿੰਦੇ ਹਨ। ਪਰ ਉਸ ਵਿੱਚ ਵੀ ਮੌਸਮ ਕਿਵੇਂ ਹੈ, ਕਿਸ ਮੌਸਮ ਵਿੱਚ ਕੀ ਖਾਣਾ ਚਾਹੀਦਾ ਹੈ। ਕਿਸਾਨਾਂ ਦੀ ਕਿਹੜੀ ਪੈਦਾਵਾਰ ਹੈ, ਉਸ ਪੈਦਾਵਾਰ ਨੂੰ ਉਤਸਵ ਵਿੱਚ ਕਿਵੇਂ ਬਦਲਣਾ ਹੈ। ਸਿਹਤ ਦੀ ਦ੍ਰਿਸ਼ਟੀ ਤੋਂ ਕੀ ਸੰਸਕਾਰ ਹੋਣ। ਇਹ ਸਾਰੀਆਂ ਗੱਲਾਂ, ਸਾਰੇ ਪੁਰਖਿਆਂ ਨੇ ਬਹੁਤ ਵਿਗਿਆਨਕ ਤਰੀਕੇ ਨਾਲ, ਉਤਸਵ ਵਿੱਚ ਸਮੇਟ ਲਈਆਂ ਹਨ। ਅੱਜ ਪੂਰਾ ਵਿਸ਼ਵ environment ਦੀ ਚਰਚਾ ਕਰਦਾ ਹੈ। ਪ੍ਰਕਿਰਤੀ-ਵਿਨਾਸ਼ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਦੀ ਉਤਸਵ ਪਰੰਪਰਾ, ਪ੍ਰਕਿਰਤੀ-ਪ੍ਰੇਮ ਨੂੰ ਬਲਵਾਨ ਬਣਾਉਣ ਵਾਲੀ, ਬਾਲਕ ਤੋਂ ਲੈ ਕੇ ਹਰ ਵਿਅਕਤੀ ਨੂੰ ਸੰਸਕਾਰਿਤ ਕਰਨ ਵਾਲੀ ਰਹੀ ਹੈ। ਰੁੱਖ ਹੋਵੇ, ਪੌਦੇ ਹੋਣ, ਨਦੀ ਹੋਵੇ, ਪਸ਼ੂ ਹੋਣ, ਪਰਬਤ ਹੋਣ, ਪੰਛੀ ਹੋਣ, ਹਰ ਇੱਕ ਦੇ ਪ੍ਰਤੀ ਜ਼ਿੰਮੇਵਾਰੀ ਭਾਵ ਜਗਾਉਣ ਵਾਲੇ ਉਤਸਵ ਰਹੇ ਹਨ। ਅੱਜਕੱਲ੍ਹ ਤਾਂ ਅਸੀਂ ਲੋਕ Sunday ਨੂੰ ਛੁੱਟੀ ਮਨਾਉਂਦੇ ਹਾਂ, ਪਰ ਜੋ ਪੁਰਾਣੀ ਪੀੜ੍ਹੀ ਦੇ ਲੋਕ ਹਨ, ਮਜ਼ਦੂਰੀ ਕਰਨ ਵਾਲੇ ਵਰਗ ਹਨ, ਮਛੇਰੇ ਹਨ, ਤੁਸੀਂ ਦੇਖਿਆ ਹੋਏਗਾ ਸਦੀਆਂ ਤੋਂ ਸਾਡੇ ਇੱਥੇ ਪਰੰਪਰਾ ਸੀ-ਪੁੰਨਿਆਂ ਅਤੇ ਮੱਸਿਆ ਦੀ ਛੁੱਟੀ ਮਨਾਉਣ ਦੀ। ਅਤੇ ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਪੁੰਨਿਆਂ ਅਤੇ ਮੱਸਿਆ ਨੂੰ, ਸਮੁੰਦਰ ਦੇ ਜਲ ਵਿੱਚ ਕਿਸ ਪ੍ਰਕਾਰ ਨਾਲ ਤਬਦੀਲੀ ਆਉਂਦੀ ਹੈ, ਪ੍ਰਕਿਰਤੀ ‘ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪ੍ਰਭਾਵ ਹੁੰਦਾ ਹੈ। ਅਤੇ ਉਹ ਮਾਨਵ-ਮਨ ‘ਤੇ ਵੀ ਪ੍ਰਭਾਵ ਹੁੰਦਾ ਹੈ। ਮਤਲਬ ਇੱਥੇ ਤੱਕ ਸਾਡੇ ਇੱਥੇ ਛੁੱਟੀ ਵੀ ਬ੍ਰਹਿਮੰਡ ਅਤੇ ਵਿਗਿਆਨ ਨਾਲ ਜੋੜ ਕੇ ਮਨਾਉਣ ਦੀ ਪਰੰਪਰਾ ਵਿਕਸਤ ਹੋਈ ਸੀ। ਅੱਜ ਜਦੋਂ ਅਸੀਂ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਾਂ ਤਾਂ ਜਿਵੇਂ ਮੈਂ ਕਿਹਾ, ਸਾਡਾ ਹਰ ਤਿਉਹਾਰ ਸਿੱਖਿਆਦਾਇਕ ਹੁੰਦਾ ਹੈ, ਸਿੱਖਿਆ ਦਾ ਬੋਧ ਲੈ ਕੇ ਆਉਂਦਾ ਹੈ। ਇਹ ਦੀਵਾਲੀ ਦਾ ਤਿਉਹਾਰ ‘ਤਮਸੋ ਮਾ ਜਯੋਤੀਰਗਮਯ ‘ (तमसो मा ज्योतिर्गमय) ਹਨੇਰੇ ਤੋਂ ਪ੍ਰਕਾਸ਼ ਦੀ ਤਰਫ਼ ਜਾਣ ਦਾ ਇੱਕ ਸੰਦੇਸ਼ ਦਿੰਦਾ ਹੈ। ਅਤੇ ਹਨੇਰਾ, ਉਹ ਪ੍ਰਕਾਸ਼ ਦੀ ਅਣਹੋਂਦ ਦਾ ਹੀ ਹਨੇਰੇ ਵਾਲਾ ਹਨੇਰਾ ਨਹੀਂ ਹੈ, ਅੰਨ੍ਹੀ ਸ਼ਰਧਾ ਦਾ ਵੀ ਹਨੇਰਾ ਹੈ, ਅਸਿੱਖਿਆ ਦਾ ਵੀ ਹਨੇਰਾ ਹੈ, ਗ਼ਰੀਬ ਦਾ ਵੀ ਹਨੇਰਾ ਹੈ, ਸਮਾਜਿਕ ਬੁਰਾਈਆਂ ਦਾ ਵੀ ਹਨੇਰਾ ਹੈ। ਦੀਵਾਲੀ ਦਾ ਦੀਵਾ ਬਾਲ ਕੇ, ਸਮਾਜ ਦੋਸ਼-ਰੂਪੀ ਜੋ ਹਨੇਰਾ ਛਾਇਆ ਹੋਇਆ ਹੈ, ਵਿਅਕਤੀ ਦੋਸ਼-ਰੂਪੀ ਜੋ ਹਨੇਰਾ ਛਾਇਆ ਹੋਇਆ ਹੈ, ਉਸ ਤੋਂ ਵੀ ਮੁਕਤੀ ਅਤੇ ਉਹ ਤਾਂ ਦੀਵਾਲੀ ਦਾ ਦੀਵਾ ਬਾਲ ਕੇ, ਪ੍ਰਕਾਸ਼ ਪੰਹੁਚਾਉਣ ਦਾ ਤਿਉਹਾਰ ਬਣਦਾ ਹੈ। ਇੱਕ ਗੱਲ ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ, ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਅਮੀਰ-ਤੋਂ-ਅਮੀਰ ਦੇ ਘਰ ਚਲੇ ਜਾਓ, ਗ਼ਰੀਬ-ਤੋਂ-ਗ਼ਰੀਬ ਦੀ ਝੌਂਪੜੀ ਵਿੱਚ ਚਲੇ ਜਾਈਏ, ਦੀਵਾਲੀ ਦੇ ਤਿਉਹਾਰ ਵਿੱਚ, ਹਰ ਪਰਿਵਾਰ ਵਿੱਚ ਸਵੱਛਤਾ ਦਾ ਅਭਿਆਨ ਚਲਦਾ ਦਿਖਾਈ ਦਿੰਦਾ ਹੈ। ਘਰ ਦੇ ਹਰ ਕੋਨੇ ਦੀ ਸਫਾਈ ਹੁੰਦੀ ਹੈ। ਗ਼ਰੀਬ ਦੇ ਆਪਣੇ ਮਿੱਟੀ ਦੇ ਬਰਤਨ ਹੋਣਗੇ, ਤਾਂ ਮਿੱਟੀ ਦੇ ਬਰਤਨ ਵੀ ਅਜਿਹੇ ਸਾਫ ਕਰਦੇ ਹਨ ਜਿਵੇਂ ਬਸ ਇਹ ਦੀਵਾਲੀ ਆਈ ਹੈ। ਦੀਵਾਲੀ ਇੱਕ ਸਵੱਛਤਾ ਅਭਿਆਨ ਵੀ ਹੈ। ਪਰ ਸਮੇਂ ਦੀ ਮੰਗ ਹੈ ਕਿ ਸਿਰਫ਼ ਘਰ ਵਿੱਚ ਸਫਾਈ ਨਹੀਂ, ਪੂਰੇ ਪਰਿਵਾਰ ਦੀ ਸਫਾਈ, ਪੂਰੇ ਮੁਹੱਲੇ ਦੀ ਸਫਾਈ, ਪੂਰੇ ਪਿੰਡ ਦੀ ਸਫਾਈ, ਅਸੀਂ ਆਪਣੇ ਇਸ ਸੁਭਾਅ ਅਤੇ ਪਰੰਪਰਾ ਦਾ ਵਿਸਤਾਰ ਕਰਨਾ ਹੈ, ਵਿਸਤਾਰ ਦੇਣਾ ਹੈ। ਦੀਵਾਲੀ ਦਾ ਤਿਉਹਾਰ ਹੁਣ ਭਾਰਤ ਦੀਆਂ ਸੀਮਾਵਾਂ ਤੱਕ ਸੀਮਤ ਨਹੀਂ ਰਿਹਾ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਯਾਦ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ। ਦੁਨੀਆ ਦੀਆਂ ਕਈ ਸਰਕਾਰਾਂ ਵੀ, ਉੱਥੋਂ ਦੀ ਸੰਸਦ ਵੀ, ਉੱਥੋਂ ਦੇ ਸ਼ਾਸਕ ਵੀ ਦੀਵਾਲੀ ਦੇ ਤਿਉਹਾਰ ਦੇ ਹਿੱਸੇ ਬਣਦੇ ਜਾ ਰਹੇ ਹਨ। ਬੇਸ਼ੱਕ ਉਹ ਦੇਸ਼ ਪੂਰਬ ਦੇ ਹੋਣ ਜਾਂ ਪੱਛਮ ਦੇ, ਬੇਸ਼ੱਕ ਵਿਕਸਤ ਦੇਸ਼ ਹੋਣ ਜਾਂ ਵਿਕਾਸਸ਼ੀਲ ਦੇਸ਼ ਹੋਣ, ਬੇਸ਼ੱਕ Africa ਹੋਵੇ, ਬੇਸ਼ੱਕ Ireland ਹੋਵੇ, ਹਰ ਤਰਫ਼ ਦੀਵਾਲੀ ਦੀ ਧੂਮ-ਧਾਮ ਨਜ਼ਰ ਆਉਂਦੀ ਹੈ। ਤੁਹਾਨੂੰ ਲੋਕਾਂ ਨੂੰ ਪਤਾ ਹੋਏਗਾ, America ਦੀ US Postal Service, ਉਨ੍ਹਾਂ ਨੇ ਇਸ ਵਾਰ ਦੀਵਾਲੀ ਦੀ postage stamp ਜਾਰੀ ਕੀਤੀ ਹੈ। Canada ਦੇ ਪ੍ਰਧਾਨ ਮੰਤਰੀ ਜੀ ਨੇ ਦੀਵਾਲੀ ਦੇ ਅਵਸਰ ‘ਤੇ ਦੀਵਾ ਬਾਲਦੇ ਹੋਏ ਆਪਣੀ ਤਸਵੀਰ Twitter ‘ਤੇ share ਕੀਤੀ ਹੈ।
Britain ਦੀ ਪ੍ਰਧਾਨ ਮੰਤਰੀ ਨੇ Britain ਵਿੱਚ ਦੀਵਾਲੀ ਸਬੰਧੀ ਸਾਰੇ ਸਮਾਜਾਂ ਨੂੰ ਜੋੜਦਾ ਹੋਇਆ ਇੱਕ ਪ੍ਰੋਗਰਾਮ ਰੱਖਿਆ, ਖੁਦ ਹਿੱਸਾ ਲਿਆ ਅਤੇ ਸ਼ਾਇਦ U.K. ਵਿੱਚ ਤਾਂ ਕੋਈ ਅਜਿਹਾ ਸ਼ਹਿਰ ਨਹੀਂ ਹੋਏਗਾ ਕਿ ਜਿੱਥੇ ਬੜੀ ਧੂਮ-ਧਾਮ ਨਾਲ ਦੀਵਾਲੀ ਨਾ ਮਨਾਈ ਜਾਂਦੀ ਹੋਵੇ। Singapore ਦੇ ਪ੍ਰਧਾਨ ਮੰਤਰੀ ਜੀ ਨੇ Instagram ‘ਤੇ ਤਸਵੀਰ ਪਾਈ ਹੈ ਅਤੇ ਉਸ ਤਸਵੀਰ ਨੂੰ ਉਨ੍ਹਾਂ ਨੇ ਦੁਨੀਆ ਨਾਲ share ਕੀਤਾ ਹੈ ਅਤੇ ਵੱਡੇ ਮਾਣ ਦੇ ਨਾਲ ਕੀਤਾ ਹੈ। ਅਤੇ ਤਸਵੀਰ ਕੀ ਹੈ। Singapore Parliament ਦੀਆਂ 16 ਮਹਿਲਾ MPs ਭਾਰਤੀ ਸਾੜੀ ਪਹਿਨ ਕੇ Parliament ਦੇ ਬਾਹਰ ਖੜ੍ਹੀਆਂ ਹਨ ਅਤੇ ਇਹ photo viral ਹੋਈ ਹੈ। ਅਤੇ ਇਹ ਸਭ ਦੀਵਾਲੀ ਨਾਲ ਸਬੰਧਤ ਕੀਤਾ ਗਿਆ ਹੈ। Singapore ਦੇ ਤਾਂ ਹਰ ਗਲੀ-ਮੁਹੱਲੇ ਵਿੱਚ ਇਨ੍ਹਾਂ ਦਿਨਾਂ ਵਿੱਚ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। Australia ਦੇ ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ Australia ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੀਵਾਲੀ ਦੇ ਤਿਉਹਾਰ ਵਿੱਚ ਹਰ ਸਮਾਜ ਨੂੰ ਜੋੜਨ ਲਈ ਬੇਨਤੀ ਕੀਤੀ ਹੈ। ਹਾਲ ਹੀ ਵਿੱਚ New Zealand ਦੇ ਪ੍ਰਧਾਨ ਮੰਤਰੀ ਆਏ ਸਨ, ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਜਲਦੀ ਇਸ ਲਈ ਵਾਪਸ ਜਾਣਾ ਹੈ ਕਿ ਮੈਨੂੰ ਉੱਥੇ ਦੀਵਾਲੀ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਹੈ। ਕਹਿਣ ਦਾ ਮੇਰਾ ਮਤਲਬ ਹੈ ਕਿ ਦੀਵਾਲੀ, ਇਹ ਪ੍ਰਕਾਸ਼ ਦਾ ਤਿਉਹਾਰ, ਵਿਸ਼ਵ ਸਮੁਦਾਇ ਨੂੰ ਵੀ ਹਨੇਰੇ ਤੋਂ ਪ੍ਰਕਾਸ਼ ਦੀ ਤਰਫ਼ ਲਿਆਉਣ ਦਾ ਇੱਕ ਪ੍ਰੇਰਣਾ ਉਤਸਵ ਬਣ ਰਿਹਾ ਹੈ।
ਦੀਵਾਲੀ ਦੇ ਤਿਉਹਾਰ ‘ਤੇ ਵਧੀਆ ਕੱਪੜੇ, ਵਧੀਆ ਖਾਣ-ਪੀਣ ਦੇ ਨਾਲ-ਨਾਲ ਪਟਾਕਿਆਂ ਦੀ ਵੀ ਬਹੁਤ ਧੂਮ ਮਚੀ ਰਹਿੰਦੀ ਹੈ। ਅਤੇ ਬੱਚਿਆਂ ਨੂੰ, ਨੌਜਵਾਨਾਂ ਨੂੰ ਬਹੁਤ ਆਨੰਦ ਆਉਂਦਾ ਹੈ। ਪਰ ਕਦੇ-ਕਦੇ ਬੱਚੇ ਗਲਤੀ ਵੀ ਕਰ ਦਿੰਦੇ ਹਨ। ਕਈ ਪਟਾਕਿਆਂ ਨੂੰ ਇਕੱਠਾ ਕਰ-ਕਰ ਕੇ ਵੱਡੀਆਂ ਅਵਾਜ਼ਾਂ ਕਰਨ ਦੀ ਕੋਸ਼ਿਸ਼ ਵਿੱਚ ਅਚਾਨਕ ਬਹੁਤ ਵੱਡੇ ਹਾਦਸੇ ਨੂੰ ਸੱਦਾ ਦੇ ਦਿੰਦੇ ਹਨ। ਕਦੇ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਆਸਪਾਸ ਵਿੱਚ ਕਿਹੜੀਆਂ ਚੀਜ਼ਾਂ ਹਨ, ਕਿਧਰੇ ਅੱਗ ਤਾਂ ਨਹੀਂ ਲਗ ਜਾਏਗੀ। ਦੀਵਾਲੀ ਦੇ ਦਿਨਾਂ ਵਿੱਚ ਹਾਦਸੇ ਦੀਆਂ ਖ਼ਬਰਾਂ, ਅੱਗ ਦੀਆਂ ਖ਼ਬਰਾਂ, ਅਣਹੋਈ ਮੌਤ ਦੀਆਂ ਖ਼ਬਰਾਂ, ਬਹੁਤ ਚਿੰਤਾ ਕਰਾਉਂਦੀਆਂ ਹਨ। ਅਤੇ ਇੱਕ ਮੁਸੀਬਤ ਇਹ ਵੀ ਹੋ ਜਾਂਦੀ ਹੈ ਕਿ ਦੀਵਾਲੀ ਦੇ ਦਿਨਾਂ ਵਿੱਚ ਡਾਕਟਰ ਵੀ ਵੱਡੀ ਸੰਖਿਆ ਵਿੱਚ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਗਏ ਹੁੰਦੇ ਹਨ ਤਾਂ ਸੰਕਟ ਵਿੱਚ ਇੱਕ ਹੋਰ ਸੰਕਟ ਜੁੜ ਜਾਂਦਾ ਹੈ। ਮੇਰੀ ਖਾਸ ਤੌਰ ‘ਤੇ ਮਾਂ-ਬਾਪ ਨੂੰ, parents ਨੂੰ, guardians ਨੂੰ ਖਾਸ ਬੇਨਤੀ ਹੈ ਕਿ ਬੱਚੇ ਜਦੋਂ ਪਟਾਕੇ ਚਲਾਉਂਦੇ ਹੋਣ, ਵੱਡਿਆਂ ਨੂੰ ਨਾਲ ਖੜ੍ਹਾ ਰਹਿਣਾ ਚਾਹੀਦਾ ਹੈ, ਕੋਈ ਗਲਤੀ ਨਾ ਹੋ ਜਾਵੇ, ਉਸ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਦੁਰਘਟਨਾ ਤੋਂ ਬਚਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਲੰਬਾ ਚਲਦਾ ਹੈ। ਉਹ ਸਿਰਫ ਇੱਕ ਦਿਨ ਦਾ ਨਹੀਂ ਹੁੰਦਾ ਹੈ। ਉਹ ਗੋਵਰਧਨ ਪੂਜਾ ਕਹੋ, ਭਾਈ ਦੂਜ ਕਹੋ, ਲਾਭ ਪੰਚਮੀ ਕਹੋ ਅਤੇ ਕੱਤਕ ਪੁੰਨਿਆਂ ਦੇ ਪ੍ਰਕਾਸ਼ ਪਰਵ ਤੱਕ ਲੈ ਜਾਓ, ਤਾਂ ਇੱਕ ਪ੍ਰਕਾਰ ਤੋਂ ਇੱਕ ਲੰਬਾ ਕਾਲਖੰਡ ਚਲਦਾ ਹੈ। ਇਸ ਦੇ ਨਾਲ-ਨਾਲ ਦੀਵਾਲੀ ਦਾ ਤਿਉਹਾਰ ਵੀ ਮਨਾਉਂਦੇ ਹਨ ਅਤੇ ਛਠ-ਪੂਜਾ ਦੀ ਤਿਆਰੀ ਵੀ ਕਰਦੇ ਹਨ। ਭਾਰਤ ਦੇ ਪੂਰਬੀ ਇਲਾਕੇ ਵਿੱਚ ਛਠ-ਪੂਜਾ ਦਾ ਤਿਉਹਾਰ, ਇੱਕ ਬਹੁਤ ਵੱਡਾ ਤਿਉਹਾਰ ਹੁੰਦਾ ਹੈ। ਇੱਕ ਪ੍ਰਕਾਰ ਤੋਂ ਮਹਾਂਪਰਵ ਹੁੰਦਾ ਹੈ, ਚਾਰ ਦਿਨ ਤੱਕ ਚਲਦਾ ਹੈ, ਪਰ ਇਸ ਦੀ ਇੱਕ ਵਿਸ਼ੇਸ਼ਤਾ ਹੈ-ਸਮਾਜ ਨੂੰ ਇੱਕ ਵੱਡਾ ਗਹਿਰਾ ਸੰਦੇਸ਼ ਦਿੰਦਾ ਹੈ। ਭਗਵਾਨ ਸੂਰਜ ਸਾਨੂੰ ਜੋ ਦਿੰਦੇ ਹਨ, ਉਸ ਨਾਲ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਪ੍ਰਤੱਖ ਅਤੇ ਅਪ੍ਰਤੱਖ, ਭਗਵਾਨ ਸੂਰਜ ਦੇਵਤਾ ਤੋਂ ਜੋ ਮਿਲਦਾ ਹੈ, ਉਸ ਦਾ ਹਿਸਾਬ ਅਜੇ ਲਗਾਉਣਾ ਇਹ ਸਾਡੇ ਲਈ ਮੁਸ਼ਕਲ ਹੈ, ਇੰਨਾ ਕੁਝ ਮਿਲਦਾ ਹੈ ਅਤੇ ਛਠ-ਪੂਜਾ, ਸੂਰਜ ਦੀ ਉਪਾਸਨਾ ਦਾ ਵੀ ਤਿਉਹਾਰ ਹੈ। ਪਰ ਕਹਾਵਤ ਤਾਂ ਇਹ ਹੋ ਜਾਂਦੀ ਹੈ ਕਿ ਭਾਈ, ਦੁਨੀਆ ਵਿੱਚ ਲੋਕ ਚੜ੍ਹਦੇ ਸੂਰਜ ਦੀ ਪੂਜਾ ਕਰਦੇ ਹਨ। ਛਠ-ਪੂਜਾ ਇੱਕ ਅਜਿਹਾ ਉਤਸਵ ਹੈ, ਜਿਸ ਵਿੱਚ ਢਲਦੇ ਸੂਰਜ ਦੀ ਪੂਜਾ ਹੁੰਦੀ ਹੈ। ਇੱਕ ਬਹੁਤ ਵੱਡਾ ਸਮਾਜਕ ਸੰਦੇਸ਼ ਹੈ ਉਸ ਵਿੱਚ।
ਮੈਂ ਦੀਵਾਲੀ ਦੇ ਤਿਉਹਾਰ ਦੀ ਗੱਲ ਕਹਾਂ, ਛਠ-ਪੂਜਾ ਦੀ ਗੱਲ ਕਹਾਂ-ਇਹ ਸਮਾਂ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣ ਦਾ, ਪਰ ਨਾਲ-ਨਾਲ ਮੇਰੇ ਲਈ ਸਮਾਂ ਹੋਰ ਵੀ ਹੈ, ਖਾਸ ਕਰਕੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਹੈ, ਸ਼ੁਕਰੀਆ ਪ੍ਰਗਟਾਉਣਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਜੋ ਘਟਨਾਵਾਂ ਅਕਾਰ ਲੈ ਰਹੀਆਂ ਹਨ, ਸਾਡੇ ਸੁਖ-ਚੈਨ ਲਈ ਸਾਡੀ ਸੈਨਾ ਦੇ ਜਵਾਨ ਆਪਣਾ ਸਭ ਕੁਝ ਲੁਟਾ ਰਹੇ ਹਨ। ਮੇਰਾ ਭਾਵ-ਵਿਸ਼ਵ ਵਿੱਚ ਸੈਨਾ ਦੇ ਜਵਾਨਾਂ ਦੀ, ਸੁਰੱਖਿਆ ਬਲਾਂ ਦੇ ਜਵਾਨਾਂ ਦੀ, ਇਹ ਤਿਆਗ, ਤਪੱਸਿਆ, ਮਿਹਨਤ, ਮੇਰੇ ਦਿਲ-ਦਿਮਾਗ ‘ਤੇ ਛਾਏ ਹੋਏ ਰਹਿੰਦੇ ਹਨ। ਅਤੇ ਉਸ ਵਿੱਚੋਂ ਇੱਕ ਗੱਲ ਮਨ ਵਿੱਚ ਘਰ ਕਰ ਗਈ ਸੀ ਇਹ ਦੀਵਾਲੀ ਸੁਰੱਖਿਆ ਬਲਾਂ ਦੇ ਨਾਮ ‘ਤੇ ਸਮਰਪਿਤ ਹੋਵੇ। ਮੈਂ ਦੇਸ਼ਵਾਸ਼ੀਆਂ ਨੂੰ ‘Sandesh to Soldiers’ ਇੱਕ ਅਭਿਆਨ ਲਈ ਸੱਦਾ ਦਿੱਤਾ। ਪਰ ਮੈਂ ਅੱਜ ਸਿਰ ਝੁਕਾ ਕੇ ਕਹਿਣਾ ਚਾਹੁੰਦਾ ਹਾਂ, ਹਿੰਦੁਸਤਾਨ ਦਾ ਕੋਈ ਅਜਿਹਾ ਇਨਸਾਨ ਨਹੀਂ ਹੋਏਗਾ, ਜਿਸ ਦੇ ਦਿਲ ਵਿੱਚ ਦੇਸ਼ ਦੇ ਜਵਾਨਾਂ ਪ੍ਰਤੀ ਜੋ ਅਥਾਹ ਪਿਆਰ ਹੈ, ਸੈਨਾ ਪ੍ਰਤੀ ਮਾਣ ਹੈ, ਸੁਰੱਖਿਆ ਬਲਾਂ ਪ੍ਰਤੀ ਮਾਣ ਹੈ। ਜਿਸ ਪ੍ਰਕਾਰ ਨਾਲ ਉਸ ਦਾ ਪ੍ਰਗਟਾਵਾ ਹੋਇਆ ਹੈ, ਇਹ ਹਰ ਦੇਸ਼ ਵਾਸੀ ਨੂੰ ਤਾਕਤ ਦੇਣ ਵਾਲਾ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤਾਂ ਅਸੀਂ ਕਲਪਨਾ ਨਹੀਂ ਕਰ ਸਕਦੇ, ਇੰਨਾ ਹੌਸਲਾ ਬੁਲੰਦ ਕਰਨ ਵਾਲਾ, ਤੁਹਾਡਾ ਇੱਕ ਸੰਦੇਸ਼ ਤਾਕਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਸਕੂਲ ਹੋਣ, ਕਾਲਜ ਹੋਣ, ਵਿਦਿਆਰਥੀ ਹੋਣ, ਪਿੰਡ ਹੋਣ, ਗ਼ਰੀਬ ਹੋਣ, ਵਪਾਰੀ ਹੋਣ, ਦੁਕਾਨਦਾਰ ਹੋਣ, ਰਾਜਨੇਤਾ ਹੋਣ, ਖਿਡਾਰੀ ਹੋਣ, ਫਿਲਮ ਜਗਤ ਹੋਵੇ-ਸ਼ਾਇਦ ਦੀ ਕੋਈ ਬਚਿਆ ਹੋਏਗਾ ਜਿਸ ਨੇ ਦੇਸ਼ ਦੇ ਜਵਾਨਾਂ ਲਈ ਦੀਵਾ ਨਾ ਜਲਾਇਆ ਹੋਵੇ, ਦੇਸ਼ ਦੇ ਜਵਾਨਾਂ ਲਈ ਸੰਦੇਸ਼ ਨਾ ਦਿੱਤਾ ਹੋਵੇ। ਮੀਡੀਆ ਨੇ ਵੀ ਇਸ ਦੀਪ ਉਤਸਵ ਨੂੰ ਸੈਨਾ ਪ੍ਰਤੀ ਸ਼ੁਕਰੀਆ ਪ੍ਰਗਟਾਉਣ ਦੇ ਮੌਕੇ ਵਿੱਚ ਬਦਲ ਦਿੱਤਾ ਅਤੇ ਕਿਉਂ ਨਾ ਕਰਨ, ਬੇਸ਼ੱਕ BSF ਹੋਵੇ, CRPF ਹੋਵੇ, Indo-Tibetan Police ਹੋਵੇ। Assam Rifles ਹੋਵੇ, ਜਲ ਸੈਨਾ ਹੋਵੇ, ਥਲ ਸੈਨਾ ਹੋਵੇ, ਵਾਯੂ ਸੈਨਾ ਹੋਵੇ, Coast Guard ਹੋਵੇ, ਮੈਂ ਸਭ ਦੇ ਨਾਮ ਬੋਲ ਨਹੀਂ ਸਕਦਾ ਹਾਂ, ਅਣਗਿਣਤ। ਇਹ ਸਾਡੇ ਜਵਾਨ ਕਿਸ-ਕਿਸ ਪ੍ਰਕਾਰ ਤੋਂ ਕਸ਼ਟ ਝੱਲਦੇ ਹਨ-ਅਸੀਂ ਜਦੋਂ ਦੀਵਾਲੀ ਮਨਾ ਰਹੇ ਹਾਂ, ਕੋਈ ਰੇਗਿਸਤਾਨ ਵਿੱਚ ਖੜ੍ਹਾ ਹੈ, ਕੋਈ ਹਿਮਾਚਲ ਦੀਆਂ ਚੋਟੀਆਂ ‘ਤੇ, ਕੋਈ ਉਦਯੋਗ ਦੀ ਰਾਖੀ ਕਰ ਰਿਹਾ ਹੈ, ਤਾਂ ਕੋਈ airport ਦੀ ਰਾਖੀ ਕਰ ਰਿਹਾ ਹੈ। ਕਿੰਨੀਆਂ-ਕਿੰਨੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਹੁਣ ਜਦੋਂ ਉਤਸਵ ਦੇ ਮੂਡ ਵਿੱਚ ਹੋਣ, ਉਸ ਸਮੇਂ ਉਸ ਨੂੰ ਯਾਦ ਕਰੀਏ, ਤਾਂ ਉਸ ਯਾਦ ਵਿੱਚ ਵੀ ਇੱਕ ਨਵੀਂ ਤਾਕਤ ਆ ਜਾਂਦੀ ਹੈ। ਇੱਕ ਸੰਦੇਸ਼ ਵਿੱਚ ਸਮਰੱਥਾ ਵਧ ਜਾਂਦੀ ਹੈ ਅਤੇ ਦੇਸ਼ ਨੇ ਕਰ ਕੇ ਦਿਖਾਇਆ। ਮੈਂ ਸਚਮੁਚ ਵਿੱਚ ਦੇਸ਼ਵਾਸੀਆਂ ਦਾ ਆਭਾਰ ਪ੍ਰਗਟ ਕਰਦਾ ਹਾਂ। ਕਈਆਂ ਨੇ, ਜਿਨ੍ਹਾਂ ਕੋਲ ਕਲਾ ਸੀ, ਕਲਾ ਦੇ ਜ਼ਰੀਏ ਕੀਤਾ। ਕੁਝ ਲੋਕਾਂ ਨੇ ਚਿੱਤਰ ਬਣਾਏ, ਰੰਗੋਲੀ ਬਣਾਈ, cartoon ਬਣਾਏ, ਜੋ ਸਰਸਵਤੀ ਦੀ ਜਿਨ੍ਹਾਂ ‘ਤੇ ਕਿਰਪਾ ਸੀ, ਉਨ੍ਹਾਂ ਨੇ ਕਵਿਤਾਵਾਂ ਬਣਾਈਆਂ। ਕਈਆਂ ਨੇ ਚੰਗੇ ਨਾਅਰੇ ਪ੍ਰਗਟ ਕੀਤੇ। ਅਜਿਹਾ ਮੈਨੂੰ ਲਗ ਰਿਹਾ ਹੈ ਕਿ ਜਿਵੇਂ ਮੇਰਾ Narendra Modi App ਜਾਂ ਮੇਰਾ My Gov, ਜਿਵੇਂ ਉਸ ਵਿੱਚ ਭਾਵਨਾਵਾਂ ਦਾ ਸਾਗਰ ਉਮੜ ਪਿਆ ਹੈ-ਸ਼ਬਦ ਦੇ ਰੂਪ ਵਿੱਚ, ਪਿੰਛੀ ਦੇ ਰੂਪ ਵਿੱਚ, ਕਲਮ ਦੇ ਰੂਪ ਵਿੱਚ, ਰੰਗ ਦੇ ਰੂਪ ਵਿੱਚ, ਅਣਗਿਣਤ ਪ੍ਰਕਾਰ ਦੀਆਂ ਭਾਵਨਾਵਾਂ, ਮੈਂ ਕਲਪਨਾ ਕਰ ਸਕਦਾ ਹਾਂ, ਮੇਰੇ ਦੇਸ਼ ਦੇ ਜਵਾਨਾਂ ਲਈ ਕਿੰਨੇ ਮਾਣ ਦਾ ਇੱਕ ਪਲ ਹੈ। Sandesh to Soldiers’ ਇਸ Hashtag ‘ਤੇ ਇੰਨੀਆਂ ਸਾਰੀਆਂ ਚੀਜ਼ਾਂ-ਇੰਨੀਆਂ ਸਾਰੀਆਂ ਚੀਜ਼ਾਂ ਆਈਆਂ ਹਨ, ਪ੍ਰਤੀਕਾਤਮਕ ਰੂਪ ਵਿੱਚ।
ਮੈਨੂੰ ਸ਼੍ਰੀਮਾਨ ਅਸ਼ਵਨੀ ਕੁਮਾਰ ਚੌਹਾਨ ਨੇ ਇੱਕ ਕਵਿਤਾ ਭੇਜੀ ਹੈ, ਉਸ ਨੂੰ ਪੜ੍ਹਨਾ ਪਸੰਦ ਕਰਾਂਗਾ। ਅਸ਼ਵਨੀ ਜੀ ਨੇ ਲਿਖਿਆ ਹੈ-
“ਮੈਂ ਤਿਉਹਾਰ ਮਨਾਤਾ ਹੂੰ, ਖੁਸ਼ ਹੋਤਾ ਹੂੰ, ਮੁਸਕੁਰਾਤਾ ਹੂੰ,
ਮੈਂ ਤਿਉਹਾਰ ਮਨਾਤਾ ਹੂੰ, ਖੁਸ਼ ਹੋਤਾ ਹੂੰ, ਮੁਸਕੁਰਾਤਾ ਹੂੰ,
ਯੇ ਸਬ ਹੈ, ਕਿਉਂਕਿ, ਤੁਮ ਹੋ, ਯੇ ਤੁਮਕੋ ਆਜ ਬਤਾਤਾ ਹੂੰ,
ਮੇਰੀ ਆਜ਼ਾਦੀ ਕਾ ਕਾਰਣ ਤੁਮ, ਖੁਸ਼ੀਓ ਕੀ ਸੌਗਾਤ ਹੋ,
ਮੈਂ ਚੈਨ ਸੇ ਸੋਤਾ ਹੂੰ, ਕਿਉਂਕਿ,
ਮੈਂ ਚੈਨ ਸੇ ਸੋਤਾ ਹੂੰ, ਕਿਉਂਕਿ ਤੁਮ ਸਰਹੱਦ ਪਰ ਤਾਇਨਾਤ ਹੋ,
ਸ਼ੀਸ਼ ਝੁਕਾਏ ਪਰਵਤ ਅੰਬਰ ਔਰ ਭਾਰਤ ਕਾ ਚਮਨ ਤੁਮੇ, ਸ਼ੀਸ਼ ਝੁਕਾਏ ਪਰਵਤ ਅੰਬਰ ਔਰ ਭਾਰਤ ਕਾ ਚਮਨ ਤੁਮੇ,
ਉਸੀ ਤਰਹ ਸੇਨਾਨੀ ਮੇਰਾ ਭੀ ਹੈ ਸ਼ਤ-ਸ਼ਤ ਨਮਨ ਤੁਮੇ, ਉਸੀ ਤਰਹ ਸੇਨਾਨੀ ਮੇਰਾ ਭੀ ਹੈ ਸ਼ਤ-ਸ਼ਤ ਨਮਨ ਤੁਮੇ।।“
ਮੇਰੇ ਪਿਆਰੇ ਦੇਸ਼ਵਾਸੀਓ, ਜਿਸ ਦਾ ਮਾਇਕਾ ਵੀ ਸੈਨਾ ਦੇ ਜਵਾਨਾਂ ਨਾਲ ਭਰਿਆ ਹੋਇਆ ਹੈ ਜਿਸ ਦਾ ਸਸੁਰਾਲ ਵੀ ਸੈਨਾ ਦੇ ਜਵਾਨਾਂ ਨਾਲ ਭਰਿਆ ਹੋਇਆ ਹੈ, ਅਜਿਹੀ ਇੱਕ ਭੈਣ ਸ਼ਿਵਾਨੀ ਨੇ ਮੈਨੂੰ ਇੱਕ ਟੈਲੀਫੋਨ message ਦਿੱਤਾ। ਆਓ, ਅਸੀਂ ਸੁਣਦੇ ਹਾਂ, ਫੌਜੀ ਪਰਿਵਾਰ ਕੀ ਕਹਿੰਦਾ ਹੈ-
”ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਸ਼ਿਵਾਨੀ ਮੋਹਨ ਬੋਲ ਰਹੀ ਹਾਂ। ਇਸ ਦੀਵਾਲੀ ‘ਤੇ ਜੋ ‘Sandesh to Soldiers’ ਅਭਿਆਨ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਸਾਡੇ ਫੌਜੀ ਭਾਈਆਂ ਨੂੰ ਬਹੁਤ ਹੌਸਲਾ ਮਿਲ ਰਿਹਾ ਹੈ। ਮੈਂ ਇੱਕ Army Family ਤੋਂ ਹਾਂ। ਮੇਰੇ ਪਤੀ ਵੀ Army ਅਫ਼ਸਰ ਹਨ। ਮੇਰੇ Father ਅਤੇ Father-in-law, ਦੋਨੋਂ Army Officers ਰਹਿ ਚੁੱਕੇ ਹਨ। ਤਾਂ ਸਾਡੀ ਤਾਂ ਪੂਰੀ family soldiers ਨਾਲ ਭਰੀ ਹੋਈ ਹੈ ਅਤੇ ਸੀਮਾ ‘ਤੇ ਸਾਡੇ ਕਈ ਅਜਿਹੇ Officers ਹਨ, ਜਿਨ੍ਹਾਂ ਨੂੰ ਇੰਨੇ ਚੰਗੇ ਸੰਦੇਸ਼ ਮਿਲ ਰਹੇ ਹਨ ਅਤੇ ਬਹੁਤ ਉਤਸ਼ਾਹ ਮਿਲ ਰਿਹਾ ਹੈ Army Circle ਵਿੱਚ ਸਾਰਿਆਂ ਨੂੰ। ਅਤੇ ਮੈਂ ਕਹਿਣਾ ਚਾਹਾਂਗੀ ਕਿ Army Officers ਅਤੇ Soldiers ਦੇ ਨਾਲ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੀਆਂ ਪਤਨੀਆਂ ਵੀ ਕਾਫੀ sacrifices ਕਰਦੀਆਂ ਹਨ। ਤਾਂ ਇੱਕ ਤਰ੍ਹਾਂ ਨਾਲ ਪੂਰੀ Army Community ਨੂੰ ਬਹੁਤ ਵਧੀਆ ਸੰਦੇਸ਼ ਮਿਲ ਰਿਹਾ ਹੈ ਅਤੇ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗੀ Happy Diwali । Thank You ” ਮੇਰੇ ਪਿਆਰੇ ਦੇਸ਼ ਵਾਸੀਓ ਇਹ ਗੱਲ ਸਹੀ ਹੈ ਕਿ ਸੈਨਾ ਦੇ ਜਵਾਨ ਸਿਰਫ ਸੀਮਾ ‘ਤੇ ਨਹੀਂ, ਜੀਵਨ ਦੇ ਹਰ ਮੋਰਚੇ ‘ਤੇ ਖੜ੍ਹੇ ਹੁੰਦੇ ਹਨ। ਕੁਦਰਤੀ ਆਫਤ ਹੋਵੇ, ਕਦੇ ਕਾਨੂੰਨੀ ਵਿਵਸਥਾ ਦੇ ਸੰਕਟ ਹੋਣ, ਕਦੇ ਦੁਸ਼ਮਣਾਂ ਨਾਲ ਭਿੜਨਾ ਹੋਵੇ, ਕਦੇ ਗਲਤ ਰਾਹ ਚਲੇ ਹੋਏ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਸਾਹਸ ਦਿਖਾਉਣਾ ਹੋਵੇ-ਸਾਡੇ ਜਵਾਨ ਜ਼ਿੰਦਗੀ ਦੇ ਹਰ ਮੋੜ ‘ਤੇ ਰਾਸ਼ਟਰ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੰਮ ਕਰਦੇ ਰਹਿੰਦੇ ਹਨ।
ਇੱਕ ਘਟਨਾ ਮੇਰੇ ਧਿਆਨ ਵਿੱਚ ਲਿਆਂਦੀ ਗਈ-ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਹੁਣ ਮੈਂ ਇਸ ਲਈ ਦੱਸਣਾ ਚਾਹੁੰਦਾ ਹਾਂ ਕਿ ਸਫਲਤਾ ਦੇ ਮੂਲ ਵਿੱਚ ਕਿਵੇਂ-ਕਿਵੇਂ ਗੱਲਾਂ ਇੱਕ ਬਹੁਤ ਵੱਡੀ ਤਾਕਤ ਬਣ ਜਾਂਦੀਆਂ ਹਨ। ਤੁਸੀਂ ਸੁਣਿਆ ਹੋਏਗਾ, ਹਿਮਾਚਲ ਪ੍ਰਦੇਸ਼ ਖੁੱਲ੍ਹੇ ਵਿੱਚ ਪਖਾਨਾ ਜਾਣ ਤੋਂ ਮੁਕਤ ਹੋਇਆ, Open Defecation Free ਹੋਇਆ। ਪਹਿਲਾਂ ਸਿੱਕਮ ਰਾਜ ਹੋਇਆ ਸੀ, ਹੁਣ ਹਿਮਾਚਲ ਵੀ ਹੋਇਆ, 1 ਨਵੰਬਰ ਤੋਂ ਕੇਰਲ ਵੀ ਹੋਣ ਵਾਲਾ ਹੈ। ਪਰ ਇਹ ਸਫਲਤਾ ਕਿਉਂ ਹੁੰਦੀ ਹੈ? ਕਾਰਨ ਮੈਂ ਦੱਸਦਾਂ ਹਾਂ, ਦੇਖੋ, ਸੁਰੱਖਿਆ ਬਲਾਂ ਵਿੱਚ ਸਾਡਾ ਇੱਕ ITBP ਦਾ ਜਵਾਨ, ਸ਼੍ਰੀ ਵਿਕਾਸ ਠਾਕੁਰ-ਉਹ ਮੂਲ ਰੂਪ ਵਿੱਚ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੈ। ਉਨ੍ਹਾਂ ਦੇ ਪਿੰਡ ਦਾ ਨਾਮ ਹੈ ਬਧਾਨਾ। ਇਹ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਤੋਂ ਹਨ। ਹੁਣ ਇਹ ਸਾਡੇ ITBP ਦੇ ਜਵਾਨ ਆਪਣੀ ਡਿਊਟੀ ਤੋਂ ਛੁੱਟੀਆਂ ਵਿੱਚ ਪਿੰਡ ਗਏ ਸਨ। ਤਾਂ ਪਿੰਡ ਵਿੱਚ ਉਹ ਉਸ ਸਮੇਂ ਸ਼ਾਇਦ ਕਿਧਰੇ ਗ੍ਰਾਮ-ਸਭਾ ਹੋਣ ਵਾਲੀ ਸੀ ਤਾਂ ਉੱਥੇ ਪਹੁੰਚ ਗਏ ਅਤੇ ਪਿੰਡ ਦੀ ਸਭਾ ਵਿੱਚ ਚਰਚਾ ਹੋ ਰਹੀ ਸੀ, ਪਖਾਨੇ ਬਣਾਉਣ ਦੀ ਅਤੇ ਦੇਖਿਆ ਗਿਆ ਕਿ ਕੁਝ ਪਰਿਵਾਰ ਪੈਸਿਆਂ ਦੀ ਘਾਟ ਵਿੱਚ ਪਖਾਨੇ ਨਹੀਂ ਬਣਾ ਸਕ ਰਹੇ ਹਨ। ਇਹ ਵਿਕਾਸ ਠਾਕੁਰ ਦੇਸ਼ ਭਗਤੀ ਨਾਲ ਭਰਿਆ ਹੋਇਆ ਇੱਕ ਸਾਡਾ ITBP ਦਾ ਜਵਾਨ, ਉਸ ਨੂੰ ਲਗਿਆ-ਨਹੀਂ-ਨਹੀਂ, ਇਹ ਕਲੰਕ ਮਿਟਾਉਣਾ ਚਾਹੀਦਾ ਹੈ। ਅਤੇ ਉਸ ਦੀ ਦੇਸ਼ ਭਗਤੀ ਦੇਖੋ, ਸਿਰਫ ਦੁਸ਼ਮਣਾਂ ‘ਤੇ ਗੋਲੀਆਂ ਚਲਾਉਣ ਲਈ ਉਹ ਦੇਸ਼ ਦੀ ਸੇਵਾ ਕਰਦਾ ਹੈ, ਅਜਿਹਾ ਨਹੀਂ ਹੈ। ਉਸ ਨੇ ਝੱਟ ਤੋਂ ਆਪਣੀ Cheque Book ਤੋਂ ਸਤਵੰਜਾ ਹਜ਼ਾਰ ਰੁਪਏ ਕੱਢੇ ਅਤੇ ਉਸ ਨੇ ਪਿੰਡ ਦੀ ਪੰਚਾਇਤ ਦੇ ਪ੍ਰਧਾਨ ਨੂੰ ਦੇ ਦਿੱਤਾ ਕਿ ਜਿਨ੍ਹਾਂ 57 ਘਰਾਂ ਵਿੱਚ ਪਖਾਨੇ ਨਹੀਂ ਬਣੇ ਹਨ, ਮੇਰੀ ਤਰਫ਼ ਤੋਂ ਹਰ ਪਰਿਵਾਰ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇ ਦਿਓ, 57 ਪਖਾਨੇ ਬਣਾ ਦਿਓ ਅਤੇ ਆਪਣੇ ਬਧਾਨਾ ਪਿੰਡ ਨੂੰ Open Defecation Free ਬਣਾ ਦਿਓ। ਵਿਕਾਸ ਠਾਕੁਰ ਨੇ ਕਰਕੇ ਦਿਖਾਇਆ। 57 ਪਰਿਵਾਰਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਆਪਣੀ ਜੇਬ ਤੋਂ ਦੇ ਕੇ ਸਵੱਛਤਾ ਦੇ ਅਭਿਆਨ ਨੂੰ ਇੱਕ ਤਾਕਤ ਦਿੱਤੀ। ਅਤੇ ਤਾਂ ਹੀ ਹਿਮਾਚਲ ਪ੍ਰਦੇਸ਼ Open Defecation Free ਕਰਨ ਦੀ ਤਾਕਤ ਆਈ। ਅਜਿਹਾ ਹੀ ਕੇਰਲ ਵਿੱਚ, ਮੈਂ ਸਚਮੁਚ ਵਿੱਚ ਨੌਜਵਾਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਧਿਆਨ ਵਿੱਚ ਆਇਆ, ਕੇਰਲ ਦੇ ਦੂਰ ਦਰਾਜ ਜੰਗਲਾਂ ਵਿੱਚ, ਜਿੱਥੇ ਕੋਈ ਰਸਤਾ ਵੀ ਨਹੀਂ ਹੈ, ਪੂਰੇ ਦਿਨ ਪੈਦਲ ਜਾਣ ਤੋਂ ਬਾਅਦ ਮੁਸ਼ਕਲ ਨਾਲ ਉਸ ਪਿੰਡ ਪਹੁੰਚਿਆ ਜਾ ਸਕਦਾ ਹੈ, ਅਜਿਹੀ ਇੱਕ ਜਨਜਾਤੀ ਪੰਚਾਇਤ ਇਡਮਾਲਾਕੁਡੀ ਪਹੁੰਚਣਾ ਵੀ ਬਹੁਤ ਮੁਸ਼ਕਲ ਹੈ। ਲੋਕ ਕਦੇ ਜਾਂਦੇ ਨਹੀਂ। ਉਸ ਦੇ ਨਜ਼ਦੀਕ, ਸ਼ਹਿਰੀ ਇਲਾਕੇ ਵਿੱਚ Engineering ਦੇ ਵਿਦਿਆਰਥੀਆਂ ਦੇ ਧਿਆਨ ਵਿੱਚ ਆਇਆ ਕਿ ਇਸ ਪਿੰਡ ਵਿੱਚ ਪਖਾਨੇ ਬਣਾਉਣੇ ਹਨ। NCC ਦੇ cadet, NSS ਦੇ ਲੋਕ, Engineering ਦੇ ਵਿਦਿਆਰਥੀ ਸਾਰਿਆਂ ਨੇ ਮਿਲ ਕੇ ਤੈਅ ਕੀਤਾ ਕਿ ਅਸੀਂ ਪਖਾਨੇ ਬਣਾਵਾਂਗੇ। ਪਖਾਨੇ ਬਣਾਉਣ ਲਈ ਜੋ ਸਮਾਨ ਲੈ ਕੇ ਜਾਣਾ ਸੀ, ਇੱਟਾਂ ਹੋਣ, ਸੀਮੈਂਟ ਹੋਵੇ, ਸਾਰਾ ਸਾਮਾਨ ਇਨ੍ਹਾਂ ਨੌਜਵਾਨਾਂ ਨੇ ਆਪਣੇ ਮੋਢਿਆਂ ‘ਤੇ ਚੁੱਕ ਕੇ, ਪੂਰਾ ਦਿਨ ਪੈਦਲ ਚਲ ਕੇ ਉਨ੍ਹਾਂ ਜੰਗਲਾਂ ਵਿੱਚ ਗਏ। ਖੁਦ ਨੇ ਮਿਹਨਤ ਕਰਕੇ ਉਸ ਪਿੰਡ ਵਿੱਚ ਪਖਾਨੇ ਬਣਾਏ ਅਤੇ ਇਨ੍ਹਾਂ ਨੌਜਵਾਨਾਂ ਨੇ ਦੂਰ ਦਰਾਜ ਜੰਗਲਾਂ ਵਿੱਚ ਇੱਕ ਛੋਟੇ ਜਿਹੇ ਪਿੰਡ ਨੂੰ Open Defecation Free ਕੀਤਾ। ਉਸ ਦਾ ਹੀ ਕਾਰਨ ਹੈ ਕਿ ਕੇਰਲ Open Defecation Free ਹੋ ਰਿਹਾ ਹੈ। ਗੁਜਰਾਤ ਨੇ ਵੀ, ਸਾਰੀਆਂ ਨਗਰਪਾਲਿਕਾ-ਮਹਾਨਗਰਪਾਲਿਕਾਵਾਂ, ਸ਼ਾਇਦ 150 ਤੋਂ ਜ਼ਿਆਦਾ ਵਿੱਚ, Open Defecation Free ਐਲਾਨ ਕੀਤਾ ਹੈ। 10 ਜ਼ਿਲ੍ਹੇ Open Defecation Free ਕੀਤੇ ਗਏ ਹਨ। ਹਰਿਆਣਾ ਤੋਂ ਵੀ ਖੁਸ਼ਖ਼ਬਰੀ ਆਈ ਹੈ, ਹਰਿਆਣਾ ਵੀ 1 ਨਵੰਬਰ ਤੋਂ ਉਹ ਆਪਣੀ Golden Jubilee ਮਨਾ ਰਿਹਾ ਹੈ ਅਤੇ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਕੁਝ ਹੀ ਮਹੀਨਿਆਂ ਵਿੱਚ ਪੂਰੇ ਰਾਜ ਨੂੰ Open Defecation Free ਕਰ ਦੇਣਗੇ। ਅਜੇ ਉਨ੍ਹਾਂ ਨੇ ਸੱਤ ਜ਼ਿਲ੍ਹੇ ਪੂਰੇ ਕਰ ਦਿੱਤੇ ਹਨ। ਸਾਰੇ ਰਾਜਾਂ ਵਿੱਚ ਬਹੁਤ ਤੇਜ ਗਤੀ ਨਾਲ ਕੰਮ ਚਲ ਰਿਹਾ ਹੈ। ਮੈਂ ਕੁਝ ਦਾ ਉਲੇਖ ਕੀਤਾ ਹੈ। ਮੈਂ ਇਨ੍ਹਾਂ ਸਾਰੇ ਰਾਜਾਂ ਦੇ ਨਾਗਰਿਕਾਂ ਨੂੰ ਇਸ ਮਹਾਨ ਕਾਰਜ ਵਿੱਚ ਜੁੜਨ ਲਈ ਦੇਸ਼ ਤੋਂ ਗੰਦਗੀ ਰੂਪੀ ਹਨੇਰਾ ਮਿਟਾਉਣ ਦੇ ਕੰਮ ਵਿੱਚ ਯੋਗਦਾਨ ਦੇਣ ਲਈ ਦਿਲ ਤੋਂ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਸਰਕਾਰ ਵਿੱਚ ਯੋਜਨਾਵਾਂ ਤਾਂ ਬਹੁਤ ਹੁੰਦੀਆਂ ਹਨ। ਅਤੇ ਪਹਿਲੀ ਯੋਜਨਾ ਤੋਂ ਬਾਅਦ, ਉਸ ਦੇ ਅਨੁਰੂਪ ਦੂਜੀ ਵਧੀਆ ਯੋਜਨਾ ਆਏ, ਤਾਂ ਪਹਿਲੀ ਯੋਜਨਾ ਛੱਡਣੀ ਹੁੰਦੀ ਹੈ। ਪਰ ਆਮ ਤੌਰ ‘ਤੇ ਇਨ੍ਹਾਂ ਚੀਜ਼ਾਂ ‘ਤੇ ਕੋਈ ਧਿਆਨ ਨਹੀਂ ਦਿੰਦਾ ਹੈ। ਪੁਰਾਣੀ ਵਾਲੀ ਯੋਜਨਾ ਵੀ ਚਲਦੀ ਰਹਿੰਦੀ ਹੈ, ਨਵੀਂ ਵਾਲੀ ਵੀ ਯੋਜਨਾ ਚਲਦੀ ਰਹਿੰਦੀ ਹੈ ਅਤੇ ਆਉਣ ਵਾਲੀ ਯੋਜਨਾ ਦਾ ਇੰਤਜ਼ਾਰ ਵੀ ਹੁੰਦਾ ਰਹਿੰਦਾ ਹੈ, ਇਹ ਚਲਦਾ ਰਹਿੰਦਾ ਹੈ। ਸਾਡੇ ਦੇਸ਼ ਵਿੱਚ ਜਿਨ੍ਹਾਂ ਘਰਾਂ ਵਿੱਚ ਗੈਸ ਦਾ ਚੁੱਲ੍ਹਾ ਹੈ, ਜਿਨ੍ਹਾਂ ਘਰਾਂ ਵਿੱਚ ਬਿਜਲੀ ਹੋਵੇ, ਅਜਿਹੇ ਘਰਾਂ ਨੂੰ Kerosene ਦੀ ਜ਼ਰੂਰਤ ਨਹੀਂ ਹੈ। ਪਰ ਸਰਕਾਰ ਵਿੱਚ ਕੌਣ ਪੁੱਛਦਾ ਹੈ, Kerosene ਵੀ ਜਾ ਰਿਹਾ ਹੈ, ਗੈਸ ਵੀ ਜਾ ਰਹੀ ਹੈ, ਬਿਜਲੀ ਵੀ ਜਾ ਰਹੀ ਹੈ ਅਤੇ ਫਿਰ ਵਿਚੋਲਿਆਂ ਨੂੰ ਤਾਂ ਮਲਾਈ ਖਾਣ ਦਾ ਮੌਕਾ ਮਿਲ ਜਾਂਦਾ ਹੈ। ਮੈਂ ਹਰਿਆਣਾ ਪ੍ਰਦੇਸ਼ ਦਾ ਸਵਾਗਤ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇੱਕ ਬੀੜਾ ਉਠਾਇਆ ਹੈ। ਹਰਿਆਣਾ ਪ੍ਰਦੇਸ਼ ਨੂੰ Kerosene ਮੁਕਤ ਕਰਨ ਦਾ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ `ਚ ਗੈਸ ਦਾ ਚੁੱਲ੍ਹਾ ਹੈ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵਿੱਚ ਬਿਜਲੀ ਹੈ, ‘ਆਧਾਰ’ ਨੰਬਰ ਨਾਲ ਉਨ੍ਹਾਂ ਨੂੰ verify ਕੀਤਾ ਅਤੇ ਹੁਣ ਤੱਕ ਮੈਂ ਸੁਣਿਆ ਹੈ ਕਿ ਸੱਤ ਜਾਂ ਅੱਠ ਜ਼ਿਲ੍ਹੇ Kerosene free ਕਰ ਦਿੱਤੇ, Kerosene ਮੁਕਤ ਕਰ ਦਿੱਤੇ। ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਇਸ ਕੰਮ ਨੂੰ ਹੱਥ ਵਿੱਚ ਲਿਆ ਹੈ, ਪੂਰਾ ਰਾਜ ਮੈਨੂੰ ਵਿਸ਼ਵਾਸ ਹੈ ਕਿ ਬਹੁਤ ਹੀ ਜਲਦ Kerosene free ਹੋ ਜਾਏਗਾ। ਕਿੰਨੀ ਵੱਡੀ ਤਬਦੀਲੀ ਆਏਗੀ, ਚੋਰੀ ਵੀ ਰੁਕੇਗੀ, ਵਾਤਾਵਰਣ ਦਾ ਵੀ ਲਾਭ ਹੋਏਗਾ, ਸਾਡੀ foreign exchange ਦੀ ਵੀ ਬੱਚਤ ਹੋਏਗੀ ਅਤੇ ਲੋਕਾਂ ਦੀ ਸਹੂਲਤ ਵੀ ਵਧੇਗੀ। ਹਾਂ, ਤਕਲੀਫ਼ ਹੋਏਗੀ ਤਾਂ ਵਿਚੋਲਿਆਂ ਨੂੰ ਹੋਏਗੀ, ਬੇਈਮਾਨਾਂ ਨੂੰ ਹੋਏਗੀ।
ਮੇਰੇ ਪਿਆਰੇ ਦੇਸ਼ਵਾਸੀਓ, ਮਹਾਤਮਾ ਗਾਂਧੀ ਸਾਡੇ ਸਾਰਿਆਂ ਲਈ ਹਮੇਸ਼ਾ-ਹਮੇਸ਼ਾ ਮਾਰਗਦਰਸ਼ਕ ਹਨ। ਉਨ੍ਹਾਂ ਦੀ ਹਰ ਗੱਲ ਅੱਜ ਵੀ ਦੇਸ਼ ਕਿੱਥੇ ਜਾਣਾ ਚਾਹੀਦਾ ਹੈ, ਕਿਵੇਂ ਜਾਣਾ ਚਾਹੀਦਾ ਹੈ, ਇਸ ਲਈ ਮਾਪਦੰਡ ਤੈਅ ਕਰਦੀ ਹੈ। ਗਾਂਧੀ ਜੀ ਕਹਿੰਦੇ ਸਨ, ਤੁਸੀਂ ਜਦੋਂ ਵੀ ਕੋਈ ਯੋਜਨਾ ਬਣਾਓ, ਤਾਂ ਤੁਸੀਂ ਸਭ ਤੋਂ ਪਹਿਲਾਂ ਉਸ ਗ਼ਰੀਬ ਅਤੇ ਕਮਜ਼ੋਰ ਦਾ ਚਿਹਰਾ ਯਾਦ ਕਰੋ ਅਤੇ ਫਿਰ ਤੈਅ ਕਰੋ ਕਿ ਤੁਸੀਂ ਜੋ ਕਰਨ ਜਾ ਰਹੇ ਹੋ, ਉਸ ਨਾਲ ਉਸ ਗ਼ਰੀਬ ਦਾ ਕੋਈ ਲਾਭ ਹੋਏਗਾ ਕਿ ਨਹੀਂ ਹੋਏਗਾ। ਕਿਧਰੇ ਉਸ ਦਾ ਨੁਕਸਾਨ ਤਾਂ ਨਹੀਂ ਹੋ ਜਾਏਗਾ। ਇਸ ਮਾਪਦੰਡ ਦੇ ਅਧਾਰ ‘ਤੇ ਤੁਸੀਂ ਫੈਸਲਾ ਕਰਨਾ। ਸਮੇਂ ਦੀ ਮੰਗ ਹੈ ਕਿ ਹੁਣ ਸਾਨੂੰ ਦੇਸ਼ ਦੇ ਗਰੀਬਾਂ ਦਾ ਜੋ aspirations ਜਾਗਿਆ ਹੈ, ਉਸ ਨੂੰ address ਕਰਨਾ ਹੀ ਪਏਗਾ। ਮੁਸੀਬਤਾਂ ਤੋਂ ਮੁਕਤੀ ਮਿਲੇ, ਉਸ ਲਈ ਸਾਨੂੰ ਇੱਕ ਤੋਂ ਬਾਅਦ ਇੱਕ ਕਦਮ ਉਠਾਉਣੇ ਹੀ ਪੈਣਗੇ। ਸਾਡੀ ਪੁਰਾਣੀ ਸੋਚ ਕੁਝ ਵੀ ਕਿਉਂ ਨਾ ਹੋਵੇ, ਪਰ ਸਮਾਜ ਨੂੰ ਬੇਟੇ-ਬੇਟੀ ਦੇ ਭੇਦ ਤੋਂ ਮੁਕਤ ਕਰਨਾ ਹੀ ਹੋਏਗਾ। ਹੁਣ ਸਕੂਲਾਂ ਵਿੱਚ ਬੱਚੀਆਂ ਲਈ ਵੀ toilet ਹਨ, ਬੱਚਿਆਂ ਲਈ ਵੀ toilet ਹਨ। ਸਾਡੀਆਂ ਬੇਟੀਆਂ ਲਈ ਭੇਦਭਾਵ-ਮੁਕਤ ਭਾਰਤ ਦੀ ਅਨੁਭੂਤੀ ਦਾ ਇਹ ਅਵਸਰ ਹੈ।
ਸਰਕਾਰ ਦੀ ਤਰਫ਼ ਤੋਂ ਟੀਕਾਕਰਣ ਤਾਂ ਹੁੰਦਾ ਹੀ ਹੈ, ਪਰ ਫਿਰ ਵੀ ਲੱਖਾਂ ਬੱਚੇ ਟੀਕਾਕਰਣ ਤੋਂ ਰਹਿ ਜਾਂਦੇ ਹਨ। ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ‘ਮਿਸ਼ਨ ਇੰਦਰਧਨੁਸ਼’ ਟੀਕਾਕਰਣ ਦਾ ਇੱਕ ਅਜਿਹਾ ਅਭਿਆਨ ਹੈ, ਜੋ ਰਹਿ ਗਏ ਬੱਚਿਆਂ ਨੂੰ ਵੀ ਸਮੇਟਣ ਲਈ ਲੱਗਿਆ ਹੈ, ਜੋ ਬੱਚਿਆਂ ਨੂੰ ਗੰਭੀਰ ਰੋਗਾਂ ਤੋਂ ਮੁਕਤੀ ਲਈ ਤਾਕਤ ਦਿੰਦਾ ਹੈ। 21ਵੀਂ ਸਦੀ ਹੋਵੇ ਅਤੇ ਪਿੰਡ ਵਿੱਚ ਹਨੇਰਾ ਹੋਵੇ, ਹੁਣ ਨਹੀਂ ਚਲ ਸਕਦਾ। ਅਤੇ ਇਸ ਲਈ ਪਿੰਡਾਂ ਨੂੰ ਹਨੇਰੇ ਤੋਂ ਮੁਕਤ ਕਰਨ ਲਈ, ਪਿੰਡ ਬਿਜਲੀ ਪਹੁੰਚਾਉਣ ਦਾ ਵੱਡਾ ਅਭਿਆਨ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਸਮਾਂ ਸੀਮਾ ਵਿੱਚ ਅੱਗੇ ਵਧ ਰਿਹਾ ਹੈ। ਅਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ, ਗ਼ਰੀਬ ਮਾਂ, ਲੱਕੜੀ ਦੇ ਚੁੱਲ੍ਹੇ ‘ਤੇ ਖਾਣਾ ਪਕਾ ਕੇ ਦਿਨ ਵਿੱਚ 400 ਸਿਗਰਟ ਦਾ ਧੂੰਆਂ ਆਪਣੇ ਸਰੀਰ ਵਿੱਚ ਲੈ ਜਾਏ, ਉਸ ਦੀ ਸਿਹਤ ਦਾ ਕੀ ਹੋਏਗਾ। ਕੋਸ਼ਿਸ਼ ਹੈ 5 ਕਰੋੜ ਪਰਿਵਾਰਾਂ ਨੂੰ ਧੂੰਏ ਤੋਂ ਮੁਕਤ ਜ਼ਿੰਦਗੀ ਦੇਣ ਲਈ। ਸਫਲਤਾ ਦੀ ਤਰਫ਼ ਅੱਗੇ ਵਧ ਰਹੇ ਹਾਂ।
ਛੋਟਾ ਵਪਾਰੀ, ਛੋਟਾ ਕਾਰੋਬਾਰੀ, ਸਬਜ਼ੀ ਵੇਚਣ ਵਾਲਾ, ਦੁੱਧ ਵੇਚਣ ਵਾਲਾ, ਨਾਈ ਦੀ ਦੁਕਾਨ ਚਲਾਉਣ ਵਾਲਾ, ਸ਼ਾਹੂਕਾਰਾਂ ਤੋਂ ਵਿਆਜ਼ ਦੇ ਚੱਕਰ ਵਿੱਚ ਅਜਿਹਾ ਫਸਿਆ ਰਹਿੰਦਾ ਸੀ-ਅਜਿਹਾ ਫਸਿਆ ਰਹਿੰਦਾ ਸੀ। ਮੁਦਰਾ ਯੋਜਨਾ, stand up ਯੋਜਨਾ, ਜਨ-ਧਨ, account ਇਹ ਵਿਆਜ਼ਖੋਰਾਂ ਤੋਂ ਮੁਕਤੀ ਦਾ ਇੱਕ ਸਫਲ ਅਭਿਆਨ ਹੈ। ‘ਆਧਾਰ’ ਰਾਹੀਂ ਬੈਂਕਾਂ ਵਿੱਚ ਸਿੱਧੇ ਪੈਸੇ ਜਮਾਂ ਕਰਾਉਣਾ। ਹੱਕਦਾਰ ਨੂੰ, ਲਾਭਪਾਤਰੀ ਨੂੰ ਸਿੱਧੇ ਪੈਸੇ ਮਿਲਣ। ਆਮ ਨਾਗਰਿਕ ਦੀ ਜ਼ਿੰਦਗੀ ਵਿੱਚ ਇਨ੍ਹਾਂ ਵਿਚੋਲਿਆਂ ਤੋਂ ਮੁਕਤੀ ਦਾ ਅਵਸਰ ਹੈ। ਇੱਕ ਅਜਿਹਾ ਅਭਿਆਨ ਚਲਾਉਣਾ ਹੈ, ਜਿਸ ਵਿੱਚ ਸਿਰਫ ਸੁਧਾਰ ਅਤੇ ਤਬਦੀਲੀ ਨਹੀਂ, ਸਮੱਸਿਆ ਤੋਂ ਮੁਕਤੀ ਤੱਕ ਦਾ ਮਾਰਗ ਪੱਕਾ ਕਰਨਾ ਹੈ ਅਤੇ ਹੋ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਕੱਲ 31 ਅਕਤੂਬਰ, ਇਸ ਦੇਸ਼ ਦੇ ਮਹਾਪੁਰਸ਼-ਭਾਰਤ ਦੀ ਏਕਤਾ ਨੂੰ ਹੀ ਜਿਨ੍ਹਾਂ ਨੇ ਆਪਣੇ ਜੀਵਨ ਦਾ ਮੰਤਰ ਬਣਾਇਆ, ਜੀ ਕੇ ਦਿਖਾਇਆ-ਅਜਿਹੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਜਯੰਤੀ ਪਰਵ ਹੈ। 31 ਅਕਤੂਬਰ, ਇੱਕ ਤਰਫ਼ ਸਰਦਾਰ ਸਾਹਿਬ ਦੀ ਜਯੰਤੀ ਦਾ ਪਰਵ ਹੈ, ਦੇਸ਼ ਦੀ ਏਕਤਾ ਦਾ ਜਿਊਂਦਾ ਜਾਗਦਾ ਮਹਾਪੁਰਸ਼, ਤਾਂ ਦੂਜੀ ਤਰਫ਼ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਵੀ ਹੈ। ਮਹਾਪੁਰਸ਼ਾਂ ਨੂੰ ਯਾਦ ਤਾਂ ਅਸੀਂ ਕਰਦੇ ਹੀ ਹਾਂ, ਕਰਨਾ ਵੀ ਚਾਹੀਦਾ ਹੈ, ਪਰ ਪੰਜਾਬ ਦੇ ਇੱਕ ਸੱਜਣ ਦਾ ਫੋਨ, ਉਨ੍ਹਾਂ ਦੀ ਪੀੜਾ, ਮੈਨੂੰ ਵੀ ਛੂਹ ਗਈ:
”ਪ੍ਰਧਾਨ ਮੰਤਰੀ ਜੀ, ਨਮਸਕਾਰ, ਸਰ , ਮੈਂ ਜਸਦੀਪ ਬੋਲ ਰਿਹਾ ਹਾਂ ਪੰਜਾਬ ਤੋਂ। ਸਰ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 31 ਤਰੀਕ ਨੂੰ ਸਰਦਾਰ ਪਟੇਲ ਦਾ ਜਨਮਦਿਨ ਹੈ। ਸਰਦਾਰ ਪਟੇਲ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਨੂੰ ਜੋੜਨ ਲਈ ਬਿਤਾ ਦਿੱਤੀ and ਉਹ ਉਸ ਮੁਹਿੰਮ ਵਿੱਚ I think ਸਫਲ ਵੀ ਹੋਏ, he brought everybody together ਅਤੇ we call it irony or we call it, ਇੱਕ ਬੁਰੀ ਕਿਸਮਤ ਕਹੀਏ ਦੇਸ਼ ਦੀ ਕਿ ਉਸ ਦਿਨ ਹੀ ਇੰਦਰਾ ਗਾਂਧੀ ਜੀ ਦੀ ਹੱਤਿਆ ਵੀ ਹੋ ਗਈ। and ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਦੇਸ਼ ਵਿੱਚ ਕਿਵੇਂ events ਹੋਏ। ਸਰ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਅਸੀਂ ਅਜਿਹੇ ਬਦਕਿਸਮਤ ਜੋ events ਹੁੰਦੇ ਹਨ, ਜੋ ਘਟਨਾਵਾਂ ਹੁੰਦੀਆਂ ਹਨ, ਇਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ।”
ਮੇਰੇ ਪਿਆਰੇ ਦੇਸ਼ਵਾਸੀਓ, ਇਹ ਪੀੜਾ ਇੱਕ ਵਿਅਕਤੀ ਦੀ ਨਹੀਂ ਹੈ। ਇੱਕ ਸਰਦਾਰ, ਸਰਦਾਰ ਵੱਲਭ ਭਾਈ ਪਟੇਲ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚਾਣਕਿਆ ਤੋਂ ਬਾਅਦ, ਦੇਸ਼ ਨੂੰ ਇੱਕ ਕਰਨ ਦਾ ਭਗੀਰਥ ਕੰਮ, ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ। ਅਜ਼ਾਦ ਹਿੰਦੁਸਤਾਨ ਨੂੰ, ਇੱਕ ਝੰਡੇ ਦੇ ਹੇਠ ਲਿਆਉਣ ਦੀ ਸਫਲ ਕੋਸ਼ਿਸ਼, ਇੰਨਾ ਵੱਡਾ ਭਗੀਰਥ ਕੰਮ ਜਿਸ ਮਹਾਪੁਰਸ਼ ਨੇ ਕੀਤਾ, ਉਸ ਮਹਾਪੁਰਸ਼ ਨੂੰ ਕੋਟਿ-ਕੋਟਿ ਨਮਨ, ਪਰ ਇਹ ਵੀ ਤਾਂ ਪੀੜਾ ਹੈ ਕਿ ਸਰਦਾਰ ਸਾਹਿਬ ਏਕਤਾ ਲਈ ਜੀਏ, ਏਕਤਾ ਲਈ ਜੂਝਦੇ ਰਹੇ; ਏਕਤਾ ਦੀ ਉਨ੍ਹਾਂ ਦੀ ਪ੍ਰਾਥਮਿਕਤਾ ਕਾਰਨ, ਕਈਆਂ ਦੀ ਨਰਾਜ਼ਗੀ ਦੇ ਸ਼ਿਕਾਰ ਵੀ ਹੋਏ, ਪਰ ਏਕਤਾ ਦੇ ਮਾਰਗ ਨੂੰ ਕਦੇ ਛੱਡਿਆ ਨਹੀਂ, ਪਰ ਉਸ ਸਰਦਾਰ ਦੀ ਜਨਮ ਜਯੰਤੀ ‘ਤੇ ਹਜ਼ਾਰਾਂ ਸਰਦਾਰਾਂ ਨੂੰ, ਹਜ਼ਾਰਾਂ ਸਰਦਾਰਾਂ ਦੇ ਪਰਿਵਾਰਾਂ ਨੂੰ ਸ਼੍ਰੀਮਤੀ ਗਾਂਧੀ ਦੀ ਹੱਤਿਆ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਏਕਤਾ ਲਈ ਜੀਵਨ ਭਰ ਜੀਣ ਵਾਲੇ ਉਸ ਮਹਾਪੁਰਸ਼ ਦੇ ਜਨਮ ਦਿਨ ‘ਤੇ ਹੀ ਅਤੇ ਸਰਦਾਰ ਦੇ ਹੀ ਜਨਮ ਦਿਨ ‘ਤੇ ਸਰਦਾਰਾਂ ਦੇ ਨਾਲ ਜ਼ੁਲਮ, ਇਤਿਹਾਸ ਦਾ ਇੱਕ ਪੰਨਾ, ਸਾਨੂੰ ਸਾਰਿਆਂ ਨੂੰ ਪੀੜਾ ਦਿੰਦਾ ਹੈ।
ਪਰ ਇਨ੍ਹਾਂ ਸੰਕਟਾਂ ਵਿਚ ਵੀ, ਏਕਤਾ ਦੇ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ। ਵਿਵਧਤਾ ਵਿੱਚ ਏਕਤਾ ਇਹ ਹੀ ਦੇਸ਼ ਦੀ ਤਾਕਤ ਹੈ। ਭਾਸ਼ਾਵਾਂ ਅਨੇਕ ਹੋਣ, ਜਾਤੀਆਂ ਅਨੇਕ ਹੋਣ, ਪਹਿਰਾਵੇ ਅਨੇਕ ਹੋਣ, ਖਾਣ-ਪੀਣ ਅਨੇਕ ਹੋਣ, ਪਰ ਅਨੇਕਤਾ ਵਿੱਚ ਏਕਤਾ, ਇਹ ਭਾਰਤ ਦੀ ਤਾਕਤ ਹੈ, ਭਾਰਤ ਦੀ ਵਿਸ਼ੇਸ਼ਤਾ ਹੈ। ਹਰ ਪੀੜ੍ਹੀ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਹਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਏਕਤਾ ਦੇ ਅਵਸਰ ਲੱਭੀਏ, ਏਕਤਾ ਦੇ ਤੱਤਾਂ ਨੂੰ ਉਭਾਰੀਏ। ਵੱਖਵਾਦ ਵਾਲੀ ਸੋਚ, ਵੱਖਵਾਦ ਵਾਲੀ ਪ੍ਰਵਿਰਤੀ ਤੋਂ ਅਸੀਂ ਵੀ ਬਚੀਏ, ਦੇਸ਼ ਨੂੰ ਵੀ ਬਚਾਈਏ। ਸਰਦਾਰ ਸਾਹਿਬ ਨੇ ਸਾਨੂੰ ਇੱਕ ਭਾਰਤ ਦਿੱਤਾ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸ਼੍ਰੇਸ਼ਠ ਭਾਰਤ ਬਣਾਉਣਾ। ਏਕਤਾ ਦਾ ਮੂਲ ਮੰਤਰ ਹੀ ਸ਼੍ਰੇਸ਼ਠ ਭਾਰਤ ਦੀ ਮਜ਼ਬੂਤ ਨੀਂਹ ਬਣਾਉਣਾ ਹੈ।
ਸਰਦਾਰ ਸਾਹਿਬ ਦੀ ਜੀਵਨ ਯਾਤਰਾ ਦੀ ਸ਼ੁਰੂਆਤ ਕਿਸਾਨਾਂ ਦੇ ਸੰਘਰਸ਼ ਤੋਂ ਹੋਈ ਸੀ। ਕਿਸਾਨ ਦੇ ਬੇਟੇ ਸਨ। ਅਜ਼ਾਦੀ ਦੇ ਅੰਦੋਲਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਸਰਦਾਰ ਸਾਹਿਬ ਦੀ ਬਹੁਤ ਵੱਡੀ ਅਹਿਮ ਭੂਮਿਕਾ ਰਹੀ। ਅਜ਼ਾਦੀ ਦੇ ਅੰਦੋਲਨ ਨੂੰ ਪਿੰਡ ਵਿੱਚ ਤਾਕਤ ਦਾ ਰੂਪ ਬਣਾਉਣਾ ਸਰਦਾਰ ਸਾਹਿਬ ਦਾ ਸਫਲ ਕੋਸ਼ਿਸ਼ ਸੀ। ਉਨ੍ਹਾਂ ਦੀ ਸੰਗਠਨ ਸ਼ਕਤੀ ਅਤੇ ਕੌਸ਼ਲ ਦਾ ਨਤੀਜਾ ਸੀ। ਪਰ ਸਰਦਾਰ ਸਾਹਿਬ ਸਿਰਫ਼ ਸੰਘਰਸ਼ ਦੇ ਵਿਅਕਤੀ ਸਨ, ਅਜਿਹਾ ਨਹੀਂ, ਉਹ ਸੰਰਚਨਾ ਦੇ ਵੀ ਵਿਅਕਤੀ ਸਨ। ਅੱਜ ਕਦੇ-ਕਦੇ ਅਸੀਂ ਬਹੁਤ ਲੋਕ ‘ਅਮੂਲ’ ਦਾ ਨਾਂ ਸੁਣਦੇ ਹਾਂ। ‘ਅਮੂਲ’ ਦੇ ਹਰ product ਤੋਂ ਅੱਜ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਵੀ ਲੋਕ ਜਾਣਕਾਰ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਸਰਦਾਰ ਸਾਹਿਬ ਦੀ ਦੂਰਦ੍ਰਿਸ਼ਟੀ ਸੀ ਕਿ ਉਨ੍ਹਾਂ ਨੇ co-operative milk producers ਦੀ ਕਲਪਨਾ ਕੀਤੀ ਸੀ। ਅਤੇ ਖੇੜਾ district , ਉਸ ਸਮੇਂ ਕੇਰਾ district ਬੋਲਿਆ ਜਾਂਦਾ ਸੀ, ਅਤੇ 1942 ਵਿੱਚ ਇਸ ਵਿਚਾਰ ਨੂੰ ਉਨ੍ਹਾਂ ਨੇ ਬਲ ਦਿੱਤਾ ਸੀ, ਉਹ ਸਾਕਾਰ ਰੂਪ, ਅੱਜ ਦਾ ‘ਅਮੂਲ’ ਕਿਸਾਨਾਂ ਦੀ ਸੁਖ ਸਮਰਿੱਧੀ ਦੀ ਸੰਰਚਨਾ ਸਰਦਾਰ ਸਾਹਿਬ ਨੇ ਕਿਵੇਂ ਕੀਤੀ, ਉਸ ਦਾ ਇੱਕ ਜੀਉਂਦਾ ਜਾਗਦਾ ਉਦਾਹਰਣ ਸਾਡੇ ਸਾਹਮਣੇ ਹੈ। ਮੈਂ ਸਰਦਾਰ ਸਾਹਿਬ ਨੂੰ ਆਦਰਪੂਰਵਕ ਅੰਜਲੀ ਦਿੰਦਾ ਹਾਂ ਅਤੇ ਇਸ ਏਕਤਾ ਦਿਵਸ ‘ਤੇ 31 ਅਕਤੂਬਰ ਨੂੰ ਅਸੀਂ ਜਿੱਥੇ ਹੋਈਏ, ਸਰਦਾਰ ਸਾਹਿਬ ਨੂੰ ਯਾਦ ਕਰੀਏ, ਏਕਤਾ ਦਾ ਸੰਕਲਪ ਕਰੀਏ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਦੀਵਾਲੀ ਦੀ ਲੜੀ ਵਿੱਚ ਕੱਤਕ ਪੁੰਨਿਆਂ-ਇਹ ਪ੍ਰਕਾਸ਼ ਉਤਸਵ ਦਾ ਵੀ ਤਿਉਹਾਰ ਹੈ। ਗੁਰੂ ਨਾਨਕ ਦੇਵ, ਉਨ੍ਹਾਂ ਦੀ ਸਿੱਖਿਆ-ਦੀਖਿਆ ਪੂਰੀ ਮਾਨਵ ਜਾਤੀ ਲਈ, ਨਾ ਸਿਰਫ ਹਿੰਦੁਸਤਾਨ ਲਈ, ਪੂਰੀ ਮਾਨਵ ਜਾਤੀ ਲਈ, ਅੱਜ ਵੀ ਦਿਸ਼ਾ ਦਰਸ਼ਕ ਹੈ। ਸੇਵਾ, ਸਚਾਈ ਅਤੇ ‘ਸਰਬੱਤ ਦਾ ਭਲਾ’ ਇਹ ਹੀ ਤਾਂ ਗੁਰੂ ਨਾਨਕ ਦੇਵ ਦਾ ਸੰਦੇਸ਼ ਸੀ। ਸ਼ਾਂਤੀ, ਏਕਤਾ ਅਤੇ ਸਦਭਾਵਨਾ ਇਹ ਹੀ ਤਾਂ ਮੂਲ ਮੰਤਰ ਸੀ। ਭੇਦਭਾਵ ਹੋਵੇ, ਅੰਧਵਿਸ਼ਵਾਸ ਹੋਵੇ, ਕੁਰੀਤੀਆਂ ਹੋਣ, ਉਸ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਦਾ ਉਹ ਅਭਿਆਨ ਹੀ ਤਾਂ ਸੀ ਗੁਰੂ ਨਾਨਕ ਦੇਵ ਦੀ ਹਰ ਗੱਲ ਵਿੱਚ। ਜਦੋਂ ਸਾਡੇ ਇੱਥੇ ਛੂਤਛਾਤ, ਜਾਤ ਪ੍ਰਥਾ, ਊਚ-ਨੀਚ, ਇਸ ਵਿਕ੍ਰਿਤੀ ਦੀ ਚਰਮ ਸੀਮਾ ਸੀ, ਤਾਂ ਗੁਰੂ ਨਾਨਕ ਦੇਵ ਨੇ ਭਾਈ ਲਾਲੋ ਨੂੰ ਆਪਣਾ ਸਹਿਯੋਗੀ ਚੁਣਿਆ। ਆਓ, ਅਸੀਂ ਵੀ ਗੁਰੂ ਨਾਨਕ ਦੇਵ ਨੇ ਜੋ ਸਾਨੂੰ ਗਿਆਨ ਦਾ ਪ੍ਰਕਾਸ਼ ਦਿੱਤਾ ਹੈ, ਜੋ ਸਾਨੂੰ ਭੇਦਭਾਵ ਛੱਡਣ ਲਈ ਪ੍ਰੇਰਣਾ ਦਿੱਤੀ ਹੈ, ਭੇਦਭਾਵ ਦੇ ਖਿਲਾਫ਼ ਕੁਝ ਕਰਨ ਲਈ ਆਦੇਸ਼ ਕਰਦੇ ਹਨ, ‘ਸਬਕਾ ਸਾਥਾ ਸਬਕਾ ਵਿਕਾਸ’ ਇਸ ਮੰਤਰ ਨੂੰ ਲੈ ਕੇ ਜੇਕਰ ਅੱਗੇ ਚਲਦਾ ਹੈ ਤਾਂ ਗੁਰੂ ਨਾਨਕ ਦੇਵ ਤੋਂ ਵਧੀਆ ਸਾਡਾ ਮਾਰਗ ਦਰਸ਼ਕ ਕੌਣ ਹੋ ਸਕਦਾ ਹੈ। ਮੈਂ ਗੁਰੂ ਨਾਨਕ ਦੇਵ ਨੂੰ ਵੀ, ‘ਪ੍ਰਕਾਸ਼ ਉਤਸਵ’ ਆ ਰਿਹਾ ਹੈ, ਤਾਂ ਅੰਤਰ ਮਨ ਤੋਂ ਪ੍ਰਣਾਮ ਕਰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਫਿਰ ਇੱਕ ਵਾਰ, ਦੇਸ਼ ਦੇ ਜਵਾਨਾਂ ਦੇ ਨਾਮ ਇਹ ਦੀਵਾਲੀ, ਇਸ ਦੀਵਾਲੀ ‘ਤੇ ਤੁਹਾਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੇ ਸੁਪਨੇ, ਤੁਹਾਡੇ ਸੰਕਲਪ ਹਰ ਪ੍ਰਕਾਰ ਤੋਂ ਸਫਲ ਹੋਣ। ਤੁਹਾਡਾ ਜੀਵਨ ਸੁਖ-ਚੈਨ ਦੀ ਜ਼ਿੰਦਗੀ ਵਾਲਾ ਬਣੇ, ਇਹੀ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
****
ਏਕੇਟੀ/ਏਕੇ/ਐੱਚਐੱਸ)
मेरे प्यारे देशवासियो, आप सबको दीपावली की बहुत-बहुत शुभकामनायें : PM @narendramodi #MannKiBaat
— PMO India (@PMOIndia) October 30, 2016
भारत एक ऐसा देश है कि 365 दिन, देश के किसी-न-किसी कोने में, कोई-न-कोई उत्सव नज़र आता है : PM @narendramodi #MannKiBaat
— PMO India (@PMOIndia) October 30, 2016
ये दीपावली का पर्व ‘तमसो मा ज्योतिर्गमय’ - अन्धकार से प्रकाश की ओर जाने का एक सन्देश देता है : PM @narendramodi #MannKiBaat
— PMO India (@PMOIndia) October 30, 2016
Diwali is a festival that is also associated with cleanliness. Everybody cleans their homes: PM @narendramodi #MannKiBaat
— PMO India (@PMOIndia) October 30, 2016
समय की माँग है कि सिर्फ़ घर में सफ़ाई नहीं, पूरे परिसर की सफ़ाई, पूरे मोहल्ले की सफ़ाई, पूरे गाँव की सफ़ाई: PM @narendramodi #MannKiBaat
— PMO India (@PMOIndia) October 30, 2016
Diwali is a festival that is being celebrated world over: PM @narendramodi
— PMO India (@PMOIndia) October 30, 2016
दीपावली, ये प्रकाश का पर्व, विश्व समुदाय को भी अंधकार से प्रकाश की ओर लाए जाने का एक प्रेरणा उत्सव बन रहा है : PM @narendramodi #MannKiBaat
— PMO India (@PMOIndia) October 30, 2016
दीपावली का त्योहार भी मनाते हैं और छठ-पूजा की तैयारी भी करते हैं : PM @narendramodi #MannKiBaat
— PMO India (@PMOIndia) October 30, 2016
The Prime Minister lauds the courage of our Jawans and is talking about #Sandesh2Soldiers. Hear. https://t.co/Iy8hu3vQmx #MannKiBaat
— PMO India (@PMOIndia) October 30, 2016
People from all walks of life shared #Sandesh2Soldiers : PM @narendramodi #MannKiBaat
— PMO India (@PMOIndia) October 30, 2016
हमारे जवान ज़िंदगी के हर मोड़ पर राष्ट्र भावना से प्रेरित हो करके काम करते रहते हैं : PM @narendramodi #MannKiBaat
— PMO India (@PMOIndia) October 30, 2016
मैं हरियाणा प्रदेश का अभिनन्दन करना चाहता हूँ कि उन्होंने एक बीड़ा उठाया है | हरियाणा प्रदेश को Kerosene मुक्त करने का : PM @narendramodi
— PMO India (@PMOIndia) October 30, 2016
समय की माँग है कि हमें अब, देश के ग़रीबों का जो aspirations जगा है, उसको address करना ही पड़ेगा : PM @narendramodi #MannKiBaat
— PMO India (@PMOIndia) October 30, 2016
मुसीबतों से मुक्ति मिले, उसके लिए हमें एक-के-बाद एक कदम उठाने ही पड़ेंगे : PM @narendramodi #MannKiBaat
— PMO India (@PMOIndia) October 30, 2016
समाज को बेटे-बेटी के भेद से मुक्त करना ही होगा : PM @narendramodi #MannKiBaat
— PMO India (@PMOIndia) October 30, 2016
31 अक्टूबर, देश के महापुरुष - भारत की एकता को ही जिन्होंने अपने जीवन का मंत्र बनाया -ऐसे सरदार वल्लभ भाई पटेल का जन्म-जयंती का पर्व है : PM
— PMO India (@PMOIndia) October 30, 2016
31 अक्टूबर, एक तरफ़ सरदार साहब की जयंती का पर्व है, देश की एकता का जीता-जागता महापुरुष, तो दूसरी तरफ़, श्रीमती गाँधी की पुण्यतिथि भी है : PM
— PMO India (@PMOIndia) October 30, 2016
महापुरुषों को पुण्य स्मरण तो हम करते ही हैं, करना भी चाहिए : PM @narendramodi #MannKiBaat
— PMO India (@PMOIndia) October 30, 2016
Sardar Patel has a rich contribution in strengthening the cooperative movement in India. He was always dedicated to farmer welfare: PM
— PMO India (@PMOIndia) October 30, 2016
The Prime Minister pays tributes to Guru Nanak during #MannKiBaat programme: PM @narendramodi #MannKiBaat
— PMO India (@PMOIndia) October 30, 2016