ਪੀਐੱਮਇੰਡੀਆ

ਅੰਡੇਮਾਨ ਅਤੇ ਨਿਕੋਬਾਰ ਦਾ 52 ਸਾਲਾ ਰਤਨ ਬਰਈ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਮਾਯੋਕਾਰਤੀਅਨ ਇਨਫਾਰਕਸ਼ਨ ਸੀ।
ਉਸ ਨੂੰ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਅਤੇ ਤਰੇਲੀਆਂ ਆਉਣ ਕਾਰਣ ਪੋਰਟ ਬਲੇਅਰ ਦੇ ਜੀ ਬੀ ਪੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਉਸ ਨੂੰ ਡਾਇਬਟੀਜ਼ ਮੇਲੀਟਸ ਤੋਂ ਪੀੜਤ ਵਿਸਤ੍ਰਿਤ ਸੀ। ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਅਕਿਊਟ ਐਂਟੀਰੀਅਰ ਵਾਲ ਮਾਇਓਕਾਡੀਅਲ ਇਨਫਾਰਕਸ਼ਨ। ਉਸ ਨੂੰ ਮੈਡੀਕਲ ਪ੍ਰਬੰਧਨ ਨਾਲ ਸਥਿਰ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦਾ ਇਲਾਜ ਕਰਵਾਉਣ ਲਈ ਮੁੱਖ ਭੂਮੀ ਤੇ ਦਿਲ ਦੇ ਮਾਹਿਰ ਡਾਕਟਰ ਕੋਲ ਭੇਜ ਦਿੱਤਾ ਗਿਆ।

ਕਿਉਂਕਿ ਅੰਡੇਮਾਨ ਅਤੇ ਨਿਕੋਬਾਰ ਆਈਲੈਡਜ਼ ਵਿੱਚ ਦਿਲ ਦੀ ਬਿਮਾਰੀ ਦੇ ਇਲਾਜ ਲਈ ਕੋਈ ਸਹੂਲਤ ਨਹੀਂ ਹੈ ਇਸ ਲਈ ਅਜਿਹੇ ਰੋਗੀ ਨੂੰ ਕੋਲਕਾਤਾ ਅਤੇ ਚੇਨਈ ਵਰਗੇ ਸ਼ਹਿਰਾਂ ਵਿੱਚ ਇਲਾਜ ਲਈ ਭੇਜਿਆ ਜਾਂਦਾ ਹੈ।
ਰਤਨ ਬਰਈ ਲਈ ਇਹ ਕਾਫੀ ਮੁਸ਼ਕਿਲ ਸੀ ਕਿਉਂਕਿ ਉਸ ਕੋਲ ਉਚਿਤ ਧਨ ਨਹੀਂ ਸੀ।

ਪਰ ਜਦੋਂ ਉਸ ਨੇ ਆਯੁਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ(ਪੀਐੱਮ-ਜੇਏਵਾਈ) ਰਾਹੀਂ ਨਕਦੀ ਰਹਿਤ ਬੀਮਾ ਸੁਰੱਖਿਆ ਬਾਰੇ ਪਤਾ ਚੱਲਿਆ ਤਾਂ ਉਸ ਦੇ ਜੀਵਨ ਵਿੱਚ ਆਸ ਦੀ ਇੱਕ ਨਵੀਂ ਕਿਰਨ ਪੈਦਾ ਹੋਈ। ਇਸ ਦੀ ਮਦਦ ਨਾਲ ਫਿਰ ਉਹ ਮੁਫਤ ਵਿੱਚ ਇਲਾਜ ਕਰਵਾਉਣ ਦੇ ਯੋਗ ਹੋ ਗਿਆ ਸੀ।
ਅੱਜ ਉਹ ਸਿਹਤਮੰਦ ਵਿਅਕਤੀ ਹੈ ਅਤੇ ਉਨ੍ਹਾਂ 31 ਲਾਭਕਾਰੀਆਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸਕੀਮ ਦੀ ਸਫਲਤਾ ਬਾਰੇ ਦੱਸਿਆ।
ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ, ਆਯੁਸ਼ਮਾਨ ਭਾਰਤ ਜੋ ਕਿ ਅੱਜ ਤੋਂ ਪੂਰਾ ਇੱਕ ਸਾਲ ਪਹਿਲਾਂ 2018 ਵਿੱਚ ਲਾਗੂ ਹੋਈ ਸੀ, ਦਾ ਉਦੇਸ਼ ਦੇਸ਼ ਦੇ 10.74 ਕਰੋੜ ਗ਼ਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣਾ ਹੈ।
ਪਿਛਲੇ ਇੱਕ ਸਾਲ ਵਿੱਚ ਰਤਨ ਬਰਈ ਵਰਗੇ 50,000 ਤੋਂ ਵੱਧ ਮਰੀਜ਼ ਆਪਣੇ ਰਾਜ ਤੋਂ ਬਾਹਰ ਵੀ ਮੈਡੀਕਲ ਸਹੂਲਤ ਹਾਸਿਲ ਕਰ ਸਕੇ, ਜਿੱਥੇ ਅਜਿਹੇ ਪਰਿਵਾਰਾਂ ਨੂੰ ਬਿਹਤਰੀਨ ਸਹੂਲਤਾਂ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਉਪਲੱਬਧ ਸਨ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ-ਆਰੋਗਯ (ਪੀਐੱਮ-ਜੇਏਵਾਈ) ਦੇ ਤਹਿਤ 16,085 ਹਸਪਤਾਲਾਂ ਨੂੰ ਪੈਨਲਬੱਧ ਕਰਨ ਦੇ ਨਾਲ ਨਾਲ , 41 ਲੱਖ ਤੋਂ ਵੱਧ ਲਾਭਾਰਥੀਆਂ ਦਾ ਇਲਾਜ ਕੀਤਾ ਗਿਆ ਹੈ ਅਤੇ 10 ਕਰੋੜ ਤੋਂ ਵੱਧ ਈ-ਕਾਰਡ ਜਾਰੀ ਕੀਤੇ ਗਏ।
ਆਯੁਸ਼ਮਾਨ ਭਾਰਤ ਦੇ ਤਹਿਤ ਦੇਸ਼ ਭਰ ਵਿੱਚ 20,700 ਤੋਂ ਵੱਧ ਸਿਹਤ ਅਤੇ ਵੈਲਨੈੱਸ ਸੈਂਟਰ ਅਪ੍ਰੇਸ਼ਨਲ ਹੋ ਚੁੱਕੇ ਹਨ।
Click here to see Details here:
****
ਵੀਆਰਆਰਕੇ ਐੱਸਐੱਚ
Prime Minister will interact with select beneficiaries of Ayushman Bharat PM-JAY. He will visit the exhibition on PM-JAY which will showcase the journey of the scheme over the past one year.
— PMO India (@PMOIndia) October 1, 2019
Had an excellent interaction with beneficiaries of Ayushman Bharat PM-JAY. I am delighted that this scheme has touched the lives of many across India, giving them better health and more happiness. @AyushmanNHA pic.twitter.com/92FH2cwrwl
— Narendra Modi (@narendramodi) October 1, 2019