ਪੀਐੱਮਇੰਡੀਆ

|
1. |
ਦੋਹਰੇ ਟੈਕਸੇਸ਼ਨ ਤੋਂ ਬਚਾਅ ਲਈ ਅਤੇ ਆਮਦਨ ਉੱਤੇ ਟੈਕਸਾਂ ਦੇ ਮਾਮਲੇ ਵਿੱਚ ਵਿੱਤੀ ਚੋਰੀ ਰੋਕਣ ਬਾਰੇ ਸਮਝੌਤਾ |
ਦੋਹਾਂ ਦੇਸ਼ਾਂ ਦਰਮਿਆਨ ਦੋਹਰੇ ਟੈਕਸੇਸ਼ਨ ਤੋਂ ਬਚਾਅ ਦਾ ਪ੍ਰਬੰਧ ਤਾਂ ਕਿ ਨਿਵੇਸ਼ ਅਤੇ ਸੇਵਾਵਾਂ ਦੇ ਵਹਾਅ ਨੂੰ ਉਤਸ਼ਾਹ ਮਿਲੇ |
ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਡਾ.ਮਸੂਦ ਕਰਬਾਸੀਆਂ, ਆਰਥਿਕ ਮਾਮਲਿਆਂ ਦੇ ਅਤੇ ਵਿੱਤ ਮੰਤਰੀ |
|
2. |
ਡਿਪਲੋਮੈਟਿਕ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਸ਼ਰਤਾਂ ਤੋਂ ਛੋਟ ਬਾਰੇ ਸਹਿਮਤੀ ਪੱਤਰ |
ਦੋਹਾਂ ਦੇਸ਼ਾਂ ਵਿੱਚ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਲਈ ਯਾਤਰਾ ਦੌਰਾਨ ਵੀਜ਼ੇ ਦੀ ਸ਼ਰਤ ਦਾ ਖਾਤਮਾ |
ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਡਾ. ਮੁਹੰਮਦ ਜਾਵੇਦ ਜ਼ਰੀਫ, ਵਿਦੇਸ਼ ਮੰਤਰੀ |
|
3. |
ਹਵਾਲਗੀ ਸੰਧੀ ਦੀ ਪੁਸ਼ਟੀ ਦੇ ਕਾਗਜ਼ਾਂ ਦਾ ਅਦਾਨ-ਪ੍ਰਦਾਨ |
ਇਹ ਭਾਰਤ ਅਤੇ ਇਰਾਨ ਦਰਮਿਆਨ 2008 ਵਿੱਚ ਹੋਈ ਹਵਾਲਗੀ ਸੰਧੀ ਨੂੰ ਲਾਗੂ ਕਰੇਗਾ
|
ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਡਾ. ਮੁਹੰਮਦ ਜਾਵੇਦ ਜ਼ਰੀਫ, ਵਿਦੇਸ਼ ਮੰਤਰੀ |
|
4. |
ਚਾਬਹਾਰ ਸ਼ਾਹਿਦ ਬਹਿਸ਼ਤੀ ਪੋਰਟ – ਫੇਜ਼ 1 ਦਾ ਪਟਾ ਕੰਟਰੈਕਟ ਜੋ ਕਿ ਅੰਤਰਿਮ ਮਿਆਦ ਲਈ ਹੋਵੇਗਾ ਅਤੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ (ਪੀਐੱਮਓ), ਇਰਾਨ ਅਤੇ ਇੰਡੀਅਨ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਵੇਗਾ |
ਬਹੁ ਮੁਖੀ ਅਤੇ ਕੰਟੇਨਰ ਟਰਮੀਨਲ ਦੇ ਕੁਝ ਹਿੱਸੇ ਨੂੰ 1.5 ਸੂਰਜੀ ਸਾਲ (18 ਮਹੀਨੇ) ਲਈ ਲੀਜ਼ ‘ਤੇ ਦੇਣਾ ਅਤੇ ਮੌਜੂਦਾ ਬੰਦਰਗਾਹ ਸਹੂਲਤਾਂ ਹੱਥ ਵਿੱਚ ਲੈਣਾ |
ਸ਼੍ਰੀ ਨਿਤਿਨ ਗਡਕਰੀ, ਜਹਾਜ਼ਰਾਨੀ ਮੰਤਰੀ |
ਡਾ. ਅੱਬਾਸ ਅਖੁੰਡੀ, ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ |
|
5. |
ਦਵਾਈਆਂ ਦੇ ਰਵਾਇਤੀ ਸਿਸਟਮ ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ |
ਦਵਾਈਆਂ ਦੇ ਰਵਾਇਤੀ ਸਿਸਟਮ ਵਿੱਚ ਸਹਿਯੋਗ ਨੂੰ ਵਿਕਸਿਤ ਅਤੇ ਮਜ਼ਬੂਤ ਕਰਨਾ, ਜਿਸ ਵਿੱਚ ਇਸ ਸਬੰਧੀ ਟੀਚਿੰਗ, ਪ੍ਰੈਕਟਿਸ, ਦਵਾਈਆਂ ਅਤੇ ਦਵਾਈਆਂ ਤੋਂ ਬਿਨਾਂ ਇਲਾਜ ਦੇ ਤਰੀਕੇ, ਸਭ ਤਰ੍ਹਾਂ ਦੇ ਮੈਡੀਕਲ ਸਮਾਨ ਅਤੇ ਦਸਤਾਵੇਜ਼ਾਂ ਦੀ ਸਪਲਾਈ ਨੂੰ ਸੁਖਾਲਾ ਕਰਨਾ, ਪ੍ਰੈਕਟੀਸ਼ਨਰਾਂ, ਪੈਰਾਮੈਡਿਕਸ, ਵਿਗਿਆਨਿਕ, ਟੀਚਿੰਗ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਉਨ੍ਹਾਂ ਨੂੰ ਖੋਜ, ਵਿੱਦਿਆ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਅਡਜਸਟ ਕਰਨਾ, ਫਾਰਮਾ ਕੋਪੀਆਜ਼ ਅਤੇ ਫਾਰਮੂਲਰੀਜ਼ ਨੂੰ ਸਾਂਝੀ ਮਾਨਤਾ ਦੇਣਾ, ਅਕਾਦਮਿਕ ਚੇਅਰਜ਼ ਕਾਇਮ ਕਰਨਾ, ਵਜ਼ੀਫੇ ਪ੍ਰਦਾਨ ਕਰਨਾ, ਸਾਂਝੇ ਆਧਾਰ ਉੱਤੇ ਰਵਾਇਤੀ ਤਿਆਰੀਆਂ ਨੂੰ ਮਾਨਤਾ, ਅਦਾਨ-ਪ੍ਰਦਾਨ ਦੇ ਆਧਾਰ ਤੇ ਪ੍ਰੈਕਟਿਸ ਕਰਨ ਦੀ ਇਜਾਜ਼ਤ |
ਸ਼੍ਰੀ ਵਿਜੇ ਗੋਖਲੇ, ਵਿਦੇਸ਼ ਸਕੱਤਰ |
ਮਾਣਯੋਗ ਗੋਹਲਾਮਰੇਜ਼ਾ ਅੰਸਾਰੀ, ਇਰਾਨ ਦੇ ਰਾਜਦੂਤ |
|
6. |
ਵਪਾਰਕ ਹੱਲ ਪ੍ਰਬੰਧਾਂ ਲਈ ਵਪਾਰਕ ਹੱਲ ਗਰੁੱਪਾਂ ਦੀ ਸਥਾਪਨਾ ਕਰਨਾ ਤਾਂ ਕਿ ਆਪਸੀ ਹਿੱਤ ਵਿੱਚ ਸਹਿਯੋਗ ਮਜ਼ਬੂਤ ਹੋ ਸਕੇ |
ਇਸ ਦਾ ਉਦੇਸ਼ ਵਪਾਰ ਰੈਮੀਡੀਅਲ ਮਾਈਅਰਜ਼, ਜਿਵੇਂ ਕਿ ਐਂਟੀ ਡੰਪਿੰਗ ਅਤੇ ਕਾਊਂਟਰਵੇਲਿੰਗ ਡਿਊਟੀ ਦੇ ਖੇਤਰ ਵਿੱਚ ਸਹਿਯੋਗ ਦਾ ਢਾਂਚਾ ਕਾਇਮ ਕਰਨਾ ਹੈ। |
ਸ਼੍ਰੀਮਤੀ ਰੀਟਾ ਟਿਓਟੀਆ, ਸਕੱਤਰ (ਕਾਮਰਸ) |
ਡਾ. ਮੁਹੰਮਦ ਖਜ਼ਾਈ, ਆਰਥਿਕ ਮਾਮਲਿਆਂ ਅਤੇ ਵਿੱਤ ਬਾਰੇ ਉੱਪ ਮੰਤਰੀ |
|
7. |
ਖੇਤੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਐੱਮਓਯੂ |
ਖੇਤੀ ਅਤੇ ਸਬੰਧਤ ਖੇਤਰਾਂ ਵਿੱਚ ਦੁਵੱਲੇ ਸਹਿਯੋਗ, ਜਿਸ ਵਿੱਚ ਸਾਂਝੀਆਂ ਸਰਗਰਮੀਆਂ, ਪ੍ਰੋਗਰਾਮ, ਸੂਚਨਾਵਾਂ ਅਤੇ ਅਮਲੇ ਦਾ ਅਦਾਨ-ਪ੍ਰਦਾਨ, ਖੇਤੀ ਫਸਲਾਂ, ਖੇਤੀ ਐਕਸਟੈਂਸ਼ਨ, ਬਾਗਬਾਨੀ, ਮਸ਼ੀਨਰੀ, ਕਟਾਈ ਤੋਂ ਬਾਅਦ ਦੀ ਤਕਨਾਲੋਜੀ, ਕਰਜ਼ਾ ਅਤੇ ਸਹਿਯੋਗ, ਜ਼ਮੀਨ ਦੀ ਸੰਭਾਲ, ਬੀਜ ਤਕਨਾਲੋਜੀ, ਪਸ਼ੂਆਂ ਵਿੱਚ ਸੁਧਾਰ, ਡੇਅਰੀ ਵਿਕਾਸ ਦੇ ਖੇਤਰ ਸ਼ਾਮਲ ਹਨ। |
ਸ਼੍ਰੀ ਐੱਸ ਕੇ ਪਟਨਾਇਕ, ਸਕੱਤਰ ਖੇਤੀਬਾੜੀ |
ਡਾ. ਮੁਹੰਮਦ ਖਜ਼ਾਈ, ਆਰਥਿਕ ਮਾਮਲਿਆਂ ਅਤੇ ਵਿੱਤ ਬਾਰੇ ਉੱਪ ਮੰਤਰੀ |
|
8. |
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ |
ਦੋਹਾਂ ਧਿਰਾਂ ਵਿੱਚ ਵਿਸਤ੍ਰਿਤ ਅੰਤਰ ਮੰਤਰਾਲਾ ਅਤੇ ਅੰਤਰ ਸੰਸਥਾ ਸਹਿਯੋਗ ਕਾਇਮ ਕਰਨਾ ਜਿਸ ਵਿੱਚ ਤਕਨੀਕੀ, ਵਿਗਿਆਨਕ, ਵਿੱਤੀ ਅਤੇ ਮਨੁੱਖੀ ਸੋਮਿਆਂ ਦਾ ਸਹਿਯੋਗ ਵੀ ਸ਼ਾਮਲ ਹੈ, ਸਿਹਤ ਸੰਭਾਲ, ਮੈਡੀਕਲ ਵਿੱਦਿਆ ਖੋਜ ਅਤੇ ਟ੍ਰੇਨਿੰਗ ਦੇ ਖੇਤਰ ਵਿੱਚ ਮਨੁੱਖ, ਵਸਤਾਂ ਅਤੇ ਢਾਂਚੇ ਦੇ ਸੋਮਿਆਂ ਦੀ ਪਹੁੰਚ ਅਤੇ ਕੁਆਲਟੀ ਨੂੰ ਅੱਪਗ੍ਰੇਡ ਕਰਨਾ, ਮੈਡੀਕਲ ਡਾਕਟਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਟ੍ਰੇਨਿੰਗ ਦੇ ਤਜਰਬੇ ਨੂੰ ਸਾਂਝਾ ਕਰਨਾ, ਮਨੁੱਖੀ ਸੋਮਿਆਂ ਦੇ ਵਿਕਾਸ ਅਤੇ ਸਿਹਤ ਸਹੂਲਤਾਂ ਦੀ ਸਥਾਪਨਾ ਵਿੱਚ ਮਦਦ, ਫਾਰਮਾਸਿਊਟੀਕਲ, ਮੈਡੀਕਲ ਯੰਤਰਾਂ ਅਤੇ ਕਾਸਮੈਟਿਕਸ ਨੂੰ ਰੈਗੂਲੇਟ ਕਰਨਾ ਅਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ, ਮੈਡੀਕਲ ਖੋਜ ਅਤੇ ਜਨਤਕ ਸਿਹਤ ਵਿੱਚ ਸਹਿਯੋਗ, ਕਿਫ਼ਾਇਤੀ ਵਿਕਾਸ ਟੀਚੇ (ਐੱਸਡੀਜੀਜ਼) ਅਤੇ ਕੌਮਾਂਤਰੀ ਸਿਹਤ ਬਾਰੇ ਸਹਿਯੋਗ |
ਸ਼੍ਰੀ ਵਿਜੇ ਗੋਖਲੇ, ਵਿਦੇਸ਼ ਸਕੱਤਰ |
ਮਾਣਯੋਗ ਗੋਹਲਾਮਰੇਜ਼ਾ ਅੰਸਾਰੀ, ਇਰਾਨ ਦੇ ਰਾਜਦੂਤ |
|
9. |
ਡਾਕ ਸਹਿਯੋਗ ਬਾਰੇ ਐੱਮਓਯੂ |
ਦੋ ਪੋਸਟਲ ਏਜੰਸੀਆਂ ਵਿੱਚ ਸਹਿਯੋਗ, ਜਿਸ ਵਿੱਚ ਈ-ਕਾਮਰਸ ਲਾਜਿਸਟਿਕਸ ਸਰਵਿਸਿਜ਼ ਵਿੱਚ ਤਜਰਬੇ, ਗਿਆਨ ਅਤੇ ਤਕਨਾਲੋਜੀ ਸਬੰਧੀ ਸਹਿਯੋਗ, ਟਿਕਟ ਪ੍ਰਦਰਸ਼ਨੀ ਵਿੱਚ ਸਹਿਯੋਗ, ਹਵਾਈ ਅਤੇ ਸਰਫੇਸ ਟ੍ਰਾਂਜ਼ਿਟ ਸਮਰੱਥਾ ਦੀ ਸਥਾਪਨਾ, ਮਾਹਰਾਂ ਦੇ ਵਰਕਿੰਗ ਗਰੁੱਪਾਂ ਦੀ ਸਥਾਪਨਾ |
ਸ਼੍ਰੀ ਅਨੰਤ ਨਾਰਾਇਣ ਨੰਦਾ, ਸਕੱਤਰ (ਡਾਕ) |
ਮਾਣਯੋਗ ਗੋਹਲਾਮਰੇਜ਼ਾ ਅੰਸਾਰੀ, ਇਰਾਨ ਦੇ ਰਾਜਦੂਤ |
S. No. ਲੜੀ ਨੰ. |
Name of MoUs/Agreements ਸਹਿਮਤੀ ਪੱਤਰਾਂ/ਸਮਝੌਤਿਆਂ ਦਾ ਨਾਮ |
Description of MoU/ Agreement ਸਹਿਮਤੀ ਪੱਤਰਾਂ/ਸਮਝੌਤਿਆਂ ਦਾ ਵੇਰਵਾ |
Indian side ਭਾਰਤੀ ਧਿਰ |
Iranian side ਇਰਾਨੀ ਧਿਰ |
|---|
ਵਪਾਰਕ ਸੰਸਥਾਵਾਂ ਵਿੱਚ ਇਸ ਦੌਰੇ ਦੌਰਾਨ ਹੇਠ ਲਿਖੇ ਐੱਮਓਯੂਜ਼ ਉੱਤੇ ਦਸਤਖਤ ਹੋਏ —
****
ਏਕੇਟੀ/ਐੱਚਐੱਸ