ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇੰਡੀਆ) ਵੱਲੋਂ ਮਲੇਸ਼ੀਆ, ਸਿੰਗਾਪੁਰ ਅਤੇ ਜਪਾਨ ਦੀਆਂ ਆਪਣੀਆਂ ਬਰਾਬਰ ਦੀਆਂ ਕੰਪਨੀਆਂ ਨਾਲ ਸਮਝੌਤਿਆਂ ‘ਤੇ ਹਸਤਾਖ਼ਰ ਕਰਨ ਸਬੰਧੀ ਦੱਸਿਆ ਗਿਆ।
ਸਾਈਬਰ ਸੁਰੱਖਿਆ ਵਿੱਚ ਸਹਿਯੋਗ ਲਈ ਤਿੰਨ ਆਪਸੀ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਗਏ ਜਿਨ੍ਹਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ:-
(1) ਭਾਰਤ ਗਣਰਾਜ ਦੇ ਸੀਈਆਰਟੀ-ਇਨ ਅਤੇ ਸਾਈਬਰ ਸਕਿਉਰਿਟੀ, ਮਲੇਸ਼ੀਆ ਦਰਮਿਆਨ ਸਾਈਬਰ ਸੁਰੱਖਿਆ ਵਿੱਚ ਸਹਿਯੋਗ ਲਈ ਸਮਝੌਤੇ ‘ਤੇ 23 ਨਵੰਬਰ, 2015 ਨੂੰ ਕੁਆਲਾਲੰਪੁਰ, ਮਲੇਸ਼ੀਆ ਵਿਖੇ ਪ੍ਰਧਾਨ ਮੰਤਰੀ ਦੇ ਮਲੇਸ਼ੀਆ ਦੌਰੇ ਦੌਰਾਨ ਹਸਤਾਖ਼ਰ ਕੀਤੇ ਗਏ ਸਨ।
(2) ਭਾਰਤ ਗਣਰਾਜ ਦੇ ਸੀਈਆਰਟੀ-ਇਨ ਅਤੇ ਸਿੰਗਾਪੁਰ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸਿੰਗਸੀਈਆਰਟੀ), ਸਿੰਗਾਪੁਰ ਗਣਰਾਜ ਦੀ ਸਾਈਬਰ ਸਕਿਉਰਿਟੀ ਏਜੰਸੀ (ਸੀਐੱਸਏ) ਦਰਮਿਆਨ ਸਾਈਬਰ ਸੁਰੱਖਿਆ ਵਿੱਚ ਸਹਿਯੋਗ ਲਈ 24 ਨਵੰਬਰ, 2015 ਨੂੰ ਪ੍ਰਧਾਨ ਮੰਤਰੀ ਦੇ ਸਿੰਗਾਪੁਰ ਦੌਰੇ ਦੌਰਾਨ ਹਸਤਾਖ਼ਰ ਕੀਤੇ ਗਏ ਸਨ।
(3) ਸੀਈਆਰਟੀ-ਇਨ ਅਤੇ ਜਪਾਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਕੋਆਰਡੀਨੇਸ਼ਨ ਸੈਂਟਰ (ਜੇਪੀਸੀਈਆਰਟੀ/ਸੀਸੀ) ਦਰਮਿਆਨ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ 7 ਦਸੰਬਰ, 2015 ਨੂੰ ਕੂਟਨੀਤਕ ਅਦਲਾ ਬਦਲੀ ਜ਼ਰੀਏ ਅਤੇ ਦੋਨੋਂ ਪਾਰਟੀਆਂ ਵਿੱਚ 22 ਦਸੰਬਰ, 2015 ਨੂੰ ਹਸਤਾਖ਼ਰ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਸੀ ।
ਸਾਈਬਰ ਸੁਰੱਖਿਆ ਨਾਲ ਸਬੰਧਿਤ ਆਪਸੀ ਸਮਝੌਤੇ ਭਾਰਤ ਅਤੇ ਸਬੰਧਿਤ ਦੇਸ਼ਾਂ ਦਰਮਿਆਨ ਸੁਰੱਖਿਆ ਨਾਲ ਸਬੰਧਿਤ ਘਟਨਾਵਾਂ ਦੇ ਗਿਆਨ ਦਾ ਅਦਾਨ-ਪ੍ਰਦਾਨ, ਖੋਜ ਦਾ ਅਨੁਭਵ, ਸੰਕਲਪ ਅਤੇ ਸੁਰੱਖਿਆ ਸਬੰਧੀ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ।
****
ਏਕੇਟੀ/ਬੀਵੀਏ/ਐੱਸਐੱਚ