Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੀ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ ‘ਮੈਂ 29 ਮਈ ਤੋਂ 2 ਜੂਨ 2018 ਤੱਕ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ ‘ਤੇ ਹਾ। ਭਾਰਤ ਦੇ ਇਨ੍ਹਾਂ ਸਾਰੇ ਤਿੰਨ ਦੇਸ਼ਾਂ ਨਾਲ ਮਜ਼ਬੂਤ ਰਾਜਨੀਤਕ ਰਿਸ਼ਤੇ ਰਹੇ ਹਨ।’

ਉਨ੍ਹਾਂ ਨੇ ਕਿਹਾ, ‘ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ (Joko Widodo) ਦੇ ਸੱਦੇ ‘ਤੇ ਮੈਂ 29 ਮਈ ਨੂੰ ਜਕਾਰਤਾ ਵਿੱਚ ਰਹਾਂਗਾ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਇੰਡੋਨੇਸ਼ੀਆ ਦੀ ਇਹ ਮੇਰੀ ਪਹਿਲੀ ਯਾਤਰਾ ਹੈ। ਮੈਂ 30 ਮਈ ਨੂੰ ਰਾਸ਼ਟਰਪਤੀ ਜੋਕੋ ਵਿਡੋਡੋ(Joko Widodo) ਨਾਲ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਾਂ। ਨਾਲ ਹੀ ਇਸ ਗੱਲ ਦਾ ਵੀ ਉਤਸ਼ਾਹ ਹੈ ਕਿ ਭਾਰਤ-ਇੰਡੋਨੇਸ਼ੀਆ ਦੇ ਕਾਰਜਕਾਰੀ ਅਧਿਕਾਰੀਆਂ (ਸੀਈਓ) ਨਾਲ ਸੰਯੁਕਤ ਵਾਰਤਾ ਹੋਣੀ ਹੈ।‘

ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਇੰਡੋਨੇਸ਼ੀਆ ਦਰਮਿਆਨ ਮਜ਼ਬੂਤ ਅਤੇ ਦੋਸਤਾਨਾ ਰਿਸ਼ਤੇ ਹਨ ਅਤੇ ਨਾਲ ਹੀ ਇਨ੍ਹਾਂ ਦਰਮਿਆਨ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਬੇਹੱਦ ਗ਼ਹਿਰੇ ਰਹੇ ਹਨ। ਦੋਹਾਂ ਦੇਸ਼ਾਂ ਦਾ ਸਮਾਜ ਬਹੁ-ਜਾਤੀ, ਬਹੁ-ਧਾਰਮਕ ਅਤੇ ਆਪਸ ਵਿੱਚ ਇੱਕ ਦੂਸਰੇ ਨਾਲ ਰਲ-ਮਿਲ ਕੇ ਰਹਿਣ ਵਾਲਾ ਹੈ। ਦੋਹਾਂ ਦੇਸ਼ਾਂ ਦੇ ਸਮਾਜਾਂ ਵਿੱਚ ਖੁੱਲ੍ਹਾਪਣ ਹੈ। ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਇੰਡੋਨੇਸ਼ੀਆ ਦੀ ਮੇਰੀ ਇਸ ਯਾਤਰਾ ਨਾਲ ਏਸ਼ੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦਰਮਿਆਨ ਤਾਲਮੇਲ ਵਧੇਗਾ ਅਤੇ ਇਸ ਨਾਲ ਸਾਡੇ ਦੁਵੱਲੇ ਸਬੰਧ ਗੂੜ੍ਹੇ ਹੋਣਗੇ।’

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, “31 ਮਈ ਨੂੰ ਸਿੰਗਾਪੁਰ ਜਾਂਦੇ ਹੋਏ ਨਵੇਂ ਆਗੂਆਂ ਨੂੰ ਵਧਾਈ ਦੇਣ ਲਈ ਮੈਂ ਥੋੜੀ ਦੇਰ ਮਲੇਸ਼ੀਆ ਵਿੱਚ ਰੁਕਾਂਗਾ। ਮੈਂ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਡਾ. ਮਹਾਥਿਰ ਮੋਹੰਮਦ(Dr. Mahathir Mohamad) ਦੇ ਨਾਲ ਮੁਲਾਕਾਤ ਨੂੰ ਲੈ ਕੇ ਬਹੁਤ ਉਤਸੁਕ ਹਾਂ।

ਸਿੰਗਾਪੁਰ ਵਿੱਚ ਮੈਂ ਫਿਨਟੈਕ, ਕੌਸ਼ਲ ਵਿਕਾਸ, ਸ਼ਹਿਰੀ ਨਿਯੋਜਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ ਭਾਰਤ-ਸਿੰਗਾਪੁਰ ਹਿੱਸੇਦਾਰੀ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰਾਂਗਾ। ਸ਼ਹਿਰੀ ਵਿਕਾਸ, ਯੋਜਨਾ, ਸਮਾਰਟ ਸਿਟੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਜਿਹੇ ਖੇਤਰਾਂ ਵਿੱਚ ਸਿੰਗਾਪੁਰ ਦੀਆਂ ਕੰਪਨੀਆਂ ਭਾਰਤ ਨਾਲ ਪ੍ਰਮੁੱਖ ਭਾਈਭਾਲ ਬਣ ਗਈਆਂ ਹਨ। ਸਿੰਗਾਪੁਰ ਦੀ ਮੇਰੀ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਵਿੱਚ ਸਹਾਇਕ ਸਾਬਤ ਹੋਵੇਗੀ।

31 ਮਈ ਨੂੰ ਮੈਂ ਭਾਰਤ-ਸਿੰਗਾਪੁਰ ਉੱਦਮ ਅਤੇ ਇਨੋਵੇਸ਼ਨ ਪ੍ਰਦਰਸ਼ਨੀ ਦਾ ਦੌਰਾ ਕਰਾਂਗਾ। ਮੈਂ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ‘ਤੇ ਚਰਚਾ ਕਰਨ ਲਈ ਸਿੰਗਾਪੁਰ ਦੇ ਚੋਣਵੇਂ ਉੱਘੇ ਸੀਈਓਜ਼ ਨਾਲ ਇੱਕ ਗੋਲਮੇਜ਼ ਬੈਠਕ ਦੇ ਬਾਅਦ ਇੱਕ ਵਪਾਰਕ ਅਤੇ ਭਾਈਚਾਰਕ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਾਂਗਾ।

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਮੈਂ 1 ਜੂਨ ਨੂੰ ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮਾ ਯਾਕੋਬ (Halimah Yacob) ਨਾਲ ਮੁਲਾਕਾਤ ਕਰਾਂਗਾ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਦੇ ਨਾਲ ਪ੍ਰਤੀਨਿਧੀ ਮੰਡਲ ਪੱਧਰ ਦੀ ਵਾਰਤਾ ਹੋਵੇਗੀ ਅਤੇ ਨਾਨਿਆਂਗ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਆਪਣੇ ਦੌਰੇ ਦੀ ਉਮੀਦ ਕਰ ਰਿਹਾ ਹਾਂ, ਜਿਥੇ ਮੈਂ ਯੁਵਾ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗਾ। ਓਸੇ ਸ਼ਾਮ, ਮੈਂ ਸ਼ਾਂਗਰੀ-ਲਾ ਡਾਇਲਾਗ ਨੂੰ ਮੁੱਖ ਤੌਰ ‘ਤੇ ਸੰਬੋਧਨ ਕਰਾਂਗਾ। ਇਹ ਪਹਿਲਾ ਅਵਸਰ ਹੋਵੇਗਾ ਜਦ ਭਾਰਤੀ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰੇਗਾ। ਇਸ ਖੇਤਰੀ ਸੁਰੱਖਿਆ ਦੇ ਮਾਮਲਿਆਂ ਅਤੇ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ‘ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਨ ਦਾ ਅਵਸਰ ਹੋਵੇਗਾ।“

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਮੈਂ ਦੋ ਜੂਨ ਨੂੰ ਕਿਲਫੋਰਡ ਪੀਅਰ ਵਿੱਚ ਇੱਕ ਤਖ਼ਤੀ ਤੋਂ ਪਰਦਾ ਹਟਾਵਾਂਗਾ ਜਿੱਥੇ 27 ਮਾਰਚ 1948 ਨੂੰ ਗਾਂਧੀ ਜੀ ਦੀਆਂ ਅਸਥੀਆਂ ਸਮੁੰਦਰ ਵਿੱਚ ਪ੍ਰਵਾਹੀਆਂ ਗਈਆਂ ਸਨ। ਮੈਂ ਧਾਰਮਿਕ ਸਥਾਨਾਂ ‘ਤੇ ਵੀ ਜਾਵਾਂਗਾ ਜਿਨ੍ਹਾਂ ਦਾ ਭਾਰਤ ਨਾਲ ਸੱਭਿਆਚਾਰਕ ਜੁੜਾਵ ਹੈ।

ਮੇਰੇ ਪ੍ਰੋਗਰਾਮ ਦਾ ਅੰਤਮ ਹਿੱਸਾ ਸਿੰਗਾਪੁਰ ਵਿੱਚ ਚੰਗੀ ਨੌਸੈਨਾ ਬੇਸ ਦਾ ਦੌਰਾ ਹੋਵੇਗਾ, ਜਿੱਥੇ ਮੈਂ ਭਾਰਤੀ ਨੌਸੈਨਾ ਦੇ ਜਹਾਜ਼ ਆਈਐੱਨਐੱਸ ਸਤਪੁਰਾ ਦਾ ਦੌਰਾ ਕਰਾਂਗਾ, ਨਾਲ ਹੀ ਭਾਰਤੀ ਨੌਸੈਨਾ ਅਤੇ ਰਾਇਲ ਸਿੰਗਾਪੁਰ ਨੌਸੈਨਾ ਦੇ ਅਧਿਕਾਰੀਆਂ ਅਤੇ ਨਾਵਕਾਂ ਨਾਲ ਗੱਲਬਾਤ ਕਰਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੀ ਮੇਰੀ ਯਾਤਰਾ ਸਾਡੀ ਐਕਟ ਈਸਟ ਪਾਲਸੀ ਨੂੰ ਹੋਰ ਉਤਸ਼ਾਹਿਤ ਕਰੇਗੀ ਅਤੇ ਸਾਰੇ ਤਿੰਨ ਦੇਸ਼ਾਂ ਨਾਲ ਸਾਡੇ ਸਬੰਧਾਂ ਅਤੇ ਕੰਮਾਂ ਨੂੰ ਹੋਰ ਮਜ਼ਬੂਤ ਬਣਾਏਗੀ।

****

ਏਕੇਟੀ/ਏਪੀ/ਐੱਸਐੱਚ