Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਮਾਨ ਦੇ ਮਸਕਟ ਵਿੱਚ ਕਮਿਊਨਿਟੀ ਸਮਾਗਮ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼, 11.02.2018

ਓਮਾਨ ਦੇ ਮਸਕਟ ਵਿੱਚ ਕਮਿਊਨਿਟੀ ਸਮਾਗਮ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼, 11.02.2018

ਓਮਾਨ ਦੇ ਮਸਕਟ ਵਿੱਚ ਕਮਿਊਨਿਟੀ ਸਮਾਗਮ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼, 11.02.2018

ਓਮਾਨ ਦੇ ਮਸਕਟ ਵਿੱਚ ਕਮਿਊਨਿਟੀ ਸਮਾਗਮ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼, 11.02.2018


ਸਾਲ 2014 ਤੋਂ ਪਹਿਲਾਂ ਜੋ LED ਬਲਬ ਸਾਡੇ ਇੱਥੇ ਸਾਢੇ ਤਿੰਨ ਸੌ ਰੁਪਏ ਤੋਂ ਜ਼ਿਆਦਾ ਮਿਲਦਾ ਸੀ, ਉਹ ਹੁਣ 40-45 ਰੁਪਏ ਵਿੱਚ ਮਿਲਣ ਲਗ ਪਿਆ ਹੈ। ਸਸਤੇ LED ਦੇ ਇਲਾਵਾ, ਜਿਹੜੇ ਲੋਕ ਆਪਣੇ ਘਰਾਂ ਵਿੱਚ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਹਰ ਸਾਲ 15 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਤ ਬੱਚਤ ਬਿਜਲੀ ਦੇ ਬਿਲ ਵਿੱਚ ਹੋ ਰਹੀ ਹੈ।

ਅੱਜ ਹਰ ਭਾਰਤੀ ਨਿਊ ਇੰਡੀਆ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਅਸੀਂ ਇੱਕ ਅਜਿਹੇ ਭਾਰਤ ਦੇ ਨਿਰਮਾਣ ਵੱਲ ਵਧ ਰਹੇ ਹਾਂ ਜਿੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਵੀ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ, ਜਿੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਸੁਪਨੇ ਦੇਖ ਸਕੇ, ਉਨ੍ਹਾਂ ਨੂੰ ਪੂਰਾ ਕਰ ਸਕੇ।

ਅੱਜ ਆਪਣੇ ਸਾਹਮਣੇ, ਮੈਂ ਮਿੰਨੀ ਇੰਡੀਆ ਦੇਖ ਰਿਹਾ ਹਾਂ। ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਆਏ ਭਾਰਤੀ, ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ, ਇੱਕ ਸੋਹਣੀ ਤਸਵੀਰ ਦਾ ਨਿਰਮਾਣ ਕਰ ਰਹੇ ਹਨ।

ਮੈਂ ਓਮਾਨ ਲਗਭਗ ਦਸ ਸਾਲ ਪਹਿਲਾਂ ਆਇਆ ਸੀ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਮੇਰੀ ਅਫ਼ਰੀਕਾ ਦੀ ਇੱਕ ਵਿਜ਼ਿਟ ਸੀ, ਅਤੇ ਇਸੇ ਦੌਰਾਨ ਮੈਂ ‘ਸਲਾਲਾ’ ਤੋਂ ਹੋ ਕੇ ਗੁਜਰਿਆ ਸੀ। ਮੇਰਾ ਬਹੁਤ ਦਿਨ ਤੋਂ ਓਮਾਨ ਆਉਣ ਦਾ, ਤੁਹਾਡੇ ਦਰਮਿਆਨ ਆਉਣ ਦਾ, ਤੁਹਾਡੇ ਨਾਲ ਮਿਲਣ ਦਾ ਮਨ ਸੀ। ਇਹ ਮੌਕਾ ਅੱਜ ਆਇਆ ਹੈ।

ਭਾਰਤ ਅਤੇ ਓਮਾਨ ਦਰਮਿਆਨ ਸਬੰਧ ਸੈਂਕੜਿਆਂ-ਹਜ਼ਾਰਾਂ ਸਾਲ ਪੁਰਾਣੇ ਹਨ। ਪਿਛਲੇ 3 ਸਾਲਾਂ ਤੋਂ ਅਸੀਂ ਕਿਸ ਤਰ੍ਹਾਂ ਇੱਕ ਨੀਤੀ ਬਣਾ ਕੇ ਖਾੜੀ ਦੇ ਦੇਸ਼ਾਂ ਨਾਲ ਭਾਰਤ ਦੇ ਪੁਰਾਣੇ ਅਤੇ ਦੋਸਤੀ ਭਰੇ ਰਿਸ਼ਤਿਆਂ ਨੂੰ ਅੱਜ ਦੇ ਸਮੇਂ ਅਨੁਸਾਰ ਇੱਕ ਨਵਾਂ ਜਾਮਾ ਪਹਿਨਾ ਰਹੇ ਹਾਂ। ਤੁਸੀਂ ਇਹ ਵੀ ਗੌਰ ਕੀਤਾ ਹੋਵੇਗਾ ਕਿ ਭਾਰਤ ਦੀ ਵਧਦੀ ਹੋਈ ਪ੍ਰਗਤੀ ਅਤੇ ਸਾਖ ਦੇ ਨਾਲ-ਨਾਲ ਖਾੜੀ ਦੇਸ਼ਾਂ ਦੀ ਭਾਰਤ ਵਿੱਚ ਰੁਚੀ ਕਿੰਨੀ ਵਧ ਗਈ ਹੈ।

ਜ਼ਾਹਿਰ ਜਿਹੀ ਗੱਲ ਹੈ ਕਿ ਓਮਾਨ ਨਾਲ ਭਾਰਤ ਦੇ ਇਤਿਹਾਸਕ ਸਬੰਧਾਂ ਵਿੱਚ ਵੀ ਇੱਕ ਨਵੀਂ momentum ਆਈ ਹੈ, ਇੱਕ ਨਵੀਂ ਗਤੀ ਆਈ। His Majesty Sultan ਦਾ ਵੀ ਭਾਰਤ ਨਾਲ ਅਭਿੰਨ ਨਾਤਾ ਹੈ। ਅੱਜ ਇੰਨੀ ਵੱਡੀ ਸੰਖਿਆ ਵਿੱਚ ਤੁਹਾਡੇ ਸਾਰਿਆਂ ਨਾਲ ਮੁਖਾਤਿਬ ਹੋਣ ਲਈ His Majesty Sultan ਦੇ ਨਾਮ ‘ਤੇ ਸਟੇਡੀਅਮ ਵਿੱਚ ਮੇਰੀ ਮੌਜੂਦਗੀ ਇੱਕ ਵਿਸ਼ੇਸ਼ ਮਹੱਤਵ ਰੱਖਦੀ ਹੈ।

ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖ਼ੁਦ His Majesty Sultan ਅਤੇ ਓਮਾਨ ਨੇ  ਭਾਰਤ ਅਤੇ ਭਾਰਤੀਆਂ ਨਾਲ ਕਿੰਨਾਂ ਆਪਣਾਪਣ ਦਿਖਾਇਆ ਹੈ।  ਇਸ ਇਹਾਇਤ special gesture ਲਈ ਅਸੀਂ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।

Minimum Government – Maximum Governance ਦੇ ਮੰਤਵ ਨਾਲ ਅਸੀਂ ਦੇਸ਼ ਦੇ ਆਮ ਨਾਗਰਿਕ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ।

ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਖ਼ਤਮ ਕਰਨਾ, ਸਰਕਾਰੀ ਦਫਤਰਾਂ ਵਿੱਚ ਚਾਲ੍ਹੀ, ਪੰਜਾਹ ਪੰਨਿਆਂ ਦੇ ਫਾਰਮ ਨੂੰ ਘਟ ਕਰਕੇ 4-5 ‘ਤੇ ਲਿਆਉਣਾ, ਉਨ੍ਹਾਂ ਨੂੰ ਆਨਲਾਈਨ ਭਰਨ ਦੀ ਵਿਵਸਥਾ ਬਣਾਉਣਾ, ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਨਾ, ਉਨ੍ਹਾਂ ‘ਤੇ ਕਾਰਵਾਈ  ਹੋਣਾ, ਇਨ੍ਹਾਂ ਕਾਰਜਾਂ ਨੂੰ ਅਸੀਂ ਸਰਕਾਰ ਦੇ ਕਲਚਰ ਵਿੱਚ ਸ਼ਾਮਲ ਕੀਤਾ।

ਬਦਲੇ ਹੋਏ ਭਾਰਤ ਵਿੱਚ ਹੁਣ ਗ਼ਰੀਬ ਨੂੰ ਬੈਂਕਾਂ ਤੋਂ ਫਿਟਕਾਰ ਕੇ ਕਰ ਨਹੀਂ ਭੇਜਿਆ ਜਾਂਦਾ, ਬਦਲੇ ਹੋਏ ਭਾਰਤ ਵਿੱਚ ਹੁਣ ਸਰਕਾਰ ਘਰ ਆ ਕੇ ਗੈਸ ਕੁਨੈਕਸ਼ਨ ਦੇ ਰਹੀ ਹੈ, ਬਿਜਲੀ ਕੁਨੈਕਸ਼ਨ ਦੇ ਰਹੀ ਹੈ |

ਗ਼ਰੀਬਾਂ ਨੂੰ ਸਿਰਫ਼ 90 ਪੈਸੇ ਪ੍ਰਤੀ ਦਿਨ ਅਤੇ ਇੱਕ ਰੁਪਿਆ ਮਹੀਨੇ ਦੇ ਪ੍ਰੀਮੀਅਮ ‘ਤੇ ਜੀਵਨ ਅਤੇ ਸੁਰੱਖਿਆ ਬੀਮਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਬੀਮਾ ਯੋਜਨਾਵਾਂ ਤਹਿਤ, ਗ਼ਰੀਬਾਂ ਨੂੰ 2 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਵੀ ਦਿੱਤੀ ਜਾ ਚੁੱਕੀ ਹੈ।

ਬਜਟ ਵਿੱਚ ਅਸੀਂ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਜੋ ਪੂਰੀ ਦੁਨੀਆ ਦਾ ਧਿਆਨ ਖਿੱਚ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਅਸੀਂ ਦੇਸ਼ ਦੇ 10 ਕਰੋੜ ਗ਼ਰੀਬ ਪਰਿਵਾਰਾਂ, ਯਾਨੀ ਲਗਭਗ 45 ਤੋਂ 50 ਕਰੋੜ ਲੋਕਾਂ ਨੂੰ ਸਿਹਤ ਐਸ਼ਿਓਰੈਂਸ ਦਿੱਤਾ ਹੈ। ਇੱਕ ਪਰਿਵਾਰ ਨੂੰ ਇੱਕ ਸਾਲ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਭਰੋਸਾ ਦਿੱਤਾ ਹੈ।

ਦੇਸ਼ ਵਿੱਚ ਹੁਣ 21ਵੀਂ ਸਦੀ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ Next Generation ਇਨਫਰਾਸਟਰਕਚਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਖਾਸ ਕਰਕੇ ਟ੍ਰਾਂਸਪੋਰਟ ਸੈਕਟਰ ਨੂੰ ਅਸੀਂ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਕਿ ਉਹ ਇੱਕ-ਦੂਜੇ ਨੂੰ Support ਕਰਨ ਵਾਲੇ ਬਣਨ।

Highway, Airway, Railway, Waterway, ਸਾਰਿਆਂ ਨੂੰ ਇੱਕ-ਦੂਜੇ ਦੀ ਜ਼ਰੂਰਤ ਦੇ ਹਿਸਾਬ ਨਾਲ integrate ਕੀਤਾ ਜਾ ਰਿਹਾ ਹੈ।

ਭਾਰਤਮਾਲਾ ਪ੍ਰੋਜੈਕਟ ਤਹਿਤ 53 ਹਜ਼ਾਰ ਕਿਲੋਮੀਟਰ ਰਾਸ਼ਟਰੀ ਹਾਈਵੇਜ਼ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਦੇਸ਼ ਦੇ ਅਲੱਗ-ਅਲੱਗ ਖੇਤਰਾਂ ਵਿੱਚ ਰੇਲਵੇ ਕੌਰੀਡੋਰਸ ‘ਤੇ ਕੰਮ ਚੱਲ ਰਿਹਾ ਹੈ। 11 ਵੱਡੇ ਸ਼ਹਿਰਾਂ ਵਿੱਚ ਮੈਟਰੋ ਦਾ ਵਿਸਤਾਰ ਵੀ ਕੀਤਾ ਜਾ ਰਿਹਾ ਹੈ
। ਦੇਸ਼ ਦੀ Coastal Economy ਅਤੇ ਇਸ ਦੇ ਨਾਲ ਜੁੜੇ ਇਨਫਰਾਸਟਰਕਚਰ ਨੂੰ ਵਿਕਸਤ ਕਰਨ ਲਈ ਅਸੀਂ ਸਾਗਰਮਾਲਾ ਨਾਮ ਨਾਲ ਵੀ ਇੱਕ ਪ੍ਰੋਗਰਾਮ ਚਲਾ ਰਹੇ ਹਾਂ।

ਮਛੇਰੇ ਭਰਾਵਾਂ ਲਈ ਅਸੀਂ Blue Revolution ਯੋਜਨਾ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਟ੍ਰੌਲਰਸ ਖਰੀਦਣ ਲਈ ਆਰਥਿਕ ਸਹਾਇਤਾ ਦੇ ਰਹੇ ਹਾਂ।  ਸਰਕਾਰ ਦੇਸ਼ ਵਿੱਚ 110 ਤੋਂ ਵੀ ਜ਼ਿਆਦਾ WaterWays ਵੀ ਵਿਕਸਤ ਕਰ ਰਹੀ ਹੈ।

ਹੁਣ ਭਾਰਤ ਵਿੱਚ ਫੈਸਲਿਆਂ ਨੂੰ ਟਾਲਿਆ ਨਹੀਂ ਜਾਂਦਾ, ਚੁਣੌਤੀਆਂ ਨਾਲ ਟਕਰਾਇਆ ਜਾਂਦਾ ਹੈ। ਟੀਚੇ ਤੈਅ ਕਰਕੇ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕੀਤਾ ਜਾਂਦਾ ਹੈ। ਇਹ ਭਾਰਤ ਵਿੱਚ ਬਦਲਦੇ ਹੋਏ Work Culture ਦਾ ਉਦਾਹਰਣ ਹੈ। ਨਿਊ ਇੰਡੀਆ ਦਾ ਉਦਾਹਰਣ ਹੈ।

ਜਦੋਂ ਸਾਫ਼ ਨੀਯਤ ਅਤੇ ਸਪਸ਼ਟ ਨੀਤੀ ਨਾਲ ਫ਼ੈਸਲੇ ਲਏ ਜਾਂਦੇ ਹਨ, ਤਾਂ ਦੇਸ਼ ਦਾ ਪੈਸਾ ਬਚਦਾ ਹੈ। ਜਦੋਂ Efficient ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ, ਜਦੋਂ ਮੌਜੂਦਾ ਸੰਸਾਧਨਾਂ ਦਾ ਅੱਛੇ ਤੋਂ ਅੱਛਾ ਉਪਯੋਗ ਕੀਤਾ ਜਾਂਦਾ ਹੈ, ਤਾਂ ਦੇਸ਼ ਦਾ ਪੈਸਾ ਬਚਦਾ ਹੈ।

ਮੈਂ ਤੁਹਾਨੂੰ ਦੇਸ਼ ਦੇ ਵਿਕਾਸ ਦਾ, ਰਾਸ਼ਟਰ ਨਿਰਮਾਣ ਦਾ ਇੱਕ ਮਹੱਤਵਪੂਰਨ ਹਿੱਸੇਦਾਰ ਸਮਝਦਾ ਹਾਂ, ਪਾਰਟਨਰ ਮੰਨਦਾ ਹਾਂ। ਨਿਊ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੇ ਸੰਕਲਪਾਂ ਦਾ ਪ੍ਰਭਾਵ ਭਾਰਤ ਵਿੱਚ ਵੀ ਨਜ਼ਰ ਆਵੇਗਾ।

***

ਏਕੇਟੀ/ਐੱਚਐੱਸ