Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਮਾਨ ਭਾਰਤ ਦੀ ਸੰਯੁਕਤ ਬਿਜ਼ਨਸ ਕੌਂਸਲ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਓਮਾਨ ਤੋਂ ਕਰੀਬ 30 ਨੌਜਵਾਨ ਵਪਾਰੀ ਆਗੂਆਂ ਦੀ ਇੱਕ ਟੋਲੀ, ਜੋ ਕਿ ਭਾਰਤ-ਓਮਾਨ ਸੰਯੁਕਤ ਬਿਜ਼ਨਸ ਕੌਂਸਲ ਦਾ ਹਿੱਸਾ ਹੈ, ਨੇ ਅੱਜ ਇੱਥੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੰਬੀ ਮਿਆਦ ਦੇ ਇਤਿਹਾਸ ਅਤੇ ਸਮੁੰਦਰੀ ਸੰਪਰਕਾਂ ਬਾਰੇ ਗੱਲਬਾਤ ਕੀਤੀ।

ਇਸ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਊਰਜਾ ਸੁਰੱਖਿਆ ਅਤੇ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੀ ਸੰਭਾਵਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਓਮਾਨ ਦੇ ਸੁਲਤਾਨ ਨੂੰ ਆਪਣੀ ਵਧਾਈ ਭੇਜੀ ਅਤੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ‘ਤੇ ਵਧਾਈ ਦਾ ਅਦਾਨ-ਪ੍ਰਦਾਨ ਕੀਤਾ।

*****

ਏਕੇਟੀ/ਐੱਚਐੱਸ/ਐੱਸਕੇ