Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਕਿਰਤ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਸਿਖਲਾਈ ਅਤੇ ਸਿੱਖਿਆ ਜਾਰੀ ਰੱਖਣ ਲਈ ਭਾਰਤ ਅਤੇ ਇਟਲੀ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਿਰਤ ਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਸਿਖਲਾਈ ਅਤੇ ਸਿੱਖਿਆ ਲਈ ਭਾਰਤ ਅਤੇ ਇਟਲੀ ਦਰਮਿਆਨ ਸਹਿਮਤੀ ਪੱਤਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ :

ਇਹ ਸਹਿਮਤੀ ਪੱਤਰ ਹੇਠ ਲਿਖਿਆਂ ਰਾਹੀਂ ਕਾਰਜ ਖੇਤਰ ਵਿੱਚ ਉਤਕ੍ਰਿਸ਼ਟ ਕਾਰਜ ਨੂੰ ਹੁਲਾਰਾ ਦੇਣ ਲਈ ਸਿਖਲਾਈ ਅਤੇ ਸਿੱਖਿਆ ਗਤੀਵਿਧੀਆਂ ਦੇ ਵਿਸਤਾਰ ਵਿੱਚ ਸਹਾਇਤਾ ਪ੍ਰਦਾਨ ਕਰੇਗਾ :

• ਸਿਖਲਾਈ, ਕਾਰਜ-ਪੱਧਤੀਆਂ ਅਤੇ ਤਕਨੀਕਾਂ ਬਾਰੇ ਸੰਯੁਕਤ ਸਿਖਲਾਈ ਪ੍ਰੋਗਰਾਮਾਂ ਨੂੰ ਆਯੋਜਿਤ ਕਰਨਾ,

• ਵੱਖ-ਵੱਖ ਸਮਾਜਕ ਭਾਗੀਦਾਰਾਂ ਲਈ ਨਵੇਂ ਟਰੇਨਿੰਗ ਮੌਡਿਊਲ ਵਿਕਸਿਤ ਕਰਨਾ;

• ਕਿਰਤ ਰੋਜ਼ਗਾਰ ਬਾਰੇ ਵੱਖ-ਵੱਖ ਵਿਸ਼ਿਆਂ ਵਿੱਚ ਵਿਸ਼ੇਸ਼ ਰੂਪ ਨਾਲ ਤਿਆਰ ਟਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰਨਾ;

• ਸਿਖਲਾਈ ਕਾਰਜ-ਪੱਧਤੀਆਂ ਦਾ ਮੁੱਲਾਂਕਣ ਕਰਨਾ;

• ਵਿਸ਼ੇਸ਼ ਕਰਕੇ ਕਿਰਤ ਪ੍ਰਸ਼ਾਸਨ ਦੇ ਸੰਦਰਭ ਵਿੱਚ, ਟਰੇਨਿੰਗ ਪ੍ਰੋਗਰਾਮਾਂ ਬਾਰੇ ਚੰਗੀ ਕਾਰਜ ਪ੍ਰਣਾਲੀ ਦਾ ਅਦਾਨ-ਪ੍ਰਦਾਨ ਕਰਨਾ; ਟਰੇਨਿੰਗ ਮੌਡਿਊਲ ਦੀ ਸਪਲਾਈ ਅਤੇ ਸੁਵਿਧਾ ਵਿੱਚ ਇੱਕ-ਦੂਜੇ ਦੀ ਮਦਦ ਕਰਨਾ ਅਤੇ ਸਿੱਖਿਆ ਦੌਰਿਆਂ ਦਾ ਆਯੋਜਨ ਕਰਨਾ; ਅਤੇ

• ਗਿਆਨ ਅਤੇ ਜਾਣਕਾਰੀ ਸਾਂਝੇ ਕਰਨ ਲਈ ਟ੍ਰੇਨਰਾਂ ਦਾ ਅਦਾਨ-ਪ੍ਰਦਾਨ ਕਰਨਾ।

ਮੁੱਖ ਪ੍ਰਭਾਵ:

ਇਸ ਸਹਿਮਤੀ ਪੱਤਰ ਦਾ ਮੁੱਖ ਪ੍ਰਭਾਵ ਕਾਰਜ ਦੇ ਖੇਤਰ ਵਿੱਚ ਬਦਲਾਅ ਨਾਲ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਦੋਵਾਂ ਸੰਸਥਾਨਾਂ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਅੱਪਗ੍ਰੇਡ ਕਰਨ ’ਤੇ ਪਵੇਗਾ। ਇਹ ਅੰਤਰਰਾਸ਼ਟਰੀ ਪ੍ਰੋਗਰਾਮਾਂ ਨੂੰ ਵਿਕਸਿਤ ਅਤੇ ਆਯੋਜਿਤ ਕਰਨ ਦੀਆਂ ਤਕਨੀਕੀ ਸਮਰੱਥਾਵਾਂ ਅਤੇ ਵੀਵੀ ਗਿਰੀ ਰਾਸ਼ਟਰੀ ਕਿਰਤ ਸੰਸਥਾਨ (ਵੀਵੀਜੀਐੱਨਐੱਲਆਈ), ਨੌਇਡਾ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਇੱਕ ਸਿਖਰਲੇ ਸਿਖਲਾਈ ਸੰਸਥਾਨ ਵਜੋਂ ਨਿਰੰਤਰ ਵਿਕਾਸ ਨੂੰ ਵਧਾਵੇਗਾ। ਇਹ ਸਹਿਮਤੀ ਪੱਤਰ ਸਾਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਮਾਜਕ ਭਾਗੀਦਾਰਾਂ ਦੇ ਵਿਆਪਕ ਖੇਤਰ ਤੱਕ ਆਪਣੀ ਪਹੁੰਚ ਦਾ ਵਿਸਤਾਰ ਕਰੇਗਾ।

*****

ਏਕੇਟੀ/ਐੱਨਡਬਲਿਊ/ਐੱਸਐੱਚ