Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਤਾਈਪੇ ਵਿੱਚ ਭਾਰਤ-ਤਾਈਪੇ (India Taipei) ਐਸੋਸਿਏਸ਼ਨ ਅਤੇ ਭਾਰਤ ਵਿੱਚ ਤਾਈਪੇ ਆਰਥਕ ਅਤੇ ਸੱਭਿਆਚਾਰਕ ਕੇਂਦਰ ਦਰਮਿਆਨ ਦੁਵੱਲੇ ਨਿਵੇਸ਼ ਸਮਝੌਤੇ ’ਤੇ ਹਸਤਾਖ਼ਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਤਾਈਪੇ ਵਿੱਚ ਭਾਰਤ-ਤਾਈਪੇ ਐਸੋਸਿਏਸ਼ਨ (ਆਈਟੀਏ) ਅਤੇ ਭਾਰਤ ਵਿੱਚ ਤਾਈਪੇ ਆਰਥਕ ਅਤੇ ਸੱਭਿਆਚਾਰਕ ਕੇਂਦਰ (ਟੀਈਸੀਸੀ) ਦਰਮਿਆਨ ਦੁਵੱਲੇ ਨਿਵੇਸ਼ ਸਮਝੌਤੇ (ਬੀਆਈਏ) ’ਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸਮਝੌਤੇ ਨਾਲ ਦੋਹਾਂ ਧਿਰਾਂ ਦਰਮਿਆਨ ਨਿਵੇਸ਼ ਦਾ ਪ੍ਰਵਾਹ ਵਧਣ ਦੀ ਉਮੀਦ ਹੈ। ਸਮਝੌਤੇ ਨਾਲ ਆਈਟੀਏ ਅਤੇ ਟੀਈਸੀਸੀ ਦਰਮਿਆਨ ਪਰਸਪਰ ਅਧਾਰ ’ਤੇ ਨਿਵੇਸ਼ ਨੂੰ ਉਚਿਤ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇਗੀ। ਇਸ ਨਾਲ ਨਿਵੇਸ਼ ਨਾਲ ਜੁੜੇ ਮਾਮਲਿਆਂ ਵਿੱਚ ਬਿਨਾ ਕਿਸੇ ਭੇਦਭਾਵ ਦੇ ਬਰਾਬਰ ਮੌਕੇ ਸੁਨਿਸ਼ਚਿਤ ਕਰਕੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਨਿਵੇਸ਼ਕਾਂ ਨੂੰ ਉੱਚਿਤ ਮਾਹੌਲ ਪ੍ਰਦਾਨ ਕੀਤਾ ਜਾ ਸਕੇਗਾ। ਇਸ ਨਾਲ ਭਾਰਤ ਨੂੰ ਤਰਜੀਹੀ ਵਿਦੇਸ਼ੀ ਪ੍ਰਤੱਖ ਨਿਵੇਸ਼ ਡੈਸਟੀਨੇਸ਼ਨ (ਐੱਫਡੀਆਈ) ਵਜੋਂ ਪ੍ਰੋਜੈਕਟ ਕਰਨ ਵਿੱਚ ਮਦਦ ਮਿਲੇਗੀ।

***

ਐੱਨਡਬਲਿਊ/ਏਕੇਟੀ/ਐੱਸਐੱਚ