Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਔਸ਼ਧੀ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਇਰਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਔਸ਼ਧੀ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਇਰਾਨ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਆਪਣੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਰਾਨ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ 17 ਫਰਵਰੀ, 2018 ਨੂੰ ਇਸ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ ਸਨ।
ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਵੇਗਾ ਅਤੇ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧ ਮਜ਼ਬੂਤ ਹੋਣਗੇ।
ਸਹਿਮਤੀ ਪੱਤਰ ਦੇ ਦਾਇਰੇ ਵਿੱਚ ਹੇਠ ਲਿਖੇ ਸਹਿਯੋਗ ਖੇਤਰ ਹਨ:-

1. ਡਾਕਟਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਟ੍ਰੇਨਿੰਗ ਵਿੱਚ ਅਨੁਭਵਾਂ ਦਾ ਅਦਾਨ-ਪ੍ਰਦਾਨ।

2. ਮਾਨਵ ਸੰਸਾਧਨ ਵਿਕਾਸ ਵਿੱਚ ਸਹਾਇਤਾ ਅਤੇ ਸਿਹਤ ਸੁਵਿਧਾਵਾਂ ਦੀ ਸਥਾਪਨਾ ਵਿੱਚ ਸਹਾਇਤਾ।

3. ਦਵਾਈਆਂ ਦੇ ਨਿਰਮਾਣ, ਮੈਡੀਕਲ ਉਪਕਰਨਾਂ ਅਤੇ ਕਾਸਮੈਟਿਕਸ ਦੀ ਰੈਗੂਲੇਸ਼ਨ ਅਤੇ ਇਨ੍ਹਾਂ ਬਾਰੇ ਸਬੰਧਤ ਸੂਚਨਾ ਦਾ ਅਦਾਨ-ਪ੍ਰਦਾਨ।

4. ਮੈਡੀਕਲ ਖੋਜ, ਨਵੀਆਂ ਟੈਕਨੋਲੋਜੀਆਂ ਅਤੇ ਗਿਆਨ ਅਧਾਰਤ ਉਪਰਾਲਿਆਂ ਦੇ ਖੇਤਰ ਵਿੱਚ ਸਹਿਯੋਗ।

5. ਜਨ ਸਿਹਤ, ਨਿਰੰਤਰ ਵਿਕਾਸ ਟੀਚੇ ਅਤੇ ਅੰਤਰਰਾਸ਼ਟਰੀ ਸਿਹਤ ਵਿੱਚ ਸਹਿਯੋਗ; ਅਤੇ

6. ਆਪਸ ਵਿੱਚ ਤੈਅ ਕੀਤੇ ਜਾਣ ਵਾਲੇ ਹੋਰ ਖੇਤਰਾਂ ਵਿੱਚ ਸਹਿਯੋਗ।

ਸਹਿਯੋਗ ਦੇ ਵੇਰਵਿਆਂ ’ਤੇ ਹੋਰ ਸਪਸ਼ਟਤਾ ਅਤੇ ਇਸ ਸਹਿਮਤੀ ਪੱਤਰ ਦੇ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।

***

ਏਕੇਟੀ/ਵੀਬੀਏ/ਐੱਸਐੱਚ