Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਨਟੁਕੀ ਦੇ ਗਵਰਨਰ, ਸ਼੍ਰੀ ਮੈਟ ਬੈਵਿਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਕੈਨਟੁਕੀ ਦੇ ਗਵਰਨਰ, ਸ਼੍ਰੀ ਮੈਟ ਬੈਵਿਨ ਨੇ ਅੱਜ ਗਾਂਧੀ ਨਗਰ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਸਮੇਤ ਵਧਦੇ ਮੇਲ-ਮਿਲਾਪ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਅਧਿਕ ਅਮਰੀਕੀ ਨਿਵੇਸ਼ ਦਾ ਸੁਆਗਤ ਕੀਤਾ ਅਤੇ ਮੇਕ ਇਨ ਇੰਡੀਆ ਲਈ ਮੌਕੇ ਤਲਾਸ਼ਣ ਲਈ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।

ਗਵਰਨਰ ਨੇ ਕੈਨਟੁਕੀ ਅਤੇ ਭਾਰਤ ਦਰਮਿਆਨ ਵਧਦੇ ਵਪਾਰ ਅਤੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੈਨਟੁਕੀ ਸਟੇਟ ਸਮੇਤ ਯੂਐੱਸ ਵਿੱਚ ਭਾਰਤੀ ਪ੍ਰੋਫੈਸ਼ਨਲਸ ਦੇ ਯੋਗਦਾਨ ਦਾ ਸੁਆਗਤ ਕੀਤਾ।

***

ਏਕੇਟੀ/ਵੀਜੇ/ਐੱਸਬੀਪੀ