ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਵਿੱਤ ਬਿਲ, 2021 ਵਿੱਚ ਸਰਕਾਰ ਦੀਆਂ ਸੋਧਾਂ ਦੇ ਲਈ ਪੂਰਵਵਿਆਪੀ-ਪ੍ਰਵਾਨਗੀ ਦੇ ਦਿੱਤੀ ਹੈ ( ਇਸ ਨੂੰ 28 ਮਾਰਚ , 2021 ਨੂੰ ਵਿੱਤ ਐਕਟ , 2021 ਦੇ ਰੂਪ ਵਿੱਚ ਪਾਸ (ਲਾਗੂ) ਕੀਤਾ ਗਿਆ ਸੀ )
ਇਨ੍ਹਾਂ ਪ੍ਰਸਤਾਵਾਂ ਨੂੰ ਸਪਸ਼ਟ ਅਤੇ ਤਰਕਸੰਗਤ ਬਣਾਉਣ ਦੇ ਨਾਲ – ਨਾਲ ਵਿੱਤ ਬਿਲ ਵਿੱਚ ਪ੍ਰਸਤਾਵਿਤ ਸੋਧਾਂ ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਹ ਸੋਧਾਂ ਜ਼ਰੂਰੀ ਸਨ ।
ਉਦੇਸ਼ :
ਵਿੱਤ ਬਿਲ , 2021 ਵਿੱਚ ਸਰਕਾਰ ਦੀਆਂ ਸੋਧਾਂ ਨਾਲ ਬਿਲ ਵਿੱਚ ਪ੍ਰਸਤਾਵਿਤ ਸੋਧਾਂ ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਕੇ ਸਾਰੇ ਕਰਦਾਤਿਆਂ ਨੂੰ ਸਮਾਨ ਅਤੇ ਸਮਾਵੇਸ਼ੀ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ ।
ਵਿੱਤ ਬਿਲ , 2021 ਵਿੱਚ ਸਰਕਾਰ ਦੀਆਂ ਸੋਧਾਂ ਟੈਕਸ ਪ੍ਰਸਤਾਵ ਹਨ ਜੋ ਸਰਕਾਰ ਲਈ ਸਮੇਂ ‘ਤੇ ਰੈਵੇਨਿਊ ਉਤਪੰਨ ਕਰਨਗੇ ਅਤੇ ਕਰਦਾਤਾਵਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਕੇ ਮੌਜੂਦਾ ਪ੍ਰਾਵਧਾਨਾਂ ਨੂੰ ਕਾਰਗਰ ਬਣਾਉਣਗੇ ।
*****
ਡੀਐੱਸ