Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਰੀਆ ਗਣਰਾਜ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


YourExcellency ਰਾਸ਼ਟਰਪਤੀ

ਮੂਨ-ਜੇ-ਇਨ (Moon Jae-in)

Distinguished delegates,

Friends,

ਆਨਯੋਂਗ

ਹਾ-ਸੇਯੋ!

ਨਮਸਕਾਰ!

ਕੋਰੀਆ ਆਉਣ ਦੇ ਸੱਦੇ ਲਈ, ਅਤੇ ਸਾਡੇ ਗਰਮਜੋਸ਼ੀ ਭਰੇ ਸੁਆਗਤ ਲਈ, ਮੈਂ ਰਾਸ਼ਟਰਪਤੀ ਮੂਨ ਦਾ ਹਿਰਦੇ ਆਭਾਰ ਪ੍ਰਗਟ ਕਰਦਾ ਹਾਂ। ਮੈਂ ਪਹਿਲੇ ਵੀ ਕਈ ਵਾਰ ਕਿਹਾ ਹੈ, ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਨਹੀਂ ਬਣਿਆ ਸੀ, ਤਦ ਤੋਂ ਮੇਰਾ ਮੰਨਣਾ ਹੈ, ਕਿ ਭਾਰਤ ਦੇ ਵਿਕਾਸ ਲਈ, ਕੋਰੀਆ ਦਾ model ਸ਼ਾਇਦ ਸੱਭ ਤੋਂ ਅਧਿਕ ਰੀਸ ਕਰਨ ਯੋਗ ਹੈ। ਕੋਰੀਆ ਦੀ ਪ੍ਰਗਤੀ ਭਾਰਤ ਲਈ ਪ੍ਰੇਰਣਾ ਦਾ ਸਰੋਤ ਹੈ। ਅਤੇ ਇਸ ਲਈ, ਕੋਰੀਆ ਦੀ ਯਾਤਰਾ ਕਰਨਾ ਮੇਰੇ ਲਈ ਹਮੇਸ਼ਾ ਪ੍ਰਸੰਨਤਾ ਦਾ ਵਿਸ਼ਾ ਹੁੰਦਾ ਹੈ।

Friends,

ਪਿਛਲੇ ਸਾਲ ਜੁਲਾਈ ਵਿੱਚ ਸਾਨੂੰ ਰਾਸ਼ਟਰਪਤੀ ਮੂਨ ਦਾ ਭਾਰਤ ਵਿੱਚ ਸੁਆਗਤ ਕਰਨ ਦਾ ਮੌਕਾ ਮਿਲਿਆ ਸੀ। East Asia Summit ਅਤੇ G-20 Summit ਦੇ ਸਮੇਂ ਵੀ ਸਾਡੀ ਮੁਲਾਕਾਤ ਹੋਈ । ਮੈਂ ਅਨੁਭਵ ਕੀਤਾ ਹੈ ਕਿ ਭਾਰਤ ਦੀ Act East Policy ਅਤੇ ਕੋਰੀਆ ਦੀ New Southern Policy ਦਾ ਤਾਲਮੇਲ ਸਾਡੀ Special Strategic Partnership ਨੂੰ ਹੋਰ ਅਧਿਕ ਗਹਿਰਾਈ ਅਤੇ ਮਜ਼ਬੂਤੀ ਦੇਣ ਦਾ ਸੁਦ੍ਰਿੜ੍ਹ platform ਦੇ ਰਿਹਾ ਹੈ।
Indo-Pacific ਦੇ ਸਬੰਧ ਵਿੱਚ ਭਾਰਤ ਦਾ ਵਿਜ਼ਨ ਸਮਾਵੇਸ਼ਿਤਾ, ਆਸੀਆਨ ਦੀ ਕੇਂਦਰੀਅਤਾ ਅਤੇ ਸਾਂਝੀ ਸਮ੍ਰਿੱਧੀ ’ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਭਾਰਤ ਅਤੇ ਕੋਰੀਆ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ ਦੇ ਅਧਾਰ ’ਤੇ ਪੂਰੇ ਖੇਤਰ ਅਤੇ ਵਿਸ਼ਵ ਦੇ ਲਾਭ ਲਈ ਮਿਲ ਕੇ ਕੰਮ ਕਰ ਸਕਦੇ ਹਨ ।

ਅਤੇ ਮੈਨੂੰ ਪ੍ਰਸੰਨਤਾ ਹੈ ਕਿ ਪਿਛਲੇ ਵਰ੍ਹੇ ਰਾਸ਼ਟਰਪਤੀ ਜੀ ਦੀ ਭਾਰਤ ਯਾਤਰਾ ਦੇ ਬਾਅਦ ਬਹੁਤ ਹੀ ਘੱਟ ਸਮੇਂ ਵਿੱਚ ਅਸੀਂ ਆਪਣੇ ਸਬੰਧਾਂ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਹ ਪ੍ਰਗਤੀ ਅਤੇ ਭਵਿੱਖ ਵਿੱਚ ਸਾਡੇ ਸਬੰਧਾਂ ਦਾ ਰੋਡਮੈਪ, People, Peace ਅਤੇ Prosperity ਦੇ ਸਾਡੇ ਸਾਂਝੇ ਵਿਜ਼ਨ ’ਤੇ ਅਧਾਰਤ ਹੈ।

Friends,

ਪਿਛਲੇ ਸਪਤਾਹ ਭਾਰਤ ਵਿੱਚ ਪੁਲਵਾਮਾ ਵਿੱਚ ਹੋਏ ਆਤੰਕੀ ਹਮਲੇ ਦੇ ਬਾਅਦ, ਰਾਸ਼ਟਰਪਤੀ ਮੂਨ ਦੇ ਸੰਵੇਦਨਾ ਅਤੇ ਸਮਰਥਨ ਦੇ ਸੰਦੇਸ਼ ਲਈ ਅਸੀਂ ਉਨ੍ਹਾਂ ਦੇ ਆਭਾਰੀ ਹਾਂ। ਅਸੀਂ ਆਤੰਕਵਾਦ ਦੇ ਖ਼ਿਲਾਫ਼ ਆਪਣੇ ਦੁਵੱਲੇ ਅਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਾਂ।

ਅੱਜ ਭਾਰਤ ਦੇ ਗ੍ਰਿਹ ਮੰਤਰਾਲੇ ਅਤੇ ਕੋਰੀਆ ਦੀ ਰਾਸ਼ਟਰੀ ਪੁਲਿਸ ਏਜੰਸੀ ਦਰਮਿਆਨ ਸੰਪੰਨ ਹੋਇਆ MOU ਸਾਡੇ counter-terrorism ਸਹਿਯੋਗ ਨੂੰ ਹੋਰ ਅੱਗੇ ਵਧਾਏਗਾ। ਅਤੇ, ਹੁਣ ਸਮਾਂ ਆ ਗਿਆ ਹੈ ਕਿ ਗਲੋਬਲ ਕਮਿਊਨਿਟੀ ਵੀ ਗੱਲਾਂ ਤੋਂ ਅੱਗੇ ਵਧ ਕੇ, ਇਸ ਸਮੱਸਿਆ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਕਾਰਵਾਈ ਕਰੇ।

Friends,

ਭਾਰਤ ਦੇ ਆਰਥਕ ਪਰਿਵਰਤਨ ਵਿੱਚ ਅਸੀਂ ਕੋਰੀਆ ਨੂੰ ਮੁੱਲਵਾਨ ਸਾਂਝੇਦਾਰ ਮੰਨਦੇ ਹਾਂ। ਸਾਡੇ trade ਅਤੇ investment ਸਬੰਧ ਵਧ ਰਹੇ ਹਨ। ਅੱਜ ਰਾਸ਼ਟਰਪਤੀ ਮੂਨ ਅਤੇ ਮੈਂ 2030 ਤੱਕ ਸਾਡੇ ਦੁਵੱਲੇ ਵਪਾਰ ਨੂੰ ਵਧਾ ਕੇ 50 billion dollars ਤੱਕ ਲੈ ਜਾਣ ਦੇ ਟੀਚੇ ਪ੍ਰਤੀ ਆਪਣੀ commitment ਦੁਹਰਾਈ ਹੈ।

Infrastructure, Port Development, Marine (ਮਰੀਨ) ਅਤੇ Food Processing, Start-ups ਅਤੇ Small and Medium Enterprises ਜਿਹੇ sectors ਵਿੱਚ ਅਸੀਂ ਆਪਣਾ ਸਹਿਯੋਗ ਵਧਾਉਣ ’ਤੇ ਸਹਿਮਤ ਹਾਂ ।
ਸਾਡੀ ਵਧਦੀ ਰਣਨੀਤਕ ਸਾਂਝੇਦਾਰੀ ਵਿੱਚ ਰੱਖਿਆ ਖੇਤਰ ਦੀ ਅਹਿਮ ਭੂਮਿਕਾ ਹੈ। ਇਸ ਦਾ ਇੱਕ ਉਦਾਹਰਣ ਭਾਰਤੀ ਥਲ ਸੈਨਾ ਵਿੱਚ k-9 “ਵਜਰ” ਆਰਟਿਲਰੀ ਗਨ ਦੇ ਸ਼ਾਮਲ ਹੋਣ ਵਿੱਚ ਦੇਖਿਆ ਜਾ ਸਕਦਾ ਹੈ।

ਰੱਖਿਆ ਉਤਪਾਦਨ ਵਿੱਚ ਇਸ ਸ਼ਾਨਦਾਰ ਸਹਿਯੋਗ ਨੂੰ ਅੱਗੇ ਵਧਾਉਣ ਲਈ ਅਸੀਂ defence technology ਅਤੇ co-production ’ਤੇ ਇੱਕ ਰੋਡਮੈਪ ਬਣਾਉਣ ਲਈ ਵੀ ਸਹਿਮਤੀ ਕੀਤੀ ਹੈ। ਅਤੇ ਇਸ ਦੇ ਤਹਿਤ ਅਸੀਂ ਭਾਰਤ ਵਿੱਚ ਬਣਾਏ ਜਾ ਰਹੇ defence industrial corridors ਵਿੱਚ ਕੋਰੀਆਈ ਕੰਪਨੀਆਂ ਦੀ ਭਾਗੀਦਾਰੀ ਦਾ ਵੀ ਸੁਆਗਤ ਕਰਾਂਗੇ ।

Friends,

ਪਿਛਲੇ ਸਾਲ ਨਵੰਬਰ ਵਿੱਚ ਅਯੁੱਧਿਆ ਵਿੱਚ ਆਯੋਜਿਤ ‘ਦੀਪੋਤਸਵ’ ਮਹੋਤਸਵ ਵਿੱਚ First Lady ਕਿਮ ਦੀ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਗੀਦਾਰੀ ਸਾਡੇ ਲਈ ਸਨਮਾਨ ਦਾ ਵਿਸ਼ਾ ਸੀ। ਉਨ੍ਹਾਂ ਦੀ ਯਾਤਰਾ ਨਾਲ ਹਜ਼ਾਰਾਂ ਸਾਲਾਂ ਦੇ ਸਾਡੇ ਸੱਭਿਆਚਾਰਕ ਸਬੰਧਾਂ ’ਤੇ ਇੱਕ ਨਵਾਂ ਪ੍ਰਕਾਸ਼ ਪਿਆ ਅਤੇ ਨਵੀਂ ਪੀੜ੍ਹੀ ਵਿੱਚ ਉਤਸੁਕਤਾ ਅਤੇ ਜਾਗਰੂਕਤਾ ਦਾ ਵਾਤਾਵਰਣ ਬਣਿਆ ।
ਸਾਡੇ ਇਤਿਹਾਸਿਕ people-to-people ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਅਸੀਂ ਭਾਰਤ ਵਿੱਚ ਕੋਰੀਆ ਦੇ ਨਾਗਰਿਕਾਂ ਲਈ Visa on Arrival ਦੀ ਸੁਵਿਧਾ ਪਿਛਲੇ ਵਰ੍ਹੇ ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ।
ਕੋਰੀਆ ਵੱਲੋਂ ਭਾਰਤ ਦੇ ਨਾਗਰਿਕਾਂ ਲਈ Group Visa ਦੇ ਸਰਲੀਕਰਨ ਦੇ ਫੈਸਲੇ ਦਾ ਮੈਂ ਸੁਆਗਤ ਕਰਦਾ ਹਾਂ। ਇਸ ਨਾਲ ਸਾਡੇ ਦੁਵੱਲੇ ਸੈਰ-ਸਪਾਟੇ ਦਾ ਵਿਕਾਸ ਹੋਵੇਗਾ ।

ਮੇਰੀ ਇਹ ਕੋਰੀਆ ਯਾਤਰਾ ਅਜਿਹੇ ਮਹੱਤਵਪੂਰਨ ਵਰ੍ਹੇ ਵਿੱਚ ਹੋ ਰਹੀ ਹੈ, ਜਦੋਂ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਅਤੇ ਕੋਰੀਆ ਵਿੱਚ ਲੋਕਤੰਤਰ ਦੇ ਅੰਦੋਲਨ ਦਾ ਸ਼ਤਾਬਦੀ ਸਮਾਰੋਹ ਵੀ ਮਨਾਇਆ ਜਾ ਰਿਹਾ ਹੈ।
ਸਾਡੇ ਮਹਾਤਮਾ ਗਾਂਧੀ ਯਾਦਗਾਰੀ ਸਮਾਰੋਹ ਸੰਗ੍ਰਹਿ ਲਈ ਰਾਸ਼ਟਰਪਤੀ ਮੂਨ ਵੱਲੋਂ ਲਿਖੀ ਗਈ ਸ਼ਰਧਾਂਜਲੀ ਲਈ ਮੈਂ ਉਨ੍ਹਾਂ ਦਾ ਆਭਾਰੀ ਹਾਂ ।

Friends,

ਅੱਜ ਕੋਰੀਆਈ ਪ੍ਰਾਇਦੀਪ ਵਿੱਚ ਜੋ ਸ਼ਾਂਤੀ ਅਤੇ ਸਥਿਰਤਾ ਸਾਨੂੰ ਨਜ਼ਰ ਆਉਂਦੀ ਹੈ ਉਸ ਦਾ ਕ੍ਰੈਡਿਟ ਰਾਸ਼ਟਰਪਤੀ ਮੂਨ ਦੇ ਅਣਥਕ ਪ੍ਰਯਤਨਾਂ ਨੂੰ ਜਾਂਦਾ ਹੈ। ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਅਤੇ ਧੀਰਜ ਲਈ ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਅਤੇ ਕੋਰੀਆਈ ਪ੍ਰਾਇਦੀਪ ਵਿੱਚ ਸਥਾਈ ਸ਼ਾਂਤੀ ਲਈ ਭਾਰਤ ਦੇ ਪੂਰੇ ਸਹਿਯੋਗ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ। ਅੱਜ ਦੁਪਹਿਰ ਸਿਓਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਬਹੁਤ ਵੱਡੇ ਸਨਮਾਨ ਦਾ ਵਿਸ਼ਾ ਹੋਵੇਗਾ ।

ਮੈਂ ਇਹ ਸਨਮਾਨ ਆਪਣੀਆਂ ਨਿਜੀ ਉਪਲੱਬਧੀਆਂ ਦੇ ਤੌਰ ’ਤੇ ਨਹੀਂ ਬਲਕਿ ਭਾਰਤ ਦੀ ਜਨਤਾ ਲਈ ਕੋਰੀਆਈ ਜਨਤਾ ਦੀ ਸਦਭਾਵਨਾ ਅਤੇ ਸਨੇਹ ਦੇ ਪ੍ਰਤੀਕ ਦੇ ਤੌਰ ’ਤੇ ਸਵੀਕਾਰ ਕਰਾਂਗਾ। ਮੈਨੂੰ ਅਤੇ ਮੇਰੇ ਵਫ਼ਦ ਨੂੰ ਦਿੱਤੇ ਗਏ ਸਨੇਹਪੂਰਨ ਸੁਆਗਤ ਅਤੇ ਪ੍ਰਾਹੁਣਚਾਰੀ ਲਈ ਮੈਂ ਰਾਸ਼ਟਰਪਤੀ ਮੂਨ, ਕੋਰੀਆਈ ਸਰਕਾਰ ਅਤੇ ਕੋਰੀਆਈ ਜਨਤਾ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।
ਖਮਸਾ-ਹਮ-ਨਿਦਾ

ਧੰਨਵਾਦ।

***

ਏਕੇਟੀ/ਐੱਸਐੱਚ/ਐੱਸਕੇਐੱਸ