ਪੀਐੱਮਇੰਡੀਆ

ਦੇਵੀਓ ਅਤੇ ਸੱਜਣੋਂ, ਸੱਭਿਆਚਾਰ ਅਤੇ ਸਾਹਿਤ ਦੀ ਤਰੰਗ ਅਤੇ ਉਮੰਗ ਨਾਲ ਭਰੇ ਕੋਲਕਾਤਾ ਦੇ ਇਸ ਵਾਤਾਵਰਣ ਵਿੱਚ ਆ ਕੇ ਮਨ ਅਤੇ ਮਸਤਕ ਆਨੰਦ ਨਾਲ ਭਰ ਜਾਂਦਾ ਹੈ। ਇਹ ਇੱਕ ਤਰ੍ਹਾਂ ਨਾਲ ਮੇਰੇ ਲਈ ਖ਼ੁਦ ਨੂੰ ਤਰੋਤਾਜ਼ਾ ਕਰਨ ਦਾ ਅਤੇ ਬੰਗਾਲ ਦੀ ਵੈਭਵਸ਼ਾਲੀ ਕਲਾ ਅਤੇ ਸੱਭਿਆਚਾਰ ਨੂੰ ਪਛਾਣਨ ਦਾ, ਉਸ ਨੂੰ ਨਮਨ ਕਰਨ ਦਾ ਅਵਸਰ ਹੈ। ਸਾਥੀਓ, ਹੁਣੇ ਥੋੜ੍ਹੀ ਦੇਰ ਪਹਿਲਾਂ ਜਦੋਂ ਆ ਕੇ, ਸੱਭਿਆਚਾਰਕ ਪ੍ਰੋਗਰਾਮਾਂ ਨੂੰ ਦੇਖ ਕੇ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਤਦ ਲੜਕਪਨ ਦਾ ਸਮਾਂ ਸੀ, ਜੀਵਨ ਨੂੰ, ਜੀਵਨ ਦੇ ਰਹੱਸਾਂ ਨੂੰ, ਉਸ ਦੀਆਂ ਉਲਝਣਾਂ-ਸੁਲਝਣਾਂ, ਜਿਵੇਂ ਹਰ ਕਿਸ਼ੋਰ ਦੇ ਮਨ ਵਿੱਚ ਰਹਿੰਦਾ ਹੈ; ਮੇਰੇ ਮਨ ਵਿੱਚ ਵੀ ਰਹਿੰਦਾ ਸੀ।
ਬਹੁਤ ਕੁਝ ਜਾਣਨ ਦੀ ਤੀਬਰ ਇੱਛਾ ਰਹਿੰਦੀ ਸੀ । ਕਈ ਸਾਰੇ ਸਵਾਲ ਹੁੰਦੇ ਸਨ, ਅਤੇ ਢੇਰ ਸਾਰੇ ਜਵਾਬ ਹੁੰਦੇ ਹਨ, ਉਸ ਵਿੱਚੋਂ ਕਈ ਜਵਾਬ ਢੂੰਡਣਾ ਵੀ ਬਹੁਤ ਕਠਿਨ ਹੁੰਦਾ ਸੀ । ਉਨ੍ਹਾਂ ਸਵਾਲਾਂ ਦੇ ਸਮਾਧਾਨ ਲਈ, ਸਪਸ਼ਟਤਾ ਲਈ ਕਦੇ ਇੱਧਰ ਤਾਂ ਕਦੇ ਉੱਧਰ ਕਿਸੇ ਖੋਜ ਵਿੱਚ ਲੱਗੇ ਰਹਿੰਦੇ ਸਾਂ। ਅਤੇ ਤਦ ਉਸ ਉਮਰ ਵਿੱਚ ਇਹ ਕੋਲਕਾਤਾ ਦੀ ਭੂਮੀ, ਇਹ ਬੇਲੂਰਮਠ ਦੀ ਪਵਿੱਤਰ ਮਿੱਟੀ ਮੈਨੂੰ ਖਿੱਚ ਕੇ ਲੈ ਆਉਂਦੀ ਸੀ ।
ਅੱਜ ਜਦੋਂ ਤੁਹਾਡੇ ਦਰਮਿਆਨ ਸਾਂ, ਇਨ੍ਹਾਂ ਸਭ ਚੀਜ਼ਾਂ ਨੂੰ ਦੇਖਦਾ ਸੀ ਤਾਂ ਮਨ ਉਨ੍ਹਾਂ ਭਾਵਾਂ ਨਾਲ ਭਰ ਜਾਂਦਾ ਸੀ । ਅਤੇ ਇਹ ਪ੍ਰਦਰਸ਼ਨੀ, ਅਜਿਹਾ ਲਗ ਰਿਹਾ ਸੀ ਜਿਵੇਂ ਮੈਂ ਉਨ੍ਹਾਂ ਪਲਾਂ ਨੂੰ ਖ਼ੁਦ ਜੀ ਰਿਹਾ ਹਾਂ ਜੋ ਉਨ੍ਹਾਂ ਮਹਾਨ ਚਿੱਤਰਕਾਰਾਂ, ਕਲਾਕਾਰਾਂ, ਰੰਗਕਾਰਾਂ ਨੇ ਰਚੇ ਹਨ, ਜੀਏ ਹਨ । ਬਾਂਗਲਾਭੂਮੀ ਦੀ ਬੰਗਾਲ ਦੀ ਮਿੱਟੀ ਦੀ ਇਸ ਅਦਭੁੱਤ ਸ਼ਕਤੀ, ਮੋਹਿਤ ਕਰਨ ਵਾਲੀ ਮਹਿਕ ਨੂੰ ਨਮਨ ਕਰਨ ਦਾ ਇਹ ਮੇਰਾ ਅਵਸਰ ਹੈ। ਇਸ ਨਾਲ ਜੁੜੇ ਅਤੀਤ ਅਤੇ ਵਰਤਮਾਨ ਦੇ ਸਾਰੇ ਜਨਾਂ ਨੂੰ ਵੀ ਮੈਂ ਆਦਰਾਂਜਲੀ ਅਰਪਿਤ ਕਰਦਾ ਹਾਂ ।
ਸਾਥੀਓ, ਅੱਜ ਪੱਛਮੀ ਬੰਗਾਲ ਸਮੇਤ ਭਾਰਤ ਦੀ ਕਲਾ, ਸੱਭਿਆਚਾਰ ਅਤੇ ਸਾਹਿਤ ਦੇ ਖੇਤਰ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਬਹੁਤ ਵੱਡਾ ਦਿਨ ਹੈ। ਭਾਰਤ ਦੀ ਕਲਾ, ਸੱਭਿਆਚਾਰ ਆਪਣੀ heritage ਨੂੰ 21ਵੀਂ ਸਦੀ ਅਨੁਸਾਰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ Reinvent, Rebrand, Renovate ਅਤੇ Rehouse ਕਰਨ ਦੀ ਰਾਸ਼ਟਰ ਵਿਆਪੀ ਮੁਹਿੰਮ ਅੱਜ ਪੱਛਮੀ ਬੰਗਾਲ ਦੀ ਇਸ ਮਿੱਟੀ ਤੋਂ ਸ਼ੁਰੂ ਹੋ ਰਹੀ ਹੈ। ਇਸ ਮੁਹਿੰਮ ਦਾ ਬਹੁਤ ਵੱਡਾ ਲਾਭ ਕੋਲਕਾਤਾ ਨੂੰ, ਪੱਛਮੀ ਬੰਗਾਲ ਨੂੰ ਤਾਂ ਮਿਲਣਾ ਹੀ ਮਿਲਣਾ ਹੈ। ਇਸ ਦੇ ਲਈ ਪੱਛਮੀ ਬੰਗਾਲ ਦੇ ਆਰਟ ਅਤੇ ਕਲਚਰ ਨਾਲ ਜੁੜੇ ਆਪ ਸਾਰੇ ਸਾਥੀਓ ਨੂੰ, ਅਤੇ ਕਲਾ, ਸੱਭਿਆਚਾਰ ਲਈ ਸਮਰਪਿਤ ਬੰਗਾਲ ਦੀ ਜਨਤਾ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ, ਪਰੰਪਰਾ ਅਤੇ ਸੈਰ-ਸਪਾਟਾ, ਇਹ ਦੋ ਅਜਿਹੇ ਵਿਸ਼ੇ ਹਨ ਜਿਨ੍ਹਾਂ ਦਾ ਸਾਡੀ ਹੈਰੀਟੇਜ ਨਾਲ ਅਤੇ ਸਾਡੇ ਇਮੋਸ਼ੰਸ ਨਾਲ, ਸਾਡੀ ਪਹਿਚਾਣ ਨਾਲ ਸਿੱਧਾ ਕਨੈਕਟ ਹੈ। ਕੇਂਦਰ ਸਰਕਾਰ ਦਾ ਇਹ ਪ੍ਰਯਤਨ ਹੈ ਕਿ ਭਾਰਤ ਦੀ ਸੱਭਿਆਚਾਰ ਤਾਕਤ ਨੂੰ ਦੁਨੀਆ ਦੇ ਸਾਹਮਣੇ ਨਵੇਂ ਰੰਗ-ਰੂਪ ਵਿੱਚ ਰੱਖੇ, ਤਾਕਿ ਭਾਰਤ ਦੁਨੀਆ ਵਿੱਚ ਹੈਰੀਟੇਜ ਟੂਰਿਜ਼ਮ ਦਾ ਵੱਡਾ ਸੈਂਟਰ ਬਣ ਕੇ ਉੱਭਰੇ । ਹੈਰੀਟੇਜ ਟੂਰਿਜ਼ਮ ਦਾ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ਦੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਰੋਲ ਹੋਵੇਗਾ । ਇਸ ਨਾਲ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਅਨੇਕ ਅਵਸਰ ਵੀ ਪੈਦਾ ਹੋਣਗੇ । ਇਸ ਪ੍ਰੋਗਰਾਮ ਦੇ ਬਾਅਦ ਰਵਿੰਦਰ ਸੇਤੁ-ਹਾਵੜਾ ਬ੍ਰਿਜ ਨੂੰ ਸੈਰ-ਸਪਾਟੇ ਲਈ ਹੋਰ ਆਕਰਸ਼ਕ ਬਣਾਉਣ ਦੇ ਲਈ, ਇੰਟਰੈਕਟਿਵ ਲਾਈਟ ਐਂਡ ਸਾਊਂਡ ਸੁਵਿਧਾ ਵੀ ਸ਼ੁਰੂ ਹੋਣ ਜਾ ਰਹੀ ਹੈ ।
ਸਾਥੀਓ, ਦੇਸ਼ ਦੀ ਹਮੇਸ਼ਾ ਤੋਂ ਇਹ ਇੱਛਾ ਰਹੀ ਹੈ ਕਿ ਆਪਣੇ ਸੱਭਿਆਚਾਰ ਪ੍ਰਤੀਕਾਂ ਦੀ ਸੁਰੱਖਿਆ ਵੀ ਹੋਵੇ ਅਤੇ ਉਨ੍ਹਾਂ ਦਾ ਆਧੁਨਿਕੀਕਰਨ ਵੀ ਹੋਵੇ । ਇਸ ਭਾਵਨਾ ਦੇ ਨਾਲ ਜੁੜਦੇ ਹੋਏ ਕੇਂਦਰ ਸਰਕਾਰ ਦੇਸ਼ ਦੀਆਂ ਇਤਿਹਾਸਿਕ ਇਮਾਰਤਾਂ ਨੂੰ Renovate ਕਰ ਰਹੀ ਹੈ, Refurbish ਕਰ ਰਹੀ ਹੈ। ਸ਼ੁਰੂਆਤ ਕੋਲਕਾਤਾ, ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਦੀਆਂ ਧਰੋਹਰਾਂ ਨਾਲ ਕੀਤੀ ਜਾ ਰਹੀ ਹੈ । ਇਨ੍ਹਾਂ ਇਮਾਰਤਾਂ ਵਿੱਚ ਨਵੀਂ ਗੈਲਰੀ, ਨਵੀਂ ਐਕਜ਼ੀਬਿਸ਼ਨਸ, ਥਿਏਟਰ, ਡਰਾਮਾ ਅਤੇ ਮਿਊਜਿਕ ਕੰਸਰਟਸ ਲਈ ਜ਼ਰੂਰੀ ਇਨਫ੍ਰਾਸਟਰਕਚਰ ਤਿਆਰ ਕੀਤਾ ਜਾ ਰਿਹਾ ਹੈ ।
ਇਹ ਵੀ ਤੈਅ ਕੀਤਾ ਗਿਆ ਹੈ ਕਿ ਦੇਸ਼ ਦੇ 5 Iconic Museums ਨੂੰ International Standard ਦਾ ਬਣਾਇਆ ਜਾਵੇਗਾ । ਇਸ ਦੀ ਸ਼ੁਰੂਆਤ ਸੰਸਾਰ ਦੇ ਸਭ ਤੋਂ ਪੁਰਾਣੇ ਮਿਊਜ਼ੀਅਮਾਂ ਵਿੱਚੋਂ ਇੱਕ, Indian Museum Kolkata ਨਾਲ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਦਿੱਲੀ, ਚੇੱਨਈ, ਹੈਦਰਾਬਾਦ, ਸ਼੍ਰੀਨਗਰ ਵਿੱਚ ਮੌਜੂਦ ਮਿਊਜ਼ੀਅਮਸ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਸਾਥੀਓ, ਦੇਸ਼ ਦੀਆਂ ਇਨ੍ਹਾਂ ਧਰੋਹਰਾਂ ਨੂੰ ਸੰਜੋਣ, ਸੰਵਾਰਨ ਅਤੇ ਇਨ੍ਹਾਂ ਦਾ ਸੁੰਦਰੀਕਰਨ ਤਾਂ ਜ਼ਰੂਰੀ ਹੈ ਹੀ, ਇਨ੍ਹਾਂ ਦੀ ਦੇਖਰੇਖ ਅਤੇ ਮੈਨੇਜਮੈਂਟ ਲਈ ਜ਼ਰੂਰੀ ਰਿਸੋਰਸ ਦਾ ਵੀ ਨਿਰਮਾਣ ਕਰਨਾ ਹੋਵੇਗਾ । ਇਸ ਨੂੰ ਦੇਖਦੇ ਹੋਏ ‘ਇੰਡੀਅਨ ਇੰਸਟੀਟਿਊਟ ਆਵ੍ ਹੈਰੀਟੇਜ ਕੰਜ਼ਰਵੇਸ਼ਨ’ ਦਾ ਨਿਰਮਾਣ ਅਤੇ ਉਸ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸਾਥੀਓ, ਕੋਲਕਾਤਾ, ਭਾਰਤ ਦੇ ਸਭ ਤੋਂ ਉੱਚ ਸੱਭਿਆਚਾਰ ਕੇਂਦਰਾਂ ਵਿੱਚੋਂ ਇੱਕ ਰਿਹਾ ਹੈ। ਤੁਹਾਡੀਆਂ ਭਾਵਨਾਵਾਂ ਅਨੁਸਾਰ ਹੁਣ ਕੋਲਕਾਤਾ ਦੀ ਇਸ ਖੁਸ਼ਹਾਲ ਪਹਿਚਾਣ ਨੂੰ ਨਵੇਂ ਰੰਗ-ਰੂਪ ਵਿੱਚ ਦੁਨੀਆ ਦੇ ਸਾਹਮਣੇ ਲਿਆਉਣ ਦੇ ਪ੍ਰਯਤਨ ਕੀਤੇ ਜਾ ਰਹੇ ਹਨ । ਕੋਲਕਾਤਾ ਦੀ 4 Iconic Galleries, Old Currency Building ਹੋਵੇ, ਬੇਲਵੇਡੇਅਰ ਹਾਊਸ ਹੋਵੇ, ਵਿਕਟੋਰੀਆ ਮੈਮੋਰੀਅਲ ਹੋਵੇ ਜਾਂ ਫਿਰ ਮੈਟਕਾਫ ਹਾਊਸ ਹੋਵੇ, ਇਨ੍ਹਾਂ ਦੇ ਨਵੀਨੀਕਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ। ਬੇਲਵੇਡੇਅਰ ਨੂੰ ਮਿਊਜ਼ੀਅਮ ਆਵ੍ ਦ ਵਰਲਡ ਬਣਾਉਣ ਦਾ ਵਿਚਾਰ ਕਈ ਵਾਰ ਸਾਹਮਣੇ ਆ ਚੁੱਕਿਆ ਹੈ। ਹੁਣ ਸਾਡੇ ਪ੍ਰਯਤਨ ਉਸੇ ਤਰਫ਼ ਹਨ । ਇੱਕ ਵਿਚਾਰ, ਇੱਥੇ ਜੋ ਭਾਰਤ ਸਰਕਾਰ ਦੀ ਟਕਸਾਲ ਹੈ, ਉਸ ਨੂੰ Museum of Coinage & Commerce ਦੇ ਰੂਪ ਵਿੱਚ ਵਿਕਸਿਤ ਕਰਨ ਦਾ ਵੀ ਹੈ ।
ਸਾਥੀਓ, ਵਿਕਟੋਰੀਆ ਮੈਮੋਰੀਅਲ ਦੀਆਂ 5 ਗੈਲਰੀਆਂ ਵਿੱਚੋਂ 2 Galleries ਦਾ ਲੰਮੇ ਸਮੇਂ ਤੋਂ ਬੰਦ ਰਹਿਣਾ, ਸਹੀ ਸਥਿਤੀ ਨਹੀਂ ਹੈ। ਬੀਤੇ ਕੁਝ ਸਮੇਂ ਤੋਂ ਇਨ੍ਹਾਂ ਨੂੰ ਖੋਲ੍ਹਣ ਦੇ ਪ੍ਰਯਤਨ ਹੋ ਰਹੇ ਹਨ । ਮੇਰੀ ਇਹ ਵੀ ਤਾਕੀਦ ਰਹੇਗੀ ਕਿ ਜੋ ਤੀਜੀ ਗੈਲਰੀ ਹੈ ਉਸ ਵਿੱਚ ਆਜ਼ਾਦੀ ਦੇ ਅੰਦੋਲਨ ਵਿੱਚ ਬੰਗਾਲ ਦੇ ਕ੍ਰਾਂਤੀਕਾਰੀ ਯੋਗਦਾਨ ਨੂੰ ਜਗ੍ਹਾ ਦਿੱਤੀ ਜਾਵੇ ।
ਬਿਪਲੌਬੀ ਭਾਰਤ ਨਾਮ ਨਾਲ ਮਿਊਜ਼ੀਅਮ ਬਣੇ, ਜਿਸ ਵਿੱਚ ਨੇਤਾ ਜੀ ਸੁਭਾਸ਼ਚੰਦਰ ਬੋਸ, ਅਰਬਿੰਦੋ ਘੋਸ਼, ਰਾਸ ਬਿਹਾਰੀ ਬੋਸ, ਖੁਦੀ ਰਾਮ ਬੋਸ, ਦੇਸ਼ਬੰਧੁ, ਬਾਘਾ ਜਤਿਨ, ਬਿਨੌਏ, ਬਾਦਲ, ਦਿਨੇਸ਼, ਅਜਿਹੇ ਹਰ ਮਹਾਨ ਸੈਨਾਨੀ ਨੂੰ ਇੱਥੇ ਜਗ੍ਹਾ ਮਿਲਣੀ ਚਾਹੀਦੀ ਹੈ। ਸਾਥੀਓ, ਸੁਤੰਤਰਤਾ ਦੇ ਬਾਅਦ ਦੇ ਦਹਾਕਿਆਂ ਵਿੱਚ ਜੋ ਹੋਇਆ, ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ ਜੋ ਭਾਵਨਾਵਾਂ ਦੇਸ਼ ਦੇ ਮਨ ਵਿੱਚ ਸਨ, ਉਹ ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ । ਦੇਸ਼ ਦੀ ਉਸੇ ਭਾਵਨਾ ਦਾ ਸਨਮਾਨ ਕਰਦੇ ਹੋਏ ਨੇਤਾ ਜੀ ਦੇ ਨਾਮ ’ਤੇ ਲਾਲ ਕਿਲੇ ਵਿੱਚ ਮਿਊਜ਼ੀਅਮ ਬਣਾਇਆ ਗਿਆ, ਅੰਡੇਮਾਨ, ਨਿਕੋਬਾਰ ਟਾਪੂ ਸਮੂਹ ਵਿੱਚ ਇੱਕ ਟਾਪੂ ਦਾ ਨਾਮਕਰਨ ਨੇਤਾ ਜੀ ਦੇ ਨਾਮ ’ਤੇ ਕੀਤਾ ਗਿਆ । ਜਦੋਂ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਪੂਰੇ ਹੋਏ ਤਾਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦਾ ਸੁਭਾਗ ਮੈਨੂੰ ਖ਼ੁਦ ਨੂੰ ਮਿਲਿਆ । ਨੇਤਾ ਜੀ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਵੀ ਵਰ੍ਹਿਆਂ ਤੋਂ ਹੋ ਰਹੀ ਸੀ , ਜੋ ਹੁਣ ਪੂਰੀ ਹੋ ਚੁੱਕੀ ਹੈ।
ਸਾਥੀਓ, ਨਵੇਂ ਸਾਲ ਵਿੱਚ, ਨਵੇਂ ਦਹਾਕੇ ਵਿੱਚ ਹੁਣ ਦੇਸ਼ ਨੂੰ ਲਗਦਾ ਹੈ ਕਿ ਪੱਛਮੀ ਬੰਗਾਲ ਦੇ ਹੋਰ ਸਪੂਤਾਂ ਦੇ ਯੋਗਦਾਨ ਨੂੰ ਵੀ ਉਚਿਤ ਸਨਮਾਨ ਮਿਲਣਾ ਹੀ ਚਾਹੀਦਾ ਹੈ। ਹੁਣ ਅਸੀਂ ਸਾਰੇ ਈਸ਼ਵਰ ਚੰਦਰ ਵਿੱਦਿਆਸਾਗਰ ਜੀ ਦੀ 200ਵੀਂ ਜਯੰਤੀ ਮਨਾ ਰਹੇ ਹਾਂ । ਇਸੇ ਤਰ੍ਹਾਂ 2022 ਵਿੱਚ ਜਦੋਂ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਹੋਣਗੇ, ਤਦ ਇੱਕ ਹੋਰ ਸੁਖਦ ਸੰਜੋਗ ਬਣ ਰਿਹਾ ਹੈ। ਸਾਲ 2022 ਵਿੱਚ ਮਹਾਨ ਸਮਾਜ ਸੁਧਾਰਕ ਅਤੇ ਸਿੱਖਿਆ ਸ਼ਾਸਤ੍ਰੀ ਰਾਜਾ ਰਾਮਮੋਹਨ ਰਾਏ ਦੀ 250ਵੀਂ ਜਨਮ ਜਯੰਤੀ ਆਉਣ ਵਾਲੀ ਹੈ। ਦੇਸ਼ ਦੇ ਆਤਮਵਿਸ਼ਵਾਸ ਨੂੰ ਜਗਾਉਣ ਲਈ, ਸਮਾਜ ਵਿੱਚ ਬੇਟੀਆਂ, ਭੈਣਾਂ, ਨੌਜਵਾਨਾਂ ਨੂੰ ਗਰਿਮਾ (ਗੌਰਵ) ਦੇਣ ਲਈ ਉਨ੍ਹਾਂ ਦੇ ਜੋ ਪ੍ਰਯਤਨ ਰਹੇ ਹਨ, ਉਸ ਵਿਰਾਸਤ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਉਨ੍ਹਾਂ ਦੇ 250ਵੇਂ ਜਨਮ ਜਯੰਤੀ ਸਾਲ ਨੂੰ ਅਸੀਂ ਇੱਕ ਪਰਵ ਦੇ ਤੌਰ ’ਤੇ ਮਨਾਈਏ, ਇਹ ਸਾਡੇ ਸਾਰਿਆਂ ਦਾ ਕਰਤੱਵ ਹੈ ।
ਸਾਥੀਓ, ਦੇਸ਼ ਦੀ ਵਿਰਾਸਤ ਦੀ ਸੁਰੱਖਿਆ, ਸਾਡੇ ਮਹਾਨ ਵਿਅਕਤੀਆਂ, ਸਾਡੇ ਇਤਿਹਾਸ ਦਾ ਇਹੀ ਚਿਤਰਣ, ਰਾਸ਼ਟਰ ਨਿਰਮਾਣ ਦਾ ਪ੍ਰਮੁੱਖ ਅੰਗ ਹੁੰਦਾ ਹੈ। ਇਹ ਬਹੁਤ ਬਦਕਿਸਮਤੀ ਭਰਿਆ ਰਿਹਾ ਕਿ ਅੰਗਰੇਜ਼ੀ ਸ਼ਾਸਨ ਦੌਰਾਨ ਅਤੇ ਆਜ਼ਾਦੀ ਦੇ ਬਾਅਦ ਵੀ ਦੇਸ਼ ਦਾ ਜੋ ਇਤਿਹਾਸ ਲਿਖਿਆ ਗਿਆ, ਉਸ ਵਿੱਚ ਇਤਿਹਾਸ ਦੇ ਕੁਝ ਅਹਿਮ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ।
ਸਾਥੀਓ, ਗੁਰੂਦੇਵ ਟੈਗੋਰ ਨੇ 1903 ਦੇ ਆਪਣੇ ਇੱਕ ਲੇਖ ਵਿੱਚ ਜੋ ਲਿਖਿਆ ਸੀ, ਮੈਂ ਉਸ ਦਾ ਜ਼ਿਕਰ ਅੱਜ ਬੰਗਾਲ ਦੀ ਇਸ ਪਵਿੱਤਰ ਧਰਤੀ ’ਤੇ ਜ਼ਰੂਰ ਕਰਨਾ ਚਾਹੁੰਦਾ ਹਾਂ । ਉਨ੍ਹਾਂ ਨੇ ਲਿਖਿਆ ਸੀ – “ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਅਸੀਂ ਪ੍ਰੀਖਿਆਵਾਂ ਲਈ ਪੜ੍ਹਦੇ ਅਤੇ ਯਾਦ ਕਰਦੇ ਹਾਂ । ਕੁਝ ਲੋਕ ਬਾਹਰ ਤੋਂ ਆਏ, ਪਿਤਾ ਬੇਟੇ ਦੀ ਹੱਤਿਆ ਕਰਦਾ ਰਿਹਾ, ਭਾਈ-ਭਾਈ ਨੂੰ ਮਾਰਦਾ ਰਿਹਾ, ਸਿੰਘਾਸਨ ਲਈ ਸੰਘਰਸ਼ ਹੁੰਦਾ ਰਿਹਾ, ਇਹ ਭਾਰਤ ਦਾ ਇਤਿਹਾਸ ਨਹੀਂ ਹੈ। ਇਸ ਇਤਿਹਾਸ ਵਿੱਚ ਇਸ ਗੱਲ ਤਾਂ ਵਰਣਨ ਹੀ ਨਹੀਂ ਹੈ ਕਿ ਤਦ ਭਾਰਤ ਦੇ ਨਾਗਰਿਕ, ਭਾਰਤ ਦੇ ਲੋਕ ਕੀ ਕਰ ਰਹੇ ਸਨ? ਕੀ ਉਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਸੀ”।
ਸਾਥੀਓ, ਗੁਰੂਦੇਵ ਨੇ ਆਪਣੇ ਲੇਖ ਵਿੱਚ ਇੱਕ ਬਹੁਤ ਮਹੱਤਵਪੂਰਨ ਉਦਾਹਰਣ ਵੀ ਦਿੱਤੀ ਸੀ – ਹਨ੍ਹੇਰੀ ਅਤੇ ਤੁਫਾਨ ਦੀ । ਉਨ੍ਹਾਂ ਨੇ ਲਿਖਿਆ ਸੀ ਕਿ “ਚਾਹੇ ਜਿੰਨਾ ਵੀ ਤੁਫਾਨ ਆਏ, ਉਸ ਤੋਂ ਵੀ ਜ਼ਿਆਦਾ ਅਹਿਮ ਹੁੰਦਾ ਹੈ ਕਿ ਸੰਕਟ ਦੇ ਉਸ ਸਮੇਂ ਵਿੱਚ, ਉੱਥੋਂ ਦੇ ਲੋਕਾਂ ਨੇ ਉਸ ਤੁਫਾਨ ਦਾ ਸਾਹਮਣਾ ਕਿਵੇਂ ਕੀਤਾ” ।
ਸਾਥੀਓ, ਗੁਰੂਦੇਵ ਨੇ ਇਸ ਗੱਲ ਦਾ ਧਿਆਨ ਦਿਵਾਇਆ ਸੀ ਕਿ ਇਤਿਹਾਸਕਾਰਾਂ ਨੇ ਉਸ ਤੁਫਾਨ ਨੂੰ ਘਰ ਦੇ ਬਾਹਰ ਤੋਂ ਹੀ ਦੇਖਿਆ । ਜੋ ਲੋਕ ਉਸ ਤੁਫਾਨ ਨਾਲ ਨਿਪਟ ਰਹੇ ਸਨ, ਉਹ ਇਤਿਹਾਸਕਾਰ ਉਨ੍ਹਾਂ ਦੇ ਘਰ ਵਿੱਚ ਗਏ ਹੀ ਨਹੀਂ । ਹੁਣ ਜੋ ਬਾਹਰ ਤੋਂ ਦੇਖੇਗਾ, ਉਹ ਤਾਂ ਸਿਰਫ਼ ਤੁਫਾਨ ਹੀ ਦੇਖ ਸਕੇਗਾ ਨਾ !!! ਉਸ ਤੁਫਾਨ ਨਾਲ, ਤਦ ਉੱਥੋਂ ਦੇ ਸਮਾਜ ਨੇ, ਉੱਥੋਂ ਦੇ ਆਮ ਮਾਨਵੀ ਨੇ ਕਿਵੇਂ ਮੁਕਾਬਲਾ ਕੀਤਾ, ਇਸ ’ਤੇ ਇਤਿਹਾਸਕਾਰਾਂ ਦੀ ਨਜ਼ਰ ਹੀ ਨਹੀਂ ਪਈ” । ਅਜਿਹੇ ਵਿੱਚ ਭਾਰਤਵਰਸ਼ ਦੇ ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ, ਪਿੱਛੇ ਹੀ ਛੁਟ ਗਈਆਂ ।
ਸਾਥੀਓ, ਸਾਡੇ ਦੇਸ਼ ਦੇ ਇਤਿਹਾਸ ਅਤੇ ਉਸ ਦੀ ਵਿਰਾਸਤ ’ਤੇ ਨਜ਼ਰ ਪਾਓ, ਤਾਂ ਕੁਝ ਲੋਕਾਂ ਨੇ ਉਸ ਨੂੰ ਸੱਤਾ ਦੇ ਸੰਘਰਸ਼, ਹਿੰਸਾ, ਉੱਤਰਾਧਿਕਾਰ ਦੀ ਲੜਾਈ ਤੱਕ ਹੀ ਸੀਮਤ ਕਰ ਦਿੱਤਾ ਸੀ । ਲੇਕਿਨ ਇਨ੍ਹਾਂ ਸਾਰਿਆਂ ਦੇ ਦਰਮਿਆਨ, ਜਿਵੇਂ ਕਿ ਗੁਰੂਦੇਵ ਨੇ ਵੀ ਕਿਹਾ ਸੀ, ਇਤਿਹਾਸ ਦਾ ਜੋ ਇੱਕ ਹੋਰ ਪਹਿਲੂ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਅੱਜ ਮੈਂ ਉਸ ਦੀ ਵੀ ਚਰਚਾ ਤੁਹਾਡੇ ਵਿੱਚ ਕਰਨਾ ਚਾਹੁੰਦਾ ਹਾਂ।
ਸਾਥੀਓ, ਅਸਥਿਰਤਾ ਦੇ ਉਸ ਦੌਰ ਵਿੱਚ, ਹਿੰਸਾ ਦੇ ਮਾਹੌਲ ਵਿੱਚ, ਉਸ ਦਾ ਸਾਹਮਣਾ ਕਰਨਾ, ਰਾਸ਼ਟਰ ਦੀ ਚੇਤਨਾ ਨੂੰ ਜਾਗ੍ਰਿਤ ਰੱਖਣਾ, ਉਸ ਨੂੰ ਸੰਭਾਲਣਾ, ਉਸ ਨੂੰ ਅਗਲੀ ਪੀੜ੍ਹੀਆਂ ਤੱਕ ਪੰਹੁਚਾਉਣਾ ਵੀ ਤਾਂ ਮਹੱਤਵਪੂਰਨ ਸੀ । ਦਹਾਕਾ ਦਰ ਦਹਾਕਾ, ਪੀੜ੍ਹੀ ਦਰ ਪੀੜ੍ਹੀ, ਸ਼ਤਾਬਦੀ ਦਰ ਸ਼ਤਾਬਦੀ ਇਹ ਕਾਰਜ ਕਿਸਨੇ ਕੀਤੇ? ਸਾਡੀ ਕਲਾ, ਸਾਡੇ ਸਾਹਿਤ, ਸਾਡੇ ਸੰਗੀਤ, ਸਾਡੇ ਬੌਧਿਕਜਨਾਂ, ਸਾਡੇ ਸੰਤਾਂ, ਸਾਡੇ ਦਾਰਸ਼ਨਿਕਾਂ ਨੇ । ਅਤੇ ਇਸ ਲਈ, ਭਾਰਤ ਦੇ ਹਰ ਕੋਨੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਕਲਾ ਅਤੇ ਸੰਗੀਤ ਨਾਲ ਜੁੜੀਆਂ ਵਿਸ਼ੇਸ਼ ਪਰੰਪਰਾਵਾਂ ਦੇਖਣ ਨੂੰ ਮਿਲਣਗੀਆਂ ।
ਭਾਰਤ ਦੇ ਹਰ ਖੇਤਰ ਵਿੱਚ ਤੁਹਾਨੂੰ ਬੌਧਿਕਜਨਾਂ, ਸੰਤਜਨਾਂ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ । ਇਨ੍ਹਾਂ ਵਿਅਕਤੀਆਂ ਨੇ, ਉਨ੍ਹਾਂ ਦੇ ਵਿਚਾਰਾਂ ਨੇ, ਕਲਾ ਅਤੇ ਸਾਹਿਤ ਦੇ ਵੱਖ-ਵੱਖ ਸਰੂਪਾਂ ਨੇ, ਇਤਿਹਾਸ ਨੂੰ ਆਪਣੇ ਹੀ ਤਰੀਕੇ ਨਾਲ ਖੁਸ਼ਹਾਲ ਕੀਤਾ ਹੈ। ਅਤੇ ਤੁਸੀਂ ਸਾਰੇ ਇਹ ਵੀ ਭਲੀ-ਭਾਂਤੀ ਜਾਣਦੇ ਹੋ ਕਿ ਅਜਿਹੇ ਮਹਾਨ ਵਿਅਕਤੀਆਂ ਨੇ, ਭਾਰਤ ਦੇ ਇਤਿਹਾਸ ਦੇ ਕੁਝ ਸਭ ਤੋਂ ਵੱਡੇ ਸਮਾਜਿਕ ਸੁਧਾਰਾਂ ਦੀ ਅਗਵਾਈ ਕੀਤੀ । ਭਾਰਤ ਨੂੰ ਆਦਿ ਸ਼ੰਕਰਾਚਾਰਿਆ, ਥਿਰੁਨਾਵੁੱਕਾਰਾਸਾਰ ਜਿਹੇ ਕਵੀ ਸੰਤਾਂ ਦਾ ਅਸ਼ੀਰਵਾਦ ਮਿਲਿਆ । ਅੰਦਾਲ, ਅੱਕਾ ਮਹਾਦੇਵੀ, ਭਗਵਾਨ ਬਸ਼ਵੇਸ਼ਵਰ, ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਇਆ ਗਿਆ ਰਸਤਾ, ਅੱਜ ਵੀ ਸਾਨੂੰ ਪ੍ਰੇਰਣਾ ਦਿੰਦਾ ਹੈ। ਜਦੋਂ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਭਗਤੀ ਅੰਦੋਲਨ ਚਲਿਆ ਤਾਂ ਉਸ ਲੰਬੇ ਕਾਲਖੰਡ ਵਿੱਚ ਅਨੇਕ ਸੰਤਾਂ ਅਤੇ ਸੁਧਾਰਕਾਂ ਦੇ ਗੀਤਾਂ, ਵਿਚਾਰਾਂ ਨੇ ਉਸ ਨੂੰ ਖੁਸ਼ਹਾਲ ਕੀਤਾ ।
ਸੰਤ ਕਬੀਰ, ਤੁਲਸੀਦਾਸ ਜੀ, ਏਕਨਾਥ ਜੀ, ਨਾਮਦੇਵ ਜੀ, ਸੰਤ ਤੁਕਾਰਾਮ ਜੀ ਸਮਾਜ ਨੂੰ ਜਾਗ੍ਰਿਤ ਕਰਦੇ ਰਹੇ । ਹਿਦੁਸਤਾਨ ਦਾ ਕੋਈ ਕੋਨਾ ਅਜਿਹਾ ਨਹੀਂ ਸੀ ਕਿ ਜਿੱਥੇ ਉਸ ਕਾਲਖੰਡ ਵਿੱਚ ਇਸ ਤਰ੍ਹਾਂ ਦੇ ਮਹਾਂਪੁਰਖ ਸਰਗਰਮ ਨਾ ਹੋਣ । ਸਮਾਜ ਪਰਿਵਰਤਨ ਲਈ ਰਾਜਾ ਰਾਮਮੋਹਨ ਰਾਏ ਜੀ ਅਤੇ ਈਸ਼ਵਰਚੰਦਰ ਵਿਦਿਆਸਾਗਰ ਜੀ ਦੇ ਪ੍ਰਯਤਨ ਅੱਜ ਵੀ ਓਨੇ ਹੀ ਪ੍ਰੇਰਣਾਦਾਇਕ ਹਨ । ਇਸੇ ਤਰ੍ਹਾਂ ਅਸੀਂ ਜਯੋਤਬਾ ਫੁਲੇ, ਸਾਵਿਤਰੀਬਾਈ ਫੁਲੇ, ਗਾਂਧੀ ਜੀ, ਬਾਬਾ ਸਾਹੇਬ ਅੰਬੇਡਕਰ, ਅਜਿਹੇ ਅਨੇਕ ਵਿਅਕਤਿਤੱਵਾਂ ਨੂੰ ਭਾਰਤ ਨੂੰ, ਭਾਰਤ ਦੇ ਇਤਿਹਾਸ ਨੂੰ ਖੁਸ਼ਹਾਲ ਕਰਦੇ ਹੋਏ ਦੇਖਦੇ ਹਾਂ।
ਸਮਾਜਿਕ ਸੁਧਾਰ, ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ਼ ਵਿਰੋਧ ਕਰਨਾ, ਉਸ ਦੌਰ ਵਿੱਚ ਮਹਿਲਾ ਸਸ਼ਕਤੀਕਰਨ ਲਈ ਇੰਨੀਆਂ ਕੋਸ਼ਿਸ਼ਾਂ ਕਰਨਾ, ਇਹ ਰਾਸ਼ਟਰ ਦੀ ਚੇਤਨਾ ਨੂੰ ਜਾਗ੍ਰਿਤ ਰੱਖਣ ਦੇ ਹੀ ਤਾਂ ਪ੍ਰਯਤਨ ਸਨ । ਅਤੇ ਜਿੰਨੇ ਵੀ ਨਾਮ ਤੁਸੀਂ ਦੇਖੋ, ਬਹੁਤ ਸਾਰੇ ਨਾਮ ਮੈਂ ਨਹੀਂ ਵੀ ਲੈ ਸਕਿਆ, ਲੇਕਿਨ ਉਨ੍ਹਾਂ ਨੇ ਸਾਹਿਤ ਨੂੰ, ਕਲਾ ਨੂੰ, ਸੰਗੀਤ ਨੂੰ ਹੀ ਆਪਣੇ ਸੰਦੇਸ਼ਾਂ ਦਾ ਮਾਧਿਅਮ ਬਣਾਇਆ । ਇਹੀ ਹੈ ਕਲਾ-ਸੰਗੀਤ-ਸਾਹਿਤ ਦੀ ਤਾਕਤ । ਉਨ੍ਹਾਂ ਨੇ ਹਥਿਆਰਾਂ ਦੀ ਸ਼ਕਤੀ ਨਾਲ ਨਹੀਂ, ਜਨ ਸ਼ਕਤੀ ਨਾਲ ਪਰਿਵਰਤਨ ਲਿਆਉਣ ਦਾ ਇਤਿਹਾਸ ਰਚਿਆ । ਸ਼ਸਤਰ ਦੇ ਸਾਹਮਣੇ ਸ਼ਾਸਤਰ ਦੀ ਤਾਕਤ ਉਨ੍ਹਾਂ ਨੇ ਦਿਖਾ ਦਿੱਤੀ ।
ਸਾਥੀਓ, ਕਿਸੇ ਵੀ ਭੂ-ਭਾਗ ਦੀ ਆਤਮਾ ਦੀ ਪ੍ਰਤੀਨਿਧਤਾ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਕਰਦੀਆਂ ਹਨ। ਗੀਤ, ਸੰਗੀਤ, ਕਲਾ-ਸਾਹਿਤ ਦੇ ਮਾਧਿਅਮ ਰਾਹੀਂ ਜੋ ਕਿਹਾ ਜਾਂਦਾ ਹੈ, ਉਹੀ ਜਨਭਾਵਨਾਵਾਂ ਹੁੰਦੀਆਂ ਹਨ । ਰਾਜਨੀਤਕ ਅਤੇ ਮਿਲਟਰੀ ਸ਼ਕਤੀ ਤਾਂ ਅਸਥਾਈ ਹੁੰਦੀ ਹੈ, ਲੇਕਿਨ ਕਲਾ ਅਤੇ ਸੱਭਿਆਚਾਰ ਦੇ ਜ਼ਰੀਏ ਜੋ ਜਨਭਾਵਨਾਵਾਂ ਅਭਿਵਿਅਕਤ ਹੁੰਦੀਆਂ ਹਨ, ਉਹ ਸਥਾਈ ਹੁੰਦੀਆਂ ਹਨ । ਅਤੇ ਇਸ ਲਈ, ਆਪਣੇ ਖੁਸ਼ਹਾਲ ਇਤਿਹਾਸ ਨੂੰ, ਆਪਣੀ ਧਰੋਹਰ ਨੂੰ ਸੰਜੋ ਕੇ ਰੱਖਣਾ, ਉਸ ਨੂੰ ਪ੍ਰੋਤਸਾਹਿਤ ਕਰਨਾ ਭਾਰਤ ਲਈ, ਹਰ ਭਾਰਤਵਾਸੀ ਲਈ ਬਹੁਤ ਮਹੱਤਵਪੂਰਨ ਹੈ। ਇਹੀ ਇੱਕ ਅਜਿਹੀ ਸੰਪਦਾ ਹੈ ਜੋ ਸਾਨੂੰ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਅਲੱਗ ਕਰਦੀ ਹੈ।
ਸਾਥੀਓ, ਸੱਭਿਆਚਾਰ ਦੀ ਰੱਖਿਆ ਕਰਨ ਦੇ ਵਿਸ਼ੇ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ – “ਸਾਨੂੰ ਤਕਲੀਫ ਇਸ ਗੱਲ ਦੀ ਨਹੀਂ ਹੈ ਕਿ ਪੱਛਮੀ ਗਿਆਨ ਦੇ ਦਰਵਾਜੇ ਸਾਡੇ ਲਈ ਖੁੱਲ੍ਹਣ। ਤਕਲੀਫ ਇਸ ਗੱਲ ਦੀ ਹੈ ਕਿ ਇਹ ਗਿਆਨ ਸਾਡੇ ’ਤੇ, ਭਾਰਤੀ ਸੱਭਿਆਚਾਰ ਦੇ ਨਾਲ ਸਮਝੌਤਾ ਕਰਦੇ ਹੋਏ ਥੋਪਿਆ ਗਿਆ । ਜ਼ਰੂਰਤ ਇਸ ਗੱਲ ਦੀ ਸੀ ਕਿ ਦੋਹਾਂ ਵਿੱਚ ਇੱਕ ਤਾਲਮੇਲ ਹੋਵੇ ਜਿਸ ਵਿੱਚ ਭਾਰਤੀ ਸੱਭਿਆਚਾਰ ਨੂੰ ਨਜ਼ਰਅੰਦਾਜ ਨਾ ਕੀਤਾ ਜਾਵੇ, ਉਸ ਨੂੰ ਸਮਾਪਤ ਨਾ ਕੀਤਾ ਜਾਵੇ” । ਡਾਕਟਰ ਮੁਖਰਜੀ ਦੀ ਇਹ ਗੱਲ ਉਸ ਦੌਰ ਵਿੱਚ ਵੀ ਮਹੱਤਵਪੂਰਨ ਸੀ ਅਤੇ ਅੱਜ ਵੀ ਪ੍ਰਾਸੰਗਿਕ ਹੈ । ਸਾਨੂੰ ਦੁਨੀਆ ਦੇ ਹਰ ਸੱਭਿਆਚਾਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਲੇਕਿਨ ਇਸ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ’ਤੇ ਆਂਚ ਨਾ ਆਏ ।
ਸਾਥੀਓ, ਬਾਂਗਲਾ ਭੂਮੀ ਵਿੱਚ ਪੈਦਾ ਹੋਏ, ਪਲੇ-ਵਧੇ ਸਪੂਤਾਂ ਨੇ, ਸੰਤਾਂ ਨੇ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਵਿਰਾਸਤ ਦੇ ਮਹੱਤਵ ਨੂੰ ਹਮੇਸ਼ਾ ਸਮਝਿਆ ਹੈ, ਉਸ ਨੂੰ Intellectual ਅਗਵਾਈ ਦਿੱਤੀ ਹੈ। ਅਸਮਾਨ ਵਿੱਚ ਭਲੇ ਹੀ ਇੱਕ ਹੀ ਚੰਦ ਚਮਕਦਾ ਹੋਵੇ, ਲੇਕਿਨ ਦੁਨੀਆ ਨੂੰ ਭਾਰਤ ਦੀ ਚਮਕ ਦਿਖਾਉਣ ਲਈ ਪੱਛਮੀ ਬੰਗਾਲ ਨੇ ਅਨੇਕ ਚੰਦਰ ਦਿੱਤੇ ਹਨ । ਨੇਤਾ ਜੀ ਸੁਭਾਸ਼ ਚੰਦਰ, ਸ਼ਰਤ ਚੰਦਰ, ਬੰਕਿਮ ਚੰਦਰ, ਈਸ਼ਵਰ ਚੰਦਰ, ਜਗਦੀਸ਼ ਚੰਦਰ, ਕੇਸ਼ਵ ਚੰਦਰ, ਬਿਪਿਨ ਚੰਦਰ, ਅਜਿਹੇ ਅਨੇਕ ਚੰਦਰ ਨੇ ਭਾਰਤ ਦੀ ਪਹਿਚਾਣ ਨੂੰ ਹੋਰ ਪ੍ਰਕਾਸ਼ਿਤ ਕੀਤਾ ਹੈ ।
ਚੈਤਨਯ ਮਹਾਪ੍ਰਭੂ ਤੋਂ ਲੈ ਕੇ ਰਾਜਾ ਰਾਮ ਮੋਹਨ ਰਾਏ, ਸੁਆਮੀ ਵਿਵੇਕਾਨੰਦ ਅਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਨੇ ਪੂਰੀ ਦੁਨੀਆ ਅਤੇ ਸੰਪੂਰਨ ਭਾਰਤ ਨੂੰ ਜਗਾਉਣ ਦਾ ਕੰਮ ਕੀਤਾ ਹੈ। ਇਨ੍ਹਾਂ ਸਾਰੇ ਮਹਾਂਪੁਰਖਾਂ ਨੇ ਪੂਰੀ ਦੁਨੀਆ ਨੂੰ ਦੱਸਿਆ ਕਿ ਭਾਰਤ ਅਸਲ ਵਿੱਚ ਕੀ ਹੈ ਅਤੇ ਉਸ ਦੀ ਅਸਲੀ ਤਾਕਤ ਕੀ ਹੈ। ਇਨ੍ਹਾਂ ਨੇ ਭਾਰਤ ਨੂੰ ਵੀ ਇਹ ਅਹਿਸਾਸ ਕਰਾਇਆ ਕਿ ਸਾਡੀ ਅਸਲੀ ਪੂੰਜੀ ਸਾਡਾ ਸੱਭਿਆਚਾਰ ਹੈ, ਅਤੀਤ ਦਾ ਸਾਡਾ ਗਿਆਨ-ਵਿਗਿਆਨ ਹੈ। ਨਜ਼ਰੂਲ ਇਸਲਾਮ ਅਤੇ ਲਾਲਨ ਫਕੀਰ ਦੀਆਂ ਕਵਿਤਾਵਾਂ ਨੇ ਅਤੇ ਸਤਯਜੀਤ ਰੇ ਦੀਆਂ ਫਿਲਮਾਂ ਨੇ ਵੀ ਇਸ ਸੋਚ ਨੂੰ ਵਿਸਤਾਰ ਦਿੱਤਾ ਹੈ ।
ਸਾਥੀਓ, ਭਾਰਤ ਦੇ ਗਿਆਨ-ਵਿਗਿਆਨ ਅਤੇ ਪੁਰਾਤਨ ਪਹਿਚਾਣ ਨਾਲ ਦੇਸ਼ ਅਤੇ ਦੁਨੀਆ ਨੂੰ ਪਰੀਚਿਤ (ਜਾਣੂ) ਕਰਾਉਣ ਦਾ ਕੰਮ ਜੋ ਬੰਗਾਲ ਦੀ ਮਿੱਟੀ ਨੇ ਕੀਤਾ ਹੈ, ਉਸ ਪਰਿਪਾਟੀ ਨੂੰ New India ਵਿੱਚ ਵੀ ਜੀਵਿਤ ਰੱਖਣ ਦੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੀ ਹੈ, ਇੱਥੋਂ ਦੇ ਨੌਜਵਾਨਾਂ ਦੀ ਹੈ। ਇਹ ਸਹੀ ਸਮਾਂ ਹੈ ਜਦੋਂ ਇੱਥੋਂ ਦੇ ਹਰ ਖੇਤਰ ਵਿੱਚ ਨਵੀਂ ਅਤੇ ਸਮਰੱਥਾਵਾਨ ਲੀਡਰਸ਼ਿਪ ਤਿਆਰ ਕਰੀਏ, ਜੋ ਪੂਰੀ ਦੁਨੀਆ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਸਕੇ । ਸਾਨੂੰ ਸਾਰੀਆਂ ਨੂੰ ਸੁਆਮੀ ਵਿਵੇਕਾਨੰਦ ਜੀ ਦੀ ਉਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜੋ ਉਨ੍ਹਾਂ ਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਕੁਝ ਲੋਕਾਂ ਨਾਲ ਸੰਵਾਦ ਦੇ ਦੌਰਾਨ ਕਹੀ ਸੀ ।
ਸੁਆਮੀ ਵਿਵੇਕਾਨੰਦ ਨੇ ਉਨ੍ਹਾਂ ਨੂੰ ਕਿਹਾ ਸੀ – “ਅਜੇ ਵਰਤਮਾਨ ਸਦੀ ਭਲੇ ਹੀ ਤੁਹਾਡੀ ਹੈ, ਲੇਕਿਨ 21ਵੀਂ ਸਦੀ ਭਾਰਤ ਦੀ ਹੋਵੇਗੀ” । ਸਵਾਮੀ ਵਿਵੇਕਾਨੰਦ ਦੇ ਉਸ ਵਿਸ਼ਵਾਸ ਨੂੰ, ਉਸ ਸੰਕਲਪ ਨੂੰ ਸਿੱਧ ਕਰਨ ਲਈ ਅਸੀਂ ਸਾਰੇ, ਹਰੇਕ ਦੇਸ਼ਵਾਸੀ ਨੂੰ ਪੂਰੀ ਸ਼ਕਤੀ ਨਾਲ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ । ਅਤੇ ਇਸ ਅਭਿਆਨ ਵਿੱਚ , ਜਦੋਂ ਪੱਛਮੀ ਬੰਗਾਲ ਦੇ ਬੌਧਿਕ ਵਰਗ, ਆਪ ਸਾਰੇ ਸਾਥੀਆਂ ਦੀ ਊਰਜਾ, ਤੁਹਾਡਾ ਅਸ਼ੀਰਵਾਦ ਮਿਲੇਗਾ, ਤਾਂ ਸੰਕਲਪਾਂ ਨੂੰ ਸਿੱਧ ਕਰਨ ਦੀ ਰਫ਼ਤਾਰ ਵੀ ਹੋਰ ਵਧ ਜਾਵੇਗੀ । ਮੈਂ ਖ਼ੁਦ ਅਤੇ ਕੇਂਦਰ ਸਰਕਾਰ ਵੀ ਤੁਹਾਡੇ ਹਰ ਕਦਮ, ਤੁਹਾਡੀ ਹਰ ਕੋਸ਼ਿਸ਼ ਦੇ ਨਾਲ ਖੜ੍ਹੇ ਹੋਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਤੋਂ ਸਿੱਖਣ ਦਾ ਵੀ ਪ੍ਰਯਤਨ ਕਰਾਂਗੇ ।
ਤੁਸੀਂ ਜਿਸ ਆਤਮੀਅਤਾ ਦੇ ਨਾਲ, ਅੱਜ ਇਸ ਮਹੱਤਵਪੂਰਨ ਅਵਸਰ ’ਤੇ ਤੁਹਾਡੇ ਦਰਮਿਆਨ ਆ ਕੇ ਕੁਝ ਗੱਲ ਕਰਨ ਦਾ ਅਵਸਰ ਦਿੱਤਾ, ਤੁਸੀਂ ਜੋ ਸਤਿਕਾਰ ਕੀਤਾ, ਸਨਮਾਨ ਕੀਤਾ, ਇਸ ਦੇ ਲਈ ਵੀ ਮੈਂ ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ । ਮੈਂ ਦੇਸ਼ਵਾਸੀਆਂ ਨੂੰ ਵੀ ਤਾਕੀਦ ਕਰਾਂਗਾ ਕਿ ਤੁਸੀਂ ਕੋਲਕਾਤਾ ਜਦੋਂ ਆਓ ਤਾਂ ਇਨ੍ਹਾਂ ਚੌਹਾਂ Iconic ਸਥਾਨਾਂ ’ਤੇ ਜ਼ਰੂਰ ਜਾਓ । ਸਾਡੇ ਉਨ੍ਹਾਂ ਮਹਾਂਪੁਰਖਾਂ ਦੇ ਉਸ ਕਾਲਖੰਡ ਦੇ ਚਿੰਤਨ ਨੂੰ , ਉਨ੍ਹਾਂ ਦੀ ਕਲਾ ਨੂੰ , ਉਨ੍ਹਾਂ ਦੀਆਂ ਭਾਵਨਾਵਾਂ ਨੂੰ, ਉਸ ਸਮੇਂ ਦੇ ਜਨਮਾਨਸ ਦੀ ਅਭਿਵਿਅਕਤੀ ਨੂੰ ਤੁਸੀਂ ਦੇਖੋ, ਜਾਣੋ, ਅਤੇ ਦੁਨੀਆ ਨੂੰ ਜਤਾਓ। ਬਹੁਤ-ਬਹੁਤ ਧੰਨਵਾਦ ।
*******
ਵੀਆਰਆਰਕੇ/ਕੇਪੀ/ਐੱਨਐੱਸ
संस्कृति और साहित्य की तरंग और उमंग से भरे कोलकाता के इस वातावरण में आकर मन और मस्तिष्क आनंद से भर जाता है।
— PMO India (@PMOIndia) January 11, 2020
ये एक प्रकार से मेरे लिए खुद को तरोताज़ा करने का और बंगाल की वैभवशाली कला और सांस्कृतिक पहचान को नमन करने का अवसर है: PM @narendramodi
अभी जब प्रदर्शनी देखी, तो ऐसा लगा था जैसे मैं उन पलों को स्वयं जी रहा हूं जो उन महान चित्रकारों, कलाकारों, रंगकारों ने रचे हैं, जीए हैं।
— PMO India (@PMOIndia) January 11, 2020
बांग्लाभूमि की, बंगाल की मिट्टी की इस अद्भुत शक्ति, मोहित करने वाली महक को मैं नमन करता हूं: PM @narendramodi
भारत की कला, संस्कृति और अपनी हैरिटेज को 21वीं सदी के अनुसार संरक्षित करने और उनको Reinvent, Rebrand, Renovate और Rehouse करने का राष्ट्रव्यापी अभियान आज पश्चिम बंगाल से शुरु हो रहा है: PM @narendramodi
— PMO India (@PMOIndia) January 11, 2020
केंद्र सरकार का ये प्रयास है कि भारत के सांस्कृतिक सामर्थ्य को दुनिया के सामने नए रंग-रूप में रखे, ताकि भारत दुनिया में हैरिटेज टूरिज्म का बड़ा सेंटर बनकर उभरे: PM @narendramodi
— PMO India (@PMOIndia) January 11, 2020
ये भी तय किया गया है कि देश के 5 Iconic Museums को International Standard का बनाया जाएगा। इसकी शुरुआत विश्व के सबसे पुराने म्यूजियम में से एक, Indian Museum Kolkata से की जा रही है: PM @narendramodi
— PMO India (@PMOIndia) January 11, 2020
बिप्लॉबी भारत नाम से म्यूज़ियम बने, जिसमें नेताजी सुभाषचंद्र बोस, ऑरबिंदो घोष, रास बिहारी बोस, खुदी राम बोस, देशबंधु, बाघा जतिन, बिनॉय, बादल, दिनेश, ऐसे हर महान सेनानी को यहां जगह मिलनी चाहिए: PM @narendramodi
— PMO India (@PMOIndia) January 11, 2020
जब आज़ाद हिंद सरकार के 75 वर्ष पूरे हुए तो लाल किले में ध्वजारोहण का सौभाग्य मुझे खुद मिला। नेताजी से जुड़ी फाइलों को सार्वजनिक करने की मांग भी बरसों से हो रही थी, जो अब पूरी हो चुकी है: PM @narendramodi
— PMO India (@PMOIndia) January 11, 2020
अभी हम सभी ईश्वर चंद्र विद्यासागर जी की 200वीं जन्मजयंति मना रहे हैं। इसी तरह 2022 में जब भारत की आज़ादी के 75 वर्ष होंगे, तब एक और सुखद संयोग बन रहा है। साल 2022 में महान समाज सुधारक और शिक्षाविद राजा राममोहन राय की 250वीं जन्मजयंति आने वाली है: PM @narendramodi
— PMO India (@PMOIndia) January 11, 2020
ये बहुत दुर्भाग्यपूर्ण रहा कि अंग्रेजी शासन के दौरान और स्वतंत्रता के बाद भी देश का जो इतिहास लिखा गया, उसमें इतिहास के कुछ अहम पक्षों को नजरअंदाज कर दिया गया: PM @narendramodi
— PMO India (@PMOIndia) January 11, 2020
गुरुदेव ने अपने एक लेख में एक बहुत महत्वपूर्ण उदाहरण भी दिया था आंधी और तूफान का। उन्होंने लिखा था कि “चाहे जितना भी तूफान आए, उससे भी ज्यादा अहम होता है कि संकट के उस समय में, वहां के लोगों ने उस तूफान का सामना कैसे किया”: PM @narendramodi
— PMO India (@PMOIndia) January 11, 2020
भारत को आदि शंकराचार्य, थिरुनावुक्कारासार जैसे कवि संतों का आशीर्वाद मिला। अंदाल, अक्का महादेवी, भगवान बशवेश्वर, गुरु नानक देव जी द्वारा दिखाया गया मार्ग, आज भी हमें प्रेरणा देता है: PM @narendramodi
— PMO India (@PMOIndia) January 11, 2020
राजनीतिक और सैन्यशक्ति तो अस्थाई होती है, लेकिन कला और संस्कृति के जरिए जो जनभावनाएं अभिव्यक्त होती हैं, वो स्थाई होती हैं।
— PMO India (@PMOIndia) January 11, 2020
और इसलिए, अपने समृद्ध इतिहास को, अपनी धरोहर को संजोकर रखना, उनका संवर्धन करना भारत के लिए, हर भारतवासी के लिए बहुत महत्वपूर्ण है: PM @narendramodi
हम सभी को स्वामी विवेकानंद जी की वो बात हमेशा याद रखनी है, जो उन्होंने मिशिगन यूनिवर्सिटी में कुछ लोगों से संवाद के दौरान कही थी।
— PMO India (@PMOIndia) January 11, 2020
स्वामी विवेकानंद ने उन्हें कहा था- “अभी वर्तमान सदी भले ही आपकी है, लेकिन 21वीं सदी भारत की होगी”: PM @narendramodi
Today, from the Old Currency Building in Kolkata, dedicated heritage buildings to the nation.
— Narendra Modi (@narendramodi) January 11, 2020
Such efforts are vital to connect our youth with our priceless heritage. pic.twitter.com/f10MWeqXPu
Iconic words of Gurudev Tagore, which aptly describe India’s greatness. pic.twitter.com/KpNq0GKbOB
— Narendra Modi (@narendramodi) January 11, 2020
India’s history isn’t merely about battles and power struggles.
— Narendra Modi (@narendramodi) January 11, 2020
Every part of India has unique art, culture and music.
Our land has produced outstanding Saints, seers and social reformers who have led extraordinary changes in society. pic.twitter.com/1j7yBK5lJS
The great land of Bengal has provided intellectual leadership to our nation. pic.twitter.com/59oeHXVzSH
— Narendra Modi (@narendramodi) January 11, 2020