Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਜ਼ਾਖਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਜ਼ਾਖਿਸਤਾਨ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਦੇ ਬਿਆਨ ਦਾ ਮੂਲ ਪਾਠ ਹੇਠ ਲਿਖਿਆ ਹੈ।
”ਮੈਂ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਸੰਮੇਲਨ ਦੀ ਮੀਟਿੰਗ ਲਈ 8-9 ਜੂਨ ਨੂੰ ਦੋ ਦਿਨਾਂ ਲਈ ਅਸਤਾਨਾ, ਕਜ਼ਾਖਿਸਤਾਨ ਦੀ ਯਾਤਰਾ ਕਰਾਂਗਾ।

ਇਸ ਮੀਟਿੰਗ ਵਿੱਚ ਪ੍ਰਕਿਰਿਆ ਪੂਰੀ ਹੋਣ ‘ਤੇ ਭਾਰਤ ਐੱਸਸੀਓ ਦਾ ਪੂਰਾ ਮੈਂਬਰ ਬਣ ਜਾਵੇਗਾ ਜਿਸ ‘ਤੇ ਐੱਸਸੀਓ 40 ਫੀਸਦੀ ਮਾਨਵਤਾ ਅਤੇ ਲਗਭਗ 20 ਫੀਸਦੀ ਆਲਮੀ ਜੀਡੀਪੀ ਦੀ ਪ੍ਰਤੀਨਿਧਤਾ ਕਰੇਗਾ।

ਅਸੀਂ ਪਿਛਲੇ ਸਾਲ ਐੱਸਸੀਓ ਦੀ ਤਾਸ਼ਕੰਦ ਦੀ ਮੀਟਿੰਗ ਵਿੱਚ ਪੂਰੀ ਮੈਂਬਰਸ਼ਿਪ ਦੀ ਪ੍ਰੀਕਿਰਿਆ ਦੀ ਸ਼ੁਰੂਆਤ ਕੀਤੀ ਸੀ। ਮੈਂ ਐੱਸਸੀਓ ਨਾਲ ਭਾਰਤ ਦੇ ਸਬੰਧਾਂ ਨੂੰ ਗਹਿਰੇ ਕਰਨ ਦੀ ਉਮੀਦ ਕਰਦਾ ਹਾਂ ਜਿਹੜੇ ਸਾਨੂੰ ਹੋਰ ਚੀਜ਼ਾਂ ਤੋਂ ਇਲਾਵਾ ਆਰਥਿਕ, ਸੰਚਾਰ ਅਤੇ ਦਹਿਸ਼ਤਗਰਦੀ ਦੇ ਟਾਕਰੇ ਲਈ ਸਹਿਯੋਗ ਦੇਣ ਵਿੱਚ ਮਦਦ ਕਰਨਗੇ।

ਸਾਡੇ ਐੱਸਸੀਓ ਮੈਂਬਰਾਂ ਨਾਲ ਲੰਬੇ ਸਮੇਂ ਤੋਂ ਸਬੰਧ ਹਨ ਅਤੇ ਐੱਸਸੀਓ ਰਾਹੀਂ ਅਸੀਂ ਆਪਸੀ ਭਲਾਈ ਅਤੇ ਸਾਡੇ ਦੇਸ਼ਾਂ ਅਤੇ ਲੋਕਾਂ ਦੇ ਵਿਕਾਸ ਲਈ ਪ੍ਰਗਤੀ ਕਰਨ ਦੀ ਉਮੀਦ ਕਰਦੇ ਹਾਂ।

ਅਸੀਂ ਮਿਲ ਕੇ ਲਾਭਕਾਰੀ ਰੁਝਾਨ ਲਈ ਨਵੇਂ ਮੌਕੇ ਪੈਦਾ ਕਰਾਂਗੇ ਅਤੇ ਸਾਡੀ ਸਮਰੱਥਾ ਨੂੰ ਸਾਕਾਰ ਕਰਨ ਲਈ ਜੋ ਆਮ ਚੁਣੌਤੀਆਂ ਆਉਂਦੀਆਂ ਹਨ, ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਕੋਸ਼ਿਸ਼ਾਂ ਨੂੰ ਦੁੱਗਣਾ ਕਰਾਂਗੇ।

ਮੈਂ 9 ਜੂਨ ਦੀ ਸ਼ਾਮ ਨੂੰ ‘ਭਵਿੱਖੀ ਊਰਜਾ’ ਵਿਸ਼ੇ ‘ਤੇ ਅਸਤਾਨਾ ਐਕਸਪੋ ਦੇ ਉਦਘਾਟਨ ਵਿੱਚ ਵੀ ਸ਼ਿਰਕਤ ਕਰਾਂਗਾ।”

****

AKT/NT