Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਅਹਿਮਦਾਬਾਦ ਵਿੱਚ ‘ਨਮਸਤੇ ਟਰੰਪ’ ਈਵੈਂਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਸੰਬੋਧਨ


 

Thank You Mr. President,

ਤੁਸੀਂ ਹੁਣੇ ਜੋ ਭਾਰਤ ਬਾਰੇ ਕਿਹਾ, ਮਹਾਤਮਾ ਗਾਂਧੀ, ਸੁਆਮੀ ਵਿਵੇਕਾਨੰਦ ਅਤੇ ਸਰਦਾਰ ਪਟੇਲ ਨੂੰ ਸ਼ਰਧਾ ਪੂਰਵਕ ਯਾਦ ਕੀਤਾ, ਭਾਰਤ ਦੀ ਲੋਕਾਂ ਦੀ ਸਮਰੱਥਾ ਬਾਰੇ ਕਿਹਾ, ਉਪਲੱਬਧੀਆਂ ਅਤੇ ਸੱਭਿਆਚਾਰ ਬਾਰੇ ਕਿਹਾ ਮੇਰੇ ਬਾਰੇ ਵਿੱਚ ਵੀ ਬਹੁਤ ਕੁਝ ਕਿਹਾ। ਮੈਂ ਉਸ ਦੇ ਲਈ ਹਰੇਕ ਭਾਰਤਵਾਸੀ ਵੱਲੋਂ ਤੁਹਾਡਾ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ। ਰਾਸ਼ਟਰਪਤੀ ਟਰੰਪ ਨੇ ਨਾ ਸਿਰਫ ਭਾਰਤ ਦਾ ਗੌਰਵ ਵਧਾਇਆ ਹੈ ਬਲਕਿ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਦਾ ਵੀ ਸਨਮਾਨ ਕੀਤਾ ਹੈ।

Mr. President, ਜਿੱਥੋਂ ਤੁਸੀਂ ਭਾਰਤੀਆਂ ਨੂੰ ਸੰਬੋਧਨ ਕੀਤਾ ਹੈ, ਉਹ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ।  ਖੇਡਾਂ ਨਾਲ ਸਬੰਧਿਤ ਕੁਝ ਸੁਵਿਧਾਵਾਂ ਇੱਥੇ ਹਾਲੇ Under-Construction ਹਨ ਫਿਰ ਵੀ ਤੁਹਾਡਾ ਇੱਥੇ ਆਉਣਾ, ਖੇਡ ਜਗਤ ਨਾਲ ਜੁੜੇ ਹਰ ਵਿਅਕਤੀ ਨੂੰ ਵੀ ਉਤਸ਼ਾਹਿਤ ਕਰੇਗਾ।  ਮੈਂ, ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਹਾਂ।  ਉਨ੍ਹਾਂ ਨੇ ਇਹ ਸ਼ਾਨਦਾਰ venue ਇਸ ਈਵੈਂਟ ਲਈ ਉਪਲੱਬਧ ਕਰਾਇਆ।  ਹੋ ਸਕਦਾ ਹੈ ਇਸ ਨਾਲ ਉਨ੍ਹਾਂ ਦੇ  completion timetable ਵਿੱਚ ਕੁਝ ਪਰਿਵਰਤਨ ਆਇਆ ਹੋਵੇ, ਲੇਕਿਨ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਨੂੰ make-up ਕਰ ਲੈਣਗੇ

ਸਾਥੀਓ,

ਦੋ ਵਿਅਕਤੀ ਹੋਣ ਜਾਂ ਦੋ ਦੇਸ਼ਾਂ ਦੇ ਸਬੰਧ, ਉਸ ਦਾ ਸਭ ਤੋਂ ਵੱਡਾ ਅਧਾਰ ਹੁੰਦਾ ਹੈ ਵਿਸ਼ਵਾਸ, ਇੱਕ ਦੂਜੇ ‘ਤੇ Trust. ਸਾਡੇ ਇੱਥੇ ਕਿਹਾ ਵੀ ਗਿਆ ਹੈ- ਤਨ ਮਿਤਮ੍ ਯਤ੍ ਵਿਸ਼ਵਾਸ:।। (तन् मित्रम् यत्र विश्वास:॥ )ਯਾਨੀ Friendship is where trust is unshakable.

ਪਿਛਲੇ ਕੁਝ ਵਰ੍ਹਿਆਂ ਵਿੱਚ, ਭਾਰਤ ਅਤੇ ਅਮਰੀਕਾ ਦਰਮਿਆਨ ਵਿਸ਼ਵਾਸ ਜਿਸ ਨਵੀਂ ਉਚਾਈ ‘ਤੇ ਪਹੁੰਚਿਆ ਹੈ, ਜਿੰਨਾ ਮਜ਼ਬੂਤ ਹੋਇਆ ਹੈ, ਉਹ ਇਤਿਹਾਸਿਕ ਹੈ। ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਵਿੱਚ, ਮੈਂ ਇਸ ਵਿਸ਼ਵਾਸ ਨੂੰ ਦਿਨੋ-ਦਿਨ ਮਜ਼ਬੂਤ ਹੁੰਦੇ ਦੇਖਿਆ ਹੈ।

ਮੈਨੂੰ ਯਾਦ ਹੈ, ਜਦੋਂ ਮੈਂ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਟਰੰਪ ਨੂੰ ਪਹਿਲੀ ਵਾਰ ਮਿਲਿਆ ਸੀ, ਤਾਂ ਉਨਾਂ ਨੇ ਕਿਹਾ ਸੀ- “India has a true friend in the White House”.

ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਪ੍ਰਤੀ ਆਪਣੇ ਇਸ ਵਿਸ਼ੇਸ਼ ਪਿਆਰ ਨੂੰ ਹਮੇਸ਼ਾ ਪ੍ਰਦਰਸ਼ਿਤ ਕੀਤਾ ਹੈ। ਜਦੋਂ ਵਾਈਟ ਹਾਊਸ ਵਿੱਚ ਦਿਵਾਲੀ ਮਨਾਈ ਜਾਂਦੀ ਹੈ, ਤਾਂ ਅਮਰੀਕਾ ਵਿੱਚ ਰਹਿਣ ਵਾਲੇ 40 ਲੱਖ ਭਾਰਤੀ ਵੀ, ਅਮਰੀਕਾ ਦੀ ਸਮ੍ਰਿੱਧੀ(ਖੁਸ਼ਹਾਲੀ) ਅਤੇ ਪ੍ਰਗਤੀ ਦੇ ਸਹਿਯਾਤਰੀ ਹੋਣ ‘ਤੇ ਗਰਵ ਮਹਿਸੂਸ ਕਰਦੇ ਹਨ।

ਸਾਥੀਓ

ਅਮਰੀਕਾ ਦੀ ਤਰ੍ਹਾਂ ਹੀ ਅੱਜ ਭਾਰਤ ਵਿੱਚ ਵੀ ਪਰਿਵਰਤਨ ਲਈ ਲਾਮਿਸਾਲ ਅਧੀਰਤਾ ਹੈ। ਅੱਜ 130 ਕਰੋੜ ਭਾਰਤਵਾਸੀ ਮਿਲ ਕੇ ਨਿਊ ਇੰਡੀਆ ਦਾ ਨਿਰਮਾਣ ਕਰ ਰਹੇ ਹਨ।

ਸਾਡੀ ਯੁਵਾ ਸ਼ਕਤੀ aspirations ਨਾਲ ਭਰੀ ਹੋਈ ਹੈ। ਵੱਡੇ ਟੀਚੇ ਰੱਖਣਾ, ਉਨ੍ਹਾਂ ਨੂੰ ਪ੍ਰਾਪਤ ਕਰਨਾ, ਅੱਜ ਨਿਊ ਇੰਡੀਆ ਦੀ ਪਹਿਚਾਣ ਬਣ ਰਿਹਾ ਹੈ।

  • ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੀ ਨਹੀਂ ਹੈ, ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਅਸ਼ੋਐਂਰਸ ਸਕੀਮ ਵੀ ਚਲਾ ਰਿਹਾ ਹੈ।
  • ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਹੀ ਨਹੀਂ ਬਣ ਰਿਹਾ, ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੈਨੀਟੇਸ਼ਨ ਪ੍ਰੋਗਰਾਮ ਵੀ ਚਲ ਰਿਹਾ ਹੈ। 
  • ਅੱਜ ਭਾਰਤ ਇੱਕੋ ਵਾਰੀ ਸਭ ਤੋਂ ਜ਼ਿਆਦਾ ਸੈਟੇਲਾਈਟ ਭੇਜਣ ਦਾ ਵਰਲਡ ਰਿਕਾਰਡ ਹੀ ਨਹੀਂ ਬਣਾ ਰਿਹਾ, ਅੱਜ ਭਾਰਤ ਸਭ ਤੋਂ ਤੇਜ਼ Financial Inclusion ਕਰਕੇ ਵੀ ਵਰਲਡ ਰਿਕਾਰਡ ਬਣਾ ਰਿਹਾ ਹੈ।

21 ਵੀਂ ਸਦੀ ਵਿੱਚ, ਸਾਡਾ ਇਨਫਾਰਸਟ੍ਰਕਚਰ ਹੋਵੇ ਜਾਂ ਫਿਰ ਸੋਸ਼ਲ ਸੈਕਟਰ, ਅਸੀਂ ਗਲੋਬਲ ਬੈਂਚਮਾਰਕ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ

ਬੀਤੇ ਕੁਝ ਸਮੇਂ ਵਿੱਚ ਭਾਰਤ ਨੇ ਨਾ ਸਿਰਫ 1500 ਪੁਰਾਣੇ ਕਾਨੂੰਨ ਖਤਮ ਕੀਤੇ ਹਨ, ਬਲਕਿ ਸਮਾਜ ਨੂੰ ਸਸ਼ਕਤ ਕਰਨ ਲਈ ਕਈ ਨਵੇਂ ਕਾਨੂੰਨ ਵੀ ਬਣਾਏ ਹਨ।

Transgender Persons ਦੇ ਅਧਿਕਾਰ ਹੋਣ, ਤੀਹਰੇ ਤਲਾਕ ਦੇ ਖਿਲਾਫ ਕਾਨੂੰਨ ਬਣਾ ਕੇ ਮੁਸਲਿਮ ਮਹਿਲਾਵਾਂ ਦਾ ਸਨਮਾਨ ਹੋਵੇ, ਦਿਵਿਯਾਂਗ-ਜਨਾਂ ਨੂੰ ਪ੍ਰਾਥਮਿਕਤਾ ਦੇਣਾ ਹੋਵੇ, ਮਹਿਲਾਵਾਂ ਨੂੰ ਮਾਤ੍ਰਤਵ ਲਈ 26 ਹਫ਼ਤੇ ਦੀ Paid Maternity Leave ਦਾ ਪ੍ਰਾਵਧਾਨ ਹੋਵੇ, ਅਜਿਹਾ ਕੋਈ ਅਧਿਕਾਰ, ਅਸੀਂ ਸਮਾਜ ਦੇ ਅੱਲਗ-ਅੱਲਗ ਵਰਗਾਂ ਲਈ ਸੁਨਿਸ਼ਚਿਤ ਕੀਤੇ ਹਨ।

ਸਾਥੀਓ,

ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਵਿੱਚ ਹੋ ਰਹੇ ਇਨ੍ਹਾਂ ਪਰਿਵਰਤਨਾਂ ਦਰਮਿਆਨ , ਅੱਜ ਅਮਰੀਕਾ , ਭਾਰਤ ਦਾ ਇੱਕ ਭਰੋਸੇਮੰਦ ਸਾਥੀ ਬਣਿਆ ਹੈ।

ਅੱਜ ਜੋ ਦੇਸ਼, ਭਾਰਤ ਦਾ Largest Trading Partner ਹੈ, ਉਹ ਦੇਸ਼ ਹੈ ਅਮਰੀਕਾ।

ਅੱਜ ਭਾਰਤ ਦੀਆਂ ਸੈਨਾਵਾਂ ਜਿਸ ਦੇਸ਼ ਦੇ ਨਾਲ ਸਭ ਤੋਂ ਜ਼ਿਆਦਾ ਯੁੱਧ ਅਭਿਆਸ ਕਰ ਰਹੀਆਂ ਹਨ- ਉਹ ਹੈ ਅਮਰੀਕਾ।

ਅੱਜ ਜਿਸ ਦੇਸ਼ ਦੇ ਨਾਲ ਭਾਰਤ ਦੀ ਸਭ ਤੋਂ ਵਿਆਪਕ ਰਿਸਰਚ ਐਂਡ ਡਿਵੈਲਪਮੈਂਟ ਪਾਰਟਨਰਸ਼ਿਪ ਹੈ- ਉਹ ਦੇਸ਼ ਹੈ ਅਮਰੀਕਾ

ਅੱਜ ਚਾਹੇ ਡਿਫੈਂਸ ਹੋਵੇ, ਐਨਰਜੀ ਸੈਕਟਰ ਹੋਵੇ, ਹੈਲਥ ਹੋਵੇ, ITਹੋਵੇ, ਹਰ ਖੇਤਰ ਵਿੱਚ, ਸਾਡੀ Relationship ਦਾ ਦਾਇਰਾ ਨਿਰੰਤਰ ਵਧ ਰਿਹਾ ਹੈ।

 ਸਾਥੀਓ,

21ਵੀਂ ਸਦੀ ਦੇ ਇਸ ਦਹਾਕੇ ਵਿੱਚ, New India, Resurgent America ਲਈ ਵੀ ਅਨੇਕ ਨਵੇਂ ਅਵਸਰ ਲੈ ਕੇ ਆਇਆ ਹੈ।

ਵਿਕਾਸ ਦੇ ਹਰ ਖੇਤਰ ਵਿੱਚ, ਦੋਹਾਂ ਦੇਸ਼ਾਂ ਦੇ ਪਾਸ ਪ੍ਰਾਪਤ ਕਰਨ ਲਈ ਬਹੁਤ ਕੁਝ ਹੈ।

ਭਾਰਤ ਵਿੱਚ ਮੈਨੂਫੈਕਚਰਿੰਗ ਵਧਣਾ, ਇਨਫ੍ਰਾਸਟ੍ਰਕਚਰ ਦਾ ਵਿਸਤਾਰ ਹੋਣਾ, ਅਮਰੀਕਾ ਲਈ ਨਵੀਆਂ ਸੰਭਾਵਨਾਵਾਂ ਲੈ ਕੇ ਆਏਗਾ।

ਇੰਡਸਟ੍ਰੀ 4.0 ਦੇ ਇਸ ਦੌਰ ਵਿੱਚ ਭਾਰਤ ਵਿੱਚ ਡਿਜੀਟਲ ਇਕੌਨੋਮੀ ਦਾ ਵਿਸਤਾਰ, ਅਮਰੀਕਾ ਦੇ ਲਈ ਵੀ ਨਿਵੇਸ਼ ਦੇ ਅਨੇਕ ਮੌਕੇ ਬਣਾਏਗਾ।

Mr President,

ਬੀਤੇ ਦਹਾਕਿਆਂ ਵਿੱਚ ਡਿਜੀਟਲ ਟੈਕਨੋਲੋਜੀ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ Shape ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।  

ਭਾਰਤੀ ਟੈਲੈਂਟ ਅਤੇ ਅਮਰੀਕੀ ਟੈਕਨੋਲੋਜੀ ਨੇ ਇਸ ਖੇਤਰ ਨੂੰ ਨਵੀਂ ਲੀਡਰਸ਼ਿਪ ਦਿੱਤੀ ਹੈ।

ਅਤੇ, ਮੈਂ ਮੰਨਦਾ ਹਾਂ, 21ਵੀਂ ਸਦੀ ਵਿੱਚ ਭਾਰਤ ਅਤੇ ਅਮਰੀਕਾ ਮਿਲ ਕੇ, ਇਸ ਡਿਜੀਟਲ ਯੁਗ ਦੀ, ਇੰਡਸਟ੍ਰੀ 4.0 ਦੀ ਅਗਵਾਈ ਕਰ ਸਕਦੇ ਹਨ।

ਸਾਥੀਓ,

21ਵੀਂ ਸਦੀ ਵਿੱਚ, ਨਵੇਂ Alignments,ਨਵੇਂ Competition, ਨਵੇਂ Challenges ਅਤੇ ਨਵੀਂ(ਅਵਸਰ) Opportunities, ਬਦਲਾਅ ਦੀ ਨੀਂਹ ਰੱਖ ਰਹੇ ਹਨ।

ਅਜਿਹੇ ਵਿੱਚ ਭਾਰਤ ਤੇ ਅਮਰੀਕਾ ਦੇ ਸਬੰਧ ਅਤੇ ਸਹਿਯੋਗ ਦੀ, 21ਵੀਂ ਸਦੀ ਦੇ ਵਿਸ਼ਵ ਦੀ ਦਿਸ਼ਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੋਵੇਗੀ।

ਮੇਰਾ ਸਪਸ਼ਟ ਮਤ ਹੈ ਕਿ ਭਾਰਤ ਅਤੇ ਅਮਰੀਕਾ Natural Partners ਹਨ।

ਅਸੀਂ ਸਿਰਫ Indo-Pacific Region ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ Peace, Progress ਅਤੇ Security ਵਿੱਚ ਇੱਕ ਪ੍ਰਭਾਵਸ਼ਾਲੀ ਯੋਗਦਾਨ ਦੇ ਸਕਦੇ ਹਾਂ

ਆਤੰਕਵਾਦ ਨੂੰ ਹਰਾਉਣ ਵਿੱਚ ਅਮਰੀਕਾ ਦੀ commitmentਅਤੇ ਪ੍ਰੈਜ਼ੀਡੈਂਟ ਟਰੰਪ ਦੀ ਲੀਡਰਸ਼ਿਪ ਨੇ ਮਾਨਵਤਾ ਦੀ ਸੇਵਾ ਕੀਤੀ ਹੈ ਅਤੇ ਇਸ ਲਈ, ਮੈਂ ਮੰਨਦਾ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੇ ਵਿਲੱਖਣ ਨੇਤਾ ਅਤੇ ਭਾਰਤ ਦੇ ਪੱਕੇ ਮਿੱਤਰ ਦਾ ਇਸ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਭਾਰਤ ਆਉਣਾ, ਇੱਕ ਬਹੁਤ ਵੱਡਾ ਅਵਸਰ ਹੈ।

ਬੀਤੇ ਸਮੇਂ ਵਿੱਚ, ਭਾਰਤ-ਅਮਰੀਕਾ ਸਬੰਧਾਂ ਨੂੰ ਸਸ਼ਕਤ ਕਰਨ ਦੀ ਜੋ ਸ਼ੁਰੂਆਤ ਅਸੀਂ ਕੀਤੀ ਹੈ, ਹੁਣ ਉਨ੍ਹਾਂ ਦੀ ਇਸ Visit ਨਾਲ, ਉਸ ਦਾ ਅਗਲਾ Phaseਸ਼ੁਰੂ ਹੋ ਰਿਹਾ ਹੈ।

ਅਸੀਂ ਇੱਕ long term vision ਤੋਂ inspired ਹਾਂ, ਸਿਰਫ short term considerations ਤੋਂ ਨਹੀਂ। ਸਾਡੇ bilateral relations grow ਕਰਨਗੇ, ਸਾਡੀ economic partnership ਦਾ ਵਿਸਤਾਰ ਹੋਵੇਗਾ, ਸਾਡਾdigital cooperation ਵਧੇਗਾ

ਅਤੇ ਮੈਨੂੰ ਵਿਸ਼ਵਾਸ ਹੈ ਕਿ ਨਵੀਆਂ ਉਚਾਈਆਂ ਨੂੰ ਪਾਰ ਕਰਦੇ ਹੋਏ ਭਾਰਤ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਚਲਿਆ ਹੈ ਅਮਰੀਕਾ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਚੱਲਿਆ ਹੈ ਅਸੀਂ ਮਿਲ ਕੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਾਂਗੇ। ਅੱਜ ਮੇਰਾ ਸੁਭਾਗ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਮੈਨੂੰ ਸੁਆਗਤ ਸਨਮਾਨ ਕਰਨ ਦਾ ਅਵਸਰ ਮਿਲਿਆ ਹੈ ਮੈਂ ਇੱਕ ਵਾਰ ਫਿਰ ਨਮਸਤੇ ਟਰੰਪ ਦੇ ਇਸ ਨਾਦ ਦੀ ਗੂੰਜ ਨਾਲ ਬੋਲਣ ਦੀ ਆਪ ਸਭ ਨੂੰ ਤਾਕੀਦ ਕਰਾਂਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮਾਰਤ ਮਾਤਾ ਕੀ ਜੈ 

India US friendship long live, long live!

ਬਹੁਤ-ਬਹੁਤ ਧੰਨਵਾਦ

*****

ਵੀਆਰਆਰਕੇ/ਐੱਸਐੱਚ