Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਗੁਜਰਾਤ ਦੇ ਗਵਰਨਰ ਸ਼੍ਰੀਮਾਨ ਓ.ਪੀ. ਕੋਹਲੀ ਜੀ, ਮੁੱਖ ਮੰਤਰੀ, ਸ਼੍ਰੀ ਰੂਪਾਣੀ ਜੀਉਪ ਮੁੱਖ ਮੰਤਰੀ, ਸ਼੍ਰੀ ਨਿਤਿਨ ਭਾਈਮੰਤਰੀ ਮੰਡਲ ਦੇ ਉਨ੍ਹਾਂ ਦੇ  ਸਹਿਯੋਗੀ ਸ਼੍ਰੀਮਾਨ ਭੂਪੇਂਦਰ ਜੀ ਚੁੜਾਸਮਾਸ਼੍ਰੀ ਪ੍ਰਦੀਪ ਸਿੰਘ ਜਡੇਜਾਗੁਜਰਾਤ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੇ ਡਾਇਰੈਕਟਰ ਜਨਰਲ ਡਾ. ਜੇ.ਐੱਮ.  ਵਿਆਸ, Convocation ਵਿੱਚ ਸ਼ਾਮਲ ਸਾਰੇ ਮਹਾਨੁਭਵਮੈਡਲ ਜੇਤੂ ਸਕਾਲਰਸਉਨ੍ਹਾਂ ਦੇ ਸਰਪ੍ਰਸਤ ਅਤੇ ਅੱਜ ਪ੍ਰਧਾਨ ਮੰਤਰੀ  ਦੇ special guest ,  ਜੋ ਸਕੂਲ ਦੇ ਜੋ ਬੱਚੇ ਆਏ ਹਨ ਉਹ ਮੇਰੇ ਵਿਸ਼ੇਸ਼ ਮਹਿਮਾਨ ਹਨਭਰਾਵੋ ਅਤੇ ਭੈਣੋਂ, ਤੁਹਾਡਾ ਸਾਰਿਆਂ ਦਾ ਗੁਜਰਾਤ ਦੇ Forensic Science University ਦੇ ਚੌਥੇ Convocation ਵਿੱਚ ਮੈਂ ਵੀ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅਤੇ ਇਹ ਸਵਾਗਤ ਮੈਂ ਇਸ ਲਈ ਕਰ ਰਿਹਾ ਹਾਂ ਕਿ ਕੋਈ ਗਲਤੀ ਨਾ ਕਰ ਦੇਵੇ ਕਿ ਮੈਂ ਇੱਥੇ ਮਹਿਮਾਨ ਹਾਂ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂਜਿਨ੍ਹਾਂ ਨੂੰ ਅੱਜ ਡਿਗਰੀ ਮਿਲ ਰਹੀ ਹੈ ਅਤੇ ਜੋ ਆਪਣੇ ਜੀਵਨ ਦੇ ਅੱਗੇ ਦੀ ਅਤੇ ਬਹੁਤ ਮਹਤਵਪੂਰਨ ਯਾਤਰਾ ਦੀ ਇੱਕ ਸ਼ੁਰੂਆਤ ਕਰ ਰਹੇ ਹਨਮੈਂ ਸਾਰੇ ਵਿਦਿਆਰਥੀ-ਵਿਦਿਆਥਣਾਂ ਦੇ ਮਾਤਾ – ਪਿਤਾ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਹੋਰ ਮੈਂਬਰ ਦਾ ਵੀ ਦਿਲੋਂ ਅਭਿਨੰਦਨ ਕਰਦਾ ਹਾਂਉਨ੍ਹਾਂ ਦੀ ਪਰਵਰਿਸ਼ ਉਨ੍ਹਾਂ  ਦੇ  ਪ੍ਰਯਤਨ ਅਤੇ ਉਨ੍ਹਾਂ  ਦੀ  ਮਿਹਨਤ ਨਾਲ ਹੀ ਅੱਜ ਉਨ੍ਹਾਂ ਦੀ ਲਾਡਲੀ ਧੀ ਅਤੇ ਲਾਡਲੇ ਬੇਟੇ ਇੱਥੇ ਸਫ਼ਲਤਾ  ਦੇ ਇਸ ਮੁਕਾਮ ਤੇ ਪੁੱਜੇ ਹਨ

ਮੈਂ ਵਿਸ਼ੇਸ਼ ਤੌਰ ਤੇ ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਆ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਇਹ ਯੂਨੀਵਰਸਿਟੀ ਅਤੇ ਇਥੇ ਪੜ੍ਹ ਰਹੇ ਵਿਦਿਆਰਥੀ ਮਾਰਗ-ਦਰਸ਼ਕ ਹਨ ਇਹ ਯੂਨੀਵਰਸਿਟੀ ਸਿਰਫ ਚਰਚਿਤ ਕੋਰਸ ਹੀ ਨਹੀਂ ਕਰਵਾਉਂਦੀ ਸਗੋਂ ਇਸ ਦੇ ਧਿਆਨ ਦਾ ਖੇਤਰ ਵਿਸ਼ੇਸ਼ ਹੈ ਤੁਹਾਡਾ ਗਾਂਧੀਨਗਰ ਤੱਕ ਦਾ ਰਾਹ ਕੋਈ ਸੁਖਾਲਾ ਨਹੀਂ ਲੱਗਦਾ ਸੀ ਜਦੋਂ ਤੁਸੀਂ ਇਥੇ ਆਉਣ ਦੀ ਯੋਜਨਾ ਬਣਾਈ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਨੇ ਤੁਹਾਨੂੰ ਪੁੱਛਿਆ ਹੋਵੇਗਾ ਕਿ ਕੀ ਤੁਸੀਂ ਇਹੋ  ਕੋਰਸ ਕਰਨਾ ਚਾਹੁੰਦੇ ਹੋ? ਕੀ ਤੁਸੀਂ ਜੁਰਮ ਨਾਲ ਸੰਬੰਧਿਤ ਬਹੁਤ ਸਾਰੇ ਟੀਵੀ ਸ਼ੋਅ ਵੇਖਦੇ ਹੋ? ਜਾਂ ਕੀ ਤੁਸੀਂ ਅਗਾਥਾ ਕ੍ਰਿਸਟੀ (Agatha Christie) ਅਤੇ ਜਾਂ ਫੇਲੂਦਾ (Feluda) ਦੀਆਂ ਕਿਤਾਬਾਂ ਪੜ੍ਹਦੇ ਹੋ? ਪਰ ਫਿਰ ਵੀ ਤੁਸੀਂ ਅੜੇ ਰਹੇ ਅਤੇ ਅਜਿਹੇ ਕੋਰਸ ਦੀ ਚੋਣ ਕੀਤੀ ਜਿਸ ਨੂੰ ਕਿ ਰਵਾਇਤੀ ਤੌਰ ਤੇ ਗ਼ੈਰ-ਰਵਾਇਤੀ ਗਿਣਿਆ ਜਾਂਦਾ ਹੈ ਪਰ ਜੋ ਅੱਜ ਦੇ ਯੁਗ ਵਿੱਚ ਅਹਿਮ  ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਿਰਫ ਆਪਣੇ ਆਪ ਤੇ ਯਕੀਨ ਹੀ ਨਹੀਂ ਕਰਦੇ ਸਗੋਂ ਤੁਹਾਡੇ ਅੰਦਰ ਆਪਣੇ ਸੁਪਨਿਆਂ  ਨੂੰ ਪੂਰੇ ਕਰਨ ਦਾ ਦ੍ਰਿੜ ਇਰਾਦਾ ਵੀ ਹੈ ਇਹ ਇਰਾਦਾ  ਤੁਹਾਡੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੀ ਮਦਦ ਕਰੇਗਾ ਮਿੱਤਰੋ, ਇਹ ਮਾਣ ਵਾਲੀ ਗੱਲ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜੀਐੱਫਐੱਸਯੂ ਨੇ ਵਿੱਦਿਅਕ ਮੁਹਾਰਤ ਵਿੱਚ ਇਕ ਅਜਿਹਾ ਬੈਂਚਮਾਰਕ ਸਥਾਪਤ ਕੀਤਾ ਹੈ ਕਿ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਨੇ ਇਸ ਨੂੰ ਗ੍ਰੇਡ ਪ੍ਰਦਾਨ ਕੀਤਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੀਐੱਫਐੱਸਯੂ ਭਾਰਤ ਦੀਆਂ ਉਨ੍ਹਾਂ ਕੁਝ ਯੂਨੀਵਰਸਿਟੀਆਂ ਵਿੱਚੋਂ ਹੈ ਜਿਨ੍ਹਾਂ ਨੇ ਆਪਣੀ ਸਥਾਪਨਾ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਇਹ ਪ੍ਰਾਪਤੀ ਹਾਸਲ ਕਰ ਲਈ ਹੈ 35 ਕੋਰਸਾਂ ਅਤੇ 2200 ਤੋਂ ਵੱਧ ਵਿਦਿਆਰਥੀਆਂ ਨਾਲ ਗੁਜਰਾਤ ਫੋਰੈਂਸਿਕ ਸਾਇੰਸਿਜ਼  ਯੂਨੀਵਰਸਿਟੀ ਫੋਰੈਂਸਿਕ ਸਾਇੰਸਿਜ਼ ਦੇ ਵੱਖ ਵੱਖ ਖੇਤਰਾਂ ਵਿੱਚ ਪੜ੍ਹਾਈ ਅਤੇ ਖੋਜ ਕਰਵਾ ਰਹੀ ਹੈ ਮੈਂ ਜੀਐੱਫਐੱਸਯੂ ਦੀ ਲੀਡਰਸ਼ਿਪ, ਪ੍ਰਬੰਧਨ ਅਤੇ ਅਮਲੇ ਨੂੰ ਇਸ ਯੂਨੀਵਰਸਿਟੀ ਨੂੰ ਗੁਜਰਾਤ  ਅਤੇ ਭਾਰਤ ਦਾ ਮਾਣ ਬਣਾਉਣ ਲਈ ਊਰਜਾ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕਰਨ  ‘ਤੇ ਵਧਾਈ ਦਿੰਦਾ ਹਾਂ

ਸਾਥੀਓ,  Police ,  Forensic Science ਅਤੇ Judiciary ਇਹ ਤਿੰਨੇ ਹੀ criminal justice delivery system  ਦੇ ਮੁੱਖ ਅੰਗ ਹੁੰਦੇ ਹਨ। ਕਿਸੇ ਵੀ ਦੇਸ਼ ਵਿੱਚ ਇਹ ਤਿੰਨੇਂ ਅੰਗ ਜਿੰਨੇ ਜ਼ਿਆਦਾ ਮਜ਼ਬੂਤ ਹੋਣਗੇਓਨੇ ਹੀ ਉੱਥੋਂ ਦੇ ਨਾਗਰਿਕ ਸੁਰੱਖਿਅਤ ਹੋਣਗੇ ਅਤੇ ਅਪਰਾਧਿਕ ਗਤੀਵਿਧੀਆਂ ਕੰਟਰੋਲ ਵਿੱਚ ਰਹਿਣਗੀਆਂ।  ਇਸੇ ਸੋਚ ਨਾਲ ਬੀਤੇ ਸਾਲਾਂ ਵਿੱਚ ਗੁਜਰਾਤ ਵਿੱਚ ਇੱਕ holistic approach  ਨਾਲ ਇਨ੍ਹਾਂ ਤਿੰਨਾਂ ਥੰਮਾਂ ਨੂੰ ਵਿਸਤ੍ਰਤ ਕਰਨ ਦਾ ਕਾਰਜ ਸ਼ੁਰੂ ਹੋਇਆ। ਰੱਖਿਆ ਸ਼ਕਤੀ ਯੂਨੀਵਰਸਿਟੀ,  National Law University ਅਤੇ Forensic Science University ਯਾਨੀ ਇੱਕ ਤਰ੍ਹਾਂ ਨਾਲ ਕਨੂੰਨ ਵਿਵਸਥਾ ਨਾਲ ਜੁੜਿਆ complete holistic package ਇਸ ਦਾ ਨਤੀਜਾ ਹੈ ਕਿ ਅੱਜ ਰੱਖਿਆ ਸ਼ਕਤੀ ਯੂਨੀਵਰਸਿਟੀ ਤੋਂ qualified ,  trained students ਨਿਕਲ ਰਹੇ ਹਨਜੋ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਜਾ ਕੇ internal security ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ।  National Law University ਅਤੇ Forensic Science University ਤੋਂ ਨਿਕਲੇ ਨੌਜਵਾਨਉਨ੍ਹਾਂ ਦੀ ਕੁਸ਼ਲਤਾ ਜਾਂਚ ਅਤੇ ਜੁਡੀਸ਼ੀਅਲ ਪ੍ਰਕਿਰਿਆ ਨੂੰ ਹੋਰ ਸਸ਼ਕਤ ਕਰ ਰਹੀ ਹੈ ।

ਸਾਥੀਓ, ਅੱਜ ਦੇ ਬਦਲਦੇ ਸਮੇਂ ਵਿੱਚ ਅਪਰਾਧੀ ਆਪਣੇ ਦੋਸ਼ ਨੂੰ ਛੁਪਾਉਣ ਲਈ, ਬਚਣ ਲਈ, ਜਿਸ ਤਰ੍ਹਾਂ  ਦੇ ਤਰੀਕੇ ਅਪਣਾ ਰਿਹਾ ਹੈਉਸ ਹਾਲਤ ਵਿੱਚ ਇਹ ਓਨਾ ਹੀ ਮਹੱਤਵਪੂਰਨ ਹੈ ਕਿ ਹਰ ਵਿਅਕਤੀ ਨੂੰ ਇਹ ਅਹਿਸਾਸ ਹੋਵੇ ਕਿ ਜੇਕਰ ਉਹ ਕੁਝ ਗਲਤ ਕਰੇਗਾ ਤਾਂ ਕਦੇ ਨਾ ਕਦੇ ਤਾਂ ਫੜ੍ਹਆ ਜਾਵੇਗਾ, ਸਜ਼ਾ ਭੁਗਤਣੀ ਪਵੇਗੀ ।  ਫੜੇ ਜਾਣ ਦੇ ਡਰ ਦੀ ਇਹ ਭਾਵਨਾ ਅਤੇ ਅਦਾਲਤ ਵਿੱਚ ਉਸ ਦਾ ਅਪਰਾਧ ਸਾਬਤ ਹੋਣ ਦਾ ਡਰ ਅਪਰਾਧ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਅਤੇ ਇੱਥੇ ਹੀ Forensic Science ਦੀ ਭੂਮਿਕਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। Surety of punishment ਸਾਡੇ judicial system ਦੀ credibility ਨੂੰ ਵੀ ਹੋਰ ਨਵੀਂ ਤਾਕਤ ਦਿੰਦੀ ਹੈ। ਮੈਂ GFSU ਦੀ ਇਸ ਗੱਲ ਲਈ ਵਿਸ਼ੇਸ਼ ਸ਼ਲਾਘਾ ਕਰਦਾ ਹਾਂ ਕਿ ਉਹ ਵਿਗਿਆਨਿਕ ਤਰੀਕੇ ਨਾਲ criminal investigation ਅਤੇ justice delivery system ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ human resource ਦਾ ਵੱਡਾ ਪੂਲ ਤਿਆਰ ਕਰ ਰਹੀ ਹੈ।  ਸਿਰਫ਼ ਭਾਰਤ ਹੀ ਨਹੀਂ ਸਗੋਂ across the globe Law Enforcement ਏਜੰਸੀਆਂ ਤੁਹਾਡੀ ਯੂਨੀਵਰਸਿਟੀ ਤੋਂ ਮਦਦ ਮੰਗਣ ਲਈ ਅੱਗੇ ਆ ਰਹੀਆਂ ਹਨਅਨੇਕ ਦੇਸ਼ਾਂ ਨੂੰ ਮਦਦ ਕਰਕੇ ਉਨ੍ਹਾਂ ਲੋਕਾਂ ਦੀ ਟ੍ਰੇਨਿੰਗ ਅਤੇ consultancy ਦੇ ਕੇ ਤੁਹਾਡੀ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ

ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ ਪੰਜ ਸਾਲ ਵਿੱਚ ਗੁਜਰਾਤ Forensic Science University  ਨੇ ਛੇ ਹਜ਼ਾਰ ਤੋਂ ਜ਼ਿਆਦਾ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਹੈ। ਇਸ ਵਿੱਚ 20 ਤੋਂ ਅਧਿਕ ਦੇਸ਼ਾਂ  ਦੇ 700 ਤੋਂ ਜ਼ਿਆਦਾ ਪੁਲਿਸ ਅਫ਼ਸਰ ਵੀ ਇੱਥੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨਅਤੇ ਆਪਣੇ-ਆਪਣੇ ਦੇਸ਼ ਵਿੱਚ ਵਾਪਸ ਪਰਤ ਕੇ ਇਹ ਅਫ਼ਸਰ ਆਪਣੇ knowledge, ਅਤੇ Skill ਦਾ ਇਸਤੇਮਾਲ ਆਪਣੇ ਦੇਸ਼ ਅਤੇ ਸਮਾਜ ਨੂੰ ਸੁਰੱਖਿਅਤ ਰੱਖਣ ਵਿੱਚ ਅੱਜ ਕਰ ਰਹੇ ਹਨ। ਤੁਹਾਡੇ ਸਾਰਿਆਂ ਲਈ ਰਹੇਕ ਗੁਜਰਾਤਵਾਸੀ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਸਦੀ ਜ਼ਮੀਨ ਤੇ ਚੱਲ ਰਹੀ ਇੱਕ ਯੂਨੀਵਰਸਿਟੀ ਆਪਣੀ ਟ੍ਰੇਨਿੰਗ ਅਤੇ education  ਦੇ ਜ਼ੋਰ ਤੇ Global Security ਵਿੱਚ ਇੰਨੀ ਨਿਰਣਾਇਕ ਭੂਮਿਕਾ ਨਿਭਾ ਰਹੀ ਹੈ ।

ਸਾਥੀਓ, ਅੱਜ ਇਸ ਦੌਰ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਹਰ ਨਵੀਂ ਵਿਵਸਥਾ ਖੁਦ ਨੂੰ ਆਧੁਨਿਕ ਟੈਕਨੋਲੋਜੀ ਦੇ ਅਨੁਸਾਰ ਢਾਲਦੀ ਰਹੇ। ਨਿਸ਼ਚਿਤ ਤੌਰ ਤੇ ਇਸ ਵਿੱਚ ਡਿਜੀਟਲ ਟੈਕਨੋਲੋਜੀ ਦਾ ਮਹੱਤਵਪੂਰਨ ਯੋਗਦਾਨ ਹੈ। ਡਿਜੀਟਲ ਟੇਕਨੋਲੋਜੀ ਨੇ ਤਾਂ Forensic Science ਨੂੰ ਨਵੀਂ ਤਾਕਤ ਦਿੱਤੀ ਹੈ। ਪਹਿਲਾਂ ਤਾਂ ਸਾਰੀ testing ,  investigations physically ਹੀ ਕਰਨੀ ਪੈਂਦੀ ਸੀ ਅੱਜ ਡਿਜੀਟਲ ਟੈਕਨੋਲੋਜੀ ਨੇ ਇਨ੍ਹਾਂ ਕਾਰਜਾਂ ਨੂੰ ਹੋਰ ਅਸਾਨ ਕੀਤਾ ਹੈ ਅਤੇ precise  ਵੀ ਕੀਤਾ ਹੈ। ਅਤੇ ਮੈਂ ਸਮਝਦਾ ਹਾਂ ਕਿ ਇਨ੍ਹਾਂ ਖੇਤਰਾਂ ਵਿੱਚ ਨਵੇਂ-ਨਵੇਂ ਸਾਫਟਵੇਅਰ develop ਕੀਤੇ ਜਾਣ ਡਿਜੀਟਲ tools ਦਾ ਇਸਤੇਮਾਲ ਵਧਾਉਣ ਦਾ ਬਹੁਤ scope ਹੁਣੇ ਵੀ ਹੈ ਅਤੇ ਇਸ ਦਿਸ਼ਾ ਵਿੱਚ ਵੀ ਜ਼ਿਆਦਾ ਵਿਸਤਾਰ ਨਾਲ ਸੋਚਿਆ ਜਾਣਾ ਚਾਹੀਦਾ ਹੈ ਸਾਥੀਓ, ਇੱਕ ਤਰਫ internet ਨੇ ਸਾਡੇ ਸਾਰਿਆਂ  ਦੇ ਜੀਵਨ ਨੂੰ ਅਸਾਨ ਬਣਾਉਣ ਦਾ ਕਾਰਜ ਕੀਤਾ ਹੈ ਤਾਂ ਦੂਜੇ ਪਾਸੇ ਇੱਕ ਨਵੇਂ ਤਰ੍ਹਾਂ ਦੇ ਅਪਰਾਧ cyber crime ਨੂੰ ਵੀ ਜਨਮ  ਮਿਲਿਆ ਹੈ।  ਇਹ cyber crime ਦੇਸ਼  ਦੇ ਨਾਗਰਿਕਾਂ ਦੀ privacy ਲਈ ਤਾਂ ਚੁਣੌਤੀ ਹੈ ਹੀ।  ਸਾਡੇ financial institution ਹੋਣ,  power stations ਹੋਣ,  hospitals ਹੋਣ ਅਜਿਹੇ ਸਾਰੇ ਅਜਿਹੇ ਮਹੱਤਵਪੂਰਨ ਅੰਗਾਂ ਨੂੰ ਵੀ ਇਹ ਪ੍ਰਭਾਵਿਤ ਕਰਦੇ ਹਨ।  ਇਹ National Security ਲਈ ਵੀਨਾ ਸਿਰਫ਼ ਹਿੰਦੁਸਤਾਨ ਦੁਨੀਆ  ਦੇ ਹਰ ਦੇਸ਼ ਲਈ ਇੱਕ ਬਹੁਤ ਵੱਡੀ ਚੁਣੋਤੀ ਹੈ ।  ਅੱਜ ਇਸ ਮੌਕੇ ਤੇ ਮੈਂ ਸਾਰੇ cyber ਅਤੇ digital expert ਨੂੰ ਤਾਕੀਦ ਕਰਦਾ ਹਾਂ ਕਿ ਉਹ ਡਿਜੀਟਲ ਇੰਡੀਆ ਮਿਸ਼ਨ ਦੇ ਸਹਿਭਾਗੀ ਬਣ ਕੇ ਦੇਸ਼ ਅਤੇ ਸਮਾਜ ਨੂੰ ਸੁਰੱਖਿਅਤ ਕਰਨਉਸ ਨੂੰ ਸਸ਼ਕਤ ਕਰਨ ਵਿੱਚ ਮਦਦ ਕਰਨ ਸਰਕਾਰ ਵੱਲੋਂ cyber crime ਨੂੰ ਰੋਕਣ ਲਈ ਅਜਿਹੇ ਮੁਲਜਮਾਂ ਵਿੱਚ ਡਰ ਭਰਨ ਲਈ ਜ਼ਰੂਰੀ ਕਦਮ  ਚੁੱਕੇ ਗਏ ।  Cyber Forensic Labs ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਲੇਕਿਨ ਇਸ ਨਾਲ ਹੀ ਤੁਹਾਡੇ ਜਿਹੇ ਅਨੁਭਵ expert ਦੀ ਵੀ ਦੇਸ਼ ਨੂੰ ਬਹੁਤ-ਬਹੁਤ ਜ਼ਰੂਰਤ ਹੈ, ਜੋ ਘੱਟ ਸਮੇਂ ਵਿੱਚ ਅਜਿਹੇ ਮੁਲਜ਼ਮਾਂ ਤੱਕ ਪੁੱਜਣ  ਵਿੱਚ ਜਾਂਚ ਏਜੰਸੀਆਂ ਦੀ ਮਦਦ ਕਰ ਸਕਦੇ ਹਨ।  ਸਾਥੀਓ ਬਦਲਦੇ ਸਮੇਂ ਨਾਲ ਸਿਰਫ crime ਹੀ ਨਹੀਂ ਸਗੋਂ ਵੱਖ-ਵੱਖ ਖੇਤਰਾਂ ਵਿੱਚ ਵੀ Forensic Science ਦਾ ਮਹੱਤਵ ਵਧ ਰਿਹਾ ਹੈ। ਜਿਵੇਂ insurance sector ਹੋਣ ,  insurance ਕੰਪਨੀਆਂ ਦੇ ਕੋਲ ਆਪਣੇ claim settlement ਲਈ ਵੱਖ-ਵੱਖ ਤਰ੍ਹਾਂ ਦੇ ਲੋਕ ਆਉਂਦੇ ਹਨ।  ਉਨ੍ਹਾਂ  ਲਈ ਵੱਡੀ ਚੁਣੋਤੀ ਹੁੰਦੀ ਹੈ ਕਿ ਜੋ claim ਕਰ ਰਿਹਾ ਹੈ ਉਹ genuine ਹੈ  ਜਾਂ ਨਹੀਂ ਹੈ Forensic Science ਦੀ ਜਾਣਕਾਰੀ ਇਸ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਇਸੇ ਤਰ੍ਹਾਂ ਜੇਕਰ Health Sector ਵਿੱਚ ਕੰਮ ਕਰਨ ਵਾਲਿਆਂ ਨੂੰ Forensic Science ਦੀ knowledge ਹੋਵੇਗੀ ਤਾਂ ਉਹ ਵੀ Forensic needs ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਗੇ ।  ਜਿਵੇਂ ਕਿਸੇ ਹਾਦਸੇ ਤੋਂ ਬਾਅਦ ਜਾਂ ਅਪਰਾਧ ਦੇ ਬਾਅਦ ਜਦੋਂ ਜਖ਼ਮੀ  ਵਿਅਕਤੀ ਹਸਪਤਾਲ ਪੁੱਜਦਾ ਹੈ ਤਾਂ ਉਸ ਨਾਲ ਬਹੁਤ ਸਾਰੇ Forensic evidence ਲੈ ਕੇ ਆਉਂਦਾ ਹੈ ।   Health Sector ਵਿੱਚ ਕੰਮ ਕਰਨ ਵਾਲਿਆਂ ਨੂੰ ,  nurses ਨੂੰ ,  Forensic Science ਦੀ ਜੇਕਰ ਬਿਹਤਰ ਸਮਝ ਹੋਵੇ ਤਾਂ ਇਹ ਸਬੂਤ ਬਚਾਉਣ ਵਿੱਚ ਉਹ ਕਾਫ਼ੀ ਮਦਦ ਕਰ ਸਕਦੇ ਹਨ। Forensic Science  ਦੇ ਹਰ ਵਿਦਿਆਰਥੀ ਲਈ human intelligence ਦੀਆਂ ਬਾਰੀਕੀਆਂ ਨੂੰ ਵਿਕਸਤ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਨੇ ਇੱਥੇ ਗੁਜਰਾਤ ਅਤੇ ਰਾਜਸਥਾਨ ਵਿੱਚ ਖ਼ਾਸ ਕਰ ਕੇ ਪਗੀ (ਖੋਜੀ) ਭਾਈਚਾਰੇ  ਦੇ ਬਾਰੇ ਵਿੱਚ ਸੁਣਿਆ ਹੋਵੇਗਾ। ਕੱਛ ਅਤੇ ਬਾਡਰ ਵਾਲੇ ਇਲਾਕੀਆਂ ਵਿੱਚ ਇੱਕ ਪਗੀ ਭਾਈਚਾਰੇ ਦੇ ਲੋਕ ਸਦੀਆਂ ਤੋਂ ਆਪਣੇ human intelligence ਲਈ ਬਹੁਤ ਮਸ਼ਹੂਰ ਰਹੇ ਹਨ ਜਿਵੇਂ ਊਂਠ ਦੇ footprint ਦੇਖ ਕੇ ਦੱਸ ਦਿੰਦੇ ਹਨ ਕਿ ਇਕੱਲਾ ਸੀ ਜਾਂ ਉਸ ਤੇ ਕੋਈ ਬੈਠੈ ਹੋਏ ਸਵਾਰ  ਦੇ ਨਾਲ ਸੀ ਜਾਂ ਸਮਾਨ ਲਗੇਜ  ਦੇ ਨਾਲ ਸੀ ਅਤੇ ਮੈਂ ਤਾਂ ਕਿਤੇ ਪੜ੍ਹਿਆ ਸੀ ਕਿ ਜੋ ਪਗੀ ਭਾਈਚਾਰਾ ਹੁੰਦਾ ਹੈ ਬਚਪਨ ਤੋਂ ਪੰਜਾਂ senses ਨੂੰ develop ਕਰਨ ਲਈ ਪਰੰਪਰਾਗਤ ਟ੍ਰੇਨਿੰਗ ਉਨ੍ਹਾਂ ਦੇ ਕੁਨਬੇ ਵਿੱਚ ਰਿਹਾ ਕਰਦੀ ਸੀ ਅਤੇ ਇਸ ਲਈ ਗੰਭੀਰ ਗੁਨਾਹਾਂ ਨੂੰ solve ਕਰਨ ਲਈ ਕੁਝ ਇਲਾਕਿਆਂ ਵਿੱਚ ਤਾਂ ਅੱਜ ਵੀ ਪੁਲਿਸ ਇਸ ਪ੍ਰਕਾਰ  ਦੇ ਪਗੀ ਭਾਈਚਾਰੇ ਦੇ ਲੋਕਾਂ ਨੂੰ ਸੱਦ ਕੇ ਉਨ੍ਹਾਂ ਦੀ ਮਦਦ ਵੀ ਲੈਂਦੀ ਹੈ।  ਅਤੇ ਮੈਂ ਯੂਨੀਵਰਸਿਟੀ ਅਤੇ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਕਦੇ ਨਾ ਕਦੇ ਤਾਂ ਦੁਨੀਆ ਵਿੱਚ ਇਨ੍ਹਾਂ ਸਾਰੀਆਂ ਚੀਜਾਂ ਦਾ ਉਪਯੋਗ ਹੋਇਆ ਹੈ,  human intelligence  ਦੇ ਰਾਹੀਂ ਉਪਯੋਗ ਹੋਇਆ ਹੈ Forensic Science University ਕਈ ਮਜ਼ਮੂਨਾਂ ਤੇ ਕੰਮ ਕਰ ਰਹੀ ਹੈ Traditionally ਸਾਡੇ ਦੇਸ਼ ਵਿੱਚ Forensic Science university ਅਤੇ ਪੁਰਾਣੇ ਜ਼ਮਾਨੇ ਦੀ ਜੋ tradition ਸੀ  ਪਹਿਲਾਂ ਜਦੋਂ ਡਿਜੀਟਲ ਟੈਕਨੋਲੋਜੀ ਨਹੀਂ ਸੀ ਤਾਂ ਲੋਕ finger print ਨੂੰ ਮਿਲਾ ਕੇ ਪ੍ਰਮਾਣ ਇਕੱਠਾ  ਕਰ ਕੇ ਆਪਣਾ opinion ਦਿੰਦੇ ਸਨHand writing expert ਹੋਇਆ ਕਰਦੇ ਸਨ ਉਹ opinion ਦਿੰਦੇ ਸਨ,   Psychoanalysts ਹੁੰਦੇ ਸਨ ਉਹ psycho profile ਬਣਾ ਕੇ ਦਿੰਦੇ ਸਨ ।  Traditionally ਇਹ ਸਾਰੀਆਂ ਚੀਜ਼ਾਂ ਸਨ ।  ਇਹ ਜੋ traditional ਚੀਜ਼ਾਂ ਹਿੰਦੋਸਤਾਨ ਵਿੱਚ ਸਨ ਅਤੇ ਹਰ ਰਾਜ ਵਿੱਚ ਸੀ ਉਸ ਨੂੰ Forensic Science University  ਵੱਲੋਂ ਜੇਕਰ ਉਸ ਨੂੰ ਇਕੱਠਾ ਕੀਤਾ ਜਾਵੇ ਅਤੇ ਉਨ੍ਹਾਂ traditional knowledge ਨੂੰ ਆਧੁਨਿਕ ਟੈਕਨੋਲੋਜੀ ਦੇ ਨਾਲ ਜੋੜ ਕੇ ਉਸ ਨੂੰ ਨਵੇਂ ਨਿਯਮ ਤੇ ਕਿਵੇਂ ਲੈ ਜਾਇਆ ਜਾ ਸਕਦਾ ਹੈ, ਮੈਂ ਸਮਝਦਾ ਹਾਂ ਇਹ ਨਾ ਸਿਰਫ ਹਿੰਦੁਸਤਾਨ ਵਿੱਚ ਦੁਨੀਆ ਵਿੱਚ ਹਰ ਦੇਸ਼  ਦੇ ਕੋਲ ਅਜਿਹੀ ਕੋਈ ਨਾ ਕੋਈ ਵਿਧਾ ਹੈ ਉਸ ਵਿਧਾ ਦਾ ਜੇਕਰ ਉਪਯੋਗ ਕੀਤਾ ਜਾਵੇਗਾ ਤਾਂ ਅਸੀਂ ਇਨ੍ਹਾਂ ਚੀਜਾਂ ਨੂੰ ਬਹੁਤ ਅੱਗੇ ਵਧਾ ਸਕਦੇ ਹਾਂ।  ਉਦਾਹਰਨ ਦੇ ਤੌਰ ਤੇ ਜੋ psycho – profile ਤਿਆਰ ਕਰਦੇ ਹਨ,  Psychoanalysis ਕਰਦੇ ਹਨ ਕਿਸੇ ਜ਼ਮਾਨੇ ਵਿੱਚ ਉਹ ਮਿਲ ਕੇ ਗੱਲ ਕਰ ਕੇ ਉਨ੍ਹਾਂ  ਦੇ  ਪਰਿਵਾਰ ਲੋਕਾਂ ਤੋਂ ਪੁੱਛ-ਪੁੱਛ ਕੇ ਤੈਅ ਕਰਦੇ ਸਨ। ਅੱਜ ਟੇਕਨੋਲੋਜੀ  ਰਾਹੀਂ ਹੋ ਜਾਂਦਾ ਹੈ। ਜਿਵੇਂ traditional knowledge ਨੇ, plus technology ਨੇ efficiency ਲਿਆਂਦੀ ਹੈ,  perfection ਲਿਆਂਦੀ, ਮੈਂ ਸਮਝਦਾ ਹਾਂ ਸਾਡੀ Forensic Science university research ਦਾ ਇੱਕ ਖੇਤਰ ਵੀ ਹੋਣਾ ਚਾਹੀਦਾ ਹੈ ਕਿ traditional knowledge ,  human intelligence ਅਤੇ modern technology ਇਨ੍ਹਾਂ ਦੋਹਾਂ ਨੂੰ ਮਿਲਾ ਕੇ ਅਸੀਂ ਇਸ ਖੇਤਰ ਵਿੱਚ ਕਿਸ ਪ੍ਰਕਾਰ ਨਾਲ ਕੰਮ ਕਰ ਸਕਦੇ ਹਾਂਉਸ ਦਿਸ਼ਾ ਵਿੱਚ ਵੀ ਸਾਡੀ ਯੂਨੀਵਰਸਿਟੀ ਨੂੰ ਕੰਮ ਕਰਨਾ ਚਾਹੀਦਾ ਹੈ ।

ਹੁਣ, ਜਿਵੇਂ ਤੁਸੀਂ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਪੜ੍ਹਿਆ ਹੋਵੇਗਾ ਮੱਧ ਪ੍ਰਦੇਸ਼  ਦੇ ਮੰਦਸੌਰ ਵਿੱਚ ਇੱਕ ਅਦਾਲਤ ਨੇ ਸਿਰਫ਼ ਦੋ ਮਹੀਨੇ ਦੀ ਸੁਣਵਾਈ ਦੇ ਅੰਦਰ-ਅੰਦਰ ਨਾਬਾਲਿਗ ਤੇ ਬਲਾਤਕਾਰ ਕਰਨ ਵਾਲੇ ਦੋ ਬਲਾਤਕਾਰੀਆਂ ਨੂੰ ਰਾਖਸ਼ਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸਿਰਫ ਦੋ ਮਹੀਨੇ ਵਿੱਚ, ਇਸ ਤੋਂ ਪਹਿਲਾਂ ਮੱਧ  ਪ੍ਰਦੇਸ਼  ਦੇ ਕਟਨੀ ਵਿੱਚ ਇੱਕ ਅਦਾਲਤ ਨੇ ਸਿਰਫ ਪੰਜ ਦਿਨ ਵਿੱਚ ਸੁਣਵਾਈ  ਦੇ ਬਾਅਦ ਇਨ੍ਹਾਂ ਰਾਖਸ਼ਾਂ ਨੂੰ ਫ਼ਾਂਸੀ ਦੀ ਸੱਜਾ  ਦੇ ਦਿੱਤੀ। ਰਾਜਸਥਾਨ ਵਿੱਚ ਵੀ ਅਦਾਲਤਾਂ ਨੇ ਅਜਿਹੀ ਹੀ ਤਰੁੰਤ ਕਾਰਵਾਈ ਕੀਤੀ ਹੈ।  ਰੇਪ ਜਿਹੇ ਘਿਨਾਉਣੇ ਅਪਰਾਧਾਂ ਵਿੱਚ ਸਾਡੀਆਂ ਅਦਾਲਤਾਂ ਤੇਜ ਰਫ਼ਤਾਰ ਨਾਲ ਫੈਸਲੇ ਲੈਣ ਇਸ ਲਈ Forensic Science ਅਤੇ ਤਹਾਡੇ ਜਿਹੇ expert ਬਹੁਤ ਵੱਡੀ ਸੇਵਾ ਕਰ ਸਕਦੇ ਹਨ।  ਬਹੁਤ ਵੱਡਾ ਪ੍ਰਭਾਵ ਪੈਦਾ ਕਰ ਸਕਦੇ ਹਨ। ਸਰਕਾਰ ਨੇ ਕਾਨੂੰਨ ਨੂੰ ਸਖ਼ਤ ਕੀਤਾਪੁਲਿਸ ਨੇ ਜਾਂਚ ਕੀਤੀ ਲੇਕਿਨ Forensic Science ਨੇ ਅਦਾਲਤ ਨੂੰ ਜਲਦੀ ਫੈਸਲਾ ਲੈਣ ਦਾ ਇੱਕ ਮਜ਼ਬੂਤ scientific support system ਦਿੱਤਾ।  ਜੁਡੀਸ਼ੀਅਲ ਪ੍ਰਕਿਰਿਆਵਾਂ ਵਿੱਚ ਇਸ ਤਰ੍ਹਾਂ ਦੀ ਤੇਜ਼ੀ ਅਤੇ ਅਪਰਾਧੀਆਂ ਦੇ ਬਚਣ ਦਾ ਕੋਈ ਵੀ ਮੌਕਾ ਨਾ  ਦਿਉ ਅਤੇ ਮੈਂ ਮੰਨਦਾ ਹਾਂ ਕਿ ਤੁਹਾਡੀ ਯੋਗਤਾ ਵੱਡੇ ਤੋਂ ਵੱਡੇ ਗੰਭੀਰ  ਗੁਨਾਹਾਂ ਨੂੰ ਵੀ ਕੰਟਰੋਲ ਕਰਨ ਵਿੱਚ ਸਮਾਜ ਦੀ ਬਹੁਤ ਵੱਡੀ ਸੇਵਾ ਕਰਦੀ ਹੈ

ਦੋਸਤੋ, ਅਪਰਾਧੀਆਂ ਅਤੇ ਅਪਰਾਧ ਕਰਨ ਦੇ ਢੰਗਾਂ ਵਿੱਚਲਗਾਤਾਰ ਤਬਦੀਲੀ ਆ ਰਹੀ ਹੈ ਤੇਜ਼ੀ ਨਾਲ ਬਦਲ ਰਹੀ ਜੁਰਮਾਂ ਦੀ ਸਥਿਤੀ ਨਾਲ ਨਜਿੱਠਣ ਲਈ ਤੁਹਾਨੂੰ ਨਵੀਆਂ ਤਕਨੀਕਾਂ ਵਿਕਸਤ ਕਰਨੀਆਂ ਪੈਣਗੀਆਂ ਤਾਂ ਕਿ ਇਹ ਸਪਸ਼ਟ ਕੀਤਾ ਜਾ ਸਕੇ ਕਿ ਮੁਜਰਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ  ਡੀਐੱਨਏ ਪ੍ਰੋਫਾਈਲਿੰਗ ਨੇ ਫਾਰੈਂਸਿੰਕ ਜਾਂਚ ਵਿੱਚ ਨਵੇਂ ਆਯਾਮ ਸਥਾਪਤ ਕੀਤੇ ਹਨ ਇਸ ਟੈਕਨੋਲੋਜੀ ਦੀ ਮਦਦ ਨਾਲ ਬਹੁਤ ਸਾਰੇ ਅਜਿਹੇ ਕੇਸ ਹੱਲ ਹੋਏ ਹਨ ਜੋ ਕਿ ਅਣਸੁਲਝੇ ਹੀ ਰਹਿ ਜਾਣੇ ਸਨ ਮੈਂ ਫੋਰੈਂਸਿਕ ਮਾਹਿਰਾਂ ਨੂੰ ਸੱਦਾ ਦਿੰਦਾ ਹਾਂ ਕਿ ਡੀਐੱਨਏ ਪ੍ਰੋਫਾਈਲਿੰਗ ਦੀ ਜਿਥੋਂ ਤੱਕ ਸੰਭਵ ਹੋ ਸਕੇ ਮਦਦ ਲੈ ਕੇ ਜੁਡੀਸ਼ੀਅਲ ਢਾਂਚੇ ਦੀ ਮਦਦ ਕਰਨ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਸਜ਼ਾ ਮਿਲੇ ਅਤੇ ਪੀੜਤਾਂ ਨੂੰ ਨਿਆਂ ਮਿਲੇ ਫੋਰੈਂਸਿਕ ਜਾਂਚ ਵਿੱਚ ਡੀਐਨਏ ਟੈਕਨੋਲੋਜੀ ਦੀ ਅਹਿਮੀਅਤ ਨੂੰ ਵੇਖਦੇ ਹੋਏ ਸਾਡੀ ਸਰਕਾਰ ਨੇ ਡੀਐਨਏ ਟੈਕਨੋਲੋਜੀ (ਯੂਜ਼ ਐਂਡ ਐਪਲੀਕੇਸ਼ਨ) ਰੈਗੂਲਸ਼ਨ ਬਿੱਲ, 2018 ਨੂੰ ਪ੍ਰਵਾਨਗੀ ਦਿੱਤੀ ਹੈ ਇਸ ਬਿੱਲ ਰਾਹੀਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਡੀਐੱਨਏ ਟੈਸਟ ਭਰੋਸੇਯੋਗ ਹੋਣ ਅਤੇ ਅੰਕੜੇ ਵੀ ਸੁਰੱਖਿਅਤ ਰਹਿਣ ਸਰਕਾਰ ਨੇ ਡੀਐੱਨਏ ਵਿਸ਼ਲੇਸ਼ਣ ਲੈਬਾਰਟਰੀਆਂ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ ਇੱਕ ਸਟੇਟ ਆਵ ਦਿ ਆਰਟ ਲੈਬ, ਨਿਰਭੈ ਸਕੀਮ ਅਧੀਨ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ, ਚੰਡੀਗੜ੍ਹ ਵਿੱਚ ਸਥਾਪਤ ਕੀਤੀ ਜਾ ਰਹੀ ਹੈ ਮੈਨੂੰ ਭਰੇਸਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਖਤਰਨਾਕ ਜੁਰਮਾਂ, ਜਿਨ੍ਹਾਂ ਵਿੱਚ ਔਰਤਾਂ ਨਾਲ ਸਬੰਧਤ ਅਪਰਾਧ ਵੀ ਸ਼ਾਮਲ ਹੈ, ਨਾਲ ਤੇਜ਼ੀ ਨਾਲ ਅਤੇ ਸਹੀ ਢੰਗ ਨਾਲ ਨਜਿੱਠ ਸਕਾਂਗੇ

ਸਾਥੀਓ Forensic Science ਨੂੰ ਦੇਸ਼ ਦੇ ਹਰ ਰਾਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਕੀਤੇ ਜਾਣ ਉਸ ਦੇ ਵਿਸਤਾਰ ਕੀਤੇ ਜਾਣ ਤੇ ਸਰਕਾਰ ਲਗਾਤਾਰ ਕਾਰਜ ਕਰ ਰਹੀ ਹੈ। ਇਸ ਕੜੀ ਵਿੱਚ ਦੇਸ਼ ਦੇ ਪੁਲਿਸ ਬਲ ਦੀ ਆਧੁਨਿਕੀਕਰਨ ਦੀ ਯੋਜਨਾ ਤਹਿਤ ਸਰਕਾਰ ਨੇ ਗੁਜਰਾਤ Forensic Science University ਨੂੰ upgrade ਕਰਨ  ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ  ਦੇ ਦਿੱਤੀ ਹੈ। ਅੰਤਰਰਾਸ਼ਟਰੀ  ਪੱਧਰ ਤੇ ਅਤੇ ਖੇਤਰੀ ਪੱਧਰ ਤੇ centre of excellence ਅਤੇ ਨਵੇਂ institute ਦੀ ਸਥਾਪਨਾ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਤੇ 300 ਕਰੋਡ਼ ਰੁਪਏ ਖ਼ਰਚ ਕੀਤੇ ਜਾਣਗੇ ਜਿਸ ਵਿਚੋਂ 60% ਰਾਸ਼ੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇਗੀ ਅਤੇ ਮੈਨੂੰ ਖੁਸ਼ੀ ਹੈ ਕਿ ਗੁਜਰਾਤ ਸਰਕਾਰ ਵੀ ਇਸ ਪ੍ਰੋਜੈਕਟ ਲਈ ਆਪਣੇ ਵੱਲੋਂ ਲਗਭਗ 50 ਕਰੋਡ਼ ਰੁਪਏ ਜਾਰੀ ਕਰ ਚੁੱਕੀ ਹੈ।  ਇਸ ਰਾਸ਼ੀ ਦਾ ਇਸਤੇਮਾਲ Forensic Science ਟੈਕਨੋਲੋਜੀ ਦੇ ਆਧੁਨਿਕੀਕਰਨ ਅਤੇ ਉਨ੍ਹਾਂ ਨੂੰ ਵਿਸਥਾਰ ਦੇਣ ਵਿੱਚ ਕੀਤਾ ਜਾਵੇਗਾ

ਦੋਸਤੋ, ਤੁਸੀਂ ਅਧਿਐਨ ਲਈ ਇੱਕ ਬਹੁਤ ਢੁੱਕਵਾਂ ਵਿਸ਼ਾ ਚੁਣਿਆ ਹੈ ਫੋਰੈਂਸਿਕ ਸਾਇੰਸ ਕਲਾਸ ਰੂਮ ਦੇ ਕੁਝ ਸਿਧਾਂਤ ਤੁਹਾਡੀ ਜ਼ਿੰਦਗੀ  ਵਿੱਚ ਵੀ ਸਹਾਈ ਸਿੱਧ ਹੋਣਗੇਭਾਵੇਂ ਉਹ ਵੱਖਰੇ ਸੰਦਰਭ ਵਿੱਚ ਹੀ ਹੋਣ ਉਨ੍ਹਾਂ ਨੇ ਤੁਹਾਨੂੰ ਨਿੱਜਤਾ ਦਾ ਕਾਨੂੰਨ ਸਿਖਾਇਆ ਹੈ, ਉਸ ਸਿਧਾਂਤ ਨੂੰ ਜ਼ਿੰਦਗੀ ਵਿੱਚ ਵੀ ਨਹੀਂ ਭੁੱਲਣਾ ਸਵਾਮੀ ਵਿਵੇਕਾਨੰਦ ਕਿਹਾ ਕਰਦੇ ਸਨ ਕਿ ਹਰ ਆਤਮਾ ਸਮਰੱਥਾ ਦੇ ਹਿਸਾਬ ਨਾਲ ਦੈਵੀ ਹੈ ਇਸ ਦਾ ਭਾਵ ਹੈ ਕਿ ਸਾਡੇ ਵਿੱਚੋਂ ਹਰ ਕਿਸੇ ਦੀ ਆਪਣੇ ਅੰਦਰ ਇੱਕ ਮਜ਼ਬੂਤ ਤਾਕਤ ਮੌਜੂਦ ਹੈ ਜੋ ਕਿ ਉਡੀਕ ਕਰ ਰਹੀ ਹੈ ਕਿ ਉਸ ਦੀ ਖੋਜ ਕੀਤੀ ਜਾਵੇ ਇਸ ਤਾਕਤ ਦੀ ਖੋਜ ਵੱਲ ਪਹਿਲਾ ਕਦਮ ਭਰੋਸਾ  ਰੱਖਣਾ ਹੈ ਆਪਣੇ ਆਪ ਵਿੱਚ ਭਰੋਸਾ ਰੱਖਣਾ, ਆਪਣੀ ਸਮਰੱਥਾ ਵਿੱਚ ਭਰੋਸਾ ਰੱਖਣਾ ਲੋਕਾਰਡ (Locad) ਨੇ ਸਾਨੂੰ ਸਿਖਾਇਆ ਸੀ ਕਿ ਅਪਰਾਧ ਕਰਨ ਵਾਲਾ ਅਪਰਾਧ ਵਾਲੀ ਥਾਂ ਉੱਤੇ ਕੁਝ ਨਾ ਕੁਝ ਲੈ ਕੇ ਆਉਂਦਾ ਹੈ ਅਤੇ ਜਾਣ ਲੱਗਿਆਂ ਕੁਝ ਸੁਰਾਗ ਛੱਡ ਹੀ ਜਾਂਦਾ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਹਮੇਸ਼ਾ ਜੁਰਮਾਂ ਨੂੰ ਹੱਲ ਕਰ ਸਕੋਗੇ ਪਰ ਇਹ ਯਾਦ ਰੱਖੋ ਕਿ ਤੁਹਾਡੇ ਵਿੱਚੋਂ ਹਰ ਵਿਦਿਆਰਥੀ ਸਾਡੇ ਸਮਾਜ ਪ੍ਰਤੀ ਵੀ ਕੁਝ ਨਾ ਕੁਝ ਕਦਰ ਕੀਮਤ ਲੈ ਕੇ ਆਉਂਦਾ ਹੈ ਆਪਣੇ ਵਿਚਾਰਾਂ ਨਾਲ ਦੁਨੀਆ ਨੂੰ ਭਰਪੂਰ ਬਣਾਓ ਅਤੇ ਜੋ ਕੁਝ ਦੂਜੇ ਦਿੰਦੇ ਹਨ ਉਸ ਵਿੱਚੋਂ ਚੰਗੇ ਨੂੰ ਆਪਣੇ ਅੰਦਰ ਜਜ਼ਬ ਕਰ ਲਓ ਇਹ ਵਿਭਿੰਨਤਾ ਹੀ ਤੁਹਾਨੂੰ ਇੱਕ ਸਟਨਿ ਵਿਅਕਤੀ ਬਣਾਵੇਗੀ ਅਤੇ ਜਦੋਂ ਮੈਂ ਪ੍ਰਗਤੀਸ਼ੀਲ ਤਬਦੀਲੀ ਦੇ ਕਾਨੂੰਨ ਦੀ ਗੱਲ ਕਰਦਾ ਹਾਂ ਤਾਂ ਕੁਦਰਤੀ ਤੌਰ ਤੇ ਤੁਹਾਡੇ ਦਿਮਾਗ ਵਿੱਚ ਉਹ ਗੱਲ ਆਉਂਦੀ ਹੋਵੇਗੀ ਜੋ ਤੁਹਾਨੂੰ ਸਿਖਾਈ ਗਈ ਹੋਵੇਗੀ ਅਤੇ ਤੁਸੀਂ  ਆਉਣ ਵਾਲੇ ਸਮੇਂ ਬਾਰੇ ਵੀ ਸੋਚਦੇ ਹੋਵੋਗੇ ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ ਜੋ ਕਿ ਹਰ ਤਰੀਕੇ ਨਾਲ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ ਨਵੀਂ ਖੋਜ ਸਾਡੇ ਸਮੇਂ ਦਾ ਮੀਲ ਪੱਥਰ ਹੈ ਨਵੇਂ ਵਿਚਾਰ ਨੂੰ ਪੁਰਾਣਾ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲਗਦਾ ਲੋਕ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਰਿਕਾਰਡ ਸਮੇਂ ਵਿੱਚ ਮਸਲਿਆਂ ਦੇ ਹੱਲ ਲੈ ਕੇ ਆ ਰਹੇ ਹਨ, ਇਸੇ ਤਰ੍ਹਾਂ ਤੁਹਾਨੂੰ ਵੀ ਦੁਨੀਆ ਵਿੱਚ ਬਦਲ ਰਹੇ ਰੁਝਾਨਾਂ ਦੇ ਕੇਂਦਰ ਵਿੱਚ ਰਹਿਣਾ ਚਾਹੀਦਾ ਹੈ ਤੁਹਾਡੀ ਵਿੱਦਿਆ ਅਤੇ ਯੋਗਤਾ ਨੇ ਤੁਹਾਨੂੰ ਅੱਗੇ ਵਧ ਕੇ ਸੋਚਣ ਲਈ ਟ੍ਰੇਂਡ ਕੀਤਾ ਹੈ ਇਹ ਯਕੀਨੀ ਬਣਾਓ ਕਿ ਤੁਸੀਂ ਇਨ੍ਹਾਂ ਮੁਹਾਰਤਾਂ ਦੀ ਵਰਤੋਂ ਸਿਰਫ ਤਬਦੀਲੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਹੀ ਨਹੀਂ ਕਰੋਗੇ ਸਗੋਂ ਦੁਨੀਆ ਨੂੰ ਇੱਕ ਵਧੀਆ ਸਥਾਨ ਬਣਾਉਣ ਲਈ ਵੀ ਕਰੋਗੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡਾ ਇਸ ਲਈ ਧੰਨਵਾਦ ਕਰਨਗੀਆਂ ਦੋਸਤੋ, ਕੋਈ ਵੀ ਸਕੀਮ ਜਾਂ ਪਹਿਲਕਦਮੀ ਤਦ ਤੱਕ ਸਫਲ ਨਹੀਂ ਹੋ ਸਕਦੀ ਜਦ ਤੱਕ ਕਿ ਨੌਜਵਾਨ ਇਸ ਵਿੱਚ ਸ਼ਮੂਲੀਅਤ ਨਾ ਕਰਨ ਮੈਨੂੰ ਭਰੋਸਾ ਹੈ ਕਿ ਤੁਸੀਂ ਇਥੋਂ ਜੋ ਗਿਆਨ ਹਾਸਿਲ ਕਰੋਗੇ, ਉਹ ਦੇਸ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਅਤੇ ਕਾਰੋਬਾਰੀ ਸਫਲਤਾ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਇਸ ਸੰਸਥਾ ਦਾ ਮਾਣ ਵਧਾਉਂਦੇ ਰਹੋਗੇ ਮੈਂ ਸਾਰੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਦੇ ਸੁਨਹਿਰੇ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ

ਅਤੇ ਮੈਂ ਵਿਸ਼ੇਸ਼ ਤੌਰ ‘ਤੇ ਅੱਜ ਮੈਂ ਦੇਖ ਰਿਹਾ ਸੀ ਬੜੀ ਮੁਸ਼ਕਲ ਨਾਲ ਕੋਈ ਮੁੰਡਾ ਨਜ਼ਰ ਆਉਂਦਾ ਸੀਸਾਰੇ ਅਵਾਰਡ ਬੇਟੀਆਂ ਲੈ ਰਹੀਆਂ ਸਨਦੇਖੋ ਇਹ ਬਦਲਦੇ ਹੋਏ ਸਮੇਂ ਦੀ ਦਮਕ ਹੈ।  ਮੈਂ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਬੇਟੀਆਂ ਨੂੰ ਅਤੇ ਉਨ੍ਹਾਂ ਦੇ ਮਾਂ-ਬਾਪ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਇਨ੍ਹਾਂ ਬੇਟੀਆਂ ਨੂੰ ਵਿਸ਼ੇਸ਼ ਰੂਪ ਨਾਲ ਰਕਸ਼ਾਬੰਧਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।  ਬਹੁਤ – ਬਹੁਤ ਧੰਨਵਾਦ ।

***

ਏਕੇਟੀ/ਵੀਜੇ/ਟੀਕੇ/ਵੀਕੇ