ਪੀਐੱਮਇੰਡੀਆ
World Economic Forum ਦੇ President ਸ਼੍ਰੀ BorgeBrende ਉਦਯੋਗ ਜਗਤ ਦੇ ਸਨਮਾਨਿਤ ਮੈਂਬਰ, ਦੇਸ਼-ਵਿਦੇਸ਼ ਤੋਂ ਆਏ ਹੋਰ ਮਹਿਮਾਨ ਅਤੇ ਮੇਰੇ ਸਾਥੀਓ।
ਤੁਹਾਡਾ ਸਾਰਿਆਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਆਉਣ ਲਈ ਮੈਂ ਅਭਿਵਾਦਨ ਕਰਦਾ ਹਾਂ, ਆਭਾਰ ਪ੍ਰਗਟ ਕਰਦਾ ਹਾਂ। ਮੇਰੇ ਲਈ ਇਹ ਬਹੁਤ ਹੀ ਸੁਖਦ ਹੈ ਕਿ World Economic Forum ਨੇ ਮੈਨੂੰ ਭਾਰਤ ਦੇ ਪਹਿਲੇ ਅਤੇ ਵਿਸ਼ਵ ਦੇ ਚੌਥੇ Centre of the fourth Industrial Revolution ਦੀ ਸ਼ੁਰੂਆਤ ’ਤੇ ਯਾਦ ਕੀਤਾ। Such a industries for 4.0, ਸੁਣਨ ਵਿੱਚ ਪਹਿਲੀ ਵਾਰ ਲਗਦਾ ਹੈ ਕਿ ਅਸੀਂ ਇੰਡਸਟ੍ਰੀ ਦੀ ਗੱਲ ਕਰ ਰਹੇ ਹਾਂ। ਲੇਕਿਨ ਇਸ ਦੇ ਜੋ component ਹਨ, ਜੋ ਇਸ ਦੀ ਤਾਕਤ ਹੈ ਉਹ ਮਾਨਵ ਜੀਵਨ ਦੇ ਵਰਤਮਾਨ ਅਤੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਅੱਜ ਦੇ ਗਲੋਬਲ ਪਰਿਪੇਖ ਵਿੱਚ ਜਿਸ ਤਰ੍ਹਾਂ disruptive, interconnected technologies ਦਾ ਉਦੈ ਹੋ ਰਿਹਾ ਹੈ, ਉਹ ਅਦੁੱਤੀ ਹੈ। ਅਲੱਗ-ਅਲੱਗ technologies ਦਰਮਿਆਨ ਇਹ ਤਾਲਮੇਲ, ਤਾਲਮੇਲ fourth Industrial Revolution ਜਾਂ ਚੌਥੀ ਉਦਯੋਗਿਕ ਕ੍ਰਾਂਤੀ ਦਾ ਅਧਾਰ ਬਣ ਰਿਹਾ ਹੈ। ਇਨ੍ਹਾਂ technologies ਦੇ ਅਲੱਗ-ਅਲੱਗ ਆਯਾਮ ਪੂਰੀ ਦੁਨੀਆ ਵਿੱਚ ਹਰ ਪੱਧਰ ’ਤੇ ਹਰ ਸਮਾਜ ਵਿੱਚ ਲੋਕਾਂ ਦੇ ਰਹਿਣ ਦਾ ਤਰੀਕਾ, ਕਾਰਜ ਕਰਨ ਦਾ ਤਰੀਕਾ, ਸੰਵਾਦ ਦਾ ਤਰੀਕਾ ਲਗਾਤਾਰ ਬਦਲ ਰਿਹਾ ਹੈ। ਅਜਿਹੀ ਪਰਿਸਥਿਤੀਆਂ ਵਿੱਚ ਸਨਫ੍ਰਾਂਸਿਸਕੋ, ਟੋਕੀਓ ਅਤੇ ਬੀਜਿੰਗ ਦੇ ਬਾਅਦ ਹੁਣ ਭਾਰਤ ਵਿੱਚ ਇਸ ਮਹੱਤਵਪੂਰਨ ਸੈਂਟਰ ਦਾ ਖੁੱਲ੍ਹਣਾ ਭਵਿੱਖ ਦੀਆਂ ਅਸੀਮ ਸੰਭਾਵਨਾਵਾਂ ਦੇ ਖੋਲਦਾ ਹੈ।
ਮੈਂ World Economic Forum ਨੂੰ ਇਸ ਪਹਿਲ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਧੰਨਵਾਦ ਕਰਦਾ ਹਾਂ। Fourth Industrial Revolution ਨੂੰ ਕਿਵੇਂ ਵਿਸਤਾਰ ਮਿਲ ਰਿਹਾ ਹੈ, ਕਿਵੇਂ ਇਹ ਦੁਨੀਆ ਭਰ ਵਿੱਚ ਆਪਣਾ ਪ੍ਰਭਾਵ ਦਿਖਾ ਰਹੀ ਹੈ, ਇਹ ਤੁਸੀਂ ਭਲੀਭਾਂਤੀ ਜਾਣਦੇ ਹੋ। ਤੁਸੀਂ ਇਸ ਦੇ experts ਹੋ, ਇਨ੍ਹਾਂ ਦੀਆਂ ਬਰੀਕੀਆਂ ਨੂੰ ਸਮਝਦੇ ਹੋ। ਇਸ ਦੀ ਮਹੱਤਤਾ ਤੋਂ ਅੱਗੇ ਵਧ ਕੇ ਅੱਜ ਸਾਡੇ ਸਾਰਿਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ Revolution ਭਾਰਤ ਦੇ ਲਈ ਕਿਉਂ ਮਹੱਤਵਪੂਰਨ ਹੈ ਅਤੇ ਕਿਉਂ ਭਾਰਤ ਵਿੱਚ ਅੱਜ ਪੂਰੀ ਸਮਰੱਥਾ ਹੈ ਇਸ Revolution ਦਾ ਪੂਰਾ ਲਾਭ ਉਠਾਉਣ ਦੀ । ਇਸ ਨਾਲ ਜੁੜੀਆਂ ਤਮਾਮ ਤਕਨੀਕਾਂ ਨੂੰ ਪੂਰੀ ਸਮਰੱਥਾ ਦੇ ਨਾਲ ਲਾਗੂ ਕਰਨ ਦਾ artificial intelligence, machine learning, internet of things, block chain, big data , ਅਤੇ ਅਜਿਹੀਆਂ ਤਮਾਮ ਨਵੀਆਂ ਤਕਨੀਕਾਂ ਵਿੱਚ ਭਾਰਤ ਦੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ, ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣਾਉਣ ਅਤੇ ਦੇਸ਼ ਦੇ ਹਰੇਕ ਵਿਅਕਤੀ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ।
ਭਾਰਤ ਦੀ ਯੁਵਾ ਊਰਜਾ, information technology ਦੇ ਖੇਤਰ ਵਿੱਚ ਉਸ ਦਾ ਦਹਾਕਿਆਂ ਦਾ ਅਨੁਭਵ, startups ਦਾ vibrant eco system ਇਸ ਸਮਰੱਥਾ ਨੂੰ ਹੋਰ ਵਧਾਉਂਦਾ ਹੈ। ਅੱਜ ਜਦੋਂ ਭਾਰਤ New India ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਆਪਣੀ ਸਮਰੱਥਾ ਅਤੇ ਸੰਸਾਧਨਾਂ ਨੂੰ ਮਜ਼ਬੂਤ ਕਰ ਰਿਹਾ ਹੈ, ਤਾਂ ਉਸ ਨੂੰ Fourth Industrial Revolution ਦਾ ਸਾਥ ਮਿਲਣਾ ਸੋਨੇ ’ਤੇ ਸੁਹਾਗੇ ਦੀ ਤਰ੍ਹਾਂ ਹੋ ਗਿਆ ਹੈ।
ਭਾਰਤ ਇਸ ਨੂੰ ਸਿਰਫ਼ Industry ਵਿੱਚ ਪਰਿਵਰਤਨ ਦੇ ਤੌਰ ‘ਤੇ ਨਹੀਂ, ਬਲਕਿ ਇਸ ਨੂੰ ਸਮਾਜਿਕ ਪਰਿਵਰਤਨ ਦੇ ਅਧਾਰ ਦੇ ਤੌਰ ’ਤੇ ਵੀ ਦੇਖ ਰਿਹਾ ਹੈ। Industry ਇੱਕ ਪਲੇਟਫਾਰਮ ਹੈ, production ਇੱਕ process ਹੈ ਅਤੇ technology ਇੱਕ tool ਹੈ, ਲੇਕਿਨ ਇਸ ਦਾ ਅੰਤਮ ਟੀਚਾ ਸਮਾਜ ਦੀ ਆਖਰੀ ਪੰਗਤੀ ਵਿੱਚ ਬੈਠੇ ਵਿਅਕਤੀ ਦੇ ਜੀਵਨ ਨੂੰ ਅਸਾਨ ਬਣਾਉਣਾ ਹੈ, ਉਸ ਵਿੱਚ ਬਦਲਾਅ ਲਿਆਉਣਾ ਹੈ।
ਸਾਥੀਓ, ਮੈਂ Industry 4.0 ਵਿੱਚ ਉਹ ਤਾਕਤ ਦੇਖ ਰਿਹਾ ਹਾਂ ਜੋ ਸਮਾਜਕ ਤੇ ਆਰਥਕ ਵਿਵਸਥਾ ਨਾਲ ਜੁੜੀਆਂ ਅਨੇਕ ਕਮਜ਼ੋਰੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਸਕਦੀ ਹੈ। ਭਾਰਤ ਵਿੱਚ ਇੱਕ e-reversible positive change ਲਿਆਵੇਗੀ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ Industry 4.0 ਦਾ ਇਸਤੇਮਾਲ ਕਰਕੇ ਭਾਰਤ ਦੀ ਗ਼ਰੀਬੀ ਨੂੰ ਸਮਾਪਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਦੇਸ਼ ਦੇ ਗ਼ਰੀਬ, ਵਾਂਝੇ ਵਰਗ ਨੂੰ, ਸਮਾਜ ਦੇ ਅਣਗੌਲੇ ਵਰਗ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਭਾਰਤ ਜਿਹੇ ਵਿਸ਼ਾਲ ਅਤੇ ਵਿਵਿਧਤਾ ਨਾਲ ਭਰੇ ਦੇਸ਼ ਵਿੱਚ ਜਿਸ speed ਅਤੇ scale ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਉਸ ਵਿੱਚ E-revolution ਸਾਡੀ ਬਹੁਤ ਮਦਦ ਕਰ ਸਕਦਾ ਹੈ।
ਸਾਥੀਓ, ਬਿਨਾ ਨੀਂਹ ਦੇ ਕੋਈ ਵੀ ਇਮਾਰਤ ਖੜ੍ਹੀ ਨਹੀਂ ਹੋ ਸਕਦੀ। Industry 4.0 ਦੀ ਸਫ਼ਲਤਾ ਵੀ ਇਸੇ ’ਤੇ ਟਿਕੀ ਹੈ ਕਿ ਕਿਸ ਦੇਸ਼ ਵਿੱਚ ਇਸ ਦੇ ਲਈ ਜ਼ਰੂਰੀ ਨੀਂਹ ਤਿਆਰ ਹੈ, ਸਭ ਤੋਂ ਮਜ਼ਬੂਤ ਹੈ। ਅੱਜ ਮੈਨੂੰ ਮਾਣ ਹੈ ਕਿ ਪਿਛਲੇ ਸਾਢੇ ਚਾਰ ਸਾਲ ਵਿੱਚ ਸਾਡੀ ਸਰਕਾਰ ਨੇ ਚੌਥੀ ਉਦਯੋਗਿਕ ਕ੍ਰਾਂਤੀ ਦੇ ਲਈ ਭਾਰਤ ਨੂੰ ਤਿਆਰ ਕਰਨ ਵਿੱਚ ਕਈ ਮਹੱਤਵਪੂਰਨ initiative ਹਨ ਅਤੇ ਸਫ਼ਲਤਾ ਹਾਸਲ ਕੀਤੀ ਹੈ। ਮੇਰੇ ਇਸ ਆਤਮਵਿਸ਼ਵਾਸ ਦੇ ਪਿੱਛੇ, ਇਸ ਉਤਸ਼ਾਹ ਦੇ ਪਿੱਛੇ ਜੋ ਵਜ੍ਹਾ ਹੈ ਉਸ ਨੂੰ ਵੀ ਮੈਂ ਤੁਹਾਡੇ ਸਾਹਮਣੇ ਵਿਸਤਾਰ ਨਾਲ ਰੱਖਣਾ ਚਾਹੁੰਦਾ ਹਾਂ।
Friends, Industry 4.0 ਵਿੱਚੋਂ ਸਿਰਫ਼ ਇੱਕ ਸ਼ਬਦ ਕੱਢ ਦਿੱਤਾ ਜਾਵੇ ਤਾਂ ਉਸ ਦੇ ਕੋਈ ਅਰਥ ਨਹੀਂ ਰਹਿ ਜਾਣਗੇ। ਇਹ ਸ਼ਬਦ ਹੈ digital, ਲੇਕਿਨ ਇਹੀ ਸ਼ਬਦ ਅੱਜ ਬਦਲਦੇ ਹੋਏ ਭਾਰਤ ਦੀ ਵੱਡੀ ਪਹਿਚਾਣ ਹੈ। Digital India ਅਭਿਆਨ ਨੇ data ਨੂੰ ਭਾਰਤ ਦੇ ਪਿੰਡ-ਪਿੰਡ ਤੱਕ ਪਹੁੰਚਾ ਦਿੱਤਾ ਹੈ। ਪਿਛਲੇ ਚਾਰ-ਸਾਢੇ ਚਾਰ ਵਰ੍ਹਿਆਂ ਵਿੱਚ ਦੇਸ਼ ਦੇ telecom infrastructure ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਛੇ ਗੁਣਾ ਜ਼ਿਆਦਾ ਨਿਵੇਸ਼ ਕੀਤਾ ਹੈ।
ਸਾਥੀਓ, twenty fourteen ਵਿੱਚ ਭਾਰਤ ਦੇ 61 ਕਰੋੜ ਲੋਕਾਂ ਦੇ ਕੋਲ digital identity ਸੀ। ਅੱਜ ਭਾਰਤ ਦੇ 120 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਕੋਲ ਆਧਾਰ ਕਾਰਡ ਹੈ, ਆਪਣੀ digital ਪਹਿਚਾਣ ਹੈ। Twenty fourteen ਵਿੱਚ ਭਾਰਤ ਵਿੱਚ ਅੱਠ ਲੱਖ ਤੋਂ ਘੱਟ mobile based trans-receiver stations ਸਨ, ਅੱਜ ਇਨ੍ਹਾਂ ਦੀ ਗਿਣਤੀ 18 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। Twenty fourteen ਵਿੱਚ ਭਾਰਤ ਵਿੱਚ overall tele densityseventy five percent ਸੀ, ਅੱਜ ਇਹ ਵਧਕੇ ninety three percent ਹੋ ਗਈ ਹੈ। Twenty fourteen ਵਿੱਚ ਭਾਰਤ ਵਿੱਚ mobile internet subscription ਦੀ ਗਿਣਤੀ 23 ਕਰੋੜ ਸੀ, ਅੱਜ ਇਹ ਵਧ ਕੇ ਦੁੱਗਣੇ ਤੋਂ ਜ਼ਿਆਦਾ ਯਾਨੀ ਕਰੀਬ 50 ਕਰੋੜ ਹੋ ਚੁੱਕੀ ਹੈ। ਭਾਰਤ ਵਿੱਚ ਪਿਛਲੇ ਚਾਰ ਸਾਲ ਵਿੱਚ internet coverage seventy five ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵਧੀ ਹੈ। ਇਨ੍ਹਾਂ ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਤਿੰਨ ਲੱਖ ਕਿਲੋਮੀਟਰ ਤੋਂ ਜ਼ਿਆਦਾ optical fiber ਵਿਛਾਇਆ ਹੈ। ਇਸੇ ਦਾ ਨਤੀਜਾ ਹੈ ਕਿ ਜਿੱਥੇ twenty fourteen ਤੋਂ ਪਹਿਲਾਂ ਸਿਰਫ਼ ਦੇਸ਼ ਦੀਆਂ fifty nine ਪੰਚਾਇਤਾਂ ਹੀ optical fiber ਨਾਲ ਜੁੜੀਆਂ ਸਨ, ਅੱਜ ਇੱਕ ਲੱਖ ਤੋਂ ਵੀ ਜ਼ਿਆਦਾ ਪੰਚਾਇਤਾਂ ਤੱਕ optical fiber ਪਹੁੰਚ ਚੁੱਕਿਆ ਹੈ। ਬਹੁਤ ਛੇਤੀ ਅਸੀਂ ਦੇਸ਼ ਦੀਆਂ ਸਾਰੀਆਂ ਢਾਈ ਲੱਖ ਪੰਚਾਇਤਾਂ ਨੂੰ ਇਸ fiber ਨਾਲ ਜੋੜਨ ਦੇ ਟੀਚੇ ਨੂੰ ਪ੍ਰਾਪਤ ਕਰਨ ਜਾ ਰਹੇ ਹਾਂ।
ਸਾਥੀਓ,twenty fourteen ਵਿੱਚ ਦੇਸ਼ ਵਿੱਚ ਸਿਰਫ਼ eighty three thousand common service centre ਸਨ। ਅੱਜ ਭਾਰਤ ਵਿੱਚ ਤਿੰਨ ਲੱਖ ਤੋਂ ਜ਼ਿਆਦਾ common service centre ਕੰਮ ਕਰ ਰਹੇ ਹਨ। ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ, ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਸਰਕਾਰ 32 ਹਜ਼ਾਰ ਤੋਂ ਜ਼ਿਆਦਾ Wi-Fi hot spots ਮਹੱਈਆ ਕਰਵਾਉਣ ’ਤੇ ਕੰਮ ਕਰ ਰਹੀ ਹੈ। Digital India ਅਭਿਆਨ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਭਾਰਤੀਆਂ ਦੇ ਜੀਵਨ ਜੀਣ ਦਾ ਤਰੀਕਾ ਬਦਲ ਦਿੱਤਾ ਹੈ।
ਸਾਥੀਓ, ਇਹ ਸਭ Industry 4.0 ਹੀ ਹੈ ਕਿ twenty fourteen ਵਿੱਚ ਇੱਕ ਭਾਰਤੀ ਨਾਗਰਿਕ ਜਿੰਨੇ mobile data ਦੀ ਵਰਤੋਂ ਕਰਦਾ ਸੀ, ਅੱਜ ਉਸ ਤੋਂ 30 ਗੁਣਾ ਤੋਂ ਵੀ ਜ਼ਿਆਦਾ mobile data ਵਰਤ ਰਿਹਾ ਹੈ। ਇਹ ਵੀ ਦਿਲਚਸਪ ਹੈ ਕਿ ਅੱਜ ਜਿੱਥੇ ਪੂਰੀ ਦੁਨੀਆ ਵਿੱਚ, ਸਭ ਤੋਂ ਜ਼ਿਆਦਾ mobile data consumption ਭਾਰਤ ਵਿੱਚ ਹੋ ਰਹੀ ਹੈ, ਉੱਥੇ ਪੂਰੀ ਦੁਨੀਆ ਵਿੱਚ ਸਭ ਤੋਂ ਸਸਤਾ data ਵੀ ਭਾਰਤ ਵਿੱਚ ਹੀ ਉਪਲੱਬਧ ਹੈ। ਇਸ ਦੀ ਵਜ੍ਹਾ ਹੈ ਕਿ twenty fourteen ਦੇ ਬਾਅਦ ਤੋਂ ਭਾਰਤ ਵਿੱਚ mobile data ਦੀ ਕੀਮਤ ਵਿੱਚ ninety ਪ੍ਰਤੀਸ਼ਤ ਤੋਂ ਜ਼ਿਆਦਾ ਦੀ ਕਮੀ ਆਈ ਹੈ।
ਸਾਥੀਓ, ਅਜਿਹੀ growth story ਤੁਹਾਨੂੰ ਦੁਨੀਆ ਦੇ ਕਿਸੇ ਦੇਸ਼ ਵਿੱਚ ਸੁਣਨ ਨੂੰ ਨਹੀਂ ਮਿਲੇਗੀ। ਭਾਰਤ ਦੀ ਇਹ success story ਅਨੋਖੀ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋਂ ਵਿਸ਼ਾਲ digital infrastructure ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਆਧਾਰ, unified payment interface ਯਾਨੀ, UPI, e-sign, e-national agriculture market ਯਾਨੀ, ENAM, government e-market place ਯਾਨੀ GEM, digi-locker ਜਿਵੇਂ unique interfaces ਭਾਰਤ ਨੂੰ artificial intelligence ਰਾਹੀਂ technology leader ਬਣਨ ਵਿੱਚ ਮਦਦ ਕਰ ਰਹੇ ਹਨ। ਇਨ੍ਹਾਂ ਦੀ ਵਜ੍ਹਾ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਤੇਜ਼ੀ ਦੇ ਨਾਲ digital technology ਨਾਲ ਜੁੜ ਰਹੇ ਹਨ। ਭਾਰਤ ਦੇ digital infrastructure ਨੇ ਦੇਸ਼ ਦੇ startups ਨੂੰ ਵੀ ਇਨ੍ਹਾਂ platform ’ਤੇ innovate ਕਰਨ ਦਾ ਮੌਕਾ ਦਿੱਤਾ ਹੈ। ਇਹ innovations ਦੇਸ਼ ਦੇ MSME sector ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕਰ ਰਹੇ ਹਨ।
ਸਾਥੀਓ, ਭਾਰਤ ਵਿੱਚ artificial intelligence ’ਤੇ ਰਿਸਰਚ ਨਾਲ ਜੁੜਿਆ robbers eco system ਤਿਆਰ ਕਰਨ ਦੇ ਲਈ national strategy ਕੁਝ ਮਹੀਨੇ ਪਹਿਲਾਂ ਬਣਾਈ ਜਾ ਚੁੱਕੀ ਹੈ। ‘ਸਬਕਾ ਸਾਥ-ਸਬਕਾ ਵਿਕਾਸ’ ਦੇ vision ’ਤੇ ਚਲਦਿਆਂ artificial intelligence for all ਦਾ ਨਾਮ ਦਿੱਤਾ ਗਿਆ ਹੈ। ਕਿਵੇਂ research eco systemਬਣਾਇਆ ਜਾਵੇਗਾ, adaption ਨੂੰ promote ਕੀਤਾ ਜਾਵੇਗਾ, skilling challenges ਨਾਲ ਨਜਿੱਠਿਆ ਜਾਵੇਗਾ, ਇਨ੍ਹਾਂ ਸਾਰੇ ਮਹੱਤਵਪੂਰਨ ਵਿਸ਼ਿਆਂ ’ਤੇ ਇਸ ਵਿੱਚ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ।
ਵਿਸ਼ੇਸ਼ ਧਿਆਨ ਉਨ੍ਹਾਂ ਸੈਕਟਰਾਂ ’ਤੇ ਦਿੱਤਾ ਗਿਆ ਹੈ ਜੋ ਭਾਰਤੀ ਜਨ ਮਾਨਸ ਨਾਲ ਵੀ ਜੁੜਦੇ ਹਨ, ਜਿਵੇਂ ਖੇਤੀਬਾੜੀ, ਸਿਹਤ, ਸਿੱਖਿਆ। ਇਨ੍ਹਾਂ ਖੇਤਰਾਂ ਵਿੱਚ ਸਰਕਾਰ ਵੱਲੋਂ ਅਨੇਕ pilot project ’ਤੇ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਸੇ ਕੜੀ ਵਿੱਚ ਪਿਛਲੇ ਦਿਨੀਂ mobility ’ਤੇ ਇੱਕ ਵੱਡੀ conference ਵੀ ਅਸੀਂ ਇੱਥੇ ਹੀ ਆਯੋਜਿਤ ਕੀਤੀ ਹੈ।
ਸਾਥੀਓ, ਮੁੰਬਈ ਵਿੱਚ WEF ਦਾ ਇਹ ਨਵਾਂ ਸੈਂਟਰ ਇਸ ਕੜੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗਾ। ਇਹ ਸੈਂਟਰ ‘ਸਬਕਾ ਸਾਥ-ਸਬਕਾ ਵਿਕਾਸ’ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਦੇ ਲਈ ਪ੍ਰੇਰਕ ਅਤੇ ਪੂਰਕ ਦੀ ਤਰ੍ਹਾਂ ਕੰਮ ਕਰੇਗਾ। ਇਹ ਸੈਂਟਰ ਨਵੀਆਂ-ਨਵੀਆਂ ਉੱਭਰਦੀਆਂ technologies ਦੇ ਇਰਦ-ਗਿਰਦ ਸਰਕਾਰ ਦੀਆਂ ਨੀਤੀਆਂ ਨੂੰ ਡਿਜ਼ਾਈਨ ਕਰਨ ਵਿੱਚ ਮਦਦ ਕਰੇਗਾ। ਇਹ ਸੈਂਟਰ ਭਾਰਤ ਦੇ public sector, private sector, ਵੱਖ-ਵੱਖ ਰਾਜ ਸਰਕਾਰਾਂ ਦੇ ਕੰਮ ਵਿੱਚ ਨਵੀਂ ਚੇਤਨਾ ਜਗਾਉਣ, industry 4.0 ਦੇ ਨਵੇਂ ਆਯਾਮਾਂ ਨੂੰ ਅੱਗੇ ਲਿਜਾਣ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਦਦ ਕਰੇਗਾ।
ਮੈਨੂੰ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਇਸ ਸੈਂਟਰ ਨੇ grown ਅਤੇ internet up thinks ਦੇ ਰਾਹੀਂ government services ਨੂੰ ਸੁਧਾਰਨ ਦੇ ਲਈ ਇੱਕ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅਤੇ ਇਸ ਦੇ ਲਈ ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਜ਼ਰੂਰ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰ ਰਾਜ ਵਿੱਚ ਅਜਿਹੇ ਅਨੇਕ ਪ੍ਰੋਜੈਕਟ ਸ਼ੁਰੂ ਹੋਣਗੇ।
ਸਾਥੀਓ, ਭਾਰਤ ਵਿੱਚ industry 4.0 ਦੀ ਮਜ਼ਬੂਤੀ ਨਾਲ, artificial intelligence ਦੇ ਵਿਸਤਾਰ ਨਾਲ ਜਿੱਥੇ ਇੱਕ ਪਾਸੇ ਦੇਸ਼ ਦੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਬਿਹਤਰ ਸੁਵਿਧਾਵਾਂ ਮਿਲਣਗੀਆਂ, ਉੱਥੇ ਹੀ ਇਲਾਜ ’ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਵੀ ਘੱਟ ਹੋਵੇਗਾ। ਖੇਤੀਬਾੜੀ ਖੇਤਰ ਵਿੱਚ ਇਸ ਦਾ ਵਿਸਤਾਰ ਹੋਣ ਨਾਲ ਇੱਕ ਪਾਸ ਕਿਸਾਨਾਂ ਦੀ ਉਪਜ ਵਧੇਗੀ, ਅਨਾਜ ਦੀ ਬਰਬਾਦੀ ਰੁਕੇਗੀ ਅਤੇ ਦੂਜੇ ਪਾਸੇ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਹ ਤਕਨੀਕ ਭਾਰਤ ਦੇ ਕਿਸਾਨਾਂ ਨੂੰ ਮੌਸਮ, ਫ਼ਸਲ ਅਤੇ ਬੀਜ ਬੀਜਣ ਦੇ ਚੱਕਰ ਸਬੰਧੀ ਸਹੀ ਫ਼ੈਸਲਾ ਕਰਨ ਵਿੱਚ ਮਦਦ ਕਰ ਸਕਦੀ ਹੈ। ਇਹ smart city ਅਤੇ ਭਾਰਤ ਵਿੱਚ 21ਵੀਂ ਸਦੀ ਦੇ infrastructure ਨੂੰ ਮਜ਼ਬੂਤ ਕਰਨ ਦੇ ਨਾਲ ਹੀ ਦੇਸ਼ ਦੇ ਪਿੰਡ-ਪਿੰਡ ਤੱਕ connectivity ਵਧਾਉਣ ਵਿੱਚ ਮਦਦ ਕਰ ਸਕਦੀ ਹੈ।
Smart mobility ਤੋਂ ਲੈ ਕੇ transportation ਤੱਕ ਹੋਰ ਸ਼ਹਿਰਾਂ ਵਿੱਚ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਨਵੀਂ ਤਕਨੀਕ ਨਾਲ ਭਾਰਤ ਨੂੰ ਸਹਾਇਤਾ ਮਿਲਣ ਵਾਲੀ ਹੈ। ਸਾਡਾ ਦੇਸ਼ ਭਾਸ਼ਾਈ ਵਿਵਿਧਤਾ ਨਾਲ ਸੰਪੰਨ ਹੈ। artificial intelligence ਦੀ ਮਦਦ ਨਾਲ ਅਲੱਗ-ਅਲੱਗ ਬੋਲੀਆਂ ਅਤੇ ਭਾਸ਼ਾਵਾਂ ਵਿੱਚ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਰ ਅਸਾਨ ਹੋ ਸਕਦਾ ਹੈ।
ਇਸੇ ਤਰ੍ਹਾਂ ਹੀ ਭਾਰਤ ਦੇ ਮੇਰੇ ਦਿੱਵਯਾਂਗ ਭਾਈ-ਭੈਣਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ, ਉਨ੍ਹਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਵਿੱਚ ਵੀ artificial intelligence ਦੀ ਬਹੁਤ ਵੱਡੀ ਭੂਮਿਕਾ ਹੈ, ਉਸ ਦੇ ਅਨੇਕ ਉਪਯੋਗ ਹਨ।
***
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਸਤੀਸ਼ ਨਿਰਮਲ ਸ਼ਰਮਾ
अलग-अलग technologies के बीच सामंजस्य-समन्वय Fourth Industrial Revolution का आधार बन रहा है।
— PMO India (@PMOIndia) October 11, 2018
ऐसी परिस्थितियों में सैन फ्रांसिस्को, टोक्यो और बीजिंग के बाद अब भारत में इस महत्वपूर्ण सेंटर का खुलना, भविष्य की असीम संभावनाओं के द्वार खोलता है: PM
Artificial Intelligence, Machine Learning, Internet of Things, Blockchain, Big Data और ऐसी तमाम नई तकनीकों में भारत के विकास को नई ऊँचाई पर ले जाने, रोजगार के लाखों नए अवसर बनाने और देश के प्रत्येक व्यक्ति के जीवन को बेहतर बनाने की क्षमता है: PM
— PMO India (@PMOIndia) October 11, 2018
भारत इसे सिर्फ इंडस्ट्री में परिवर्तन के तौर पर नहीं, बल्कि इसे सामाजिक परिवर्तन के आधार के तौर पर देख रहा है।
— PMO India (@PMOIndia) October 11, 2018
Industry एक Process है, Technology एक Tool है, लेकिन इसका अंतिम लक्ष्य, समाज की आखिरी पंक्ति में बैठे व्यक्ति के जीवन को आसान बनाना है, उसमें बदलाव लाना है: PM
2014 से पहले देश की 59 पंचायतें ऑप्टिकल फाइबर से जुड़ी थीं, आज 1 लाख से ज्यादा पंचायतों तक ऑप्टिकल फाइबर पहुंच चुका है।
— PMO India (@PMOIndia) October 11, 2018
2014 में देश में 83,000 CSC थे, आज 3 लाख CSC काम कर रहे हैं
देश के ग्रामीण इलाकों में सरकार 32,000 से ज्यादा Wi-Fi Hot Spots मुहैया कराने पर काम कर रही है: PM
मुंबई में @wef का ये नया सेंटर इस कड़ी को और मजबूत करने का काम करेगा।
— PMO India (@PMOIndia) October 11, 2018
ये सेंटर सबका साथ-सबका विकास की दिशा में किए जा रहे प्रयासों के लिए प्रेरक और पूरक की तरह काम करेगा।
ये सेंटर नई-नई उभरती Technologies के इर्द-गिर्द सरकार की नीतियों को डिजाइन करने में भी मदद करेगा: PM
इन सभी प्रमुख विषयों में, अलग-अलग स्तर पर भारत में काम शुरू हो चुका है।
— PMO India (@PMOIndia) October 11, 2018
इन कार्यों में ‘Solve for India, Solve for the World’ का लक्ष्य भी समाहित है।
हम ‘Local Solution से Global Application’ की तरफ भी बढ़ रहे हैं।
इसमें टेक्नोलॉजी की भूमिका बहुत महत्वपूर्ण है: PM
जब पहली औद्योगिक क्रांति हुई, तो भारत गुलाम था।
— PMO India (@PMOIndia) October 11, 2018
जब दूसरी औद्योगिक क्रांति हुई, तो भी भारत गुलाम था।
जब तीसरी औद्योगिक क्रांति हुई, तो भारत स्वतंत्रता के बाद मिली चुनौतियों से ही निपटने में संघर्ष कर रहा था।
लेकिन अब 21वीं सदी का भारत बदल चुका है।
— PMO India (@PMOIndia) October 11, 2018
मैं मानता हूं कि चौथी औद्योगिक क्रांति में भारत का योगदान, पूरे विश्व को चौंकाने वाला होगा।
अभूतपूर्व, अप्रत्याशित, अकल्पनीय योगदान: PM
हमारी विविधता, हमारा demographic potential, fast-growing market size और digital infrastructure, भारत को research और implementation का global hub बनाने की क्षमता रखता है।
— PMO India (@PMOIndia) October 11, 2018
भारत में होने वाले innovations का लाभ पूरी दुनिया को मिलेगा, पूरी मानवता को मिलेगा: PM
कुछ लोग चिंता करते हैं कि टेक्नोलॉजी का ये उत्थान, रोजगार कम कर देगा।
— PMO India (@PMOIndia) October 11, 2018
लेकिन सच्चाई ये है कि मानव जीवन की जिन वास्तविकताओं को हमने आज तक छुवा तक नहीं है, उसके द्वार अब ‘इंडस्ट्री 4.0’ द्वारा खुलेंगे।
ये Nature of Job को काफी हद तक बदल देगा: PM
इस वास्तविकता को समझते हुए ही भारत सरकार स्किल इंडिया मिशन, स्टार्ट अप इंडिया, स्टैंड अप इंडिया, अटल इनोवेशन मिशन जैसे कार्यक्रम चला रही है।
— PMO India (@PMOIndia) October 11, 2018
हमारे देश का युवा बदलती हुई तकनीकों के लिए तैयार हो सके, उस पर पहले से काम किया जा रहा है: PM
Speaking at the inauguration of the Centre for the Fourth Industrial Revolution. https://t.co/pQPBkG5LqU
— Narendra Modi (@narendramodi) October 11, 2018