Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਚੰਦਰ ਸ਼ੇਖਰ – ਦ ਲਾਸਟ ਆਈਕੋਨ ਆਵ੍ ਆਈਡੀਓਲੌਜੀਕਲ ਪੌਲਿਟਿਕਸ” ਪੁਸਤਕ ਜਾਰੀ ਹੋਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਆਦਰਯੋਗ ਉਪ ਰਾਸ਼ਟਰਪਤੀ ਜੀ, ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿੜਲਾ ਜੀ, ਸ਼੍ਰੀ ਗੁਲਾਮ ਨਬੀ ਜੀ ਅਤੇ ਇੱਕ ਤਰ੍ਹਾਂ ਨਾਲ ਅੱਜ ਦੇ ਪ੍ਰੋਗਰਾਮ ਦੇ ਕੇਂਦਰ ਬਿੰਦੂ ਸ਼੍ਰੀਮਾਨ ਹਰੀਵੰਸ਼ ਜੀ, ਚੰਦਰ ਸ਼ੇਖਰ ਜੀ ਦੇ ਸਾਰੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਵਿਚਾਰ ਯਾਤਰਾ ਦੇ ਸਾਰੇ ਸਹਿਯੋਗੀ ਬੰਧੁਗਣ।

ਅੱਜ ਦੇ ਰਾਜਨੀਤਕ ਜੀਵਨ ਵਿੱਚ ਰਾਜਨੀਤੀ ਦੇ ਪਰਿਦ੍ਰਿਸ਼ ਵਿੱਚ ਜੀਵਨ ਵਯਤੀਤ ਕਰਨ ਦੇ ਵਿਦਾਈ ਤੋਂ ਬਾਅਦ, ਦੋ ਸਾਲ ਦੇ ਬਾਅਦ ਵੀ ਸ਼ਾਇਦ ਜਿਊਂਦਾ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਲੋਕ ਵੀ ਭੁੱਲ ਜਾਂਦੇ ਹਨ, ਸਾਥੀ ਵੀ ਭੁੱਲ ਜਾਂਦੇ ਹਨ ਅਤੇ ਸ਼ਾਇਦ ਇਤਿਹਾਸ ਦੇ ਕਿਸੇ ਕੋਨੇ ਵਿੱਚ ਅਜਿਹੇ ਵਿਅਕਤਿਤੱਵ ਖੋ ਜਾਂਦੇ ਹਨ।

ਇਸ ਗੱਲ ਨੂੰ ਸਾਨੂੰ ਦਰਜ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਵਿਦਾਈ ਦੇ ਕਰੀਬ 12 ਸਾਲ ਬਾਅਦ, ਅੱਜ ਵੀ ਚੰਦਰ ਸ਼ੇਖਰ ਜੀ ਸਾਡੇ ਵਿੱਚ ਉਸੇ ਰੂਪ ਵਿੱਚ ਜਿਉਂਦੇ ਹਨ। ਮੈਂ ਹਰੀਵੰਸ਼ ਜੀ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ- ਇੱਕ ਤਾਂ ਉਨ੍ਹਾਂ ਨੇ ਇਹ ਕੰਮ ਕੀਤਾ, ਅਤੇ ਦੂਜਾ ਇਹ ਕੰਮ ਕਰਨ ਦੀ ਹਿੰਮਤ ਜੁਟਾਈ। ਹਿੰਮਤ ਇਸ ਲਈ ਕਿ ਸਾਡੇ ਦੇਸ਼ ਵਿੱਚ ਵਾਤਾਵਰਣ ਅਜਿਹਾ ਬਣ ਚੁੱਕਿਆ ਹੈ ਕੁਝ ਕਾਲਖੰਡ ਤੋਂ, ਜਿਸ ਵਿੱਚ ਰਾਜਨੀਤਕ ਛੁਆਛੂਤ ਇੰਨੀ ਤੀਵਬਰਤਾ ਉੱਤੇ ਹੈ; ਕੱਲ੍ਹ ਤੱਕ ਹਰੀਵੰਸ਼ ਜੀ ਇੱਕ ਪੱਤਰਕਾਰਤਾ ਜਗਤ ਤੋਂ ਆਏ ਹੋਏ ਨਿਰਪੱਖ ਅਤੇ ਵੈਸੇ ਹੀ ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਵਿਅਕਤੀ, ਲੇਕਿਨ ਸ਼ਾਇਦ ਇਸ ਕਿਤਾਬ ਦੇ ਬਾਅਦ ਪਤਾ ਨਹੀਂ ਹਰੀਵੰਸ਼ ਜੀ ਉੱਤੇ ਕੀ-ਕੀ ਲੇਬਲ ਲਗਣਗੇ।

ਚੰਦਰ ਸ਼ੇਖਰ ਜੀ- ਉਨ੍ਹਾਂ ਨਾਲ ਕੰਮ ਕਰਨ ਦਾ ਤਾਂ ਸਾਨੂੰ ਸੁਭਾਗ ਨਹੀਂ ਮਿਲਿਆ ਹੈ, ਜਦੋਂ ਪਹਿਲਾਂ ਉਨ੍ਹਾਂ ਨੂੰ ਮਿਲਿਆ ਸੀ ਮੈਂ 1977 ਵਿੱਚ, ਮਿਲਣ ਦਾ ਤਾਂ ਅਵਸਰ ਮਿਲਿਆ। ਕੁਝ ਘਟਨਾਵਾਂ ਮੈਂ ਜ਼ਰੂਰ ਇੱਥੇ ਸ਼ੇਅਰ ਕਰਨਾ ਚਾਹਵਾਂਗਾ। ਇੱਕ ਦਿਨ ਮੈਂ ਅਤੇ ਭੈਰੋ ਸਿੰਘ ਸ਼ੇਖਾਵਤ, ਦੋਵੇਂ ਸਾਡੀ ਪਾਰਟੀ ਦੇ ਕੰਮ ਤੋਂ ਦੌਰੇ ਉੱਤੇ ਜਾ ਰਹੇ ਸਨ ਅਤੇ ਦਿੱਲੀ ਏਅਰਪੋਰਟ ਉੱਤੇ ਅਸੀਂ ਦੋਵੇਂ ਸਾਂ। ਚੰਦਰ ਸ਼ੇਖਰ ਜੀ ਵੀ ਆਪਣੇ ਕੰਮ ਤੋਂ ਕਿਤੇ ਜਾਣ ਵਾਲੇ ਸਨ ਤਾਂ ਏਅਰਪੋਰਟ ਉੱਤੇ; ਦੂਰੋਂ ਦਿਖਾਈ ਦਿੱਤਾ ਕਿ ਚੰਦਰ ਸ਼ੇਖਰ ਜੀ ਆ ਰਹੇ ਤਾਂ ਭੈਰੋ ਸਿੰਘ ਜੀ ਮੈਨੂੰ ਪਕੜ ਕੇ ਸਾਈਡ ਵਿੱਚ ਲੈ ਗਏ ਅਤੇ ਆਪਣੀ ਜੇਬ ਵਿੱਚ ਜੋ ਸੀ ਸਭ ਮੇਰੀ ਜੇਬ ਵਿੱਚ ਪਾ ਦਿੱਤਾ। ਅਤੇ ਇੰਨੀ ਜਲਦੀ-ਜਲਦੀ ਹੋ ਰਿਹਾ ਸੀ, ਇਹ ਸਭ ਮੇਰੀ ਜੇਬ ਵਿੱਚ ਕਿਉਂ ਪਾ ਰਹੇ ਹੋ? ਇੰਨੇ ਵਿੱਚ ਚੰਦਰ ਸ਼ੇਖਰ ਜੀ …, ਆਉਂਦੇ ਹੀ ਚੰਦਰ ਸ਼ੇਖਰ ਜੀ ਨੇ ਪਹਿਲਾ ਕੰਮ ਕੀਤਾ, ਭੈਰੋ ਸਿੰਘ ਜੀ ਦੀ ਜੇਬ ਵਿੱਚ ਹੱਥ ਪਾਇਆ ਅਤੇ ਇੰਨੇ ਲੋਕ ਸਨ; ਮੈਂ ਤਦ ਸਮਝਿਆ ਕਿ ਕਿਉਂ ਪਾਇਆ, ਕਿਉਂਕਿ ਭੈਰੋ ਸਿੰਘ ਜੀ ਨੂੰ ਪਾਨ ਪਰਾਗ ਅਤੇ ਤੰਬਾਕੂ ਐਸੇ ਖਾਣ ਦੀ ਆਦਤ ਸੀ ਅਤੇ ਚੰਦਰ ਸ਼ੇਖਰ ਜੀ ਇਸ ਦੇ ਵੱਡੇ ਵਿਰੋਧੀ ਸਨ। ਜਦੋਂ ਵੀ ਭੈਰੋ ਸਿੰਘ ਜੀ ਮਿਲਦੇ ਸਨ ਉਹ ਖੋਹ ਲੈਂਦੇ ਸਨ ਅਤੇ ਕੂੜੇ-ਕਚਰੇ ਵਿੱਚ ਸੁੱਟ ਦਿੰਦੇ ਸਨ। ਹੁਣ ਇਸ ਤੋਂ ਬਚਣ ਲਈ ਭੈਰੋ ਸਿੰਘ ਜੀ ਨੇ ਆਪਣਾ ਸਮਾਨ ਮੇਰੀ ਜੇਬ ਵਿੱਚ ਪਾ ਦਿੱਤਾ।

ਕਿੱਥੇ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ, ਉਨ੍ਹਾਂ ਦੀ ਵਿਚਾਰਧਾਰਾ ਅਤੇ ਕਿੱਥੇ ਚੰਦਰ ਸ਼ੇਖਰ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ, ਲੇਕਿਨ ਇੱਕ ਖੁੱਲ੍ਹਾਪਣ, ਇਹ ਆਪਣਾਪਨ ਅਤੇ ਭੈਰੋ ਸਿੰਘ ਜੀ ਨੂੰ ਭਵਿੱਖ ਵਿੱਚ ਕੁਝ ਨਾ ਹੋ ਜਾਵੇ, ਇਸ ਦੀ ਚਿੰਤਾ ਚੰਦਰ ਸ਼ੇਖਰ ਜੀ ਨੂੰ ਰਹਿੰਦੀ, ਇਹ ਆਪਣੇ-ਆਪ ਵਿੱਚ ਵੱਡੀ ਗੱਲ ਹੈ। ਚੰਦਰ ਸ਼ੇਖਰ ਜੀ ਅਟਲ ਜੀ ਨੂੰ ਹਮੇਸ਼ਾ ਵਿਅਤੀਗਤ ਤੌਰ ਉੱਤੇ ਵੀ ਅਤੇ ਜਨਤਕ ਤੌਰ ਉੱਤੇ ਵੀ ਗੁਰੂ ਜੀ ਕਹਿ ਕੇ ਬੁਲਾਉਂਦੇ ਸਨ ਅਤੇ ਹਮੇਸ਼ਾ ਸੰਬੋਧਨ ਗੁਰੂ ਜੀ ਦੇ ਨਾਤੇ ਕਰਦੇ ਸਨ। ਅਤੇ ਕੁਝ ਵੀ ਕਹਿਣ ਤੋਂ ਪਹਿਲਾਂ ਸਦਨ ਵਿੱਚ ਵੀ ਬੋਲਦੇ ਸਨ, ਤਾਂ ਗੁਰੂ ਜੀ ਤੁਸੀਂ ਮੈਨੂੰ ਖਿਮਾ ਕਰੋ, ਮੈਂ ਜਰਾ ਤੁਹਾਡੀ ਆਲੋਚਨਾ ਕਰਾਂਗਾ; ਐਸਾ ਕਰਕੇ ਕਹਿੰਦੇ ਸਨ। ਜੇਕਰ ਤੁਸੀਂ ਪੁਰਾਣੇ ਰਿਕਾਰਡ ਦੇਖੋਗੇ ਤਾਂ ਇਹ ਉਨ੍ਹਾਂ ਦੇ ਸੰਸਕਾਰ ਅਤੇ ਉਨ੍ਹਾਂ ਦੀ ਗਰਿਮਾ(ਵਡਿਆਈ), ਹਰ ਪਲ ਝਲਕਦੀ ਸੀ।

ਆਖ਼ਿਰਕਾਰ, ਜਿਸ ਸਮੇਂ ਕਾਂਗਰਸ ਪਾਰਟੀ ਦਾ ਸਿਤਾਰਾ ਚਮਕਦਾ ਹੋਵੇ, ਚਾਰੇ ਪਾਸੇ ਜੈ-ਜੈਕਾਰ ਚਲਦਾ ਹੋਵੇ, ਉਹ ਕਿਹੜਾ ਤੱਤ ਹੋਵੇਗਾ ਜਿਸ ਇਨਸਾਨ ਦੇ ਅੰਦਰ, ਉਹ ਕਿਹੜੀ ਪ੍ਰੇਰਣਾ ਹੋਵੇਗੀ ਕਿ ਇਸ ਨੇ ਬਗ਼ਾਵਤ ਦਾ ਰਸਤਾ ਚੁਣ ਲਿਆ; ਸ਼ਾਇਦ ਬਾਗ਼ੀ ਬਲੀਆ ਦੇ ਸੰਸਕਾਰ ਹੋਣਗੇ, ਸ਼ਾਇਦ ਬਾਗ਼ੀ ਬਲੀਆ ਦੀ ਮਿੱਟੀ ਵਿੱਚ ਅੱਜ ਵੀ ਉਹ ਸੁਗੰਧ ਹੋਵੇਗੀ। ਅਤੇ‍ ਜਿਸ ਦਾ ਨਤੀਜਾ ਸੀ ਇਤਿਹਾਸ ਦੀਆਂ ਦੋ ਘਟਨਾਵਾਂ ਵੱਡੀਆਂ ਮੱਹਤਵਪੂਰਨ ਮੈਂ ਨਜ਼ਰ ਕਰਦਾ ਹਾਂ- ਜੈਪ੍ਰਕਾਸ਼ ਨਾਰਾਇਣ ਜੀ-ਬਿਹਾਰ, ਮਹਾਤਮਾ ਗਾਂਧੀ- ਗੁਜਰਾਤ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਇੱਕ ਗੁਜਰਾਤੀ ਨੂੰ ਕਰਨ ਦੀ ਨੌਬਤ ਆਈ ਤਾਂ ਉਸ ਨੇ ਇੱਕ ਗ਼ੈਰ (ਬਿਨ) ਗੁਜਰਾਤੀ ਨੂੰ ਚੁਣਿਆ ਅਤੇ ਲੋਕਤੰਤਰ ਦੀ ਲੜਾਈ ਵਿੱਚ ਵਿਜੈ ਹੋਣ ਦੇ ਬਾਅਦ ਇੱਕ ਬਿਹਾਰੀ ਨੂੰ ਪ੍ਰਧਾਨ ਮੰਤਰੀ ਤੈਅ ਕਰਨ ਦੀ ਨੌਬਤ ਆਈ, ਉਸ ਨੇ ਇੱਕ ਗੁਜਰਾਤੀ ਨੂੰ ਪ੍ਰਧਾਨ ਮੰਤਰੀ ਚੁਣਿਆ।

ਉਸ ਸਮੇਂ ਇਹ ਸੀ- ਚੰਦਰ ਸ਼ੇਖਰ ਜੀ ਬਣਨਗੇ ਜਾਂ ਮੋਰਾਰਜੀ ਭਾਈ ਬਣਨਗੇ। ਅਤੇ ਉਸ ਸਮੇਂ ਮੋਹਨ ਲਾਲ ਧਾਰੀਆ, ਕਿਉਂਕਿ ਮੈਨੂੰ ਚੰਦਰ ਸ਼ੇਖਰ ਜੀ ਦੇ ਕੁਝ ਸਾਥੀਆਂ ਨਾਲ ਜੋ ਸੰਪਰਕ ਵਿੱਚ ਮੈਂ ਜ਼ਿਆਦਾ ਰਿਹਾ, ਉਸ ਵਿੱਚ ਮੋਹਨ ਧਾਰੀਆ ਜੀ ਦੇ ਨਾਲ ਰਿਹਾ, ਜੌਰਜ ਫਰਨਾਂਡੀਸ ਦੇ ਨਾਲ ਰਿਹਾ। ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਚੰਦਰ ਸ਼ੇਖਰ ਜੀ ਦੇ ਆਚਾਰ ਅਤੇ ਵਿਚਾਰ- ਇਹ ਹਮੇਸ਼ਾ ਪ੍ਰਤੀਬਿੰਬਿਤ ਹੁੰਦੇ ਸਨ ਅਤੇ ਆਦਰਪੂਰਵਕ ਹੁੰਦੇ ਸਨ। ਹੋਰ ਵੀ ਲੋਕ ਹੋਣਗੇ ਜਿਨ੍ਹਾਂ ਨਾਲ ਸ਼ਾਇਦ ਮੇਰਾ ਸੰਪਰਕ ਨਹੀਂ ਆਇਆ ਹੋਵੇਗਾ।

ਚੰਦਰ ਸ਼ੇਖਰ ਜੀ ਬਿਮਾਰ ਰਹੇ ਅਤੇ ਮੌਤ ਤੋਂ ਕੁਝ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਟੈਲੀਫੋਨ ਆਇਆ ਮੈਨੂੰ, ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ, ਤਾਂ ਉਨ੍ਹਾਂ ਕਿਹਾ- ਭਾਈ ਦਿੱਲੀ ਕਦੋਂ ਆ ਰਹੇ ਹੋ? ਮੈਂ ਕਿਹਾ- ਦੱਸੋ ਸਾਹਿਬ ਕੀ ਹੈ? ਨਹੀਂ, ਇੰਜ ਹੀ ਇੱਕ ਵਾਰ ਅਗਰ ਆਉਂਦੇ ਹੋ ਤਾਂ ਘਰ ਆ ਜਾਓ, ਬੈਠਾਂਗੇ, ਮੇਰੀ ਸਿਹਤ ਠੀਕ ਹੁੰਦੀ ਤਾਂ ਮੈਂ ਆਪਣੇ ਆਪ ਚਲ ਆਉਂਦਾ। ਮੈਂ ਕਿਹਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੁਸੀਂ ਮੈਨੂੰ ਫੋਨ ਕਰਕੇ ਯਾਦ ਕੀਤਾ ਹੈ। ਤਾਂ ਮੈਂ ਉਨ੍ਹਾਂ ਦੇ ਘਰ ਗਿਆ ਅਤੇ ਮੈਂ ਹੈਰਾਨ ਸੀ ਜੀ, ਸਿਹਤ ਠੀਕ ਨਹੀਂ ਸੀ, ਲੰਬੀ ਦੇਰ ਤੱਕ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਗੁਜਰਾਤ ਦੇ ਵਿਸ਼ੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ, ਸਰਕਾਰ ਦੇ ਰੂਪ ਵਿੱਚ ਕੀ-ਕੀ ਚਲ ਰਿਹਾ ਹੈ, ਉਹ ਜਾਣਨ ਦੀ ਕੋਸ਼ਿਸ਼ ਕੀਤੀ। ਲੇਕਿਨ ਬਾਅਦ ਵਿੱਚ ਦੇਸ਼ ਦੇ ਸਬੰਧ ਵਿੱਚ ਉਨ੍ਹਾਂ ਦੀ ਸੋਚ ਕੀ ਹੈ, ਸਮੱਸਿਆਵਾਂ ਕੀ ਦਿਖ ਰਹੀਆਂ ਹਨ, ਕੌਣ ਕਰੇਗਾ, ਕਿਵੇਂ ਕਰੇਗਾ- ਭਾਈ ਤੁਸੀਂ ਲੋਕ ਨੌਜਵਾਨ ਹੋ ਦੇਖੋ ਕੀ, ਯਾਨੀ ਬੜੇ ਭਾਵੁਕ ਵੀ ਸਨ; ਉਹ ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ ਸੀ। ਲੇਕਿਨ ਅੱਜ ਵੀ ਉਹ ਅਮਿੱਟ ਛਾਇਆ, ਵਿਚਾਰਾਂ ਦੀ ਸਪਸ਼ਟਤਾ, ਜਨਤਾ ਪ੍ਰਤੀ commitment, ਲੋਕਤਾਂਤਰਿਕ ਵਿਵਸਥਾਸਵਾਂ ਪ੍ਰਤੀ ਸਮਰਪਣ- ਇਹ ਉਨ੍ਹਾਂ ਦੇ ਹਰ ਸ਼ਬਦ ਵਿੱਚ ਨਿਖਰਦਾ ਸੀ, ਪ੍ਰਗਟ ਹੁੰਦਾ ਸੀ।

ਚੰਦਰ ਸ਼ੇਖਰ ਜੀ ਦੀ ਇਹ ਕਿਤਾਬ, ਹਰੀਵੰਸ਼ ਜੀ ਨੇ ਜੋ ਲਿਖੀ ਹੈ, ਉਸ ਵਿੱਚ ਸਾਨੂੰ ਚੰਦਰ ਸ਼ੇਖਰ ਜੀ ਨੂੰ ਤਾਂ ਭਲੀਭਾਂਤੀ ਸਮਝਣ ਦਾ ਅਵਸਰ ਮਿਲੇਗਾ, ਲੇਕਿਨ ਉਸ ਕਾਲਖੰਡ ਦੀਆਂ ਜੋ ਘਟਨਾਵਾਂ ਹਨ, ਉਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਹੁਣ ਤੱਕ ਜੋ ਸਾਨੂੰ ਦੱਸਿਆ ਗਿਆ ਹੈ, ਉਸ ਤੋਂ ਇਸ ਵਿੱਚ ਬਹੁਤ ਕੁਝ ਉਲਟ ਹੈ। ਅਤੇ ਇਸ ਲਈ ਹੋ ਸਕਦਾ ਹੈ ਕਿ ਇੱਕ ਵਰਗ ਇਸ ਕਿਤਾਬ ਨੂੰ ਉਸ ਰੂਪ ਵਿੱਚ ਵੀ analysis ਕਰੇਗਾ, ਕਿਉਂਕਿ ਉਸ ਸਮੇਂ ਇਤਨਾ… ਅਤੇ ਇੱਕ ਸਾਡੇ ਦੇਸ਼ ਵਿੱਚ ਫ਼ੈਸ਼ਨ ਹੈ ਕਿ ਕੁਝ ਲੋਕਾਂ ਨੂੰ ਹੀ ਕੁਝ ਅਧਿਕਾਰ ਪ੍ਰਾਪਤ ਹਨ, ਰਿਜ਼ਰਵੇਸ਼ਨ ਹੈ ਉੱਥੇ।

ਅੱਜ ਛੋਟਾ-ਮੋਟਾ ਲੀਡਰ ਵੀ 10-12 ਕਿਲੋਮੀਟਰ ਪਦਯਾਤਰਾ ਕਰੇ ਤਾਂ 24 ਘੰਟੇ ਟੀਵੀ ਚਲਾ ਲਵੇਗਾ, ਮੀਡੀਆ ਦੇ ਪਹਿਲੇ ਪੰਨੇ ਉੱਤੇ ਛਪੇਗਾ; ਚੰਦਰ ਸ਼ੇਖਰ ਜੀ ਨੇ ਚੋਣ ਦੇ ਇਰਦ-ਗਿਰਦ ਨਹੀਂ, ਪੂਰੀ ਤਰ੍ਹਾਂ ਪਿੰਡ-ਗਾਂਵ ਕਿਸਾਨ ਨੂੰ ਧਿਆਨ ਵਿੱਚ ਰੱਖ ਕੇ ਪਦਯਾਤਰਾ ਕੀਤੀ। ਇਸ ਦੇਸ਼ ਨੇ ਉਸ ਨੂੰ ਜੋ ਗੌਰਵ ਦੇਣਾ ਚਾਹੀਦਾ ਹੈ, ਨਹੀਂ ਦਿੱਤਾ, ਅਸੀਂ ਚੂਕ(ਭੁੱਲ) ਗਏ। ਅਤੇ ਦੁਰਭਾਗ- ਮੈਂ ਬਹੁਤ ਦਰਦ ਨਾਲ ਕਹਿਣਾ ਚਾਹੁੰਦਾ ਹਾਂ, ਦੁਰਭਾਗ।

ਉਨ੍ਹਾਂ ਦੇ ਵਿਚਾਰਾਂ ਦੇ ਸਬੰਧ ਵਿੱਚ ਵਿਵਾਦ ਹੋ ਸਕਦਾ ਹੈ, ਅੱਜ ਵੀ ਕਿਸੇ ਨੂੰ ਇਤਰਾਜ਼ ਹੋ ਸਕਦਾ ਹੈ। ਉਹ ਹੀ ਤਾਂ ਲੋਕਤੰਤਰ ਦੀ ਵਿਸ਼ੇਸ਼ਤਾ ਹੈ। ਲੇਕਿਨ ਬਹੁਤ ਜਾਣ-ਬੁੱਝ ਕੇ, ਸੋਚੀ-ਸਮਝੀ ਰਣਨੀਤੀ ਤਹਿਤ ਚੰਦਰ ਸ਼ੇਖਰ ਜੀ ਦੀ ਉਸ ਯਾਤਰਾ ਨੂੰ donation, corruption, ਪੂੰਜੀਪਤੀਆਂ ਦੇ ਪੈਸੇ- ਇਸ ਦੇ ਇਰਦ-ਗਿਰਦ ਚਰਚਾ ਵਿੱਚ ਰੱਖਿਆ ਗਿਆ। ਅਜਿਹਾ ਘੋਰ ਅਨਿਆਂ ਜਨਤਕ ਜੀਵਨ ਵਿੱਚ ਅਖਰਦਾ ਹੈ। ਮੈਂ ਨਹੀਂ ਜਾਣਦਾ ਹਾਂ ਹਰੀਵੰਸ਼ ਜੀ ਨੇ ਇਸ ਨੂੰ ਪਾਠ ਕੋਸ਼ ਵਿੱਚ ਲਿਆ ਹੈ ਕਿ ਨਹੀਂ ਲਿਆ ਹੈ, ਲੇਕਿਨ ਮੈਂ ਉਸ ਗੱਲ ਨੂੰ ਨਜ਼ਦੀਕ ਤੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸਾਡੇ ਦੇਸ਼ ਦੀ ਇੱਕ ਹੋਰ ਗੱਲ ਰਹੀ । ਅੱਜ ਦੀ ਪੀੜ੍ਹੀ ਨੂੰ ਪੁੱਛਿਆ ਜਾਵੇ ਕਿ ਇਸ ਦੇਸ਼ ਵਿੱਚ ਕਿੰਨੇ ਪ੍ਰਧਾਨ ਮੰਤਰੀ ਹੋਏ – ਸ਼ਾਇਦ ਕਿਸੇ ਨੂੰ ਪਤਾ ਨਹੀਂ। ਕੌਣ ਹੋਏ – ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਬਹੁਤ ਪ੍ਰਯਤਨਪੂਰਵਕ ਭੁਲਾ ਦਿੱਤੇ ਗਏ। ਐਸੀ ਸਥਿਤੀ ਵਿੱਚ ਹਰੀਵੰਸ਼ ਜੀ, ਤੁਸੀਂ ਬਹੁਤ ਵੱਡੀ ਹਿੰਮਤ ਕੀਤੀ ਹੋ, ਤੁਸੀਂ ਵਧਾਈ ਦੇ ਪਾਤਰ ਹੋ। ਹਰ ਕਿਸੇ ਦਾ ਯੋਗਦਾਨ ਹੈ , ਲੇਕਿਨ ਇੱਕ ਜਮਾਤ ਹੈ, ਮਾਫ ਕਰਨਾ ਮੈਨੂੰ – ਦੇਸ਼ ਆਜ਼ਾਦ ਹੋਣ ਦੇ ਬਾਅਦ ਬਾਬਾ ਸਾਹਿਬ ਅੰਬੇਡਕਰ ਦਾ ਅਕਸ ਕੀ ਬਣਾ ਦਿੱਤਾ ਗਿਆ, ਸਰਦਾਰ ਵੱਲਭ ਭਾਈ ਪਟੇਲ ਦਾ ਅਕਸ ਕੀ ਬਣਾ ਦਿੱਤਾ ਗਿਆ- ਇਹ ਤਾਂ ਕੁਝ ਸਮਝਦੇ ਨਹੀਂ ਹਨ , ਇਹ ਤਾਂ ਢਿਕਨੇ ਹਨ ਫਲਾਣੇ ਹਨ, ਵਗੈਰਾ-ਵਗੈਰਾ।

ਲਾਲ ਬਹਾਦੁਰ ਸ਼ਾਸਤਰੀ ਜੀ- ਉਹ ਵੀ ਅਗਰ ਜਿੰਦਾ ਲੌਟ ਕੇ ਆਏ ਹੁੰਦੇ ਅਤੇ ਜੀਵਤ ਹੁੰਦੇ ਤਾਂ ਉਹ ਜਮਾਤ ਉਨ੍ਹਾਂ ਨੂੰ ਵੀ ਪਤਾ ਨਹੀਂ ਕਿਸ-ਕਿਸ ਪ੍ਰਕਾਰ ਦੇ ਰੂਪ ਵਿੱਚ ਪ੍ਰਦਰਸ਼ਿਤ ਕਰ ਦਿੰਦੀ। ਲਾਲ ਬਹਾਦੁਰ ਸ਼ਾਸਤਰੀ ਜੀ ਬਚ ਗਏ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਬਹੁਤ ਬੜੀ ਚੀਜ਼ ਬਣੀ।

ਉਸ ਦੇ ਬਾਅਦ ਫਲਾਣਾ ਪ੍ਰਧਾਨ ਮੰਤਰੀ ਕੀ ਪੀਂਦਾ ਹੈ- ਪਤਾ ਹੋਵੇਗਾ ਮੋਰਾਰਜੀ ਭਾਈ ਲਈ ਇਹ ਚਰਚਾ ਚਲਾ ਦਿੱਤੀ ਗਈ, ਫਲਾਣਾ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਵੀ ਸੌਂਦਾ ਹੈ, ਫਲਾਣਾ ਪ੍ਰਧਾਨ ਮੰਤਰੀ ਤਾਂ back stab ਕਰਦਾ ਹੈ। ਯਾਨੀ ਜਿਤਨੇ ਵੀ- ਹਰੇਕ ਨੂੰ ਇੱਕ ਐਸੇ ਟਾਈਟਲ ਦੇ ਦਿੱਤੇ ਗਏ ਤਾਕਿ ਉਨ੍ਹਾਂ ਦਾ ਕੰਮ, ਉਨ੍ਹਾਂ ਦੀ ਪਹਿਚਾਣ ਦੁਨੀਆ ਨੂੰ ਹੋਵੇ ਹੀ ਨਾ, ਭੁਲਾ ਦਿੱਤਾ ਗਿਆ।

ਲੇਕਿਨ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਮੈਂ ਠਾਣ ਲਈ ਹੈ- ਦਿੱਲੀ ਵਿੱਚ ਸਾਰੇ ਸਾਬਕਾ ਪ੍ਰਧਾਨ ਮੰਤਰੀ, ਸਾਰੇ- ਉਨ੍ਹਾਂ ਦਾ ਇੱਕ ਬਹੁਤ ਵੱਡਾ ਆਧੁਨਿਕ ਮਿਊਜ਼ੀਅਮ ਬਣੇਗਾ। ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰ ਮੈਂਬਰਾਂ ਨੂੰ, ਮਿੱਤਰ ਜਨਾਂ ਨੂੰ ਮੇਰੀ ਤਾਕੀਦ ਹੈ ਕਿ ਉਹ ਸਾਰੀਆਂ ਚੀਜਾਂ ਇਕੱਠੀਆਂ ਕਰਨ ਤਾਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਚਲੇ ਹਾਂ- ਚੰਦਰ ਸ਼ੇਖਰ ਜੀ ਸਾਡੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਜਿਹੀਆਂ–ਅਜਿਹੀਆਂ ਵਿਸ਼ੇਸ਼ਤਾਵਾਂ ਸਨ, ਉਨ੍ਹਾਂ ਦਾ ਇਹ – ਇਹ ਯੋਗਦਾਨ ਸੀ; ਚਰਣ ਸਿੰਘ ਜੀ ਦੀਆਂ ਇਹ – ਇਹ ਵਿਸ਼ੇਸ਼ਤਾਵਾਂ ਸਨ, ਯੋਗਦਾਨ ਸੀ; ਦੇਵਗੌੜਾ ਜੀ ਦਾ ਇਹ- ਇਹ ਯੋਗਦਾਨ ਹੈ; ਆਈ.ਕੇ.ਗੁਜਰਾਲ ਜੀ ਦਾ ਇਹ-ਇਹ ਯੋਗਦਾਨ ਹੈ; ਡਾਕਟਰ ਮਨਮੋਹਨ ਸਿੰਘ ਜੀ ਦਾ ਇਹ-ਇਹ ਯੋਗਦਾਨ ਹੈ, ਸਾਰੇ- ਰਾਜਨੀਤਕ ਛੂਆਛੂਤ ਤੋਂ ਪਰੇ।

ਇੱਕ ਨਵੇਂ ਰਾਜਨੀਤਕ ਸੱਭਿਆਚਾਰ ਦੀ ਦੇਸ਼ ਨੂੰ ਜ਼ਰੂਰਤ ਹੈ, ਉਸ ਨੂੰ ਅਸੀਂ ਇਸੇ ਪ੍ਰਕਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੰਦਰ ਸ਼ੇਖਰ ਜੀ ਅੱਜ ਵੀ, ਅਗਰ ਠੀਕ prospective ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਅੱਜ ਵੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦੇ ਸਕਦੇ ਹਨ। ਅੱਜ ਵੀ ਉਨ੍ਹਾਂ ਦੇ ਚਿੰਤਨ ਨੂੰ youngsters ਦਾ ਮਿਜ਼ਾਜ democratic values ਦੇ ਨਾਲ ਉੱਭਰ ਕੇ ਆ ਸਕਦਾ ਹੈ। Undemocratic ਰਸਤੇ ਨੂੰ ਉਸ ਨੂੰ ਛੁਹਣ ਦੀ ਜ਼ਰੂਰਤ ਨਹੀਂ ਪਵੇਗੀ।

ਮੈਨੂੰ ਪੂਰਾ ਯਾਦ ਹੈ ਜਦੋਂ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੇਣਾ ਸੀ ਉਨ੍ਹਾਂ ਨੇ, ਇੱਥੇ ਦਿੱਲੀ ਵਿੱਚ ਤੁਫਾਨ ਮੱਚ ਗਿਆ ਸੀ ਅਤੇ ਉਹ ਵੀ ਕੋਈ ਆਈਬੀ ਦੇ ਪੁਲਿਸ ਵਾਲੇ ਦੇ ਕਾਰਨ, ਯਾਨੀ ਕਿ ਸਰਕਾਰ, ਦੁਨੀਆ ਵਿੱਚ ਜਦੋਂ ਲਿਖਿਆ ਜਾਵੇਗਾ ਕਿ ਕਿਸੇ ਪੁਲਿਸ ਵਾਲੇ ਦੇ ਕਾਰਨ ਸਰਕਾਰਾਂ ਡਿੱਗ ਸਕਦੀਆਂ ਹਨ।

ਉਸ ਦਿਨ ਮੈਂ ਨਾਗਪੁਰ ਵਿੱਚ ਸਾਂ, ਅਟਲ ਜੀ, ਆਡਵਾਣੀ ਜੀ ਦਾ ਇੱਕ ਪ੍ਰੋਗਰਾਮ ਸੀ ਉੱਥੇ। ਲੇਕਿਨ ਉਨ੍ਹਾਂ ਦਾ ਜਹਾਜ਼ ਬਾਅਦ ਵਿੱਚ ਆਉਣਾ ਸੀ, ਮੈਂ ਪਹਿਲਾਂ ਪਹੁੰਚਿਆ ਸਾਂ। ਤਾਂ ਜਿੱਥੇ ਮੇਰਾ ਸਥਾਨ ਸੀ, ਉੱਥੇ ਚੰਦਰ ਸ਼ੇਖਰ ਜੀ ਦਾ ਫੋਨ ਆਇਆ। ਮੈਂ ਫੋਨ ਚੁੱਕਿਆ, ਸਿੱਧੇ ਹੀ ਉਹ ਫੋਨ ‘ਤੇ ਸਨ। ਉਨ੍ਹਾਂ ਨੇ ਕਿਹਾ- ਭਈ, ਗੁਰੂਜੀ ਕਿੱਥੇ ਹਨ? ਮੈਂ ਕਿਹਾ ਸਾਹਿਬ, ਅਜੇ ਤਾਂ ਉਨ੍ਹਾਂ ਦਾ ਜਹਾਜ਼ ਪਹੁੰਚਿਆ ਨਹੀਂ ਹੈ, ਸ਼ਾਇਦ ਆਉਣ ਵਿੱਚ ਇੱਕ ਘੰਟਾ ਲਗੇਗਾ। ਬੋਲੇ- ਮੈਂ wait ਕਰ ਰਿਹਾ ਹਾਂ, ਤੁਰੰਤ ਮੇਰੇ ਨਾਲ ਗੱਲ ਕਰਵਾਓ ਅਤੇ ਉਨ੍ਹਾਂ ਨੂੰ ਦੱਸ ਦਿਓ ਮੈਂ ਅਸਤੀਫਾ ਦੇਣ ਦਾ ਮਨ ਬਣਾ ਚੁੱਕਿਆ ਹਾਂ, ਲੇਕਿਨ ਮੈਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ।

ਦਿੱਲੀ ਵਿੱਚ ਜੋ ਕੁਝ ਵੀ ਘਟਨਾਵਾਂ ਹੋ ਰਹੀਆਂ ਸਨ, ਅਟਲ ਜੀ ਉਸ ਦਿਨ ਨਾਗਪੁਰ ਵਿੱਚ ਸਨ, ਮੈਂ ਉਸ ਪ੍ਰੋਗਰਾਮ ਦੀ ਵਿਵਸਥਾ ਲਈ ਉੱਥੇ ਪਹੁੰਚਿਆ ਸਾਂ, ਲੇਕਿਨ ਚੰਦਰ ਸ਼ੇਖਰ ਜੀ ਉਸ ਸਮੇਂ ਵੀ, ਗੁਰੂ ਜੀ ਜਿਨ੍ਹਾਂ ਨੂੰ ਕਹਿੰਦੇ ਸਨ, ਆਪਣੇ ਆਖਰੀ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਨ ਲਈ ਉਹ ਬੜੇ ਆਤੁਰ ਸਨ।

ਅਜਿਹੀਆਂ ਅਨੇਕਾਂ ਵਿਸ਼ੇਸ਼ਤਾਵਾਂ ਦੇ ਨਾਲ ਜਿੰਨ੍ਹਾਂ ਨੇ ਦੇਸ਼ ਲਈ ਇਤਨਾ ਪੂਰਾ ਜੀਵਨ ਅਤੇ ਇਹ ਪਰਿਸਰ, ਇੱਕ ਪ੍ਰਕਾਰ ਨਾਲ ਦੇਸ਼ ਦੇ ਦਲਿਤ(ਅਨੁਸੂਚਿਤ ਜਾਤਾਂ) ਪੀੜਿਤ, ਸ਼ੋਸ਼ਿਤ, ਵੰਚਿਤ, ਗ਼ਰੀਬ- ਜਿਨ੍ਹਾਂ ਦੇ ਦੁਖ-ਦਰਦ ਨੂੰ ਆਪਣੇ ਵਿੱਚ ਸਮੇਟੇ ਹੋਏ ਇੱਕ ਇਨਸਾਨ 40 ਸਾਲ ਤੱਕ ਆਪਣੀ ਜਵਾਨੀ ਇਸ ਪਰਿਸਰ ਵਿੱਚ ਖਪਾ ਕੇ ਗਏ, ਐੱਮਪੀ ਦੇ ਰੂਪ ਵਿੱਚ। ਉਸੇ ਪਰਿਸਰ ਵਿੱਚ ਅੱਜ ਅਸੀਂ ਸ਼ਬਦ-ਦੇਹ ਨਾਲ ਉਨ੍ਹਾਂ ਨੂੰ ਫਿਰ ਤੋਂ ਇੱਕ ਵਾਰ ਦੁਬਾਰਾ ਯਾਦ ਕਰ ਰਹੇ ਹਾਂ, ਪੁਨਰ ਜੀਵਿਤ ਕਰ ਰਹੇ ਹਾਂ। ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਦੇਸ਼ ਦੇ ਸਧਾਰਨ ਮਾਨਵੀ ਲਈ ਕੁਝ ਕਰੀਏ। ਇਹੀ ਉਨ੍ਹਾਂ ਪ੍ਰਤੀ ਸੱਚੀ ਆਦਰਾਂਜਲੀ ਹੋਵੇਗੀ ।

ਮੈਂ ਫਿਰ ਇੱਕ ਵਾਰ ਹਰੀਵੰਸ਼ ਜੀ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਯਾਦ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਧੰਨਵਾਦ।

*****

ਬੀਆਰਆਰਕੇ/ਐੱਸਐੱਚ/ਬੀਐੱਮ/ਐੱਨਐੱਸ