Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਛੱਤੀਸਗੜ ਵਿਖੇ ਝਾਰਸੁਗੁੜਾ ਹਵਾਈ ਅੱਡਾ ਅਤੇ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਛੱਤੀਸਗੜ ਵਿਖੇ ਝਾਰਸੁਗੁੜਾ ਹਵਾਈ ਅੱਡਾ ਅਤੇ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਛੱਤੀਸਗੜ ਵਿਖੇ ਝਾਰਸੁਗੁੜਾ ਹਵਾਈ ਅੱਡਾ ਅਤੇ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਛੱਤੀਸਗੜ ਵਿਖੇ ਝਾਰਸੁਗੁੜਾ ਹਵਾਈ ਅੱਡਾ ਅਤੇ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਉੜੀਸਾ ਦੇ ਰਾਜਪਾਲ ਸ਼੍ਰੀਮਾਨ ਪ੍ਰੋਫੈਸਰ ਗਣੇਸ਼ੀ ਲਾਲ ਜੀ, ਰਾਜ ਦੇ ਮੁੱਖ ਮੰਤਰੀ ਸ਼੍ਰੀਮਾਨ ਨਵੀਨ ਬਾਬੂ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਜੁਏਲ ਓਰਾਮ ਜੀ, ਧਰਮੇਂਦਰ ਪ੍ਰਧਾਨ ਜੀ, ਇੱਥੇ ਮੌਜੂਦ ਸਾਰੇ ਮਹਾਰਥੀਓ,

 

ਅੱਜ ਮੈਂ ਤਾਲਚਰ  ਤੋਂ ਆ ਰਿਹਾ ਹਾਂ ਰੀਬ 13 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਲੰਬੇ ਅਰਸੇ ਤੋਂ ਬੰਦ ਪਿਆ ਫਰਟੀਲਾਈਜ਼ਰ ਦੇ ਕਾਰਖਾਨੇ ਦੀ ਬਹਾਲੀ ਦਾ ਕਾਰਜ ਅੱਜ ਉੱਥੇ ਪ੍ਰਾਰੰਭ ਕੀਤਾ ਗਿਆ ਜੋ ਇੱਕ ਤਰ੍ਹਾਂ ਨਾਲ ਉਸ ਖੇਤਰ ਦੀ ਆਰਥਿਕ ਸਰਗਰਮੀ ਦਾ ਆਉਣ ਵਾਲੇ ਸਮੇਂ ਵਿੱਚ ਕੇਂਦਰ ਬਣੇਗਾ

 

ਉਸੇ ਤਰ੍ਹਾਂ ਨਾਲ ਅੱਜ ਮੈਨੂੰ ਇੱਥੇ ਆਧੁਨਿਕ ਉੜੀਸਾ, ਆਧੁਨਿਕ ਭਾਰਤ , ਉਸ ਵਿੱਚ ਆਧੁਨਿਕ infrastructure  ਹੁੰਦਾ ਹੈ, ਅਤੇ ਉਸੇ ਦੀ ਤਰਜ਼ ਉੱਤੇ ਵੀਰ ਸੁਰੇਂਦਰ ਸਾਈਂ ਏਅਰਪੋਰਟ ਦਾ ਪ੍ਰਾਰੰਭ ਕਰਨ ਦਾ ਮੌਕਾ ਮਿਲਿਆ ਹੈ ਵੀਰ ਸੁਰੇਂਦਰ ਸਾਈਂ ਏਅਰਪੋਰਟ ਉੱਤੇ ਆਉਣ ਵਾਲੇ ਯਾਤਰੀ ਵੀਰ ਸੁਰੇਂਦਰ ਸਾਈਂ ਦਾ ਨਾਮ ਸੁਣਦੇ ਹੀ ਉੜੀਸਾ ਦੀ ਵੀਰਤਾ, ਉੜੀਸਾ ਦਾ ਤਿਆਗ, ਉੜੀਸਾ ਦੀ ਸਮਰਪਣ ਦੀ ਗਾਥਾਉਸ ਵੱਲ ਵੀ ਸੁਭਾਵਿਕ ਆਕਰਸ਼ਿਤ ਹੋਣਗੇ

 

ਅੱਜ ਇੱਥੇ ਮੈਨੂੰ ਇਕੱਠੀਆਂ ਕਈ ਹੋਰ ਵਿਸ਼ਾਲ ਯੋਜਨਾਵਾਂ ਦਾ ਵੀ ਸ਼ੁਭ ਆਰੰਭ ਕਰਨ ਦਾ ਮੌਕਾ ਮਿਲਿਆ ਹੈ ਇਹ ਹਵਾਈ ਅੱਡਾ ਇੱਕ ਤਰ੍ਹਾਂ ਨਾਲ ਉੁੜੀਸਾ ਦਾ ਦੂਸਰਾ ਵੱਡਾ ਹਵਾਈ ਅੱਡਾ ਬਣ ਰਿਹਾ ਹੈ ਹੁਣ ਏਨੇ ਸਾਲ ਕਿਉਂ ਨਹੀਂ ਬਣਿਆ , ਉਸ ਦਾ ਜਵਾਬ ਤੁਸੀਂ ਲੋਕਾਂ ਨੇ ਲੱਭਣਾ ਹੈ, ਹੋ ਸਕਦਾ ਹੈ ਕਿ ਮੇਰਾ ਇੰਤਜ਼ਾਰ ਹੋ ਰਿਹਾ ਸੀ

 

ਮੈਂ ਗੁਜਰਾਤ ਨਾਲ ਸਬੰਧ ਰੱਖਦਾ ਹਾਂ,    ਸਾਡੇ ਉੱਥੇ ਇੱਕ  district    ਹੈ ਕੱਛ ਇੱਕ ਤਰ੍ਹਾਂ ਨਾਲ ਰੇਗਿਸਤਾਨ ਹੈ, ਓਧਰ ਪਾਕਿਸਤਾਨ ਹੈ ਉਸ ਇੱਕ district ਵਿੱਚ ਪੰਜ ਹਵਾਈ ਅੱਡੇ ਹਨ, ਇੱਕ district  ਵਿੱਚ ਅੱਜ ਏਨੇ ਸਾਲਾਂ  ਬਾਅਦ  ਉੜੀਸਾ ਵਿੱਚ ਦੂਜਾ ਹਵਾਈ  ਅੱਡਾ ਬਣ ਰਿਹਾ ਹੈ ਜਦਕਿ ਹੁਣੇ ਸੁਰੇਸ਼ ਜੀ ਦੱਸ ਰਹੇ ਸਨ ਕਿ ਦੇਸ਼ ਵਿੱਚ ਜਿਸ ਤਰ੍ਹਾਂ ਨਾਲ ਹਵਾਈ ਉਡਾਨ ਦੇ ਖੇਤਰ ਵਿੱਚ ਪ੍ਰਗਤੀ ਹੋ ਰਹੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ , ਸਾਡੇ ਦੇਸ਼ ਵਿੱਚ,   ਜਦੋਂ ਦੇਸ਼ ਅਜ਼ਾਦ ਹੋਇਆਤਦ ਤੋਂ ਹੁਣ ਤੱਕ ਜੋ ਕੁੱਲ ਹਵਾਈ ਜਹਾਜ਼ ਉਡ ਰਹੇ ਹਨ ਉਨ੍ਹਾਂ  ਦੀ ਗਿਣਤੀ ਕਰੀਬ ਸਾਢੇ ਚਾਰ ਸੌ ਹੈ, ਅਜ਼ਾਦੀ ਤੋਂ ਹੁਣ ਤੱਕ ਅਤੇ ਇਸ ਇੱਕ ਸਾਲ ਵਿੱਚ ਨਵੇਂ ਸਾਢੇ ਨੌਂ ਸੌ ਹਵਾਈ ਜਹਾਜ਼ਾਂ ਦਾ ਆਰਡਰ ਬੁੱਕ ਹੋਇਆ ਹੈ ਕੋਈ ਕਲਪਨਾ ਕਰ ਸਕਦਾ ਹੈ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਰਹੇ ਹਾਂ, ਕਿਸ ਤੇਜ਼ੀ ਨਾਲ ਪਹੁੰਚ ਰਹੇ ਹਾਂ

 

ਅਤੇ ਮੈਂ ਸਮਝਦਾ ਹਾਂ ਕਿ ਵੀਰ ਸੁਰੇਂਦਰ ਹਵਾਈ ਅੱਡਾ ਇੱਕ ਤਰ੍ਹਾਂ ਨਾਲ ਇੱਕ ਅਜਿਹੇ ਤ੍ਰਿਵੇਣੀ ਸੰਗਮ  ਉੱਤੇ ਹੈ ਜੋ ਭੁਵਨੇਸ਼ਵਰਰਾਂਚੀਰਾਏਪੁਰ-ਤਿੰਨਾਂ ਲਈ  ਇੱਕਦਮ  center point  ਬਣ ਰਿਹਾ ਹੈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਿਕਾਸ ਦੀਆਂ ਕਿੰਨੀਆਂ ਸੰਭਾਵਨਾਵਾਂ ਦੇ ਪੰਖ ਇਸ ਦੇ ਕਾਰਨ ਲਗਣ ਵਾਲੇ ਹਨ  ਇੱਕ ਨਵੀਂ ਉਡਾਨ ਉਸ ਦੇ ਕਾਰਨ ਭਰਨ ਵਾਲੇ ਹਾਂ

 

ਝਾਰਸੁਗੁੜਾ, ਸੰਬਲਪੁਰ ਅਤੇ ਛੱਤੀਸਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ , ਉਸ ਦੇ ਉਦਯੋਗ ਜਗਤ ਦੇ ਲੋਕਾਂ ਨੂੰ , ਜੋ investment   ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸਹੂਲਤ ਬਹੁਤ ਜ਼ਰੂਰੀ ਹੁੰਦੀ ਹੈ ਕਦੀ ਜਾ ਕੇ ਉਸ   ਸਰਲਤਾ ਨਾਲ ਆਉਣਾ ਜਾਣਾ  ਇੱਕ ਵਾਰ ਹੁੰਦਾ ਹੈ ਤਾਂ ਫਿਰ ਆਪਣੇ ਬਿਜ਼ਨਸ ਦੇ ਨਜ਼ਰੀਏ ਤੋਂ ਵੀ ਰਿਸਕ ਲੈਂਦੇ ਹਨ, ਉਸ ਨੂੰ ਅੱਗੇ ਵਧਾਉਂਦੇ ਹਨ ਸਾਡੇ ਲੋਕਾਂ ਦੀ ਸੋਚ ਰਹੀ ਹੈ ਕਿ ਸਬਕਾ ਸਾਥ, ਸਬਕਾ ਵਿਕਾਸਦਾ ਮਤਲਬ ਖੇਤਰੀ ਸੰਤੁਲਨ ਵੀ ਹੋਣਾ ਚਾਹੀਦਾ ਹੈ ਪੱਛਮੀ ਭਾਰਤ ਦਾ ਵਿਕਾਸ ਹੁੰਦਾ ਰਹੇ ਅਤੇ ਪੂਰਬੀ ਹਿੰਦੁਸਤਾਨ ਦਾ ਵਿਕਾਸ ਨਾ ਹੋਵੇ ਤਾਂ ਇਹ ਅਸੰਤੁਲਨ ਦੇਸ਼ ਲਈ ਸੰਕਟ ਪੈਦਾ ਕਰਦਾ ਹੈ ਅਤੇ ਇਸ ਲਈ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਪੂਰਬੀ ਹਿੰਦੁਸਤਾਨ ਦਾ ਵਿਕਾਸ ਹੋਵੇ ਉੜੀਸਾ ਦਾ ਵਿਕਾਸ ਉਸ ਦਾ ਇੱਕ ਅਹਿਮ ਹਿੱਸਾ ਹੈ ਭਾਵੇਂ ਪੂਰਬੀ ਉੱਤਰ ਪ੍ਰਦੇਸ਼ ਹੋਵੇ, ਉੜੀਸਾ ਹੋਵੇ, ਪੱਛਮੀ ਬੰਗਾਲ ਹੋਵੇ, ਅਸਾਮ ਹੋਵੇ, ਨਾਰਥ ਈਸਟ ਹੋਵੇ – ਇਸ ਸਾਰੇ ਖੇਤਰ  ਦਾ ਵਿਕਾਸ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਹੱਤਵਪੂਰਨ ਕਾਰਜ ਹੈ

 

ਜਿਵੇਂ ਅੱਜ ਮੈਂ ਇੱਥੇ ਇੱਕ ਹਵਾਈ ਅੱਡੇ ਦਾ ਉਦਘਾਟਨ ਕਰ ਰਿਹਾ ਹਾਂ ਦੋ ਦਿਨ ਬਾਅਦ ਪਰਸੋਂ ਮੈਂ ਸਿੱਕਮ ਵਿੱਚ ਹਵਾਈ ਅੱਡੇ ਦਾ ਉਦਘਾਟਨ ਕਰਨ ਜਾ ਰਿਹਾ ਹਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਅੱਜ ਮੈਂਨੂੰ ਇੱਕ ਕੋਲਾ ਖਦਾਨ ਵੀ ਜਨਤਾ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ ਅਸੀਂ ਜਾਣਦੇ ਹਾਂ ਕਿ ਜੀਵਨ ਦੀ ਸਰਗਰਮੀ ਦੇ ਕੇਂਦਰ ਵਿੱਚ ਊਰਜਾ ਹੈ ਅਤੇ ਉੜੀਸਾ ਖੁਸ਼ਕਿਸਮਤ ਹੈ ਉਸ ਕੋਲ black diamond  ਦਾ ਖਜ਼ਾਨਾ ਹੈ ਪਰ ਉਹ ਜੇ ਪਿਆ ਰਹਿੰਦਾ ਹੈ ਤਾਂ ਬੋਝ ਹੈ, ਨਿਕਲਦਾ ਹੈ ਤਾਂ ਰੌਣਕ ਹੈ ਅਤੇ ਇਸ ਲਈ ਉਸ ਨੂੰ ਕੱਢਣ ਦਾ ਕੰਮ ਉਸ ਵਿੱਚੋਂ ਊਰਜਾ ਪੈਦਾ ਕਰਨ ਦਾ ਕੰਮ, ਉਸ ਵਿੱਚੋਂ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਕੰਮ, ਉਸ ਦੀ ਵੀ ਅੱਜ ਇੱਥੇ ਸ਼ੁਰੂਆਤ ਹੋ ਰਹੀ ਹੈ ਅਤੇ ਥਰਮਲ ਪਾਵਰ, ਉਸ ਦੀ ਜੋ ਕੋਲੇ ਦੀ ਸਪਲਾਈ ਹੋ ਰਹੀ ਹੈ, ਉਸ ਦੀ ਵੀ ਉਸ ਦੇ ਨਾਲ  

 

ਅੱਜ ਇੱਕ ਰੇਲਵੇ ਦਾ ਵੀ,   air connectivity ਦਾ ਵੀ ਮਹੱਤਵ ਹੈ, ਰੇਲ connectivity  ਦਾ ਵੀ ਮਹੱਤਵ ਹੈ ਅਤੇ ਬਦਲੇ ਹੋਏ ਯੁੱਗ ਵਿੱਚ connectivity,   ਇਹ ਸਭ ਤੋਂ ਵੱਡਾ ਲਾਜ਼ਮੀ ਅੰਗ ਹੋ ਗਿਆ ਹੈ ਵਿਕਾਸ ਦਾ ਭਾਵੇਂ high way ਹੋਵੇ, ਭਾਵੇਂ ਰੇਲਵੇ ਹੋਵੇ, ਭਾਵੇਂ airways   ਹੋਵੇ ਜਾਂ ਭਾਵੇਂ waterways  ਹੋਣ , internet connectivity’s ਵਿੱਚ highways  ਵੀ ਓਨੇ ਹੀ ਜ਼ਰੂਰੀ ਹੋ ਗਏ ਹਨ

 

ਅੱਜ ਪਹਿਲੀ ਵਾਰੀ ਆਦਿਵਾਸੀ ਖੇਤਰ ਨਾਲ ਰੇਲ ਦਾ ਜੁੜਨਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਦਮ ਹੈ ਮੈਂ ਮੰਨਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ connectivity ਉੜੀਸਾ ਦੇ ਚਹੁੰ ਦਿਸ਼ਾ ਵਿੱਚ ਵਿਕਾਸ ਲਈ ਹੋਵੇਗੀ ਮੈਂ ਫਿਰ ਇੱਕ ਵਾਰੀ ਇੱਥੋਂ ਦੇ ਸਾਰੇ ਨਾਗਰਿਕਾਂ ਨੂੰ ਵੀਰ ਸੁਰੇਂਦਰ ਸਾਈਂ ਏਅਰਪੋਰਟ ਸੌਂਪਦੇ ਹੋਏ ਅਤਿਅੰਤ ਮਾਣ ਮਹਿਸੂਸ ਕਰਦਾ ਹਾਂ

 

ਬਹੁਤ ਬਹੁਤ ਧੰਨਵਾਦ

 

*****

ਅਤੁਲ ਤਿਵਾਰੀ/ਵੰਦਨਾ ਜਾਟਵ/ਨਿਰਮਲ ਸ਼ਰਮਾ