Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਰਮਨੀ ਦੇ ਚਾਂਸਲਰ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਚਾਂਸਲਰ ਡਾ ਮਰਕਲ,

ਜਰਮਨ ਡੈਲੀਗੇਸ਼ਨ  ਦੇ ਸਨਮਾਨਿਤ ਮੈਂਬਰ ,

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ,

Friends ,

ਨਮਸਕਾਰ

Guten Tag

ਚਾਂਸਲਰ ਡਾ ਮਰਕਲ ਅਤੇ ਉਨ੍ਹਾਂ  ਦੇ  ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ ।  ਚਾਂਸਲਰ ਮਰਕਲ ਨੂੰ ਜਰਮਨੀ ਅਤੇ ਯੂਰਪ ਹੀ ਨਹੀਂ ਬਲਕਿ ਵਿਸ਼ਵ ਦੀ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ ।  ਮੈਨੂੰ ਗਰਵ ਹੈ ਅਤੇ ਖੁਸ਼ੀ ਵੀ ਕਿ ਉਹ ਭਾਰਤ ਦੇ ਅਤੇ ਮੇਰੇ ਮਿੱਤਰ ਹਨ ।  ਪਿਛਲੇ ਲਗਭਗ ਡੇਢ  ਦਹਾਕੇ ਤੋ ਚਾਂਸਲਰ  ਦੇ ਰੂਪ ਵਿੱਚ ਉਨ੍ਹਾਂ ਨੇ ਭਾਰਤ – ਜਰਮਨੀ ਸਬੰਧਾਂ ਨੂੰ ਦ੍ਰਿੜ੍ਹ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ।  ਇਸ ਦੇ ਲਈ ਮੈਂ ਉਨ੍ਹਾਂ ਪ੍ਰਤੀ ਆਭਾਰ ਵਿਅਕਤ ਕਰਦਾ ਹਾਂ ।  ਅੱਜ ਸਾਡੇ ਵਿੱਚ ਇੰਟਰ ਗਰਵਮੈਂਟਲ ਕੰਸਲਟੇਸ਼ੰਸ ਦੀ 5ਵੀਂ ਬੈਠਕ ਹੋਈ ।  ਹਰ ਦੋ ਸਾਲ  ਦੇ ਅੰਤਰਾਲ ‘ਤੇ ਹੋਣ ਵਾਲੀਆਂ ਅਜਿਹੀਆਂ ਤਿੰਨ ਬੈਠਕਾਂ ਵਿੱਚ ਚਾਂਸਲਰ ਮਰਕਲ  ਨਾਲ ਹਿੱਸਾ ਲੈਣ ਦਾ ਮੈਨੂੰ ਸੁਭਾਗ ਮਿਲਿਆ ਹੈ ।  ਇਸ ਅਨੂਠੀ mechanism ਨਾਲ ਹਰ ਖੇਤਰ ਵਿੱਚ ਸਾਡਾ ਸਹਿਯੋਗ ਹੋਰ ਵੀ ਗਹਿਰਾ ਹੋਇਆ ਹੈ ।  ਅੱਜ ਜਿਨ੍ਹਾਂ ਸਮਝੌਤਿਆਂ ਆਦਿ ‘ਤੇ ਹਸਤਾਖਰ ਹੋਏ ਹਨ ਉਹ ਇਸ ਗੱਲ ਦਾ ਪ੍ਰਤੀਕ ਹੈ ।  ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਅਤੇ ਜਰਮਨੀ  ਦਰਮਿਆਨ ਹਰ ਖੇਤਰ ਵਿੱਚਖਾਸ ਤੌਰ ਤੇ New and Advanced Technology ਵਿੱਚ ਦੂਰਗਾਮੀ ਅਤੇ Strategic cooperation ਅੱਗੇ ਵਧ ਰਿਹਾ ਹੈ ।

Friends ,

ਸੰਨ 2022 ਵਿੱਚ ਸੁਤੰਤਰ ਭਾਰਤ 75 ਸਾਲ ਦਾ ਹੋਵੇਗਾ ।  ਉਦੋਂ ਤੱਕ ਅਸੀਂ New India  ਦੇ ਨਿਰਮਾਣ ਦਾ ਟੀਚਾ ਰੱਖਿਆ ਹੈ ।  ਇਸ ਬਹੁਆਯਾਮੀ ਯਤਨ ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ ਅਤੇ ਜ਼ਰੂਰਤਾਂ ਲਈ ਜਰਮਨੀ ਜਿਹੇ technological ਅਤੇ Economic Power House ਦੀਆਂ ਸਮਰੱਥਾਵਾਂ ਲਾਭਦਾਇਕ ਹੋਣਗੀਆਂ ।  ਇਸ ਲਈ ਅਸੀਂ New and Advanced Technology ,  Artificial Intelligence ਸਕਿੱਲਸਸਿੱਖਿਆ ,  Cyber Security ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਹੈ ।  E – mobility ,  fuel cell technology ,  smart cities ,  Inland water ways ,  Coastal management ,  ਨਦੀਆਂ ਦੀ ਸਫਾਈ ਅਤੇ ਵਾਤਾਵਰਣ ਸੰਭਾਲ਼ ਵਿੱਚ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦਾ ਅਸੀਂ ਫੈਸਲਾ ਕੀਤਾ ਹੈ ।  ਇਨ੍ਹਾਂ ਖੇਤਰਾਂ ਵਿੱਚ ਸਾਡਾ ਸਹਿਯੋਗ climate change  ਦੇ ਖਿਲਾਫ ਸਾਂਝੇ ਯਤਨਾਂ ਵਿੱਚ ਵੀ ਮਦਦ ਕਰੇਗਾ ।  ਵਪਾਰ ਅਤੇ ਨਿਵੇਸ਼ ਵਿੱਚ ਆਪਣੀ ਵਧਦੀ ਹੋਈ ਭਾਗੀਦਾਰੀ ਨੂੰ ਹੋਰ ਗਤੀ ਦੇਣ ਲਈ ਅਸੀਂ private sector ਨੂੰ ਪ੍ਰੋਤਸਾਹਿਤ ਕਰ ਰਹੇ ਹਾਂ ।  ਚਾਂਸਲਰ ਮਰਕਲ ਅਤੇ ਮੈਂ ਦੋਹਾਂ ਦੇਸ਼ਾਂ ਦੇ ਕੁਝ ਪ੍ਰਮੁੱਖ Business ਅਤੇ Industry Leaders ਨਾਲ ਮੁਲਾਕਾਤ ਕਰਾਂਗੇ ।  ਅਸੀਂ ਜਰਮਨੀ ਨੂੰ ਸੱਦਾ ਦਿੰਦੇ ਹਾਂ ਕਿ ਰੱਖਿਆ – ਉਤਪਾਦਨ  ਦੇ ਖੇਤਰ ਵਿੱਚ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ Defence Corridors ਵਿੱਚ ਅਵਸਰ ਦਾ ਲਾਭ ਉਠਾਉਣ

Friends ,

ਭਾਰਤ ਅਤੇ ਜਰਮਨੀ  ਦੇ ਵਿਸ਼ਵਾਸ ਅਤੇ ਮਿਤਰਤਾਪੂਰਨ ਸਬੰਧ ,  Democracy ,  Rule of law ਜਿਹੀਆਂ ਸਾਂਝੀਆਂ ਕਦਰਾਂ-ਕੀਮਤਾਂ ਤੇ ਅਧਾਰਿਤ ਹੈ ।  ਇਸ ਲਈ , ਵਿਸ਼ਵ ਦੀਆਂ ਗੰਭੀਰ ਚੁਣੌਤੀਆਂ  ਬਾਰੇ ਸਾਡੇ ਦ੍ਰਿਸ਼ਟੀਕੋਣ ਵਿੱਚ ਸਮਾਨਤਾ ਹੈ ।  ਇਨ੍ਹਾਂ ਵਿਸ਼ਿਆਂ ਤੇ ਸਾਡੇ ਦਰਮਿਆਨ ਵਿਸਤਾਰ ਨਾਲ ਚਰਚਾ ਸ਼ਾਮ ਨੂੰ ਜਾਰੀ ਰਹੇਗੀ ।  ਆਤੰਕਵਾਦ ਅਤੇ ਉਗਰਵਾਦ ਜਿਹੇ ਖਤਰਿਆਂ ਨਾਲ ਨਿਪਟਨ ਲਈ ਅਸੀਂ bilateral ਅਤੇ multilateral ਸਹਿਯੋਗ ਨੂੰ ਹੋਰ ਗਹੇਰਾ ਬਣਾਵਾਂਗੇ ।  Export control regimes ਅਤੇ ਕਈ ਅੰਤਰਰਾਸ਼ਟਰੀ ਮੰਚਾਂ ਵਿੱਚ ਭਾਰਤ ਦੀ ਮੈਂਬਰੀ ਨੂੰ ਜਰਮਨੀ  ਦੇ ਸਸ਼ਕਤ ਸਮਰਥਨ ਲਈ ਅਸੀਂ ਆਭਾਰੀ ਹਾਂ। ਦੋਵੇਂ ਦੇਸ਼ ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਹੋਰ ਜ਼ਰੂਰੀ ਸੁਧਾਰ ਜਲਦੀ ਕਰਵਾਉਣ ਲਈ ਸਹਿਯੋਗ ਅਤੇ ਯਤਨ ਜਾਰੀ ਰੱਖਣਗੇ ।

Your Excellency ,

ਭਾਰਤ – ਜਰਮਨੀ ਸਬੰਧਾਂ ਦਾ ਭਵਿੱਖ ਉੱਜਵਲ ਹੈ ।  ਇਸ ਦੇ ਲਈ ਮੈਂ ਇੱਕ ਵਾਰ ਫਿਰ ਤੁਹਾਡੀ ਕੁਸ਼ਲ ਅਗਵਾਈ ਅਤੇ ਸਾਡੇ ਸਾਰੇ ਸਹਿਯੋਗੀਆਂ ਦੇ ਵਡਮੁੱਲੇ ਸਹਿਕਾਰਜ ਲਈ ਧੰਨਵਾਦ ਕਰਦਾ ਹਾਂ

Danke Schoen

ਬਹੁਤ – ਬਹੁਤ ਧੰਨਵਾਦ ।

***

ਵੀਆਰਆਰਕੇ/ਕੇਪੀ/ਏਕੇ