Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੈਗੜ੍ਹ ਲਾਈਟਹਾਊਸ,ਰਤਨਾਗਿਰੀ ਮਹਾਂਰਾਸ਼ਟਰ ਵਿੱਚ ਲਾਈਟਹਾਊਸ ਅਤੇ ਲਾਈਟਸ਼ਿਪ ਦੇ ਡਾਇਰੈਕਟਰ ਦੇ ਇੱਧਰ ਉਧਰ ਵਿਖਰੇ ਹੋਏ ਪਲਾਟਾਂ ਦੀ ਮੈਸਰਜ਼ ਜੇਐੱਸਡਬਲਿਊ ਜੈਗੜ੍ਹ ਪੋਰਟ ਲਿਮਟਿਡ (JSW-JPL) ) ਦੀ ਭੂਮੀ ਨਾਲ ਅਦਲਾ-ਬਦਲੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜੈਗੜ੍ਹ ਲਾਈਟਹਾਊਸ,ਰਤਨਾਗਿਰੀ ਮਹਾਂਰਾਸ਼ਟਰ ਵਿੱਚ ਲਾਈਟਹਾਊਸ ਅਤੇ ਲਾਈਟਸ਼ਿਪ ਦੇ ਡਾਇਰੈਕਟਰ (DGLL) ਦੇ ਇੱਧਰ ਉਧਰ ਵਿਖਰੇ ਹੋਏ ਪਲਾਟਾਂ ਦੀ ਮੈਸਰਜ਼ ਜੇਐੱਸਡਬਲਿਊ ਜੈਗੜ੍ਹ ਪੋਰਟ ਲਿਮਟਿਡ (JSW-JPL) ਦੀ ਭੂਮੀ ਨਾਲ ਅਦਲਾ-ਬਦਲੀ ਕਰਨ ਦੇ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਪਲਾਟਾਂ ਦੀ ਅਦਲਾ-ਬਦਲੀ ਨਾਲ ਡੀਜੀਐੱਲਐੱਲ ਅਤੇ ਜੇਐੱਸਡਬਲਿਊ-ਜੇਪੀਐੱਲ ਸੁਵਿਧਾਵਾਂ ਵਿੱਚ ਅਲੱਗ ਅਤੇ ਸੁਤੰਤਰ ਪਹੁੰਚ ਸੁਨਿਸ਼ਚਿਤ ਹੋਵੇਗੀ ਅਤੇ ਵਿਕਾਸ ਤੇ ਬਿਹਤਰ ਸੁਰੱਖਿਆ ਵਿਵਸਥਾ ਦੇ ਲਈ ਦੋਨਾਂ ਨੂੰ ਪਲਾਟਾਂ ਨੂੰ ਬਿਹਤਰ ਬਨਾਉਣ ਦੀ ਆਗਿਆ ਹੋਵੇਗੀ।ਡੀਜੀਐੱਲਐੱਲ 0.7630 ਹੈਕਟੇਅਰ ਰਕਬੇ ਦੇ 12 ਪਲਾਟ ਦੇਵੇਗਾ ਅਤੇ ਇੱਕ ਹੈਕਟੇਅਰ ਰਕਬੇ ਦੇ ਤਿੰਨ ਪਲਾਟ ਪ੍ਰਾਪਤ ਕਰੇਗਾ।

ਪਿਛੋਕੜ

ਜੇਐੱਸਡਬਲਿਊ-ਜੇਪੀਐੱਲ ਨੂੰ ਆਪਣੇ ਕਾਰਜਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਡੀਜੀਐੱਲਐੱਲ ਦੇ ਇੱਧਰ ਉਧਰ ਖਿੰਡੇ ਹੋਏ ਪਲਾਟ ਬੰਦਰਗਾਹ ਦੇ ਭੰਡਾਰਣ ਖੇਤਰ ਦੇ ਮੱਧ ਵਿੱਚ ਸਥਿਤ ਹਨ, ਜੋ ਕਸਟਮ ਅਤੇ ਬੰਦਰਗਾਹ ਦੁਆਰਾ ਅਨੁਸਰਨ ਅੰਤਰਰਾਸ਼ਟਰੀ ਬੇੜੇ ਅਤੇ ਬੰਦਰਗਾਹ ਸੁਵਿਧਾ ਸੁਰੱਖਿਆ (ISPS) ਅਤੇ ਬੰਦਰਗਾਹ ਸੁਵਿਧਾ ‘ਤੇ ਵੀ ਉਲਟ ਪ੍ਰਭਾਵ ਪਾ ਰਹੇ ਹਨ।ਡੀਜੀਐੱਲਐੱਲ ਨੂੰ ਆਪਣੇ ਲਾਈਟਹਾਊਸ ਦੇ ਭਵਿੱਖ ਦੇ ਵਿਸਥਾਰ ਦੀਆਂ ਗਤੀਵਿਧੀਆਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸਦੇ ਭੂਮੀ ਦੇ ਟੁਕੜੇ ਇੱਧਰ ਉਧਰ ਖਿੰਡੇ ਹੋਏ ਅਤੇ ਅਲੱਗ-ਥਲੱਗ ਪਏ ਹੋਏ ਹਨ ਜੋ ਕਿ ਲਾਈਟਹਾਊਸ ਦੀ ਕਾਰਵਾਈ ਨਾਲ ਜੁੜਵੇਂ ਨਹੀਂ ਹਨ। ਪ੍ਰਸਤਾਵਿਤ ਭੂਮੀ ਦੀ ਅਦਲਾ-ਬਦਲੀ ਨਾਲ ਡੀਜੀਐੱਲਐੱਲ ਅਤੇ ਜੇਐੱਸਡਬਲਿਊ-ਜੇਪੀਐੱਲ ਦੋਨਾਂ ਨੂੰ ਹੀ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਪਣੀ-ਆਪਣੀ ਕਾਰਵਾਈ ਵਿੱਚ ਕੁਸ਼ਲਤਾ ਆਏਗੀ ਅਤੇ ਆਪਣੀ-ਆਪਣੀ ਭੂਮੀ ਦਾ ਬਿਹਤਰ ਅਤੇ ਜ਼ਿਆਦਾ ਸੁਰੱਖਿਅਤ ਪ੍ਰਬੰਧ ਸੁਨਿਸ਼ਚਿਤ ਹੋਵੇਗਾ।  
                                              *****

ਏਕੇਟੀ/ਵੀਬੀਏ/ਐੱਨਟੀ