Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੰਮੂ ਵਿੱਚ ਪਕਲ ਡੁੱਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਅਤੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ

ਜੰਮੂ ਵਿੱਚ ਪਕਲ ਡੁੱਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਅਤੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ

ਜੰਮੂ ਵਿੱਚ ਪਕਲ ਡੁੱਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਅਤੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ


ਮੇਰੇ ਪਿਆਰੇ ਭਰਾਵੋ ਭੈਣੋਂ ।

ਕਾਫੀ ਪੁਰਾਣੇ-ਪੁਰਾਣੇ ਚਿਹਰੇ ਸਾਡੇ ਚਮਨ ਲਾਲ ਜੀ, ਜਿਵੇਂ ਮੈਂ ਦੇਖ ਰਿਹਾ ਹਾਂ । ਜੰਮੂ ਕਸ਼ਮੀਰ ਲਈ ਅੱਜ ਦਾ ਇਹ ਦਿਨ ਬੇਹੱਦ ਅਹਿਮ ਹੈ । ਰਾਜ ਵਿੱਚ ਇਹ ਮੇਰਾ ਅੱਜ ਚੌਥਾ ਪ੍ਰੋਗਰਾਮ ਹੈ । ਅੱਜ ਸਵੇਰ ਤੋਂ ਹੀ ਲੇਹ-ਲੱਦਾਖ ਦੇ ਉੱਚੇ-ਉੱਚੇ ਪਹਾੜਾਂ ਤੋਂ, ਕਸ਼ਮੀਰ ਦੀਆਂ ਘਾਟੀਆਂ ਤੋਂ ਹੁੰਦੇ ਹੋਏ ਹੁਣ ਜੰਮੂ ਦੀ ਤਰਾਈ ਤੱਕ, ਵਿਕਾਸ ਦੀ ਵਗਦੀ ਧਾਰਾ ਨੂੰ ਮੈਂ ਦੇਖ ਰਿਹਾ ਹਾਂ । ਅਤੇ ਇਨ੍ਹਾਂ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਮੈਂ ਲੇਟ ਵੀ ਹੋ ਗਿਆ । ਸਮੇਂ ’ਤੇ ਨਹੀਂ ਪਹੁੰਚ ਸਕਿਆ ਇਸ ਦੇ ਲਈ ਮੈਂ ਤੁਹਾਡੇ ਸਭ ਤੋਂ ਮਾਫ਼ੀ ਚਾਹੁੰਦਾ ਹਾਂ ।

ਲੇਹ ਨੂੰ ਬਾਕੀ ਭਾਰਤ ਨਾਲ ਕਨੈਕਟ ਕਰਨ ਵਾਲੀ Zojila Tunnel ਹੋਵੇ , ਬਾਂਦੀਪੋਰਾ ਦਾ ਕਿਸ਼ਨਗੰਗਾ ਪ੍ਰੋਜੈਕਟ ਹੋਵੇ ਜਾਂ ਫਿਰ ਕਿਸ਼ਤਵਾੜ ਵਿੱਚ ਚਿਨਾਬ ਨਦੀ ’ਤੇ ਬਣਨ ਵਾਲਾ Hydro Power Project, ਜੰਮੂ – ਕਸ਼ਮੀਰ ਦੀ ਖੁਸ਼ਹਾਲੀ ਦਾ ਇੱਕ ਨਵਾਂ ਦਵਾਰ ਖੁੱਲ ਰਿਹਾ ਹੈ । ਜੰਮੂ – ਕਸ਼ਮੀਰ ਦੀ ਜਲ ਧਾਰਾ ਆਉਣ ਵਾਲੇ ਸਮੇਂ ਵਿੱਚ ਇੱਥੋਂ ਦੀ ਵਿਕਾਸ ਧਾਰਾ ਨੂੰ ਰਫ਼ਤਾਰ ਦੇਣ ਵਾਲੀ ਹੈ।

ਇੱਕ ਹਾਇਡਰੋ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਾ ਤਾਂ ਦੂਜੇ ਦਾ ਨੀਂਹ ਪੱਥਰ ਰੱਖਣਾ ; ਅੱਜ ਦਾ ਇਹ ਦਿਨ ਅਨੋਖਾ ਅਤੇ ਯਾਦਗਾਰ ਦਿਨ ਬਣ ਗਿਆ । ਥੋੜ੍ਹੀ ਦੇਰ ਪਹਿਲਾਂ ਮੈਨੂੰ ਜੰਮੂ ਲਈ ਬੁਨਿਆਦੀ ਢਾਂਚੇ ਨਾਲ ਜੁੜੇ 4 ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਰਪਣ ਕਰਨ ਦਾ ਮੌਕਾ ਮਿਲਿਆ ਹੈ । ਇਸ ਵਿੱਚੋਂ ਦੋ ਮਾਤਾ ਵੈਸ਼ਣੋ ਦੇਵੀ ਨੂੰ ਸਮਰਪਿਤ ਹਨ । ਇੱਥੇ ਹੁਣੇ ਪਕਲ ਡੁਲ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ ਗਿਆ । ਇਹ ਕਿੰਨਾ ਲਾਭਕਾਰੀ ਹੋਣ ਵਾਲਾ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ, ਜਿੰਨ੍ਹੀ ਬਿਜਲੀ ਅੱਜ ਜੰਮੂ – ਕਸ਼ਮੀਰ ਵਿੱਚ ਪੈਦਾ ਹੁੰਦੀ ਹੈ ਉਸ ਦੀ ਇੱਕ ਤਿਹਾਈ ਇਸੇ ਇੱਕ ਪਾਵਰ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਹੈ ।

ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਵਿਕਾਸ ਪ੍ਰੋਗਰਾਮ ਤਹਿਤ ਬਣਾਇਆ ਜਾ ਰਿਹਾ ਹੈ । ਇੱਕ ਹਜ਼ਾਰ ਮੇਗਾਵਾਟ ਦਾ ਇਹ ਪ੍ਰੋਜੈਕਟ ਰਫ਼ਤਾਰ ਦੇ ਨਾਲ ਅੱਗੇ ਵਧਣ ਲਈ ਪੂਰੀ ਤਰ੍ਹਾਂ ਤਿਆਰ ਹੈ । 8 ਹਜ਼ਾਰ ਕਰੋੜ ਦਾ ਇਹ ਪ੍ਰੋਜੈਕਟ ਇੱਥੇ ਰੋਜ਼ਗਾਰ ਦੇ ਅਨੇਕ ਮੌਕੇ ਪੈਦਾ ਕਰਨ ਵਾਲਾ ਹੈ । ਲਗਭਗ ਢਾਈ ਹਜ਼ਾਰ ਲੋਕਾਂ ਨੂੰ ਤਾਂ ਸਿੱਧਾ-ਸਿੱਧਾ ਰੋਜ਼ਗਾਰ ਮਿਲੇਗਾ । ਇਸ ਤੋਂ ਇਲਾਵਾ ਇੱਥੋਂ ਦੇ ਕੋਈ ਸਬਜ਼ੀ ਉਗਾਉਣ ਵਾਲੇ ਹੋਣਗੇ , ਕੋਈ ਦੁੱਧ ਵੇਚਣ ਵਾਲੇ ਹੋਣਗੇ । ਹਰ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕਾਂ ਲਈ ਇੱਕ ਨਵਾਂ ਮੌਕਾ, ਨਵੇਂ ਲਾਭ ਦਾ ਮੌਕਾ ਹੋਣ ਵਾਲਾ ਹੈ ।

ਸਾਥੀਓ, ਸਾਡੀ ਸਰਕਾਰ ਦੇਸ਼ ਦੇ ਵਿਕਾਸ ਨੂੰ ਲੈ ਕੇ ਇੱਕ ਨਵੀਂ ਅਪ੍ਰੋਚ ਦੇ ਨਾਲ ਕੰਮ ਕਰ ਰਹੀ ਹੈ। ਇਹ ਅਪ੍ਰੋਚ ਹੈ Isolation to Integration. ਯਾਨੀ ਦੇਸ਼ ਦੇ ਜੋ ਵੀ ਇਲਾਕੇ, ਕਿਸੇ ਵੀ ਵਜ੍ਹਾ ਨਾਲ ਅਲੱਗ-ਥਲੱਗ ਪੈ ਗਏ, ਵਿਕਾਸ ਦੀ ਰੋਸ਼ਨੀ ਜਿੱਥੇ ਨਹੀਂ ਪਹੁੰਚ ਪਾਈ, ਉਨ੍ਹਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ । ਅਤੇ ਇਹੀ ਕਾਰਨ ਹੈ ਕਿ ਚਾਹੇ North – East ਹੋਵੇ ਜਾਂ ਫਿਰ ਜੰਮੂ ਕਸ਼ਮੀਰ, ਸਾਡਾ ਯਤਨ ਰਿਹਾ ਹੈ ਕਿ ਜਿੰਨਾ ਜ਼ਿਆਦਾ ਹੋ ਸਕੇ ਮੈਂ ਅਗਰ ਉੱਥੇ ਪਹੁੰਚ ਸਕਦਾ ਹਾਂ ਮੈਂ ਖ਼ੁਦ ਵੀ ਪਹੁੰਚਣ ਦਾ ਯਤਨ ਕਰਾਂ । ਮੈਨੂੰ ਖੁਸ਼ੀ ਹੈ । ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੂੰ ਅਜਿਹਾ ਮੌਕਾ ਮਿਲਿਆ ਹੈ ਕਿ ਨਹੀਂ ਮੈਨੂੰ ਪਤਾ ਨਹੀਂ । ਰਾਜਨੀਤਕ ਕੰਮਾਂ ਤੋਂ ਇਲਾਵਾ ਸ਼ਾਇਦ ਮੈਂ ਇੱਕ ਦਰਜਨ ਤੋਂ ਜ਼ਿਆਦਾ ਵਾਰ ਜੰਮੂ-ਕਸ਼ਮੀਰ ਆਇਆ ਹਾਂ ਪ੍ਰਾਈਮ ਮਨਿਸਟਰ ਵਜੋਂ । ਪਹਿਲਾਂ ਤਾਂ ਖੈਰ ਤੁਸੀਂ ਲੋਕਾਂ ਨੇ ਮੈਨੂੰ ਕਾਫ਼ੀ ਦਿਨ ਰੱਖਿਆ ਹੈ, ਮੇਰਾ ਲਾਲਨ – ਪਾਲਣ ਕੀਤਾ ਹੈ ਤੁਸੀਂ ਲੋਕਾਂ ਨੇ ।

ਕਨੈਕਟਿਵਿਟੀ ਤੋਂ ਡਿਵੈਲਪਮੈਂਟ ਦੇ ਨਿਯਮ ’ਤੇ ਅਸੀਂ ਕੰਮ ਕਰ ਰਹੇ ਹਾਂ । ਕਨੈਕਟਿਵਿਟੀ ਚਾਹੇ ਰਸਤਿਆਂ ਦੇ ਜਰੀਏ ਹੋਵੇ ਜਾਂ ਫਿਰ ਦਿਲਾਂ ਦੀ, ਕਿਸੇ ਵੀ ਪੱਧਰ ’ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ । ਜੰਮੂ-ਕਸ਼ਮੀਰ ਦੇ ਵਿਕਾਸ ਲਈ ਵੀ ਹਰ ਉਹ ਕਦਮ ਚੁੱਕੇ ਜਾ ਰਹੇ ਹਨ ਜੋ ਇਸ ਰਾਜ ਨੂੰ New India ਦਾ Rising Star ਬਣਾਉਣ ਦੀ ਤਾਕਤ ਰੱਖਦੇ ਹਨ । ਜਰਾ ਭਾਰਤ ਦੇ ਉਸ MAP ਦੀ ਕਲਪਨਾ ਕਰੋ, ਜਦੋਂ ਦੇਸ਼ ਦਾ ਸਰਤਾਜ ਹੀਰੇ ਦੇ ਤਾਜ ਦੀ ਤਰ੍ਹਾਂ ਚਮਕੇਗਾ ਅਤੇ ਇਹੀ ਚਮਕ ਬਾਕੀ ਦੇਸ਼ ਨੂੰ ਵਿਕਾਸ ਦਾ ਰਸਤਾ ਦਿਖਾਵੇਗੀ ।

ਭਰਾਵੋ ਅਤੇ ਭੈਣੋਂ, ਅਤੇ ਇਸ ਮਿਸ਼ਨ ਦੇ ਨਾਲ ਕੇਂਦਰ ਸਰਕਾਰ ਰਾਜ ਦੀ ਸਰਕਾਰ ਦੇ ਨਾਲ ਮਿਲ ਕੇ ਅਸੀਂ ਕੰਮਾਂ ਨੂੰ ਅੱਗੇ ਵਧਾ ਰਹੇ ਹਾਂ ਧਰਤੀ ’ਤੇ ਉਤਾਰ ਰਹੇ ਹਾਂ । ਥੋੜ੍ਹੀ ਦੇਰ ਪਹਿਲਾਂ ਹੀ ਜੰਮੂ ਸ਼ਹਿਰ ਨੂੰ ਜਾਮ ਮੁਕਤ ਕਰਨ ਦੇ ਲਈ, ਇੱਥੋਂ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਲਈ ਰਿੰਗ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ । ਅਗਲੇ 3 ਸਾਲਾਂ ਵਿੱਚ ਇਸ ਰਿੰਗ ਰੋਡ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ । ਜਦੋਂ ਇਹ ਰਿੰਗ ਰੋਡ ਬਣ ਜਾਵੇਗੀ ਤਾਂ ਤੁਸੀਂ ਸਾਰੇ ਜੰਮੂ ਵਾਸੀਆਂ ਨੂੰ ਅਤੇ ਇੱਥੇ ਆਉਣ ਵਾਲੇ ਲੱਖਾਂ ਯਾਤਰੀਆਂ ਲਈ ਇਹ ਬਹੁਤ ਵੱਡੀ ਸੁਵਿਧਾ ਹੋਵੇਗੀ ।

ਅਤੇ ਤੁਸੀਂ ਵੇਖ ਲਓ ਜੋ ਲੋਕ ਡਿਵੈਲਪਮੈਂਟ ਦੇ ਡਿਜ਼ਾਈਨ ਨੂੰ ਸਮਝਦੇ ਹਨ, ਇਹ ਕਰੀਬ 50 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬਾ ਰਿੰਗ ਰੋਡ, ਇਹ ਆਪਣੇ-ਆਪ ਵਿੱਚ ਇੱਕ ਨਵਾਂ ਜੰਮੂ ਵਸਾ ਦੇਵੇਗਾ । ਇਸ ਦੇ ਦੋਵੇਂ ਪਾਸੇ ਇੱਕ ਨਵਾਂ ਜੰਮੂ ਵੱਸ ਜਾਵੇਗਾ । ਯਾਨੀ ਕਿਸ ਤਰ੍ਹਾਂ ਨਾਲ expansion ਹੋਵੇਗਾ, ਵਿਕਾਸ ਕਿਵੇਂ ਹੋਵੇਗਾ, ਮੈਂ ਭਲੀ ਭਾਂਤੀ ਇਸ ਨੂੰ ਦੇਖ ਸਕਦਾ ਹਾਂ । ਇਸ ਨਾਲ ਜੰਮੂ ਸ਼ਹਿਰ ਦੇ ਅੰਦਰ ਅਤੇ ਉਸ ਦੇ ਆਸ ਪਾਸ ਲੱਗਣ ਵਾਲਾ ਟ੍ਰੈਫਿਕ ਜਾਮ ਤਾਂ ਘੱਟ ਹੋਣਾ ਹੀ ਹੋਣਾ ਹੈ, ਇੰਨਾ ਹੀ ਨਹੀਂ ਇਹ ਰਿੰਗ ਰੋਡ ਪੁੰਛ, ਰਾਜ਼ੌਰੀ, ਨੌਸ਼ੇਰਾ ਅਤੇ ਅਖਨੂਰ ਖੇਤਰ ਦੇ ਸੀਮਾਵਰਤੀ ਅਤੇ ਸਾਮਰਿਕ ਖੇਤਰਾਂ ਵਿੱਚ ਵੀ ਭਾਰੀ ਮਸ਼ੀਨਰੀ ਲੈ ਜਾਣ ਵਾਲੇ ਮਿਲਟਰੀ ਵਾਹਨਾਂ ਦੇ ਟ੍ਰਾਂਸਪੋਰਟ ਨੂੰ ਵੀ ਬਹੁਤ ਆਸਾਨ ਬਣਾਵੇਗਾ।

ਸਾਥੀਓ, ਤੁਹਾਡਾ ਇਹ ਜੰਮੂ ਸ਼ਹਿਰ Smart City ਮਿਸ਼ਨ ਦੇ ਤਹਿਤ ਚੁਣਿਆ ਗਿਆ ਹੈ । ਇੱਥੇ Traffic ਤੋਂ ਲੈ ਕੇ Sewage ਤੱਕ , Smart ਵਿਵਸਥਾਵਾਂ ਤਿਆਰ ਹੋ ਰਹੀਆਂ ਹਨ । ਰਾਜ ਸਰਕਾਰ ਇਸ ਕੰਮ ਵਿੱਚ ਜੁਟੀ ਹੈ । ਕੇਂਦਰ ਤੋਂ ਇਸ ਕੰਮ ਲਈ ਪੈਸਾ ਵੀ ਮਨਜੂਰ ਕੀਤਾ ਜਾ ਚੁੱਕਿਆ ਹੈ ।

ਭਰਾਵੋਂ ਅਤੇ ਭੈਣੋਂ, ਵਿਕਾਸ ਲਈ ਸਾਡਾ ਪੂਰਾ ਫੋਕਸ ਬੁਨਿਆਦੀ ਢਾਂਚੇ ’ਤੇ ਹੈ – Highway ਹੋਵੇ, Railways ਹੋਵੇ , Waterways ਹੋਵੇ, i – Ways ਹੋਵੇ, Roadways ਹੋਵੇ, ਇਹ ਸਾਰੀਆਂ 21ਵੀਂ ਸਦੀ ਦੀਆਂ ਜਰੂਰਤਾਂ ਹਨ । ਸਰਕਾਰ ਦੀ ਸੋਚ ਸਪੱਸ਼ਟ ਹੈ, ਅਗਰ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਜੀਵਨ ਪੱਧਰ ਉੱਪਰ ਚੁੱਕਣਾ ਹੈ ਤਾਂ ਪਹਿਲਾਂ ਉਸ ਨੂੰ ਸਰਲ ਅਤੇ ਸੁਗਮ ਬਣਾਉਣਾ ਹੋਵੇਗਾ । ਦੂਜੇ ਸ਼ਬਦਾਂ ਵਿੱਚ ਇਸ ਨੂੰ Smart ਪ੍ਰਬੰਧਾਂ ਦਾ ਨਾਮ ਵੀ ਤੁਸੀਂ ਦੇ ਸਕਦੇ ਹੋ । ਇਸੇ ਸੋਚ ਦਾ ਨਤੀਜਾ ਹੈ ਕਿ ਅੱਜ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਦਾ ਜਾਲ, ਬਹੁਤ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ।

ਜੰਮੂ ਕਸ਼ਮੀਰ ਹੋਵੇ, ਪੱਛਮ ਭਾਰਤ ਹੋਵੇ ਜਾਂ ਫਿਰ ਨਾਰਥ ਈਸਟ ਹੋਵੇ, ਦੇਸ਼ ਨੂੰ Highways ਦੀ ਲੜੀ ਵਿੱਚ ਪਰੋਣ ਦਾ ਇਹ ਪ੍ਰੋਜੈਕਟ ਹੈ । ਇਸ ਸਾਲ ਦੇ ਬਜਟ ਵਿੱਚ ਇਸ ਯੋਜਨਾ ਦੇ ਤਹਿਤ ਬਣਨ ਵਾਲੇ ਲਗਭਗ 35 ਹਜ਼ਾਰ ਕਿਲੋਮੀਟਰ ਰੋਡ ਲਈ 5 ਹਜ਼ਾਰ ਕਰੋੜ ਤੋਂ ਅਧਿਕ ਦੀ ਵਿਵਸਥਾ ਇਸ ਬਜਟ ਵਿੱਚ ਕੀਤੀ ਗਈ ਹੈ । ਜੰਮੂ – ਕਸ਼ਮੀਰ ਵਿੱਚ ਵੀ ਇਸ ਯੋਜਨਾ ਦੇ ਤਹਿਤ ਲਗਭਗ two thousand seven hundred ਕਰੋੜ ਰੁਪਏ ਖਰਚ ਕੀਤੇ ਜਾਣਗੇ ।

ਭਰਾਵੋ ਅਤੇ ਭੈਣੋਂ, ਜੰਮੂ ਕਸ਼ਮੀਰ ਵਿੱਚ, ਇੱਥੇ ਵੀ ਹਾਈਵੇ ਦੇ ਅਨੇਕ ਪ੍ਰੋਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਜੰਮੂ ਨੂੰ ਸ੍ਰੀਨਗਰ ਅਤੇ ਦੇਸ਼ ਦੇ ਦੂਜੇ ਹਿੱਸੇ ਨਾਲ ਜੋੜਨ ਵਾਲੇ ਹਜ਼ਾਰਾਂ ਕਰੋੜ ਦੇ ਕਈ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਅਤੇ ਕੁਝ ਅਜਿਹੇ ਹਨ ਜਿਨ੍ਹਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ । ਜੰਮੂ – ਪੁੰਛ, ਊਧਮਪੁਰ- ਰਾਮਬਨ, ਰਾਮਬਨ-ਬਨਿਹਾਲ, ਸ੍ਰੀਨਗਰ – ਬਨਿਹਾਲ ਅਤੇ ਕਾਜ਼ੀਗੁੰਡ – ਬਨਿਹਾਲ ਜਿਹੇ ਕਈ ਹਾਈਵੇ ਪ੍ਰੋਜੈਕਟ, ਅੱਜ ਉਸ ’ਤੇ ਕੰਮ ਚੱਲ ਰਿਹਾ ਹੈ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਲਈ Life Line ਸਾਬਤ ਹੋਣ ਵਾਲੇ ਹਨ । ਲਗਭਗ 15 ਹਜ਼ਾਰ ਕਰੋੜ ਰੁਪਏ ਇਨ੍ਹਾਂ ਸੜਕਾਂ ’ਤੇ ਖਰਚ ਕੀਤੇ ਜਾਣੇ ਹਨ । ਇਸ ਤੋਂ ਇਲਾਵਾ ਪਿੰਡਾਂ ਨੂੰ ਪ੍ਰਧਾਨ ਮੰਤਰੀ ਪੇਂਡੂ ਗ੍ਰਾਮੀਣ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ । ਬੀਤੇ ਦੋ ਸਾਲਾਂ ਵਿੱਚ ਲਗਭਗ ਇੱਕ ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਇਸ ਯੋਜਨਾ ਤਹਿਤ ਬਣਾਈਆਂ ਜਾ ਚੁੱਕੀਆਂ ਹਨ । ਜੰਮੂ-ਕਸ਼ਮੀਰ ਦੇ ਪਿੰਡਾਂ ਵਿੱਚ ਵੀ ਬੀਤੇ ਦੋ ਸਾਲ ਵਿੱਚ ਸਾਢੇ ਤਿੰਨ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀਆਂ ਸੜਕਾਂ ਬਣਾਈਆਂ ਗਈਆਂ ਹਨ ।

ਸਾਥੀਓ, ਜੰਮੂ-ਕਸ਼ਮੀਰ ਲਈ ਟੂਰਿਜ਼ਮ ਆਮਦਨੀ ਦਾ ਇੱਕ ਬਹੁਤ ਵੱਡਾ ਸਰੋਤ ਹੈ। ਵਿਸ਼ੇਸ਼ ਤੌਰ ’ਤੇ ਇੱਥੇ ਆਸਥਾ ਨਾਲ ਜੁੜੇ ਵੱਡੇ ਸਥਾਨ ਹਨ । ਬਾਬਾ ਬਰਫਾਨੀ ਹੋਣ ਜਾਂ ਫਿਰ ਮਾਤਾ ਰਾਣੀ ਦਾ ਦਰਬਾਰ, ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇੱਥੇ ਜੁੱਟਦੇ ਹਨ । ਆਸਥਾ ਨਾਲ ਓਤ-ਪ੍ਰੋਤ ਸ਼ਰਧਾਲੂਆਂ ਨੂੰ ਸੁਵਿਧਾਵਾਂ ਮਿਲਣ ਅਤੇ ਇੱਥੋਂ ਦੀ ਜਨਤਾ ਨੂੰ ਰੋਜ਼ਗਾਰ ਦੇ ਮੌਕੇ ਮਿਲਣ, ਇਸ ਦੇ ਲਈ ਅਨੇਕ ਯਤਨ ਸਰਕਾਰ ਕਰ ਰਹੀ ਹੈ ।

ਅੱਜ ਕਟਰਾ ਵਿੱਚ ਮਾਤਾ ਦੇ ਦਰਬਾਰ ਤੱਕ ਰੇਲ ਪਹੁੰਚ ਗਈ ਹੈ । ਪ੍ਰਧਾਨ ਮੰਤਰੀ ਬਣਨ ਤੋਂ ਤੁਰੰਤ ਬਾਅਦ ਹੀ ਮੈਨੂੰ ਇਸ ਰੇਲ ਰੂਟ ਦਾ ਲੋਕਾਰਪਣ ਕਰਨ ਦਾ ਮੌਕਾ ਮਿਲਿਆ ਸੀ । ਇਸ ਰੇਲ ਰੂਟ ਤੋਂ ਮਾਤਾ ਦੇ ਭਗਤਾਂ ਨੂੰ ਬਹੁਤ ਸੁਵਿਧਾ ਮਿਲੀ ਹੈ । ਅਸੀਂ ਇੱਥੇ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ , ਇਹੀ ਕਾਰਨ ਹੈ ਕਿ ਅੱਜ ਦੋ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ । ਇੱਕ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਇੱਕ ਵਿਕਲਪਿਕ ਰਸਤਾ ਹੈ ਤਾਂ ਦੂਜਾ ਮਾਤਾ ਦੇ ਦਵਾਰ ਤੱਕ ਸਮਾਨ ਪਹੁੰਚਾਉਣ ਲਈ ਰੋਪਵੇ ।
ਸਾਥੀਓ, ਮਾਤਾ ਦੇ ਦਰਸ਼ਨ ਲਈ ਹੁਣ ਸ਼ਰਧਾਲੂ ਤਾਰਾਕੋਟਾ ਰਸਤੇ ਤੋਂ ਵੀ ਜਾ ਸਕਣਗੇ । ਕਟਰਾ ਅਤੇ ਅਰਧਕੁੰਵਾਰੀ ਦਰਮਿਆਨ ਪੈਦਲ ਚਲਣ ਵਾਲੇ ਸ਼ਰਧਾਲੂਆਂ ਲਈ ਇਹ ਵਿਕਲਪਿਕ ਪੈਦਲ ਰਸਤਾ ਹੈ। ਇਸ ਨਾਲ ਭੀੜਭਾੜ ਤੋਂ ਵੀ ਛੁਟਕਾਰਾ ਮਿਲੇਗਾ । ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਸ ਰਸਤੇ ਨੂੰ ਡੇਢ ਕਿਲੋਮੀਟਰ ਦੇ ਲਿੰਕ ਰੋਡ ਰਾਹੀਂ ਮੌਜੂਦਾ ਪੈਦਲ ਰਸਤੇ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਪੈਦਲ ਯਾਤਰੀ ਮੰਦਰ ਤੱਕ ਯਾਤਰਾ ਕਰਨ ਲਈ ਦੋਹਾਂ ਉਪਲੱਬਧ ਰਸਤਿਆਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਣ। ਮਾਤਾ ਰਾਣੀ ਦੇ ਭਗਤਾਂ ਲਈ ਇਹ ਪੂਰੀ ਤਰ੍ਹਾਂ ਨਾਲ ਸੁਖਦ ਅਤੇ ਸੁਰੱਖਿਅਤ ਰਸਤਾ ਹੈ । ਜਿਸ ਵਿੱਚ ਉਨ੍ਹਾਂ ਦੀ ਹਰ ਸੁਵਿਧਾ ਦਾ ਧਿਆਨ ਰੱਖਿਆ ਗਿਆ ਹੈ ।

ਸਾਥੀਓ, ਵਿਕਲਪਿਕ ਰਸਤੇ ਦੇ ਇਲਾਵਾ ਮਾਤਾ ਦੇ ਦਵਾਰ ਤੱਕ Material Ropeway ਦੇ ਉਦਘਾਟਨ ਦਾ ਵੀ ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ । ਇਸ Material Ropeway ਦੇ ਸਹਾਰੇ ਮਾਲ ਦੀ ਢੁਆਈ ਕਿਤੇ ਜ਼ਿਆਦਾ ਅਸਾਨ ਹੋਵੇਗੀ । Shri Mata Vaishno Devi Shrine Board ਇਨ੍ਹਾਂ ਅਨੂਠੀਆਂ ਸੁਵਿਧਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਕੇ ਯਾਤਰੀਆਂ ਲਈ ਅਸਾਨੀ ਨਾਲ ਖਾਨ-ਪਾਨ ਦੀਆਂ ਸੁਵਿਧਾਵਾਂ ਉਪਲੱਬਧ ਕਰਾ ਸਕੇਗਾ । ਮੰਦਰ ਦੇ ਕੋਲ ਕੂੜੇ ਦੇ ਪ੍ਰਬੰਧਨ ਵਿੱਚ ਵੀ ਇਸ ਰੋਪਵੇ ਤੋਂ ਵੱਡੀ ਮਦਦ ਮਿਲਣ ਵਾਲੀ ਹੈ । ਕਟਰਾ ਤੋਂ ਮੰਦਰ ਤੱਕ ਸਮਾਨ ਜਾਵੇਗਾ ਅਤੇ ਉੱਥੇ ਤੋਂ ਵਾਪਸੀ ਵਿੱਚ ਕੂੜੇ ਨੂੰ ਲਿਆਂਦਾ ਜਾਵੇਗਾ ।

ਸਾਥੀਓ, ਮਟੀਰਿਅਲ ਰੋਪਵੇ ਦੀ ਤਰਜ਼ ’ਤੇ ਯਾਤਰੀਆਂ ਲਈ ਵੀ ਅਜਿਹੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । 60 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਭਵਨ- ਭੈਰੋਂ ਘਾਟੀ ਬਹੁਤ ਹੀ ਜਲਦ ਪੂਰਾ ਹੋਣ ਵਾਲਾ ਹੈ । ਇਸ Ropeway ਦੀ ਸਮਰੱਥਾ ਪ੍ਰਤੀ ਘੰਟਾ 800 ਲੋਕਾਂ ਨੂੰ ਲੈ ਜਾਣ ਦੀ ਹੋਵੇਗੀ । ਇਸ ਤੋਂ ਬਜੁਰਗ ਅਤੇ ਦਿੱਵਿਯਾਂਗ ਸ਼ਰਧਾਲੂਆਂ ਨੂੰ ਇੱਕ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ । ਜਦੋਂ ਇਹ ਰੋਪਵੇ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ, ਤਾਂ ਇੱਕ ਵਾਰ ਵਿੱਚ 3 ਮਿੰਟ ਦੇ ਅੰਦਰ 40 – 45 ਵਿਅਕਤੀਆਂ ਨੂੰ ਲੈ ਜਾਇਆ ਜਾ ਸਕੇਗਾ । ਇਸ Ropeway ਸਿਸਟਮ ਵਿੱਚ ਦਿੱਲੀ ਮੈਟਰੋ ਦੀ ਤਰਜ਼ ’ਤੇ ਆਟੋਮੇਟੇਡ ਟਿਕਟਿੰਗ ਸਿਸਟਮ ਵੀ ਹੋਵੇਗਾ । ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਸ਼ਰਾਈਨ ਬੋਰਡ ਜਿਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਉਸ ਦੇ ਲਈ ਮੈਂ ਉਸ ਦੇ ਪ੍ਰਧਾਨ ਜੀ ਨੂੰ ਅਤੇ ਉਸ ਦੀ ਪੂਰੀ ਟੀਮ ਨੂੰ ਦਿਲ ਤੋਂ ਬਹੁਤ – ਬਹੁਤ ਵਧਾਈ ਦਿੰਦਾ ਹਾਂ ।

ਭਰਾਵੋ ਅਤੇ ਭੈਣੋਂ, ਜੰਮੂ – ਕਸ਼ਮੀਰ ਵਿੱਚ ਬੁਨਿਆਦੀ ਢਾਂਚੇ ਨਾਲ ਟੂਰਿਜ਼ਮ ਵਧੇਗਾ ਅਤੇ ਟੂਰਿਜ਼ਮ ਨਾਲ ਰੋਜ਼ਗਾਰ ਵਧੇਗਾ । ਲੇਕਿਨ ਰੋਜ਼ਗਾਰ ਲਈ ਸਿੱਖਿਆ ਅਤੇ ਹੁਨਰ ਵਿਕਾਸ ਦਾ ਰੋਲ ਅਹਿਮ ਹੈ । ਕੇਂਦਰ ਸਰਕਾਰ ਨੇ ਰਾਜ ਵਿੱਚ ਸਿੱਖਿਆ ਨਾਲ ਜੁੜੇ ਵੱਡੇ ਸੰਸਥਾਨਾਂ ਨੂੰ ਮਨਜ਼ੂਰੀ ਦਿੱਤੀ ਹੈ । ਜੰਮੂ ਵਿੱਚ ਬਣਨ ਵਾਲਾ IIM ਹੋਵੇ ਜਾਂ ਫਿਰ IIT ਹੋਵੇ, ਇਹ ਸੰਸਥਾਨ ਰਾਜ ਲਈ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਹਨ। ਇਸ ਤੋਂ ਇਲਾਵਾ ਜੰਮੂ – ਕਸ਼ਮੀਰ ਦੇ 16 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਤਿਸ਼ਠਿਤ Universities ਅਤੇ Colleges ਵਿੱਚ ਪੜ੍ਹਾਈ ਲਈ Scholarship ਦਿੱਤੀ ਗਈ ਹੈ ।

ਭਰਾਵੋ ਅਤੇ ਭੈਣੋਂ, ਮਹਿਲਾ ਸਸ਼ਕਤੀਕਰਨ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ । ਬੀਤੇ ਚਾਰ ਸਾਲਾਂ ਵਿੱਚ ਅਜਿਹੀਆਂ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ, ਜਿਸ ਦੇ ਨਾਲ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤਾਕਤ ਮਿਲੀ ਹੈ । ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਦੇਸ਼ਭਰ ਵਿੱਚ ਲਗਭਗ ਸਾਢੇ 9 ਕਰੋੜ ਮਹਿਲਾ ਉੱਦਮੀਆਂ ਨੇ ਛੋਟੇ – ਛੋਟੇ ਕਾਰੋਬਾਰਾਂ ਲਈ ਬਿਨਾਂ ਗਾਰੰਟੀ ਦਾ ਕਰਜ਼ਾ ਪ੍ਰਾਪਤ ਕੀਤਾ ਹੈ । ਇਸ ਵਿੱਚ ਜੰਮੂ ਕਸ਼ਮੀਰ ਦੀਆਂ 50 ਲੱਖ ਤੋਂ ਅਧਿਕ ਮਹਿਲਾਵਾਂ ਵੀ ਸ਼ਾਮਲ ਹਨ ।
ਇਸੇ ਤਰ੍ਹਾਂ ਉੱਜਵਲਾ ਯੋਜਨਾ ਦੇ ਤਹਿਤ ਸਰਕਾਰ ਦੇਸ਼ ਦੀਆਂ ਗ਼ਰੀਬ ਮਾਤਾਵਾਂ ਅਤੇ ਭੈਣਾਂ ਨੂੰ ਧੂਆਂ ਮੁਕਤ ਰਸੋਈ ਦੇਣ ਦਾ ਯਤਨ ਕਰ ਰਹੀ ਹੈ । ਕਲੀਨ ਕੁਕਿੰਗ – ਵਿਸ਼ੇਸ਼ ਰੂਪ ਨਾਲ ਪਿੰਡ ਦੀਆਂ ਮਾਵਾਂ – ਭੈਣਾਂ, ਦਲਿਤ ਹੋਣ, ਵੰਚਿਤ ਹੋਣ, ਪਿਛੜੇ ਹੋਣ, ਅਜਿਹੇ ਸਾਰੇ ਸਮਾਜਾਂ ਤੋਂ ਆਉਣ ਵਾਲੀਆਂ ਮਾਤਾਵਾਂ-ਭੈਣਾਂ ਲਈ ਇਹ ਯੋਜਨਾ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੀ ਹੈ । ਦੇਸ਼ ਭਰ ਵਿੱਚ ਜਿੱਥੇ ਲਗਭਗ 4 ਕਰੋੜ ਮੁਫ਼ਤ ਵਿੱਚ ਐੱਲਪੀਜੀ ਕਨੈਕਸ਼ਨ ਦਿੱਤੇ ਗਏ ਹਨ, ਉੱਥੇ ਹੀ ਜੰਮੂ – ਕਸ਼ਮੀਰ ਵਿੱਚ ਵੀ ਸਾਢੇ 4 ਲੱਖ ਤੋਂ ਅਧਿਕ ਮਾਵਾਂ- ਭੈਣਾਂ ਦੀ ਰਸੋਈ ਤੱਕ ਵੀ ਉੱਜਵਲਾ ਪਹੁੰਚ ਚੁੱਕੀ ਹੈ ।

ਸਾਥੀਓ, ਸਵੱਛ ਭਾਰਤ ਅਭਿਆਨ ਦੇ ਤਹਿਤ ਪੂਰੇ ਦੇਸ਼ ਨੂੰ ਖੁੱਲੇ ਵਿੱਚ ਪਖ਼ਾਨਿਆਂ ਤੋਂ ਮੁਕਤ ਕਰਨ ਦਾ ਅਭਿਆਨ ਚਲਾਇਆ ਗਿਆ ਹੈ । ਇਹ ਸਿਰਫ਼ ਸਵੱਛਤਾ ਨਾਲ ਜੁੜਿਆ ਮਾਮਲਾ ਨਹੀਂ ਹੈ ਸਗੋਂ ਇਹ ਮਹਿਲਾਵਾਂ ਦੇ ਸਨਮਾਨ ਦਾ ਵੀ ਵਿਸ਼ਾ ਹੈ । ਜੰਮੂ-ਕਸ਼ਮੀਰ ਦੀਆਂ ਮਾਵਾਂ – ਭੈਣਾਂ ਇਸ ਅਭਿਆਨ ਨੂੰ ਲੈ ਕੇ ਕਿੰਨੀਆਂ ਜਾਗਰੂਕ ਹਨ, ਇਸ ਦੀ ਇੱਕ ਮਿਸਾਲ ਹਾਲ ਵਿੱਚ ਹੀ ਦੇਸ਼ ਅਤੇ ਦੁਨੀਆ ਨੇ ਦੇਖੀ । ਮੈਂ ਖ਼ੁਦ ਮੀਡੀਆ ਵਿੱਚ ਉਧਮਪੁਰ ਦੀ 87 ਸਾਲ ਦੀ ਬਜ਼ੁਰਗ ਮਾਤਾ ਦੇ ਹੌਂਸਲੇ ਨੂੰ ਦੇਖਿਆ । ਇਹ ਮਾਤਾ ਇਸ ਉਮਰ ਵਿੱਚ ਖ਼ੁਦ ਇੱਕ-ਇੱਕ ਇੱਟ ਨੂੰ ਗਾਰੇ ਨਾਲ ਜੋੜ ਕੇ ਟਾਇਲਟ ਬਣਾਉਣ ਵਿੱਚ ਜੁਟੀ ਸੀ । ਨਾ ਕਿਸੇ ਦੀ ਮਦਦ ਨਾ ਕੋਈ ਔਜ਼ਾਰ, ਬਸ ਇੱਕ ਹੀ ਧੁਨ ਹੈ, ਸਵੱਛਤਾ ਦੇ ਅਭਿਆਨ ਨਾਲ ਜੁੜਣ ਦੀ।

ਸਾਥੀਓ, ਅਜਿਹੇ ਯਤਨ ਜਦੋਂ ਹੁੰਦੇ ਹਨ ਤਾਂ ਹੌਂਸਲਾ ਅਤੇ ਸਾਹਸ ਅਨੇਕ ਗੁਣਾ ਵੱਧ ਜਾਂਦਾ ਹੈ । ਕਿਤੇ 5 ਸਾਲ ਦੀਆਂ ਬੱਚੀਆਂ ਇਸ ਅਭਿਆਨ ਨਾਲ ਜੁੜ ਰਹੀਆਂ ਹਨ ਤਾਂ ਕਿਤੇ 87 ਸਾਲ ਦੀਆਂ ਮਾਵਾਂ ਜੁੜ ਰਹੀਆਂ ਹਨ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਵੱਛਤਾ ਅਤੇ ਸਨਮਾਨ ਦੀ ਭਾਵਨਾ ਕਿੰਨੀ ਡੂੰਘੀ ਹੈ । ਇਹੀ ਕਾਰਨ ਹੈ ਕਿ ਹੁਣ ਤੱਕ ਗ੍ਰਾਮੀਣ ਸਫ਼ਾਈ ਦਾ ਦਾਇਰਾ 80% ਤੋਂ ਵੀ ਅਧਿਕ ਹੋ ਚੁੱਕਾ ਹੈ । ਜੰਮੂ-ਕਸ਼ਮੀਰ ਵਿੱਚ ਵੀ ਇਸ ਯੋਜਨਾ ਦੇ ਤਹਿਤ ਲਗਭਗ ਸਾਢੇ 8 ਲੱਖ ਘਰਾਂ ਵਿੱਚ ਪਖਾਨੇ ਬਣਾਏ ਗਏ ਹਨ ।

ਸਾਥੀਓ, ਮਹਿਲਾਵਾਂ ਦਾ ਆਰਥਿਕ ਅਤੇ ਸਾਮਾਜਿਕ ਸਸ਼ਕਤੀਕਰਨ ਤਦ ਤੱਕ ਅਧੂਰਾ ਰਹੇਗਾ ਜਦੋਂ ਤੱਕ Skill Development ’ਤੇ ਧਿਆਨ ਨਹੀਂ ਦਿੱਤਾ ਜਾਵੇਗਾ । ਇਹੀ ਕਾਰਨ ਹੈ ਕਿ ਜੰਮੂ – ਕਸ਼ਮੀਰ ਦੀਆਂ ਮਹਿਲਾਵਾਂ ਦੇ ਹੁਨਰ ਵਿਕਾਸ ਲਈ ਵੀ ਅਨੇਕ ਤਰ੍ਹਾਂ ਨਾਲ ਯਤਨ ਕੀਤੇ ਜਾ ਰਹੇ ਹਨ । ਲਗਭਗ 5 ਹਜ਼ਾਰ ਔਰਤਾਂ ਨੂੰ Handicrafts , Tailoring , Agriculture ਅਤੇ ਸਬੰਧਤ ਕਿੱਤਿਆਂ ਲਈ ਸਿਖਲਾਈ ਦਿੱਤੀ ਗਈ ਹੈ ।

ਭਰਾਵੋ ਅਤੇ ਭੈਣੋ, ਦੋ ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀ ਉਦੋਂ ਮੈਂ ਇੱਥੋਂ ਦੇ ਨੌਜਵਾਨਾਂ ਨਾਲ, ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਜੋ ਵੀ ਯੋਜਨਾਵਾਂ ਚਲਾ ਰਹੀ ਹੈ ਉਨ੍ਹਾਂ ਦਾ ਫਾਇਦਾ ਉਠਾਓ । ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਥੋਂ ਦੇ ਨੌਜਵਾਨਾਂ ਨੇ ਇਨ੍ਹਾਂ ਯੋਜਨਾਵਾਂ ਦਾ ਭਰਪੂਰ ਲਾਭ ਉਠਾਇਆ ਹੈ ।

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਰਾਜ ਵਿੱਚ ਲਗਭਗ 20 ਲੱਖ ਲੋਕਾਂ ਨੇ ਬੈਂਕ ਵਿੱਚ ਖਾਤੇ ਖੁਲ੍ਹਵਾਏ ਹਨ । ਇਨ੍ਹਾਂ ਖ਼ਾਤਿਆਂ ਵਿੱਚ ਅੱਜ ਦੀ ਤਾਰੀਖ ਵਿੱਚ ਲਗਭਗ eight hundred ਕਰੋੜ ਰੁਪਏ ਜਮਾਂ ਹਨ, ਮੈਂ ਸਿਰਫ਼ ਜਮੂੰ – ਕਸ਼ਮੀਰ ਦੀ ਗੱਲ ਕਰ ਰਿਹਾ ਹਾਂ । Un – organised Sector ਵਿੱਚ ਕੰਮ ਕਰਨ ਵਾਲੇ ਜੋ ਮੇਰੇ ਮਜਦੂਰ ਭਰਾ-ਭੈਣਾਂ ਹਨ ਉਨ੍ਹਾਂ ਦੇ ਲਈ ਬਣਾਈ ਗਈ ਅਟਲ ਪੈਨਸ਼ਨ ਯੋਜਨਾ ਵਿੱਚ ਇੱਥੋਂ ਦੇ 40 ਹਜ਼ਾਰ ਤੋਂ ਅਧਿਕ ਲੋਕ ਜੁੜੇ ਹਨ । ਘੱਟ ਪ੍ਰੀਮੀਅਮ ਵਾਲੀਆਂ ਦੋ ਜੀਵਨ ਬੀਮਾ ਯੋਜਨਾਵਾਂ ਜੋ ਸਰਕਾਰ ਚਲਾ ਰਹੀ ਹੈ , ਉਸ ਨਾਲ ਰਾਜ ਦੇ ਲਗਭਗ 9 ਲੱਖ ਲੋਕ ਜੁੜੇ ਹਨ । ਇਨ੍ਹਾਂ ਯੋਜਨਾਵਾਂ ਦੇ ਮਾਧਿਅਮ ਨਾਲ ਲਗਭਗ ਤਿੰਨ ਕਰੋੜ ਦੀ ਕਲੇਮ ਰਕਮ ਵੀ ਦਿੱਤੀ ਗਈ ਹੈ ।

ਸਾਥੀਓ, ਇੱਥੋਂ ਦੇ ਨੌਜਵਾਨ ਫੌਜ ਵਿੱਚ ਭਰਤੀ ਲਈ ਹਮੇਸ਼ਾ ਅੱਗੇ ਰਹੇ ਹਨ । ਪਰੰਪਰਾ ਦੇ ਮੁਤਾਬਕ ਹੀ ਸੁਰੱਖਿਆ ਬਲਾਂ ਵਿੱਚ ਇਸ ਰਾਜ ਦੇ ਨੌਜਵਾਨਾਂ ਨੂੰ ਬਹੁਤ ਸਾਰੇ ਮੌਕੇ ਉਪਲੱਬਧ ਕਰਾਏ ਜਾ ਰਹੇ ਹਨ । Army , Central Armed forces , Police Forces , India Reserve Battalions ਵੱਲੋਂ ਚਲਾਈਆਂ ਗਈਆਂ ਇਹ special recruitment drives ਵਿੱਚ 20 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਗਈਆਂ ਹਨ ।

ਸਾਥੀਓ , ਇਹ ਡੋਗਰਿਆਂ ਦੀ ਧਰਤੀ ਹੈ , ਇਹ ਬਹਾਦਰਾਂ ਦੀ ਭੂਮੀ ਹੈ । ਇੱਥੇ ਬਹਾਦਰੀ ਵੀ ਹੈ , ਸੰਜਮ ਵੀ ਹੈ , ਤਾਂ ਇੱਥੇ ਮਧੁਰ ਸੰਗੀਤ ਵੀ ਹੈ । ਇੱਥੇ ਬਾਸਮਤੀ ਦੇ ਖੇਤਾਂ ਤੋਂ ਆਉਂਦੀ ਖੁਸ਼ਬੂ ਵੀ ਹੈ, ਤਾਂ ਆਧੁਨਿਕ ਕਲ ਕਾਰਖਾਨੀਆਂ ਦੀ ਗੁੰਜਾਇਸ਼ ਵੀ ਪਈ ਹੈ । ਸਾਡਾ ਸੰਕਲਪ ਵੀ ਮਜ਼ਬੂਤ ਹੈ ਅਤੇ ਰਸਤਾ ਵੀ ਠੀਕ ਹੈ ।

ਮੈਨੂੰ ਰੱਤੀ ਭਰ ਵੀ ਸ਼ੱਕ ਨਹੀਂ ਕਿ ਮਾਂ ਵੈਸ਼ਣੋ ਦੇ ਅਸ਼ੀਰਵਾਦ ਨਾਲ, ਅਤੇ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਇਹ ਰਾਜ ਵਿਕਾਸ ਦੀਆਂ ਨਵੀਆਂ ਉਂਚਾਈਆਂ ਨੂੰ ਛੂ ਕੇ ਰਹੇਗਾ, ਸਿੱਧੀ ਪ੍ਰਾਪਤ ਕਰਕੇ ਰਹੇਗਾ ।

ਧੰਨਵਾਦ ।

***

ਅਤੁਲ ਤਿਵਾਰੀ / ਸ਼ਾਹਬਾਜ਼ ਹਸੀਬੀ / ਨਿਰਮਲ ਸ਼ਰਮਾ