ਪੀਐੱਮਇੰਡੀਆ
ਯੂਅਰ ਐਕਸੀਲੈਂਸੀ ਸ਼੍ਰੀ ਇਮੋਮਲੀ ਰਹਮੌਨ (Mr. Emomali Rahmon)
ਰਾਸ਼ਟਰਪਤੀ, ਗਣਤੰਤਰ ਤਾਜਿਕਸਤਾਨ,
ਦੇਵੀਓ ਤੇ ਸੱਜਣੋ,
ਦੋਸਤੋ
ਅੱਜ ਮੈਂ ਅਤੇ ਰਾਸ਼ਟਰਪਤੀ ਰਹਮੌਨ ਦੋਵਾਂ ਨੇ ਬਹੁਤ ਲਾਹੇਵੰਦ ਗੱਲਾਂ ਬਾਤਾਂ ਕੀਤੀਆਂ ਹਨ ਜਿਨ੍ਹਾਂ ਦੌਰਾਨ ਅਸੀਂ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਭਾਈਵਾਲੀ ਸਮੇਤ ਵੱਖੋ ਵੱਖ ਖੇਤਰਾਂ ਵਿੱਚ ਕੀਤੀ ਪ੍ਰਗਤੀ ਦਾ ਜਾਇਜ਼ਾ ਲਿਆ|ਭਾਰਤ ਅਤੇ ਤਾਜਿਕਸਤਾਨ ਇੱਕ ਅਜਿਹੇ ਗਵਾਂਢ ਵਿੱਚ ਰਹਿੰਦੇ ਹਨ ਜਿੱਥੇ ਦੋਵਾਂ ਨੂੰ ਸੁਰੱਖਿਆ ਨਾਲ ਸਬੰਧਤ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਦਹਿਸ਼ਤਗਰਦੀ ਦਾ ਖ਼ਤਰਾ ਸਿਰ| ਸਾਨੂੰ ਦੋਵਾਂ ਮੁਲਕਾਂ ਨੂੰ ਹੀ ਦਰਪ੍ਹੇ ਨਹੀਂ ਸਗੋਂ ਇਹ ਤਾਂ ਪੂਰੇ ਖਿੱਤੇ `ਤੇ ਮੰਡਰਾ ਰਿਹਾ ਹੈ|ਲਿਹਾਜ਼ਾ ਦਹਿਸ਼ਤਗਰਦੀ ਨਾਲ ਦੋ ਹੱਥ ਕਰਨਾ ਸਾਡੇ ਆਪਸੀ ਸਹਿਯੋਗ ਦਾ ਮੁੱਖ ਅੰਗ ਹੈ|ਅਸੀਂ ਕੇਂਦਰੀ ਏਸ਼ੀਆਈ ਖੇਤਰ ਵਿੱਚ ਅੱਤਵਾਦ, ਪਿਛਾਖੜਵਾਦ ਅਤੇ ਦਹਿਸ਼ਤਗਰਦੀ ਖਿਲਾ| ਢਾਲ ਬਣ ਕੇ ਖਲੋਣ ਲਈ ਤਾਜਿਕਸਤਾਨ ਦੀ ਭੂਮਿਕਾ ਦੀ ਤਾਰੀ| ਕਰਦੇ ਹਾਂ|ਅੱਜ ਮੈਂ ਅਤੇ ਰਾਸ਼ਟਰਪਤੀ ਰਹਮੌਨ ਤੈਅਸ਼ੁਦਾ ਤਰਜੀਹਾਂ ਤੇ ਅਧਾਰਤ ਇਸ ਮੋਰਚੇ ਤੇ ਸਾਬਤਕਦਮੀ ਨਾਲ ਡਟਣ ਲਈ ਸਹਿਮਤ ਹੋਏ ਹਾਂ|
ਅਜਿਹਾ ਅਸੀਂ ਹੇਠ ਲਿਖੇ ਕਈ ਪੱਧਰਾਂ ਤੇ ਕਰਾਂਗੇ:
ਦੋਸਤੋ
ਰਾਸ਼ਟਰਪਤੀ ਜੀ ਅਤੇ ਮੈਂ ਆਪਣੇ ਆਰਥਿਕ ਵਿਕਾਸ ਖ਼ਾਸ ਤੌਰ ਤੇ ਵਪਾਰ ਅਤੇ ਸਰਮਾਏਕਾਰੀ ਨੂੰ ਹੱਲਾ੍ਹੇਰੀ ਦੇਣ ਦੀ ਜ਼ਰੂਰਤ ਤੇ ਸਹਿਮਤ ਹੋਏ ਹਾਂ|ਇਸ ਮਾਮਲੇ ਵਿੱਚ ਜਲ ਊਰਜਾ, ਸੂਚਨਾ ਤਕਨਾਲੋਜੀ, ਫਾਰਮਾਸਿਊਟੀਕਲਜ਼ ਅਤੇ ਸਿਹਤ ਸੰਭਾਲ ਸਾਡੇ ਤਰਜੀਹੀ ਖੇਤਰ ਹੋਣਗੇ|ਅਸੀਂ ਇਸ ਮੁੱਦੇ ਤੇ ਸਹਿਮਤ ਹੋਏ ਕਿ ਦੋਵੇਂ ਦੇਸ਼ਾਂ ਦੀ ਭਲਾਈ ਲਈ ਇੱਕ ਦੂਜੇ ਨਾਲ ਸੰਪਰਕ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਡਾ ਆਰਥਿਕ ਭਾਈਵਾਲੀ ਦਾ ਸੁਪਨਾ ਪੂਰਾ ਹੋ ਸਕੇ|ਭਾਰਤ ਮੌਜੂਦਾ ਬੰਦਰਗਾਹਾਂ ਅਤੇ ਆਵਾਜਾਈ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਅਫ਼ਗ਼ਾਨਿਸਤਾਨ, ਤਾਜਿਕਸਤਾਨ ਅਤੇ ਕੈਂਦਰੀ ਏਸ਼ੀਆ ਨਾਲ ਸੜਕੀ ਅਤੇ ਰੇਲ ਸੰਪਰਕ ਕਾਇਮ ਕਰਨਾ ਚਾਹੁੰਦਾ ਹੈ|ਇਸ ਮਾਮਲੇ ਵਿੱਚ ਅਸੀਂ ਈਰਾਨ ਦੀ ਚਾਹਬਹਾਰ ਪੋਰਟ ਰਾਹੀਂ ਵਪਾਰਕ ਸਬੰਧ ਕਾਇਮ ਕਰਨ ਲਈ ਕੰਮ ਕਰਾਂਗੇ|ਭਾਰਤ ਤਾਜਿਕਸਤਾਨ ਸਮੇਤ ਹੋਰਨਾਂ ਮੈਂਬਰਾਂ ਨਾਲ ਮਿਲ ਕੇ ਕੌਮਾਂਤਰੀ ਉੱਤਰ ਦੱਖਣੀ ਲਾਂਘਾ ਤਿਆਰ ਕਰਨ ਵਿੱਚ ਜੁਟਿਆ ਹੋਇਆ ਹੈ|ਅ੍ਹਗਾਬਟ ਸਮਝੌਤੇ ਨਾਲ ਸਾਡੀ ਸਹਿਮਤੀ ਸਾਨੂੰ ਤਾਜਿਕਸਤਾਂਨ ਅਤੇ ਕੇਂਦਰੀ ਏਸ਼ੀਆ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋਵੇਗੀ|ਭਾਰਤ ਅਤੇ ਤਾਜਿਕਸਤਾਨ ਦੀ ਸਮਰੱਥਾ ਅਤੇ ਸੰਸਥਾਗਤ ਨਿਰਮਾਣ ਵਿੱਚ ਬੜੀ ਵਧੀਆ ਸਾਂਝੀਦਾਰੀ ਹੈ ਜਿਸ ਵਿੱਚ ਤਕਨੀਕੀ ਅਤੇ ਆਰਥਿਕ ਸਹਿਯੋਗ ਸਿਖਲਾਈ ਪ੍ਰੋਗਰਾਮ ਵੀ ਸ਼ਾਮਲ ਹੈ| ਰਾਸ਼ਟਰਪਤੀ ਰਹਮੌਨ ਅਤੇ ਮੈਂ ਇਸ ਸਹਿਯੋਗ ਨੂੰ ਨਾ ਸਿਰਫ਼ | ਬਣਾਈ ਰੱਖਣ ਬਲਕਿ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਾਂ|
ਦੋਸਤੋ
ਅਗਲੇ ਸਾਲ ਅਸੀਂ ਭਾਰਤ ਅਤੇ ਤਾਜਿਕਸਤਾਨ ਦਰਮਿਆਨ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹਾਂ|ਇਸ ਦੌਰੇ ਦੌਰਾਨ ਸਾਡੇ ਦੋਵਾਂ ਵੱਲੋਂ ਦੋਵਾਂ ਦੇਸ਼ਾਂ ਲਈ ਤੈਅਸ਼ੁਦਾ ਏਜੰਡੇ ਨੇ ਮੇਰਾ ਹੌਸਲਾ ਵਧਾਇਆ ਹੈ|ਮੈਨੂੰ ਉਮੀਦ ਹੈ ਕਿ ਅੱਜ ਸਾਡੇ ਵੱਲੋਂ ਸਹੀਬੰਦ ਕੀਤੇ ਗਏ ਸਮਝੌਤਿਆਂ ਅਤੇ ਵਿਚਾਰ ਵਟਾਂਦਰੇ ਨਾਲ ਭਾਰਤ ਅਤੇ ਤਾਜਿਕਸਤਾਨ ਦਰਮਿਆਨ ਵੱਖੋ ਵੱਖ ਖੇਤਰਾਂ ਵਿੱਚ ਅਮਲੀ ਸਹਿਯੋਗ ਨੂੰ ਹੁਲਾਰਾ ਮਿਲੇਗਾ|ਇੱਕ ਵਾਰ ਫਿਰ ਮੈਂ ਰਾਸ਼ਟਰਪਤੀ ਰਹਮੌਨ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਇੱਥੇ ਉਨ੍ਹਾਂ ਦੀ ਆਰਾਮਦਾਇਕ ਠਾਹਰ ਲਈ ਕਾਮਨਾ ਕਰਦਾ ਹਾਂ|
ਧੰਨਵਾਦ|ਬਹੁਤ ਬਹੁਤ ਧੰਨਵਾਦ|
***
AKT/NT