Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਾਲਚਰ ਖਾਦ ਪਲਾਂਟ, ਓਡੀਸ਼ਾ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਤਾਲਚਰ ਖਾਦ ਪਲਾਂਟ, ਓਡੀਸ਼ਾ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਤਾਲਚਰ ਖਾਦ ਪਲਾਂਟ, ਓਡੀਸ਼ਾ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਤਾਲਚਰ ਖਾਦ ਪਲਾਂਟ, ਓਡੀਸ਼ਾ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਚ ਉੱਤੇ ਮੌਜੂਦ ਓਡੀਸ਼ਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਜੀ, ਰਾਜ ਦੇ ਮੁੱਖ ਮੰਤਰੀ, ਮੇਰੇ ਮਿੱਤਰ ਸ੍ਰੀਮਾਨ ਨਵੀਨ ਪਟਨਾਇੱਕ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ੍ਰੀਮਾਨ ਜੁਏਲ ਓਰਮ ਜੀ, ਸ੍ਰੀ ਧਰਮੇਂਦਰ ਪ੍ਰਧਾਨ ਜੀ, ਸੰਸਦ ਵਿੱਚ ਮੇਰੇ ਸਾਥੀ ਸ੍ਰੀ ਸਤਪਤੀ ਜੀ, ਇਥੋਂ ਦੇ ਵਿਧਾਇੱਕ ਬ੍ਰਜਕਿਸ਼ੋਰ ਪ੍ਰਧਾਨ ਜੀ, ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ

 

ਇਸ ਤੋਂ ਬਾਅਦ ਮੈਂ ਇੱਕ ਵਿਸ਼ਾਲ ਜਨ ਸਭਾ ਵਿੱਚ ਬੋਲਣਾ ਹੈ ਅਤੇ ਇਸ ਲਈ ਮੈਂ ਇਸ ਦੀ ਵਿਸਤਾਰ ਨਾਲ ਚਰਚਾ ਇੱਥੇ ਨਾ ਕਰਦਿਆਂ ਬਹੁਤ ਹੀ ਘੱਟ ਸ਼ਬਦਾਂ ਵਿੱਚ ਇਸ ਸ਼ੁਭ ਮੌਕੇ ਦਾ, ਇਸ ਦੇ ਪ੍ਰਤੀ ਮੇਰੀ ਖੁਸ਼ੀ ਪ੍ਰਗਟ ਕਰਦਾ ਹਾਂ ਅਤੇ ਸਮੇਂ ਦੀ ਹੱਦ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਸੰਕਲਪ ਨਾਲ ਮੈਂ ਸਬੰਧਤ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ

 

ਇੱਕ ਤਰ੍ਹਾਂ ਨਾਲ ਇਹ ਕਾਇਆਕਲਪ ਦਾ ਕੰਮ ਕਰਨ ਦਾ ਮੈਨੂੰ ਸੁਭਾਗ ਹਾਸਲ ਹੋਇਆ ਹੈਕਈ ਦਹਾਕਿਆਂ ਪਹਿਲਾਂ ਜੋ ਸੁਪਨੇ ਬੁਣੇ ਗਏ ਸਨ, ਪਰ ਕਿਸੇ ਨਾ ਕਿਸੇ ਕਮੀ ਕਾਰਨ ਉਹ ਸਾਰੇ ਸੁਪਨੇ ਨਸ਼ਟ ਹੋ ਚੁੱਕੇ ਸਨ ਅਤੇ ਇੱਥੋਂ ਦੇ ਲੋਕਾਂ ਨੇ ਵੀ ਆਸ ਛੱਡ ਦਿੱਤੀ ਸੀ ਕਿ ਕੀ ਇਸ ਪ੍ਰੋਜੈਕਟ ਨੂੰ, ਇਸ ਖੇਤਰ ਨੂੰ ਪੁਨਰਜੀਵਨ ਪ੍ਰਾਪਤ ਹੋ ਸਕਦਾ ਹੈ?

 

ਪਰ ਅਸੀਂ ਸੰਕਲਪ ਕੀਤਾ ਹੈ ਕਿ ਦੇਸ਼ ਵਿੱਚ ਨਵੀਂ ਊਰਜਾ ਨਾਲ, ਨਵੀਂ ਗਤੀ ਨਾਲ ਦੇਸ਼ ਨੂੰ ਨਵੀਆਂ ਉਚਾਈਆਂ ਉੱਤੇ ਲੈ ਕੇ ਜਾਣਾ ਹੈ, ਅਤੇ ਉਸ ਸੰਕਲਪ ਨੂੰ ਪੂਰਾ ਕਰਨ ਲਈ ਅਜਿਹੇ ਕਈ ਵਿਸ਼ਾਲ ਪ੍ਰੋਜੈਕਟ, ਕਈ ਵਿਸ਼ਾਲ ਯੋਜਨਾਵਾਂ, ਕਈ ਵਿਸ਼ਾਲ initiative, ਉਸ ਵਿੱਚ ਵੀ ਊਰਜਾ ਚਾਹੀਦੀ ਹੈ, ਉਸ ਵਿੱਚ ਵੀ ਗਤੀ ਚਾਹੀਦੀ ਹੈ, ਉਸ ਵਿੱਚ ਵੀ ਸੰਕਲਪ ਸ਼ਕਤੀ ਚਾਹੀਦੀ ਹੈਅਤੇ ਉਸੇ ਦਾ ਨਤੀਜਾ ਹੈ ਕਿ ਕਰੀਬ-ਕਰੀਬ 13 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਅੱਜ ਇਸ ਪ੍ਰੋਜੈਕਟ ਦੇ ਕਾਇਆਕਲਪ ਦਾ ਕੰਮ ਇੱਥੇ ਸ਼ੁਰੂ ਹੋ ਰਿਹਾ ਹੈ

 

ਪੂਰੀ ਤਰ੍ਹਾਂ ਹਿੰਦੁਸਤਾਨ ਲਈ ਇਹ ਨਵੀਂ technology ਹੈ Coal gasification ਰਾਹੀਂ ਇੱਥੋਂ ਦੇ ਇਸ ਕਾਲੇ ਡਾਇਮੰਡ ਨੂੰ ਇੱਕ ਨਵੀਂ  technology ਰਾਹੀਂ ਨਾ ਸਿਰਫ ਇਸ ਖੇਤਰ ਨੂੰ; ਦੇਸ਼ ਨੂੰ ਵੀ ਨਵੀਂ ਦਿਸ਼ਾ ਮਿਲਣ ਵਾਲੀ ਹੈਦੇਸ਼ ਨੂੰ ਬਾਹਰੋਂ ਜੋ ਗੈਸ ਲਿਆਉਣੀ ਪੈਂਦੀ ਹੈ, ਬਾਹਰੋਂ ਯੂਰੀਆ ਲਿਆਉਣਾ ਪੈਂਦਾ ਹੈ, ਉਸ ਤੋਂ ਵੀ ਮੁਕਤੀ ਮਿਲੇਗੀ ਅਤੇ ਬੱਚਤ ਵੀ ਹੋਵੇਗੀ

 

ਇਸ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਇਹ ਵੱਡਾ ਮੌਕਾ ਹੈਕਰੀਬ ਸਾਢੇ 4 ਹਜ਼ਾਰ ਲੋਕ ਇਸ ਪ੍ਰੋਜੈਕਟ ਨਾਲ ਜੁੜਨਗੇ ਅਤੇ ਇਸ ਕਾਰਨ ਉਸ ਦੇ surrounding ਵੀ ਬਹੁਤ ਸਾਰੀਆਂ ਵਿਵਸਥਾਵਾਂ ਵਿਕਸਤ ਹੁੰਦੀਆਂ ਹਨ, ਜਿਸ ਦਾ ਲਾਭ ਇੱਥੇ ਮਿਲੇਗਾ

 

ਵਿਕਾਸ ਦੀ ਦਿਸ਼ਾ ਕਿਵੇਂ ਬਦਲੀ ਜਾ ਸਕਦੀ ਹੈ-ਨੀਤੀ ਸਾਫ ਹੋਵੇ, ਨੀਯਤ ਦੇਸ਼ ਲਈ ਸਮਰਪਿਤ ਹੋਵੇ, ਤਾਂ ਫੈਸਲੇ ਵੀ ਵਧੀਆ ਹੁੰਦੇ ਹਨਸਾਡੇ ਦੇਸ਼ ਵਿੱਚ ਨਵਰਤਨ, ਮਹਾਰਤਨ, ਰਤਨ- ਅਜਿਹੇ ਕਈ ਸਰਕਾਰੀ PSU’s ਦੀ ਚਰਚਾ ਅਸੀਂ ਸੁਣਦੇ ਆਏ ਹਾਂਕਦੀ ਚੰਗੀ ਖ਼ਬਰ, ਕਦੀ ਬੁਰੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਨੂੰ ਮਿਲਾ ਕੇ ਇੱਕ ਨਵੀਂ ਸ਼ਕਤੀ ਬਣ ਕੇ ਕਿਵੇਂ ਇੱਕ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਇਹ ਇੱਕ ਨਵੀਂ ਉਦਾਹਰਣ ਦੇਸ਼ ਦੇ ਸਾਹਮਣੇ ਹੋਵੇਗੀ ਕਿ ਜਦੋਂ ਦੇਸ਼ ਦੇ ਇਸ ਤਰ੍ਹਾਂ ਦੇ ਰਤਨ ਇਕੱਠੇ ਹੋਕੇ, ਮਹਾਰਤਨ ਇਕੱਠੇ  ਹੋ ਕੇ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਲੈਣਗੇ ਅਤੇ ਉਨ੍ਹਾਂ ਸਭ ਦੇ expertise, ਉਨ੍ਹਾਂ ਸਭ ਦਾ ਧਨ ਇਸ ਕੰਮ ਵਿੱਚ ਲਗੇਗਾ ਅਤੇ ਓਡੀਸ਼ਾ ਦੇ ਜੀਵਨ ਨੂੰ ਅਤੇ ਦੇਸ਼ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕਾਰਨ ਬਣੇਗਾ

 

ਮੈਨੂੰ ਦੱਸਿਆ ਗਿਆ ਹੈ, ਕਿਉਂਕਿ ਮੈਂ ਅਜਿਹੇ projects ਵਿੱਚ  ਜਾਂਦਾ ਹਾਂ ਤਾਂ ਮੈਂ ਪੁੱਛਦਾ ਹਾਂ ਕਿ production ਦੀ date ਦੱਸੋਉਨ੍ਹਾਂ ਨੇ ਮੈਨੂੰ 36 ਮਹੀਨੇ ਦੱਸੇ ਹਨਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, 36 ਮਹੀਨੇ ਬਾਅਦ ਮੈਂ ਫੇਰ ਇੱਥੇ ਤੁਹਾਡੇ ਦਰਮਿਆਨ ਆਵਾਂਗਾ ਅਤੇ ਉਸ ਦਾ ਉਦਘਾਟਨ ਵੀ ਤੁਹਾਡੇ ਦਰਮਿਆਨ ਕਰਾਂਗਾਇਸ ਵਿਸ਼ਵਾਸ ਨਾਲ ਮੈਂ ਇੱਕ ਵਾਰੀ ਫੇਰ ਮੁੱਖ ਮੰਤਰੀ ਜੀ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਿਆਂ ਇਸ ਮੇਰੀ ਵਾਣੀ ਨੂੰ ਇੱਥੇ ਵਿਰਾਮ ਦਿੰਦਾ ਹਾਂ

 

ਬਹੁਤ ਬਹੁਤ ਧੰਨਵਾਦ

***

ਏਕੇਟੀ/ਵੀਜੇ/ਐੱਨਐੱਸ