Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਸ਼ ਭਰ ਦੇ ਆਸ਼ਾ, ਏਐੱਨਐੱਮ ਅਤੇ ਆਂਗਨਵਾੜੀ ਵਰਕਰਾਂ ਨਾਲ ਵੀਡੀਓ ਸੰਵਾਦ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਤੁਹਾਡੇ ਸਾਰਿਆਂ ਨਾਲ ਇੱਕਠੇ ਸਿੱਧਾ ਸੰਵਾਦ ਕਰਨ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਯਤਨ ਹੈ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਦੇਸ਼ ਦੇ ਕਰੀਬ-ਕਰੀਬ ਹਰ ਬਲਾਕ ਨਾਲ ਤੁਸੀਂ ਲੋਕ ਸਿੱਧੇ ਇਸ ਸੰਵਾਦ ਵਿੱਚ ਜੁੜੇ ਹੋਚਾਹੇ ਆਸ਼ਾ ਹੋਣ, ਆਂਗਨਵਾੜੀ ਵਰਕਰ ਹੋਣ ਜਾਂ ਫਿਰ ਏਐੱਨਐੱਮ, ਤੁਸੀਂ ਸਾਰੇ ਹੀ ਇੱਕ ਰਾਸ਼ਟਰ ਨਿਰਮਾਣ ਦੇ ਮੋਹਰੀ ਸਿਪਾਹੀ ਹੋ। ਤੁਹਾਡੇ ਬਿਨਾ ਦੇਸ਼ ਵਿੱਚ ਸਿਹਤ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰੇ ਦੇਸ਼ ਦੀ ਨੀਂਹ ਨੂੰ, ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਹੇ ਹੋ। ਦੇਸ਼ ਦੀ ਹਰ ਮਾਤਾ, ਹਰ ਸ਼ਿਸ਼ੂ ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਤੁਸੀਂ ਸਾਰਿਆਂ ਨੇ ਆਪਣੇ ਮੋਢਿਆਂ ‘ਤੇ ਉਠਾਈ ਹੈ। ਸੁਰੱਖਿਆ ਦੇ ਇਸ ਘੇਰੇ ਦੇ ਤਿੰਨ ਪਹਿਲੂ ਹਨ ਪੋਸ਼ਣ ਯਾਨੀ ਖਾਨ-ਪਾਨ, ਦੂਜਾ ਹੈ ਟੀਕਾਕਰਨ ਅਤੇ ਤੀਜਾ ਹੈ ਸਵੱਛਤਾ, ਅਜਿਹਾ ਨਹੀਂ ਹੈ ਕਿ ਪਹਿਲੇ ਲੋਕ ਇਸ ਬਾਰੇ ਜਾਣਦੇ ਨਹੀਂ ਸਨ ਜਾਂ ਪਹਿਲੇ ਯੋਜਨਾਵਾਂ ਨਹੀਂ ਬਣਿਆਂ

ਇਨ੍ਹਾਂ ਤਮਾਮ ਪਹਿਲੂਆਂ ਨੂੰ ਲੈ ਕੇ ਅਜ਼ਾਦੀ ਦੇ ਬਾਅਦ ਤੋਂ ਹੀ ਅਨੇਕ ਪ੍ਰੋਗਰਾਮ ਚਲੇ, ਲੇਕਿਨ ਬਹੁਤ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ। ਇਸ ਨਾਲੋਂ ਘੱਟ ਵਿਕਸਿਤ, ਘੱਟ ਸੰਸਾਧਨਾਂ ਵਾਲੇ, ਛੋਟੇ-ਛੋਟੇ ਦੇਸ਼ ਵੀ ਇਨ੍ਹਾਂ ਵਿਸ਼ਿਆਂ ਤੋਂ ਕਈ ਗੁਣਾ ਅੱਗੇ ਨਿਕਲ ਚੁੱਕੇ ਹਨ। ਬਹੁਤ ਕੁਝ ਬਿਹਤਰ ਕਰ ਰਹੇ ਹਨ। ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਲਈ 2014 ਦੇ ਬਾਅਦ ਤੋਂ ਇੱਕ ਨਵੀਂ ਰਣਨੀਤੀ ਨਾਲ ਅਸੀਂ ਕੰਮ ਕਰਨਾ ਸ਼ੁਰੂ ਕੀਤਾ।

ਤੁਸੀਂ ਸਾਰੇ ਜਾਣਦੇ ਹੋ ਭਲੀ-ਭਾਂਤੀ ਮਿਸ਼ਨ ਇੰਦਰਧਨੁਸ਼। ਇਸ ਮਿਸ਼ਨ ਇੰਦਰਧਨੁਸ਼ ਦੇ ਤਹਿਤ ਦੇਸ਼ ਦੇ ਟੀਕਾਕਰਣ ਅਭਿਆਨ ਨੂੰ ਦੂਰ-ਦਰਾਡੇ ਅਤੇ ਪਿਛੜੇ ਇਲਾਕਿਆਂ ਵਿੱਚ ਸਾਡੇ ਜੋ ਨੰਨ੍ਹੇ-ਮੁੰਨੇ ਬੱਚੇ ਹਨਉਨ੍ਹਾਂ ਤੱਕ ਪਹੁੰਚਣ ਦਾ ਟੀਚਾ ਤੈਅ ਕੀਤਾ ਗਿਆ ਹੈ। ਤੁਸੀਂ ਸਾਰਿਆਂ ਨੇ ਇਸ ਮਿਸ਼ਨ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਅਤੇ ਦੇਸ਼ ਵਿੱਚ ਤਿੰਨ ਕਰੋੜ ਤੋਂ ਜ਼ਿਆਦਾ ਬੱਚਿਆਂ ਅਤੇ 85 ਲੱਖ ਤੋਂ ਜ਼ਿਆਦਾ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ। ਪੂਰਬ ਉੱਤਰ ਪ੍ਰਦੇਸ਼, ਪੂਰਬੀ ਭਾਰਤ ਦੇ ਵਰਕਰ ਭਲੀ-ਭਾਂਤ ਜਾਣਦੇ ਹਨ ਕਿ ਇੰਸੇਫਲਾਈਟਿਸ ਕਿਸ ਪ੍ਰਕਾਰ ਨਾਲ ਸਾਡੇ ਬੱਚਿਆਂ ਲਈ ਖਤਰਨਾਕ ਰਿਹਾ ਹੈ। ਅਜਿਹੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਲਈ ਸੰਪੂਰਨ ਟੀਕਾਕਰਨ ਪ੍ਰੋਗਰਾਮ ਵਿੱਚ ਜਪਾਨੀ ਇੰਸੇਫਲਾਈਟਿਸ ਦੇ ਟੀਕੇ, ਪੰਜ ਨਵੇਂ ਟੀਕੇ ਜੋੜੇ ਗਏ ਹਨ।

ਉੱਥੇ ਹੀ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤਰਤਵ ਅਭਿਆਨ ਸ਼ੁਰੂ ਕੀਤਾ ਗਿਆ । ਇਸ ਵਿੱਚ ਵੀ ਤੁਹਾਡਾ ਯੋਗਦਾਨ ਬਹੁਤ-ਬਹੁਤ ਮਹੱਤਵਪੂਰਨ ਰਿਹਾ ਹੈ। ਤੁਸੀਂ ਸਾਰੇ ਮੇਰੇ ਸਾਥੀ ਹੋਪਹਿਲਾਂ ਦੇ ਜ਼ਮਾਨੇ ਵਿੱਚ ਕਹਿੰਦੇ ਸਨ ਕਿ ਭਗਵਾਨ ਹਜ਼ਾਰ ਬਾਹਾਂ ਵਾਲਾ ਹੁੰਦਾ ਹੈ। ਹੁਣ ਇਹ ਹਜ਼ਾਰ ਬਾਹਾਂ ਥੋੜ੍ਹੇ ਹੀ ਇਸ ਤਰ੍ਹਾਂ ਲਗਾਈਆਂ ਜਾਂਦੀਆਂ ਹਨ। ਇਸ ਦਾ ਮਤਲਬ ਸੀ ਕਿ ਉਨ੍ਹਾਂ ਦੀ ਟੀਮ ਵਿੱਚ ਅਜਿਹੇ ਪੰਜ ਸੌ ਲੋਕ ਹੁੰਦੇ ਸਨ ਜਿਨ੍ਹਾਂ ਦੇ ਬਾਹੂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਉਨ੍ਹਾਂ ਦਾ ਸਾਥ ਦਿੰਦੇ ਹਨ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਸਕਦਾ ਹੈ ਕਿ ਉਸ ਦੇ ਸਹਸਰ ਬਾਹੂ ਨਹੀਂ, ਟੀਚੇਵਾਦੀ ਬਾਹੂ ਹਨ ਅਤੇ ਇਹ ਬਾਹੂ ਆਪ ਸਾਰੇ ਮੇਰੇ ਸਾਥੀ ਹੋ

ਸਾਥੀਓ ਸਿਹਤ ਦਾ ਸਿੱਧਾ ਸਬੰਧ ਪੋਸ਼ਣ ਨਾਲ ਹੈ ਅਤੇ ਪੋਸ਼ਣ ਵੀ ਅਸੀਂ ਕੀ ਖਾਈਏਕਿਵੇਂ ਖਾਈਏ? ਸਿਰਫ ਇੰਨੇ ਤੱਕ ਸੀਮਤ ਨਹੀਂ ਹੈ ।  ਸਵੱਛਤਾ ਹੋਵੇ, ਟੀਕਾਕਰਨ ਹੋਵੇ, ਤੁਹਾਨੂੰ ਸ਼ਾਇਦ ਹੈਰਾਨੀ ਹੋਵੇਗੀ, ਘੱਟ ਉਮਰ ਦਾ ਵਿਆਹ ਵੀ ਇਸ ਸਮੱਸਿਆ ਦਾ ਇੱਕ ਬਹੁਤ ਵੱਡਾ ਕਾਰਨ ਹੈ।  ਸਹੀ ਉਮਰ ਵਿੱਚ ਵਿਆਹ ਹੋਵੇਮਾਂ ਬਣਨ ਦੀ ਵੀ ਠੀਕ ਉਮਰ ਹੋਣੀ ਚਾਹੀਦੀ ਹੈ ਜੇਕਰ ਸਮੇਂ ਤੋਂ ਪਹਿਲਾਂ ਮਾਂ ਬਣੀ ਤਾਂ ਸਮਝ ਲਓ ਮਾਂ ਦੀ ਤਬੀਅਤ ਅਤੇ ਬੱਚੇ  ਦੀ ਤਬੀਅਤ ਦੋਵੇਂ ਸੰਕਟ ਵਿੱਚ ਰਹਿੰਦੀਆਂ ਹੈ ਅਤੇ ਜ਼ਿੰਦਗੀ ਭਰ ਉਹ ਪਣਪਦੇ ਨਹੀਂ ਹਨ 

ਖਾਣ  ਤੋਂ ਪਹਿਲਾਂ ਅਤੇ ਖਾਣਾ ਖਾਣ  ਦੇ ਬਾਅਦ ਹੱਥ ਕਿਵੇਂ ਧੋਏ ਜਾਣ? ਅਜਿਹੇ ਅਨੇਕ ਪਹਿਲੂ ਵੀ ਪੋਸ਼ਣ  ਦੇ ਨਾਲ ਜੁੜੇ ਹੋਏ ਹਨ।  ਇਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਰਾਜਸਥਾਨ  ਦੇ ਝੁਨਝੁਨੂ ਤੋਂ ਦੇਸ਼ ਭਰ ਵਿੱਚ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੁਆਤ ਕੀਤੀ ਗਈ ਹੈ।  ਇਹ ਬਹੁਤ ਵੱਡਾ ਅਭਿਲਾਸ਼ੀ ਅਭਿਆਨ ਹੈ ।  ਚੁਣੌਤੀ ਵੱਡੀ ਹੈ ਲੇਕਿਨ ਇਹ ਚੁਣੌਤੀ ਮੈਂ ਮੇਰੇ ਬਲ ਉੱਤੇ ਨਹੀਂ ਲਈ ਹੈ।  ਇਹ ਚੁਣੌਤੀ ਮੈਂ ਤੁਹਾਡੇ ਤੇ ਮੇਰਾ ਭਰੋਸਾ ਹੈਤੁਸੀਂ ਕਰਕੇ ਦਿਖਾਇਆ ਹੈ ਅਤੇ ਹੁਣ ਤੁਸੀਂ ਕਰਕੇ ਦਿਖਾਓਗੇ ।  ਇਸ ਵਿਸ਼ਵਾਸ  ਦੇ ਕਾਰਨ ਇੰਨੀ ਵੱਡੀ ਚੁਣੋਤੀ ਨੂੰ ਅਸੀਂ ਹੱਥ ਪਾਇਆ ਹੈ।  ਜੇਕਰ ਅਸੀਂ ਸਿਰਫ ਪੋਸ਼ਣ  ਦੇ ਅਭਿਆਨ ਨੂੰ ਹਰ ਮਾਤਾ, ਹਰ ਸ਼ਿਸ਼ੁ ਤੱਕ ਪਹੁੰਚਾਉਣ ਵਿੱਚ ਸਫ਼ਲ ਹੋਏ ਤਾਂ ਲੱਖਾਂ ਜੀਵਨ ਬਚਣਗੇ।  ਦੇਸ਼  ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ।

ਕਦੇ-ਕਦੇ ਅਸੀਂ ਸੁਣਦੇ ਹਾਂ ਕਿ ਪਾਣੀ ਵਿੱਚ ਕੋਈ ਡੁੱਬਦਾ ਜਾ ਰਿਹਾ ਸੀ ਕਿਸੇ ਨੇ ਬਚਾ ਲਿਆ।  ਤਾਂ ਉਸ ਪਿੰਡ ਵਿੱਚ ਜੀਵਨ ਭਰ, ਉਸ ਦੇ ਨਾਮ ਦੀ ਚਰਚਾ ਹੁੰਦੀ ਹੈ, ਕਿਉਂ? ਉਸ ਨੇ ਕਿਸੇ ਦੀ ਜਿੰਦਗੀ ਬਚਾ ਦਿੱਤੀ।  ਰੇਲ ਦੀ ਪਟੜੀ  ਦੇ ਹੇਠਾਂ ਕੋਈ ਆ ਰਿਹਾ ਸੀ ਲੇਕਿਨ ਕਿਸੇ ਨੇ ਖਿੱਚ ਕੇ ਬਚਾ ਲਿਆ ਤਾਂ ਦੁਨੀਆ ਭਰ  ਦੇ ਟੀਵੀ ਵਿੱਚ ਆਉਂਦਾ ਰਹਿੰਦਾ ਹੈ ਕਿ ਦੇਖੋ ਕਿਵੇਂ ਜਿੰਦਗੀ ਬਚਾਈ ।  ਲੇਕਿਨ ਤੁਸੀਂ ਤਾਂ ਉਹ ਲੋਕ ਹੋ ਜੋ ਹਰ ਦਿਨ ਆਪਣੇ ਮਿਹਨਤ ਨਾਲ, ਆਪਣੀ ਤਿਆਗ ਅਤੇ ਤਪੱਸਿਆ ਨਾਲ ਅਨੇਕ ਛੋਟੇ – ਛੋਟੇ ਮਾਸੂਮ ਬੱਚਿਆਂ ਦੀ ਜਿੰਦਗੀ ਬਚਾਉਂਦੇ ਹੋ।  ਇੱਕ ਡਾਕਟਰ ਆਪਣੇ ਪੂਰੇ ਜੀਵਨ ਵਿੱਚ ਜਿੰਨੀਆਂ ਜ਼ਿੰਦਗੀਆਂ ਬਚਾਉਂਦਾ ਹੈ,  ਕਦੇ – ਕਦੇ ਲੱਗਦਾ ਹੈ ਕਿ ਤੁਸੀਂ ਆਸ਼ਾ ਵਰਕਰਆਂਗਨਵਾੜੀ ਵਰਕਰ ਤੁਸੀਂ ਛੋਟੇ-ਛੋਟੇ ਕੰਮਾਂ ਰਾਹੀਂ ਉਸ ਤੋਂ ਵੀ ਜ਼ਿਆਦਾ ਜਿੰਦਗੀਆਂ ਬਚਾ ਲੈਂਦੇ ਹੋ

ਦੇਸ਼ ਵਿੱਚ ਚਲ ਰਹੇ ਪੋਸ਼ਣ ਮਾਹ ਨੂੰ ਸਫਲ ਬਣਾਉਣ ਵਿੱਚ ਜੁਟੇ ਤੁਸੀਂ ਸਾਰੇ 24 ਲੱਖ ਤੋਂ ਅਧਿਕ ਵਰਕਰਾਂ  ਨੂੰ ਤੁਹਾਡੇ ਇਸ ਯੋਗਦਾਨ ਲਈ, ਤੁਹਾਡੇ ਇਸ ਇੱਕ ਨਿਸ਼ਠਾ ਭਰੇ ਕਾਰਜ ਲਈ ਦਿਨ – ਰਾਤ ਇਨ੍ਹਾਂ ਲੋਕਾਂ ਦੀ ਜਿੰਦਗੀ ਬਚਾਉਣ ਵਿੱਚ ਲੱਗੇ ਰਹਿਣ ਲਈ ਮੈਂ ਅੱਜ ਜਨਤਕ ਤੌਰ ‘ਤੇ ਤੁਹਾਨੂ ਸਾਰਿਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ ।  ਅਤੇ ਮੈਨੂੰ ਅੱਜ ਤੁਹਾਨੂੰ ਨਮਨ ਕਰਨ ਦਾ ਸੁਭਾਗ ਮਿਲਿਆ ਹੈ।  ਇਸ ਅਭਿਆਨ ਦੇ ਦੌਰਾਨ ਤੁਹਾਡੀਆਂ ਕੀ ਚੁਣੌਤੀਆਂ ਰਹੀਆਂ ਹਨ।  ਕੀ  ਸੁਝਾਅ ਹੈਕੀ ਅਨੁਭਵ ਹੈ, ਇਹ ਮੈਂ ਜਾਣਨ ਲਈ ਬਹੁਤ ਉਤਸੁਕ ਹਾਂ ਕਿਉਂਕਿ ਤੁਹਾਡੇ ਵੱਲੋਂ ਜੋ ਗੱਲਾਂ ਆਉਣਗੀਆਂਜੇਕਰ ਪੂਰੀ ਯੋਜਨਾ ਵਿੱਚ ਕੁਝ ਕਮੀ ਹੋਵੇਗੀ ਤਾਂ ਇੱਥੇ ਅਸੀਂ ਏਅਰਕੰਡੀਸ਼ਨ ਵਿੱਚ ਬੈਠੇ ਹੋਏ ਲੋਕ ਉਸ ਦਾ ਸਮਾਧਾਨ ਨਹੀਂ ਕਰ ਸਕਾਂਗੇ ਜਿੰਨਾ ਕਿ ਤੁਸੀਂ ਆਪਣੇ ਰੋਜ਼ ਦੇ ਵਿਵਹਾਰਕ ਜੀਵਨ ਵਿੱਚ ਕਰਦੇ ਹੋ ।  ਅਤੇ ਤੁਹਾਡੀ ਗੱਲ ਜਦੋਂ ਦੇਸ਼ ਸੁਣੇਗਾ ਤਾਂ ਦੇਸ਼ ਦੀਆਂ ਅਤੇ ਲੱਖਾਂ ਸਾਡੀਆਂ ਸਾਥੀ ਭੈਣਾਂ ਹਨ, ਵਰਕਰ ਹਨ। ਉਹ ਵੀ ਇਸ ‘ਤੋਂ   ਸਿੱਖਣਗੇ ।  ਅਤੇ ਇਸ ਲਈ ਮੈਂ ਅੱਜ ਤੁਹਾਨੂੰ ਸੁਣਨਾ ਚਾਹੁੰਦਾ ਹਾਂ।

*****

ਅਤੁਲ ਤਿਵਾਰੀ /ਸ਼ਾਹਵਾਜ਼ ਹਸੀਬੀ /ਬਾਲਮੀਕੀ ਮਹਤੋ /ਮਮਤਾ