ਪੀਐੱਮਇੰਡੀਆ
ਇੱਥੇ ਮੌਜੂਦ ਸਾਰੇ ਸੀਨੀਅਰ ਵਰਿਸ਼ਠ/ਪੂਜਨੀਕ, ਦੇਵੀਓ ਅਤੇ ਸੱਜਣੋਂ।
ਸਭ ਤੋਂ ਪਹਿਲਾਂ ਮੈਂ ਦੈਨਿਕ ਜਾਗਰਣ ਦੇ ਹਰ ਪਾਠਕ ਨੂੰ , ਅਖਬਾਰ ਦੇ ਪ੍ਰਕਾਸ਼ਨ ਅਤੇ ਅਖਬਾਰ ਨੂੰ ਘਰ – ਘਰ ਤੱਕ ਪਹੁੰਚਾਉਣ ਦੇ ਕੰਮ ਨਾਲ ਜੁੜੇ ਹਰ ਵਿਅਕਤੀ ਨੂੰ , ਵਿਸ਼ੇਸ਼ ਤੌਰ ‘ਤੇ ਹਾਕਰ ਬੰਧੂਆਂ ਨੂੰ ਤੁਹਾਡੀ ਸੰਪਾਦਕੀ ਟੀਮ ਨੂੰ ਡਾਇਮੰਡ ਜਯੰਤੀ ‘ਤੇ ਬਹੁਤ – ਬਹੁਤ ਵਧਾਈ ਦਿੰਦਾ ਹਾਂ , ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਬੀਤੇ 75 ਸਾਲ ਤੋਂ ਤੁਸੀਂ ਲਗਾਤਾਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸੂਚਨਾ ਅਤੇ ਸਰੋਕਾਰ ਨਾਲ ਜੋੜਿਆ। ਦੇਸ਼ ਦੇ ਪੁਨਰਨਿਰਮਾਣ ਵਿੱਚ ਦੈਨਿਕ ਜਾਗਰਣ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੇਸ਼ ਨੂੰ ਜਾਗਰੂਕ ਕਰਨ ਵਿੱਚ ਤੁਸੀਂ ਅਹਿਮ ਰੋਲ ਅਦਾ ਕਰਦੇ ਰਹੇ ਹੋ । ਭਾਰਤ ਛੱਡੋ ਅੰਦੋਲਨ ਦੇ ਪਿਛੋਕੜ ਵਿੱਚ ਜੋ ਕੰਮ ਤੁਸੀਂ ਸ਼ੁਰੂ ਕੀਤਾ , ਉਹ ਅੱਜ ਨਵੇਂ ਭਾਰਤ ਦੀਆਂ ਨਵੀਂ ਉਮੀਦਾਂ , ਨਵੇਂ ਸੰਕਲਪਾਂ ਅਤੇ ਨਵੇਂ ਸੰਸਕਾਰਾਂ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਕਰ ਰਿਹਾ ਹੈ । ਮੈਂ ਦੈਨਿਕ ਜਾਗਰਣ ਪੜ੍ਹਨ ਵਾਲਿਆਂ ਵਿੱਚੋਂ ਇੱਕ ਹਾਂ । ਸ਼ਾਇਦ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ । ਆਪਣੇ ਅਨੁਭਵ ਦੇ ਅਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਬੀਤੇ ਦਹਾਕਿਆਂ ਵਿੱਚ ਦੈਨਿਕ ਜਾਗਰਣ ਨੇ ਦੇਸ਼ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦੀ ਮੁਹਿੰਮ ਨੂੰ ਸ਼ਕਤੀ ਦਿੱਤੀ ਹੈ ।
ਬੀਤੇ ਚਾਰ ਸਾਲਾਂ ਵਿੱਚ ਤੁਹਾਡੇ ਸਮੂਹ ਅਤੇ ਦੇਸ਼ ਦੇ ਤਮਾਮ ਮੀਡੀਆ ਸੰਸਥਾਨਾਂ ਨੇ ਰਾਸ਼ਟਰ ਨਿਰਮਾਣ ਦੇ ਮਜ਼ਬੂਤ ਥੰਮ ਦੇ ਤੌਰ ‘ਤੇ ਆਪਣੇ ਫਰਜ਼ ਨੂੰ ਬਖੂਬੀ ਨਿਭਾਇਆ ਹੈ । ਚਾਹੇ ਉਹ ਬੇਟੀ ਬਚਾਓ –ਬੇਟੀ ਪੜਾਓ ਅਭਿਆਨ ਹੋਵੇ , ਚਾਹੇ ਸਵੱਛ ਭਾਰਤ ਅਭਿਆਨ ਹੋਵੇ । ਇਹ ਜੇਕਰ ਜਨਤਕ – ਅੰਦੋਲਨ ਬਣੇ ਹਨ ਤਾਂ ਇਸ ਵਿੱਚ ਮੀਡੀਆ ਦੀ ਵੀ ਇੱਕ ਸਕਾਰਾਤਮਕ ਭੂਮਿਕਾ ਰਹੀ ਹੈ । ਦੈਨਿਕ ਜਾਗਰਣ ਵੀ ਇਸ ਵਿੱਚ ਆਪਣਾ ਪ੍ਰਭਾਵੀ ਯੋਗਦਾਨ ਦੇਣ ਲਈ ਹਮੇਸ਼ਾ ਅੱਗੇ ਰਿਹਾ ਹੈ । ਹਾਲ ਵਿੱਚ ਹੀ ਵੀਡੀਓ ਕਾਨਫਰੰਸ ਰਾਹੀਂ, ਮੈਨੂੰ ਤੁਹਾਡੇ ਸਭ ਨਾਲ ਸੰਵਾਦ ਕਰਨ ਦਾ ਮੌਕੇ ਮਿਲਿਆ ਸੀ । ਉਦੋਂ ਮੈਨੂੰ ਦੱਸਿਆ ਗਿਆ ਸੀ ਕਿ ਸਵੱਛਤਾ ਲਈ ਕਿਵੇਂ ਤੁਸੀਂ ਸਾਰੇ, ਪੂਰੇ ਸਮਰਪਣ ਨਾਲ ਕੰਮ ਕਰ ਰਹੇ ਹੋ।
ਸਾਥੀਓ , ਸਮਾਜ ਵਿੱਚ ਮੀਡੀਆ ਦਾ ਇਹ ਰੋਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੋਣ ਵਾਲਾ ਹੈ । ਅੱਜ ਡਿਜੀਟਲ ਕ੍ਰਾਂਤੀ ਨੇ ਮੀਡੀਆ ਨੂੰ , ਅਖਬਾਰਾਂ ਨੂੰ ਹੋਰ ਵਿਸਤਾਰ ਦਿੱਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਨਿਊ ਮੀਡੀਆ ਨਵੇਂ ਭਾਰਤ ਦੀ ਨੀਂਹ ਨੂੰ ਹੋਰ ਤਾਕਤ ਦੇਵੇਗਾ ।
ਸਾਥੀਓ , ਨਵੇਂ ਭਾਰਤ (ਨਿਊ ਇੰਡੀਆ) ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਤਾਂ minimum government maximum governance ਅਤੇ ਸਬਕਾ ਸਾਥ ਸਬਕਾ ਵਿਕਾਸ ਇਸ ਦੇ ਮੂਲ ਵਿੱਚ, ਇਸ ਮੂਲਮੰਤਰ ਨੂੰ ਲੈਕੇ ਦੇ ਅਸੀਂ ਗੱਲ ਕਰਦੇ ਹਾਂ । ਅਸੀਂ ਇੱਕ ਅਜਿਹੀ ਵਿਵਸਥਾ ਦੀ ਗੱਲ ਕਰਦੇ ਹਾਂ ਜੋ ਜਨਤਕ ਹਿੱਸੇਦਾਰੀ ਨਾਲ ਯੋਜਨਾ ਦਾ ਨਿਰਮਾਣ ਵੀ ਹੋਵੇ ਅਤੇ ਜਨਭਾਗੀਦਾਰੀ ਤੋਂ ਹੀ ਉਨ੍ਹਾਂ ‘ਤੇ ਅਮਲ ਵੀ ਹੋਵੇ । ਇਸ ਸੋਚ ਨੂੰ ਅਸੀਂ ਬੀਤੇ ਚਾਰ ਸਾਲਾਂ ਤੋਂ ਅੱਗੇ ਵਧਾਇਆ ਹੈ । ਕੇਂਦਰ ਸਰਕਾਰ ਦੀਆਂ ਅਨੇਕ ਯੋਜਨਾਵਾਂ ਨੂੰ ਜਨਤਾ ਆਪਣੀਆਂ ਜ਼ਿੰਮੇਦਾਰੀਆਂ ਸਮਝ ਕੇ ਅੱਗੇ ਵਧਾ ਰਹੀ ਹੈ। ਸਰਕਾਰ , ਸਰੋਕਾਰ ਅਤੇ ਸਹਿਕਾਰ, ਇਹ ਭਾਵਨਾ ਦੇਸ਼ ਵਿੱਚ ਮਜ਼ਬੂਤ ਹੋਈ ਹੈ ।
ਦੇਸ਼ ਦਾ ਨੌਜਵਾਨ ਅੱਜ ਵਿਕਾਸ ਵਿੱਚ ਖੁਦ ਨੂੰ stake holder ਮੰਨਣ ਲੱਗਿਆ ਹੈ । ਸਰਕਾਰੀ ਯੋਜਨਾਵਾਂ ਨੂੰ ਆਪਣੇਪਣ ਦੇ ਭਾਵ ਨਾਲ ਦੇਖਿਆ ਜਾਣ ਲੱਗਿਆ ਹੈ । ਉਸ ਨੂੰ ਜਾਪਣ ਲੱਗਾ ਹੈ ਕਿ ਉਸਦੀ ਅਵਾਜ਼ ਸੁਣੀ ਜਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਸਰਕਾਰ ਅਤੇ ਸਿਸਟਮ ‘ਤੇ ਵਿਸ਼ਵਾਸ ਅੱਜ ਬੇਮਿਸਾਲ ਪੱਧਰ ‘ਤੇ ਹੈ । ਇਹ ਵਿਸ਼ਵਾਸ ਉਦੋਂ ਜਾਗਦਾ ਹੈ ਜਦੋਂ ਸਰਕਾਰ ਤੈਅ ਟੀਚੇ ਹਾਸਲ ਕਰਦਿਆਂ ਦਿਸਦੀ ਹੈ । ਪਾਰਦਰਸ਼ਿਤਾ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ ।
ਸਾਥੀਓ , ਜਾਗਰਣ ਫੋਰਮ ਵਿੱਚ ਤੁਸੀਂ ਅਨੇਕ ਵਿਸ਼ਿਆਂ ‘ਤੇ ਚਰਚਾ ਕਰਨ ਵਾਲੇ ਹੋ । ਬਹੁਤ ਸਾਰੇ ਸਵਾਲ ਉਠਾਏ ਜਾਣਗੇ , ਬਹੁਤ ਸਾਰੇ ਜਵਾਬ ਵੀ ਖੋਜੇ ਜਾਣਗੇ । ਇੱਕ ਪ੍ਰਸ਼ਨ ਤੁਹਾਡੇ ਮੰਚ ‘ਤੇ ਮੈਂ ਵੀ ਉਠਾ ਰਿਹਾ ਹਾਂ । ਅਤੇ ਪ੍ਰਸ਼ਨ ਮੇਰਾ ਹੈ ਲੇਕਿਨ ਉਸ ਦੇ ਨਾਲ ਪੂਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਤੁਸੀਂ ਵੀ ਅਕਸਰ ਸੋਚਦੇ ਹੋਵੋਗੇ , ਹੈਰਾਨੀ ਵਿੱਚ ਪੈਂਦੇ ਹੋਵੋਗੇ ਕਿ ਆਖਰ ਸਾਡਾ ਦੇਸ਼ ਪਛੜਿਆ ਕਿਉਂ ਰਹਿ ਗਿਆ । ਅਜ਼ਾਦੀ ਦੇ ਇਨ੍ਹੇ ਦਹਾਕਿਆਂ ਦੇ ਬਾਅਦ … ਇਹ ਕਸਕ ਤੁਹਾਡੇ ਮਨ ਵਿੱਚ ਵੀ ਹੋਵੋਗੀ ਕਿ ਅਸੀਂ ਕਿਉਂ ਪਿੱਛੇ ਰਹਿ ਗਏ । ਸਾਡੇ ਕੋਲ ਵਿਸ਼ਾਲ ਉਪਜਾਊ ਭੂਮੀ ਹੈ , ਸਾਡੇ ਨੌਜਵਾਨ ਬਹੁਤ ਭਾਗਾਂ ਵਾਲੇ ਅਤੇ ਮਿਹਨਤੀ ਵੀ ਹਨ , ਸਾਡੇ ਕੋਲ ਕੁਦਰਤੀ ਸੰਸਾਧਨਾਂ ਦੀ ਕਦੇ ਕੋਈ ਕਮੀ ਨਹੀਂ ਰਹੀ । ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਸਾਡਾ ਦੇਸ਼ ਅੱਗੇ ਕਿਉਂ ਨਹੀਂ ਵਧਿਆ । ਕੀ ਕਾਰਨ ਹੈ ਕਿ ਛੋਟੇ – ਛੋਟੇ ਦੇਸ਼ ਵੀ ਜਿਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ , ਜਿਨ੍ਹਾਂ ਦੇ ਕੋਲ ਕੁਦਰਤੀ ਸੰਪਦਾ ਵੀ ਲਗਭਗ ਨਾ ਦੇ ਬਰਾਬਰ ਹੈ । ਅਜਿਹੇ ਦੇਸ਼ ਵੀ ਬਹੁਤ ਘੱਟ ਸਮੇਂ ਵਿੱਚ ਸਾਡੇ ਤੋਂ ਅੱਗੇ ਨਿਕਲ ਗਏ ਹਨ ।
ਇਹ ਸਾਡੇ ਦੇਸ਼ਵਾਸੀਆਂ ਦੀ ਸਮਰੱਥਾ ਹੈ ਕਿ ਸਾਡਾ ਚੰਦਰਯਾਨ ਚਾਂਦ ਤੱਕ ਪਹੁੰਚ ਗਿਆ । ਅਸੀਂ ਬਹੁਤ ਘੱਟ ਲਾਗਤ ਵਿੱਚ ਮੰਗਲ ਮਿਸ਼ਨ ਵਰਗਾ ਮਹਾਂਯੱਗ ਪੂਰਾ ਕੀਤਾ । ਲੇਕਿਨ ਕੀ ਕਾਰਨ ਹੈ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ ਦੇ ਪਿੰਡ ਤੱਕ ਸੜਕ ਵੀ ਨਹੀਂ ਪਹੁੰਚੀ ਹੈ ।
ਸਾਥੀਓ , ਭਾਰਤਵਾਸੀਆਂ ਦੇ ਇਨੋਵੇਸ਼ਨ ਨਾਲ ਦੁਨੀਆ ਜਗਮਗਾ ਰਹੀ ਹੈ । ਲੇਕਿਨ ਕੀ ਕਾਰਨ ਰਿਹਾ ਹੈ ਕਿ ਕਰੋੜਾਂ ਭਾਰਤੀਆਂ ਨੂੰ ਬਿਜਲੀ ਵੀ ਨਹੀਂ ਮਿਲ ਰਹੀ ਸੀ , ਆਖਰ ਸਾਡੇ ਦੇਸ਼ ਦੇ ਲੋਕ ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਬੁਨਿਆਦੀ ਸੁਵਿਧਾਵਾਂ ਲਈ ਵੀ ਕਿਉਂ ਤਰਸਦੇ ਰਹੇ । ਵੱਡੇ – ਵੱਡੇ ਲੋਕ ਸੱਤਾ ਵਿੱਚ ਆਏ , ਵੱਡੇ – ਵੱਡੇ ਸਵਰਣਿਮ ਵਾਲੇ ਲੋਕ ਵੀ ਸੱਤਾ ਵਿੱਚ ਆਏ ਅਤੇ ਚਲੇ ਵੀ ਗਏ । ਲੇਕਿਨ ਦਹਾਕਿਆਂ ਤੱਕ ਜੋ ਲੋਕ ਛੋਟੀਆਂ – ਛੋਟੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ , ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੋ ਸਕਿਆ ।
ਸਾਥੀਓ , ਮੰਜਿਲਾਂ ਦੀ ਕਮੀ ਨਹੀਂ ਸੀ , ਕਮੀ ਨੀਅਤ ਦੀ ਸੀ , ਪੈਸਿਆਂ ਦੀ ਕਮੀ ਨਹੀਂ ਸੀ , passion ਦੀ ਕਮੀ ਸੀ , solution ਦੀ ਕਮੀ ਨਹੀਂ ਸੀ , ਸੰਵੇਦਨਾ ਦੀ ਕਮੀ ਸੀ , ਸਮਰੱਥਾ ਦੀ ਕਮੀ ਨਹੀਂ ਸੀ , ਕਮੀ ਸੀ ਕਾਰਜ ਸੰਸਕ੍ਰਿਤੀ ਦੀ। ਬਹੁਤ ਅਸਾਨੀ ਨਾਵ ਕੁੱਝ ਲੋਕ ਕਬੀਰਦਾਸ ਜੀ ਦੇ ਉਸ ਉਦੇਸ਼ ਨੂੰ ਵਿਗਾੜ ਕੇ ਮਜਾਕ ਬਣਾ ਦਿੰਦੇ ਹਨ । ਜਿਸ ਵਿੱਚ ਉਨ੍ਹਾਂ ਕਿਹਾ ਸੀ ਕੱਲ੍ਹ ਕਰੇ ਸੋ ਅੱਜ ਕਰ , ਅੱਜ ਕਰੇ ਸੋ ਅਬ ਲੇਕਿਨ ਸੋਚੋ ਜੇਕਰ ਇਹ ਭਾਵ ਸਾਡੀ ਕਾਰਜ ਸੰਸਕ੍ਰਿਤੀ ਵਿੱਚ ਦਹਾਕਿਆਂ ਪਹਿਲਾਂ ਆ ਗਿਆ ਹੁੰਦਾ ਤਾਂ ਅੱਜ ਦੇਸ਼ ਦੀ ਤਸਵੀਰ ਕੀ ਹੁੰਦੀ ।
ਸਾਥੀਓ , ਹਾਲ ਹੀ ਵਿੱਚ ਮੈਂ ਐਲੀਫੈਂਟਾ ਤੱਕ under water cables ਰਾਹੀਂ ਬਿਜਲੀ ਪਹੁੰਚਾਉਣ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਸੀ । ਮੇਰੀ ਵੀ ਨਜ਼ਰ ਪਈ , ਉਮੀਦ ਹੈ ਤੁਸੀਂ ਵੀ ਦੇਖਿਆ ਹੋਵੇਗਾ । ਕਲਪਨਾ ਕਰੋ ਮੁੰਬਈ ਤੋਂ ਥੋੜ੍ਹੀ ਹੀ ਦੂਰੀ ‘ਤੇ ਵਸੇ ਲੋਕਾਂ ਨੂੰ ਕਿਵੇਂ ਲੱਗਦਾ ਹੋਵੇਗਾ , ਜਦੋਂ ਉਹ ਖੁਦ ਹਨ੍ਹਰੇ ਵਿੱਚ ਰਾਤ – ਦਿਨ ਗੁਜਾਰਦੇ ਹੋਏ , ਮੁੰਬਈ ਦੀ ਚਕਾਚੌਂਧ ਨੂੰ ਦੇਖਦੇ ਹੋਣਗੇ , ਉਸ ਹਨ੍ਹੇਰੇ ਵਿੱਚ 70 ਸਾਲ ਗੁਜ਼ਾਰ ਦੇਣ ਦੀ ਕਲਪਨਾ ਕਰਕੇ ਦੇਖੋ । ਹੁਣੇ ਕੁੱਝ ਦਿਨ ਪਹਿਲਾਂ ਹੀ ਮੈਨੂੰ ਇੱਕ ਵਿਅਕਤੀ ਨੇ ਪੱਤਰ ਲਿਖ ਕੇ ਧੰਨਵਾਦ ਦਿੱਤਾ , ਉਸ ਨੇ ਪੱਤਰ ਇਸ ਲਈ ਲਿਖਿਆ ਕਿਉਂਕਿ ਮੇਘਾਲਿਆ ਪਹਿਲੀ ਵਾਰ ਟ੍ਰੇਨ ਨਾਲ ਜੁੜ ਗਿਆ ਹੈ । ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਡੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੇਘਾਲਿਆ, ਮਿਜੋਰਮ ਅਤੇ ਤ੍ਰਿਪੁਰਾ ਭਾਰਤ ਦੇ ਰੇਲ ਮੈਪ ਵਿੱਚ ਨਹੀਂ ਸਨ । ਸੋਚੋ ਕਿਸ ਨੇ ਕਿਸ ਤਰ੍ਹਾਂ ਇਨ੍ਹਾਂ ਰਾਜਾਂ ਦੇ ਲੋਕਾਂ ਦੀ ਜ਼ਿਦਗੀ ‘ਤੇ ਅਸਰ ਪਾਇਆ ਹੋਵੇਗਾ ।
ਸਾਥੀਓ , ਪਹਿਲਾਂ ਦੇਸ਼ ਕਿਸ ਦਿਸ਼ਾ ਵਿੱਚ ਕਿਸ ਰਫਤਾਰ ਨਾਲ ਚੱਲ ਰਿਹਾ ਸੀ ਅਤੇ ਅੱਜ ਕਿਸ ਦਿਸ਼ਾ ਵਿੱਚ ਅਤੇ ਕਿਸ ਤੇਜ਼ੀ ਨਾਲ , ਰਫਤਾਰ ਨਾਲ ਅੱਗੇ ਜਾ ਰਿਹਾ ਹੈ । ਇਹ ਮੇਰੇ ਮੀਡੀਆ ਦੇ ਸਾਥੀਓ ਲਈ ਅਧਿਐਨ ਦਾ ਅਤੇ ਮੰਥਨ ਦਾ ਵਿਸ਼ਾ ਵੀ ਹੋ ਸਕਦਾ ਹੈ । ਕਦੋਂ ਕਰਨਗੇ ਉਹ ਅਸੀਂ ਨਹੀਂ ਜਾਣਦੇ । ਸੋਚੋ ਆਖਰ ਕਿਉਂ ਆਜ਼ਾਦੀ ਦੇ 67 ਸਾਲ ਤੱਕ ਕੇਵਲ 38% ਗ੍ਰਾਮੀਣ ਘਰਾਂ ਵਿੱਚ ਹੀ ਪਖਾਨੇ ਬਣੇ ਅਤੇ ਕਿਵੇਂ …. ਸਵਾਲ ਦਾ ਜਵਾਬ ਇੱਥੋਂ ਸ਼ੁਰੂ ਹੁੰਦਾ ਹੈ , ਕਿਵੇਂ , ਕੇਵਲ ਚਾਰ ਸਾਲ ਵਿੱਚ 95% ਘਰਾਂ ਵਿੱਚ , ਗ੍ਰਾਮੀਣ ਘਰਾਂ ਵਿੱਚ ਪਖਾਨੇ ਉਪਲੱਬਧ ਕਰਾ ਦਿੱਤੇ ਗਏ। ਸੋਚੋ… ਆਖਰ ਕਿਉਂ ਆਜ਼ਾਦੀ ਦੇ 67 ਸਾਲ ਬਾਅਦ ਤੱਕ ਕੇਵਲ 55% ਬਸਤੀਆਂ ਟੋਲਿਆਂ ਅਤੇ ਪਿੰਡਾਂ ਤੱਕ ਹੀ ਸੜਕ ਪਹੁੰਚੀ ਸੀ ਅਤੇ ਕਿਵੇਂ … ਕੇਵਲ ਚਾਰ ਸਾਲ ਵਿੱਚ … ਸੜਕ ਸੰਪਰਕ ਨੂੰ ਵਧਾਕੇ 90% ਤੋਂ ਜ਼ਿਆਦਾ ਬਸਤੀਆਂ , ਪਿੰਡਾਂ , ਟੋਲਿਆਂ ਤੱਕ ਪਹੁੰਚਾ ਦਿੱਤਾ ਗਿਆ । ਆਖਰ ਸੋਚੋ … ਕਿਉਂ ਆਜ਼ਾਦੀ ਦੇ 67 ਸਾਲ ਬਾਅਦ ਤੱਕ ਕੇਵਲ 55% ਘਰਾਂ ਵਿੱਚ ਹੀ ਗੈਸ ਦਾ ਕਨੈਕਸ਼ਨ ਸੀ ਅਤੇ ਹੁਣ ਕਿਵੇਂ ਕੇਵਲ ਚਾਰ ਸਾਲ ਵਿੱਚ ਗੈਸ ਕਨੈਕਸ਼ਨ ਦਾ ਦਾਇਰਾ 90% ਘਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ । ਸੋਚੋ… ਆਖਰ ਕਿਉਂ ਆਜ਼ਾਦੀ ਦੇ ਬਾਅਦ ਦੇ 67 ਸਾਲਾਂ ਤੱਕ ਕੇਵਲ 70% ਗ੍ਰਾਮੀਣ ਪਰਿਵਾਰਾਂ ਤੱਕ ਹੀ ਬਿਜਲੀ ਦੀ ਸੁਵਿਧਾ ਪਹੁੰਚੀ ਸੀ । ਅਤੇ ਹੁਣ ਕਿਵੇਂ … ਬੀਤੇ ਚਾਰ ਸਾਲਾਂ ਵਿੱਚ 95% ਗ੍ਰਾਮੀਣ ਪਰਿਵਾਰਾਂ ਤੱਕ ਬਿਜਲੀ ਪਹੁੰਚ ਗਈ ਹੈ । ਸਾਥੀਓ ਇਸ ਤਰ੍ਹਾਂ ਦੇ ਸਵਾਲ ਪੁੱਛਦੇ – ਪੁੱਛਦੇ ਘੰਟੇ ਨਿਕਲ ਸਕਦੇ ਹਨ, ਵਿਵਸਥਾਵਾਂ ਵਿੱਚ ਅਪੂਰਨਤਾ ਤੋਂ ਸੰਪੂਰਨਤਾ ਵੱਲ ਵਧਦੇ ਸਾਡੇ ਦੇਸ਼ ਨੇ ਪਿਛਲੇ ਚਾਰ , ਸਾਢੇ ਚਾਰ ਸਾਲਾਂ ਵਿੱਚ ਜੋ ਪ੍ਰਗਤੀ ਕੀਤੀ ਹੈ ਉਹ ਬੇਮਿਸਾਲ ਹੈ ।
ਸਾਥੀਓ , ਸੋਚੋ… ਆਖਰ ਕਿਉਂ ਆਜ਼ਾਦੀ ਦੇ 67 ਸਾਲਾਂ ਤੱਕ ਦੇਸ਼ ਦੇ ਸਿਰਫ 50% ਪਰਿਵਾਰਾਂ ਦੇ ਕੋਲ ਹੀ ਬੈਂਕ ਦੇ ਖਾਤੇ ਸਨ । ਅਜਿਹਾ ਕਿਵੇਂ ਹੋਇਆ ਕਿ ਅੱਜ ਦੇਸ਼ ਦਾ ਲਗਭਗ ਹਰ ਪਰਿਵਾਰ ਬੈਂਕਿਗ ਸੇਵਾ ਨਾਲ ਜੁੜ ਗਿਆ ਹੈ । ਸੋਚੋ… ਕਿ ਆਖਰ ਅਜਿਹਾ ਕਿਉਂ ਸੀ ਕਿ ਆਜ਼ਾਦੀ ਦੇ 67 ਸਾਲਾਂ ਤੱਕ ਬੇਮੁਸ਼ਕਿਲ ਚਾਰ ਕਰੋੜ ਨਾਗਰਿਕ ਹੀ ਇਨਕਮ ਟੈਕਸ ਰਿਟਰਨ ਭਰ ਰਹੇ ਸਨ । ਸਵਾ ਸੌ ਕਰੋੜ ਦਾ ਦੇਸ਼ … ਚਾਰ ਕਰੋੜ, ਕੇਵਲ ਚਾਰ ਸਾਲ ਵਿੱਚ ਹੀ ਤਿੰਨ ਕਰੋੜ ਨਵੇਂ ਨਾਗਰਿਕ ਇਨਕਮ ਟੈਕਸ ਦੇ ਨੈੱਟਵਰਕ ਨਾਲ ਜੁੜ ਗਏ ਹਨ । ਸੋਚੋ… ਕਿ ਆਖਰ ਕਿਉਂ ਅਜਿਹਾ ਸੀ ਕਿ ਜਦੋਂ ਤੱਕ ਜੀਐੱਸਟੀ ਨਹੀਂ ਲਾਗੂ ਹੋਇਆ ਸੀ ਸਾਡੇ ਦੇਸ਼ ਵਿੱਚ ਇਨਡਾਇਰੈਕਟਸ ਟੈਕਸ ਸਿਸਟਮ ਨਾਲ 66 ਲੱਖ ਉੱਦਮੀ ਹੀ ਰਜਿਸਟਰ ਸਨ । ਅਤੇ ਹੁਣ ਜੀਐੱਸਟੀ ਲਾਗੂ ਹੋਣ ਦੇ ਬਾਅਦ 54 ਲੱਖ ਨਵੇਂ ਲੋਕਾਂ ਨੇ ਰਜਿਸਟਰ ਕਰਵਾਇਆ ।
ਸਾਥੀਓ , ਆਖਰ ਪਹਿਲਾਂ ਦੀਆਂ ਸਰਕਾਰਾਂ ਅਜਿਹਾ ਕਿਉਂ ਨਹੀਂ ਕਰ ਸਕੀਆਂ ਅਤੇ ਹੁਣ ਜੋ ਹੋ ਰਿਹਾ ਹੈ ਉਹ ਕਿਵੇਂ ਹੋ ਰਿਹਾ ਹੈ । ਲੋਕ ਉਹੀ ਹੈ , bureaucracy ਉਹੀ ਹੈ , ਸੰਸਥਾਵਾਂ ਵੀ ਉਹੀ ਹਨ , ਫਾਇਲ ਦਾ ਜਾਣ ਦਾ ਰਾਸਤਾ ਵੀ ਉਹੀ ਹੈ , ਟੇਬਲ ਕੁਰਸੀ ਕਲਮ ਉਹ ਸਭ ਕੁੱਝ ਉਹੀ ਹੈ ਫਿਰ ਵੀ ਇਹ ਬਦਲਾਅ ਕਿਉਂ ਆਇਆ । ਇਸ ਗੱਲ ਦਾ ਇਹ ਸਬੂਤ ਹੈ ਕਿ ਦੇਸ਼ ਬਦਲ ਸਕਦਾ ਹੈ । ਅਤੇ ਮੈਂ ਤੁਹਾਨੂੰ ਇਹ ਵੀ ਦਿਵਾਉਣਾ (ਦਿਖਾਉਣਆ) ਚਾਹੁੰਦਾ ਹਾਂ ਕਿ ਜੋ ਵੀ ਬਦਲਾਅ ਆਇਆ ਹੈ , ਜੋ ਵੀ ਪਰਿਵਰਤਨ ਆ ਰਿਹਾ ਹੈ , ਗਤੀ ਆਈ ਹੈ ਉਹ ਉਦੋਂ ਤੱਕ ਨਹੀਂ ਆਉਂਦੀ ਜਦੋਂ ਤੱਕ ਬਿਲਕੁਲ ਜ਼ਮੀਨੀ ਪੱਧਰ ‘ਤੇ ਜਾਕੇ ਫੈਸਲੇ ਨਹੀਂ ਕਰ ਲਏ ਜਾਂਦੇ , ਉਨ੍ਹਾਂ ‘ਤੇ ਅਮਲ ਨਹੀਂ ਕੀਤਾ ਜਾਂਦਾ ।
ਤੁਸੀ ਕਲਪਨਾ ਕਰੋ … ਜੇਕਰ ਦੇਸ਼ ਦੇ ਨਾਗਰਿਕਾਂ ਨੂੰ ਦਹਾਕਿਆਂ ਪਹਿਲਾਂ ਹੀ ਮੁੱਢਲੀਆਂ ਜ਼ਰੂਰਤਾਂ ਉਪਲੱਧਬ ਕਰਵਾ ਦਿੱਤੀਆਂ ਗਈਆਂ ਹੁੰਦੀਆਂ ਤਾਂ ਸਾਡਾ ਦੇਸ਼ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੁੰਦਾ । ਦੇਸ਼ ਦੇ ਨਾਗਰਿਕਾਂ ਲਈ ਇਹ ਸਭ ਕਰਨਾ ਮੇਰੇ ਲਈ ਸੌਭਾਗਯ ਦੀ ਗੱਲ ਹੈ । ਲੇਕਿਨ ਇਹ ਓਨਾ ਹੀ ਬਦਕਿਸਮਤੀ ਹੈ ਕਿ ਦੇਸ਼ ਨੂੰ ਇਸ ਦੇ ਲਈ ਇਨ੍ਹੇ ਸਾਲਾਂ ਤੱਕ ਤਰਸਣਾ ਪਿਆ ।
ਸਾਥੀਓ , ਜਦੋਂ ਸਾਡੇ ਦੇਸ਼ ਦੇ ਗ਼ਰੀਬ , ਸ਼ੋਸ਼ਿਤ ਅਤੇ ਵਾਂਝੇ ਨੂੰ ਸਾਰਿਆਂ ਮੁੱਢਲੀਆਂ ਸੁਵਿਧਾਵਾਂ ਉਪਲਬੱਧ ਹੋ ਜਾਣਗੀਆਂ…. ਉਨ੍ਹਾਂ ਪਖਾਨਿਆਂ, ਬਿਜਲੀ , ਬੈਂਕ ਅਕਾਉਂਟਸ , ਗੈਸ ਕਨੈਕਸ਼ੁਨਸ , ਸਿੱਖਿਆ , ਅਰੋਗ ਵਰਗੀਆਂ ਚੀਜ਼ਾਂ ਦੀਆਂ ਚਿੰਤਾਵਾਂ ਤੋਂ ਮੁਕਤੀ ਮਿਲ ਜਾਵੇਗੀ ਤਾਂ ਫਿਰ ਮੇਰੇ ਦੇਸ਼ ਦੇ ਗ਼ਰੀਬ ਖੁਦ ਹੀ ਆਪਣੀ ਗ਼ਰੀਬੀ ਨੂੰ ਪਰਾਸਤ ਕਰ ਦੇਣਗੇ । ਇਹ ਮੇਰਾ ਵਿਸ਼ਵਾਸ ਹੈ । ਉਹ ਗ਼ਰੀਬੀ ਤੋਂ ਬਾਹਰ ਨਿਕਲ ਆਣਉਗੇ ਅਤੇ ਦੇਸ਼ ਵੀ ਗ਼ਰੀਬੀ ਤੋਂ ਬਾਹਰ ਨਿਕਲ ਆਵੇਗਾ । ਬੀਤੇ ਚਾਰ ਸਾਲਾਂ ਵਿੱਚ ਤੁਸੀਂ ਇਸ ਪਰਿਵਰਤਨ ਨੂੰ ਹੁੰਦੇ ਹੋਏ ਦੇਖ ਵੀ ਰਹੇ ਹੋ । ਅੰਕੜੇ ਇਸ ਦੀ ਗਵਾਹੀ ਦੇ ਰਹੇ ਹਨ, ਲੇਕਿਨ ਇਹ ਸਭ ਪਹਿਲਾਂ ਨਹੀਂ ਹੋਇਆ । ਅਤੇ ਪਹਿਲਾਂ ਇਸ ਲਈ ਨਹੀਂ ਹੋਇਆ ਕਿਉਂਕਿ ਗ਼ਰੀਬੀ ਘੱਟ ਹੋ ਜਾਵੇਗੀ ਤਾਂ ਗ਼ਰੀਬੀ ਹਟਾਓ ਦਾ ਨਾਅਰਾ ਕਿਵੇਂ ਦੇ ਸਕਣਗੇ । ਪਹਿਲਾਂ ਇਸ ਲਈ ਨਹੀਂ ਹੋਇਆ , ਕਿਉਂਕਿ ਜਦੋਂ ਮੁੱਢਲੀਆਂ ਸੁਵਿਧਾਵਾਂ ਸਾਰਿਆ ਨੂੰ ਮਿਲ ਜਾਣਗੀਆਂ ਤਾਂ ਵੋਟ ਬੈਂਕ ਦੀ ਪਾਲੀਟਿਕਸ ਕਿਵੇਂ ਹੋ ਜਾਵੇਗੀ । ਤੁਸ਼ਟੀਕਰਣ ਕਿਵੇਂ ਹੋਵੇਗਾ ।
ਭਾਈਓ ਅਤੇ ਭੈਣੋਂ , ਅੱਜ ਜਦੋਂ ਅਸੀ ਦੇਸ਼ ਦੇ 100% ਲੋਕਾਂ ਨੂੰ ਕਰੀਬ – ਕਰੀਬ ਸਾਰੀਆਂ ਮੁੱਢਲੀਆਂ ਸੁਵਿਧਾਵਾਂ ਦੇਣ ਲਈ ਕਰੀਬ ਪਹੁੰਚ ਗਏ ਹਾਂ ਤਾਂ ਭਾਰਤ ਦੂਜੇ ਯੁੱਗ ਵਿੱਚ ਛਾਲ ਲਗਾਉਣ ਲਈ ਵੀ ਤਿਆਰ ਹੈ । ਅਸੀਂ ਕਰੋੜਾਂ ਭਾਰਤੀਆਂ ਦੀਆਂ aspirations ਉਨ੍ਹਾਂ ਦੀਆਂ ਅਕਾਖਿਆਵਾਂ ਨੂੰ ਪੂਰਾ ਕਰਨ ਲਈ ਤਤਪਰ ਹਾਂ । ਅੱਜ ਅਸੀ ਨਿਊ ਇੰਡੀਆ ਦੇ ਸੰਕਲਪੀ ਤੋਂ ਸਿੱਧੀ ਦੀ ਯਾਤਰਾ ਵੱਲ ਅਗ੍ਰਸਰ ਹਾਂ । ਇਸ ਯਾਤਰਾ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਭਾਰਤ ਕਰ ਰਿਹਾ ਹੈ । ਉਹ ਦੁਨੀਆ ਦੇ ਵਿਕਾਸਸ਼ੀਲ ਅਤੇ ਪਛੜੇ ਦੇਸ਼ਾਂ ਲਈ ਵੀ ਇੱਕ ਮਾਡਲ ਬਣ ਰਿਹਾ ਹੈ ।
ਸਾਥੀਓ , ਅੱਜ ਭਾਰਤ ਵਿੱਚ connectivity ਤੋਂ ਲੈ ਕੇ communication ਤੱਕ competition ਤੋਂ ਲੈ ਕੇ convenience ਜੀਵਨ ਦੇ ਹਰ ਪਹਲੂ ਨੂੰ ਟੈਕਨੋਲੋਜੀ ਨਾਲ ਜੋੜਨ ਦਾ ਯਤਨ ਹੋ ਰਿਹਾ ਹੈ । ਟੈਕਨੋਲੋਜੀ ਅਤੇ ਮਾਨੁਖੀ ਸੰਵੇਦਨਾਵਾਂ ਦੀ ਸ਼ਕਤੀ ਤੋਂ ease of leaving ਸੁਨਿਸ਼ਚਿਤ ਕੀਤੀ ਜਾ ਰਹੀ ਹੈ । ਸਾਡੀ ਵਿਵਸਥਾਵਾਂ ਤੇਜ਼ੀ ਨਾਲ ਨਵੇਂ ਸੰਸਾਰ ਦੀਆਂ ਜਰੂਰਤਾਂ ਲਈ ਤਿਆਰ ਹੋ ਰਹੀਆਂ ਹਨ । ਸੋਲਰ ਪਾਵਰ ਹੋਵੇ , ਬਾਓਫਿਊਲ ਹੋਵੇ ਇਸ ‘ਤੇ ਆਧੁਨਿਕ ਵਿਵਸਥਾਵਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ।
ਦੇਸ਼ ਵਿੱਚ ਅੱਜ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ next generation infrastructure ਤਿਆਰ ਹੋ ਰਹੇ ਹਨ। highway ਹੋਵੇ, Railway ਹੋਵੇ, Airway ਹੋਵੇ, Waterway ਹੋਵੇ ਚੌਤਰਫ਼ਾ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਵਾਰਾਣਸੀ ਤੇ ਕੋਲਕਾਤਾ ਦਰਮਿਆਨ Waterway ਦੀ ਨਵੀਂ ਸੁਵਿਧਾ ਕਾਰਜਸ਼ੀਲ ਹੋ ਗਈ ਹੈ। ਇਸੇ ਤਰ੍ਹਾਂ ਦੇਸ਼ ਵਿੱਚ ਬਣੀ ਬਿਨਾ ਇੰਜਣ ਡਰਾਈਵਰ ਵਾਲੀ ਟਰੇਨ… ਟਰੇਨ 18 ਅਤੇ ਉਸ ਦਾ ਟਰਾਇਲ ਤਾਂ ਤੁਹਾਡੇ ਅਖ਼ਬਾਰਾਂ ਵਿੱਚ ਹੈੱਡਲਾਈਨ ਵਿੱਚ ਰਿਹਾ ਹੈ। ਹਵਾਈ ਸਫ਼ਰ ਦੀ ਤਾਂ ਸਥਿਤੀ ਇਹ ਹੋ ਗਈ ਹੈ ਕਿ ਅੱਜ ਅਜਿਹੇ ਡੱਬਿਆਂ ਵਿੱਚ ਚੱਲਣ ਵਾਲੇ ਯਾਤਰੀਆਂ ਤੋਂ ਜ਼ਿਆਦਾ ਲੋਕ ਹੁਣ ਹਵਾਈ ਜਹਾਜ਼ ਵਿੱਚ ਉੱਡਣ ਲੱਗੇ ਹਨ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਛੋਟੇ-ਛੋਟੇ ਸ਼ਹਿਰਾਂ ਨੂੰ ਟਿਯਰ-2ਸਿਟੀਜ਼, ਟਿਯਰ-3ਸਿਟੀਜ਼ ਨੂੰ ਵੀ ਉਡਾਨ ਯੋਜਨਾ ਨਾਲ ਜੋੜ ਰਹੀਆਂ ਹਨ। ਨਵੇਂ ਏਅਰਪੋਰਟ ਅਤੇ ਏਅਰ ਰੂਟ ਵਿਕਸਤ ਕਰ ਰਹੀ ਹੈ। ਵਿਵਸਥਾ ਵਿੱਚ ਹਰ ਪਾਸੇ ਬਦਲਾਅ ਕਿਵੇ ਆਰ ਰਿਹਾ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਐੱਪਪੀਜੀ ਸਿਲੰਡਰ ਰਿਫਿਲ ਲਈ ਪਹਿਲਾਂ ਕਈ ਦਿਨ ਲੱਗ ਜਾਂਦੇ ਸਨ ਹੁਣ ਸਿਰਫ ਇੱਕ ਦੋ ਦਿਨ ਵਿੱਚ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਪਹਿਲਾ ਇਨਕਸ ਟੈਕਸ ਰਿਫੰਡ ਮਿਲਣ ਵਿੱਚ ਮਹੀਨੇ ਲੱਗ ਜਾਂਦੇ ਸਨ। ਇਹ ਵੀ ਹੁਣ ਕੁਝ ਹਫ਼ਤਿਆਂ ਵਿੱਚ ਹੋਣ ਲੱਗਾ ਹੈ। ਪਾਸਪੋਰਟ ਬਣਾਉਣਾ ਵੀ ਪਹਿਲਾਂ ਮਹੀਨਿਆਂ ਦਾ ਕੰਮ ਸੀ ਹੁਣ ਉਹੀ ਕੰਮ ਇੱਕ ਦੋ ਹਫ਼ਤੇ ਵਿੱਚ ਹੋ ਜਾਂਦਾ ਹੈ। ਬਿਜਲੀ, ਪਾਣੀ ਦਾ ਕਨੇਕਸ਼ਨ ਹੁਣ ਅਸਾਨੀ ਨਾਲ ਮਿਲਣ ਲੱਗਾ ਹੈ। ਸਰਕਾਰ ਦੀਆਂ ਜ਼ਿਆਦਾਤਰ ਸੇਵਾਵਾਂ ਹੁਣ ਆਨਲਾਈਨ ਹਨ, ਮੋਬਾਈਲ ਫ਼ੋਨ ‘ਤੇ ਹਨ। ਇਸ ਦੇ ਪਿੱਛੇ ਦੀ ਭਾਵਨਾ ਇੱਕ ਹੀ ਹੈ ਕਿ ਆਮ-ਵਰਗ ਨੂੰ ਵਿਵਸਥਾਵਾਂ ਨਾਲ ਉਲਝਣਾ ਨਾ ਪਵੇ, ਜੂਝਨਾ ਨਾ ਪਵੇ, ਕਤਾਰਾਂ ਨਾ ਲੱਗਣ, ਕਰਪੱਸ਼ਨ ਦੀਆਂ ਸੰਭਾਵਨਾਵਾਂ ਘੱਟ ਹੋਣ ਅਤੇ ਰੋਜ਼ਮਰਾ ਦੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲੇ।
ਸਾਥੀਓ, ਸਰਕਾਰ ਨਾ ਸਿਰਫ ਸੇਵਾਵਾਂ ਨੂੰ ਦਰਵਾਜ਼ੇ-ਦਰਵਾਜ਼ੇ ਤੱਕ ਪਹੁੰਚਾਉਣ ਲਈ ਪ੍ਰਤੀਬਧੰ ਹੈ ਬਲਕਿ ਯੋਜਨਾਵਾਂ ਦਾ ਲਾਭ ਜ਼ਰੂਰਤਮੰਦਾਂ ਤੱਕ ਜ਼ਰੂਰ ਪਹੁੰਚੇ ਇਸ ਲਈ ਵੀ ਸਰਕਾਰ ਗੰਭੀਰ ਯਤਨ ਕਰਨ ਰਹੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲ ਰਹੇ ਘਰ ਹੋਵੇ, ਉਜਵੱਲਾ ਯੋਜਨਾ ਤਹਿਤ ਮਿਲ ਰਹੇ ਗੈਸ ਦਾ ਕਨੇਸ਼ਨ ਹੋਵੇ, ਸੌਭਾਗਿਯ ਯੋਜਨਾ ਦੇ ਤਹਿਤ ਬਿਜਲੀ ਦਾ ਕਨੇਕਸ਼ਨ ਹੋਵੇ, ਪਖ਼ਾਨਿਆਂ ਦੀ ਸੁਵਿਧਾ ਹੋਵੇ। ਅਜਿਹੀਆਂ ਸਾਰੀਆਂ ਯੋਜਨਾਵਾਂ ਦੇ ਲਾਭਾਰਥੀਆਂ ਤੱਕ ਸਰਕਾਰ ਖ਼ੁਦ ਜੀ ਰਹੀ ਹੈ, ਉਨ੍ਹਾਂ ਦੀ ਪਹਿਚਾਣ ਕਰ ਰਹੀ ਹੈ, ਉਨ੍ਹਾਂ ਨੂੰ ਇਹ ਸੁਵਿਧਾਵਾਂ ਲੈਂ ਲਈ ਉਤਸ਼ਾਹਿਤ ਕਰ ਰਹੀ ਹੈ। ਦੇਸ਼ ਦੇ 50 ਕਰੋੜ ਤੋਂ ਵੱਧ ਗਰੀਬਾਂ ਦੇ ਸਿਹਤ ਨੂੰ ਸੁਰੱਖਿਆ ਕਵਚ ਦੇਣ ਵਾਲੀ ਪ੍ਰਧਾਨ ਮੰਤਰੀ ਜਨ-ਅਰੋਗਿਯ ਯੋਜਨਾ PMJAY ਯਾਨੀ ਆਯੁਸ਼ਮਾਨ ਭਾਰਤ ਯੋਜਨਾ ਤਾਂ ਵੈਲਫੇਅਰ ਅਤੇ ਫੇਅਰਪਲੇ ਦੀ ਬਿਹਤਰੀਨ ਉਦਹਾਰਣ ਹੈ।
ਡਿਜੀਟਲ ਤਕਨੀਕ automation ਅਤੇ ਮਾਨਵੀ ਸੰਵੇਦਨਸ਼ੀਲਤਾ ਨੂੰ ਕਿਵੇਂ ਜਨ ਸਧਾਰਨ ਦੇ ਭਲੇ ਲਈ ਉਪਯੋਗ ਕੀਤਾ ਜਾ ਸਕਦਾ ਹੈ। ਇਹ ਆਯੁਸ਼ਮਾਨ ਭਾਰਤ ਵਿੱਚ ਦਿਖਾਈ ਦਿੰਦਾ ਹੈ। ਇਸ ਯੋਜਨਾ ਦੇ ਲਾਭਾਰਥੀਆਂ ਦੀ ਪਹਿਚਾਣ ਪਹਿਲਾਂ ਕੀਤੀ ਗਈ। ਫਿਰ ਉਨ੍ਹਾਂ ਦੀ ਜਾਣਕਾਰੀ ਨੂੰ, ਡੇਟਾ ਨੂੰ ਤਕਨੀਕ ਦੇ ਮਾਧਿਅਮ ਜੋੜਿਆ ਗਿਆ ਅਤੇ ਫਿਰ ਗੋਲਡਨ ਕਾਰਜ ਜਾਰੀ ਕੀਤੇ ਜਾ ਰਹੇ ਹਨ। ਗੋਲਡਨ ਕਾਰਜ ਅਤੇ ਆਯੁਸ਼ਮਾਨ ਮਿੱਤਰ ਯਾਨੀ ਤਕਨੀਕ ਅਤੇ ਮਾਨਵੀ ਸੰਵੇਦਨਾ ਦੇ ਸੰਗਮ ਨਾਲ ਗਰੀਬ ਤੋਂ ਗਰੀਬ ਨੂੰ ਸਿਹਤ ਦਾ ਲਾਭ ਬਿਲਕੁਲ ਮੁਫ਼ਤ ਮਿਲ ਰਿਹਾ ਹੈ।
ਸਾਥੀਓ, ਅਜੇ ਇਸ ਯੋਜਨਾ ਨੂੰ 100 ਦਿਨ ਵੀ ਨਹੀਂ ਹੋਏ ਹਨ, ਸਿਰਫ ਤਿੰਨ ਮਹੀਨੇ ਤੋਂ ਘੱਟ ਸਮਾਂ ਹੋਇਆ ਹੈ ਅਤੇ ਹੁਣ ਤੱਕ ਦੇਸ਼ ਦੇ ਸਾਢੇ ਚਾਰ ਲੱਖ ਗਰੀਬ ਇਸ ਦਾ ਲਾਭ ਲੈ ਚੁੱਕੇ ਹਨ, ਜਾਂ ਅਜੇ ਹਸਪਤਾਲ ਵਿੱਚ ਇਲਾਜ ਕਰਾ ਰਹੇ ਹਨ। ਗਰਭਵਤੀ ਮਹਿਲਾਵਾਂ ਦੀ ਸਰਜਰੀ ਤੋਂ ਲੈ ਕੇ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਤੱਕ ਦਾ ਇਲਾਜ ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਸੰਭਵ ਹੋਇਆ ਹੈ।
ਇਸ ਹਾਲ ਵਿੱਚ ਬੈਠੇ ਹੋਏ, ਇਸ ਚਕਾਚੌਂਧ ਤੋਂ ਦੂਰ ਅਨੇਕ ਲੋਕਾਂ ਬਾਰੇ ਸੋਚੋ… ਕਿ ਇਹ ਲੋਕ ਕੌਣ ਹਨ ਇਹ ਕਿਰਤੀ ਹਨ, ਇਹ ਕੰਮ ਕਰਨ ਵਾਲੇ ਹਨ, ਕਿਸਨ ਹਨ, ਖੇਤ ਅਤੇ ਕਾਰਖਾਨਿਆਂ ਵਿੱਚ ਮਜਦੂਰੀ ਕਰਨ ਵਾਲੇ ਲੋਕ ਹਨ, ਠੇਲਾ ਚਲਾਉਣ ਵਾਲੇ, ਰਿਕਸ਼ਾ ਚਲਾਉਣ ਵਾਲੇ ਲੋਕ ਹਨ। ਕੱਪੜੇ ਸੀਊਣ ਦਾ ਕੰਮ ਕਰਨ ਵਾਲੇ ਲੋਕ ਹਨ। ਗੰਭੀਰ ਬਿਮਾਰੀ ਦਾ ਇਲਾਜ ਸਿਰਫ ਇਸ ਲਈ ਟਾਲਦੇ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹਮੇਸ਼ਾ ਰਹਿੰਦਾ ਸੀ… ਆਪਣੀ ਦਵਾਈ ‘ਤੇ ਖਰਚ ਕਰਨ ਜਾਂ ਪਰਿਵਾਰ ਲਈ ਦੋ ਵਕਤ ਦੀ ਰੋਟੀ ‘ਤੇ ਖਰਚ ਕਰਨ। ਆਪਣੀ ਦਵਾਈ ‘ਤੇ ਖਰਚ ਕਰਨ ਜਾਂ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰਨ। ਗਰੀਬਾਂ ਨੂੰ ਇਸ ਸਵਾਲ ਦਾ ਜਵਾਬ ਆਯੁਸ਼ਮਾਨ ਭਾਰਤ ਯੋਜਨਾ ਦੇ ਤੌਰ ‘ਤੇ ਮਿਲ ਚੁੱਕਿਆ ਹੈ।
ਸਾਥੀਓ, ਗਰੀਬ ਦੇ ਸਸ਼ਕਤੀਕਰਨ ਦਾ ਮਾਧਿਅਮ ਬਣਾਉਣ ਦਾ ਇਹ ਕੰਮ ਸਿਰਫ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਵਾਲਾ ਹੈ। ਇਸ ਨੂੰ ਆਉਣ ਵਾਲੇ ਸਮੇਂ ਵਿੱਚ ਵਿਸਤਾਰ ਦਿੱਤਾ ਜਾਣਾ ਹੈ। ਸਾਡਾ ਯਤਨ ਹੈ ਕਿ ਵਿਚੋਲਿਆਂ ਨੂੰ ਤਕਨੀਕ ਦੇ ਮਾਧਿਅਮ ਨਾਲ ਹਟਾਇਆ ਜਾਵੇ। ਉਤਪਾਦਕ ਅਤੇ ਉਪਭੋਗਤਾ ਨੂੰ ਜਿੰਨਾ ਸੰਭਵ ਹੋਵੇ ਓਨਾ ਕੋਲ ਲਿਆਇਆ ਜਾਵੇ। ਭ੍ਰਿਸ਼ਟਾਚਾਰ ਚਾਰੇ ਕਿਸੇ ਵੀ ਪੱਧਰ ‘ਤੇ ਹੋਵੇ ਸਾਡੀ ਨੀਤੀ ਸਪਸ਼ਟ ਵੀ ਹੈ ਅਤੇ ਸਖ਼ਤ ਵੀ ਹੈ। ਇਸ ਸੈਕਟਰ ਵਿੱਚ ਕੀਤੇ ਜਾ ਰਹੇ ਸਾਡੇ ਇਨ੍ਹਾਂ ਯਤਨਾਂ ਨੂੰ ਦੁਨੀਆ ਵੀ ਦੇਖ ਰਹੀ ਹੈ। ਅਤੇ ਇਸ ਲਈ ਭਾਰਤ ਨੂੰ ਸੰਭਾਵਨਾਵਾਂ ਦਾ ਦੇਸ਼ ਦੱਸਿਆ ਜਾ ਰਿਹਾ ਹੈ।
ਸਾਥੀਓ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪਿਛਲੇ ਦਿਨੀਂ ਅਰਜਨਟੀਨਾ ਵਿੱਚ ਜੀ-20 ਦਾ ਸੰਮੇਲਨ ਹੋਇਆ ਉਸ ਸੰਮੇਲਨ ਵਿੱਚ ਆਏ ਨੇਤਾਵਾਂ ਨਾਲ ਮੇਰੀ ਗੱਲਬਾਤ ਹੋਈ। ਅਸੀਂ ਆਪਣੀਆ ਗੱਲਾਂ ਵੀ ਦੁਨੀਆ ਵੀ ਤਾਕਤਵਰ ਅਰਥਵਿਵਿਸਥਾਵਾਂ ਦਰਮਿਆਨ ਰੱਖੀਆਂ। ਜੋ ਆਰਥਕ ਅਪਰਾਧ ਕਰਨ ਵਾਲੇ ਹਨ, ਭਗੌੜੇ ਹਨ ਉਨ੍ਹਾਂ ਨੂੰ ਦੁਨੀਆ ਵਿੱਚ ਕੀਤੇ ਵੀ ਸੁਰੱਖਿਅਤ ਪਨਾਹ ਨਾ ਮਿਲੇ ਇਸ ਲਈ ਭਾਰਤ ਨੇ ਕੁਝ ਸੁਝਾਅ ਅੰਤਰਰਾਜ ਕਮਿਉਨਿਟੀ ਦਰਮਿਆਨ ਰੱਖੇ। ਮੈਨੂੰ ਇਹ ਵਿਸ਼ਵਾਸ ਹੈ ਕਿ ਸਾਡੀ ਇਹ ਮੁਹਿੰਮ ਅੱਜ ਨਹੀਂ ਤਾਂ ਕੱਲ੍ਹ ਕਦੇ ਨਾ ਕਦੇ ਰੰਗ ਲਿਆਵੇਗੀ।
ਸਾਥੀਓ, ਇਸ ਵਿਸ਼ਵਾਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਅੱਜ ਭਾਰਤ ਦੀ ਗੱਲ ਨੂੰ ਦੁਨੀਆ ਸੁਣ ਰਹੀ ਹੈ, ਸਮਝਣ ਦਾ ਯਤਨ ਕਰ ਰਹੀ ਹੈ, ਸਾਡੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਰਿਸ਼ਤੇ ਬਹੁਤ ਮਧੁਰ ਪਿਆਰੇ ਹੋਏ ਹਨ। ਉਸ ਦੇ ਨਤੀਜੇ ਤੁਸੀਂ ਸਭ ਅਤੇ ਪੂਰਾ ਦੇਸ਼ ਦੇਖ ਵੀ ਰਿਹਾ ਹੈ, ਅਨੁਭਵ ਵੀ ਕਰ ਰਿਹਾ ਹੈ। ਹੁਣੇ ਤਿੰਨ-ਚਾਰ ਦਿਨ ਪਹਿਲਾਂ ਹੀ ਇਸ ਦਾ ਇੱਕ ਹੋਰ ਉਦਹਾਰਣ ਤੁਸੀਂ ਦੇਖਿਆ ਹੈ, ਇਹ ਸਭ ਸੰਭਵ ਹੋ ਰਿਹਾ ਹੈ ਸਾਡੇ ਆਤਮਵਿਸ਼ਵਾਸ ਦੇ ਕਾਰਨ, ਸਾਡੇ ਦੇਸ਼ ਦੇ ਆਤਮਵਿਸ਼ਵਾਸ ਦੇ ਕਾਰਨ।
ਸਾਥੀਓ, ਅੱਜ ਵੱਡੇ ਟੀਚੇ, ਸਖ਼ਤ ਅਤੇ ਵੱਡੇ ਫ਼ੈਸਲਿਆਂ ਦਾ ਜੇਕਰ ਸਾਹਸ ਸਰਕਾਰ ਕਰ ਪਾਉਂਦੀ ਹੈ ਤਾਂ ਉਸ ਦੇ ਪਿੱਛੇ ਇੱਕ ਮਜ਼ਬੂਤ ਸਰਕਾਰ ਹੈ। ਪੂਰਨ ਬਹੁਮਤ ਨਾਲ ਚੁਣੀ ਹੋਈ ਸਰਕਾਰ ਹੈ। ਨਿਊ ਇੰਡੀਆ ਲਈ ਸਰਕਾਰ ਦਾ ਫੋਕਸ- ਸਮਰੱਥਾ, ਸੰਸਾਧਨ, ਸੰਸਕਾਰ, ਪਰੰਪਰਾ, ਸੱਭਿਆਚਾਰ ਅਤੇ ਸੁਰੱਖਿਆ ‘ਤੇ ਹੈ। ਵਿਕਾਸ ਦੀ ਪੰਚ ਧਾਰਾ, ਜੋ ਵਿਕਾਸ ਦੀ ਗੰਗਾ ਨੂੰ ਅੱਗੇ ਵਧਾਵੇਗੀ। ਇਹ ਵਿਕਾਸ ਦੀ ਪੰਚ ਧਾਰਾ- ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿਚਾਈ, ਜਨ-ਜਨ ਦੀ ਸੁਣਵਾਈ। ਇਹ ਪੰਜ ਧਰਾਵਾਂ ਇਸੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਸਰਕਾਰ ਵਿਕਾਸ ਦੀ ਗੰਗਾ ਨੂੰ ਅੱਗੇ ਵਧਾ ਰਹੀ ਹੈ।
ਨਵੇਂ ਭਾਰਤ ਦੇ ਨਵੇਂ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਦੈਨਿਕ ਜਾਗਰਣ ਦੀ, ਪੂਰੇ ਮੀਡੀਆ ਜਗਤ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਰਹਿਣ ਵਾਲੀ ਹੈ। ਸਿਸਟਮ ਨੂੰ ਸਵਾਲ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਤੁਹਾਡਾ ਅਧਿਕਾਰ ਵੀ ਹੈ। ਮੀਡੀਆ ਦੇ ਸੁਝਾਵਾਂ ਅਤੇ ਤੁਹਾਡੀਆਂ ਆਲੋਚਨਾਵਾਂ ਦਾ ਤਾਂ ਮੈਂ ਹਮੇਸ਼ਾ ਸੁਆਗਤ ਕਰਦਾ ਰਿਹਾ ਹਾਂ। ਆਪਣੀ ਸੁਤੰਤਰਤਾ ਨੂੰ ਬਣਾਈ ਰੱਖਦੇ ਹੋਏ, ਆਪਣੀ ਨਿਰਪੱਖਤਾ ਨੂੰ ਬਣਾਈ ਰੱਖਦੇ ਹੋਏ ਦੈਨਿਕ ਜਾਗਰਣ ਸਮੂਹ ਰਾਸ਼ਟਰ ਨਿਰਮਾਣ ਦੇ ਪਹਿਰੇਦਾਰ ਵਜੋਂ ਨਿਰੰਤਰ ਕਾਰਜ ਕਰਦਾ ਰਹੇਗਾ। ਇਸੇ ਉਮੀਦ ਇਸੇ ਵਿਸ਼ਵਾਸ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਤੁਹਾਨੂੰ ਸਭ ਨੂੰ 75 ਸਾਲ ਪੂਰੇ ਕਰਨ ਲਈ ਫਿਰ ਤੋਂ ਵਧਾਈ ਅਤੇ ਉਜਵੱਲ ਭਵਿੱਖ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਮਮਤਾ
सबसे पहले मैं दैनिक जागरण के हर पाठक को, अख़बार के प्रकाशन और अख़बार को घर-घर तक पहुंचाने के कार्य से जुड़े हर व्यक्ति को, हॉकर बंधुओं को आपकी संपादकीय टीम को, हीरक जयंति पर बहुत-बहुत बधाई देता हूं, शुभकामनाएं देता हूं: PM @narendramodi
— PMO India (@PMOIndia) December 7, 2018
देश के पुनर्निर्माण में आपने महत्वपूर्ण भूमिका निभाई है, देश को जागरुक करने में दैनिक जागरण का अहम रोल रहा है। भारत छोड़ो आंदोलन की पृष्ठभूमि में जो कार्य आपने शुरु किया, वो आज नए भारत की नई उम्मीदों, नए संकल्पों और नए संस्कारों को आगे बढ़ाने में सहयोग कर रहा है: PM
— PMO India (@PMOIndia) December 7, 2018
मैं तो खुद भी दैनिक जागरण का पाठक रहा हूं। अपने अनुभव के आधार पर मैं कह सकता हूं कि बीते दशकों में दैनिक जागरण ने देश और समाज में बदलाव लाने की मुहिम को शक्ति दी है: PM @narendramodi
— PMO India (@PMOIndia) December 7, 2018
बीते चार वर्षों में आपके समूह और देश के तमाम मीडिया संस्थानों ने राष्ट्र निर्माण के मजबूत स्तंभ के तौर पर अपने दायित्व का बखूबी निर्वहन किया है: PM @narendramodi
— PMO India (@PMOIndia) December 7, 2018
चाहे वो बेटी बचाओ, बेटी पढ़ाओ अभियान हो, स्वच्छ भारत अभियान हो, ये अगर जन आंदोलन बने हैं, तो इसमें मीडिया की भी एक सकारात्मक भूमिका रही है। दैनिक जागरण भी इसमें अपना प्रभावी योगदान देने के लिए हमेशा आगे रहा है: PM @narendramodi
— PMO India (@PMOIndia) December 7, 2018
समाज में मीडिया का ये रोल आने वाले समय में और भी महत्वपूर्ण होने वाला है। आज डिजिटल क्रांति ने मीडिया को, अखबारों को और विस्तार दिया है। मेरा मानना है कि ये नया मीडिया, नए भारत की नींव को और ताकत देगा: PM @narendramodi
— PMO India (@PMOIndia) December 7, 2018
नए भारत की जब भी हम बात करते हैं तो Minimum Government, Maximum Governance और सबका साथ, सबका विकास इसके मूल में है। हम एक ऐसी व्यवस्था की बात करते हैं जहां जनभागीदारी से योजनाओ का निर्माण भी हो और जनभागीदारी से ही उन पर अमल भी हो: PM @narendramodi
— PMO India (@PMOIndia) December 7, 2018
इसी सोच को हमने बीते चार वर्षों से आगे बढ़ाया है। केंद्र सरकार की अनेक योजनाओं को जनता अपनी जिम्मेदारी समझकर आगे बढ़ा रही हैं। सरकार, सरोकार और सहकार, ये भावना देश में मज़बूत हुई है: PM @narendramodi
— PMO India (@PMOIndia) December 7, 2018
देश का युवा आज विकास में खुद को स्टेक होल्डर मानने लगा है, सरकारी योजनाओं को अपनेपन के भाव से देखा जाने लगा है। उसको लगने लगा है कि उसकी आवाज़ सुनी जा रही है: PM @narendramodi
— PMO India (@PMOIndia) December 7, 2018
यही कारण है कि सरकार और सिस्टम पर विश्वास आज अभूतपूर्व स्तर पर है। ये विश्वास तब जागता है, जब सरकार तय लक्ष्य हासिल करते हुए दिखती है, पारदर्शिता के साथ काम करती हुई नज़र आती है: PM @narendramodi
— PMO India (@PMOIndia) December 7, 2018
आप भी अकसर सोचते होंगे, हैरत में पड़ते होंगे, कि आखिर हमारा देश पिछड़ा क्यों रह गया? आजादी के इतने दशकों के बाद ये कसक आपके मन में भी होगी कि हम क्यों पीछे रह गए।
— PMO India (@PMOIndia) December 7, 2018
हमारे पास विशाल उपजाऊ भूमि है: PM @narendramodi
हमारे नौजवान बहुत प्रतिभाशाली और मेहनती भी हैं। हमारे पास प्राकृतिक संसाधनों की भी कोई कमी नहीं। इतना सब कुछ होने के बावजूद हमारा देश आगे क्यों नहीं बढ़ पाया: PM @narendramodi
— PMO India (@PMOIndia) December 7, 2018
मंजिलों की कमी नहीं थी, नीयत की कमी थी।
— PMO India (@PMOIndia) December 7, 2018
पैसों की कमी नहीं थी, Passion की कमी थी।
Solutions की कमी नहीं थी, संवेदना की कमी थी।
सामर्थ्य की कमी नहीं थी, कमी थी कार्यसंस्कृति की।
बहुत आसानी से कुछ लोग कबीरदास जी के उस दोहे को बिगाड़कर मजाक बना देते हैं जिसमें उन्होंने कहा था- “काल करे सो आज कर, आज करे सो अब”: PM @narendramodi
— PMO India (@PMOIndia) December 7, 2018
हाल ही मैंने एलिफेंटा तक Underwater Cables के जरिए बिजली पहुंचाने का एक वीडियो देखा। उम्मीद है, आपने भी देखा होगा: PM @narendramodi
— PMO India (@PMOIndia) December 7, 2018
कल्पना कीजिए, मुंबई से थोड़ी ही दूरी पर बसे लोगों को कैसा लगता होगा, जब वो खुद अंधेरे में रात-दिन गुजारते हुए मुंबई की चकाचौंध को देखते होंगे। उस अंधेरे में 70 साल गुजार देने की कल्पना करके देखिए: PM @narendramodi
— PMO India (@PMOIndia) December 7, 2018
अभी कुछ दिन पहले ही मुझे एक व्यक्ति ने पत्र लिखकर धन्यवाद दिया। उसने पत्र इसलिए लिखा क्योंकि मेघालय पहली बार ट्रेन सेवा से जुड़ गया है: PM @narendramodi
— PMO India (@PMOIndia) December 7, 2018
क्या आप कल्पना कर सकते हैं कि हमारे सत्ता में आने से पहले मेघालय, मिजोरम और त्रिपुरा भारत के रेल मैप में ही नहीं थे। सोचिए, इसने किस तरह इन राज्यों के लोगों की जिंदगी पर असर डाला होगा: PM @narendramodi
— PMO India (@PMOIndia) December 7, 2018
सोचिए, आखिर क्यों आजादी के 67 साल तक केवल 38 प्रतिशत ग्रामीण घरों में ही शौचालय बने और कैसे केवल चार साल में 95 प्रतिशत ग्रामीण घरों को शौचालय उपलब्ध करा दिए: PM @narendramodi
— PMO India (@PMOIndia) December 7, 2018
सोचिए, आखिर क्यों, आजादी के 67 साल बाद तक केवल 55 प्रतिशत बस्तियों, टोले और गांव तक ही सड़क पहुंची थी और कैसे केवल चार साल में सड़क संपर्क को बढ़ाकर 90 फीसदी से ज्यादा बस्तियों, गांव, टोलों तक पहुंचा दिया गया: PM @narendramodi
— PMO India (@PMOIndia) December 7, 2018
सोचिए, आखिर क्यों आजादी के 67 साल बाद तक केवल 55 प्रतिशत घरों में ही गैस का कनेक्शन था और अब कैसे केवल 4 साल में गैस कनेक्शन का दायरा 90 फीसदी घरों तक पहुंचा दिया: PM @narendramodi
— PMO India (@PMOIndia) December 7, 2018
सोचिए, आखिर क्यों, आजादी के बाद के 67 वर्षों तक केवल 70 प्रतिशत ग्रामीण परिवारों तक ही बिजली की सुविधा पहुंची थी और अब कैसे बीते चार वर्षों में 95 प्रतिशत ग्रामीण परिवारों तक बिजली पहुंच गई है: PM @narendramodi
— PMO India (@PMOIndia) December 7, 2018
व्यवस्थाओं में अपूर्णता से संपूर्णता की तरफ बढ़ते हमारे देश ने पिछले चार-साढ़े चार वर्षों में जो प्रगति की है, वो अभूतपूर्व है: PM @narendramodi
— PMO India (@PMOIndia) December 7, 2018
सोचिए कि आखिर क्यों, आजादी के 67 वर्षों तक देश के सिर्फ 50 प्रतिशत परिवारों के पास ही बैंक खाते थे और ऐसा कैसे हुआ कि आज देश का लगभग हर परिवार बैंकिंग सेवा से जुड़ गया है: PM @narendramodi
— PMO India (@PMOIndia) December 7, 2018
सोचिए, कि आखिर ऐसा क्यों था कि आजादी के 67 वर्षों तक बमुश्किल 4 करोड़ नागरिक ही इनकम टैक्स रिटर्न भर रहे थे और केवल चार वर्ष में ही तीन करोड़ नए नागरिक इनकम टैक्स के नेटवर्क से जुड़ गए हैं: PM @narendramodi
— PMO India (@PMOIndia) December 7, 2018
सोचिए कि आखिर क्यों ऐसा था कि जब तक GST नहीं लागू हुआ था, हमारे देश में Indirect Tax सिस्टम से 66 लाख उद्यमी ही रजिस्टर्ड थे और अब GST लागू होने के बाद 54 लाख नए लोगों ने रजिस्टर कराया है: PM @narendramodi
— PMO India (@PMOIndia) December 7, 2018
जब हमारे देश के गरीब, शोषित और वंचितों को सारी मूलभूत सुविधाएं उपलब्ध हो जाएंगी, उन्हें शौचालय, बिजली, बैंक अकाउंट, गैस कनेक्शन जैसी चीजों की चिंताओं से मुक्ति मिल जाएगी, तो फिर मेरे देश के गरीब खुद ही अपनी गरीबी को परास्त कर देंगे: PM @narendramodi
— PMO India (@PMOIndia) December 7, 2018
बीते चार वर्षों में आप इस परिवर्तन को होते हुए देख भी रहें हैं। आंकड़े इसकी गवाही दे रहे हैं।
— PMO India (@PMOIndia) December 7, 2018
लेकिन ये सब पहले नहीं हुआ।
पहले इसलिए नहीं हुआ क्योंकि गरीबी कम हो जाएगी, तो ‘गरीबी हटाओ’ का नारा कैसे दे पाएंगे: PM @narendramodi
आज हम शत-प्रतिशत लोगों को करीब-करीब सभी मूलभूत सुविधाएं देने के करीब पहुंच गए हैं, तो भारत दूसरे युग में छलांग लगाने के लिए तैयार है। करोड़ों भारतीयों की Aspirations, उनकी आकांक्षाओं को पूरा करने के लिए तत्पर हैं। आज हम न्यू इंडिया की संकल्प से सिद्धि की यात्रा की ओर अग्रसर हैं।
— PMO India (@PMOIndia) December 7, 2018
आज भारत में Connectivity से लेकर Communication तक, Competition से लेकर Convenience तक, जीवन के हर पहलू को तकनीक से जोड़ने का प्रयास हो रहा है। तकनीक और मानवीय संवेदनाओं की शक्ति से Ease of Living सुनिश्चित की जा रही है: PM @narendramodi
— PMO India (@PMOIndia) December 7, 2018
गरीब के सशक्तिकरण का माध्यम बनाने का ये काम सिर्फ यहीं तक सीमित नहीं रहने वाला है, इसको आने वाले समय में विस्तार दिया जाना है। हमारा प्रयास है कि बिचौलियों को तकनीक के माध्यम से हटाया जाए: PM @narendramodi
— PMO India (@PMOIndia) December 7, 2018
उत्पादक और उपभोक्ता को जितना संभव हो पाए उतना पास लाया जाए। भ्रष्टाचार चाहे किसी भी स्तर पर हो, हमारी नीति स्पष्ट भी है और सख्त भी: PM @narendramodi
— PMO India (@PMOIndia) December 7, 2018
जैसा कि आप सभी जानते हैं पिछले दिनों अर्जेंटीना में G-20 का सम्मेलन हुआ। उस सम्मेलन में आए नेताओं से मेरी बातचीत हुई, हमने अपनी बातें भी दुनिया की ताकतवर अर्थव्यवस्थाओं के बीच रखी: PM @narendramodi
— PMO India (@PMOIndia) December 7, 2018
जो आर्थिक अपराध करने वाले हैं, भगोड़े हैं, उनको दुनिया में कहीं भी सुरक्षित पनाहगाह ना मिले इसके लिए भारत ने कुछ सुझाव अंतर्राष्ट्रीय समुदाय के बीच रखे हैं। मुझे विश्वास है कि हमारी ये मुहिम रंग लाएगी: PM @narendramodi
— PMO India (@PMOIndia) December 7, 2018
आज बड़े लक्ष्यों, कड़े और बड़े फैसलों का अगर साहस सरकार कर पाती है, तो उसके पीछे एक मजबूत सरकार है, पूर्ण बहुमत की सरकार है। New India के लिए सरकार का फोकस सामर्थ्य, संसाधन, संस्कृति और सुरक्षा पर है: PM @narendramodi
— PMO India (@PMOIndia) December 7, 2018
विकास की पंचधारा यानि बच्चों को पढ़ाई, युवा को कमाई, बुजुर्गों को दवाई,किसान को सिंचाई और जन-जन की सुनवाई, इसी को केंद्र में रखते हुए सरकार आगे बढ़ रही है: PM @narendramodi
— PMO India (@PMOIndia) December 7, 2018
नए भारत के, नए सपनों को साकार करने में दैनिक जागरण की, पूरे मीडिया जगत की भी एक महत्वपूर्ण भूमिका रहने वाली है। सिस्टम से सवाल करना आपकी जिम्मेदारी है, आपका अधिकार है।
— PMO India (@PMOIndia) December 7, 2018
मीडिया के सुझावों, और आपकी आलोचनाओं का तो मैं हमेशा स्वागत करता रहा हूं: PM @narendramodi