Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਧਨਬਾਦ ਅਤੇ ਪਤਰਾਤੂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਧਨਬਾਦ ਅਤੇ ਪਤਰਾਤੂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਧਨਬਾਦ ਅਤੇ ਪਤਰਾਤੂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਧਨਬਾਦ ਅਤੇ ਪਤਰਾਤੂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਚ ਤੇ ਵਿਰਾਜਮਾਨ ਝਾਰਖੰਡ ਦੇ ਰਾਜਪਾਲ ਸ਼੍ਰੀਮਤੀ ਦਰੌਪਦੀ ਮੁਰਮੂ ਜੀ, ਇੱਥੇ ਦੇ ਲੋਕਪ੍ਰਿਆ ਮੁੱਖ ਮੰਤਰੀ ਸ਼੍ਰੀਮਾਨ ਰਘੁਬਰ ਦਾਸ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਆਰਕੇ ਸਿੰਘ ਜੀ, ਅਸ਼ਵਿਨੀ ਜੀ, ਸੁਦਰਸ਼ਨ ਭਗਤ ਜੀ, ਝਾਰਖੰਡ ਸਰਕਾਰ ਦੇ ਮੰਤਰੀ ਸ਼੍ਰੀ ਅਮਰ ਕੁਮਾਰ ਜੀ, ਰਾਮਚੰਦਰ ਜੀ, ਸਾਡੇ ਸਾਂਸਦ ਸ਼੍ਰੀਮਾਨ ਪ੍ਰੇਮ ਸਿੰਘ ਜੀ, ਵਿਧਾਇਕ ਭਾਈ ਫੂਲਚੰਦ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ  ਅਤੇ ਭੈਣੋਂ

ਮੈਂ ਸਭ ਤੋਂ ਪਹਿਲਾਂ ਭਗਵਾਨ ਬਿਰਸਾ ਮੁੰਡਾ ਦੀ ਇਸ ਵੀਰਧਰਾ ਨੂੰ ਨਮਨ ਕਰਦਾ ਹਾਂ। ਇਹ ਧਰਤੀ ਤਿਆਗ ਅਤੇ ਬਲੀਦਾਨ ਦੀ ਧਰਤੀ ਹੈ। ਇਹ ਜਯਪਾਲ ਸਿੰਘ ਸ਼੍ਰੀ ਮੁੰਡਾ ਜੀ ਦੇ ਸੰਘਰਸ਼ ਦੀ ਭੂਮੀ ਹੈ। ਅਤੇ ਇਹ ਅਟਲ ਬਿਹਾਰੀ ਵਾਜਪੇਈ ਜੀ ਦੇ ਸੁਪਨਿਆਂ ਦੀ ਵੀ ਭੂਮੀ ਹੈ। ਇੱਥੋਂ ਦਾ ਖਣਿਜ ਭੰਡਾਰ ਕੋਲੇ ਦੀ ਖਾਨਾਂ, ਦੇਸ਼ ਦੇ ਵਿਕਾਸ ਦੇ ਇੰਜਣ ਦੇ ਰੂਪ ਵਿੱਚ ਇੱਕ ਊਰਜਾ ਦੇਣ ਦਾ ਕੰਮ ਕਰ ਰਹੀਆਂ ਹਨ।

ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਲੋਕ ਦੋ-ਦੋ ਤਿੰਨ-ਤਿੰਨ ਘੰਟਿਆਂ ਤੋਂ ਆ ਕੇ ਇੱਥੇ ਬੈਠੇ ਹੋ। ਇੰਨੀ ਵੱਡੀ ਮਾਤਰਾ ਵਿੱਚ ਆ ਕੇ ਗਰਮਜੋਸ਼ੀ ਨਾਲ ਆ ਕੇ ਸਾਡਾ ਸੁਆਗਤ ਕੀਤਾ। ਤੁਸੀਂ ਅਸ਼ੀਰਵਾਦ ਦਿੱਤੇ। ਤੁਹਾਡੇ ਇਸ ਪਿਆਰ ਲਈ, ਮੈਂ ਤੁਹਾਡੇ ਇਸ ਅਸ਼ੀਰਵਾਦ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਜਦੋਂ ਚੋਣਾਂ ਦੇ ਸਮੇਂ ਮੈਂ ਝਾਰਖੰਡ ਵਿੱਚ ਆਇਆ ਸੀ। ਤਾਂ ਮੈਂ ਝਾਰਖੰਡ ਦੇ ਲਈ ਕਿਹਾ ਕਰਦਾ ਸੀ ਕਿ ਝਾਰਖੰਡ ਦੇ ਵਿਕਾਸ ਲਈ ਡਬਲ ਇੰਜਣ ਦੀ ਜ਼ਰੂਰਤ ਹੈ। ਇੱਕ ਰਾਂਚੀ ਵਾਲਾ ਅਤੇ ਦੂਜਾ ਦਿੱਲੀ ਵਾਲਾ ਅਤੇ ਤੁਸੀਂ ਚਾਰ ਸਾਲ ਵਿੱਚ ਦੇਖ ਲਿਆ। ਜਦੋਂ ਦੋਹੇਂ ਸਰਕਾਰਾਂ ਮਿਲ ਕੇ ਇੱਕ ਹੀ ਦਿਸ਼ਾ ਵਿੱਚ ਸਬਕਾ ਸਾਥ ਸਬਕਾ ਵਿਕਾਸ ਇਹ ਮੰਤਰ ਲੈ ਕੇ ਚਲਦੀਆਂ ਹਨ। ਟੀਚਾ ਨਿਰਧਾਰਿਤ ਕਰਦੀਆਂ ਹਨ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੋਈ ਕਸਰ ਨਹੀਂ ਛੱਡਦੀਆਂ ਹਨ। ਤਾਂ ਵਿਕਾਸ ਦੇ ਕਿਹੋ ਜਿਹੇ ਨਤੀਜੇ ਪ੍ਰਾਪਤ ਹੁੰਦੇ ਹਨ। ਇਹ ਝਾਰਖੰਡ ਦੀ ਜਨਤਾ ਨੇ ਭਲੀਭਾਂਤੀ ਅਨੁਭਵ ਕੀਤਾ ਹੈ।

ਮੈਨੂੰ ਵਿਸ਼ਵਾਸ ਹੈ ਜਦੋਂ ਅਸੀਂ ਜਨਤਕ ਜੀਵਨ ਵਿੱਚ ਕੰਮ ਕਰਦੇ ਹਾਂ। ਸਾਡਾ ਰਸਤਾ ਸਹੀ ਹੈ ਕਿ ਨਹੀਂ ਹੈ। ਸਾਡਾ ਇਰਾਦਾ ਨੇਕ ਹੈ ਕਿ ਨਹੀਂ ਹੈ। ਅਸੀ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ। ਇਸ ਦਾ ਮਾਪਦੰਡ ਇੱਕ ਹੀ ਹੁੰਦਾ ਹੈ ਲੋਕਤੰਤਰ ਵਿੱਚ ਅਤੇ ਉਹ ਹੁੰਦਾ ਹੈ ਜਨ ਸਮਰਥਨ ਦਾ। ਮੈਂ ਝਾਰਖੰਡ ਸਰਕਾਰ ਦੇ ਮੁੱਖ ਮੰਤਰੀ ਰਘੁਬਰ ਦਾਸ ਜੀ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਕਿ ਪਿਛਲੇ ਦਿਨਾਂ ਜਦੋਂ ਇੱਥੇ ਸਥਾਨਕ ਚੋਣਾਂ ਹੋਈਆਂ, ਪੰਚਾਇਤਾਂ ਦੀਆਂ ਚੋਣਾਂ ਹੋਈਆਂ ਅਤੇ ਝਾਰਖੰਡ ਦੀ ਜਨਤਾ ਨੇ ਜੋ ਭਾਰੀ ਜਨਸਮਰਥਨ ਦਿੱਤਾ ਉਹ ਝਾਰਖੰਡ ਸਰਕਾਰ ਦੇ ਅਤੇ ਦਿੱਲੀ ਸਰਕਾਰ ਦੇ ਕਾਰਜਾਂ ਪ੍ਰਤੀ ਜਨ ਸਧਾਰਨ ਦਾ ਭਾਵ ਕੀ ਹੈ । ਉਸ ਨੂੰ ਪ੍ਰਗਟ ਕਰਦਾ ਹੈ।

ਭਾਈਓ  ਭੈਣੋਂ ਮੈਂ ਜਦ ਇੱਥੇ 2014 ਵਿੱਚ ਚੋਣਾਂ ਵੇਲੇ ਆਇਆ ਸੀ। ਤਾਂ ਮੈਨੂੰ ਕਿਹਾ ਸੀ ਕਿ ਝਾਰਖੰਡ ਮੈਨੂੰ ਜੋ ਪਿਆਰ ਦੇ ਰਿਹਾ ਹੈ ਮੈਂ ਵਿਆਜ ਸਮੇਤ ਮੋੜਾਂਗਾਅਤੇ ਵਿਕਾਸ ਕਰਕੇ ਮੋੜਾਂਗਾਅਤੇ ਅੱਜ ਜਦੋਂ ਇੱਕ ਤੋਂ ਬਾਅਦ ਇੱਕ ਅਸੀਂ ਜੋ ਕਦਮ ਚੁੱਕੇ ਹਨ। ਉਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਦਿੱਲੀ ਵਿੱਚ ਬੈਠੀ ਸਰਕਾਰ ਝਾਰਖੰਡ ਦੇ ਵਿਕਾਸ ਲਈ ਕਿੰਨੀ ਪ੍ਰਤੀਬੱਧ ਹੈ। ਦਲਿਤ ਹੋਣ, ਪੀੜਤ ਹੋਣ, ਸੋਸ਼ਿਤ ਹੋਣ, ਵੰਚਿਤ ਹੋਣ। ਮੇਰੇ ਆਦਿਵਾਸੀ ਭਾਈ-ਭੈਣੋਂ, ਔਰਤਾਂ ਹੋਣ, ਯੁਵਾ ਹੋਣ, ਹਰ ਇੱਕ ਦੀ ਭਲਾਈ ਲਈ ਇੱਕ ਤੋ ਬਾਅਦ ਇੱਕ ਵਿਸਤ੍ਰਿਤ ਯੋਜਨਾਵਾਂ ਨਾਲ ਅਸੀਂ ਅੱਗੇ ਵਧਦੇ ਚਲੇ ਜਾ ਰਹੇ ਹਾਂ।

ਅੱਜ ਕਰੀਬ-ਕਰੀਬ 27 ਹਜਾਰ ਕਰੋੜ ਰੁਪਏ ਇਹ ਰਾਜ ਸਰਕਾਰਾਂ ਦੇ ਬਜਟ ਤੋਂ ਵੀ ਬਹੁਤ ਵੱਡਾ amount ਹੈ। 27 ਹਜਾਰ ਕਰੋੜ ਰੁਪਏ ਦੇ 5 ਵੱਡੇ project ਇਸ ਦਾ ਝਾਰਖੰਡ ਦੀ ਧਰਤੀ ਉੱਤੇ ਇਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਸਿੰਦਰੀ ਵਿੱਚ ਹੱਥ ਦਾ ਕਾਰਖਾਨਾ, ਪਤਰਾਤੂ ਦਾ power project, ਬਾਬਾ ਭੋਲੇਨਾਥ ਦੀ ਨਗਰੀ, ਦੇਵ ਘਰ ਵਿੱਚ airport ਵਿੱਚ ਏਮਸ ਅਤੇ ਰਾਂਚੀ ਵਿੱਚ ਪਾਈਪ  ਲਾਇਨ ਤੋਂ ਗੈਸ ਪਹੁੰਚਾਉਣ ਦਾ project ਇੱਕ ਸਾਥ 27 ਹਜਾਰ ਕਰੋੜ ਰੁਪਏ ਦਾ ਕੰਮ ਅੱਜ ਝਾਰਖੰਡ ਦੀ ਧਰਤੀ ਉੱਤੇ ਨੀਂਹ ਪੱਥਰ ਰੱਖਿਅਕ ਜਾ  ਰਿਹਾ ਹੈ। ਕਰੀਬ-ਕਰੀਬ 80 ਕਰੋੜ ਰੁਪਏ ਦੇ ਹੋਰ ਕੰਮ ਜੋ ਨਿਰਧਾਰਿਤ ਹੈ। 50 ਤੋਂ ਵੱਧ ਕੰਮ ਚਲ ਰਹੇ ਹੈ। ਆਪ ਕਲਪਨਾ ਕਰ ਸਕਦੇ ਹੋ ਕਿ ਝਾਰਖੰਡ ਦੇਸ਼ ਦੇ ਬਾਕੀ ਰਾਜਿਆਂ ਦੀ ਤੁਲਨਾ ਵਿੱਚ ਕਿੰਨਾ ਅੱਗੇ ਪਹੁੰਚ ਜਾਵੇਗਾ।

ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਝਾਰਖੰਡ ਦੀ ਜਨਤਾ ਹੀਰੇ ‘ਤੇ ਬੈਠੀ ਹੋਈ ਹੈ। Diamond ਤੇ ਬੈਠੀ ਹੋਈ ਹੈ। ਕਾਲਾ ਹੀਰਾ black diamond ਇਹ ਸਾਡਾ ਕੋਇਲਾ ਉਹ ਭਾਵੇਂ ਕਾਲੇ ਰੰਗ ਵਿੱਚ ਰੰਗਿਆ ਹੋਣ ਪਰ ਉਰਜਾ ਫੈਲਾਉਣ ਦੀ ਉਸਦੀ ਤਾਕਤ ਹੈ। ਰੋਸ਼ਨੀ ਪੈਦਾ ਕਰਨ ਦੀ ਤਾਕਤ ਹੈ। ਉਰਜਾ ਤੋਂ ਭਰ ਦੇਣ ਦੀ ਤਾਕਤ ਹੈ। ਅਤੇ ਉਸ ਨੂੰ ਧਿਆਨ ਵਿੱਚ ਰੱਖਦਿਆਂ 18 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਥੇ ਪਤ੍ਰਾਤੂ ਵਿੱਚ ਅੱਜ power project ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਇੱਥੋਂ ਦਾ ਹੀ ਕੋਇਲਾ, ਇੱਥੋਂ ਦਾ ਪਾਵਰ ਇਹ ਝਾਰਖੰਡ ਇਹ ਆਰਥਿਕ ਤਾਕਤ ਤੋਂ ਬਣੇਗਾ ਹੀ, ਇਹ ਝਾਰਖੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ  ਵੀ ਦੇਵੇਗਾਂ। ਅਤੇ ਵਿਕਾਸ ਦੇ ਨਵੇਂ ਦੁਆਰ ਖੋਲ੍ਹਣ  ਦਾ ਕੰਮ ਅੱਜ ਇਹ ਪਤ੍ਰਾਤੂ ਦਾ power plant ਤੋਂ ਸ਼ੁਰੂ ਹੋ ਰਿਹਾ ਹੈ। ਕੋਇਲਾ ਖਦਾਨਾਂ ਤੋਂ ਜੋ ਵਿਸਥਪਿਤ ਹੋਏ, ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਰੋਜ਼ਗਾਰ  ਮਿਲੇ। ਉਨ੍ਹਾਂ ਪਰਿਵਾਰਾਂ ਦੇ ਲੋਕਾਂ ਦੀ ਚਿੰਤਾ ਕੀਤੀ ਜਾਵੇ।

ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਕੁਝ ਨੌਜੁਆਨਾਂ ਨੂੰ ਉਨ੍ਹਾਂ ਦੇ ਰੋਜ਼ਗਾਰ ਦੇ ਪੱਤਰ ਦੇਣ ਦਾ ਮੌਕਾ ਮਿਲਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਹਜ਼ਾਰਾਂ ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਉਪਲੱਬਧ ਹੋਣ ਵਾਲੇ ਹਨ।

ਸਾਡਾ ਸੁਪਨਾ ਸੀ ਕਿ ਹਿੰਦੁਸਤਾਨ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ। 2014 ‘ਚ ਜਦੋਂ ਮੈਂ ਕਾਰਜ-ਭਾਰ ਸੰਭਾਲਿਆ, ਇਸ ਦੇਸ਼ ਦੇ 18 ਹਜ਼ਾਰ ਪਿੰਡ ਅਜਿਹੇ ਸੀ ਜਿੱਥੇ ਸਦੀਆਂ ਬੀਤ ਗਈਆਂ, ਜ਼ਿੰਦਗੀ ਹਨੇਰੇ ਤੋਂ ਬਾਹਰ ਨਹੀਂ ਨਿਕਲ ਸਕੀ ਸੀ। ਬਿਜਲੀ ਦੇਖੀ ਨਹੀਂ ਸੀ। ਬਿਜਲੀ ਦਾ ਖੰਭਾ ਤੱਕ ਨਹੀਂ ਦੇਖਿਆ ਸੀ। ਬਿਜਲੀ ਦੀ ਤਾਰ ਤੱਕ ਨਹੀਂ ਆਈ ਸੀ। ਬਿਜਲੀ ਦਾ ਬਲਬ ਨਹੀਂ ਦੇਖਿਆ ਸੀ।

ਇਨਾਂ ਹਜ਼ਾਰਾਂ ਪਿੰਡਾਂ ਨੂੰ ਬਿਜਲੀ ਦੇਣ ਦਾ ਕੰਮ ਅਸੀਂ ਕੀਤਾ। ਇਹ ਅਣਗੌਲੀਆਂ ਥਾਵਾਂ ਸਨ। ਵੋਟਬੈਂਕ ਦੀ ਰਾਜਨੀਤੀ ‘ਚ ਡੁੱਬੇ ਹੋਏ ਲੋਕਾਂ ਨੂੰ ਇਨ੍ਹਾਂ ਲੋਕਾਂ ਦੀ ਪ੍ਰਵਾਹ ਨਹੀਂ ਸੀ, ਉਹ ਸਿਰਫ਼ ਆਪਣੀ ਹੀ ਚਿੰਤਾ ਕਰਨ ਦੇ ਆਦੀ ਹੁੰਦੇ ਹਨ। ਅਸੀਂ ‘ਸਬਕਾ ਸਾਥ ਸਬਕਾ ਵਿਕਾਸ’ ਦਾ ਮੰਤਰ ਲੈ ਕੇ ਚਲਣ ਵਾਲੇ ਲੋਕ ਹਾਂ ਅਤੇ ਇਸ ਲਈ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਣੀ ਚਾਹੀਦੀ ਹੈ। ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ, ਪਹਾੜ ਦੀਆਂ ਚੋਟੀਆਂ ‘ਤੇ ਵੀ ਕਿਉਂ ਨਾ ਹੋਵੇ, ਘਣੇ ਜੰਗਲਾਂ ਵਿੱਚ ਵੀ ਕਿਉਂ ਨਾ ਹੋਵੇ। ਤਾਰ ਪਹੁੰਚਾਉਣ ਲਈ ਹਜ਼ਾਰਾਂ ਲੱਖਾਂ ਰੁਪਏ ਖਰਚ ਕਿਉਂ ਨਾ ਹੋ ਜਾਣ। ਪਰ ਇੱਕ ਵਾਰ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣੀ ਹੈ।

ਅਤੇ ਮੈਨੂੰ ਖੁਸ਼ੀ ਹੈ ਕਿ ਤੈਅ ਸਮੇਂ ਤੋਂ ਪਹਿਲਾਂ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾ ਦੇਣੀ ਹੈ। ਇਸ ਦੇਸ਼ ਚ ਪਹਿਲਾਂ ਕਦੇ ਕਿਸੇ ਨੂੰ ਫੁਰਸਤ ਨਹੀਂ ਸੀ, ਕਿ ਜਾ ਕੇ ਪੁੱਛੀਏ ਕਿ ਅਜ਼ਾਦੀ ਦੇ 50-60 ਸਾਲ ਬਾਅਦ ਵੀ ਐਨੇ ਪਿੰਡ ਹਨ, ਜਿੱਥੇ ਬਿਜਲੀ ਨਹੀਂ ਪਹੁੰਚੀ। ਪਰ ਜਦੋਂ ਅਸੀਂ ਇੱਕ ਵਾਰ ਹਿੰਮਤ ਕੀਤੀ ਤਾਂ ਅੱਜ ਲੋਕ ਪਿੰਡ-ਪਿੰਡ ਜਾ ਕੇ ਦੇਖ ਰਹੇ ਹਨ ਕਿ ਮੋਦੀ ਸਹੀ ਬੋਲ ਰਿਹਾ ਸੀ ਜਾਂ ਗਲਤ। ਮੈਂ ਇਸ ਨੂੰ ਚੰਗਾ ਮੰਨਦਾ ਹਾਂ ਕਿ ਜਿਨ੍ਹਾਂ 18 ਹਜ਼ਾਰ ਪਿੰਡਾਂ ਨੂੰ ਕਿਸੇ ਨੂੰ ਦੇਖਣ ਦੀ ਪਹਿਲਾਂ ਵਿਹਲ ਨਹੀਂ ਸੀ, ਅੱਜ ਲੋਕਾਂ ਨੂੰ ਕਹਿਣ ਵਾਲੇ ਕਰਕੇ ਉਨ੍ਹਾਂ ਪਿੰਡਾਂ ਦੀ ਧੂੜ ਚੱਟਣ ਲਈ ਜਾਣਾ ਪੈ ਰਿਹਾ ਹੈ। ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ, ਅਤੇ ਇਸ ਕਰਕੇ ਸਰਕਾਰੀ ਬਾਬੂ ਵੀ ਚੌਕੰਨੇ ਰਹਿੰਦੇ ਹਨ, ਉਨ੍ਹਾਂ ਨੂੰ ਵੀ ਲਗਦਾ ਹੈ ਕਿ ਬੋਲਿਆ ਹੈ ਤਾਂ ਪੂਰਾ ਕਰਕੇ ਦਿਖਾਉਣਾ ਪਵੇਗਾ ਅਤੇ ਉਸੇ ਦੇ ਕਾਰਨ ਕੰਮ ਹੁੰਦਾ ਹੈ। ਦਬਾਅ ਪੈਦਾ ਹੁੰਦਾ ਹੈ ਜਦੋਂ ਐਲਾਨ ਕਰਕੇ ਕੰਮ ਕਰਦੇ ਹਾਂ ਤਾਂ ਦਬਾਅ ਪੈਦਾ ਹੁੰਦਾ ਹੈ। ਜਦ ਅਸੀਂ 18 ਹਜ਼ਾਰ ਪਿਡਾਂ ਦੀ ਗੱਲ ਕਰਦੇ ਸੀ ਤਾਂ ਕੁਝ ਲੋਕ ਦੇਸ਼ ਨੂੰ ਗੁੰਮਰਾਹ ਕਰਨ ਦੇ ਲਈ ਬੋਲ ਰਹੇ ਸਨ। ਪਰ ਪਿੰਡ ਵਿੱਚ ਖੰਭਾ ਲਗ ਗਿਆ, ਤਾਰ ਲਗ ਗਈ। 5-25 ਘਰਾਂ ਵਿੱਚ ਬਿਜਲੀ ਪਹੁੰਚ ਗਈ। ਕੀ ਇਹ ਕੋਈ ਕੰਮ ਹੋਇਆ ਹੈ? ਉਨ੍ਹਾਂ ਦਾ ਇਹ ਸਵਾਲ ਵੀ ਬੜਾ ਮਹੱਤਵਪੂਰਨ ਹੈ।

ਅਜਿਹੇ ਸਵਾਲ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜ਼ਾਦੀ ਦੇ 70 ਸਾਲ ਦੇ ਬਾਅਦ ਇਸ ਦੇਸ਼ ਵਿੱਚ 20 ਪ੍ਰਤੀਸ਼ਤ ਤੋਂ ਜ਼ਿਆਦਾ ਘਰ ਅਜਿਹੇ ਹਨ ਕਰੀਬ 4 ਕਰੋੜ ਘਰ ਅਜਿਹੇ ਹਨ ਜਿੱਥੇ ਅਜ਼ਾਦੀ ਦੇ 70 ਸਾਲ ਦੇ ਬਾਅਦ ਵੀ ਨਾ ਬਿਜਲੀ ਦੀ ਤਾਰ ਪਹੁੰਚੀ ਹੈ ਨਾ ਹੀ ਬਿਜਲੀ ਦਾ ਬਲਬ ਲੱਗਿਆ ਹੈ ਨਾ ਉਨ੍ਹਾਂ ਪਰਿਵਾਰਾਂ ਨੇ ਕਦੇ ਰੋਸ਼ਨੀ ਦੇਖੀ ਹੈ ਲੇਕਿਨ ਇਹ ਮੋਦੀ ਨੇ ਆਕੇ ਕਿਸੇ ਦੇ ਘਰ ਵਿੱਚ ਬਿਜਲੀ ਸੀ, ਅਤੇ ਕੱਟ ਦਿੱਤੀ ਅਜਿਹਾ ਨਹੀਂ ਹੈ ਇਹ ਉਹੀ ਲੋਕਾਂ ਦਾ ਪਾਪ ਸੀ ਜਿਸ ਦੇ ਕਾਰਨ 60 ਸਾਲ ਤੱਕ ਇਨ੍ਹਾਂ ਲੋਕਾਂ ਨੂੰ ਹਨੇਰੇ ਵਿੱਚ ਬਿਜਲੀ ਗੁਜ਼ਾਰਨੀ ਪਈ। ਅਸੀਂ ਤਾਂ ਜ਼ਿੰਮੇਵਾਰੀ ਚੁੱਕੀ ਹੈ, ਕਿ ਅਸੀਂ ਆਉਣ ਵਾਲੇ ਨਿਰਧਾਰਿਤ ਸਮੇਂ ਵਿੱਚ ਕਿਵੇਂ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਪੂਰਾ ਕੀਤਾ। ਸੌਭਾਗਯ ਯੋਜਨਾ ਨਾਲ 4 ਕਰੋੜ ਘਰਾਂ ਵਿੱਚ ਵੀ ਬਿਜਲੀ ਪਹੁੰਚਾ ਕਿ ਹੀ ਦਮ ਲਵਾਂਗੇ। ਇਹ ਅਸੀਂ ਕਦਮ ਚੁੱਕਿਆ ਹੈ।

ਜੋ ਲੋਕ ਸਵੇਰ-ਸ਼ਾਮ ਅਮੀਰਾਂ ਨੂੰ ਯਾਦ ਕੀਤੇ ਬਿਨਾਂ ਸੌ ਨਹੀਂ ਸਕਦੇ ਹਨ, ਜਿਨ੍ਹਾਂ ਲੋਕਾਂ ਨੂੰ ਅਮੀਰਾਂ ਨੂੰ ਗਾਲ਼ਾਂ ਕੱਢ ਕੇ ਆਪਣੀ ਗ਼ਰੀਬਾਂ  ਦੀ ਭਗਤੀ ਦਿਖਾਉਣ ਦਾ ਸ਼ੌਕ ਲਗਦਾ ਹੈ। ਫ਼ੈਸ਼ਨ ਹੋ ਗਿਆ ਹੈ। ਉਹ ਦਿਨ-ਰਾਤ ਕਹਿੰਦੇ ਹਨ ਕਿ ਮੋਦੀ ਅਮੀਰਾਂ ਦੇ ਲਈ ਕੰਮ ਕਰਦਾ ਹੈ। ਜਿਨ੍ਹਾਂ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚੀ ਉੱਥੇ ਕੌਣ ਅਮੀਰ ਰਹਿੰਦਾ ਹੈ,  ਮੈਂ ਜ਼ਰਾ ਅਜਿਹੇ ਲੋਕਾਂ ਤੋਂ ਪੁੱਛਣਾ ਚਾਹੁੰਦਾ ਹਾਂ, ਜਿਨ੍ਹਾਂ 4 ਕਰੋੜ ਘਰਾਂ ਵਿੱਚ ਅੱਜ ਵੀ ਹਨੇਰਾ ਹੈ।  ਇਥੇ ਮੋਦੀ ਬਿਜਲੀ ਪਹੁੰਚਾਉਣ ਦੇ ਲਈ ਦਿਨ-ਰਾਤ ਲੱਗਿਆ ਹੋਇਆ ਹੈ। ਉਨ੍ਹਾਂ 4 ਕਰੋੜ ਘਰਾਂ ਵਿੱਚ ਕੌਣ ਅਮੀਰ ਮਾਂ-ਬਾਪ ਦਾ ਬੇਟਾ ਰਹਿੰਦਾ ਹੈ। ਮੈਂ ਇਨ੍ਹਾਂ ਨਾਮਦਾਰਾਂ ਤੋਂ ਪੁੱਛਣਾ ਚਾਹੁੰਦਾ ਹਾਂ, ਜੋ ਕਾਮਦਾਰਾਂ ਦਾ ਦੁਖ ਨਹੀਂ ਜਾਣਦੇ ਅਤੇ ਇਸ ਲਈ ਭੈਣੋ ਅਤੇ ਭਰਾਵੋ ਮੈਂ ਕਹਿਣਾ ਚਾਹੁੰਦਾ ਹਾਂ।

ਅਸੀਂ ਸਮਾਜ ਦੇ ਆਖਰੀ ਇਨਸਾਨ ਦਲਿਤ ਹੋਵੇ, ਪੀੜਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ ਉਨ੍ਹਾਂ ਨੂੰ ਅਸੀਂ ਵਿਕਾਸ ਦੀ ਯਾਤਰਾ ਵਿੱਚ ਜੋੜਨਾ ਚਾਹੁੰਦੇ ਹਾਂ ਝਾਰਖੰਡ ਵਿੱਚ ਵੀ ਇਨ੍ਹਾਂ ਚਾਰ ਕਰੋੜ ਪਰਿਵਾਰਾਂ ਵਿੱਚ 32 ਲੱਖ ਪਰਿਵਾਰ ਝਾਰਖੰਡ ਵਿੱਚ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਜੀ ਨੇ ਵੀ ਭਾਰਤ ਸਰਕਾਰ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਸਮੇਂ ਸਿਰ 32 ਲੱਖ ਘਰਾਂ ਵਿੱਚ ਵੀ ਬਿਜਲੀ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ ਅਤੇ ਸਫ਼ਲ ਹੋ ਕੇ ਰਹੇਗਾ ਇਹ ਮੇਰਾ ਵਿਸ਼ਵਾਸ ਹੈ

ਭਾਈਓ ਭੈਣੋਂ, ਅੱਜ ਮੈਨੂੰ ਸਿੰਦਰੀ ਵਿੱਚ ਯੂਰੀਆ ਦਾ ਕਾਰਖਾਨਾ ਫਿਰ ਤੋਂ ਅਰੰਭ ਕਰਨ ਦਾ ਅਵਸਰ ਮਿਲ ਰਿਹਾ ਹੈ। ਕਰੀਬ 16 ਸਾਲ ਇਹ ਕਾਰਖਾਨਾ ਬੰਦ ਰਿਹਾ। ਪਰ ਇਹ ਉਹ ਕਾਰਖਾਨਾ ਹੈ ਭਾਰਤੀ ਜਨ-ਸੰਘ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜਦ ਕੇਂਦਰ ਸਰਕਾਰ ਵਿੱਚ ਮੰਤਰੀ ਹੁੰਦੇ ਸਨ। ਉਨ੍ਹਾਂ ਨੇ ਸਿੰਦਰੀ ਦੇ ਯੂਰੀਆ ਦੇ ਕਾਰਖਾਨੇ ਦਾ ਉਦਘਾਟਨ ਕੀਤਾ ਸੀ। ਬਾਅਦ ਵਿੱਚ ਉਹ ਬੰਦ ਹੋ ਗਿਆ ਅਤੇ ਮੈਂ 2014 ਦੀਆਂ ਚੋਣਾਂ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਝਾਰਖੰਡ ਦਾ ਇਹ ਸਿੰਦਰੀ ਦਾ ਕਾਰਖਾਨਾ ਅਸੀਂ ਚਾਲੂ ਕਰਾਂਗੇ।

ਭਾਈਓ ਭੈਣੋਂ, ਸਮੇਂ ਦੇ ਨਾਲ ਟੈਕਨੋਲੋਜੀ ਬਦਲਣੀ ਚਾਹੀਦੀ ਹੈ। ਉਹ ਬਦਲੀ ਨਹੀਂ ਅਸੀਂ ਗੈਸ ਦੇ ਅਧਾਰ ਤੇ ਕੰਮ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਇਹ ਕਾਰਖਾਨਾ ਵੀ ਚਾਲੂ ਹੋ ਜਾਵੇਗਾ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਵਿੱਚ ਵੀ ਇਹੋ ਜਿਹਾ ਹੀ ਇੱਕ ਕਾਰਖਾਨਾ ਸ਼ੁਰੂ ਹੋ ਜਾਵੇਗਾ।

ਭਾਈਓ ਭੈਣੋਂ, ਸਿੰਦਰੀ ਅਤੇ ਧਨਬਾਦ ਇੱਕ ਤਰ੍ਹਾਂ ਨਾਲ ਐਂਕਰ ਸਿਟੀ ਦੇ ਧਰੁਵ ਦੀ ਤਰ੍ਹਾਂ ਵੰਡੇ ਜਾ ਸਕਦੇ ਹਨ। ਪ੍ਰਗਤੀ ਦੀਆਂ ਬਹੁਤ ਭਰੀ ਸੰਭਾਵਨਾਵਾਂ ਉਸ ਵਿੱਚ ਪਈਆਂ ਹਨ। ਭਾਈਓ ਭੈਣੋਂ ਇਹ ਯੂਰੀਆ ਦਾ ਕਾਰਖਾਨਾ ਜਿਸਨੂੰ ਅਸਾਨੀ ਨਾਲ ਗੈਸ ਮਿਲੇਗੀ। ਬਿਹਾਰ ਦਾ ਬਰੌਨੀ ਹੋਵੇ ਪੂਰਬ ਉੱਤਰ ਪ੍ਰਦੇਸ਼ ਦਾ ਗੋਰਖਪੁਰ ਹੋਵੇ, ਝਾਰਖੰਡ ਦਾ ਸਿੰਦਰੀ ਹੋਵੇ। ਯੂਰੀਆ ਦੇ ਇਹ ਤਿੰਨੇ ਕਾਰਖਾਨੇ ਸ਼ੁਰੂ ਹੋਣਗੇ ਤਾਂ ਪੂਰਬ ਭਾਰਤ ਵਿੱਚ ਦੂਰ-ਦੂਰ ਤੋਂ ਜੋ ਯੂਰੀਆ transport ਕਰਕੇ ਲਿਆਉਣਾ ਪੈਂਦਾ ਹੈ। ਉਹ ਖਰਚਾ ਘੱਟ ਹੋ ਜਾਵੇਗਾ। ਇਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਯੂਰੀਆ ਅਸਾਨੀ ਨਾਲ ਪ੍ਰਾਪਤ ਹੋਣ ਦੇ ਕਾਰਨ ਦੇਸ਼ ਦੀ ਦੂਜੀ ਹਰੀ ਕ੍ਰਾਂਤੀ ਜੋ ਪੂਰਬੀ ਭਾਰਤ ‘ਚ ਹੋਣ ਵਾਲੀ ਹੈ, ਉਸ ਵਿੱਚ ਬਹੁਤ ਵੱਡਾ ਸਹਾਇਕ ਹੋਣ ਵਾਲਾ ਹੈ ਅਤੇ ਇਸ ਕੰਮ ਨੂੰ ਵੀ ਅਸੀਂ ਅੱਗੇ ਵਧਾਉਣਾ ਚਾਹੁੰਦੇ ਹਾਂ।

ਅਸੀਂ ਨੀਮਕੋਟੀ ਯੂਰੀਆ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਕਿਸਾਨਾਂ ਦੇ ਨਾਮ ਤੇ ਸਬਸਿਡੀ ਜਾਂਦੀ ਸੀ ਯੂਰੀਆ ਖੇਤ ਵਿੱਚ ਨਹੀਂ ਪਹੁੰਚਦਾ ਸੀ ਅਮੀਰਾਂ ਦੇ ਕਾਰਖਾਨੇ ਵਿੱਚ ਪਹੁੰਚ ਜਾਂਦਾ ਸੀ ਅਤੇ ਜੋ ਨਾਮਦਾਰ ਅਮੀਰਾਂ ਦੀ ਸੇਵਾ ਵਿੱਚ 70 ਸਾਲ ਸਰਕਾਰ ਚਲਾਈ ਹੈ, ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਕਿ ਯੂਰੀਆ ਚੋਰੀ ਹੋ ਕੇ ਕੈਮੀਕਲ ਦੇ ਕਾਰਖਾਨੇ ਵਿੱਚ ਪਹੁੰਚ ਜਾਂਦਾ ਹੈ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਸਬਸਿਡੀ ਚਲੀ ਜਾਂਦੀ ਹੈ। ਇਹ ਯੂਰੀਆ ਰੋਕਣ ਦਾ ਰਸਤਾ ਖੋਜਣਾ ਚਾਹੀਦਾ। ਅਸੀਂ ਆ ਕੇ ਸੌ ਪ੍ਰਤੀਸ਼ਤ ਯੂਰੀਆ ਦਾ ਨੀਮ ਕੋਟਿੰਗ ਕਰ ਦਿੱਤੀ ਹੈ। ਨਿੰਮ ਦੀ ਜੋ ਫਲੀ ਹੁੰਦੀ ਹੈ ਉਸਦਾ ਤੇਲ ਲਗਾਉਣ ਨਾਲ ਯੂਰੀਆ ਚੋਰੀ ਨਹੀਂ ਹੋ ਸਕਦਾ, ਯੂਰੀਆ ਕਿਸੇ ਕਾਰਖਾਨੇ ਵਿੱਚ ਕੰਮ ਨਹੀਂ ਆ ਸਕਦਾ। ਯੂਰੀਆ ਸਿਰਫ਼ ਅਤੇ ਸਿਰਫ਼ ਖੇਤੀ ਦੇ ਹੀ ਕੰਮ ਆ ਸਕਦਾ ਹੈ ਅਤੇ ਇਸ ਦੇ ਕਾਰਨ ਚੋਰੀ ਬੰਦ ਹੋ ਗਈ ਹੈ।

ਅਮੀਰਾਂ ਲਈ ਜੀਣ-ਮਰਨ ਵਾਲੇ ਲੋਕ, ਹੁਣ ਇਹ ਚੋਰੀ ਬੰਦ ਹੋ ਗਈ ਉਸ ਦੇ ਕਾਰਨ ਪ੍ਰੇਸ਼ਾਨ ਹੈ, ਲੇਕਿਨ ਮੇਰਾ ਕਿਸਾਨ ਉਸ ਦੇ ਹੱਕ ਦੇ ਯੂਰੀਏ  ਲਈ ਉਸਨੂੰ ਕਤਾਰ ਵਿੱਚ ਖੜ੍ਹਾ ਰਹਿਣਾ ਨਹੀਂ ਪੈਂਦਾ ਹੈ। ਬਲੈਕ ਦਾ ਯੂਰਿਆ ਲਿਆਉਣਾ ਨਹੀਂ ਪੈਂਦਾ ਹੈ। ਯੂਰਿਆ ਪਾਉਣ ਦੇ ਲਈ ਕਦੀ ਪੁਲਿਸ ਦੀ ਲਾਠੀਆਂ ਖਾਣੀਆਂ ਪੈਦੀਆਂ ਸਨ। ਉਸ ਤੋਂ ਉਹ ਬਚ ਗਿਆ ਹੈ। ਅੱਜ ਦੋ ਸਾਲ ਹੋ ਗਏ। ਹਿੰਦੁਸਤਾਨ ਵਿੱਚ ਯੂਰਿਆ ਨਹੀਂ ਹੈ। ਅਜਿਹੀ ਇੱਕ ਅਵਾਜ਼ ਨਹੀਂ ਉੱਠੀ ਹੈ। ਕਿਉਂਕਿ ਚੋਰੀ ਬੰਦ ਅਸੀਂ ਕਰ ਦਿੱਤੀ ਹੈ।

ਭਾਈਓ ਭੈਣੋਂ, ਮੈਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਨ ਵਾਲਾ ਇਨਸਾਨ ਹਾਂ। ਬੇਈਮਾਨੀ ਦੇ ਖ਼ਿਲਾਫ਼ ਲੜਨ ਵਾਲਾ ਇਨਸਾਨ ਹਾਂ। ਅਤੇ ਇੱਕ ਦੇ ਬਾਅਦ ਇੱਕ ਕਦਮ ਉਸੇ ਨਾਲ ਜੁੜੇ ਹੋਏ ਹਨ। ਅੱਜ ਮੈਨੂੰ ਰਾਂਚੀ ਦੇ ਘਰ-ਘਰ ਵਿੱਚ ਪਾਈਪ  ਲਾਈਨ ਰਾਹੀਂ ਗੈਸ ਪਹੁੰਚਾਊਣ ਦੇ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਣ ਦਾ ਅਵਸਰ ਮਿਲੇਗਾ। 21 ਵੀਂ ਸਦੀ ਦਾ infrastructure ਕਿਹੋ ਜਿਹਾ ਹੋਵੇ ਜਿਸ ਵਿੱਚ ਗੈਸ ਗ੍ਰਿੱਡ ਹੋਵੇ, optical fibre network ਹੋਵੇ, ਪਾਣੀ ਕੀ ਗ੍ਰਿੱਡ ਹੋਵੇ, ਬਿਜਲੀ ਦੀ ਗ੍ਰਿੱਡ ਹੋਵੇ, ਹਰ ਤਰ੍ਹਾਂ ਦੀਆਂ ਅਧੁਨਿਕ ਵਿਵਸਥਾਵਾਂ ਹੋਣ। ਕੀ ਕਾਰਨ ਹੈ ਕਿ ਮੇਰਾ ਝਾਰਖੰਡ ਪਿੱਛੇ ਰਹਿ ਜਾਵੇ। ਅਤੇ ਇਸ ਲਈ ਹਿੰਦੁਸਤਾਨ ਵਿੱਚ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਸ਼ਹਿਰਾਂ ਦੀ ਬਰਾਬਰੀ ਹੁਣ ਰਾਂਚੀ ਵੀ ਕਰਨ ਲਗ ਜਾਵੇਗਾ। ਤੋਂ ਸੁਪਨਾ ਦੇਖਕੇ ਗੈਸ ਗ੍ਰਿੱਡ ਦਾ ਕੰਮ ਅਸੀਂ ਚੁੱਕਿਆ ਹੈ। ਘਰ-ਘਰ ਵਿੱਚ ਗੈਸ ਪਹੁੰਚੇਗੀ ਅਤੇ ਅੱਗੇ ਜਾ ਕੇ ਇਹ ਗੈਸ ਯੂਪੀ, ਬਿਹਾਰ, ਪੱਛਮੀ ਬੰਗਾਲ, ਉੜੀਸਾ ਅਤੇ ਅਸਾਮ ਕਰੀਬ 70 ਜ਼ਿਲ੍ਹਿਆਂ ਵਿੱਚ ਪਾਈਪ  ਲਾਈਨ ਗੈਸ ਪਹੁੰਚਾਉਣ ਵਾਲਾ ਹੈ।

ਤੁਸੀਂ ਕਲਪਨਾ ਕਰ ਸਕਦੇ ਹੋ ਧੂੰਏਂ ਤੋਂ ਮੁਕਤ ਰਸੋਈ ਘਰ ਜੋ ਤੁਹਾਡਾ ਸੁਪਨਾ ਸੀ। ਉਸ ਨੂੰ ਪੂਰਾ ਕਰਨ ਲਈ ਅਸੀਂ ਊਰਜਾ ਯੋਜਨਾ ਚਲਾਈ। ਹੁਣ ਦੂਜਾ ਕਦਮ ਹੈ ਪਾਈਪ ਲਾਈਨ ਤੋਂ ਗੈਸ ਪਹੁੰਚਾਊਣਾ ਅਤੇ ਇੱਕ ਤੀਜੇ ‘ਤੇ ਕੰਮ ਚਲ ਰਿਹਾ ਹੈ। ਕਲੀਨ ਕੁੱਕਿੰਗ ਦਾ ਸੋਲਰ ਐਨਰਜੀ ਵਾਲੇ ਚੁੱਲੇ ਤਾਂ ਕਿ ਗ਼ਰੀਬ ਨੂੰ ਸੂਰਜ ਸ਼ਕਤੀ ਤੋਂ ਖਾਣਾ ਪੱਕ ਜਾਏ ਉਸ ਨੂੰ ਬਾਲਣ ਦਾ ਖਰਚ ਵੀ ਨਾ ਆ ਜਾਵੇ। ਉਸ ਦਿਸ਼ਾ ਵਿੱਚ ਵੀ ਸੋਧ ਕਾਰਜ ਚਲ ਰਹੇ ਹਨ।

ਅੱਜ ਮੈਨੂੰ ਇੱਥੇ ਦੇਵਘਰ ਵਿੱਚ ਏਮਸ  ਦਾ ਨਿਰਮਾਣ ਕਰਨ ਦਾ ਵੀ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ। ਸਾਰੇ ਪੂਰਬੀ ਭਾਰਤ ਤੋ ਬਹੁਤ ਮਾਤਰਾ ਵਿੱਚ ਮਰੀਜ਼ਾਂ ਨੂੰ ਦਿੱਲੀ ਏਮਸ  ਤੱਕ ਪਹੁੰਚਣਾ ਪੈਂਦਾ ਹੈ। ਗ਼ਰੀਬ ਦੇ ਕੋਲ ਪੈਸੇ ਨਹੀਂ ਹੁੰਦੇ, ਦਿੱਕਤਾਂ ਹੁੰਦੀਆਂ ਹਨ। ਅਸੀਂ ਪੂਰਬੀ ਭਾਰਤ ਵਿੱਚ ਇੱਕ ਜਾਲ ਵਿਛਾ ਕੇ ਦੇਸ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਚੰਗੀ ਤੋਂ ਚੰਗੀ ਸੁਵਿਧਾ ਮਿਲੇ ਉਸ ਦਿਸ਼ਾ ਵਿੱਚ ਕੰਮ ਆਰੰਭ ਕੀਤਾ ਹੈ। ਅਤੇ ਉਸੇ ਦੇ ਦੁਆਰਾ ਅੱਜ ਦੇਵਘਰ ਵਿੱਚ ਏਮਸ  ਦਾ ਅਰੰਭ ਹੋ ਰਿਹਾ ਹੈ,ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਸੇ ਤਰ੍ਹਾਂ ਦੇਵਘਰ ਇੱਕ ਤੀਰਥ ਸਥਾਨ ਹੈ, ਬਾਬਾ ਭੋਲੇਨਾਥ ਦੀ ਧਰਤੀ ਹੈ। ਇਹ ਸ਼ਕਤੀਪੀਠ ਵੀ ਹੈ। ਦੇਸ਼ ਭਰ ਦੇ ਯਾਤਰੀ ਇਥੇ ਆਉਣਾ ਚਾਹੁੰਦੇ ਹੈ। ਸੈਰ-ਸਪਾਟਾ ਲਈ ਭਰਪੂਰ ਸੰਭਾਵਨਾਵਾਂ ਹਨ। ਅਤੇ ਇਸ ਲਈ ਉਸ ਨੂੰ ਏਅਰਪੋਰਟ ਦੀ ਕਨੈਕਟੀਵਿਟੀ ਵਿੱਚ ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਸੈਰ-ਸਪਾਟਾ ਮੰਤਰਾਲਾ ਵੀ ਇਹ ਕੰਮ ਕਰ ਰਿਹਾ ਹੈ। ਅਤੇ ਸਾਡਾ ਸੁਪਨਾ ਹੈ ਕਿ ਹਵਾਈ ਚੱਪਲ ਪਾਉਣ ਵਾਲਾ ਵੀ ਹਵਾਈ ਜਹਾਜ਼  ਵਿੱਚ ਜਾਵੇ, ਇਹ ਸਾਡਾ ਸੁਪਨਾ ਹੈ। ਅਤੇ ਤਹਾਨੂੰ ਜਾਣਕੇ ਖੁਸ਼ੀ ਹੋਵੇਗੀ ਪਿਛਲੇ ਸਾਲ ਰੇਲਵੇ ਦੇ ਏਸੀ ਡੱਬੇ ਵਿੱਚ ਸਫਰ ਕਰਨ ਵਾਲਿਆਂ ਤੋ ਜ਼ਿਆਦਾ ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲੇ ਦੀ ਸੰਖਿਆ ਨਿਕਲੀ ਹੈ। ਇਹ ਦੱਸਦਾ ਹੈ ਕਿ ਦੇਸ਼ ਵਿੱਚ ਕਿਸ ਤਰ੍ਹਾਂ ਆਮ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਬਦਲਾਅ ਲਿਆ ਰਿਹਾ ਹੈ।

ਭਾਈਓ  ਭੈਣੋਂ ਵਿਕਾਸ ਦੇ ਅਨੇਕ project ਲੈ ਕੇ ਅੱਜ ਅਸੀਂ ਅੱਗੇ ਵੱਧ ਰਹੇ ਹਾਂ ਉਦੋਂ 2022 ਤੱਕ ਗ਼ਰੀਬ ਨੂੰ ਘਰ ਦੇਣ ਦਾ ਸੁਪਨਾ ਹੈ। ਅਤੇ ਘਰ ਵੀ ਹੋਵੇ, ਪਖਾਨਾ ਵੀ ਹੋਵੇ, ਪਾਣੀ ਵੀ ਹੋਵੇ, ਬਿਜਲੀ ਵੀ ਹੋਵੇ ਅਤੇ ਬੱਚਿਆਂ ਲਈ ਨੇੜੇ ਪੜ੍ਹਨ ਦੀ ਸੁਵਿਧਾ ਵੀ ਹੋਵੇ ਅਜਿਹੇ ਘਰ ਦੀ ਯੋਜਨਾ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ। 2022 ਅਜ਼ਾਦੀ ਦੇ 75 ਸਾਲ ਹੋਣ ਦੇਸ਼ ਵਿੱਚ ਕੋਈ ਬਿਨਾਂ ਘਰ ਨਾ ਹੋਵੇਇਹ ਸੁਪਨਾ ਲੈ ਕੇ ਅਸੀਂ ਚਲ ਰਹੇ ਹਾਂ।

ਭਾਈਓ ਭੈਣੋਂ ਮੇਰੀ ਤੁਹਾਨੂੰ ਤਾਕੀਦ ਹੈ ਕਿ ਅਸੀਂ ਵਿਕਾਸ ਦੀ ਯਾਤਰਾ ਵਿੱਚ ਭਾਗੀਦਾਰ ਬਣੀਏ, ਅੱਜ ਦੇਸ਼ ਇਮਾਨਦਾਰੀ ਵੱਲ ਚਲ ਪਿਆ ਹੈ। ਅਤੇ ਹਿੰਦੁਸਤਾਨ ਦਾ ਸਧਾਰਨ ਮਾਨਵੀ ਇਮਾਨਦਾਰੀ ਨਾਲ ਜਿਊਂਦਾ ਹੈ। ਇਮਾਨਦਾਰੀ ਲਈ ਜੂਝਦਾ ਹੈ। ਅਤੇ ਇਹ ਸਰਕਾਰ ਉਨ੍ਹਾਂ ਸਧਾਰਣ ਲੋਕਾਂ ਦੇ ਨਾਲ ਖੜ੍ਹੀ ਹੈ ਜੋ ਇਮਾਨਦਾਰੀ ਲਈ ਜਿਊਂਦੇ ਹਨ ਇਮਾਨਦਾਰੀ ਲਈ ਜੂਝਦੇ ਹਨ। ਅਤੇ ਇਸ ਲਈ ਭਾਈਓ ਭੈਣੋਂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਅਹਿਮ ਜ਼ਿੰਮੇਵਾਰੀ ਨਾਲ ਅਸੀਂ ਅੱਗੇ ਵਧ ਰਹੇ ਹਾਂ। ਇੰਨੀ ਵੱਡੀ ਗਿਣਤੀ ਵਿੱਚ ਆਕੇ ਤੁਸੀਂ ਅਸ਼ੀਰਵਾਦ ਦਿੱਤੇ, ਇੰਨੇ ਵੱਡੇ ਪ੍ਰੋਗਰਾਮਾਂ ਵਿੱਚ ਅੱਜ ਝਾਰਖੰਡ ਇੱਕ ਨਵੀਆਂ ਉਚਾਈਆਂ ‘ਤੇ, ਨਵੇਂ ਝਾਰਖੰਡ ਵੱਲ ਅੱਗੇ ਵਧੇਗਾ। ਇਸ ਵਿਸ਼ਵਾਸ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ, ਵੰਦਨਾ ਜਾਟਵ, ਮਮਤਾ