ਪੀਐੱਮਇੰਡੀਆ
ਮਹਾਮਹਿਮ ਰਾਸ਼ਟਰਪਤੀ ਮੈਕਰੋਂ,
ਮਹਾਮਹਿਮ ਰਾਸ਼ਟਰਪਤੀਗਣ ਅਤੇ ਪ੍ਰਧਾਨ ਮੰਤਰੀਗਣ,
ਸਤਿਕਾਰਯੋਗ ਅਤਿਥੀਗਣ,
ਦੇਵੀਓ ਅਤੇ ਸੱਜਣੋਂ
ਨਮਸਕਾਰ।
ਮੈਂ ਦਿੱਲੀ ਵਿੱਚ International Solar Alliance ਦੇ ਸਥਾਪਨਾ ਸੰਮੇਲਨ ਵਿੱਚ ਤੁਹਾਡਾ ਹਾਰਦਿਕ ਸੁਆਗਤ ਕਰਦਾ ਹਾਂ।
ਅੱਜ ਦੇ ਇਤਿਹਾਸਕ ਦਿਨ ਦਾ ਬੀਜ ਨਵੰਬਰ, 2015 ਵਿੱਚ Paris ਵਿੱਚ 21ਵੀਂ Conference of Parties ਦੇ ਸਮੇਂ ਬੀਜਿਆ ਗਿਆ ਸੀ। ਅੱਜ ਉਸ ਬੀਜ ਦੇ ਹਰੇ-ਭਰੇ ਅੰਕੁਰ ਨਿਕਲ ਆਏ ਹਨ।
ਇਨ੍ਹਾਂ ਹੀ ਪੌਦਿਆਂ ਦੀਆਂ ਨਵੀਂਆਂ ਸੰਭਾਵਨਾਵਾਂ ਵਿੱਚ ਫਰਾਂਸ ਨੇ ਕੀਮਤੀ ਭੂਮਿਕਾ ਨਿਭਾਈ ਹੈ। International Solar Alliance ਦਾ ਇਹ ਪੌਦਾ ਤੁਹਾਡੇ ਸਾਰਿਆਂ ਦੇ ਮਿਲੇ ਜੁਲੇ ਯਤਨ ਅਤੇ ਪ੍ਰਤੀਬੱਧਤਾ ਦੇ ਬਿਨਾ ਬੀਜਿਆ ਨਹੀਂ ਜਾ ਸਕਦਾ ਸੀ। ਅਤੇ ਇਸ ਲਈ ਮੈਂ ਫਰਾਂਸ ਦਾ ਅਤੇ ਤੁਹਾਡਾ ਸਭ ਦਾ ਬਹੁਤ – ਬਹੁਤ ਅਭਾਰੀ ਹਾਂ। 121 ਸੰਭਾਵਿਤ ਦੇਸ਼ਾਂ ਵਿੱਚੋਂ 61, Alliance ਨੂੰ join ਕਰ ਚੁੱਕੇ ਹਨ। 32 ਨੇ Framework Agreement ਨੂੰ ratify ਵੀ ਕਰ ਦਿੱਤਾ ਹੈ ਲੇਕਿਨ ਇਸ ਗਠਬੰਧਨ ਵਿੱਚ ਅਸੀਂ ਸਾਰੇ ਸਹਿਯੋਗੀ ਦੇਸ਼ਾਂ ਦੇ ਇਲਾਵਾ, ਸਾਡੇ ਸਭ ਤੋਂ ਵੱਡੇ ਸਾਥੀ ਹਨ ਸੂਰਜ ਦੇਵਤਾ ਜੋ ਬਾਹਰ ਦੇ ਵਾਤਾਵਰਣ ਨੂੰ ਪ੍ਰਕਾਸ਼ ਅਤੇ ਸਾਡੇ ਸੰਕਲਪ ਨੂੰ ਸ਼ਕਤੀ ਦੇ ਰਹੇ ਹਨ।
Friends,
ਧਰਤੀ ‘ਤੇ ਜਦੋਂ ਜੀਵਨ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਸਨ ਉਸ ਤੋਂ ਵੀ ਕਰੋੜਾਂ ਸਾਲ ਪਹਿਲਾਂ ਤੋਂ ਸੂਰਜ ਲੋਕਾਂ ਨੂੰ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ। ਜਪਾਨ ਤੋਂ ਲੈ ਕੇ ਪੇਰੂ ਤੱਕ, ਗ੍ਰੀਸ ਹੋਵੇ ਜਾ ਰੋਮ, Egypt, ਇਨ੍ਹਾਂ ਦਾ ਅਤੇ ਪੂਰਵ ਮਾਇਆ ਪਰੰਪਰਾ – ਹਰ ਸੱਭਿਅਤਾ ਨੇ ਸੂਰਜ ਨੂੰ ਪ੍ਰਤਿਸ਼ਠਾ ਅਤੇ ਮਹੱਤਵ ਦਿੱਤਾ ਹੈ।
ਲੇਕਿਨ ਭਾਰਤੀ ਦਰਸ਼ਨ ਵਿੱਚ ਹਜ਼ਾਰਾਂ ਸਾਲ ਪਹਿਲਾਂ ਤੋਂ ਸੂਰਜ ਨੂੰ ਜੋ ਕੇਂਦਰੀ ਸਥਾਨ ਦਿੱਤਾ ਗਿਆ, ਉਹ ਸ਼ਾਨਦਾਰ ਹੈ। ਭਾਰਤ ਵਿੱਚ ਵੇਦਾਂ ਨੇ ਹਜ਼ਾਰਾਂ ਸਾਲ ਪਹਿਲਾਂ ਤੋਂ ਸੂਰਜ ਨੂੰ ਵਿਸ਼ਵ ਦੀ ਆਤਮਾ ਮੰਨਿਆ ਹੈ। ਭਾਰਤ ਵਿੱਚ ਸੂਰਜ ਨੂੰ ਪੂਰੇ ਜੀਵਨ ਦਾ ਪੋਸ਼ਕ ਮੰਨਿਆ ਗਿਆ ਹੈ। ਅੱਜ ਜਦੋਂ ਅਸੀਂ Climate Change ਵਰਗੀ ਚੁਣੌਤੀ ਨਾਲ ਨਿਪਟਣ ਦਾ ਰਸਤਾ ਲੱਭ ਰਹੇ ਹਾਂ ਤਾਂ ਸਾਨੂੰ ਪ੍ਰਾਚੀਨ ਦਰਸ਼ਨ ਦੇ ਸੰਤੁਲਨ ਅਤੇ ਸਮਗ੍ਰ ਦ੍ਰਿਸ਼ਟੀਕੋਣ ਵੱਲ ਦੇਖਣਾ ਹੀ ਹੋਵੇਗਾ।
Friends,
ਸਾਡਾ ਖੁਸ਼ਹਾਲ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਇੱਕਠੇ ਹੋ ਕੇ ਕੀ ਕੁਝ ਕਰ ਸਕਦੇ ਹਾਂ। ਮੈਨੂੰ ਮਹਾਤਮਾਂ ਗਾਂਧੀ ਦੇ ਸ਼ਬਦ ਯਾਦ ਆਉਂਦੇ ਹਨ : ”The difference between what we do and what we are capable of doing would suffice to solve most of the world’s problems”.
ਪੂਰੇ ਵਿਸ਼ਵ ਦੇ ਨੇਤਾਵਾਂ ਦੀ ਅੱਜ ਇੱਥੇ ਮੌਜੂਦਗੀ ਇਸ ਗੱਲ ਦੀ ਅਭੀਵਿਅਕਤੀ ਹੈ ਕਿ solar energy ਮਨੁੱਖੀ ਜਾਤੀ ਦੀਆਂ ਊਰਜਾ ਜਰੂਰਤਾਂ ਨੂੰ ਸਥਾਈ ਰੂਪ ਵਿੱਚ ਪੂਰਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਹੱਲ ਪ੍ਰਦਾਨ ਕਰਦੀ ਹੈ।
Friends,
ਭਾਰਤ ਵਿੱਚ ਅਸੀਂ ਦੁਨੀਆਂ ਦਾ ਸਭ ਤੋਂ ਵੱਡਾ ਅਖੁੱਟ ਊਰਜਾ ਵਿਸਤਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਅਸੀ 2022 ਤੱਕ renewables ਤੋਂ 175 ਗੀਗਾਵਾਟ ਬਿਜਲੀ ਪੈਦਾ ਕਰਾਂਗੇ ਜਿਸ ਵਿੱਚੋਂ 100 ਗੀਗਾਵਾਟ ਬਿਜਲੀ ਸੂਰਜੀ ਊਰਜਾ ਤੋਂ ਹੋਵੇਗੀ।
ਅਸੀਂ ਇੱਸ ਵਿੱਚੋਂ 20 ਗੀਗਾਵਾਟ installed solar power ਦਾ ਟੀਚਾ already ਹਾਸਲ ਕਰ ਲਿਆ ਹੈ। ਭਾਰਤ ਵਿੱਚ ਊਰਜਾ ਵਿੱਚ ਵਾਧਾ ਹੁਣ ਪਰੰਪਰਾਗਤ ਊਰਜਾ ਸਰੋਤਾਂ ਦੇ ਬਜਾਏ renewables ਨਾਲ ਜ਼ਿਆਦਾ ਹੋ ਰਿਹਾ ਹੈ।
ਭਾਰਤ ਵਿੱਚ ਅਟਲ ਜਯੋਤੀ ਯੋਜਨਾ ਦਾ ਉਦੇਸ਼ ਘੱਟ ਬਿਜਲੀ ਵਾਲੇ ਖੇਤਰਾਂ ਵਿੱਚ solar energy ਅਧਾਰਤ street lights ਨੂੰ install ਕਰਨਾ ਹੈ। ਸਕੂਲ ਜਾਣ ਵਾਲੇ ਬੱਚਿਆ ਲਈ Solar Study Lamp Scheme ਤੋਂ 7 ਮਿਲੀਅਨ ਬੱਚਿਆ ਨੂੰ ਰੋਸ਼ਨੀ ਮਿਲ ਰਹੀ ਹੈ।
ਜੇਕਰ ਅਸੀਂ solar energy ਨਾਲ ਦੂਜੀਆਂ Technologies ਨੂੰ ਜੋੜ ਦੇਈਏ ਤਾਂ ਨਤੀਜੇ ਹੋਰ ਵੀ ਚੰਗੇ ਹੋ ਜਾਂਦੇ ਹਨ। ਉਦਾਹਰਣ ਵਜੋਂ ਸਰਕਾਰ ਵੱਲੋਂ 28 ਕਰੋੜ ਐੱਲਈਡੀ ਬੱਲਬਾਂ ਦੀ ਵੰਡ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਨਾ ਸਿਰਫ਼ 2 ਬਿਲੀਅਨ ਡਾਲਰ ਤੋਂ ਅਧਿਕ ਦੀ ਬੱਚਤ ਹੋਈ ਹੈ ਬਲਕਿ 4 ਗੀਗਾਵਾਟ ਬਿਜਲੀ ਵੀ ਬਚੀ ਹੈ। ਇਹੀ ਨਹੀਂ 30 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਵੀ ਘੱਟ ਬਣੀ ਹੈ।
Friends,
ਅਸੀਂ ਸਿਰਫ਼ ਭਾਰਤ ਵਿੱਚ ਹੀ ਨਹੀਂ, ਵਿਸ਼ਵ ਵਿੱਚ ਵੀ solar ਕ੍ਰਾਂਤੀ ਚਾਹੁੰਦੇ ਹਾਂ। ਤੁਸੀਂ ਭਾਰਤ ਵਿੱਚ ਸਿੱਖਲਾਈ ਪ੍ਰਾਪਤ ਸੋਲਰ mamas, ਜਿਨ੍ਹਾਂ ਦਾ ਹੁਣੇ ਤੁਸੀਂ ਗੀਤ ਵੀ ਸੁਣਿਆਂ, ਉਨ੍ਹਾਂ ਦੇ ਭਾਸ਼ਣ ਵੀ ਸੁਣੇ ਉਨ੍ਹਾਂ ਦੀ ਵੀਡੀਓ ਵੀ ਦੇਖੀ। ਹੁਣ ਤੁਸੀਂ ਭਲੀਭਾਂਤੀ ਇਨ੍ਹਾਂ ਸੋਲਰ mamas ਤੋਂ ਜਾਣੂ ਹੋ ਚੁੱਕੇ ਹੋ। ਉਨ੍ਹਾਂ ਦੀ ਕਹਾਣੀ ਆਪਣੇ ਆਪ ਵਿੱਚ ਪ੍ਰੇਰਣਾਦਾਇਕ ਹੈ।
ਸਾਨੂੰ ਖੁਸ਼ੀ ਹੈ ਕਿ ISA Corpus Fund ਵਿੱਚ ਯੋਗਦਾਨ ਦੇ ਇਲਾਵਾ ISA Secretariat ਦੀ ਸਥਾਪਨਾ ਲਈ 62 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ਅਸੀਂ ISA ਮੈਂਬਰਾਂ ਨੂੰ ਹਰੇਕ ਵਰ੍ਹੇ ਸੂਰਜੀ ਊਰਜਾ ਵਿੱਚ 500 training slots ਪ੍ਰਦਾਨ ਕਰਾਂਗੇ।
ਅਸੀਂ ਪੂਰੇ ਵਿਸ਼ਵ ਵਿੱਚ 143 ਮਿਲੀਅਨ ਅਮਰੀਕੀ ਡਾਲਰ ਦੇ 13 Solar projects ਜਾਂ ਤਾਂ ਪੂਰੇ ਕਰ ਲਏ ਹਨ ਜਾਂ ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਭਾਰਤ 15 ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ 1.4 ਬਿਲੀਅਨ ਅਮਰੀਕੀ ਡਾਲਰਾਂ ਦੀ ਸਹਾਇਤਾ, 27 ਹੋਰ ਪ੍ਰੋਜੈਕਟਾਂ ਲਈ ਦੇਣ ਵਾਲਾ ਹੈ।
ਅਸੀਂ projects preparation facility ਦੀ ਸਥਾਪਨਾ ਕੀਤੀ ਹੈ ਜੋ bankable projects design ਕਰਨ ਲਈ partner ਦੇਸ਼ਾਂ ਨੂੰ consultancy support ਦੇਵੇਗੀ।
ਮੈਨੂੰ ਅੱਜ ਇਹ ਐਲਾਨ ਕਰਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ਭਾਰਤ ਸੋਲਰ technology ਦੇ gap ਨੂੰ ਭਰਨ ਲਈ Solar Technology Mission ਵੀ ਸ਼ੁਰੂ ਕਰੇਗਾ। ਇਸ Mission ਦਾ ਅੰਤਰਰਾਸ਼ਟਰੀ focus ਹੋਵੇਗਾ ਅਤੇ ਇਹ ਸਾਡੀ ਸਾਰੀ ਸਰਕਾਰੀ, ਤਕਨੀਕੀ ਅਤੇ ਵਿੱਦਿਅਕ ਸੰਸਥਾਵਾਂ ਨਾਲ ਮਿਲਕੇ ਸੋਲਰ ਖੇਤਰ ਵਿੱਚ R&D ਪ੍ਰਯਤਨਾਂ ਦੀ ਅਗਵਾਈ ਕਰੇਗਾ।
Friends,
ਭਰਪੂਰ ਮਾਤਰਾ ਵਿੱਚ ਹਵਾ ਦੀ ਤਰ੍ਹਾਂ ਉਪਲੱਬਧ solar energy ਦਾ ਵਿਕਾਸ ਅਤੇ ਪ੍ਰਯੋਗ ਸਾਡੀ ਸਮਰਿੱਧੀ ਦੇ ਇਲਾਵਾ ਧਰਤੀ ਦਾ ਕਾਰਬਨ ਭਾਰ ਜ਼ਰੂਰ ਘੱਟ ਕਰੇਗਾ।
Friends,
ਸਾਨੂੰ ਕੁਝ ਬਿੰਦੂਆਂ ‘ਤੇ ਧਿਆਨ ਰੱਖਣਾ ਹੋਵੇਗਾ। ਅਤੇ ਉਹ ਹਨ- ਇੱਕ ਪਾਸੇ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਵਿੱਚ ਸੂਰਜ ਸਾਲ ਭਰ ਚਮਕਦਾ ਹੈ ਪਰੰਤੂ ਸੰਸਾਧਨਾਂ ਅਤੇ technology ਦੀ ਕਮੀ, ਸੂਰਜੀ ਊਰਜਾ ਦੇ ਇਸਤੇਮਾਲ ਵਿੱਚ ਰੁਕਾਵਟ ਬਣਦੀ ਹੈ।
ਦੂਜੇ ਪਾਸੇ ਅਜਿਹੇ ਦੀਪ ਸਮੂਹ ਅਤੇ ਦੇਸ਼ ਹਨ ਜਿਨ੍ਹਾਂ ਦੀ ਹੋਂਦ ਨੂੰ climate change ਦੇ ਪ੍ਰਭਾਵ ਦਾ ਸਿੱਧਾ-ਸਿੱਧਾ ਖਤਰਾ ਹੈ। ਤੀਜੀ ਗੱਲ ਇਹ ਹੈ ਕਿ solar energy ਰੋਸ਼ਨੀ ਲਈ ਹੀ ਨਹੀਂ, ਬਲਕਿ ਹੋਰ ਬਹੁਤ ਸਾਰੇ ਪ੍ਰੋਯਗਾਂ – ਆਵਾਜਾਈ, clean cooking,ਖੇਤੀਬਾੜੀ ਲਈ solar pump ਅਤੇ health care ਵਿੱਚ ਵੀ ਓਨੀ ਹੀ ਉਪਯੋਗੀ ਹੋ ਸਕਦੀ ਹੈ।
Solar energy ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ technology ਦੀ ਉਪਲੱਬਧਤਾ ਅਤੇ ਵਿਕਾਸ, ਆਰਥਿਕ ਸੰਸਾਧਨ, ਕੀਮਤਾਂ ਵਿੱਚ ਕਮੀ, storage technology ਦਾ ਵਿਕਾਸ, mass manufacturing, ਅਤੇ innovation ਲਈ ਪੂਰਾ eco system ਬਹੁਤ ਜ਼ਰੂਰੀ ਹੈ।
Friends,
ਅੱਗੇ ਦਾ ਰਸਤਾ ਕੀ ਹੈ, ਇਹ ਅਸੀਂ ਸਾਰਿਆਂ ਨੇ ਸੋਚਣਾ ਹੈ। ਮੇਰੇ ਮਨ ਵਿੱਚ ten action points ਹਨ ਜੋ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾ ਹੈ, ਅਸੀਂ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਬਿਹਤਰ ਅਤੇ ਸਸਤੀ ਸੋਲਰ Technology ਸਾਰਿਆਂ ਲਈ ਸਹਿਜ ਅਤੇ ਸੁਲਭ ਹੋਵੇ।
ਸਾਨੂੰ ਸਾਡੇ energy mix ਵਿੱਚ solar ਦਾ ਅਨੁਪਾਤ ਵਧਾਉਣਾ ਪਵੇਗਾ। ਸਾਨੂੰ innovation ਨੂੰ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਕਿ ਵੱਖ-ਵੱਖ ਜ਼ਰੂਰਤਾਂ ਲਈ ਸੂਰਜੀ ਸਮਾਧਾਨ ਪ੍ਰਦਾਨ ਹੋ ਸਕੇ।
ਸਾਨੂੰ solar projects ਲਈ concessional financing ਅਤੇ ਘੱਟ ਜੋਖ਼ਮ ਵਾਲਾ ਵਿੱਤ ਮੁਹੱਇਆ ਕਰਵਾਉਣਾ ਪਵੇਗਾ। Regulatory aspects ਅਤੇ ਮਿਆਰਾਂ ਦਾ ਵਿਕਾਸ ਕਰਨਾ ਹੋਵੇਗਾ ਜੋ ਸੂਰਜੀ ਸਮਾਧਾਨ ਅਪਣਾਉਣ ਅਤੇ ਉਨ੍ਹਾਂ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਦੇਣ। ਵਿਕਾਸਸ਼ੀਲ ਦੇਸ਼ਾਂ ਵਿੱਚ bankable solar projects ਲਈ consultancy support ਦਾ ਵਿਕਾਸ ਜ਼ਰੂਰੀ ਹੋਵੇਗਾ।
ਸਾਡੇ ਪ੍ਰਯਤਨਾਂ ਵਿੱਚ ਅਧਿਕ ਸ਼ਮੂਲੀਅਤ ‘ਤੇ ਜ਼ੋਰ ਦਿੱਤਾ ਜਾਵੇ। ਸਾਨੂੰ centers of excellence ਦਾ ਇੱਕ ਵਿਆਪਕ network ਬਣਾਉਣਾ ਚਾਹੀਦਾ ਹੈ ਜੋ ਸਥਾਨਕ ਪਰਸਥਿਤੀਆਂ ਅਤੇ ਲੋਕਾਂ ਨੂੰ ਧਿਆਨ ਵਿੱਚ ਰੱਖ ਸਕੇ। ਸਾਡੀ solar energy policy ਨੂੰ ਵਿਕਾਸ ਦੀ ਸਮੁੱਚਤਾ ਨਾਲ ਦੇਖੋ ਤਾਂ ਕਿ SDGs ਦੀ ਪ੍ਰਾਪਤੀ ਵਿੱਚ ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਮਿਲੇ। ਸਾਨੂੰ ISA Secretariat ਨੂੰ ਮਜ਼ਬੂਤ ਅਤੇ professional ਬਣਾਉਣਾ ਚਾਹੀਦਾ ਹੈ।
Friends,
ਮੈਨੂੰ ਵਿਸ਼ਵਾਸ ਹੈ ਕਿ ਅਸੀਂ ISA ਦੇ ਜ਼ਰੀਏ ਇਨ੍ਹਾਂ ਸਾਰੇ action points ‘ਤੇ ਗਤੀਸ਼ੀਲ ਵਿਕਾਸ ਕਰਕੇ ਅੱਗੇ ਵਧ ਸਕਾਂਗੇ।
Friends,
ਅੱਜ ਦਾ ਇਹ ਪਲ ਸਾਡੀ ਯਾਤਰਾ ਦੀ ਕੇਵਲ ਸ਼ੁਰੂਆਤ ਹੈ। ਸਾਡਾ ਇਹ Alliance ਸਾਡੇ ਜੀਵਨ ਨੂੰ ਸੂਰਜ ਦੀ ਰੋਸ਼ਨੀ ਨਾਲ ਹੋਰ ਵੀ ਭਰ ਸਕਦਾ ਹੈ। ਇਹ ‘Let us make the Sun brighter’ ਨੂੰ ਸਾਰਥਕ ਕਰ ਸਕਦਾ ਹੈ। ਹਮੇਸ਼ਾਂ ਤੋਂ ਭਾਰਤੀ ਦਰਸ਼ਨ ਦੀ ਆਤਮਾ ‘ ਵਸੂਧੈਵ ਕੁਟੁੰਬਕਮ’ (‘वसुधैव कुटुम्बकम’)- ਯਾਨੀ ‘The whole world is a family’।
ਜੇਕਰ ਅਸੀਂ ਪੂਰੀ ਧਰਤੀ, ਪੂਰੀ ਮਾਨਵਤਾ ਦੀ ਭਲਾਈ ਚਾਹੁੰਦੇ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਨਿਜੀ ਦਾਇਰਿਆਂ ਵਿੱਚੋਂ ਬਾਹਰ ਨਿਕਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਉਦੇਸ਼ਾਂ ਅਤੇ ਪ੍ਰਯਤਨਾਂ ਵਿੱਚ ਏਕਤਾ ਅਤੇ ਇੱਕਜੁੱਟਤਾ ਲਿਆ ਸਕਾਂਗੇ।
Friends,
ਇਹ ਓਹੀ ਰਸਤਾ ਹੈ ਜਿਸ ਨਾਲ ਅਸੀਂ ਪ੍ਰਾਚੀਨ ਮੁਨੀਆਂ ਦੀ ਪ੍ਰਾਰਥਨਾ – ‘ਤਮਸੋ ਮਾ ਜਯੋਤੀਰਗਮਯ’ (‘तमसो मा ज्यातिर्गमय’)- ਯਾਨੀ ਅਸੀਂ ਅੰਧਕਾਰ ਤੋਂ ਉਜਾਲੇ ਵੱਲ ਚੱਲੀਏ।
ਬਹੁਤ – ਬਹੁਤ ਧੰਨਵਾਦ।
Thank You.
***
ਏਕੇਟੀ/ਐੱਚਐੱਸ
International Solar Alliance का यह नन्हा पौधा आप सभी के सम्मिलित प्रयास और प्रतिबद्धता के बिना रोपा ही नहीं जा सकता था। इसलिए मैं फ्रांस का और आप सबका बहुत आभारी हूँ।
— PMO India (@PMOIndia) March 11, 2018
121 सम्भावित देशों में से 61 Alliance को join कर चुके हैं
32 ने Framework Agreement को ratify भी कर दिया है: PM
भारत में वेदों ने हज़ारो साल पहले से सूर्य को विश्व की आत्मा माना है। भारत में सूर्य को पूरे जीवन का पोषक माना गया है।
— PMO India (@PMOIndia) March 11, 2018
आज जब हम Climate Change जैसी चुनौती से निपटने का रास्ता ढूंढ रहे हैं तो हमे प्राचीन दर्शन के संतुलन और समग्र दृष्टिकोण की ओर देखना होगा: PM
भारत में हमने दुनिया का सबसे बड़ा नवीकरणीय ऊर्जा विस्तार कार्यक्रम शुरू किया है।
— PMO India (@PMOIndia) March 11, 2018
हम 2022 तक renewables से 175 GW बिजली उत्पन्न करेंगे जिसमें से 100 GW बिजली सौर से होगी। हमने इसमे से 20 GW installed solar power का लक्ष्य हासिल कर लिया है: PM
Solar energy के प्रयोग को बढ़ावा देने के लिए technology की उपलब्धता और विकास, आर्थिक संसाधन, कीमतों में कमी, storage technology का विकास, mass manufacturing, और innovation के लिए पूरा eco system ज़रुरी है: PM
— PMO India (@PMOIndia) March 11, 2018
आगे का रास्ता क्या है, यह हम सबको सोचना है।
— PMO India (@PMOIndia) March 11, 2018
मेरे मन में दस action points हैं जो मैं आपसे साझा करना चाहता हूं।
सर्वप्रथम हमें यह सुनिश्चित करना होगा कि बेहतर और सस्ती सोलर Technology सबके लिए सुगम और सुलभ हो।
हमें हमारे energy mix में solar का अनुपात बढ़ाना होगा: PM
हमें innovation को प्रोत्साहित करना होगा ताकि विभिन्न आवश्यकताओं के लिए सौर समाधान प्रदान हो सके।
— PMO India (@PMOIndia) March 11, 2018
हमें solar projects के लिए concessional financing और कम जोखिम का वित्त मुहैया कराना होगा: PM
Regulatory aspects एवं मानकों का विकास करना होगा जो सौर समाधान अपनाने और उनके विकास को गति दें।
— PMO India (@PMOIndia) March 11, 2018
विकासशील देशों में bankable solar projects के लिए consultancy support का विकास करना होगा।
हमारे प्रयासों में अधिक समावेशिता और भागीदारी पर बल दिया जाये: PM
हमें centers of excellence का एक व्यापक network बनाना चाहिए
— PMO India (@PMOIndia) March 11, 2018
हमारी solar energy policy को विकास की समग्रता से देखें, ताकि SDGs की प्राप्ती में इससे ज्यादा से ज्यादा योगदान मिले
हमे ISA Secretariat को मज़बूत और professional बनाना चाहिए: PM
पूरी मानवता की भलाई चाहते हैं तो मुझे विश्वास है कि निजी दायरों से बाहर निकलकर एक परिवार की तरह हम उद्देश्यों और प्रयासों में एकता और एकजुटता ला सकेंगे।
— PMO India (@PMOIndia) March 11, 2018
यह वही रास्ता है जिससे हम प्राचीन मुनियों की प्रार्थना –
'तमसो मा ज्यातिर्गमय' को चरितार्थ कर पायेंगे: PM