Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਆਈਏਆਰਆਈ, ਨਵੀਂ ਦਿੱਲੀ ਵਿਖੇ, 11 ਅਕਤੂਬਰ, 2017 ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਅੱਜ ਲੋਕ ਨਾਇਕ ਜੈ ਪ੍ਰਕਾਸ਼ ਜੀ ਦੀ ਜਨਮ ਜੈਯੰਤੀ ਦਾ ਅਵਸਰ ਹੈ ਅਤੇ ਅੱਜ ਹੀ ਦੇ ਦਿਨ ਲੋਕ ਨਾਇਕ ਜੈ ਪ੍ਰਕਾਸ਼ ਦੇ ਨਜ਼ਦੀਕੀ ਸਾਥੀ ਸ਼੍ਰੀਮਾਨ ਨਾਨਾਜੀ ਦੇਸ਼ਮੁਖ ਦੀ ਜਨਮ ਜਯੰਤੀ ਸ਼ਤਾਬਦੀ ਦਾ ਵੀ ਅਵਸਰ ਹੈ। ਇਨ੍ਹਾਂ ਦੋਨੋਂ ਮਹਾਪੁਰਖਾਂ ਨੇ ਆਪਣੇ ਜੀਵਨਕਾਲ ਵਿੱਚ ਇੱਕ ਅਜਿਹੇ ਸੰਕਲਪ ਤੋਂ ਜਾਣੂ ਕਰਾਇਆ ਅਤੇ ਜਿਸ ਸੰਕਲਪ ਲਈ ਉਨ੍ਹਾਂ ਨੇ ਖੁਦ ਨੂੰ ਝੋਂਕ ਦਿੱਤਾ ਅਤੇ ਸਿੱਧੀ ਪ੍ਰਾਪਤੀ ਕਰਨ ਤੱਕ ਉਹ ਜੀਵਨ ਦਾ ਪਲ ਪਲ ਮਾਂ ਭੂਮੀ ਲਈ ਦੇਸ਼ ਵਾਸੀਆਂ ਦੇ ਕਲਿਆਣ ਲਈ ਆਪਣੇ ਸੰਕਲਪ ਨੂੰ ਸਾਕਾਰ ਕਰਨ ਲਈ ਉਹ ਜੀਵਨ ਭਰ ਜੁਟੇ ਰਹੇ। ਲੋਕ ਨਾਇਕ ਜੈ ਪ੍ਰਕਾਸ਼ ਜੀ ਅਜ਼ਾਦੀ ਦੇ ਅੰਦੋਲਨ ਵਿੱਚ ਨੌਜਵਾਨਾਂ ਦੀ ਪ੍ਰੇਰਣਾ ਰਹੇ ਸਨ। 1942 ਵਿੱਚ ਹਿੰਦ ਛੱਡੋ ਇਹ ਅੰਦੋਲਨ ਆਪਣੀ ਤੀਬਰਤਾ ‘ਤੇ ਪਹੁੰਚਿਆ। ਮਹਾਤਮਾ ਗਾਂਧੀ, ਸਰਦਾਰ ਪਟੇਲ ਸਮੇਤ ਸਾਰੇ ਰਾਸ਼ਟਰ ਪੁਰਸ਼ ਅੰਗਰੇਜ਼ ਸਲਤਨਮ ਨੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਅਤੇ ਅਜਿਹੇ ਸਮੇਂ ਜੈ ਪ੍ਰਕਾਸ਼ ਜੀ ਲੋਹੀਆ ਜੀ, ਅਜਿਹੇ ਯੁਵਕਾਂ ਨੇ ਅੱਗੇ ਆ ਕੇ ਉਸ ਅੰਦੋਲਨ ਦੀ ਵਾਗਡੋਰ ਸੰਭਾਲੀ ਸੀ ਅਤੇ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਦੇ ਮਨ ਵਿੱਚ ਉਹ ਪ੍ਰੇਰਣਾ ਦਾ ਸਰੋਤ ਬਣ ਗਏ। ਅਜ਼ਾਦੀ ਦੇ ਉਸ ਕਾਲਖੰਡ ਵਿੱਚ ਜੈ ਪ੍ਰਕਾਸ਼ ਜੀ ਲੋਕ ਨਾਇਕ ਦੇ ਰੂਪ ਵਿੱਚ ਨੌਜਵਾਨ ਦਿਲਾਂ ਲਈ ਇੱਕ ਪ੍ਰੇਰਣਾ ਦਾ ਕੇਂਦਰ ਬਣ ਗਏ, ਪਰ ਦੇਸ਼ ਅਜ਼ਾਦ ਹੋਣ ਤੋਂ ਬਾਅਦ ਬਹੁਤ ਵੱਡੇ ਵੱਡੇ ਲੋਕ ਸੱਤਾ ਦੇ ਗਲਿਆਰਿਆਂ ਵਿੱਚ ਆਪਣੀ ਥਾਂ ਲੱਭਦੇ ਨਜ਼ਰ ਆਉਂਦੇ ਸਨ। ਇਹ ਜੈ ਪ੍ਰਕਾਸ਼ ਨਾਰਾਇਣ ਸਨ ਜਿਨ੍ਹਾਂ ਨੇ ਸੱਤਾ ਦੀ ਰਾਜਨੀਤੀ ਨੂੰ ਆਪਣੇ ਤੋਂ ਦੂਰ ਰੱਖਿਆ ਅਤੇ ਅਜ਼ਾਦੀ ਤੋਂ ਬਾਅਦ ਜੈ ਪ੍ਰਕਾਸ਼ ਜੀ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਪ੍ਰਭਾਦੇਵੀ ਜੀ ਨੇ ਗ੍ਰਾਮਉਥਾਨ ਦੇ ਮਾਰਗ ਨੂੰ ਚੁਣਿਆ, ਲੋਕ ਕਲਿਆਣ ਦੇ ਮਾਰਗ ਨੂੰ ਚੁਣਿਆ।

ਨਾਨਾਜੀ ਦੇਸ਼ਮੁਖ, ਦੇਸ਼ ਉਨ੍ਹਾਂ ਨੂੰ ਜ਼ਿਆਦਾ ਜਾਣਦਾ ਨਹੀਂ ਸੀ। ਦੇਸ਼ ਲਈ ਉਨ੍ਹਾਂ ਨੇ ਆਪਣਾ ਜੀਵਨ ਦੇ ਦਿੱਤਾ ਸੀ, ਪਰ ਜਦੋਂ ਜੈ ਪ੍ਰਕਾਸ਼ ਜੀ ਭ੍ਰਿਸ਼ਟਾਚਾਰ ਦੇ ਖਿਲਾਫ਼ ਜੰਗ ਲੜ ਰਹੇ ਸਨ, ਐਮਰਜੈਂਸੀ ਤੋਂ ਪਹਿਲਾਂ ਫਿਰ ਇੱਕ ਵਾਰ ਜੈ ਪ੍ਰਕਾਸ਼ ਜੀ ਦੇਸ਼ ਵਿੱਚ ਪਨਮ ਰਹੇ ਭ੍ਰਿਸ਼ਟਾਚਾਰ, ਉੱਚ ਪਦਾਂ ‘ਤੇ ਪਲੇ ਵਧੇ ਭ੍ਰਿਸ਼ਟਾਚਾਰ ਉਸ ਦੇ ਖਿਲਾਫ਼ ਦੁਖੀ ਹੋ ਕੇ ਵਿਦਿਆਰਥੀ ਅੰਦੋਲਨ ਦੇ ਨਾਲ ਜੁੜ ਗਏ ਸਨ। ਗੁਜਰਾਤ ਦੇ ਨੌਜਵਾਨ ਅੰਦੋਲਨ ਤੋਂ ਪ੍ਰੇਰਣਾ ਲੈ ਕੇ ਜੈ ਪ੍ਰਕਾਸ਼ ਜੀ ਇੱਕ ਵਾਰ ਫਿਰ ਮੈਦਾਨ ਵਿੱਚ ਆ ਗਏ ਅਤੇ ਜੈ ਪ੍ਰਕਾਸ਼ ਜੀ ਦੇ ਆਉਣ ਤੋਂ ਬਾਅਦ ਦਿੱਲੀ ਦੀ ਸਲਤਨਤ ਵਿੱਚ ਖਲਬਲੀ ਮਚ ਗਈ। ਜੈ ਪ੍ਰਕਾਸ਼ ਜੀ ਨੂੰ ਰੋਕਣ ਲਈ ਕੀ ਕੀ ਕੀਤਾ ਜਾ ਸਕਦਾ ਹੈ, ਉਸ ਲਈ ਸਾਜ਼ਿਸ਼ਾਂ ਹੁੰਦੀਆਂ ਸਨ। ਅਤੇ ਪਟਨਾ ਵਿੱਚ ਇੱਕ ਵਾਰ ਅਜਿਹੀ ਸਥਿਤੀ ਆਈ ਕਿ ਜੈ ਪ੍ਰਕਾਸ਼ ਜੀ ਦੇ ਉੱਪਰ ਇੱਕ ਜਨਤਕ ਪ੍ਰੋਗਰਾਮ ਵਿੱਚ ਜਦੋਂ ਮਾਰਚ ਨਿਕਲ ਰਿਹਾ ਸੀ, ਜੈ ਪ੍ਰਕਾਸ਼ ਜੀ ‘ਤੇ ਬਹੁਤ ਵੱਡਾ ਹਮਲਾ ਹੋਇਆ। ਅਤੇ ਉਸ ਸਮੇਂ ਉਨ੍ਹਾਂ ਦੇ ਨਾਲ ਨਾਨਾਜੀ ਦੇਸ਼ਮੁਖ ਖੜ੍ਹੇ ਸਨ। ਨਾਨਾਜੀ ਨੇ ਆਪਣੇ ਹੱਥਾਂ ‘ਤੇ ਉਨ੍ਹਾਂ ਨੇ ਮੌਤ ਦੇ ਰੂਪ ਵਿੱਚ ਹੋਏ ਹਮਲੇ ਨੂੰ ਰੋਕ ਲਿਆ। ਉਨ੍ਹਾਂ ਦੇ ਹੱਥ ਦੀਆਂ ਹੱਡੀਆਂ ਟੁੱਟ ਗਈਆਂ, ਪਰ ਜੈ ਪ੍ਰਕਾਸ਼ ਜੀ ਨੂੰ ਉਨ੍ਹਾਂ ਨੇ ਸੱਟ ਤੋਂ ਬਚਾ ਲਿਆ ਅਤੇ ਉਹ ਇੱਕ ਅਜਿਹੀ ਘਟਨਾ ਸੀ ਕਿ ਦੇਸ਼ ਦਾ ਧਿਆਨ ਨਾਨਾਜੀ ਦੇਸ਼ਮੁਖ ਦੀ ਤਰਫ਼ ਗਿਆ। ਨਾਨਾਜੀ ਦੇਸ਼ਮੁਖ ਜੀਵਨਭਰ ਦੇਸ਼ ਲਈ ਜੀਏ। ਉਨ੍ਹਾਂ ਨੇ ਅਜਿਹੇ ਜੋੜੇ (couple) ਤਿਆਰ ਕੀਤੇ ਦੀਨਦਿਆਲ ਰਿਸਰਚ ਇੰਸਟੀਟਿਊਟ ਦੇ ਮਾਧਿਅਮ ਨਾਲ ਦੇਸ਼ ਲਈ ਜਿਊਣਾ ਸਿੱਖੋ, ਦੇਸ਼ ਲਈ ਕੁਝ ਕਰਕੇ ਰਹੋ, ਇਸ ਮੰਤਰ ਨਾਲ ਨੌਜਵਾਨ ਜੋੜਿਆਂ ਨੂੰ ਉਨ੍ਹਾਂ ਨੇ ਸੱਦਾ ਦਿੱਤਾ। ਸੈਂਕੜਿਆਂ ਦੀ ਸੰਖਿਆ ਵਿੱਚ ਅਜਿਹੇ ਨੌਜਵਾਨ ਜੋੜੇ ਅੱਗੇ ਆਏ ਅਤੇ ਉਨ੍ਹਾਂ ਨੂੰ ਉਨ੍ਹਾਂ ਨੇ ਗ੍ਰਾਮ ਵਿਕਾਸ ਦੇ ਕੰਮ ਵਿੱਚ ਲਗਾਇਆ। ਜਦੋਂ ਮੁਰਾਰ ਜੀ ਭਾਈ ਪ੍ਰਧਾਨ ਮੰਤਰੀ ਸਨ। ਦੇਸ਼ ਵਿੱਚ ਜਨਤਾ ਪਾਰਟੀ ਦਾ ਸ਼ਾਸਨ ਸੀ, ਨਾਨਾਜੀ ਦੇਸ਼ਮੁਖ ਨੂੰ ਮੰਤਰੀ ਪਰਿਸ਼ਦ ਲਈ ਸੱਦਾ ਦਿੱਤਾ ਗਿਆ। ਜੈ ਪ੍ਰਕਾਸ਼ ਦੇ ਕਦਮਾਂ ‘ਤੇ ਹੀ ਨਾਨਾਜੀ ਨੇ ਵੀ ਮੰਤਰੀ ਪਰਿਸ਼ਦ ਵਿੱਚ ਜੁੜਨ ਤੋਂ ਨਿਮਰਤਾ ਪੂਰਬਕ ਇਨਕਾਰ ਕੀਤਾ ਅਤੇ ਖੁਦ ਨੂੰ ਰਾਜਨੀਤਕ ਜੀਵਨ ਤੋਂ ਮੁਕਤ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਉਹ ਜਦੋਂ ਤੱਕ ਜੀਵਤ ਰਹੇ, ਲਗਪਗ ਸਾਢੇ ਤਿੰਨ ਦਹਾਕੇ ਤੱਕ ਉਨ੍ਹਾਂ ਨੇ ਆਪਣਾ ਜੀਵਨ ਚਿੱਤਰਕੂਟ ਨੂੰ ਕੇਂਦਰ ਬਣਾ ਕੇ ਗੋਂਡਾ ਨੂੰ ਕੇਂਦਰ ਬਿੰਦੂ ਬਣਾ ਕੇ ਗ੍ਰਾਮੀਣ ਵਿਕਾਸ ਲਈ ਖਪਾ ਦਿੱਤਾ।

ਅੱਜ ਮੈਨੂੰ ਖੁਸ਼ੀ ਹੈ ਕਿ ਨਾਨਾਜੀ ਦੀ ਜਨਮ ਸ਼ਤਾਬਦੀ ਦੇ ਅਵਸਰ ‘ਤੇ ਭਾਰਤ ਸਰਕਾਰ ਇਨ੍ਹਾਂ ਮਹਾਪੁਰਖਾਂ ਦੇ ਸੁਪਨਿਆਂ ਦੇ ਅਧਾਰ ‘ਤੇ ਅਤੇ ਮਹਾਤਮਾ ਗਾਂਧੀ ਨੇ ਜੋ ਰਸਤਾ ਦਿਖਾਇਆ ਉਸ ਰਸਤੇ ‘ਤੇ ਗ੍ਰਾਮੀਣ ਵਿਕਾਸ ਦੀ ਦਿਸ਼ਾ ਵਿੱਚ ਅਸੀਂ ਕਿਵੇਂ ਅੱਗੇ ਵਧੀਏ, ਸਾਡੇ ਪਿੰਡ ਆਤਮ ਨਿਰਭਰ ਕਿਵੇਂ ਬਣਨ, ਸਾਡੇ ਪਿੰਡ ਗਰੀਬੀ ਤੋਂ ਮੁਕਤ ਕਿਵੇਂ ਬਣਨ, ਸਾਡੇ ਪਿੰਡ ਬਿਮਾਰੀ ਤੋਂ ਕਿਵੇਂ ਮੁਕਤ ਹੋਣ, ਸਾਡੇ ਪਿੰਡ ਜਿਸ ਵਿੱਚ ਅੱਜ ਵੀ ਜਾਤੀਵਾਦ ਦਾ ਜ਼ਹਿਰ ਪਿੰਡ ਨੂੰ ਬਿਖੇਰ ਦਿੰਦਾ ਹੈ, ਪਿੰਡ ਦੇ ਸੁਪਨਿਆਂ ਨੂੰ ਚੂਰ ਚੂਰ ਕਰ ਦਿੰਦਾ ਹੈ, ਉਨ੍ਹਾਂ ਜਾਤੀਵਾਦੀ ਭਾਵਨਾਵਾਂ ਤੋਂ ਉੱਪਰ ਉਠ ਕੇ ਪਿੰਡ ਇੱਕ ਖੁਸ਼ਹਾਲ ਪਿੰਡ ਬਣੇ, ਸਾਰਿਆਂ ਨੂੰ ਜੋੜਨ ਵਾਲਾ ਪਿੰਡ ਬਣੇ ਅਤੇ ਸਭ ਮਿਲ ਕੇ ਪਿੰਡ ਦੇ ਕਲਿਆਣ ਲਈ ਸੰਕਲਪ ਕਰਨ। ਉਸ ਪ੍ਰਕਾਰ ਦੇ ਪਿੰਡ ਦੇ ਵਿਕਾਸ ਨੂੰ ਜਨ ਸ਼ਮੂਲੀਅਤ ਨਾਲ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਅਨੇਕ ਕਦਮ ਉਠਾ ਰਹੀ ਹੈ।

ਅੱਜ ਮੈਨੂੰ ਇੱਥੇ ਦੇਸ਼ ਦੇ ਗ੍ਰਾਮੀਣ ਜੀਵਨ ਲਈ ਸੋਚਣ ਵਾਲੇ, ਗ੍ਰਾਮੀਣ ਜੀਵਨ ਲਈ ਯੋਗਦਾਨ ਦੇਣ ਵਾਲੇ, ਗ੍ਰਾਮੀਣ ਅਰਥਵਿਵਸਥਾ ਦਾ, ਗ੍ਰਾਮੀਣ ਖੇਤੀ ਜੀਵਨ ਦਾ ਅਜਿਹੇ ਭਿੰਨ ਭਿੰਨ ਵਿਸ਼ਿਆਂ ‘ਤੇ ਜਿਨ੍ਹਾਂ ਦੀ ਮਾਹਰਤ ਹੈ, ਅਜਿਹੇ ਦੇਸ਼ ਦੇ ਤਿੰਨ ਸੌ ਤੋਂ ਜ਼ਿਆਦਾ ਲੋਕ ਕੱਲ੍ਹ ਪੂਰਾ ਦਿਨ ਬੈਠੇ, ਅਲੱਗ ਅਲੱਗ ਗੁੱਟਾਂ ਵਿੱਚ ਬੈਠੇ, ਆਧੁਨਿਕ ਸੰਦਰਭ ਵਿੱਚ ਪਿੰਡ ਦਾ ਵਿਕਾਸ ਕਿਵੇਂ ਹੋਵੇ, ਉਸ ‘ਤੇ ਵਿਚਾਰ ਚਰਚਾ ਕੀਤੀ ਅਤੇ ਪੂਰਾ ਦਿਨ ਭਰ ਇਨ੍ਹਾਂ ਅਨੁਭਵੀ ਲੋਕਾਂ ਨੇ ਜੋ ਮੰਥਨ ਕੀਤਾ ਹੈ। ਉਸ ਵਿੱਚ ਜੋ ਅੰਮ੍ਰਿਤ ਨਿਕਲਦਾ ਹੈ, ਅੱਜ ਹੁਣੇ ਇੱਕ ਵੀਡੀਓ ਦੇ ਮਾਧਿਅਮ ਨਾਲ ਉਸ ਨੂੰ ਪੇਸ਼ ਕਰਨ ਦੀ ਵੀ ਕੋਸ਼ਿਸ਼ ਹੋਈ, ਪਰ ਮੈਂ ਇਨ੍ਹਾਂ ਸਾਰੇ ਮਹਾਨ ਹਸਤੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਜੋ ਵਿਚਾਰ ਚਰਚਾ ਕੀਤੀ ਹੈ, ਮੰਥਨ ਕੀਤਾ ਹੈ ਅਤੇ ਜੋ ਬਿੰਦੂ ਛਾਂਟ ਕੇ ਤੁਸੀਂ ਕੱਢੇ ਹਨ, ਭਾਰਤ ਸਰਕਾਰ ਉਸ ‘ਤੇ ਗੌਰ ਕਰੇਗੀ, ਗੰਭੀਰਤਾ ਨਾਲ ਲਏਗੀ। ਅਤੇ ਉਸ ਵਿੱਚ ਜਿੰਨੇ ਮੁੱਦੇ ਹਨ, ਸੰਦਰਭ ਬਿੰਦੂ (reference points) ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਕਰਦੇ ਹੋਏ ਕਈ ਸਾਲਾਂ ਦੇ ਬਾਅਦ ਇੰਨੇ ਵੱਡੇ ਫੋਰਮ ਵਿੱਚ ਭਾਰਤ ਦੇ ਗ੍ਰਾਮੀਣ ਜੀਵਨ ਦੇ ਵਿਸ਼ੇ ਵਿੱਚ ਚਿੰਤਨ ਅਤੇ ਚਰਚਾ ਹੋਈ ਹੈ। ਦੇਸ਼ ਦੇ ਹਰ ਕੋਨੇ ਦੇ ਲੋਕ ਆਏ ਹਨ। ਅਲੱਗ ਅਲੱਗ ਇਲਾਕੇ ਦੀ ਪ੍ਰਕਿਰਤੀ ਅਲੱਗ ਹੈ, ਉੱਥੋਂ ਦੀਆਂ ਸਮੱਸਿਆਵਾਂ ਅਲੱਗ ਹਨ, ਉੱਥੋਂ ਦੇ ਸਰੋਤ ਅਲੱਗ ਹਨ, ਉੱਥੋਂ ਦੀਆਂ ਲੋੜਾਂ ਅਲੱਗ ਹਨ। ਰੁਚੀ, ਪ੍ਰਵਿਰਤੀ, ਪ੍ਰਕਿਰਤੀ ਦੇ ਅਨੁਸਾਰ ਪਿੰਡ ਦਾ ਵਿਕਾਸ ਜੜਾਂ ਨਾਲ ਜੁੜਿਆ ਹੋਇਆ ਹੋਏਗਾ ਤਾਂ ਉਹ ਟਿਕਾਊ ਵਿਕਾਸ (sustainable growth) ਲਈ ਗਰੰਟੀ ਹੋਏਗਾ। ਬਾਹਰ ਤੋਂ ਥੋਪੀਆਂ ਹੋਈਆਂ ਚੀਜ਼ਾਂ ਗ੍ਰਾਮੀਣ ਜੀਵਨ ਦੇ ਅੰਦਰ ਜ਼ਿਆਦਾ ਸਮੇਂ ਤੱਕ ਵਿਦੇਸ਼ੀ ਕਾਰਕ (foreign element) ਦੇ ਰੂਪ ਵਿੱਚ ਸੰਘਰਸ਼ ਵਿੱਚ ਬੀਤ ਜਾਂਦੀਆਂ ਹਨ ਅਤੇ ਕਦੇ ਕਦੇ ਗ੍ਰਾਮੀਣ ਜੀਵਨ ਬਾਹਰ ਤੋਂ ਥੋਪੀਆਂ ਹੋਈਆਂ ਚੀਜ਼ਾਂ ਨੂੰ ਸਵੀਕਾਰ ਕਰਨ ਲਈ ਸਾਹਸ ਨਹੀਂ ਜੁਟਾ ਪਾਉਂਦਾ ਹੈ। ਅਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਪਿੰਡ ਦੀ ਆਪਣੀ ਜੋ ਸ਼ਕਤੀ ਹੈ, ਪਿੰਡਾਂ ਦੀ ਆਪਣੀ ਜੋ ਸਮਰੱਥਾ ਹੈ, ਸਭ ਤੋਂ ਪਹਿਲਾਂ ਉਸੇ ਨੂੰ ਜੋੜਦੇ ਹੋਏ ਵਿਕਾਸ ਦਾ ਮਾਡਲ ਬਣਾਵਾਂਗੇ ਜੋ ਪਿੰਡ ਦੇ ਲੋਕਾਂ ਦੇ ਅਨੁਕੂਲ ਹੁੰਦਾ ਹੈ, ਜਾਣੂ ਹੁੰਦਾ ਹੈ। ਉਸ ਵਿੱਚ ਥੋੜੀ ਤਬਦੀਲੀ (modification) ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਵਿਗਿਆਨਕ ਤਰੀਕੇ ਨਾਲ ਆਰਥਿਕ ਦ੍ਰਿਸ਼ਟੀ ਨਾਲ ਟੈਕਨੋਲੋਜੀ ਦੀ ਦ੍ਰਿਸ਼ਟੀ ਨਾਲ ਇੱਕ ਸਹਾਇਤ ਪ੍ਰਣਾਲੀ (support system) ਦੀ ਲੋੜ (requirement) ਹੁੰਦੀ ਹੈ। ਅਤੇ ਉਸ ‘ਤੇ ਅਸੀਂ ਜ਼ੋਰ ਦੇ ਕੇ ਚਲਦੇ ਹਾਂ, ਤਾਂ ਪਿੰਡ ਅਸਾਨੀ ਨਾਲ ਉਸ ਨਾਲ ਜੁੜ ਜਾਂਦਾ ਹੈ। ਪਿੰਡ ਉਸ ਵਿਕਾਸ ਯਾਤਰਾ ਨੂੰ ਆਪਣੇ ਮੋਢੇ ‘ਤੇ ਉਠਾ ਲੈਂਦਾ ਹੈ ਅਤੇ ਟਿਕਾਊ (sustainable) ਵਿਕਾਸ ਦੀ ਉਹ ਇੱਕ ਗਰੰਟੀ ਬਣ ਜਾਂਦਾ ਹੈ। ਤੁਸੀਂ ਜੋ ਚਿੰਤਨ ਮਨਨ ਕੀਤਾ ਹੈ ਉਹ ਧਰਤੀ ਦੇ ਅਨੁਭਵ ਦੇ ਅਧਾਰ ‘ਤੇ ਕੀਤਾ ਹੈ ਅਤੇ ਅਨੁਭਵ ਦੇ ਅਧਾਰ ‘ਤੇ ਕੀਤੀਆਂ ਹੋਈਆਂ ਚੀਜ਼ਾਂ… ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗ੍ਰਾਮੀਣ ਵਿਕਾਸ ਨੂੰ ਜਿਸ ਤੇਜੀ ਨਾਲ ਅਸੀਂ ਲੈਣਾ ਚਾਹੁੰਦੇ ਹਾਂ। ਇੱਕ ਗੱਲ ਸਾਨੂੰ ਸਮਝਣੀ ਹੋਏਗੀ ਅਸੀਂ ਵਿਕਾਸ ਕਰਨਾ ਚਾਹੀਏ, ਇੰਨੇ ਨਾਲ ਗੱਲ ਪੂਰੀ ਨਹੀਂ ਹੁੰਦੀ, ਅਸੀਂ ਚੰਗਾ ਕਰਨਾ ਚਾਹੀਏ, ਇੰਨੇ ਨਾਲ ਗੱਲ ਨਹੀਂ ਪੂਰੀ ਹੁੰਦੀ ਹੈ। ਜੇਕਰ ਅਸੀਂ ਚੀਜ਼ਾਂ ਨੂੰ ਸਮਾਂ ਸੀਮਾ ਵਿੱਚ ਕਰੀਏ। ਅਸੀਂ ਆਪਣੀਆਂ ਯੋਜਨਾਵਾਂ ਦੇ ਜੋ ਲਾਭਪਾਤਰੀ ਹਨ, ਟੀਚਾਗਤ ਸਮੂਹ (targeted group) ਹਨ, ਉਸਨੂੰ ਸ਼ਤ ਪ੍ਰਤੀਸ਼ਤ ਲਾਗੂ ਕਰੀਏ। ਯੋਜਨਾ ਜਿਸ ਮਿਜ਼ਾਜ ਨਾਲ ਸ਼ੁਰੂ ਕੀਤੀ ਗਈ, ਜਿਸ ਭੂਮੀ ‘ਤੇ ਸ਼ੁਰੂ ਕੀਤੀ ਗਈ, ਉਸ ਵਿੱਚ ਭਰਮ (delusion) ਨਾ ਆਏ, ਭਟਕਾਅ (diversion) ਨਾ ਆਏ ਅਤੇ ਉਸ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਵਿੱਚ ਕੋਸ਼ਿਸ਼ ਕਰੀਏ ਅਤੇ ਉਹ ਵੀ ਆਊਟਪੁੱਟ (output) ਅਧਾਰਿਤ ਨਹੀਂ, ਨਤੀਜਾ (outcome) ਅਧਾਰਿਤ ਹੋਵੇ। ਸਿਰਫ਼ ਅਸੀਂ ਇੰਨਾ ਬਜਟ ਖਰਚ ਦਿੱਤਾ, ਉਹ ਨਹੀਂ। ਇਸ ਬਜਟ ਦਾ ਇਹ ਸਾਡਾ ਟੀਚਾ ਸੀ, ਇਹ ਅਸੀਂ ਪੂਰਾ ਕੀਤਾ, ਜੇਕਰ ਅਸੀਂ ਇਸ ਪ੍ਰਕਾਰ ਨਾਲ ਅਸੀਂ ਇੱਕ ਵਿਆਪਕ (comprehensive) ਉਪਰਾਲਾ ਕਰਾਂਗੇ ਅਤੇ ਸਮਾਂ ਸੀਮਾ ਵਿੱਚ ਕਰਾਂਗੇ ਤਾਂ ਮੈਨੂੰ ਵਿਸ਼ਵਾਸ ਹੈ ਕਿ 70 ਸਾਲ ਵਿੱਚ ਗ੍ਰਾਮੀਣ ਵਿਕਾਸ ਦੀ ਜੋ ਗਤੀ ਰਹੀ ਹੈ। 2022 ਅਜ਼ਾਦੀ ਦੇ 75 ਸਾਲ ਮਨਾਵਾਂਗੇ, ਤਾਂ ਸਾਡੀ ਵਿਕਾਸ ਦੀ ਗਤੀ ਇੰਨੀ ਤੇਜ ਹੋਏਗੀ ਕਿ ਜੋ 70 ਸਾਲ ਤੋਂ ਸੁਪਨੇ ਸੰਜੋ ਕੇ ਬੈਠਾ ਹੋਇਆ ਮੇਰਾ ਗ੍ਰਾਮੀਣ ਵਿਅਕਤੀ ਹੈ, ਉਸ ਦੀ ਜ਼ਿੰਦਗੀ ਵਿੱਚ ਵੀ ਤਬਦੀਲੀ ਲਿਆ ਸਕਦਾ ਹੈ। ਅੱਜ ਪਿੰਡ ਦਾ ਨਾਗਰਿਕ ਵੀ ਸ਼ਹਿਰ ਦੀ ਬਰਾਬਰੀ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਜੋ ਸੁਵਿਧਾ ਸ਼ਹਿਰ ਨੂੰ ਉਪਲੱਬਧ ਹੈ, ਉਹ ਸੁਵਿਧਾ ਪਿੰਡ ਨੂੰ ਵੀ ਉਪਲੱਬਧ ਹੋਣੀ ਚਾਹੀਦੀ ਹੈ। ਜੇਕਰ ਸ਼ਹਿਰ ਵਿੱਚ ਬਿਜਲੀ ਜਗਮਗਾਉਂਦੀ ਹੈ ਤਾਂ ਪਿੰਡ ਵਿੱਚ ਵੀ ਬਿਜਲੀ ਜਗਮਗਾਉਣੀ ਚਾਹੀਦੀ ਹੈ, ਜੇਕਰ ਸ਼ਹਿਰ ਦੇ ਲੋਕ ਮਨ ਚਾਹੇ ਤਾਂ ਟੀਵੀ ਦੇਖ ਸਕਦੇ ਹਨ ਤਾਂ ਪਿੰਡ ਦੇ ਲੋਕ ਵੀ ਦੇਖ ਸਕਣ, ਜੇਕਰ ਸ਼ਹਿਰ ਦਾ ਬੱਚਾ ਸਕੂਲ ਦੀ ਲੈਬੋਰਟਰੀ ਵਿੱਚ ਜਾ ਕੇ ਪ੍ਰਯੋਗ ਕਰ ਸਕਦਾ ਹੈ ਤਾਂ ਪਿੰਡ ਦਾ ਬੱਚਾ ਵੀ ਸਕੂਲ ਦੀ ਲੈਬੋਰਟਰੀ ਵਿੱਚ ਪ੍ਰਯੋਗ ਕਰਨ ਲਈ ਉਸ ਨੂੰ ਅਵਸਰ ਹੋਣਾ ਚਾਹੀਦਾ ਹੈ। ਜੇਕਰ ਸ਼ਹਿਰ ਦਾ ਬੱਚਾ ਆਧੁਨਿਕ ਕੰਪਿਊਟਰ ਰਾਹੀਂ ਤਕਨਾਲੋਜੀ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਪਿੰਡ ਦੇ ਬੱਚੇ ਨੂੰ ਵੀ ਉਸੀ ਟੈਕਨੋਲੋਜੀ ਰਾਹੀਂ ਸਿੱਖਿਅਤ ਹੋਣ ਦਾ ਅਵਸਰ ਹੋਣਾ ਚਾਹੀਦਾ ਹੈ। ਉਸ ਨੂੰ ਵੀ ਟੈਕਨੋਲੋਜੀ ਵਿੱਚ ਅੱਗੇ ਵਧਣ ਦਾ ਅਵਸਰ ਮਿਲਣਾ ਚਾਹੀਦਾ ਹੈ।

ਜੇਕਰ ਇੰਟਰਨੈੱਟ…ਅੱਜ ਕਦੇ ਕਦੇ ਪਿੰਡ ਵਿੱਚ ਟੀਚਰ ਰਹਿਣ ਨੂੰ ਤਿਆਰ ਨਹੀਂ, ਡਾਕਟਰ ਰਾਤ ਵਿੱਚ ਚਲੇ ਜਾਣਾ ਚਾਹੁੰਦਾ ਹੈ, ਪਰ ਜੋ ਸੁਵਿਧਾਵਾਂ ਸ਼ਹਿਰ ਵਿੱਚ ਹਨ, ਉਸ ਪ੍ਰਕਾਰ ਦੀਆਂ ਅਸੀਂ ਸੁਵਿਧਾਵਾਂ…ਜੇਕਰ ਨਲ ਵਿੱਚ ਪਾਣੀ ਆਉਂਦਾ ਹੈ, ਆਪਟੀਕਲ ਫਾਇਬਰ ਨੈੱਟਵਰਕ (optical fibre network) ਹੈ, ਇੰਟਰਨੈੱਟ ਨਾਲ ਜੁੜਿਆ ਹੋਇਆ ਹੈ, ਚੌਵੀ ਘੰਟੇ ਬਿਜਲੀ ਹੈ, ਚੁੱਲ੍ਹਾ ਜਲਾਉਣ ਲਈ ਗੈਸ ਉਪਲੱਬਧ ਹੈ। ਜੇਕਰ ਇਨ੍ਹਾਂ ਮੁੱਢਲੀਆਂ ਸੁਵਿਧਾਵਾਂ ਨੂੰ ਵੀ ਜੇਕਰ ਅਸੀਂ ਪਹੁੰਚਾਉਣ ਵਿੱਚ ਸਫ਼ਲ ਹੁੰਦੇ ਹਾਂ ਤਾਂ ਇੱਕ ਜੀਵਨਸ਼ੈਲੀ ਦੀ ਗੁਣਵੱਤਾ (quality of life) ਵਿੱਚ ਤਬਦੀਲੀ ਆਏਗੀ, ਉਹ ਪਿੰਡ ਵਿੱਚ ਵੀ ਲੋਕਾਂ ਨੂੰ ਰਹਿਣ ਵਿੱਚ ਪ੍ਰੇਰਿਤ ਕਰੇਗਾ। ਜੇਕਰ ਟੀਚਰ ਪਿੰਡ ਵਿੱਚ ਰਹਿੰਦਾ ਹੈ, ਡਾਕਟਰ ਪਿੰਡ ਵਿੱਚ ਰਹਿੰਦਾ ਹੈ, ਸਰਕਾਰੀ ਬਾਬੂ ਪਿੰਡ ਵਿੱਚ ਰਹਿੰਦਾ ਹੈ ਤਾਂ ਪਿੰਡ ਦੇ ਜੀਵਨ ਵਿੱਚ ਉਸ ਦੀ ਹਾਜ਼ਰੀ ਵੀ ਤਬਦੀਲੀ ਦਾ ਇੱਕ ਬਹੁਤ ਵੱਡਾ ਕਾਰਨ ਬਣਦੀ ਹੈ ਅਤੇ ਇਸ ਲਈ ਮਹਾਤਮਾ ਗਾਂਧੀ ਜੀ ਨੇ ਜੋ ਸੁਪਨਾ ਦੇਖਿਆ ਸੀ, ਦੀਨਦਿਆਲ ਉਪਾਧਿਆਏ ਜੀ ਨੇ ਜੋ ਚਿੰਤਨ ਕੀਤਾ ਸੀ। ਨਾਨਾਜੀ ਅਤੇ ਜੈ ਪ੍ਰਕਾਸ਼ ਜੀ ਲੋਕਾਂ ਦੇ ਜਿਨ੍ਹਾਂ ਵਿਚਾਰਾਂ ਨੂੰ ਲੈ ਕੇ ਜੀਏ ਸਨ, ਇਸੀ ਆਦਰਸ਼ ਧਾਰਾ ਨੂੰ ਲੈਂਦੇ ਹੋਏ ਸਾਡੀ ਲੋਕਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਅਸੀਂ ਗ੍ਰਾਮੀਣ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਮਹੱਤਵਪੂਰਨ ਦਿਸ਼ਾ ਵਿੱਚ ਅੱਗੇ ਵਧੀਏ।

ਸਾਡੇ ਦੇਸ਼ ਵਿੱਚ ਸੋਮਿਆਂ ਕਾਰਨ ਆਖਰੀ ਸਿਰੇ ਦੇ ਇਨਸਾਨ ਨੂੰ ਅਸੀਂ ਕੁਝ ਨਹੀਂ ਦੇ ਸਕਦੇ। ਅੱਜ ਭਾਰਤ ਸਰਕਾਰ ਵਿੱਚ ਆਉਣ ਤੋਂ ਬਾਅਦ ਮੈਂ ਇਸ ਗੱਲ ਨਾਲ ਹੁਣ ਸਹਿਮਤ ਨਹੀਂ। ਹਿੰਦੁਸਤਾਨ ਦੇ ਆਖਰੀ ਸਿਰੇ ਦੇ ਵਿਅਕਤੀ ਨੂੰ ਵੀ ਜੋ ਉਸ ਦੇ ਹੱਕ ਦਾ ਹੈ, ਉਹ ਉਸ ਨੂੰ ਪਹੁੰਚਾਉਣਾ ਹੈ ਤਾਂ ਦੇਸ਼ ਕੋਲ ਸੋਮਿਆਂ ਦੀ ਕਮੀ ਨਹੀਂ ਹੈ। ਜੋ ਕਮੀ ਮਹਿਸੂਸ ਹੁੰਦੀ ਹੈ, ਉਹ Good Governance ਦੀ ਹੈ, ਸੁਸ਼ਾਸਨ ਦੀ ਹੈ। ਜਿਨ੍ਹਾਂ ਜਿਨ੍ਹਾਂ ਰਾਜਾਂ ਵਿੱਚ Good Governance ਹੈ, ਸਰਕਾਰੀ ਮਸ਼ੀਨਰੀ ਮਿੱਥੇ ਸਮੇਂ ਵਿੱਚ ਦਿੱਤੇ ਹੋਏ ਕੰਮ ਨੂੰ ਪੂਰਾ ਕਰਨ ਦੀ ਆਦੀ ਹੈ ਤਾਂ ਉਥੇ ਤਬਦੀਲੀ ਨਜ਼ਰ ਆਉਂਦੀ ਹੈ। ਤੁਸੀ ਵੇਖੋ ਮਨਰੇਗਾ, ਹੁਣ ਮਨਰੇਗਾ ਦੀ ਇੱਕ ਵਿਸ਼ੇਸ਼ਤਾ ਹੈ, ਉਹ ਬਣਿਆ ਹੈ ਪਿੰਡ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਪਰ ਤਜਰਬਾ ਇਹ ਹੁੰਦਾ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਗਰੀਬੀ ਹੈ ਉੱਥੇ ਮਨਰੇਗਾ ਦਾ ਕੰਮ ਘੱਟ ਹੋ ਰਿਹਾ ਹੈ ਪਰ ਜਿਨ੍ਹਾਂ ਸੂਬਿਆਂ ਵਿੱਚ ਘੱਟ ਗਰੀਬੀ ਹੈ, ਪਰ Good Governance ਹੈ, ਉੱਥੇ ਰਾਜ proactive ਹਨ। ਵੱਧ ਤੋਂ ਵੱਧ ਯੋਜਨਾਵਾਂ ਬਣਾ ਦਿੰਦੇ ਹਨ, ਜ਼ਿਆਦਾ ਲੋਕਾਂ ਨੂੰ ਜੋੜ ਦਿੰਦੇ ਹਨ ਅਤੇ ਜ਼ਿਆਦਾ ਕੰਮ ਕਰ ਲੈਂਦੇ ਹਨ ਅਤੇ ਇਸ ਲਈ ਦਿਹਾਤੀ ਵਿਕਾਸ ਲਈ Good Governance ਉੱਤੇ ਜ਼ੋਰ ਇਹ ਸਰਕਾਰ ਦਾ ਲਗਾਤਾਰ ਯਤਨ ਹੈ। ਅੱਜ DISHA ਨਾਮ ਦਾ ਜੋ ਡਿਜੀਟਲ ਡੈਸ਼ਬੋਰਡ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਉਹ ਇੱਕ ਤਰ੍ਹਾਂ ਨਾਲ Good Governance ਦੀ ਦਿਸ਼ਾ ਦਾ ਅਹਿਮ ਕਦਮ ਹੈ। ਜਿਸ ਕਾਰਨ ਸੈਂਟਰਲੀ ਹਰ ਚੀਜ਼ ਨੂੰ ਮਾਨੀਟਰ ਕੀਤਾ ਜਾ ਸਕੇ, ਸਮੇਂ ਸਮੇਂ ਵਿੱਚ review ਕੀਤਾ ਜਾਵੇ। ਜੇ ਉਸ ਵਿੱਚ ਕਮੀਆਂ ਹਨ ਤਾਂ ਉਸ ਨੂੰ correct ਕਰਨ ਲਈ measure ਲਏ ਜਾਣ ਅਤੇ policy problem ਜੇ ਹੋਵੇ ਤਾਂ policy correct ਕੀਤਾ ਜਾਵੇ। ਜੇ person problem ਹੈ ਤਾਂ person ਨੂੰ correct ਕੀਤਾ ਜਾਵੇ। ਪਰ DISHA ਇਸ ਤਰ੍ਹਾਂ ਦੇ ਡੈਸ਼ਬੋਰਡ ਕਾਰਨ ਇਕ ਤਾਂ ਇਸ ਦੀ ਮਾਨੀਟਰੀ ਪੂਰੀ ਵਿਵਸਥਾ ਹਿੰਦੁਸਤਾਨ ਦੇ ਸਾਰੇ ਪਿੰਡਾਂ ਨਾਲ ਜੁੜੇਗੀ। ਦੂਸਰਾ ਭਾਰਤ ਸਰਕਾਰ ਦਾ ਜੋ ਵਿਜ਼ਨ ਹੈ, ਸੂਬਾ ਸਰਕਾਰ ਦੀਆਂ ਜੋ ਯੋਜਨਾਵਾਂ ਹਨ ਅਤੇ ਸਾਡਾ ਜੋ Parliament ਦਾ member ਅਤੇ District ਯੂਨਿਟ ਹੈ, ਉਹ ਸਾਰੇ ਜੇ ਵਿਕਾਸ ਨੂੰ ਇਕ ਸੂਤਰ ਵਿੱਚ ਕਰਨਗੇ, priority ਹੋਵੇਗੀ ਤਾਂ ਸਾਨੂੰ ਲੁੜੀਂਦਾ ਨਤੀਜਾ ਜ਼ਰੂਰ ਮਿਲੇਗਾ। ਅਤੇ ਇਸ ਲਈ ਇਸ ਦਿਸ਼ਾ ਦੇ ਜ਼ਰੀਏ ਜਨ ਪ੍ਰਤੀਨਿਧੀਆਂ ਨੂੰ ਸਰਗਰਮ ਢੰਗ ਨਾਲ ਜੋੜਨ ਦਾ ਇਕ ਅਹਿਮ ਕੰਮ ਭਾਰਤ ਸਰਕਾਰ ਨੇ ਕੀਤਾ ਹੈ, ਇਸ ਦਿਸ਼ਾ ਰਾਹੀਂ। Parliament ਦਾ member ਜ਼ਿਲ੍ਹਾ ਯੂਨਿਟ ਨਾਲ ਬੈਠ ਕੇ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ review ਕਰਦਾ ਹੈ priority ਉਥੋਂ ਦੀ ਲੋੜ ਅਨੁਸਾਰ ਤੈਅ ਕਰਦਾ ਹੈ, ਚੀਜ਼ਾਂ ਉੱਥੇ ਠੋਸੀਆਂ ਨਹੀਂ ਜਾਂਦੀਆਂ ਅਤੇ ਇਸ ਕਾਰਣ ਕੰਮ ਵਿੱਚ ਗਤੀ ਲਿਆਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ। ਲੋਕਤੰਤਰ ਦੀ ਸਫਲਤਾ ਸਿਰਫ ਕਿੰਨੇ ਲੋਕ ਵੋਟ ਪੇਟੀ ਵਿੱਚ ਵੋਟ ਪਾਉਣ ਜਾਂਦੇ ਹਨ, । ਬਦਕਿਸਮਤੀ ਨਾਲ ਕਈ ਸਾਲਾਂ ਤੱਕ ਅਸੀਂ ਲੋਕਤੰਤਰ ਨੂੰ ਇਥੇ ਸੀਮਤ ਕਰ ਦਿੱਤਾ ਕਿ 5 ਸਾਲ ਵਿੱਚ ਇੱਕ ਵਾਰੀ ਜਾਣਾ, ਡੱਬੇ ਵਿੱਚ ਪਰਚੀ ਪਾ ਕੇ ਬਟਨ ਦਬਾ ਦੇਣਾ ਅਤੇ ਫਿਰ ਸਰਕਾਰ ਵਿੱਚ ਜੋ ਵੀ ਚੁਣ ਕੇ ਆਵੇ, ਜੋ ਵੀ ਬਾਡੀ ਚੁਣ ਕੇ ਆਵੇ, ਪੰਚਾਇਤ ਚੁਣ ਕੇ ਜੋ ਆਵੇ ਉਹ ਸਾਡਾ ਪੰਜ ਸਾਲ ਦਾ ਭਵਿੱਖ ਤੈਅ ਕਰੇਗੀ। ਮੈਂ ਸਮਝਦਾ ਹਾਂ ਕਿ ਲੋਕਤੰਤਰ ਨੂੰ ਏਨਾ ਸੀਮਤ ਨਹੀਂ ਸੋਚਿਆ ਜਾ ਸਕਦਾ। ਲੋਕਤੰਤਰ ਦਾ ਇਕ ਅਹਿਮ ਕੰਮ ਜ਼ਰੂਰ ਹੈ ਕਿ ਆਪਣੀ ਪਸੰਦ ਦੀ ਸਰਕਾਰ ਚੁਣੇ, ਪਰ ਲੋਕਤੰਤਰ ਦੀ ਸਫਲਤਾ ਉਸ ਵੇਲੇ ਹੁੰਦੀ ਹੈ ਜਦੋਂ ਜਨਤਕ ਭਾਈਵਾਲੀ ਨਾਲ ਦੇਸ਼ ਚਲੇ। ਲੋਕਾਂ ਦੀ ਭਾਈਵਾਲੀ ਨਾਲ ਪਿੰਡ ਦੀ ਵਿਕਾਸ ਯਾਤਰਾ ਚਲੇ, ਜਨਤਕ ਭਾਈਵਾਲੀ ਨਾਲ ਸ਼ਹਿਰ ਦੀ ਵਿਕਾਸ ਯਾਤਰਾ ਚੱਲੇ ਅਤੇ ਇਸ ਲਈ ਜਨਤਾ ਦਾ ਸੰਵਾਦ ਲਾਜ਼ਮੀ ਹੁੰਦਾ ਹੈ। ਜੀਵਨ ਦਾ ਸੰਵਾਦ ਹੋਣਾ ਚਾਹੀਦਾ ਹੈ। ਉਪਰੋਂ ਹੇਠਾਂ ਵੱਲ correct guideline ਜਾਣੀ ਚਾਹੀਦੀ ਹੈ ਅਤੇ ਹੇਠੋਂ ਉਪਰ ਤੱਕ correct information ਜਾਣੀ ਚਾਹੀਦੀ ਹੈ । ਜੇ ਇਹ two way channel perfect ਹੁੰਦੀ ਹੈ ਤਾਂ ਇਹ ਯੋਜਨਾਵਾਂ, ਨੀਤੀਆਂ ਅਤੇ ਬਜਟ allocation ਸਹੀ ਟਾਰਗੈਟਡ ਜਗ੍ਹਾ ਉਤੇ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ ਅਤੇ ਇਸ ਲਈ ਅੱਜ ਇਕ ਮੋਬਾਈਲ ਐਪ ਰਾਹੀਂ ਦਿਹਾਤੀ ਸੰਵਾਦ ਰਾਹੀਂ ਪਿੰਡ ਦਾ ਵਿਅਕਤੀ ਆਪਣੇ ਮੋਬਾਈਲ ਫੋਨ ਦੇ ਜ਼ਰੀਏ ਉੱਪਰ ਤੱਕ ਪਹੁੰਚਾ ਸਕਦਾ ਹੈ ਅਤੇ ਉਪਰੋਂ ਸਹੀ ਮਾਰਗ ਦਰਸ਼ਨ last man Standing ਤੱਕ ਸਿੱਧਾ ਪਹੁੰਚ ਸਕਦਾ ਹੈ ਅਤੇ ਇਸ ਕਾਰਣ ਉਥੇ ਸਥਾਨਕ ਯੂਨਿਟ ਜੋ ਸਰਕਾਰੀ ਰਹਿੰਦੀ ਹੈ , ਉਸ ਉੱਤੇ ਵੀ ਦਬਾਅ ਪ੍ਰਗਟ ਹੁੰਦਾ ਹੈ , ਕਿਉਂਕਿ ਪਿੰਡ ਦਾ ਵਿਅਕਤੀ ਕਹਿੰਦਾ ਹੈ ਕਿ ਬਾਬੂ ਤੁਸੀਂ ਕਹਿੰਦੇ ਹੋ ਇਹ ਯੋਜਨਾ, ਪਰ ਮੇਰਾ ਮੋਬਾਈਲ ਫੋਨ ਤਾਂ ਕਹਿੰਦਾ ਹੈ ਕਿ ਇਹ ਯੋਜਨਾ ਹੈ , ਤੁਸੀਂ ਦੱਸੋ ਕਿ ਸਾਡੇ ਇਥੇ ਕਿਉਂ ਲਾਗੂ ਨਹੀਂ ਕੀਤੀ ਗਈ। ਇਹ ਜਨਤਾ ਦਾ ਜਾਗਰੂਕ ਕਰਨ ਦਾ ਇਕ ਬਹੁਤ ਵੱਡਾ ਕੰਮ ਇਸ ਮੋਬਾਈਲ ਐਪ ਰਾਹੀਂ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ , ਜਨਤਾ ਨਾਲ ਸੰਵਾਦ ਵਧਾਉਂਦੇ ਹੋਏ , ਉਸ ਦੀਆਂ ਲੋੜਾਂ ਨੂੰ ਸਮਝਦੇ ਹੋਏ ਕੰਮ ਨੂੰ ਦਿਸ਼ਾ ਦੇਣਾ , ਗਤੀ ਦੇਣਾ ਉਸ ਦੀ ਦਿਸ਼ਾ ਵਿਚ ਅਸੀਂ ਯਤਨ ਕਰ ਰਹੇ ਹਾਂ।

ਅੱਜ ਵੀ ਦੇਸ਼ਭਰ ਵਿੱਚ ਕਈ ਥਾਈਂ ਉਦਘਾਟਨ ਹੋਇਆ ਹੈ। ਉਸ ਪ੍ਰਕਾਰ ਨਾਲ ਖੇਤੀਬਾੜੀ (agriculture) ਵਿਭਾਗ ਦਾ ਇੱਥੇ ਹੀ ਇੱਕ ਫੋਨੀਮਿਕਸ ਸੈਂਟਰ ( Phonemics 3entre) ਦੇ ਵੀ ਇੱਕ ਵੱਡੇ ਮਹੱਤਵਪੂਰਨ ਪਲਾਂਟ ਦਾ ਉਦਘਾਟਨ ਹੋਇਆ ਹੈ। ਸਾਡੇ ਦੇਸ਼ ਵਿੱਚ ਖੇਤੀ ਖੇਤਰ ਅਤੇ ਪਸ਼ੂ ਪਾਲਣ ਇਹ ਗ੍ਰਾਮੀਣ ਅਰਥਵਿਵਸਥਾ ਦਾ ਕੇਂਦਰ ਬਿੰਦੂ ਹਨ। ਪਰ ਨਾਲ ਨਾਲ ਸਾਡੇ ਗ੍ਰਾਮੀਣ ਜੀਵਨ ਵਿੱਚ ਜੋ ਕਾਰੀਗਰ (Artisans) ਹਨ, ਉਨ੍ਹਾਂ ਦਾ ਵੀ ਗ੍ਰਾਮੀਣ ਅਰਥਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਤੇ ਇਸ ਲਈ ਚਾਹੇ ਪਸ਼ੂ ਪਾਲਣ ਹੋਵੇ, ਚਾਹੇ ਖੇਤੀ ਹੋਵੇ, ਚਾਹੇ ਹੱਥਕਰਘੇ ਦਾ ਕੰਮ ਹੋਵੇ, ਹਸਤ ਕਲਾ ਨਾਲ ਜੁੜੇ ਸਾਡੇ ਲੋਕ ਹੋਣ, ਉਨ੍ਹਾਂ ਨੂੰ ਜੋੜ ਕੇ ਅਸੀਂ ਆਪਣੀ ਅਰਥਵਿਵਸਥਾ ਦੇ ਥੰਮ੍ਹ (pillars) ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। 2022 ਭਾਰਤ ਦੀ ਅਜ਼ਾਦੀ ਦੇ 75 ਸਾਲ ਦੇਸ਼ ਦੇ ਕਿਸਾਨਾਂ ਦੀ ਆਮਦਨ ਡਬਲ ਕਰਨ ਦੀ ਦਿਸ਼ਾ ਵਿੱਚ ਇੱਕ ਸੰਕਲਪ ਲੈ ਕੇ ਅਸੀਂ ਕੰਮ ਕਰ ਰਹੇ ਹਾਂ। ਇੱਕ ਤਰਫ਼ ਕਿਸਾਨ ਦੀ ਜੋ ਨਿਵੇਸ਼ ਲਾਗਤ (input cost) ਹੈ, ਉਸ ਦੀ ਜੋ ਲਾਗਤ ਹੈ, ਉਸ ਨੂੰ ਘੱਟ ਕਰਨਾ ਹੈ। ਅਤੇ ਦੂਜੀ ਤਰਫ਼ ਉਸ ਦਾ ਉਤਪਾਦਨ ਜੋ ਹੈ, ਉਸ ਨੂੰ ਵਧਾਉਣਾ ਹੈ। ਜੇਕਰ ਇਨ੍ਹਾਂ ਦੋਨੋਂ ਚੀਜ਼ਾਂ ‘ਤੇ ਅਸੀਂ ਚੱਲਾਂਗੇ ਤਾਂ ਸਾਨੂੰ ਤਕਨਾਲੋਜੀ ਦੀ ਮਦਦ ਲੈਣੀ ਹੋਵੇਗੀ। ਸਾਨੂੰ ਆਧੁਨਿਕਤਾ ਦੀ ਤਰਫ਼ ਜਾਣਾ ਹੋਏਗਾ। ਪਸ਼ੂ ਪਾਲਣ, ਪਸ਼ੂਆਂ ਦੀ ਸੰਖਿਆ ਬੇਸ਼ੱਕ ਘੱਟ ਹੋਵੇ, ਪਰ ਦੁੱਧ ਦਾ ਉਤਪਾਦਨ ਜ਼ਿਆਦਾ ਹੋਵੇ, ਪ੍ਰਤੀ ਪਸ਼ੂ ਦੁੱਧ ਦਾ ਉਤਪਾਦਨ ਵਧੇ ਉਸ ਦਿਸ਼ਾ ਵਿੱਚ ਜਿੰਨਾ ਤੇਜ਼ੀ ਨਾਲ ਅੱਗੇ ਵਧਾਂਗੇ ਉੱਨਾ ਗ੍ਰਾਮੀਣ ਆਰਥਿਕ ਜੀਵਨ ਅੱਗੇ ਵਧੇਗਾ। ਅਸੀਂ ਅੱਜ ਦੁਨੀਆ ਵਿੱਚ ਰਸਾਇਣਿਕ ਮੋਮ (chemical wax) ਦੇ ਬਦਲੇ ਵਿੱਚ ਸ਼ਹਿਦ ਵਾਲਾ ਮੋਮ (wax) ਹੈ, ਉਸ ਦੀ ਦੁਨੀਆ ਵਿੱਚ ਬਹੁਤ ਮੰਗ ਵਧ ਰਹੀ ਹੈ। ਲੋਕ ਰਸਾਇਣਿਕ ਮੋਮ (chemical wax) ਤੋਂ ਮੁਕਤੀ ਪਾ ਕੇ ਮਧੂ ਮੱਖੀ (honeybee) ਦਾ ਜੋ ਮੋਮ (wax) ਹੁੰਦਾ ਹੈ, ਉਸ ਦੀ ਤਰਫ਼ ਜਾ ਰਹੇ ਹਨ। ਜੇਕਰ ਅਸੀਂ ਪਿੰਡਾਂ ਵਿੱਚ ਮਧੂ ਮੱਖੀ ਪਾਲਣ ਨੂੰ ਪ੍ਰੋਤਸਾਹਨ ਦਈਏ, ਵਿਗਿਆਨਕ (scientific) ਤਰੀਕੇ ਨਾਲ ਮਧੂ ਮੱਖੀ (honeybee) ਦਾ ਪਾਲਣ ਕਰਨਾ ਸਾਡੇ ਕਿਸਾਨ ਦੇ ਪਸ਼ੂ ਪਾਲਣ ਨਾਲ ਜੁੜ ਜਾਏ, ਵਾਧੂ ਆਮਦਨ (income) ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਅੱਜ ਜੋ ਬਹੁਤ ਵੱਡਾ ਬਾਜ਼ਾਰ ਮਧੂ ਮੱਖੀ ਮੋਮ (market bee wax) ਦਾ ਹੈ, ਮਧੂ ਮੱਖੀ ਮੋਮ (honeybee wax) ਦਾ ਹੈ, ਰਸਾਇਣਿਕ ਮੋਮ (chemical wax) ਤੋਂ ਲੋਕ ਮੁਕਤੀ ਚਾਹੁੰਦੇ ਹਨ। ਭਾਰਤ ਵਿੱਚ ਵਿੱਚ ਬਹੁਤ ਵੱਡੀ ਮਾਰਕੀਟ ‘ਤੇ ਦੁਨੀਆ ਵਿੱਚ ਕਬਜ਼ਾ (capture) ਕਰਨ ਦੀ ਤਾਕਤ ਰੱਖਦਾ ਹੈ ਅਤੇ ਉਸ ਦਿਸ਼ਾ ਵਿੱਚ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ। ਸਾਡੇ ਇੱਥੇ ਮੱਛੀ ਉਦਯੋਗ ਹੋਵੇ, ਸਾਡੇ ਇੱਥੇ ਪੋਲਟਰੀ ਫਾਰਮ ਹੋਵੇ, ਸਾਡੇ ਪਸ਼ੂ ਪਾਲਣ ਹੋਵੇ, ਸਾਡੇ ਇੱਥੇ ਖੇਤੀਬਾੜੀ (agriculture) ਹੋਵੇ, ਉਸ ਵਿੱਚ ਵੀ ਟਿੰਬਰ ਦੀ ਖੇਤੀ ਪਸ਼ੂ ਪਾਲਣ ਦੇ ਨਾਲ ਨਾਲ ਖੇਤੀ ਦੇ ਨਾਲ ਨਾਲ ਜੇਕਰ ਖੇਤ ਦੇ ਕਿਨਾਰੇ ‘ਤੇ ਟਿੰਬਰ ਦੀ ਖੇਤੀ ਕਰੀਏ ਤਾਂ ਦੇਸ਼ ਅੱਜ ਟਿੱਬਰ ਆਯਾਤ (import) ਕਰਦਾ ਹੈ। ਉਸ ਤੋਂ ਬਚ ਜਾਏਗਾ ਅਤੇ ਦੇਸ਼ ਦਾ ਕਿਸਾਨ ਟਿੰਬਰ ਨਾਲ ਇੰਨੀ ਕਮਾਈ ਕਰ ਸਕੇਗਾ ਕਿ ਉਸ ਨੂੰ ਕਦੇ ਪਰਿਵਾਰ ਵਿੱਚ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਏਗਾ। ਪੰਜ-ਦਸ ਸਾਲ ਮਿਹਨਤ ਕਰਨ ਦੀ ਜ਼ਰੂਰਤ ਹੈ, ਆਪਣੇ ਆਪ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਅਜਿਹੀ ਇੱਕ ਵਿਆਪਕ ਸੰਗਠਿਤ ਪਹੁੰਚ (comprehensive integrated approach) ਨਾਲ ਗ੍ਰਾਮੀਣ ਵਿਕਾਸ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਅਸੀਂ ਕੁਝ ਕੰਮ ਨਿਰਧਾਰਤ ਸਮਾਂ ਸੀਮਾ ਵਿੱਚ ਕਰਨ ਦੇ ਇਰਾਦੇ ਨਾਲ ਕਰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਪਹਿਲਾਂ ਗ੍ਰਾਮੀਣ ਜੀਵਨ ਦੇ ਨਾਲ ਇੱਕ ਗੰਦਗੀ ਗ੍ਰਾਮੀਣ ਜੀਵਨ ਦਾ ਹਿੱਸਾ ਬਣ ਗਈ ਸੀ। ਲੋਕ ਸਹਿੰਦੇ ਰਹੇ, ਉਨ੍ਹਾਂ ਨੇ ਇਹੀ ਮੰਨ ਲਿਆ ਕਿ ਸਾਡੇ ਨਸੀਬ ਵਿੱਚ ਇਹੀ ਲਿਖਿਆ ਹੋਇਆ ਹੈ। ਅਤੇ ਹੌਲੀ ਹੌਲੀ ਜਾਗ੍ਰਿਤੀ ਆ ਗਈ। ਲੋਕਾਂ ਵਿੱਚ ਇਹ ਤਬਦੀਲੀ ਦੀ ਸ਼ੁਰੂਆਤ ਹੋਈ। ਖੁੱਲ੍ਹੇ ਵਿੱਚ ਮਲ ਤਿਆਗ ਮੁਕਤ (Open Defecation Free) ਪਿੰਡ ਦੀਆਂ ਮਾਵਾਂ-ਭੈਣਾਂ ਦੇ ਸਨਮਾਨ ਦਾ ਇੱਕ ਅਭਿਆਨ ਚਲਿਆ ਹੈ। ਟਾਇਲਟ ਬਣਾਉਣ ਦਾ ਇੱਕ ਅਭਿਆਨ ਚਲਿਆ। ਸਮਾਂ ਸੀਮਾ ਵਿੱਚ ਟਾਇਲਟ ਬਣਾਉਣ ਦਾ, ਪਖਾਨੇ ਬਣਾਉਣ ਦਾ ਕੰਮ ਚਲਿਆ। ਅਤੇ ਅੱਜ ਹੌਲੀ ਹੌਲੀ ਸਥਿਤੀ ਆਈ ਹੈ, ਕੱਲ੍ਹ ਤੱਕ ਜਿਸ ਨੂੰ ਅਸੀਂ ਪਖਾਨਾ ਕਹਿੰਦੇ ਸੀ, ਅੱਜ ਹਿੰਦੁਸਤਾਨ ਵਿੱਚ ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੇ ਉਸ ਦਾ ਨਾਂ ਇੱਜ਼ਤਘਰ ਕਰ ਦਿੱਤਾ ਹੈ। ਪਖਾਨੇ ‘ਤੇ ਲਿਖਿਆ ਹੈ ਇੱਜ਼ਤਘਰ। ਸਚਮੁੱਚ ਵਿੱਚ ਮਾਵਾਂ-ਭੈਣਾਂ ਦੀ ਇੱਜ਼ਤ ਲਈ ਇਸ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੋ ਸਕਦਾ ਜੋ ਕਿ ਅਸੀਂ ਟਾਇਲਟ (toilet) ਬਣਾ ਕੇ ਕਰਕੇ ਦਿੰਦੇ ਹਾਂ। ਸਾਡੀਆਂ ਮਾਵਾਂ-ਭੈਣਾਂ ਨੂੰ ਸੌਚ ਲਈ ਖੁੱਲ੍ਹੇ ਵਿੱਚ ਜਾਣਾ ਪਏ, ਸੂਰਜ ਢਲਣ ਤੱਕ ਇੰਤਜ਼ਾਰ ਕਰਨਾ ਪਏ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾ ਕੇ ਆਉਣਾ ਪਏ ਅਤੇ ਦਿਨ ਵਿੱਚ ਕਦੇ ਜਾਣ ਦੀ ਨੌਬਤ ਆਈ, ਉਸ ਮਾਂ-ਭੈਣ ਨੂੰ ਕਿੰਨਾ ਦੁੱਖ ਹੁੰਦਾ ਹੋਏਗਾ, ਇਹੀ ਜਦੋਂ ਤੱਕ ਉਸ ਸੰਵੇਦਨਾ ਨੂੰ ਮਹਿਸੂਸ ਨਹੀਂ ਕਰਾਂਗੇ, ਉਦੋਂ ਤੱਕ ਖੁੱਲ੍ਹੇ ਵਿੱਚ ਮਲ ਤਿਆਗ ਮੁਕਤ (Open Defecation Free ) ਦਾ ਅੰਦੋਲਨ ਸਫ਼ਲ ਨਹੀਂ ਹੋ ਸਕਦਾ ਹੈ। ਅਤੇ ਇਸ ਲਈ ਜਦੋਂ ਵੀ ਪਖਾਨਾ ਬਣਾਉਣ ਦੀ ਗੱਲ ਆਏ। ਉਨ੍ਹਾਂ ਮਾਵਾਂ-ਭੈਣਾਂ ਦੀ ਇੱਜ਼ਤ ਦੀ ਤਰਫ਼ ਦੇਖੋ, ਉਨ੍ਹਾਂ ਮਾਵਾਂ ਭੈਣਾਂ ਦੀਆਂ ਪ੍ਰੇਸ਼ਾਨੀਆਂ ਦੀ ਤਰਫ਼ ਦੇਖੋ, ਤੁਹਾਨੂੰ ਵੀ ਲੱਗੇਗਾ ਬਾਕੀ ਕੰਮ ਛੱਡ ਕੇ ਪਹਿਲਾਂ ਭਾਰਤ ਸਰਕਾਰ ਦੀ ਯੋਜਨਾ ਨਾਲ ਮੈਂ ਪਖਾਨੇ ਬਣਾਵਾਂ ਅਤੇ ਪਖਾਨੇ ਦਾ ਉਪਯੋਗ ਕਰਨ ਦੀ ਆਦਤ ਪਾਵਾਂ।
ਢਾਈ ਲੱਖ ਤੋਂ ਜ਼ਿਆਦਾ ਪਿੰਡ ਖੁੱਲ੍ਹੇ ਵਿੱਚ ਮਲ ਤਿਆਗ ਮੁਕਤ (Open Defecation Free) ਹੋਣ ਲਈ ਅੱਗੇ ਆਏ। ਉਨ੍ਹਾਂ ਨੇ ਕਰਕੇ ਦਿਖਾਇਆ। ਮੈਂ ਉਨ੍ਹਾਂ ਪਿੰਡਾਂ ਨੂੰ ਦਿਲ ਤੋਂ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਮਾਵਾਂ-ਭੈਣਾਂ ਦੀ ਇੱਜ਼ਤ ਲਈ ਇੱਕ ਬਹੁਤ ਵੱਡਾ ਕਦਮ ਉਠਾਇਆ ਹੈ। ਅਤੇ ਮਾਵਾਂ-ਭੈਣਾਂ ਦੀ ਇੱਜ਼ਤ ਕਰਨ ਵਾਲਾ ਪਿੰਡ ਮੇਰੇ ਲਈ ਪਵਿੱਤਰ ਪਿੰਡ ਹੁੰਦਾ ਹੈ। ਮੈਂ ਉਸ ਨੂੰ ਨਮਨ ਕਰਦਾ ਹਾਂ, ਉਨ੍ਹਾਂ ਪਿੰਡ ਵਾਸੀਆਂ ਨੂੰ ਨਮਨ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮਹੱਤਵਪੂਰਨ ਕੰਮ ਨੂੰ ਕੀਤਾ ਹੈ।

ਸਵੱਛਤਾ ਅੱਜ ਪਿੰਡ ਦਾ ਸੁਭਾਅ ਬਣ ਰਿਹਾ ਹੈ। ਪਿੰਡ ਵੀ ਜ਼ਿੰਮੇਵਾਰੀ ਨੂੰ ਲੈਣ ਲੱਗੇ ਹਨ। ਸਾਡੇ ਕਈ ਪਿੰਡ ਅਜ਼ਾਦੀ ਦੇ 70 ਸਾਲ ਬਾਅਦ ਵੀ, 18 ਹਜ਼ਾਰ ਪਿੰਡ ਅਜਿਹੇ ਜੋ ਅੱਜ ਵੀ 18ਵੀਂ ਸਦੀ ਵਿੱਚ ਜਿਊਂਦੇ ਹਨ। ਨਾ ਬਿਜਲੀ ਦਾ ਖੰਭਾ ਹੈ, ਨਾ ਬਿਜਲੀ ਦਾ ਲਾਟੂ ਹੈ, ਨਾ ਪਿੰਡ ਵਿੱਚ ਕਦੇ ਬਿਜਲੀ ਦੇਖੀ ਹੈ। ਅਸੀਂ ਬੀੜਾ ਚੁੱਕਿਆ, ਲਾਲ ਕਿਲੇ ਤੋਂ ਕਿਹਾ ਇੱਕ ਹਜ਼ਾਰ ਦਿਨ ਵਿੱਚ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਵਾਂਗੇ ਅਤੇ ਮੈਨੂੰ ਖੁਸ਼ੀ ਹੈ ਕਿ ਰਾਜ ਸਰਕਾਰਾਂ ਨੇ ਵੀ ਉਸ ਵਿੱਚ ਹੱਥ ਵੰਡਾਇਆ। ਭਾਰਤ ਸਰਕਾਰ ਨੇ ਵੀ ਉਸ ਵਿੱਚ ਤੇਜੀ ਲਿਆਂਦੀ ਅਤੇ ਅੱਜ ਬਹੁਤ ਤੇਜੀ ਨਾਲ 18 ਹਜ਼ਾਰ ਪਿੰਡਾਂ ਦੇ ਉਸ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ।

ਲਗਪਗ 15 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚ ਗਈ ਹੈ। ਹੁਣ ਪਿੰਡਾਂ ਵਿੱਚ ਬਿਜਲੀ ਪਹੁੰਚ ਗਈ ਹੈ ਤਾਂ ਅਸੀਂ ਉੱਥੇ ਰੁਕਣ ਵਾਲੇ ਨਹੀਂ ਹਾਂ। ਹੁਣ ਸਾਡਾ ਸੁਪਨਾ ਹੈ ਪਿੰਡ ਹੋਵੇ, ਸ਼ਹਿਰ ਹੋਵੇ, ਘਰ ਹੋਵੇ ਜਾਂ ਝੌਂਪੜੀ ਹਰੇਕ ਦੇ ਘਰ ਵਿੱਚ ਬਿਜਲੀ ਦਾ ਲਾਟੂ ਹੋਣਾ ਚਾਹੀਦਾ ਹੈ। 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ। ਵੱਡਾ ਬੀੜਾ ਚੁੱਕਿਆ ਹੈ। ਅਤੇ ਇਸ ਲਈ ਗਰੀਬ ਪਰਿਵਾਰਾਂ ਨੂੰ ਘਰ ਵਿੱਚ ਕੁਨੈਕਸ਼ਨ ਦੇਣ ਲਈ ਪਹਿਲਾਂ ਪੈਸੇ ਦੇਣੇ ਪੈਂਦੇ ਸਨ। ਅਸੀਂ ਤੈਅ ਕੀਤਾ ਹੈ ਕਿ ਮੁਫ਼ਤ ਵਿੱਚ ਕੁਨੈਕਸ਼ਨ ਦੇਵਾਂਗੇ, ਬਿਜਲੀ ਪਹੁੰਚਾਵਾਂਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਇੱਕ ਵਾਰ ਬਿਜਲੀ ਆਈ ਤਾਂ ਘਰ ਦੇ ਜੀਵਨ ਵਿੱਚ ਵੀ ਤਬਦੀਲੀ ਆਏਗੀ, ਬੱਚਿਆਂ ਦੀ ਸਿੱਖਿਆ ਲਈ ਸੁਵਿਧਾ ਵਧੇਗੀ। ਘਰ ਦਾ ਜੀਵਨ ਬਦਲੇਗਾ, 24 ਘੰਟੇ ਬਿਜਲੀ ਦੇਣ ਦੇ ਨਿਰਧਾਰਤ ਟੀਚੇ ਨਾਲ ਕੰਮ ਕਰਨ ਦੀ ਦਿਸ਼ਾ ਵਿੱਚ ਅੱਜ ਅਸੀਂ ਅੱਗੇ ਵਧ ਰਹੇ ਹਾਂ। ਹਿੰਦੁਸਤਾਨ ਦੇ ਗ੍ਰਾਮੀਣ ਜੀਵਨ ਨੂੰ ਬਦਲਣ ਲਈ ਸਾਡੇ ਜੋ ਗ੍ਰਾਮੀਣ ਲੋਕ ਉਤਪਾਦਨ ਕਰਦੇ ਹਨ, ਉਸ ਨੂੰ ਸ਼ਹਿਰ ਵਿੱਚ ਇੱਕ ਫੈਸ਼ਨ ਸਟੇਟਮੈਂਟ (statement) ਦੇ ਰੂਪ ਵਿੱਚ ਉਸ ਦਾ ਪਾਲਣ ਪੋਸ਼ਣ ਕਰਨ ਦੀ ਜ਼ਰੂਰਤ ਹੈ। ਆਮ ਵਿਅਕਤੀ ਨੇ ਆਪਣੇ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਜੇਕਰ ਵੱਡੇ ਵੱਡੇ ਘਰਾਂ ਵਿੱਚ ਉਸ ਦਾ ਥੋੜਾ ਜਿਹਾ ਵੀ ਉਪਯੋਗ ਹੋ ਜਾਏ, ਗ੍ਰਾਮੀਣ ਅਰਥਵਿਵਸਥਾ (economy) ਨੂੰ ਵੱਡੀ ਤਾਕਤ ਮਿਲ ਜਾਏਗੀ। ਦੀਵਾਲੀ ਦੇ ਦੀਵੇ ਪਿੰਡ ਵਿੱਚ ਮੇਰੇ ਘੁਮਿਆਰ ਦੇ ਬਣਾਏ ਹੋਏ ਜੇਕਰ ਖਰੀਦਾਂਗੇ ਤਾਂ ਉਸ ਮੇਰੇ ਘੁਮਿਆਰ ਦੇ ਘਰ ਵਿੱਚ ਦੀਵਾਲੀ ਦਾ ਦੀਵਾ ਆਪਣੇ ਆਪ ਜਲਣ ਲਗ ਜਾਏਗਾ। ਅਤੇ ਇਹ ਸਾਡੇ ਲਈ ਮੁਸ਼ਕਲ ਕੰਮ ਨਹੀਂ ਹੈ। ਅਸੀਂ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਆਪਣੇ ਪੂਰੇ ਜੀਵਨ ਦੀਆਂ ਲੋੜਾਂ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਤੋਂ ਅੱਗੇ ਵਧਾਵਾਂਗੇ ਤਾਂ ਨਵਾਂਪਣ ਵੀ ਮਹਿਸੂਸ ਹੋਏਗਾ। ਇੱਕ ਜੀਵਨ ਵਿੱਚ ਸੰਤੁਸ਼ਟੀ ਦਾ ਭਾਵ ਵੀ ਆਏਗਾ ਅਤੇ ਇਸ ਲਈ ਸ਼ਹਿਰ ਪਿੰਡ ਲਈ ਇੱਕ ਮਾਰਕੀਟ ਥਾਂ (Market Place ) ਬਣਾਉਣੀ ਚਾਹੀਦੀ ਹੈ। ਸਿਰਫ਼ ਪਿੰਡ ਤੋਂ ਆਉਣ ਵਾਲਾ ਅਨਾਜ ਸ਼ਹਿਰ ਦੇ ਲਈ ਮਾਰਕੀਟ ਥਾਂ (Market Place ) ਬਣੇ ਅਜਿਹਾ ਨਹੀਂ, ਪਰ ਸ਼ਹਿਰ ਵਿੱਚ ਉਤਪਾਦਿਤ ਹੋਵੇ। ਪਿੰਡ ਵਿੱਚ ਉਤਪਾਦਿਤ ਹੋਣ ਵਾਲੀ ਹਰ ਚੀਜ਼ ਸ਼ਹਿਰ ਲਈ ਮਾਰਕੀਟ ਥਾਂ (Market Place ) ਦੇ ਰੂਪ ਵਿੱਚ ਵਿਕਸਤ (develop) ਹੁੰਦੀ ਹੈ ਤਾਂ ਕਦੇ ਵੀ ਮੇਰੇ ਦੇਸ਼ ਵਿੱਚ ਪਿੰਡ ਗਰੀਬ ਨਹੀਂ ਰਹਿ ਸਕਦਾ ਹੈ। ਪਿੰਡ ਵਿੱਚ ਕੋਈ ਪਰਿਵਾਰ ਗਰੀਬ ਨਹੀਂ ਰਹਿ ਸਕਦਾ ਹੈ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਨੇ ਜੋ ਅੰਤੋਦਯਾ ਦਾ ਸੁਪਨਾ ਦੇਖਿਆ ਸੀ, ਉਸ ਸੁਪਨੇ ਨੂੰ ਅਸੀਂ ਪੂਰਾ ਕਰ ਸਕਦੇ ਹਾਂ। ਅੱਜ ਨਾਨਾਜੀ ਦੇਸ਼ਮੁਖ ਦੀ ਜਨਮ ਸ਼ਤਾਬਦੀ ਵਿੱਚ ਭਾਰਤ ਸਰਕਾਰ ਦੀ ਤਰਫ਼ ਤੋਂ ਇੱਕ ਪੋਸਟਲ ਸਟੈਂਪ ਵੀ ਜਾਰੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਵੀ ਇਹ ਡਾਕ ਪੋਸਟਲ ਸਟੈਂਪ ਦੇ ਨਾਲ ਲੋਕਾਂ ਦੇ ਉੱਥੇ ਪਹੁੰਚੇਗੀ ਨਾਨਾਜੀ ਪ੍ਰਤੀ ਸੁਭਾਵਿਕ ਉਤਸੁਕਤਾ ਜਾਗੇਗੀ। ਕਿਵੇਂ ਕਿਵੇਂ ਮਹਾਪੁਰਸ਼ ਸਿਰਫ਼ ਦੇਸ਼ ਲਈ ਜਿਊਣਾ ਇਹੀ ਜਿਨ੍ਹਾਂ ਦਾ ਮਕਸਦ ਰਿਹਾ। ਪਿੰਡ ਦੇ ਜੀਵਨ ਵਿੱਚ ਤਬਦੀਲੀ ਲਿਆਉਣੀ ਕਿਸੇ ਲਈ ਖੁਦ ਜਾ ਕੇ ਪ੍ਰਯੋਗ ਕਰਨਾ ਅਤੇ ਦੇਸ਼ ਦੇ ਸਾਰੇ ਰਾਸ਼ਟਰਪਤੀ ਨਾਨਾਜੀ ਨੇ ਜਦੋਂ ਤੋਂ ਪਿੰਡ ਦਾ ਸ਼ੁਰੂ ਕੀਤਾ ਉਸ ਤੋਂ ਬਾਅਦ ਜੋ ਵੀ ਰਾਸ਼ਟਰਪਤੀ ਆਏ, ਉਹ ਹਮੇਸ਼ਾ ਨਾਨਾਜੀ ਦੇ ਇਸ ਕੰਮ ਵਿੱਚ ਜੁੜਦੇ ਰਹੇ। ਨਾਨਾਜੀ ਦੇ ਕੰਮ ਦੀ ਸ਼ਲਾਘਾ ਕਰਦੇ ਰਹੇ। ਨਾਨਾਜੀ ਦੇ ਪ੍ਰਾਜੈਕਟ ਦੇਖਣ ਲਈ ਖੁਦ ਜਾਂਦੇ ਸਨ ਅਤੇ ਇਹ ਕੰਮ ਨਾਨਾਜੀ ਦੇ ਹੁਨਰ ਦੀ ਵਿਸ਼ੇਸ਼ਤਾ ਸੀ। ਅੱਜ ਨਾਨਾਜੀ ਦੀ ਜਨਮ ਸ਼ਤਾਬਦੀ ਦੇ ਦਿਨ ਹਿੰਦੁਸਤਾਨ ਭਰ ਦੇ ਗ੍ਰਾਮੀਣ ਜੀਵਨ ਦੇ ਲੋਕ ਆਏ ਹਨ। ਭਾਰਤ ਸਰਕਾਰ ਨਾਲ ਸਾਰੀਆਂ ਸਬੰਧਿਤ ਸਰਕਾਰਾਂ ਜੁੜੀਆਂ ਹਨ ਅਤੇ ਗ੍ਰਾਮੀਣ ਜੀਵਨ ਵਿੱਚ ਤਬਦੀਲੀ ਲਿਆਉਣ ਦਾ ਇੱਕ ਸੰਕਲਪ ਲੈ ਕੇ ਅਸੀਂ ਚਲੇ ਹਾਂ। ਮੈਨੂੰ ਵਿਸ਼ਵਾਸ ਹੈ ਕਿ 2022 ਅਜ਼ਾਦੀ ਦੇ 75 ਸਾਲ ਹਰ ਪਿੰਡ ਉਹ ਵੀ ਇੱਕ ਸੰਕਲਪ ਕਰਨ, ਹਰ ਪਿੰਡ ਵਾਸੀ ਉਹ ਵੀ ਇੱਕ ਸੰਕਲਪ ਕਰਨ ਕਿ 2022 ਤੱਕ ਮੈਂ ਆਪਣੇ ਪਿੰਡ ਨੂੰ ਇਹ ਦੇਵਾਂਗਾ ਅਤੇ ਮੇਰਾ ਪਿੰਡ ਅਸੀਂ ਮਿਲ ਕੇ ਦੇਸ਼ ਨੂੰ ਇਹ ਦੇਵਾਂਗੇ। ਜੇਕਰ ਇਹ ਸੰਕਲਪ ਲੈ ਕੇ ਚਲਾਂਗੇ, ਮੈਨੂੰ ਵਿਸ਼ਵਾਸ ਹੈ ਅਸੀਂ ਗ੍ਰਾਮਉਦੇ ਦੇ ਜਿਸ ਸੁਪਨੇ ਨੂੰ ਲੈ ਕੇ ਚਲੇ ਹਾਂ , ਉਸ ਨੂੰ ਪੂਰਾ ਕਰਨ ਵਿੱਚ ਸਫ਼ਲ ਹੋਵਾਂਗੇ। ਮੈਂ ਫਿਰ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗਾ ਇੱਥੇ ਜੋ ਪ੍ਰਦਰਸ਼ਨੀ ਲੱਗੀ ਹੈ, ਮੈਂ ਹੁਣੇ ਦੇਖਣ ਗਿਆ ਸੀ। ਜੋ ਆਏ ਹਨ, ਉਨ੍ਹਾਂ ਨੂੰ ਵੀ ਕਹਿਣ ਲਈ ਬਹੁਤ ਸਾਰੀਆਂ ਗੱਲਾਂ ਹਨ, ਸਫ਼ਲਤਾ ਨਾਲ ਕੀਤੇ ਹੋਏ ਅਨੁਭਵਾਂ ਦਾ ਇਹ ਨਿਚੋੜ ਹੈ। ਮੇਰਾ ਵੀ ਮਨ ਕਰਦਾ ਸੀ, ਬਾਰ ਬਾਰ ਠਹਿਰ ਜਾਂਦਾ ਸੀ। ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕਰਦਾ ਸੀ। ਮਨ ਨੂੰ ਆਨੰਦ ਹੁੰਦਾ ਸੀ ਕਿ ਪਿੰਡ- ਪਿੰਡ ਕਿਵੇਂ ਪ੍ਰਯੋਗ ਹੋ ਰਹੇ ਹਨ ਹਰ ਰਾਜ ਵਿੱਚ, ਕਿਵੇਂ ਕਿਵੇਂ ਨਵੇਂ ਨਵੇਂ ਪ੍ਰਕਾਰ ਦੀਆਂ ਪਹਿਲਾਂ (initiative) ਕੀਤੀਆਂ ਗਈਆਂ ਹਨ। ਪਿੰਡਾਂ ਵਿੱਚ ਵੀ ਟੈਕਨੋਲੋਜੀ ਨੇ ਕਿਵੇਂ ਆਪਣੀ ਥਾਂ ਬਣਾਈ ਹੈ। ਇਹ ਸਾਰੀਆਂ ਚੀਜ਼ਾਂ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ। ਮੇਰੀ ਤੁਹਾਨੂੰ ਬੇਨਤੀ ਹੈ। ਤੁਸੀਂ ਕਿੰਨੇ ਹੀ ਰੁੱਝੇ ਕਿਉਂ ਨਾ ਹੋਵੋ, ਕਿੰਨੀ ਹੀ ਜਲਦੀ ਜਾਣ ਦੀ ਕਿਉਂ ਨਾ ਹੋਵੇ, ਇਸ ਪ੍ਰਦਰਸ਼ਨੀ ਦੀ ਹਰ ਚੀਜ਼ ਨੂੰ ਬਰੀਕੀ ਨਾਲ ਦੇਖੋ। ਤੁਹਾਡੇ ਪਿੰਡ ਵਿੱਚ ਉਸ ਵਿੱਚ ਕੀ ਲਾਗੂ ਹੋ ਸਕਦਾ ਹੈ। ਉਸ ਨੂੰ ਜ਼ਰਾ ਕਾਗਜ਼ ‘ਤੇ ਲਿਖ ਕੇ ਰੱਖੋ। ਕਿਸ ਨਾਲ ਸੰਪਰਕ ਕਰਨਾ ਹੈ, ਉਹ ਵੀ ਨੋਟ ਕਰ ਲਓ ਅਤੇ ਉਸ ਵਿੱਚ ਕਿਹੜੀਆਂ ਚੀਜ਼ਾਂ ਤੁਹਾਡੇ ਪਿੰਡ ਲਈ ਅਨੁਕੂਲ ਹਨ। ਉਸ ਨੂੰ ਤੁਸੀਂ ਆਪਣੇ ਪਿੰਡ ਵਿੱਚ ਜਾ ਕੇ ਕਿਵੇਂ ਲਾਗੂ ਕਰ ਸਕਦੇ ਹੋ। ਆਖਿਰਕਾਰ ਜਦੋਂ ਕੋਈ ਚੀਜ਼ ਨੂੰ ਦੇਖਦੇ ਹਾਂ ਤਾਂ ਉਸ ਦੀ ਤਾਕਤ ਦੀ ਪਹਿਚਾਣ ਜ਼ਿਆਦਾ ਹੁੰਦੀ ਹੈ। ਅਤੇ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਦੋ -ਚਾਰ ਘੰਟੇ ਵੀ ਇਸ ਪ੍ਰਦਰਸ਼ਨੀ ਵਿੱਚ ਜ਼ਰੂਰ ਲਗਾਓ। ਹਰ ਚੀਜ਼ ਨੂੰ ਦੇਖੋ ਅਤੇ ਚੰਗੀਆਂ ਚੀਜ਼ਾਂ ਨੂੰ ਆਪਣੇ ਪਿੰਡ ਵਿੱਚ ਲੈ ਕੇ ਜਾਓ। ਮੈਂ ਫਿਰ ਇੱਕ ਵਾਰ ਨਾਨਾਜੀ ਨੂੰ ਪ੍ਰਣਾਮ ਕਰਦਾ ਹਾਂ, ਬਾਬੂ ਜੈ ਪ੍ਰਕਾਸ਼ ਜੀ ਨੂੰ ਨਮਨ ਕਰਦਾ ਹਾਂ ਅਤੇ ਸਾਰੇ ਪਿੰਡਾਂ ਤੋਂ ਆਏ ਹੋਏ ਮੇਰੇ ਜਾਗਰੂਕ ਨਾਗਰਿਕ ਭਾਈਆਂ-ਭੈਣਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।

***

ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ /ਤਾਰਾ