ਪੀਐੱਮਇੰਡੀਆ

ਮੰਚ ’ਤੇ ਵਿਰਾਜਮਾਨ ਇਸ ਕਾਨਫਰੰਸ ਦੇ ਚੇਅਰਮੈਨ ਸ਼੍ਰੀਰਾਮ ਬਹਾਦੁਰ ਰਾਏ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਪ੍ਰਕਾਸ਼ ਜਾਵਡੇਕਰ ਜੀ, ਡਾਕਟਰ ਸੱਤਿਆਪਾਲ ਸਿੰਘ ਜੀ, ਯੂਜੀਸੀ ਚੇਅਰਮੈਨ ਡਾ. ਧੀਰੇਂਦਰ ਪ੍ਰਤਾਪ ਸਿੰਘ ਜੀ Researcher for Resurgence foundation ਦੇ ਚੇਅਰਮੈਨ ਡਾ. ਸਚਿਦਾਨੰਦ ਜੋਸ਼ੀ, ਇਗਨੂ ਦੇ ਕੁਲਪਤੀ ਡਾ. ਨਾਗੇਸ਼ਵਰ ਰਾਓ, ਸੈਮੀਨਾਰ ਵਿੱਚ ਕੇਂਦਰੀ, ਰਾਜ ਅਤੇ ਨਿਜੀ ਯੂਨੀਵਰਸਿਟੀਆਂ ਤੋਂ ਆਏ Chancellors, Vice Chancellors ਅਤੇ Directors ਸਿੱਖਿਆ ਜਗਤ ਦੇ ਸਾਰੇ ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ।
ਅੱਜ ਤੁਸੀਂ ਸਾਰੇ Academic Leadership on Education for Resurgence ਦੇ ਵਿਸ਼ੇ ’ਤੇ ਇੱਕ ਸਾਰਥਕ ਚਰਚਾ ਕਰਨ ਲਈ ਇੱਥੇ ਇਕੱਠੇ ਹੋਏ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਹੱਤਵਪੂਰਨ ਵਿਸ਼ੇ ਨੂੰ ਉਠਾਉਣ ਲਈ ਵਧਾਈ ਦਿੰਦਾ ਹਾਂ। ਭਵਿੱਖ ਦੇ ਭਾਰਤ ਲਈ ਨਵੇਂ ਭਾਰਤ ਲਈ ਅਜਿਹੇ ਵਿਸ਼ਿਆਂ ਦਾ ਮੰਥਨ ਬਹੁਤ ਹੀ ਜ਼ਰੂਰੀ ਵੀ ਹੈ ਅਤੇ ਸਮੇਂ ਦੀ ਮੰਗ ਵੀ ਹੈ। ਸਾਥੀਓ, ਜਦੋਂ ਮੈਂ Resurgence ਯਾਨੀ ਪੁਨਰਉੱਥਾਨ ਵਰਗੇ ਸ਼ਬਦ ਬਾਰੇ ਸੋਚਦਾ ਹਾਂ, ਤਾਂ ਮਨ-ਮਸਤਕ ਵਿੱਚ ਪਹਿਲਾ ਅਕਸ ਸੁਆਮੀ ਵਿਵੇਕਾਨੰਦ ਜੀ ਦਾ ਉੱਭਰਕੇ ਆਉਂਦਾ ਹੈ। ਸੁਆਮੀ ਵਿਵੇਕਾਨੰਦ ਨੇ ਹੀ ਦਹਾਕਿਆਂ ਪਹਿਲਾਂ ਭਾਰਤ ਦੇ ਦਰਸ਼ਨ ਦੀ ਸ਼ਕਤੀ ਦਾ Resurgence ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਦੁਨੀਆ ਇੱਕ ਤਰ੍ਹਾਂ ਨਾਲ ਸਾਡੇ ਦੇਸ਼ ਦੀਆਂ ਸਮਰੱਥਾਵਾਂ, ਸਾਡੀ ਤਾਕਤ, ਸਾਡਾ ਯੋਗਦਾਨ, ਸਾਡੇ ਪ੍ਰਯਤਨ, ਸਾਡਾ ਪਰਾਕ੍ਰਮ ਸਭ ਕੁਝ ਭੁੱਲ ਚੁੱਕੇ ਸਨ, ਅਤੇ ਭੁਲਾ ਦਿੱਤਾ ਗਿਆ ਸੀ। ਸੁਆਮੀ ਵਿਵੇਕਾਨੰਦ ਜੀ ਦੀ ਗੱਲ ਤੋਂ ਹੀ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਸਿੱਖਿਆ ਬਾਰੇ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਸੀ, ਜੋ ਅੱਜ ਵੀ ਮੈਂ ਸਮਝਦਾ ਹਾਂ ਸਾਡੇ ਅੱਜ ਦੇ ਸੰਮੇਲਨ ਦਾ guiding principle ਹੋ ਸਕਦਾ ਹੈ। ਸਾਨੂੰ ਅਜਿਹੀ ਸਰਬਸੰਪੰਨ ਸਿੱਖਿਆ ਚਾਹੀਦੀ ਹੈ ਵਿਵੇਕਾਨੰਦ ਜੀ ਨੇ ਕਿਹਾ ਸੀ ਸਾਨੂੰ ਅਜਿਹੀ ਸਰਬਸੰਪੰਨ ਸਿੱਖਿਆ ਚਾਹੀਦੀ ਹੈ ਜੋ ਸਾਨੂੰ ਮਨੁੱਖ ਬਣਾ ਸਕੇ। ਸਿੱਖਿਆ ਸਿਰਫ਼ ਉਸ ਜਾਣਕਾਰੀ ਦਾ ਨਾਮ ਨਹੀਂ ਹੈ, ਜੋ ਤੁਹਾਡੇ ਦਿਮਾਗ ਵਿੱਚ ਭਰ ਦਿੱਤੀ ਗਈ ਹੈ। ਸਾਨੂੰ ਤਾਂ ਭਾਵਾਂ ਜਾਂ ਵਿਚਾਰਾਂ ਨੂੰ ਇਸ ਤਰ੍ਹਾਂ ਪਰਿਪੱਕ ਕਰਨਾ ਚਾਹੀਦਾ ਹੈ, ਜਿਸ ਨਾਲ ਜੀਵਨ ਨਿਰਮਾਣ ਹੋਵੇ, ਮਾਨਵਤਾ ਦਾ ਪ੍ਰਸਾਰ ਹੋਵੇ ਅਤੇ ਚਰਿੱਤਰ ਗਠਨ ਹੋਵੇ। ਇਹ ਵਿਵੇਕਾਨੰਦ ਜੀ ਦੀਆਂ ਗੱਲਾਂ ਹਨ ਅਤੇ ਜੇ ਅੱਜ ਮੈਂ Resurgence ਦੀ ਗੱਲ ਕਰਾਂ ਤਾਂ ਮੈਂ ਨਹੀਂ ਮੰਨਦਾ ਹਾਂ ਕਿ ਇਸ ਦੇ ਬਾਹਰ ਕੋਈ ਜ਼ਿਆਦਾ ਲੇਕਿਨ ਫਿਰ ਵੀ ਜਦੋਂ ਸਮਾਂ ਬਦਲਦਾ ਹੈ ਤਾਂ ਕੁਝ ਚੀਜ਼ਾਂ ਜੁੜ ਵੀ ਜਾਂਦੀਆਂ ਹਨ, ਲੇਕਿਨ ਉਸੇ ਮੂਲ ਵਿਚਾਰ ਦੇ ਪ੍ਰਕਾਸ਼ ਵਿੱਚ ਹੀ ਜੁੜਦੀਆਂ ਹਨ ਅਤੇ ਇਹ ਤਿੰਨ ਤੱਤ ਅੱਜ ਦੀ ਸਿੱਖਿਆ ਦੇ ਤਿੰਨ ਸਤੰਭ ਹਨ – ਜੀਵਨ ਨਿਰਮਾਣ, ਮਾਨਵਤਾ ਅਤੇ ਚਰਿੱਤਰ ਗਠਨ। ਸੁਆਮੀ ਜੀ ਦੇ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰੇਰਿਤ ਹੋਕੇ ਮੈਂ ਅੱਜ ਇਸ ਵਿੱਚ ਇੱਕ ਹੋਰ ਸਤੰਭ ਜੋੜਨ ਦਾ ਸਾਹਸ ਕਰਦਾ ਹਾਂ। ਕਿਉਂਕਿ ਸਮੇਂ ਦੀ ਮੰਗ ਹੈ.. ਅਤੇ ਉਹ ਹੈ – ਨਵੋਨਮੇਸ਼, ਨਵ ਉਨਮੇਸ਼ Innovation। ਜਦੋਂ Innovation ਅਟਕ ਜਾਂਦੀ ਹੈ ਤਾਂ ਜ਼ਿੰਦਗੀ ਠਹਿਰ ਜਾਂਦੀ ਹੈ। ਕੋਈ ਯੁਗ, ਕੋਈ ਕਾਲ, ਕੋਈ ਵਿਵਸਥਾ ਅਜਿਹੀ ਨਹੀਂ ਹੋ ਸਕਦੀ ਹੈ ਕਿ ਜੋ Innovation ਦੇ ਬਿਨਾ ਚਲ ਸਕਦੀ ਹੈ। ਜੀਵੰਤਤਾ ਦਾ ਵੀ ਜੇਕਰ ਇੱਕ ਮਹੱਤਵਪੂਰਨ ਟੀਚਾ ਹੈ ਤਾਂ ਉਹ Innovation ਹੈ। ਅਤੇ ਜੇਕਰ Innovation ਨਹੀਂ ਹੈ ਤਾਂ ਜ਼ਿੰਦਗੀ ਨੂੰ ਡੋਹਨਾ ਹੁੰਦਾ ਹੈ। ਵਿਵਸਥਾਵਾਂ, ਵਿਚਾਰ, ਜ਼ਿੰਦਗੀ ਪਰੰਪਰਾਵਾਂ ਇਹ ਸਭ ਬੋਝ ਬਣ ਜਾਂਦੀਆਂ ਹਨ। ਜੇਕਰ ਅਸੀਂ ਇਨ੍ਹਾਂ ਚਾਰ ਪਹਿਲੂਆਂ ਨੂੰ ਲੈ ਕੇ ਆਪਣੀ ਉੱਚ ਸਿੱਖਿਆ ਦੇ ਪੁਨਰਉੱਥਾਨ ਬਾਰੇ ਸੋਚਾਂਗੇ, ਤਾਂ ਸਾਨੂੰ ਇੱਕ ਸਹੀ ਦਿਸ਼ਾ ਦਿਖਾਈ ਦਿੰਦੀ ਹੈ। ਸਿੱਖਿਆ ਦੀ ਅਜਿਹੀ ਦਿਸ਼ਾ ਜੋ ਵਿਅਕਤੀ ਦੇ ਜੀਵਨ ਤੋਂ ਲੈ ਕੇ ਸਮਾਜ ਦੀਆਂ ਜ਼ਰੂਰਤਾਂ ਅਤੇ ਰਾਸ਼ਟਰ ਨਿਰਮਾਣ ਤੱਕ ਵਿੱਚ ਕੰਮ ਆਵੇ। ਇੰਨਾ ਹੀ ਨਹੀਂ ਸਿੱਖਿਆ ਦੀ ਇਸ ਦਿਸ਼ਾ ਨੂੰ ਗੁਰੂਦੇਵ ਰਵੀਂਦਰਨਾਥ ਟੈਗੋਰ ਨੇ ਉਸੇ ਕਾਲ ਖੰਡ ਵਿੱਚ ਅਲੱਗ ਤਰੀਕੇ ਨਾਲ ਸਮਝਾਇਆ ਸੀ। ਤਾਂ ਹੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਹਰ ਵਿਅਕਤੀ ਦਾ ਜਨਮ ਕਿਸੇ ਨਾ ਕਿਸੇ ਟੀਚੇ ਦੇ ਨਾਲ ਹੁੰਦਾ ਹੈ। ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮੈਂ ਇਸੇ ਗੱਲ ਨੂੰ ਅੱਗੇ ਵਧਾਉਦਿਆਂ ਵੀ ਕਹਾਂਗਾ ਕਿ ਜਿਵੇਂ ਵਿਅਕਤੀ ਦੇ ਜੀਵਨ ਵਿੱਚ ਹਰ ਸੰਸਥਾ ਦਾ ਜਨਮ ਵੀ ਕਿਸੇ ਨਾ ਕਿਸੇ ਨਿਰਧਾਰਿਤ ਟੀਚੇ ਦੇ ਨਾਲ ਹੋਣਾ ਚਾਹੀਦਾ ਹੈ ਅਤੇ ਫਿਰ ਇਸ ਦੇ ਲਈ ਸਾਧਨ ਅਤੇ ਸਾਧਯ ਵਿੱਚ ਇੱਕ ਸੂਤਰਤਾ ਵੀ ਹੋਣੀ ਚਾਹੀਦੀ ਹੈ।
ਸਾਥੀਓ, ਜਦੋਂ ਗੱਲ ਵਿੱਦਿਆ, ਵਿੱਦਿਆਲਾ ਅਤੇ ਵਿੱਦਿਆਰਥੀ ਦੀ ਹੋ ਰਹੀ ਹੋਵੇ ਤਾਂ ਮੈਂ ਤੁਹਾਡਾ ਧਿਆਨ ਆਪਣੇ ਦੇਸ਼ ਦੀ ਪੁਰਾਤਨ ਗੌਰਵਸ਼ਾਲੀ ਪਰੰਪਰਾਂ ਵੱਲ ਵੀ ਲੈ ਜਾਣਾ ਚਾਹੁੰਦਾ ਹਾਂ। ਸਾਡੇ ਸੱਭਿਆਚਾਰ ਦਾ ਅਧਾਰ ਸਤੰਭ ਵੇਦ ਹਨ। ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕਿ ਵੇਦ ਸੰਸਕ੍ਰਿਤ ਭਾਸ਼ਾ ਦੇ ਵਿਦ੍ ਸ਼ਬਦ ਤੋਂ ਬਣਿਆ ਹੈ, ਜਿਸਦਾ ਸ਼ਾਬਦਿਕ ਅਰਥ ਗਿਆਨ ਗ੍ਰੰਥ ਹੈ। ਇਸੇ ਵਿਦ ਤੋਂ ਵਿੱਦਿਆ ਸ਼ਬਦ ਵਿਕਸਿਤ ਹੋਇਆ ਹੈ, ਯਾਨੀ ਗਿਆਨ ਦੇ ਬਿਨਾ ਸਾਡੇ ਸਮਾਜ, ਸਾਡੇ ਦੇਸ਼ ਅਤੇ ਸਾਡੇ ਜੀਵਨ ਦੇ ਅਧਾਰ ਦੀ ਵੀ ਕਲਪਨਾ ਕਦੇ ਨਹੀਂ ਕੀਤੀ ਜਾ ਸਕਦੀ ਹੈ। ਸਾਥੀਓ, ਗਿਆਨ ਅਤੇ ਸਿੱਖਿਆ ਸਿਰਫ਼ ਕਿਤਾਬਾਂ ਨਹੀਂ ਹੋ ਸਕਦੀਆਂ ਹਨ। ਸਿੱਖਿਆ ਦਾ ਮਕਸਦ ਵਿਅਕਤੀ ਦੇ ਹਰ ਆਯਾਮ ਨੂੰ ਸੰਤੁਲਿਤ ਵਿਕਾਸ ਕਰਨ ਦਾ ਹੋਵੇ, ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਸੰਤੁਲਿਤ ਵਿਕਾਸ ਇਸ ਦੇ ਲਈ ਨਿਰੰਤਰ innovation ਜ਼ਰੂਰੀ ਹੁੰਦਾ ਹੈ। ਸਾਡੀਆਂ ਪ੍ਰਾਚੀਨ ਤਕਸ਼ਿਲਾ, ਨਾਲੰਦਾ, ਵਿਕ੍ਰਮਾਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਵਿੱਚ ਗਿਆਨ ਦੇ ਨਾਲ innovation ’ਤੇ ਵੀ ਜ਼ੋਰ ਦਿੱਤਾ ਜਾਂਦਾ ਸੀ। ਤਾਂ ਹੀ ਤਾਂ ਅਜਿਹੇ ਵਿੱਦਿਆ ਦੇ ਮੰਦਿਰਾਂ ਤੋਂ ਆਚਾਰਿਆ ਚਾਣਕਿਆ, ਆਰਿਆ ਭੱਟ, ਧਨਵੰਤਰੀ, ਚਰਕ, ਸੁਸ਼ੁਤ ਅਣਗਿਣਤ ਵਿਦਵਾਨ ਉਸ ਤੋਂ ਨਿਕਲੇ ਸਨ। ਜੇ ਇਨ੍ਹਾਂ ਨੇ ਸਿਰਫ਼ ਕਿਤਾਬੀ ਗਿਆਨ ਨੂੰ ਕਾਫ਼ੀ ਮੰਨ ਲਿਆ ਹੁੰਦਾ ਤਾਂ ਕੀ ਦੁਨੀਆ ਨੂੰ ਰਾਜਨੀਤੀ ਸ਼ਾਸਤਰ, ਅਰਥਸ਼ਾਸਤਰ, ਖਗੋਲ ਵਿਗਿਆਨ, ਸ਼ਲਯ ਚਿਕਿਤਸਾ, ਗਣਿਤ ਅਤੇ ਵਿਆਕਰਨ ਦੇ ਨਿਯਮ ਮਿਲ ਪਾਉਂਦੇ ਕੀ? ਮੈਂ ਨਹੀਂ ਮੰਨਦਾ ਉਹ ਸ਼ਾਇਦ ਮਿਲਦੇ। ਅਤੇ ਇਸ ਲਈ ਜਦੋਂ “Education for Resurgence” ਦੀ ਗੱਲ ਹੁੰਦੀ ਹੈ, ਤਾਂ ਸੋਚ ਵਿੱਚ, ਵਿਚਾਰਾਂ ਵਿੱਚ, ਨਵੀਨਤਾ ਦੇ ਬਿਨਾ ਕੰਮ ਨਹੀਂ ਚਲ ਸਕਦਾ।
ਭਾਈਓ – ਭੈਣੋਂ, ਸਿੱਖਿਆ ਅਤੇ ਸਿੱਖਿਆ ਵਿੱਚ ਕਿਤਾਬੀ ਗਿਆਨ ਨੂੰ ਲੈ ਕੇ ਸਾਡੇ ਦੇਸ਼ ਦੇ ਆਧੁਨਿਕ ਇਤਿਹਾਸ ਦੇ ਤਿੰਨ ਮਹਾਪੁਰਖਾ ਦੇ ਵਿਚਾਰ ਇੱਕੋ ਜਿਹੇ ਸਨ। ਬਾਬਾ ਸਾਹਿਬ ਭੀਮਰਾਓ ਅੰਬੇਡਕਰ, ਦੀਨਦਿਆਲ ਉਪਾਧਿਆਏ ਅਤੇ ਡਾ. ਰਾਮਮਨੋਹਰ ਲੋਹਿਆ। ਇਨ੍ਹਾਂ ਨੇ ਸਿੱਖਿਆ ਵਿੱਚ ਚਰਿੱਤਰ ਅਤੇ ਸਮਾਜ ਹਿਤ ਦਾ ਪ੍ਰਤੀਬਿੰਬ ਦੇਖਿਆ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ – ਚਰਿੱਤਰਹੀਨ ਤੇ ਵਿਨਯਹੀਨ ਸਿੱਖਿਅਤ ਵਿਅਕਤੀ ਪਸ਼ੂ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਜੇ ਸਿੱਖਿਅਤ ਦੀ ਸਿੱਖਿਆ ਗ਼ਰੀਬ ਜਨਤਾ ਦੇ ਹਿਤ ਵਿਰੋਧੀ ਹੋਵੇਗੀ, ਤਾਂ ਵਿਅਕਤੀ ਸਮਾਜ ਦੇ ਲਈ ਸਰਾਪ ਬਣ ਜਾਂਦਾ ਹੈ। ਸਿੱਖਿਆ ਤੋਂ ਜ਼ਿਆਦਾ ਮਹੱਤਵ ਚਰਿੱਤਰ ਦਾ ਹੈ। ਇਹ ਸ਼ਬਦ ਡਾ. ਬਾਬਾ ਸਾਹਿਬ ਅੰਬੇਡਕਰ ਦੇ ਹਨ। ਉੱਥੇ ਹੀ, ਪੰਡਿਤ ਦੀਨਦਿਆਲ ਉਪਾਧਿਆਏ ਜੀ ਨੇ ਵੀ ਸਿੱਖਿਆ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਜੋੜ ਕੇ ਕਿਹਾ ਸੀ ਕਿ ਸਮਾਜ ਦੇ ਹਰ ਵਿਅਕਤੀ ਨੂੰ ਢੰਗ ਨਾਲ ਸਿੱਖਿਅਤ ਕਰਨਾ ਹੋਵੇਗਾ, ਤਾਂ ਹੀ ਉਹ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇਗਾ। ਇੱਥੇ ਉਨ੍ਹਾਂ ਨੇ ਸਿੱਖਿਆ ਸੰਸਥਾਨ ਤੱਕ ਸੀਮਤ ਨਹੀਂ ਰੱਖੇ ਵਿਚਾਰ, ਸਮਾਜ ਨੇ ਹੀ ਸਮਾਜ ਨੂੰ ਸਿੱਖਿਅਤ ਕਰਨਾ, ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਸੰਸਕਾਰ ਦਿੰਦੀ ਹੈ ਉਸ ਵਿਚਾਰ ਨੂੰ ਆਧੁਨਿਕ ਰੂਪ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਜੀ ਨੇ ਦੇਖਿਆ ਸੀ। ਦੇਸ਼ ਦੇ ਮਨੀਸ਼ੀ ਡਾ. ਰਾਮਮਨੋਹਰ ਲੋਹੀਆ ਵੀ ਕਹਿੰਦੇ ਸਨ ਕਿ – ਸਿੱਖਿਆ ਸੋਧ ਪਰਕ ਰਿਸਰਚ ਬੇਸਡ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਿੱਖਿਆ ਵਿਵਸਥਾ ਦਾ ਸਰੂਪ ਅਜਿਹਾ ਹੋਵੇ ਜੋ ਵਿਅਕਤੀ, ਪਰਿਵਾਰ, ਸਮਾਜ ਅਤੇ ਰਾਸ਼ਟਰ ਨੂੰ ਇੱਕ ਸੂਤਰ ਵਿੱਚ ਬੰਨ੍ਹ ਸਕੇ। ਅਸੀਂ ਉਸ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ ਹਾਂ ਕਿ ਇੱਕ ਸਰਕਲ ਯਾਨੀ ਵਿਅਕਤੀ, ਦੂਜਾ ਸਰਕਲ ਯਾਨੀ ਪਰਿਵਾਰ, ਤੀਜਾ ਸਰਕਲ ਯਾਨੀ ਸਮਾਜ, ਚੌਥਾ ਸਰਕਲ ਯਾਨੀ ਰਾਜ, ਪੰਜਵਾਂ ਸਰਕਲ ਯਾਨੀ ਦੇਸ਼.. ਇਹ ਕਲਪਨਾ ਅਸੀਂ ਨਹੀਂ ਕਰ ਸਕਦੇ। ਅਸੀਂ ਤਾਂ ਵਿਅਕਤੀ ਨਾਲ ਚਲਦੇ-ਚਲਦੇ ਪਰਿਵਾਰ, ਪਰਿਵਾਰ ਨਾਲ ਚਲਦੇ-ਚਲਦੇ ਇੱਕ ਹੀ ਧਾਰਾ ਵਿੱਚ ਇੱਕ ਹੀ ਸੂਤਰ ਵਿੱਚ ਵਿਸਤਾਰ ਹੁੰਦਾ ਚਲੇ ਇਹ ਕਲਪਨਾ ਲੈ ਕੇ ਚੱਲਣ ਵਾਲੇ ਲੋਕ ਹਾਂ, ਅਸੀਂ ਅਜਿਹੇ ਸਰਕਲ ਦੀ ਕਲਪਨਾ ਨਹੀਂ ਕਰ ਸਕਦੇ ਕਿ ਇੱਕ ਸਰਕਲ ਦੂਜੇ ਨਾਲ ਜੁੜਿਆ ਹੋਇਆ ਨਹੀਂ ਹੈ। ਦੋਵੇਂ ਸਰਕਲ ਅਲੱਗ ਹਨ ਤਾਂ ਸਮਾਜ ਦਾ ਵਿਚਾਰਕ ਵਿਕਾਸ, ਵਿਸਤਾਰ ਅਤੇ ਸੰਸਕਾਰ ਦਾ ਰੁਝਾਨ ਅਸੰਭਵ ਹੋਵੇਗਾ। ਦੇਸ਼ ਦੇ ਇਨ੍ਹਾਂ ਤਿੰਨ ਮਹਾਨ ਚਿੰਤਕਾਂ ਦੇ ਵਿਚਾਰਾਂ ਤੋਂ ਵੀ ਸੱਪਸ਼ਟ ਹੈ ਕਿ ਸਿੱਖਿਆ ਦਾ ਜੇ ਕੋਈ ਟੀਚਾ ਨਾ ਹੋਵੇ ਤਾਂ ਉਹ ਖੂੰਟੀ ’ਤੇ ਟੰਗੇ ਹੋਏ ਸਰਟੀਫੀਕੇਟ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੁੰਦਾ।
ਸਾਥੀਓ, ਸਾਨੂੰ ਇੱਕ ਹੋਰ ਅਸਲੀਅਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਅੱਜ ਦੁਨੀਆ ਵਿੱਚ ਕੋਈ ਵੀ ਦੇਸ਼, ਸਮਾਜ ਜਾਂ ਵਿਅਕਤੀ ਏਕਾਕੀ isolate ਹੋ ਕੇ ਨਹੀਂ ਰਹਿ ਸਕਦਾ। ਸਾਨੂੰ Global Citizen ਅਤੇ Global village ਦੇ ਦਰਸ਼ਨ ’ਤੇ ਸੋਚਣਾ ਹੀ ਹੋਵੇਗਾ। ਅਤੇ ਇਹ ਦਰਸ਼ਨ ਤਾਂ ਸਾਡੇ ਸੰਸਕਾਰਾਂ ਵਿੱਚ ਪ੍ਰਾਚੀਨਕਾਲ ਤੋਂ ਮੌਜ਼ੂਦ ਹਨ। ਜਦੋਂ ਅਸੀਂ ਵਸੁਧੈਵ ਕੁਟੁੰਬਕਮ੍ ਅਤੇ ਸਰਵੇ ਭਵੰਤੁ ਸੁਖਿਨ: ਦੀ ਗੱਲ ਕਰਦੇ ਹਨ ਤਾਂ ਸਾਡੇ ਦਰਸ਼ਨ ਦਾ ਹਿੱਸਾ ਇਹੀ ਵਿਸ਼ਵ ਪਰਿਵਾਰ Global village ਦਾ ਹੁੰਦਾ ਹੈ। ਇਸੇ ਵਿਜ਼ਨ ’ਤੇ ਚਲਦਿਆਂ ਅੱਜ ਸਰਕਾਰ ਸਿੱਖਿਆ ਨੂੰ ਟੀਚਾ ਦੇਣ, ਉਸ ਨੂੰ ਸਮਾਜ ਨਾਲ ਜੋੜਨ ਅਤੇ ਸਿੱਖਿਆ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਯਤਨ ਕਰ ਰਹੀ ਹੈ, innovation ਵੀ ਕਰ ਰਹੀ ਹੈ।
ਸਾਥੀਓ, ਅੱਜ ਸਾਡੇ ਦੇਸ਼ ਦੀਆਂ ਕਰੀਬ-ਕਰੀਬ 900 ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਨ ਨਾਲ ਹੀ ਦੇਸ਼ ਵਿੱਚ ਲਗਭਗ 40 ਹਜ਼ਾਰ ਕਾਲਜ ਹਨ। ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਵੱਡੀ ਸ਼ਕਤੀ ਦੀ ਗੱਲ ਸਾਡੇ ਜ਼ਿੰਮੇ ਹੈ। ਜੇਕਰ ਇਹ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੀ ਸਮੱਸਿਆਵਾਂ ਨੂੰ ਚੁਣੌਤੀਆਂ ਨਾਲ ਨਿਪਟਣ ਵਿੱਚ ਇਨ੍ਹਾਂ ਸਿੱਖਿਆ ਸੰਸਥਾਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਲੈਣ, ਤਾਂ ਸਥਿਤੀਆਂ ਕਿੰਨੀਆਂ ਭਿੰਨ ਹੋ ਜਾਣਗੀਆਂ। ਅਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ “Interlink Institutions to Innovate and Incubate” ਦੇ ਦਰਸ਼ਨ ’ਤੇ ਕੰਮ ਕਰੀਏ। ਇੱਕ ਅਜਿਹੀ interlinking ਜੋ ਸਮਾਜ ਅਤੇ ਸੰਸਥਾਨ ਨੂੰ ਜੋੜੇ ਅਤੇ ਸੰਸਥਾਨਾਂ ਨੂੰ ਵੀ ਆਪਸ ਵਿੱਚ ਜੋੜੇ ਅਤੇ ਸਭ ਮਿਲਾ ਕੇ ਰਾਸ਼ਟਰ ਦੇ ਸੁਪਨਿਆਂ ਦੇ ਨਾਲ ਜੁੜੋ। ਕਲਪਨਾ ਕਰੋ ਕਿ 20-22 ਵਰ੍ਹੇ ਦਾ ਵਿਦਿਆਰਥੀ ਆਪਣੀ ਡਿਗਰੀ ਦੇ ਲਈ ਪੜ੍ਹਾਈ ਕਰਦੇ ਸਮੇਂ ਜਦੋਂ ਸਮਾਜ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ Thought process develop ਕਰੇਗਾ ਤਾਂ ਕਿੰਨਾ ਫਰਕ ਪੈ ਸਕਦਾ ਹੈ। ਜੋ ਉਹ ਆਪਣੇ ਪ੍ਰੋਜੈਕਟਾਂ ਨਾਲ ਕੰਮ ਕਰਦੇ ਹੋਏ ਸੋਚ ਵੀ ਰੱਖੇਗਾ ਕਿ ਇਸ ਦੀ ਵਰਤੋਂ ਸਮਾਜ ਦੇ ਕੰਮ ਆਵੇਗਾ, ਤਾਂ ਨਤੀਜੇ ਨਿਸ਼ਚਿਤ ਹੀ ਬਹੁਤ ਹੀ ਸਕਾਰਾਤਮਕ ਹੋਣਗੇ।
ਸਾਥੀਓ, ਉੱਚ ਸਿੱਖਿਆ ਵਿੱਚ ਅਸੀਂ ਉੱਚ ਵਿਚਾਰ, ਉੱਚ ਆਚਾਰ, ਉੱਚ ਸੰਸਕਾਰ ਅਤੇ ਉੱਚ ਵਿਵਹਾਰ ਦੇ ਨਾਲ ਹੀ ਸਮਾਜ ਦੀਆਂ ਸਮੱਸਿਆਵਾਂ ਦਾ ਉੱਚ ਸਮਾਧਾਨ ਵੀ ਉਪਲੱਬਧ ਕਰਵਾਉਣਾ ਹੈ। ਮੇਰੀ ਤਾਕੀਦ ਹੈ ਕਿ ਵਿਦਿਆਰਥੀਆਂ ਨੂੰ college university ਦੇ classroom ਵਿੱਚ ਤਾਂ ਧਿਆਨ ਦੇਣ ਹੀ ਲੇਕਿਨ, ਉਨ੍ਹਾਂ ਨੂੰ ਦੇਸ਼ ਦੀਆਂ ਆਸਾਂ – ਅਕਾਂਖਿਆਵਾਂ ਦੇ ਨਾਲ ਵੀ ਜੋੜਨਾ ਹੋਵੇਗਾ। ਇਸੇ ਮਾਰਗ ’ਤੇ ਚਲਦਿਆਂ ਕੇਂਦਰ ਸਰਕਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਹਰ ਪੱਧਰ ’ਤੇ ਦੇਸ਼ ਦੀਆਂ ਜ਼ਰੂਰਤਾਂ ਵਿੱਚ ਸਿੱਖਿਅਕ ਸੰਸਥਾਨਾਂ ਨੂੰ ਹਿੱਸੇਦਾਰ ਬਣਾਓ। ਇਸੇ ਵਿਜ਼ਨ ਦੇ ਨਾਲ ਅਸੀਂ ਜਿਵੇਂ ਹੁਣੇ ਜਾਵਡੇਕਰ ਜੀ ਨੇ ਉਲੇਖ ਕੀਤਾ ਹੈ। ਅਟਲ ਟਿੰਕਰਿੰਗ ਲੈਬ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਸਕੂਲੀ ਬੱਚਿਆਂ ਵਿੱਚ innovation ਦੀ ਪ੍ਰਵਿਰਤੀ ਵਧਾਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਹੁਣ ਦੇਸ਼ ਦੇ 2000 ਤੋਂ ਜ਼ਿਆਦਾ ਸਕੂਲਾਂ ਵਿੱਚ ਅਜਿਹੀ Atal Tinkering Lab ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਅਸੀਂ ਇਸ ਦੀ ਗਿਣਤੀ ਨੂੰ ਵਧਾਕੇ 5000 ਤੱਕ ਕਰਨ ਜਾ ਰਹੇ ਹਨ। ਅਤੇ ਮੈਂ ਵਿੱਚ ਹੀ ਇੱਕ ਵਾਰ ਟੈਕਨੋਲੋਜੀ ਰਾਹੀਂ video conferencing ਰਾਹੀਂ ਦੇਸ਼ ਭਰ ਦੇ ਅਲੱਗ-ਅਲੱਗ ਕੋਨਿਆਂ ਵਿੱਚ Atal Tinkering Lab ਵਿੱਚ ਕੰਮ ਕਰਨ ਵਾਲੇ ਬੱਚਿਆਂ ਦੇ ਨਾਲ ਗੱਲ ਕੀਤੀ ਸੀ। 8ਵੀਂ, 9ਵੀਂ, 10ਵੀਂ, ਜਮਾਤ ਦੇ ਬੱਚੇ ਸਨ। ਯਾਨੀ ਮੇਰਾ ਉਸ ਪ੍ਰੋਗਰਾਮ ਨੂੰ ਛੱਡਣ ਦਾ ਮਨ ਨਹੀਂ ਕਰਦਾ ਸੀ। ਮੇਰੇ ਉਸ ਪ੍ਰੋਗਰਾਮ ਦੇ ਬਾਅਦ ਢੇਰ ਸਾਰੇ ਪ੍ਰੋਗਰਾਮਾਂ ਦੀ ਪਹੁੰਚ ਲਗੀ ਹੋਈ ਸੀ। ਲੇਕਿਨ ਮੈਂ ਉਨ੍ਹਾਂ ਬੱਚਿਆਂ ਨੂੰ ਸੁਣਨਾ, ਉਹ ਇੱਕ-ਇੱਕ ਪ੍ਰਯੋਗ ਦਿਖਾਉਂਦੇ ਸਨ ਕਿ ਅਸੀਂ ਲੈਬ ਵਿੱਚ ਐਸਾ ਕੀਤਾ, ਅਸੀਂ ਲੈਬ ਵਿੱਚ ਵੈਸਾ ਕੀਤਾ, ਯਾਨੀ ਮੈਂ ਹੈਰਾਨ ਹੋ ਜਾ ਰਿਹਾ ਸੀ। ਯਾਨੀ ਸਾਡੇ ਬੱਚਿਆਂ ਵਿੱਚ ਕਿੰਨਾ potential ਹੈ ਉਨ੍ਹਾਂ ਨੂੰ ਥੋੜ੍ਹਾ ਜਿਹਾ ਮੌਕਾ ਦਿੱਤਾ ਜਾਵੇ, ਉਨ੍ਹਾਂ ਦੇ ਅੰਦਰ ਦੀਆਂ ਸ਼ਕਤੀਆਂ ਨੂੰ ਉੱਭਰਨ ਦਿੱਤਾ ਜਾਵੇ, ਕਲਪਨਾ ਤੋਂ ਬਾਹਰ ਦਾ ਨਤੀਜਾ ਦਿੰਦੇ ਹਨ। ਥੋਪਿਆ ਨਾਲ ਜਾਵੇ, ਸਮੱਸਿਆ ਉੱਥੇ ਹੀ ਪੈਦਾ ਹੁੰਦੀ ਹੈ।
ਸਾਡੀ ਸਰਕਾਰ ਸਿੱਖਿਆ ਜਗਤ ਵਿੱਚ ਨਿਵੇਸ਼ ’ਤੇ ਵੀ ਧਿਆਨ ਦੇ ਰਹੀ ਹੈ। ਜਿਵੇਂ ਸਿੱਖਿਆ ਦਾ infrastructure ਬਿਹਤਰ ਬਣਾਉਣ ਦੇ ਲਈ RISE ਯਾਨੀ Revitalising of Infrastructure and Systems in Education ਇਸ ਪ੍ਰੋਗਰਾਮ ਨੂੰ ਅਸੀਂ ਵਿਆਪਕ ਰੂਪ ਤੋਂ ਸ਼ੁਰੂ ਕੀਤਾ ਹੈ। ਇਸ ਦੇ ਜ਼ਰੀਏ 2022 ਜਦੋਂ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ। 2022 ਤੱਕ ਇੱਕ ਲੱਖ ਕਰੋੜ ਰੁਪਏ ਖਰਚ ਕਰਨ ਦਾ ਸਾਡਾ ਇਰਾਦਾ ਹੈ। ਸਰਕਾਰ ਨੇ HEFA ਯਾਨੀ Higher Education Funding Agency ਦੀ ਸਥਾਪਨਾ ਵੀ ਕੀਤੀ। ਜੋ ਉੱਚ ਸਿੱਖਿਆ ਸੰਸਥਾਨ ਦੇ ਗਠਨ ਵਿੱਚ ਆਰਥਕ ਸਹਾਇਤਾ ਮੁਹੱਇਆ ਕਰਵਾਏਗੀ। ਸਰਕਾਰ ਨੇ ਰਾਸ਼ਟਰੀ ਉੱਚ ਸਿੱਖਿਆ ਅਭਿਆਨ ਦਾ ਬਜਟ ਵੀ ਤਿੰਨ ਗੁਣਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣੇ ਪ੍ਰਕਾਸ਼ ਜੀ ਅੰਕੜੇ ਦੇ ਰਹੇ ਸਨ ਲੇਕਿਨ ਮੈਨੂੰ ਹੋਰ ਅੱਗੇ ਜਾਣਾ ਹੈ। ਇਹ ਰਾਜਾਂ ਵਿੱਚ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਪ੍ਰਭਾਵੀ ਕਦਮ ਸਾਬਿਤ ਹੋਣਗੇ।
ਭਾਈਓ ਅਤੇ ਭੈਣੋਂ, ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਵਿੱਚ ਬਹੁਤ ਸਾਰੇ ਨਵੇਂ IIT, ਨਵੇਂ IIM, ਨਵੇਂ IISER ਅਤੇ ਨਵੇਂ IIIT, ਨਵੀਆਂ ਕੇਂਦਰੀ ਯੂਨੀਵਰਸਿਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਸਰਕਾਰ ਇੱਕ ਨੀਤੀ ਵੀ ਲਿਆਈ ਹੈ, ਜਿਸ ਦੇ ਤਹਿਤ ਦੇਸ਼ ਵਿੱਚ 20 Institutes of Eminence setup ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿੱਚ 10 public sector ਦੇ ਅਤੇ 10 private sector ਇਸ ਨੀਤੀ ਦਾ ਮਕਸਦ ਦੇਸ਼ ਦੇ ਸਿੱਖਿਆ ਸੰਸਥਾਨਾਂ ਨੂੰ ਦੁਨੀਆ ਦੇ ਸਿੱਧ ਸੰਸਥਾਨਾਂ ਦੀ ਲਿਸਟ ਵਿੱਚ ਸ਼ਾਮਲ ਕਰਨਾ ਹੈ। ਅੱਜ ਅਸੀਂ ਵਿਸ਼ਵ ਪੱਧਰ ਦੀਆਂ top 500 ਵਿੱਚ ਬਹੁਤ ਘੱਟ ਮਾਤਰਾ ਵਿੱਚ ਨਜ਼ਰ ਆਉਂਦੇ ਹਨ। ਇਹ ਸਥਿਤੀ ਸਾਨੂੰ ਬਦਲਣੀ ਹੈ ਅਤੇ ਇਸ ਦੇ ਲਈ ਸਰਕਾਰ public sector ਦੇ ਹਰੇਕ Institute ’ਤੇ ਲਗਭਗ ਇੱਕ ਹਜ਼ਾਰ ਕਰੋੜ ਰੁਪਏ ਅਗਲੇ ਕੁਝ ਵਰ੍ਹਿਆਂ ਵਿੱਚ ਖਰਚ ਕਰੇਗੀ। ਤੁਸੀਂ ਇਸ ਗੱਲ ਤੋਂ ਵੀ ਭਲੀ-ਭਾਂਤ ਜਾਣੂ ਹੋਵੋਗੇ ਕਿ Global initiative for academic network ਯਾਨੀ GYAN ਯੋਜਨਾ ਤਹਿਤ ਅਸੀਂ ਭਾਰਤੀ ਸੰਸਥਾਵਾਂ ਵਿੱਚ ਪੜ੍ਹਾਉਣ ਲਈ ਦੁਨੀਆ ਭਰ ਦੇ ਸਰਬਸ਼੍ਰੇਸ਼ਠ ਅਧਿਆਪਕਾਂ ਨੂੰ ਸੱਦਾ ਦੇ ਰਹੇ ਹਾਂ।
ਸਾਥੀਓ ਸਾਡੀ ਸਰਕਾਰ ਸਿੱਖਿਅਕ ਸੰਸਥਾਨਾਂ ਵਿੱਚ ਵਿਚਾਰਾਂ ਦੇ ਖੁੱਲੇ ਪ੍ਰਵਾਹ ਦੇ ਪੱਖ ਵਿੱਚ ਹੈ। ਅਸੀਂ IIM ਵਰਗੇ ਸੰਸਥਾਨਾਂ ਨੂੰ ਖੁਦਮੁਖਤਿਆਰੀ ਦੇ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਮੈਂ ਹੈਰਾਨ ਹਾਂ ਦੇਸ਼ ਵਿੱਚ ਇਸ ਗੱਲ ਦੀ ਚਰਚਾ ਨਹੀਂ ਹੋ ਰਹੀ ਹੈ। ਵਿਦਵਾਨ ਵੀ ਪਤਾ ਨਹੀਂ ਚੁੱਪ ਬੈਠੇ ਹਨ। IIM ਜੋ reform ਕੀਤੇ ਗਏ ਸ਼ਾਇਦ ਹਿੰਦੁਸਤਾਨ ਵਿੱਚ ਜੋ reform ਦੀ ਵੱਡੀ-ਵੱਡੀ ਵਕਾਲਤ ਕਰਨ ਵਾਲੇ ਲੋਕ ਸਨ, ਜੋ ਪਿਛਲੇ 20-25 ਸਾਲਾਂ ਵਿੱਚ ਲਿਖਦੇ ਰਹੇ ਹੋਣਗੇ, ਸ਼ਾਇਦ ਉਨ੍ਹਾਂ ਨੇ ਵੀ ਸੋਚਿਆ ਨਹੀਂ ਹੋਵੇਗਾ ਇੰਨੀ ਤਾਕਤ ਦੇ ਨਾਲ ਅਸੀਂ… ਲੇਕਿਨ ਹੋ ਜਾਣ ਦੇ ਬਾਅਦ ਕਿਤੇ ਚੰਗਾ ਕਹਿਣਗੇ ਤਾਂ ਮੋਦੀ ਦੇ ਖਾਤੇ ਵਿੱਚ ਚਲਾ ਜਾਵੇਗਾ ਤਾਂ ਮੁਸੀਬਤ ਹੋਵੇਗੀ ਲਿਖਣਾ ਬੰਦ ਕਰ ਦੇਣਗੇ। ਅਤੇ ਇਸ ਦੀ ਵਜ੍ਹਾਂ ਨਾਲ ਜੋ ਬਦਲਾਅ ਆਇਆ ਹੈ IIM ਨੂੰ ਆਪਣੇ course, ਆਪਣਾ curriculum, teacher appointment ਇੱਥੋ ਤੱਕ ਕਿ board member appointment, expansion ਖੁਦ ਉਨ੍ਹਾਂ ਨੇ ਹੀ ਤੈਅ ਕਰਨਾ ਹੈ। ਤੁਸੀਂ ਕਰ ਲਓ, ਮੈਂ ਇਹੀ ਕਿਹਾ ਹੈ, ਮੈਨੂੰ ਕਰਕੇ ਦਿਖਾਓ, ਸਰਕਾਰ ਕਿਤੇ ਨਹੀਂ ਆਵੇਗੀ, ਕੋਈ ਬਾਬੂ ਆਕੇ ਨਹੀਂ ਬੈਠੇਗਾ। ਹੁਣ ਇਹ ਉਨ੍ਹਾਂ ਜਾ ਜਿੰਮਾ ਹੈ ਉਹ ਕਰਕੇ ਦਿਖਾਉਣ।
ਭਾਰਤ ਵਿੱਚ ਉੱਚ ਸਿੱਖਿਆ ਨਾਲ ਜੁੜਿਆ ਇਹ ਇੱਕ ਮੈਂ ਸਮਝਦਾ ਹਾਂ ਇੱਕ ਬੇਮਿਸਾਲ ਪ੍ਰਯੋਗ ਹੈ ਅਤੇ ਇਹ ਫੈਸਲਾ ਅੱਗੇ ਅਸੀਂ ਹੋਰ institute ਵੱਲ ਲੈ ਜਾਣਾ ਹੈ। ਹਾਲ ਹੀ ਵਿੱਚ UGC ਨੇ Graded Economic Regulation ਵੀ ਜਾਰੀ ਕੀਤੀ ਹੈ, ਜਿਸ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ autonomy ਦਿੱਤੀ ਗਈ। ਇਸ ਦਾ ਉਦੇਸ਼ ਸਿੱਖਿਆ ਦੇ ਪੱਧਰ ਨੂੰ ਸੁਧਾਰਨਾ ਤਾਂ ਹੈ ਹੀ ਇਸ ਨਾਲ ਉਨ੍ਹਾਂ ਨੂੰ ਸਰਬਸ੍ਰੇਸ਼ਠ ਬਣਾਉਣ ਵਿੱਚ ਵੀ ਮਦਦ ਮਿਲੇਗੀ। ਇਸ ਰੇਗੂਲੇਸ਼ਨ ਦੀ ਵਜ੍ਹਾ ਨਾਲ ਦੇਸ਼ ਵਿੱਚ 60 Higher Education institute ਅਤੇ Universities ਨੂੰ Grade autonomy ਮਿਲ ਚੁੱਕੀ ਹੈ। ਇਸ ਵਿੱਚੋਂ ਕਈ ਰਾਜਾਂ ਦੀਆਂ ਯੂਨੀਵਰਸਿਟੀਆਂ ਵੀ ਇਸ ਦਾ ਹਿੱਸਾ ਹਨ। ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਪ੍ਰਯਤਨਾਂ ਵਿੱਚ ਆਪ ਸਭ ਦਾ ਇਹ ਫਰਜ਼ ਬਣਦਾ ਹੈ ਕਿ ਸਕਾਰਾਤਮਕ ਮਾਹੌਲ ਦਾ ਜਿੰਨਾ ਜ਼ਿਆਦਾ ਲਾਭ ਉਠਾ ਸਕਦੇ ਹੋ, ਉਠਾਓ ਅਤੇ ਉਸ ਵਿੱਚ ਜੋ ਚੰਗਿਆਈਆਂ ਹਨ ਜੋ ਸਾਡੇ ਉੱਤਮ-ਉੱਤਮ ਸੁਪਨੇ ਸਨ ਉਨ੍ਹਾਂ ਸੁਪਨਿਆਂ ਦਾ ਮੇਲ ਬਿਠਾ ਕੇ ਇਸ ਸਮੇਂ ਨੂੰ ਅਸੀਂ ਬਿਰਥਾ ਜਾਣ ਨਾ ਦੇਈਏ, ਇਸ ਨੂੰ ਨਾ ਖੋਹੀਏ। ਤੁਹਾਡੇ ਵਿੱਚੋਂ ਜ਼ਿਆਦਾ ਲੋਕਾਂ ਦਾ Tenure ਚਾਰ-ਪੰਜ ਸਾਲ ਦਾ ਹੁੰਦਾ ਹੈ। ਇਨ੍ਹਾਂ ਸਾਲਾਂ ਦੌਰਾਨ ਕੰਮ ਕਰਦਿਆਂ ਤੁਹਾਨੂੰ ਵੀ ਆਪਣੇ ਲਈ ਕੁਝ ਟੀਚੇ ਨਿਰਧਾਰਿਤ ਕਰਨੇ ਚਾਹੀਦੇ ਹਨ। ਤਹਾਨੂੰ ਪਹਿਲੇ ਦਿਨ ਤੋਂ ਇਹ ਸੋਚਣਾ ਹੋਵੇਗਾ ਕਿ ਜਦੋਂ ਤਹਾਡਾ ਕਾਰਜਕਾਲ ਸਮਾਪਤ ਹੋਵੇਗਾ, ਤੁਸੀਂ ਕੀ Legacyਛੱਡ ਕੇ ਜਾਓਗੇ। ਅਨੇਕ ਅਜਿਹੇ ਵਿਸ਼ੇ ਹਨ ਜਿਨ੍ਹਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਉੱਚ ਸਿੱਖਿਆ ਦੇ ਪੱਧਰ ਦੇ resurgence ਲਈ ਬਹੁਤ ਜ਼ਰੂਰੀ ਹਨ। ਅਤੇ ਜਿਵੇਂ ਕਿ ਤੁਸੀਂ ਸਿੱਖਿਆ ਦੀਆਂ ਨਵੇਂ ਪੱਧਤੀਆਂ ਨੂੰ ਵਿਕਸਤ ਕਰਨ ਵਿੱਚ ਸਹਿਯੋਗ ਦੇ ਸਕਦੇ ਹੋ। ਅੱਜ ਹਰ ਦਿਨ ਇੱਕ ਨਵੀਂ ਟੈਕਨੋਲੋਜੀ ਆਉਂਦੀ ਹੈ। ਅਸੀਂ ਸਮੇਂ ਦੇ ਨਾਲ ਰਹਿੰਦਿਆਂ ਨਵੀਆਂ ਟੈਕਨੋਲੋਜੀਆਂ ਦਾ ਪ੍ਰਯੋਗ ਕਰਕੇ ਸਿੱਖਿਆ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ। ਟੀਚਰ ਦੀ ਟ੍ਰੇਨਿੰਗ ਜੋ ਹਮੇਸ਼ਾ ਤੋਂ ਇੱਕ ਨਜ਼ਰਅੰਦਾਜ਼ ਖੇਤਰ ਰਿਹਾ ਹੈ, ਉਸ ਨੂੰ ਕਿਵੇਂ ਸੁਧਾਰ ਸਕਦੇ ਹਾਂ। ਅਸੀਂ ਇਸ ਗੱਲ ਨਾਲ ਸਹਿਮਤ ਹੋਵਾਂਗੇ ਕੋਈ ਗ਼ਰੀਬ ਤੋਂ ਗ਼ਰੀਬ ਵੀ ਹੋਵੇ ਜਾਂ ਅਮੀਰ ਤੋਂ ਅਮੀਰ ਵੀ ਹੋਵੇ ਅਗਰ ਉਸ ਨੂੰ ਜੀਵਨ ਦੀ ਇੱਕ ਇੱਛਾ ਪੁੱਛੋਗੇ, ਗ਼ਰੀਬ ਤੋਂ ਗ਼ਰੀਬ ਪੁੱਛੋਗੇ ਡਰਾਈਵਰ ਹੋਵੇਗਾ, peon ਹੋਵੇਗਾ, ਆਮ ਜ਼ਿੰਦਗੀ ਗੁਜਰਾਨ ਕਰਨ ਵਾਲਾ ਮਜ਼ਦੂਰ ਵਿਅਕਤੀ ਹੋਵੇਗਾ ਜਾਂ ਅਮੀਰ ਤੋਂ ਅਮੀਰ ਹੋਵੇਗਾ। ਅਗਰ ਉਸਨੂੰ ਪੁੱਛੋਗੇ, ਤਾਂ ਇੱਕ ਸੁਪਨਾ common ਹੁੰਦਾ ਹੈ ਅਤੇ ਉਹ ਹੁੰਦਾ ਹੈ ਖੁਦ ਦੇ ਬੱਚਿਆਂ ਦੀ ਚੰਗੀ ਸਿੱਖਿਆ। ਅਮੀਰ ਤੋਂ ਅਮੀਰ ਵਿਅਕਤੀ ਵੀ ਚਾਹੁੰਦਾ ਹੈ ਕਿ ਭਈ ਮੇਰੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਚੰਗਾ ਟੀਚਰ ਮਿਲ ਜਾਵੇ, ਕੋਈ ਚੰਗਾ ਸਕੂਲ ਮਿਲ ਜਾਵੇ, ਗ਼ਰੀਬ ਤੋਂ ਗ਼ਰੀਬ ਵੀ ਚਾਹੁੰਦਾ ਹੈ ਕਿ ਮੇਰੇ ਬੱਚੇ ਲਈ ਚੰਗੀ ਸਿੱਖਿਆ। ਅਮੀਰ ਤੋਂ ਅਮੀਰ ਵਿਅਕਤੀ ਵੀ ਚਾਹੁੰਦਾ ਹੈ ਕਿ ਭਈ ਮੇਰੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਵਧੀਆ ਚੰਗਾ ਮਿਲ ਜਾਵੇ, ਕੋਈ ਚੰਗਾ ਸਕੂਲ ਮਿਲ ਜਾਵੇ, ਗ਼ਰੀਬ ਤੋਂ ਗ਼ਰੀਬ ਵੀ ਚਾਹੁੰਦਾ ਹੈ ਕਿ ਮੇਰੇ ਬੱਚੇ ਲਈ ਚੰਗੀ ਸਿੱਖਿਆ ਦੀ ਵਿਵਸਥਾ ਹੋ ਜਾਵੇ। ਹੁਣ ਇਹ ਬਿਨਾ ਟੀਚਰ ਸੰਭਵ ਨਹੀਂ ਹੈ, ਹਰ ਕੋਈ ਚੰਗਾ ਟੀਚਰ ਢੂੰਢਦਾ ਹੈ ਅਤੇ ਇਸ ਲਈ ਸਾਡਾ ਫੋਕਸ ਇਸ ਗੱਲ ‘ਤੇ ਵੀ ਹੋਣਾ ਚਾਹੀਦਾ ਹੈ ਕਿ ਸਮਾਜ ਨੂੰ ਉੱਤਮ ਅਧਿਆਪਕ ਕਿਵੇਂ ਮਿਲਣ? ਅਤੇ ਮਿਸ਼ਨਰੀ ਜ਼ੀਲ ਵਾਲੇ ਟੀਚਰ ਚਾਹੀਦੇ ਹਨ। ਸਾਡੀ institution ਬਹੁਤ ਵਧੀਆ-ਵਧੀਆ CEO ਪੈਦਾ ਕਰਦੇ ਹਨ, ਦੁਨੀਆ ਦੀਆਂ ਵੱਡੀਆਂ–ਵੱਡੀਆਂ ਕੰਪਨੀਆਂ ਦੇ CEO ਬਣ ਜਾਂਦੇ ਹਨ, ਸਾਡਾ ਬੜਾ ਮਾਣ ਕਰਦੇ ਹਨ ਕਿ ਮੇਰੇ ਦੇਸ਼ ਦੀ ਫਲਾਣੀ institution ਤੋਂ ਨਿਕਲਿਆ ਹੋਇਆ ਵਿਅਕਤੀ ਉਸ ਦੇਸ਼ ਦੇ ਵੱਡੇ ਉਦਯੋਗ ਜਾਂ ਵਪਾਰ ਜਗਤ ਦਾ ਉਹ CEO ਬਣ ਗਿਆ ਹੈ, ਮੈਨੂੰ ਤਾਂ ਖੁਸ਼ੀ ਜਦੋਂ ਹੋਵੇਗੀ, ਤਦ ਅਸੀਂ ਕਹਾਂਗੇ ਮੇਰੇ ਇੱਥੋਂ ਨਿਕਲਿਆ ਹੋਇਆ ਟੀਚਰ ਉਸ ਨੇ ਦੇਸ਼ ਨੂੰ 50 ਵਿਗਿਆਨੀ ਦਿੱਤੇ ਹਨ, 50ਡਾਕਟਰ ਦਿੱਤੇ ਹਨ। ਅਤੇ ਮੈਂ ਇਹ ਮੰਨਦਾ ਹਾਂ ਕਿ ਇਹ ਅੱਜ ਦੀ ਵੱਡੀ ਜ਼ਰੂਰਤ ਹੈ। ਜੇ ਤੁਸੀਂ ਕਿਸੇ ਅੱਛੇ ਸਾਹਿਤਕਾਰ ਨੂੰ ਮਿਲੋਗੇ ਕਵੀ ਨੂੰ ਸੁਣੋਗੇ, ਦੇਖੋਗੇ, ਜਾਂ ਲੱਭੋਗੇ ਕਿ ਉਨ੍ਹਾਂ ਦੇ ਅੰਦਰ ਜੋ ਚੀਜ਼ਾਂ ਨਿਕਲਦੀਆਂ ਹਨ ਚਿੰਤਨ ਖੁਦ ਦਾ ਹੋਵੇ, ਕਲਮ ਖੁਦ ਦੀ ਹੋਵੇ, ਸ਼ਬਦ ਖੁਦ ਦੇ ਹੋਣਗੇ, ਮਾਂ ਸਰਸਵਤੀ ਦਾ ਅਸ਼ੀਰਵਾਦ ਹੋਵੇਗਾ, ਪਰ ਇੱਕ ਗੱਲ common ਹੋਵੇਗੀ, ਉਹ ਇਹ ਹੋਵੇਗੀ ਜੋ ਕੁਝ ਵੀ ਨਿਕਲਦਾ ਹੋਵੇਗਾ, ਉਹ ਜੀਵਨ ਦੇ ਅਨੁਭਵ ਤੋਂ ਨਿਕਲਦਾ ਹੋਵੇਗਾ, ਸਮਾਜ ਦੇ ਪ੍ਰਤੀ ਸੰਵੇਦਨਾ ਤੋਂ ਨਿਕਲਦਾ ਹੋਵੇਗਾ, ਕੁਝ ਸੁਪਨਿਆਂ ਦੇ ਕਾਰਨ ਨਿਕਲਦਾ ਹੋਵੇਗਾ। ਇਹ ਸਿਰਫ ਸ਼ਬਦਾਂ ਦਾ ਜੋੜ ਨਹੀਂ ਹੁੰਦਾ ਪੂਰਾ ਭਾਵ–ਵਿਸ਼ਵ ਹੁੰਦਾ ਹੈ ਜੋ ਇਨ੍ਹਾਂ ਸ਼ਬਦਾਂ ਦਾ ਗਰਭਾਧਾਨ ਕਰਵਾਉਂਦਾ ਹੈ ਅਤੇ ਉਸ ਗਰਭਾਧਾਨ ਵਿੱਚੋਂ ਕੋਈ ਕਵਿਤਾ ਬਣ ਕੇ ਕੋਈ ਸਾਹਿਤਿਕ ਰਚਨਾ ਬਣ ਕੇ ਨਿਕਲਦੀ ਹੈ। ਕੋਈ creative ਚੀਜ਼ਾਂ ਬਣ ਕੇ ਨਿਕਲਦੀਆਂ ਹੋਣਗੀਆਂ। ਸ਼ਾਇਦ ਕਲਮ ਤੋਂ ਨਿਕਲੇ, ਕੰਪਿਊਟਰ ਤੋਂ ਨਿਕਲੇ ਪਰ ਉਸ ਦੇ ਮੂਲ ਵਿੱਚ ਸਮਾਜ ਦੇ ਪ੍ਰਤੀ ਉਹ ਸੰਵੇਦਨਾ ਹੁੰਦੀ ਹੈ। ਜ਼ਿੰਦਗੀ ਦੇ ਅਨੁਭਵ ਦਾ ਇੱਕ ਨਿਚੋੜ ਹੁੰਦਾ ਹੈ, ਤਦ ਜਾ ਕੇ ਨਿਕਲਦਾ ਹੈ। ਅਤੇ ਇਸ ਲਈ ਸਮਾਜ ਦੇ ਸੁਖ-ਦੁਖ ਨੂੰ ਸਮਝਣਾ ਉਸ ਨੂੰ ਜ਼ਮੀਨ ‘ਤੇ ਰਹਿ ਕੇ ਮਹਿਸੂਸ ਕਰਨਾ ਇਹ ਸਾਡੀ ਸਿੱਖਿਆ ਵਿਵਸਥਾ ਦਾ ਅੰਗ ਕਿਵੇਂ ਬਣੇ ਇਹ ਸਮੇਂ ਦੀ ਮੰਗ ਹੈ। ਇਹ ਤਦ ਹੁੰਦਾ ਹੈ ਜਦੋਂ ਸਿੱਖਿਆ ਦਾ ਵਿਸਤਾਰ class room ਦੀ ਚੌਖਟ ਤੋਂ ਬਾਹਰ ਵੀ ਹੋਵੇ। ਹੁਣ ਜਿਵੇਂ ਪੁਰਾਣੇ ਸਮਿਆਂ ਵਿੱਚ ਗੁਰੂਕਲ ਵਿੱਚ ਵਿੱਦਿਆਰਥੀਆਂ ਨੂੰ ਲੱਕੜ ਕੱਟਣ ਲਈ ਭੇਜਿਆ ਗਿਆ। ਰਾਜਾ ਮਹਾਰਾਜਿਆਂ ਦੇ ਬੇਟੇ ਗੁਰੂਕੁਲ ਵਿੱਚ ਪੜ੍ਹਦੇ ਸਨ। ਹੁਣ ਉਸ ਸੰਸਥਾ ਦੇ ਲਈ ਲੱਕੜੀ ਮੰਗਵਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਸੀ, ਪਰ ਸੰਸਕਾਰ ਕਰਨ ਲਈ, ਜੀਵਨ ਦੇ ਅਨੁਭਵ ਕਰਨ ਲਈ ਰਾਜਾ ਦਾ ਬੇਟਾ ਵੀ ਜੇ ਗੁਰੂਕੁਲ ਵਿੱਚ ਪੜ੍ਹਦਾ ਹੈ ਤਾਂ ਉਸ ਨੂੰ ਲੱਕੜੀ ਕਟਣ ਦੇ ਲਈ ਜਾਣਾ ਪੈਂਦਾ ਸੀ। ਅਤੇ ਇਸ ਲਈ ਉਸ ਦੇ ਪਿੱਛੇ ਮਕਸਦ ਇਹ ਹੁੰਦਾ ਹੈ ਕਿ ਵਿੱਦਿਆਰਥੀ ਬਾਹਰ ਜਾਣ, ਸਮਾਜ, ਉਸ ਦੀਆਂ ਚੁਣੌਤੀਆਂ ਨੂੰ ਦੇਖੋ, ਸਮਝੋ। ਇਸ ਤਰ੍ਹਾਂ ਵਿੱਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਦਾ ਵਿਸਤਾਰ class room ਦੇ ਦਾਇਰੇ ਤੋਂ ਬਾਹਰ ਹੋਣਾ ਬਹੁਤ ਜ਼ਰੂਰੀ ਹੈ। ਉਹ ਨੇੜੇ-ਤੇੜੇ ਦੇ ਕਿਸੇ ਮੁਹੱਲੇ ਵਿੱਚ ਜਾਓ, ਆਪਣੇ ਨੇੜੇ-ਤੇੜੇ ਦੇਖੋ ਕਿ ਕਿਵੇਂ ਝੁੱਗੀਆਂ-ਝਪੌੜੀਆਂ ਵਿੱਚ ਕੁਪੋਸ਼ਣ ਦੀ ਸੱਮਸਿਆ ਹੈ। ਕੁਝ ਬੱਚਿਆ ਨੂੰ ਕਾਫੀ ਟੀਕੇ ਨਹੀਂ bbb vvਲੱਗੇ ਹਨ। ਡ੍ਰਗਸ ਹੌਲੀ-ਹੌਲੀ ਕਰਕੇ ਗ਼ਰੀਬ ਪਰਿਵਾਰ ਵਿੱਚ ਵੀ ਘੁੰਮਦੀ ਚਲੀ ਜਾ ਰਹੀ ਹੈ। ਕੀ ਕਾਰਣ ਹੈ ਬੱਚੇ ਸਕੂਲ ਛੱਡ ਕੇ ਐਵੇਂ ਹੀ ਭਟਕੇ ਰਹੇ ਹਨ। ਸਮਾਜ ਦੀ ਇਸ ਤਸਵੀਰ ਨਾਲ ਉਨ੍ਹਾਂ ਦੀ ਜਾਣ-ਪਹਿਚਾਣ ਵੀ ਬਹੁਤ ਜ਼ਰੂਰੀ ਹੈ।
ਤੁਸੀਂ ਸੋਚੋ ਜੇ ਕਾਲਜ ਵਿੱਚ ਪੜ੍ਹਨ ਵਾਲੇ ਨੌਜਵਾਨ ਆਪਣੇ ਨੇੜੇ-ਤੇੜੇ ਦੇ ਇਲਾਕੇ ਵਿੱਚ ਜਾ ਕੇ ਸਿਰਫ ਇੱਕ ਗੱਲ ਦਾ ਪ੍ਰਚਾਰ ਕਰਨ, ਇੱਕ ਗੱਲ ਦੇ ਪ੍ਰਤੀ ਜਾਗਰੂਕਤਾ ਫੈਲਾਓ, ਸਭ ਬੱਚਿਆ ਨੂੰ ਕਹੋ, ਝੁੱਗੀ-ਝਪੌੜੀ ਵਿੱਚ, ਗ਼ਰੀਬਾਂ ਵਿੱਚ ਅਰੇ ਭਈ ਦੇਖੋ ਬੱਚੇ ਹੱਥ ਧੋਏ ਬਿਨਾ ਖਾਣਾ (ਭੋਜਨ) ਨਹੀਂ ਖਾਣਾ। ਵਾਰ-ਵਾਰ ਕਹੋ, ਤੁਸੀਂ ਕਲਪਨਾ ਕਰ ਸਕਦੇ ਹੋਂ ਕਿ ਐਨਾ ਵੱਡਾ ਬਦਲਾਅ ਆਵੇਗਾ, ਚੀਜ਼ ਛੋਟੀ ਹੈ। ਮੈਂ ਉਹ ਗੱਲਾਂ ਨਹੀਂ ਕਰ ਰਿਹਾ ਹਾਂ ਕਿ ਬਜਟ ਲਗਾਓ, ਬਿਟਿੰਗ ਕਰੋ, reform ਕਰੋ form ਭਰੋ, ਉਹ ਕਹਿ ਰਿਹਾ ਹੈ। ਮੈਂ ਜੁੜਨ ਦੀ ਗੱਲ ਕਰ ਰਿਹਾਂ ਹਾਂ । ਜੁੜਨ ਦੀ ਗੱਲ ਕਰ ਰਿਹਾ ਹਾਂ। ਜਾਗਰੂਕਤਾ ਦੇ ਤਰੀਕੇ innovative ਹੋ ਸਕਦੇ ਹਨ। creative ਹੋ ਸਕਦੇ ਹਨ। ਅਜਿਹੇ ਅਭਿਆਨ ਨਾ ਸਿਰਫ ਵਿੱਦਿਆਰਥੀਆਂ ਦਾ ਖੁਦ ਦਾ ਜੀਵਨ ਅਸਾਨ ਬਣਾਉਣਗੇ ਬਲਕਿ ਅਨੇਕ ਗ਼ਰੀਬ ਬੱਚਿਆਂ ਦੇ ਜੀਵਨ ਦੀ ਰੱਖਿਆ ਵੀ ਕਰਨਗੇ।
ਮੈਂ ਹੁਣੇ ਕੁਝ ਦਿਨ ਪਹਿਲਾਂ ਬਨਾਰਸ ਗਿਆ ਸੀ, ਮੇਰਾ ਲੋਕ ਸਭਾ ਦਾ ਖੇਤਰ ਹੈ। ਅਤੇ ਮੇਰੀ ਉੱਥੇ ਮੁਲਾਕਾਤ ਕਾਸ਼ੀ ਕਾਲਜ ਦੇ ਕੁਝ ਨੌਜਵਾਨਾਂ ਨਾਲ ਹੋਈ। ਮੈਂ ਨਹੀਂ ਜਾਣਦਾ ਹਾਂ ਕਿ ਉਨ੍ਹਾਂ ਦੇ Vice Chancellor ਉਨ੍ਹਾਂ ਨੂੰ ਕਦੇ ਮਿਲੇ ਹਨ ਕਿ ਨਹੀਂ ਮਿਲੇ ਹਨ, ਪਰ ਮੈਨੂੰ ਮਿਲਣ ਦਾ ਮੌਕਾ ਮਿਲਿਆ। ਇਨ੍ਹਾਂ ਨੌਜਵਾਨਾਂ ਨੇ ਚਾਰ-ਪੰਜ ਸਾਲ ਪਹਿਲਾਂ ਇੱਕ ਸੰਸਥਾ ਸ਼ੁਰੂ ਕੀਤੀ Try to fight. Try to fight ਦੇ ਨਾਮ। ਸ਼ੁਰੂ ਵਿੱਚ ਇਹ ਤਿੰਨ-ਚਾਰ ਲੜਕੇ ਸਨ ਅਤੇ ਹੁਣ ਤਾਂ ਇਹ ਬਹੁਤ ਵੱਡਾ ਗਰੁੱਪ ਬਣ ਗਿਆ ਹੈ, ਲੜਕੇ-ਲੜਕਿਆਂ ਸਭ ਇਕੱਠੇ ਆਏ ਹਨ।
ਇਨ੍ਹਾਂ ਨੌਜਵਾਨਾਂ ਨੇ ਜੋ ਕੂੜਾ ਚੁੱਕਣ ਵਾਲੇ ਬੱਚੇ ਹੁੰਦੇ ਹਨ, ਉਨ੍ਹਾਂ ‘ਤੇ ਉਨ੍ਹਾਂ ਦਾ ਧਿਆਨ ਗਿਆ ਅਤੇ ਉਨ੍ਹਾਂ ਦਾ ਮਨ ਕੀਤਾ ਕਿ ਇਨ੍ਹਾਂ ਬੱਚਿਆਂ ਦੀ ਸਿੱਖਿਆ ਹੋਣੀ ਚਾਹੀਦੀ ਹੈ। ਅਤੇ ਉਨ੍ਹਾਂ ਨੇ ਆਪਣੀ ਸਿੱਖਿਆ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਕੂੜਾ ਚੁੱਕਣ ਵਾਲੇ ਬੱਚਿਆਂ ਨੂੰ ਸਕੂਲ ਲੈ ਜਾਣ ਦੀ ਦਿਸ਼ਾ ਵਿੱਚ ਮਿਹਨਤ ਕੀਤੀ, ਕੁੱਝ ਪੜ੍ਹਾਉਣਾ ਸ਼ੁਰੂ ਕੀਤਾ, ਕੁੱਝ ਸਮਾਂ ਦੇਣ ਲੱਗੇ, ਮਤਲਬ ਮਿਹਨਤ ਕਰਨ ਲੱਗੇ। ਅੱਜ ਬਨਾਰਸ ਵਿੱਚ ਇਹ ਯੁਵਾ ਸੰਸਥਾ 1000 ਤੋਂ ਜ਼ਿਆਦਾ ਦਾ ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ ।
ਮੈਂ ਉਨ੍ਹਾਂ ਬੱਚਿਆਂ ਨੂੰ ਵੀ ਮਿਲਿਆ, ਉਨ੍ਹਾਂ ਨੌਜਵਾਨਾਂ ਨੂੰ ਵੀ ਮਿਲਿਆ ਅਤੇ ਪਰਿਵਾਰ ਵਿੱਚ ਅਜਿਹੇ ਹੀ ਬੱਚੇ ਪੈਦਾ ਹੋਏ, ਮਾਂ ਆਪਣੇ ਕੰਮ ਵਿੱਚ ਹੈ, ਬਾਪ ਆਪਣੇ ਕੰਮ ਵਿੱਚ ਹੈ। ਬੱਚਿਆਂ ਦੀ ਦੁਨੀਆ ਅਲੱਗ ਹੈ। ਅਜਿਹੀਆਂ ਗਲਤ ਆਦਤਾਂ ਵਿੱਚ ਫਸੇ ਹੋਏ ਸਨ, ਉਨ੍ਹਾਂ ਸਾਰਿਆ ਨੂੰ ਬਾਹਰ ਕੱਢ ਕੇ ਆਏ। ਇੱਕ ਬੱਚੀ ਦੀ ਮੈਂ ਵੇਖੀ ਐਨੀ ਵਧੀਆ ਪੇਂਟਿੰਗ ਸੀ, ਉਸਦੀ ਤਾਕਤ ਸੀ, ਭਗਵਾਨ ਨੇ ਉਸਨੂੰ ਗਿਫਟ ਦਿੱਤਾ ਸੀ। ਉਸ ਨੇ ਜਦੋਂ ਮੈਨੂੰ ਉਹ ਨੂੰ ਗਿਫਟ ਕੀਤੀ, ਉਸ ਬੱਚੀ ਨੇ; ਮੈਂ ਹੈਰਾਨ ਸੀ। ਫਿਰ ਮੈਂ ਉਸਨੂੰ ਪੁੱਛਿਆ, ਬੇਟਾ ਤੁਹਾਡੇ ਪਰਿਵਾਰ ਵਿੱਚ ਕਿਸੇ ਨੇ, ਨਹੀਂ-ਨਹੀਂ ਬੋਲੀ, ਮੈਂ ਇਸ ਤਰ੍ਹਾਂ ਹੀ ਕਰਦੀ ਸੀ ਅਤੇ ਇਹ ਜਦੋਂ ਸਾਹਿਬ ਲੋਕ ਆਏ, ਤਾਂ ਉਨ੍ਹਾਂ ਨੇ ਫਿਰ ਮੇਰੇ ਲਈ ਕਾਗਜ਼ ਲਿਆਂਦੇ, ਕਲਮ ਲਿਆਏ, ਹੁਣ ਮੈਂ ਉਸੇ ‘ਤੇ ਕਰ ਰਹੀ ਹਾਂ।
ਵੇਖੋ, ਉਸ ਕਾਲਜ ਦੇ ਵਿੱਦਿਆਰਥੀ, ਉਹ ਹੁਡਦੰਗ ਵਿੱਚ ਵੀ ਜਾ ਸਕਦੇ ਹਨ, ਯੂਨੀਅਨਬਾਜੀ ਵਿੱਚ ਜਾ ਸਕਦੇ ਹਨ, ਅੰਦੋਲਨ ਵਿੱਚ ਜਾ ਸਕਦੇ ਸਨ, ਲੇਕਿਨ ਉਨ੍ਹਾਂ ਨੇ ਰਸਤਾ ਇਹ ਚੁਣਿਆ ਅਤੇ 1000 ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਮੈਂ ਮੰਨਦਾ ਹਾਂ ਸਿਰਫ ਉਨ੍ਹਾਂ ਹਜਾਰ ਲੜਕਿਆਂ ਦੀ ਜ਼ਿੰਦਗੀ ਨਹੀਂ ਬਦਲੀ, ਉਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਜ਼ਿਆਦਾ ਬਦਲੀ ਹੈ, ਜਿਨ੍ਹਾਂ ਨੇ ਸੰਵੇਦਨਾ ਨੂੰ ਸਮਝਿਆ ਹੈ। ਸਮਾਜ ਦੇ ਹਿਤ ਵਿੱਚ ਕੰਮ ਕਰਨ ਵਾਲੀ ਅਜਿਹੀਆਂ ਸੰਸਥਾਵਾਂ ਨੇ ਜਿੰਨ੍ਹੇ ਜ਼ਿਆਦਾ ਨੌਜਵਾਨ ਜੁੜਨਗੇ, ਇਸ ਤਰ੍ਹਾਂ ਦੇ ਅਭਿਨਵ ਪ੍ਰਯੋਗ ਉੰਨਾ ਹੀ ਗ਼ਰੀਬ-ਵੰਚਿਤ ਬੱਚਿਆਂ ਨੂੰ ਲਾਭ ਮਿਲੇਗਾ। ਇਨ੍ਹਾਂ ਸਭ ਕੰਮਾਂ ਵਿੱਚ ਬਹੁਤ ਬਜਟ ਜਾਂ ਆਰਥਕ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਅਜਿਹੇ ਕੰਮ ਕਾਲਜ ਵਿੱਚ ਪੜ੍ਹਨ ਵਾਲੇ ਵਿੱਦਿਆਰਥੀਆਂ ਅਤੇ ਕਿਸੇ ਝੁੱਗੀ-ਝਪੌੜੀ ਵਿੱਚ ਰਹਿਣ ਵਾਲੇ ਛੋਟੇ ਬੱਚਿਆਂ, ਦੋਵਾਂ ਨੂੰ ਹੀ ਪ੍ਰੇਰਣਾ ਦੇਣ ਦਾ ਕੰਮ ਕਰਨਗੇ। ਉਨ੍ਹਾਂ ਵਿੱਚ ਆਪਸ ਵਿੱਚ ਵੀ ਇੱਕ connect ਸਾਬਿਤ ਹੋਵੇਗਾ, ਪਰ ਸਾਡੇ ਦੇਸ਼ ਦਾ ਇੱਕ ਦੁਰਲੱਭ ਵੀ ਹੈ। ਮਾਫ ਕਰਨਾ, ਕੋਈ ਬੁਰਾ ਨਹੀਂ ਮੰਨਣਾ ਅਸੀਂ ਲੋਕ ਸਕੂਲ ਵਿੱਚ ਪੜ੍ਹਦੇ ਸੀ, ਉਦੋਂ ਸਕੂਲ ਵਿੱਚ ਟੀਚਰ ਕਹਿਦੇ ਸਨ ਕਿ ਅੱਜ ਕੋਈ ਸੇਵਾ ਕੰਮ ਕੀਤਾ ਹੋਵੇ ਤਾਂ note ਲਿਖ ਕੇ ਆਉਣਾ।
ਸ਼ਾਇਦ ਤੁਹਾਨੂੰ ਲੋਕਾਂ ਨੂੰ ਵੀ ਹੋਵੇਗਾ ਅਜਿਹਾ, ਅੱਜ ਕਿਹੜਾ ਸੇਵਾ ਕਾਰਜ ਕੀਤਾ ਅਜਿਹਾ ਲਿਖਕੇ ਅਤੇ 100 ਵਿੱਚੋਂ 90 ਬੱਚੇ ਲਿਖਦੇ ਸੀ ਕਿ ਅੱਜ ਰਸਤੇ ਵਿੱਚ ਇੱਕ ਅੰਧਜਨ ਮਿਲਿਆ, ਉਸ ਨੂੰ ਮੈਂ ਰਸਤਾ cross ਕਰਵਾਇਆ ਤੁਸੀਂ ਦੇਖ ਲਓ, 90 ਬੱਚੇ ਇਹੀ ਲਿਖਦੇ ਸਨ। ਯਾਨੀ ਇੱਕ ਤਾਂ ਉਹ ਝੂਠ ਲਿਖਣ ਦੀ ਆਦਤ ਪਾਉਂਦੇ ਸਨ, ਝੂਠਾ ਕਰਨ ਦੀ ਆਦਤ ਪਾਉਂਦੇ ਸਨ ਅਤੇ ਅਸੀਂ ਉਸ ਨੂੰ ਟੋਕਦੇ ਵੀ ਨਹੀਂ ਸੀ ਕਿ ਇਹ ਛੋਟਾ ਜਿਹਾ ਪਿੰਡ ਹੈ ਇੱਥੋਂ ਰਸਤਾ cross ਕਰਨ ਦੀ ਨੌਬਤ ਕਿੱਥੋਂ ਆਈ ਯਾਰ, ਬਸ ਚਲਦੀ ਹੈ ਗੱਡੀ। ਪਹਿਲਾਂ ਤੋਂ ਚਲੀ ਆ ਰਹੀ ਹੈ, ਸਾਡੀ ਵੀ ਚਲਦੀ ਹੈ, ਅੱਜ ਵੀ ਚਲਦੀ ਹੋਵੇਗੀ ਸ਼ਾਇਦ।
ਮੇਰਾ ਕਹਿਣ ਦਾ ਤੱਤਪਰ ਹੈ ਇਹ ਸਾਰਾ innovation ਨਾ ਹੋਣ ਦਾ ਪਰਿਮਾਣ ਹੈ। ਇਹ ਸ਼ੁਰੂ ਇਸ ਲਈ ਹੋਇਆ ਹੋਵੇਗਾ ਕਿ ਉਸ ਬੱਚਿਆਂ ਨੂੰ ਸਮਾਜ ਸੇਵਾ ਦੇ ਸੰਸਕਾਰ ਹੋਣ, ਪਰ ਬਾਅਦ ਵਿੱਚ ਉਹ ਇੱਕ ritual ਬਣ ਗਿਆ, ਪ੍ਰਾਣਹੀਣ ਹੋ ਗਿਆ ਕਿਉਂਕਿ ਲਿਖਣਾ ਹੈ, ਤੁਸੀਂ ਲਿਖਕੇ ਲਿਆਏ ਹੋ, ਪੇਜ ਭਰ ਗਿਆ ਹੈ, ਟੀਚਰ ਨੂੰ ਸਮਾਂ ਨਹੀਂ ਹੈ ਪੜ੍ਹਨ ਲਈ। ਪੂਰਾ ਪੇਜ ਲਿਖਿਆ ਹੈ ਫਿਰ ਅੰਦਰ ਕੁਝ ਵੀ ਲਿਖਿਆ ਹੋਵੇ, ਲਿਖਿਆ ਤਾਂ ਹੈ।
ਮੈਂ ਸਮਝਦਾ ਹਾਂ ਇਸ ਵਿੱਚ ਬਦਲਾਅ ਜ਼ਰੂਰੀ ਹੈ। ਅਤੇ ਮੈਂ ਮੰਨਦਾ ਹਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਤੋਂ ਜਾਣੂ ਹੋਣਗੇ ਕਿ ਇਸ ਸਰਕਾਰ ਵਿੱਚ ਆਉਣ ਦੇ ਬਾਅਦ ਮੈਂ ਇੱਕ ਹੋਰ ਯਤਨ ਸ਼ੁਰੂ ਕੀਤਾ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਸ਼ਾਇਦ ਕੁਝ ਬੈਠੇ ਹੋਣਗੇ ਜਿੰਨ੍ਹਾਂ ਯੂਨੀਵਰਸਿਟੀ ਦੇ convocation ਵਿੱਚ ਜਾਂਦਾ ਹਾਂ, ਇਹ ਸ਼ਾਇਦ ਕੁਝ ਬੈਠੇ ਹੋਣਗੇ ਜਿਨ੍ਹਾਂ ਯੂਨੀਵਰਸਿਟੀ ਵਿੱਚ ਜਾਣ ਦਾ ਮੌਕਾ ਮਿਲਿਆ, ਤਾਂ ਮੈਂ ਇੱਕ ਨਿਯਮ ਬਣਾਇਆ ਹੈ। ਮੇਰੇ ਆਫਿਸ ਵਿੱਚੋਂ ਚਿੱਠੀ ਜਾਂਦੀ ਹੈ ਕਿ ਮੈਂ ਉਸ convocation ਵਿੱਚ ਜਾਵਾਂਗਾ ਪਰ ਉੱਥੇ ਮੇਰੇ ਸਪੈਸ਼ਲ ਗੈਸਟ ਹੋਣਗੇ ਪੰਜਾਹ। ਉਨ੍ਹਾਂ ਦੇ ਲਈ ਬੈਠਣ ਦੀ ਅੱਗੇ ਦੇ row ਵਿੱਚ ਸਪੈਸ਼ਲ ਵਿਵਸਥਾ ਚਾਹੀਦੀ ਹੈ। ਇਹ ਮੇਰੀ ਤਾਕੀਦ ਹੈ ਅਤੇ ਉਹ 50 ਕੋਣ ਹੁੰਦੇ ਹਨ – ਉਸ ਇਲਾਕੇ ਦੇ ਸਰਕਾਰੀ ਸਕੂਲ ਦੇ ਝੁੱਗੀ-ਝਪੌੜੀ ਵਾਲੇ ਬੱਚੇ ਜੋ ਪੜ੍ਹਦੇ ਹਨ, ਉਹ ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਦੇ ਬੱਚੇ ਮੇਰੇ Chief guest ਹੁੰਦੇ ਹਨ। ਉਨ੍ਹਾਂ ਨਾਲ ਜਾਣ-ਪਹਿਚਾਣ ਕਰਵਾਉਂਦਾ ਹਾਂ ਉਸ ਪੂਰੇ audience ਵਿੱਚ convocation ਕਿਉਂ, ਮੈਂ ਉਨ੍ਹਾਂ ਬੱਚਿਆਂ ਨੂੰ ਸੰਸਕਾਰ ਕਰਨਾ ਚਾਹੁੰਦਾ ਹਾਂ and seeing is believing, ਉਹ ਜਦੋਂ ਬੈਠਦਾ ਹੈ ਬੱਚਾ, ਉਸ ਨੇ ਤਾਂ ਬੇਚਾਰਾ ਆਪਣੀ ਝੁੱਗੀ-ਝੌਪੜੀ ਦੇਖੀ ਹੈ, ਸਕੂਲ ਦੇ ਉਹ ਜੋ environment ਦੇਖਿਆ ਹੈ, ਐਨੀ ਵੱਡੀ ਯੂਨੀਵਰਸਿਟੀ ਦੇ campus ਵਿੱਚ ਆਉਂਦਾ ਹੈ। ਬੈਠਾ ਹੈ, ਸਭ ਅਲੱਗ-ਅਲੱਗ, ਬਰਾਬਰ ਅਤੇ ਉਹ ਪਹਿਨ ਕੇ ਬੱਚੇ ਆਉਂਦੇ ਹਨ, ਟੋਪੀ ਵਿੱਚ ਅਤੇ ਜਦੋਂ ਸਰਟੀਫਿਕੇਟ ਲੈਂਦੇ ਹਨ, ਉਸ ਦੇ ਅੰਦਰ ਵੀ ਇੱਕ ਬੀਜ ਅੰਕੁਰਿਤ ਹੋਣ ਲਗਦਾ ਹੈ ਕਿ ਕਦੇ ਮੈਂ ਵੀ। ਮੈਂ ਵੀ ਕਦੇ ਇਸ dias ‘ਤੇ ਜਾਵਾਂਗਾ ਅਤੇ ਮੈਨੂੰ ਵੀ ਕੋਈ ਇਸ ਪ੍ਰਕਾਰ ਨਾਲ ਦੇਵੇਗਾ, ਇਹ ਸੁਪਨੇ ਬੀਜਣ ਦਾ ਕੰਮ ਹੁੰਦਾ ਹੈ।
ਚੀਜ਼ ਛੋਟੀ ਹੁੰਦੀ ਹੈ, ਬਦਲਾਅ ਬਜਟ ਤੋਂ ਆਉਂਦੇ ਹਨ ਅਜਿਹਾ ਨਹੀਂ ਹੈ ਜੀ। ਬਦਲਣ ਦੇ ਇਰਾਦੇ ਨਾਲ ਆਉਂਦੇ ਹਨ, ਜੁੜਨ ਨਾਲ ਸ਼ੁਰੂ ਹੁੰਦੇ ਹਨ ਅਤੇ ਜੂਝਣ ਨਾਲ ਸਫਲਤਾ ਵੀ ਮਿਲਦੀ ਹੈ, ਇਹ ਸੰਕਲਪ ਲੈ ਕੇ ਚਲਣਾ ਹੈ। ਅਤੇ ਇਸ ਲਈ ਜਦੋਂ ਵੀ ਮੈਂ ਸਿੱਖਿਆ ਜਗਤ ਦੇ ਵਿਦਿਵਾਨਾਂ ਵਿੱਚ ਆਉਂਦਾ ਹਾਂ ਤਾਂ ਇੱਕ ਗੱਲ ‘ਤੇ ਜ਼ਰੂਰ ਮੈਂ ਜ਼ੋਰ ਦਿੰਦਾ ਹਾਂ। ਅਤੇ ਇਹ ਵਿਸ਼ਾ ਹੈ city based excellent centers. ਹਰ ਸੰਸਥਾਨ ਨੂੰ ਇਹ ਵੀ ਜਿੰਮੇਵਾਰੀ ਲੈਣੀ ਹੋਵੇਗੀ ਕਿ ਉਹ ਆਪਣੇ ਆਸ-ਪਾਸ ਦੇ education ਅਤੇ problem solution eco system ਨੂੰ ਸਹੀ ਰੂਪ ਨਾਲ ਤਿਆਰ ਕਰੋ। ਅਤੇ ਇਸ ਲਈ ਮੈਂ ਤਹਾਨੂੰ ਕੁਝ ਉਦਾਹਰਣ ਦੇਣਾ ਚਾਹੁੰਦਾ ਹਾਂ।
ਸਾਡੇ ਵਿੱਦਿਆਰਥੀਆਂ ਨੂੰ ਜ਼ਿੰਮੇਦਾਰੀ ਦਿੱਤੀ ਜਾ ਸਕਦੀ ਹੈ ਕਿ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ digital literate ਬਣਾਉਣ ਦਾ ਕੰਮ ਕਰਨ। ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਆਯੁਸ਼ਮਾਨ ਭਾਰਤ, ਉਜਾਲਾ, ਸਵੱਛ ਭਾਰਤ ਮਿਸ਼ਨ ਵਰਗੀਆਂ ਯੋਜਨਾਵਾਂ ਤੋਂ ਜਾਣੂ ਕਰਵਾਂਗੇ। ਉਹ ਉਨ੍ਹਾਂ ਦਾ ਜੀਵਨ ਨੂੰ ਅਸਾਨ ਬਣਾ ਸਕਦੇ ਹਾਂ। ਵਿੱਦਿਆਰਥੀ ਆਪਣੀ locality ਵਿੱਚ ਜਲ ਸੁਰੱਖਿਆ, ਵਾਤਾਵਰਣ ਅਤੇ ਬਿਜਲੀ ਬਚਾਉਣ ਦੀ ਸਿਖ ਦੇਣ।
ਅਜਿਹੇ ਅਨੇਕ ਕੰਮਾਂ ਦੀ ਲਿਸਟ ਬਣਾ ਕੇ pool ਬਣਾਕੇ ਸਿੱਖਿਆਈ ਸੰਸਥਾਨ ਇੱਕ-ਦੂਜੇ ਨਾਲ ਸਾਂਝਾ ਵੀ ਕਰ ਸਕਦੇ ਹਨ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਇਸ ਕੰਮ ਵਿੱਚ ਸਿਰਫ ਅਧਿਆਪਕ ਅਤੇ ਵਿੱਦਿਆਰਥੀ ਹੀ ਨਹੀਂ, ਮਾਤਾ-ਪਿਤਾ ਅਤੇ alumni ਨੂੰ ਵੀ ਜੋੜਨਾ ਚਾਹੀਦਾ ਹੈ। ਜਦੋਂ ਸਿੱਖਿਆ ਨਾਲ ਇਸ ਕੰਮ ਹਰ ਪੱਧਰ ‘ਤੇ ਸਮਾਜ ਦਾ ਜੁੜਾਅ ਹੋਵੇਗਾ ਤਾਂ ਸਾਡੇ ਨੌਜਵਾਨਾਂ ਨੂੰ ਸਮਰਥਨ ਅਤੇ ਉਨ੍ਹਾਂ ਦੀ ਸਮਝ ਵਿੱਚ ਕਿੰਨਾ ਵਾਧਾ ਹੋਵੇਗਾ ਇਸ ਦਾ ਤੁਸੀਂ ਅੰਦਾਜ ਲਗਾ ਸਕਦੇ ਹੋ।
ਭਾਈਓ ਅਤੇ ਭੈਣੋਂ, ਦੇਸ਼ ਦੇ ਨੌਜਵਾਨਾਂ ਨੇ ਆਪਣੀ ਸਮਰੱਥਾ ਨਾਲ Brand India ਨੂੰ ਵਿਸ਼ਵ ਪਹਿਚਾਣ ਦਿਵਾਈ ਹੈ। ਦੇਸ਼ ਦੇ ਬਹੁਤ ਕਾਲਜ, ਅਲੱਗ-ਅਲੱਗ ਸੰਸਥਾਨਾਂ ਤੋਂ ਜਿਵੇਂ IIT, IIM ਮੈਡੀਕਲ ਕਾਲਜ ਵਿੱਚ ਪੜ੍ਹੇ ਵਿੱਦਿਆਰਥੀਆਂ ਨੇ ਵਿਦੇਸ਼ ਵਿੱਚ ਜਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਕਈ ਤਾਂ ਦੁਨੀਆਂ ਦੀਆਂ ਵੱਡੀ ਕੰਪਨੀਆਂ ਚਲਾ ਰਹੇ ਹਨ। ਅਸੀਂ ਇਸ ਗੱਲ ਤੋਂ ਵੀ ਭਲੀ-ਭਾਂਤ ਜਾਣੂ ਹਾਂ ਕਿ ਦੇਸ਼ ਦੇ ਨੌਜਵਾਨਾਂ ਕੋਲ ਵਿਚਾਰਾਂ ਦੀ ਕਮੀ ਨਹੀਂ ਹੈ। ਜੇ ਸਾਡੇ ਕੋਲ millions of million problem ਵੀ ਹਨ ਤਾਂ billion solution ਵੀ ਹਨ, ਇਹ ਵਿਸ਼ਵਾਸ ਹੈ।
ਇਹ ਵੀ ਸੱਚ ਹੈ ਕਿ ਅੱਜ ਦੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਕਦੇ ਨਾ ਕਦੇ start up ਹੀ ਹੁੰਦੀਆਂ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ Start up India, Stand up India, Skill India ਵਰਗੀਆਂ ਯੋਜਨਾਵਾਂ ਚਲਾ ਰਹੀ ਹੈ। ਮੈਂ ਇਸ ਗੱਲ ਨੂੰ ਲੈ ਕੇ ਵੀ ਆਵਸਤ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ artificial intelligence, machine learning, 5G technology, block chain, big date analysis ਵਰਗੇ ਖੇਤਰਾਂ ਵਿੱਚ ਨੌਜਵਾਨ, ਇਹ world leader ਬਣ ਸਕਦੇ ਹਨ। ਬਣਾਉਣੇ ਹਨ ਅਸੀਂ। ਅਸੀਂ ਸਭ ਇਹ ਜਾਣਦੇ ਹਾਂ ਕਿ ਸਾਡਾ ਦੇਸ਼ technical human resource ਵਿੱਚ ਦੁਨੀਆਂ ਦਾ ਬਹੁਤ ਵੱਡਾ pool ਹੈ। ਅਸੀਂ Start up ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ eco system ਹੈ। Innovative index ਵਿੱਚ ਲਗਾਤਾਰ ਪ੍ਰਗਤੀ ਕਰ ਰਹੇ ਹਨ।
ਇਹ ਸਾਰੀਆਂ ਸਥਿਤੀਆਂ ਸਾਡੇ ਦੇਸ਼ ਦੇ ਨੌਜਵਾਨਾਂ ਅਤੇ ਸਿੱਖਿਆ ਸੰਸਥਾਨਾਂ, ਦੋਵਾਂ ਦੇ ਹੀ ਅਨੁਕੂਲ ਹਨ ਅਤੇ ਇਸ ਲਈ ਸਾਨੂੰ ਸਭ ਨੂੰ ਮਿਲਕੇ ਦੇਸ਼ ਦੇ ਨੌਜਵਾਨਾਂ ਵਿੱਚ social scientific ਅਤੇ innovative temper ਇਸ ਦਾ ਵਿਕਸਤ ਕਰਨ ਦੀ ਦਿਸ਼ਾ ਵਿੱਚ ਸਾਨੂੰ ਲੋਕਾਂ ਨੇ ਕੰਮ ਕਰਨ ਦੀ ਬਹੁਤ ਜ਼ਰੂਰਤਾਂ ਹਨ।
ਸਾਥੀਓ, Research ਉਦੋਂ ਸੰਭਵ ਹੈ ਜਦੋਂ ਅਸੀਂ ਸਭ ਇੱਕ ਕਦਮ ਅੱਗੇ ਵੱਧਣ। ਵੈਸੇ ਵੀ Resurgence ਤੋਂ Resurgence ਖਾਮੀਆਂ ਨੂੰ ਖਤਮ ਕਰ ਅੱਗੇ ਵਧਾਉਣ ਦਾ ਤਾਂ ਯਤਨ ਹੈ ਹੀ, ਪਰ ਨਾਲ-ਨਾਲ ਨਵੇਂ ਯੁੱਗ ਦੇ ਅਨੁਕੂਲ ਬਦਲਾਅ ਲਿਆਉਣ, ਇਹ ਉਸ ਵਿੱਚ ਨਿਹਿਤ ਹੋਣਾ ਚਾਹੀਦਾ ਹੈ।
ਮੇਰੀਆਂ ਕਮੀਆਂ ਦੂਰ ਕਰੋ, ਉਨ੍ਹਾਂ ਨਹੀਂ ਹੋਵੇ, ਮੈਂ ਬਿਮਾਰ ਇਸ ਲਈ ਬਿਮਾਰੀ ਤੋਂ ਮੁਕਤ ਹੋ ਜਵਾਂਗਾ, ਐਨਾ ਨਹੀਂ ਹੈ, ਮੈਨੂੰ ਤਦਤੁਰੰਤ ਵੀ ਹੋਣਾ ਹੈ, ਇਹ ਵੀ ਮੇਰਾ ਇਰਾਦਾ ਹੋਣਾ ਚਾਹੀਦਾ ਹੈ। ਸਿੱਖਿਆ ਜਗਤ ਦੇ ਤੁਸੀਂ ਸਭ ਦਿੱਗਜ New India ਦੇ ਨਿਰਮਾਣ ਲਈ ਦੇਸ਼ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੋ। ਦੇਸ਼ ਦੇ ਨੌਜਵਾਨਾਂ ਵਿੱਚ ਹੋਰ ਆਤਮ-ਵਿਸ਼ਵਾਸ ਪੈਦ ਕਰੋ। ਇਸ ਕਾਮਨਾ ਦੇ ਨਾਲ ਮੈਂ ਫਿਰ ਇੱਕ ਵਾਰ ਇਸ ਮਹੱਤਵਪੂਰਨ imitative ਲਈ ਤੁਹਾਨੂੰ ਸਭ ਨੂੰ ਦਿਲੋਂ ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਇੱਥੋਂ ਜੋ ਮੰਥਨ ਕਰੋਗੇ, ਜੋ ਚਿੰਤਨ ਕਰੋਗੇ, ਜੋ ਚੀਜ਼ਾਂ ਉਸ ਵਿੱਚੋਂ ਉਜਾਗਰ ਹੋ ਕਦੇ ਆਵੇਗੀ, ਮੈਨੂੰ ਭਰੋਸਾ ਹੈ ਕਿ ਤੁਸੀਂ ਉਹ ਲੋਕ ਹੋ ਜੋ ਧਰਤੀ ਨਾਲ ਜੁੜੇ ਹੋਏ ਹੋ, ਜੋ ਬੀਤੇ ਹੋਏ ਕੱਲ੍ਹ ਨਾਲ ਜੁੜੇ ਹੋ। ਉਹ ਲੋਕ ਹੋ ਜੋ ਆਉਣ ਵਾਲੇ ਉਤਮ ਕੱਲ੍ਹ ਕੇ ਸੁਪਨੇ ਸੰਜੋ ਕੇ ਜ਼ਿੰਦਗੀ ਖਪਾਉਣ ਵਾਲੇ ਲੋਕ ਹੋ। ਜਿੱਥੇ ਅਜਿਹਾ ਸਮੂਹ ਹੁੰਦਾ ਹੈ, ਉਹ ਬਹੁਤ ਕੁਝ ਦੇ ਸਕਦਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਇਹ ਚਿੰਤਨ, ਇਹ ਵਿਚਾਰਨਾ, ਇਹ ਯਤਨ ਦੇਸ਼ ਦੇ ਆਉਣ ਵਾਲੇ ਸਮੇਂ ਲਈ ਕੁੱਝ ਨਾ ਕੁੱਝ ਮਹੱਤਵਪੂਰਨ ਚੀਜ਼ਾਂ ਦੇ ਕੇ ਜਾਵੇਗਾ। ਇਸ ਉਮੀਦ ਨਾਲ ਫਿਰ ਇੱਕ ਵਾਰ ਇਸ ਯਤਨ ਲਈ ਵਧਾਈ ਦਿੰਦਿਆਂ ਮੇਰੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ।
ਧੰਨਵਾਦ ।
****
ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਤਾਰਾ/ਨਿਰਮਲ ਸ਼ਰਮਾ
ज्ञान और शिक्षा सिर्फ किताबी नहीं हो सकते हैं।
— PMO India (@PMOIndia) September 29, 2018
शिक्षा का मकसद व्यक्ति के हर आयाम का संतुलित विकास करना है और संतुलित विकास Innovation के बिना संभव नहीं है।
हमारे प्राचीन तक्षशिला, नालंदा, विक्रमशिला जैसे विश्वविद्यालयों में ज्ञान के साथ INNOVATION पर भी ज़ोर दिया जाता था: PM
हमें एक और वास्तविकता को स्वीकार करना होगा कि आज दुनिया में कोई भी देश, समाज या व्यक्ति isolate होकर नहीं रह सकता।
— PMO India (@PMOIndia) September 29, 2018
हमें ‘ग्लोबल सिटीजन और ग्लोबल विलेज’ के दर्शन पर सोचना ही होगा।
और ये दर्शन तो हमारे संस्कारों में प्राचीन काल से ही मौजूद है: PM
उच्च शिक्षा हमें
— PMO India (@PMOIndia) September 29, 2018
उच्च विचार,
उच्च आचार,
उच्च संस्कार और
उच्च व्यवहार के साथ ही समाज की समस्याओं का
उच्च समाधान भी उपलब्ध करती है।
मेरा आग्रह है कि विद्यार्थियों को कालेज, यूनीविर्सिटी के क्लास रुम में तो ज्ञान दें हीं लेकिन उन्हें देश की आकांक्षाओं से भी जोड़ें: PM
इसी मार्ग पर चलते हुए केंद्र सरकार की भी यही कोशिश है कि हम हर स्तर पर देश की आवश्यकताओं में शिक्षण संस्थानों को भागीदार बनाएं।
— PMO India (@PMOIndia) September 29, 2018
इसी विजन के साथ हमने अटल टिंकरिंग लैब की शुरुआत की है। इसमें स्कूली बच्चों में Innovation की प्रवृत्ति बढ़ाने पर फोकस किया जा रहा है: PM
हमारी सरकार शिक्षा जगत में निवेश पर भी ध्यान दे रही है।
— PMO India (@PMOIndia) September 29, 2018
शिक्षा का इंफ्रास्ट्रक्चर बेहतर बनाने के लिए RISE यानि Revitalisation of Infrastructure and Systems in Education कार्यक्रम शुरु किया गया है।
इसके जरिए वर्ष 2022 तक एक लाख करोड़ रुपए खर्च करने का लक्ष्य रखा गया है: PM
सरकार ने HEFA- यानि HIGHER EDUCATION FUNDING AGENCY की स्थापना भी की है जो उच्च शिक्षण संस्थाओं के गठन में आर्थिक सहायता मुहैया कराएगी।
— PMO India (@PMOIndia) September 29, 2018
सरकार ने राष्ट्रीय उच्चतर शिक्षा अभियान का बजट भी बढ़ाने का निर्णय लिया है: PM
हमने IIM जैसे संस्थानों को स्वायत्ता देकर इसकी शुरुआत कर दी है।
— PMO India (@PMOIndia) September 29, 2018
अब IIM को अपने कोर्स करिकुलम, टीचर अपाइंटमेंट, बोर्ड मेंबर अपाइंटमेंट, एक्सपेंशन, खुद तय करने की शक्ति मिल गई है।
सरकार की इनमें अब कोई भूमिका नहीं होगी। भारत में उच्च शिक्षा से जुड़ा ये एक अभूतपूर्व फैसला है: PM
हाल ही में UGC ने ग्रेडेड एटॉनॉमी रेग्यूलेशंस भी जारी किए हैं।
— PMO India (@PMOIndia) September 29, 2018
इसका उद्देश्य शिक्षा के स्तर को सुधारना तो है ही, इससे उन्हें सर्वश्रेष्ठ बनने में भी मदद मिलेगी।
इस रेग्यूलेशन की वजह से देश में 60 Higher Education Institutes और Universities को ग्रेडेड अटॉनॉमी मिली है: PM
मेरी कोशिश रहती है कि जहां कहीं भी मैं कॉन्वोकेशन में जाऊं, तो वहां पर 40-50 गरीब बच्चों को भी उस कार्यक्रम में बुलाया जाए।
— PMO India (@PMOIndia) September 29, 2018
ये बच्चे आते हैं, देखते हैं कि कैसे बड़े भैया,बड़ी दीदी डिग्रियां लेकर खुश हो रहे हैं, उनका सम्मान किया जा रहा है, तो उन्हें भी प्रेरणा मिलती है: PM
Sharing my remarks at the 'Conference on Academic Leadership on Education for Resurgence' held in Delhi. https://t.co/GO2XBvFftn pic.twitter.com/bS9j6BdFsQ
— Narendra Modi (@narendramodi) September 29, 2018
जब पुनरुत्थान के बारे में सोचता हूं तो मन मस्तिष्क में पहली छवि स्वामी विवेकानंद जी की बनती है।
— Narendra Modi (@narendramodi) September 29, 2018
उन्होंने शिक्षा के 3 स्तंभ दिए - जीवन निर्माण, मानवता और चरित्रगठन - जो आज भी प्रासंगिक है।
इन विचारों से प्रेरित होकर मैंने एक और स्तंभ जोड़ा है - इनोवेशन। pic.twitter.com/qNyL4M4B4s
Three great Indians of the 20th century- Dr. Babasaheb Ambedkar Ji, Pandit Deendayal Upadhyaya Ji and Dr. Ram Manohar Lohia emphasised on the power of education. pic.twitter.com/kkRL3DEy9l
— Narendra Modi (@narendramodi) September 29, 2018
Encouraging innovation among young India. pic.twitter.com/ymXyMlnhlr
— Narendra Modi (@narendramodi) September 29, 2018
Boosting infrastructure, providing financial assistance to institutions, building new world class centres of education and more.
— Narendra Modi (@narendramodi) September 29, 2018
Here are some of the steps being taken by the Centre in the education sector. pic.twitter.com/Geqq6k25nv