ਪੀਐੱਮਇੰਡੀਆ
ਪ੍ਰਧਾਨਮੰਤਰੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਤੁਰੰਤ ਬਾਅਦ ਮਿਸ਼ਨ ਸ਼ਕਤੀ ਦੇ ਸਫਲ ਸੰਚਾਲਨ ਵਿੱਚ ਸ਼ਾਮਲ ਵਿਗਿਆਨੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ । ਮਿਸ਼ਨ ਸ਼ਕਤੀ ਦੇ ਸਫਲ ਸੰਚਾਲਨਹੋਣ ਨਾਲ ਭਾਰਤ ਐਂਟੀ- ਸੈਟੇਲਾਈਟ ਮਿਜ਼ਾਈਲਰਾਹੀਂ ਸੈਟੇਲਾਈਟਾਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਗਿਆ ਹੈ ।
ਪ੍ਰਧਾਨਮੰਤਰੀ ਨੇ ਇਸ ਸਫਲਤਾ ਉੱਤੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਿਰਧਾਰਿਤ ਉਦੇਸ ਨੂੰ ਹਾਸਲ ਕਰਨ ਲਈ ਪੂਰਾ ਦੇਸ਼ ਆਪਣੇ ਵਿਗਿਆਨੀਆਂ ਉੱਤੇ ਮਾਣ ਕਰ ਰਿਹਾ ਹੈ ।
ਉਨ੍ਹਾਂਨੇ ਕਿਹਾ ਕਿ ‘ਮੇਕ – ਇਨ ਇੰਡੀਆ’ ਪਹਿਲ ਦੇ ਅਨੁਰੂਪ ਵਿਗਿਆਨੀਆਂ ਨੇ ਵਿਸ਼ਵ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ ।
ਪ੍ਰਧਾਨਮੰਤਰੀ ਨੇ ਕਿਹਾ ਕਿ ਭਾਰਤ ਵਸੁਧੈਵ ਕੁਟੁੰਬਕਮ ਦੇ ਦਰਸ਼ਨ ਦੀਪਾਲਣਾ ਕਰਦਾ ਹੈ । ਇਸਦੇ ਅਨੁਸਾਰ ਪੂਰਾ ਵਿਸ਼ਵ ਇੱਕ ਪਰਿਵਾਰ ਹੈ । ਲੇਕਿਨ ਪ੍ਰਧਾਨਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸ਼ਾਂਤੀ ਅਤੇ ਸਦਭਾਵ ਲਈ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਸ਼ਾਂਤੀ ਦੀ ਪ੍ਰਾਪਤੀ ਲਈ ਹਮੇਸ਼ਾ ਸ਼ਕਤੀ ਸੰਪਨ ਬਣੇ ਰਹਿਣਾ ਹੋਵੇਗਾ ।
ਪ੍ਰਧਾਨਮੰਤਰੀ ਨੇ ਜ਼ੋਰ ਦੇਕੇ ਕਿਹਾ ਕਿ ਵਿਸ਼ਵ ਸ਼ਾਂਤੀ ਅਤੇ ਖੇਤਰੀ ਸ਼ਾਂਤੀ ਲਈ ਭਾਰਤ ਨੂੰ ਸਮਰੱਥਾਵਾਨ ਅਤੇ ਮਜ਼ਬੂਤ ਬਣਾਉਣਾ ਪਵੇਗਾ । ਉਨ੍ਹਾਂਕਿਹਾ ਕਿ ਇਸ ਪ੍ਰਯਤਨ ਵਿੱਚ ਵਿਗਿਆਨੀਆਂ ਨੇ ਸਮਰਪਣ ਨਾਲ ਯੋਗਦਾਨ ਦਿੱਤਾ ਹੈ । ਉਨ੍ਹਾਂਨੇ ਕੇਂਦਰੀ ਮੰਤਰੀਮੰਡਲ ਵੱਲੋਂ ਵਿਗਿਆਨੀਆਂ ਨੂੰ ਵਧਾਈ ਦਿੱਤੀ ।
ਵਿਗਿਆਨੀਆਂ ਨੇ ਆਪਣੇ ਕੌਸ਼ਲ ਨੂੰ ਸਿੱਧ ਕਰਨ ਦਾ ਮੌਕਾ ਦੇਣ ਲਈ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ।
******
ਏਕੇਟੀ/ਐੱਸਕੇਐੱਸ