ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀ ਐੱਮ ਐੱਨ ਆਰ ਐੱਫ) ਵਿਚੋਂ ਸ਼੍ਰੀਮਤੀ ਡੋਰਿਸ ਫ੍ਰਾਂਸਿਸ ਦੇ ਇਲਾਜ ਵਿਚੋਂ ਤਿੰਨ ਲੱਖ ਰੁਪਏ ਬਤੌਰ ਅਨੁਗ੍ਰਹਿ ਰਾਸ਼ੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸ਼੍ਰੀ ਮਤੀ ਡੋਰਿਸ ਫ੍ਰਾਂਸਿਸ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਬਾਰੇ ਇੱਕ ਖ਼ਬਰ ਦਾ ਨੋਟਿਸ ਲਿਆ ਗਿਆ ਸੀ |ਸ਼੍ਰੀਮਤੀ ਡੋਰਿਸ ਫ੍ਰਾਂਸਿਸ ਏਮਸ (ਏ ਆਈ ਆਈ ਐੱਮ ਐੱਸ), ਨਵੀਂ ਦਿੱਲੀ ਵਿਖੇ ਜੇਰੇ ਇਲਾਜ ਹਨ | ਹਸਪਤਾਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਮਰੀਜ ਨੂੰ ਵਧੀਆ ਤੋਂ ਵਧੀਆ ਇਲਾਜ ਉਪਲੱਬਧ ਕਰਵਾਉਣ| ਹਸਪਤਾਲ ਅਤੇ ਸ਼੍ਰੀਮਤੀ ਡੋਰਿਸ ਫ੍ਰਾਂਸਿਸ ਦੇ ਪਰਿਵਾਰ ਨੂੰ ਗ੍ਰਾਂਟ ਦੀ ਪ੍ਰਵਾਨਗੀ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ | ਗਾਜ਼ੀਆਬਾਦ ਦੀ ਵਾਸੀ ਸ਼੍ਰੀਮਤੀ ਡੋਰਿਸ ਫ੍ਰਾਂਸਿਸ ਨੈਸ਼ਨਲ ਹਾਈਵੇਅ ‘ਤੇ ਭਾਰੀ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਉਣ ਹਿਤ ਵਲੰਟਰੀ ਸੇਵਾਵਾਂ ਲਈ ਜਾਣੇ ਜਾਂਦੇ ਹਨ |
AKT/AK