Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀਦੇ 03 ਫਰਵਰੀ, 2019 ਨੂੰ ਸ਼੍ਰੀਨਗਰ ਵਿੱਚ ਭਾਰਤ ਭਰ ਦੇ ਵਿਦਿਆਰਥੀਆਂ ਨਾਲ ਕੀਤੇ ਸੰਵਾਦਦਾ ਮੂਲ ਪਾਠ


ਪ੍ਰਸ਼ਨ – Dear honorable Prime Minister I am K. Deepika pursuing B.A. Journalism Final year from government degree college for women Begumpet Hyderabad, Telangana. Sir we have seen many initiatives for education in the last five years. Are you satisfied with your efforts in the education sector? Thank you for giving me this opportunity.

ਐਂਕਰ  –  ਅਸੀਂ ਪਿਛਲੇ ਪੰਜ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕਈ ਨਵੇਂ initiatives ਦੇਖੇ ਹਨ ਕੀ ਤੁਸੀਂeducation sector ਵਿੱਚ ਆਪਣੇਯਤਨਾਂਤੋਂ ਸੰਤੁਸ਼ਟ ਹੋ ।  ਸ਼੍ਰੀਮਾਨ ਜੀ  ਕਿਰਪਾ ਕਰਕੇ ਦੱਸੋ

ਪ੍ਰਧਾਨਮੰਤਰੀ  :  ਮੈਂ ਤੁਹਾਡਾ ਆਭਾਰੀ ਹਾਂ ਇਸ ਸਵਾਲ ਲਈ ਅਤੇ ਦੇਸ਼ ਭਰ ਵਿੱਚ ਲਗਭਗ ਢਾਈ ਕਰੋੜਨੌਜਵਾਨਾਂ ਦੇ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। Thanks to technology .   ਇੱਕ ਹੀ ਚੀਜ਼ ਨੂੰ ਦੋ ਤਰੀਕਿਆਂਨਾਲਦੇਖਿਆ ਜਾ ਸਕਦਾ ਹੈ। ਜਿੱਥੋਂ ਤੱਕ ਯਤਨ ਦਾ ਸਵਾਲ ਹੈ ਮੈਨੂੰ ਇਸ ਗੱਲ ਤੋਂ ਸੰਤੁਸ਼ਟੀ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਹਾਂਅਸੀਂ ਨਿਸ਼ਚਿਤ ਟਾਈਮ ਟੇਬਲ ਦੇ ਨਾਲ ਅੱਗੇ ਵਧ ਰਹੇ ਹਾਂ ਅਤੇ ਦੁਨੀਆ ਵਿੱਚ ਸਿੱਖਿਆ ਦੇ ਜੋ ਪੈਮਾਨੇ ਬਣੇ ਹਨਉਸ ਗਲੋਬਲstandard ਨੂੰ ਅਸੀਂachieve ਕਰਨਾ ਚਾਹੁੰਦੇ ਹਾਂ ।

ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੇ ਉਨ੍ਹਾਂਸਭ ਨੌਜਵਾਨਾਂ ਨੂੰ ਇਹ ਅਵਸਰ ਮਿਲਣਾ ਚਾਹੀਦਾ ਹੈ ਅਗਰ ਉਹ ਜ਼ਿੰਦਗੀ ਵਿੱਚ ਸਿੱਖਿਆ ਦੇ ਜਿਸ ਖੇਤਰ ਵਿੱਚ ਜਾਣਾ ਚਾਹੁੰਦੇ ਹਨਸਰਕਾਰ ਦਾ ਇੱਕ ਕੰਮ ਹੈ ਕਿ ਉਨ੍ਹਾਂਵਿਵਸਥਾਵਾਂਨੂੰ ਵਿਕਸਿਤ ਕਰੇਆਧੁਨਿਕ ਭਾਰਤ ਲਈ ਜਿਸ ਤਰ੍ਹਾਂ ਦੇinstitutions ਦੀ ਰਚਨਾ ਹੋਣੀ ਚਾਹੀਦੀ ਹੈ। ਉਸਨੂੰਅਸੀਂਬਲ ਦੇ ਰਹੇ ਹਾਂ । IIT ਹੋਵੇ,IIM ਹੋਵੇ, ਉਸਦੇ ਵਿਸਤਾਰ ਲਈ ਬਹੁਤ ਤੇਜ਼ੀਨਾਲ ਕੰਮ ਚਲ ਰਿਹਾ ਹੈ।ਉਸੇਤਰ੍ਹਾਂ ਨਾਲskill developmentਇੱਕ ਬਹੁਤ ਵੱਡਾਖੇਤਰ ਹੈ ਜਿਸ ’ਤੇ ਅਸੀਂਬਲ ਦੇ ਰਹੇ ਹਾਂ ।

ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੇ ਦੇਸ਼ ਦੇ ਨੌਜਵਾਨਅੱਜ ਬਹੁਤ ਵੱਡੀਮਾਤਰਾ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਂਦੇ ਹਨ । ਅਰਬਾਂ, ਖਰਬਾਂ ਰੁਪਇਆ ਸਾਡਾ ਵਿਦੇਸ਼ ਚਲਾ ਜਾਂਦਾ ਹੈ। ਅਸੀਂ ਅਜਿਹੀਆਂ ਸਿੱਖਿਆ ਵਿਵਸਥਾਵਾਂ ਦਾ ਨਿਰਮਾਣ ਕਰੀਏ,ਜਿਸ ਨਾਲ ਸਾਡੇ ਦੇਸ਼ ਦੇ ਲੋਕ ਬਾਹਰ ਜਾਣ, ਉਸਦੀ ਬਜਾਏ ਦੁਨੀਆ ਦੇ ਦੇਸ਼ਾਂ ਦੇ ਲੋਕ ਭਾਰਤ ਵਿੱਚ ਆਉਣਇਸ ਸੁਪਨੇ ਨੂੰ ਲੈ ਕੇ ਮੈਂ ਕੰਮ ਕਰ ਰਿਹਾ ਹਾਂ । ਜਿੱਥੋਂ ਤੱਕ ਦਿਸ਼ਾ ਦਾ ਸਵਾਲ ਹੈ ਮੈਂ ਬਹੁਤ ਹੀ ਸੰਤੁਸ਼ਟ ਹਾਂ । ਸਾਢੇ ਚਾਰ ਸਾਲ ਦੇ ਘੱਟ ਕਾਰਜਕਾਲ ਵਿੱਚ ਜਿਨ੍ਹਾਂ ਕੰਮ ਹੋਇਆ ਹੈ ।

ਮੈਂ ਕੀ, ਕੋਈ ਵੀ ਸੰਤੁਸ਼ਟ ਹੋਵੇਗਾ ਲੇਕਿਨ ਮੈਂ ਤਸੱਲੀ ਆਪਣੀ ਪਿੱਠ ਥਪਥਪਾਉਣ ਲਈ ਕਦੇ ਕਰਦਾ ਨਹੀਂ ਹਾਂ । ਮੇਰੀਤਸੱਲੀ ਦਾ ਮਤਲਬ ਹੈ ਨਵੇਂਸੁਪਨਿਆਂ ਨੂੰ ਜਨਮਦੇਣਾ, ਮੇਰੀਤਸੱਲੀ ਦਾ ਮਤਲਬ ਹੁੰਦਾ ਹੈ ਨਵੇਂ ਟੀਚੇ ਤੈਅ ਕਰਨਾਮੇਰੀਤਸੱਲੀ ਦਾ ਮਤਲਬ ਹੁੰਦਾ ਹੈ ਉਨ੍ਹਾਂ ਟੀਚਿਆਂ ਨੂੰ ਪਾਰ ਕਰਨ ਲਈ ਫਿਰ ਚਲ ਪੈਣਾਅਤੇ ਤਸੱਲੀ ਸੋਣ ਲਈ ਨਹੀਂ ਹੈਤਸੱਲੀ ਨਵੇਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੈ ।  ਧੰਨਵਾਦ……….

ਐਂਕਰਧੰਨਵਾਦ ਮਾਣਯੋਗ ਪ੍ਰਧਾਨਮੰਤਰੀ ਜੀ, ਮਾਣਯੋਗ ਹੁਣ ਅਸੀਂ ਦੇਸ਼ ਦੇ ਪੂਰਬ-ਉੱਤਰ ਖੇਤਰ ਅਸਾਮ ਨਾਲ ਜੁੜ ਰਹੇ ਹਾਂ ਜਿੱਥੇ Cotton University  ਦੇ ਅਨਾਮਿਤ੍ਰਾ ਮਹੰਤਾ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਹਨ….

ਪ੍ਰਸ਼ਨ  –  Dear honorable Prime Minister I am Anamitra Mahanta from Assam .  Sir ,  we are seeing many uses of this digital India in a day to day live including education .  How do you see its impact on our country and our people ?  That concludes my question thank you .

ਐਂਕਰ – ਸਰ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਅਸੀਂdigital Indiaਦੇ ਕਈ ਉਪਯੋਗਾਂ ਨੂੰ ਦੇਖ ਰਹੇ ਹਾਂ । ਜਿਸ ਵਿੱਚ ਸਿੱਖਿਆ ਵੀ ਸ਼ਾਮਲ ਹੈ। ਅੱਜ ਸਾਡੇ ਦੇਸ਼ ਅਤੇ ਇੱਥੋਂ ਦੇ ਲੋਕਾਂ ਵਿੱਚ ਇਸਦੀ ਵਜ੍ਹਾ ਨਾਲਕੀ ਬਦਲਾਅ ਤੁਸੀਂਦੇਖ ਰਹੇ ਹੋ । ਮਾਣਯੋਗ ਕਿਰਪਾ ਕਰਕੇ ਦੱਸੋ

ਪ੍ਰਧਾਨਮੰਤਰੀ ਦੇਖੋ, ਮਾਨਵ ਨਿਰੰਤਰ ਵਿਕਾਸ ਕਰਦਾ ਰਿਹਾ ਹੈ। technology ਇੱਕ ਬਹੁਤ ਵੱਡਾdriving force ਰਿਹਾ ਹੈ । ਨਵੀਂਆਂ- ਨਵੀਂਆਂInnovations ਨੇ ਮਾਨਵ ਜੀਵਨ ਨੂੰ ਲਗਾਤਾਰ ਬਦਲਿਆ ਹੈ ।  ਲੇਕਿਨ ਅੱਜ 40 ਸਾਲ ਪਹਿਲਾਂ ਜਿਸ ਰਫ਼ਤਾਰ ਨਾਲ ਦੁਨੀਆ ਬਦਲੀ । Innovations technology intervention ਨੇ ਦੁਨੀਆ ਨੂੰ ਪਿਛਲੇ 200-300 ਸਾਲ ਵਿੱਚ ਬਦਲਦਿਆਂ-ਬਦਲਦਿਆਂ ਜਿੱਥੇ ਲਿਆਕੇ ਖੜ੍ਹਾ ਕਰ ਦਿੱਤਾ ਸੀ । ਪਿਛਲੇ 40-50 ਸਾਲ ਵਿੱਚ technology ਨੇ ਇੱਕ ਅਜਿਹਾ ਜੰਪ ਲਗਾਇਆ ਹੈ।  ਜਿਸਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਹਾਂ ।

ਅਗਰ ਪਿਛਲੇ 200-300 ਵਰ੍ਹਿਆਂ ਦੀ ਤੁਲਨਾ ਵਿੱਚ ਦੇਖੀਏ ਤਾਂ ਇਨ੍ਹਾਂ40-50 ਵਰ੍ਹਿਆਂ ਵਿੱਚ ਇੱਕ quantum jump ਹੈ।  ਨਵੇਂ dimensions ਹਨਅਤੇ ਉਹ ਸਪੇਸ ਹੋਵੇ, ਸਮੁੰਦਰੀ ਤਲ ਦੀ ਗੱਲ ਹੋਵੇ ।  ਧਰਾਤਲ ਦੀ ਗੱਲ ਹੋਵੇ ਅਤੇ ਡਿਜੀਟਲ ਵਰਲਡਨੇ ਇਸਵਿੱਚ ਬਹੁਤ ਵੱਡਾ ਰੋਲ ਪਲੇਕੀਤਾ ਹੈ। ਹੁਣ ਅੱਜ ਮੈਂ ਤੁਹਾਡੇ ਨਾਲ ਇੰਨਾ ਅਰਾਮ ਨਾਲ ਗੱਲ ਕਰ ਪਾਰਿਹਾ ਹਾਂ । ਮੈਂ ਸ਼੍ਰੀਨਗਰ ਵਿੱਚ ਬੈਠਾ ਹਾਂ ਅਤੇ ਸ਼੍ਰੀਨਗਰਤੋਂ ਮੈਂ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਢਾਈ ਕਰੋੜ ਨੌਜਵਾਨਾਂ ਨਾਲ ਸਿੱਖਿਆ ਦੇ ਸਬੰਧ ਵਿੱਚ ਗੱਲ ਕਰਰਿਹਾ ਹਾਂ । ਇਹੀ ਸਭਤੋਂ ਵੱਡਾ ਪ੍ਰਭਾਵ ਹੈ। ਹੁਣੇਤੁਸੀਂ ਦੇਖਿਆ ਬਾਂਦੀਪੁਰਾ ਵਿੱਚ ਇੱਕ ਬੀਪੀਓ ਦਾ ਉਦਘਾਟਨ ਹੋਇਆ ਅਤੇ ਪਹਿਲਾ ਬੀਪੀਓ ਹੁਣ ਇਹ digital revolution ਦਾ ਨਤੀਜਾ ਹੈ

Digital revolutionਦਾ ਸਭਤੋਂ ਵੱਡਾ ਫਾਇਦਾ, ਹੁਣ ਤੁਸੀਂਦੇਖੋ ਸਾਡਾ ਆਧਾਰ ਇੱਕ ਤਰ੍ਹਾਂ ਨਾਲ digital revolution ਦਾ ਹੀ ਹਿੱਸਾ ਹੈ।ਦੁਨੀਆ ਨੂੰ ਜਦੋਂ ਮੈਂ ਕਹਿੰਦਾ ਹਾਂ ਕਿ ਸਾਡੇ ਕੋਲ 120 ਕਰੋੜ ਲੋਕਾਂ ਦਾ ਇੰਨਾ ਡਿਟੇਲ ਸਾਡੇ ਪਾਸ ਡੇਟਾ ਹੈ । ਜਗਤ ਦੇ ਲੋਕਾਂ ਨੂੰ ਬਹੁਤ ਹੈਰਾਨੀ ਹੁੰਦੀ ਹੈ। ਐਸੀ wealth ਹੈ ਸਾਡੇ ਕੋਲਇਹ digital revolution ਦਾ ਨਤੀਜਾ ਹੈ ।  ਅਸੀਂJAM Trinity ਸ਼ੁਰੂ ਕੀਤੀ ਹੈ ਭਾਰਤ ਸਰਕਾਰ ਨੇ JAM Trinity ਰਾਹੀਂਆਧਾਰ, ਮੋਬਾਈਲ, ਜਨਧਨ ਕੋਈ ਵੀ ਸਧਾਰਨ ਵਿਅਕਤੀ ਸਰਕਾਰ ਨੂੰ ਕੁਝ ਸਮਾਨ ਭੇਜਣਾ ਚਾਹੁੰਦਾ ਹੈ, ਪਿੰਡ ਗ਼ਰੀਬ ਹੋਵੇਗਾ ਤਾਂ ਆਨਲਾਈਨ ਆਵੇਗਾ, ਭੇਜ ਸਕਦਾ ਹੈ ।

ਸਿੱਖਿਆ ਦੇ ਖੇਤਰ ਵਿੱਚ ਅੱਜ ਇੰਨੀਆਂਭਾਂਤ-ਭਾਂਤ ਦੀਆਂ ਐਪavailable ਹਨ ਅਤੇ ਕਈ ਤਾਂ ਬਹੁਤ ਬਿਨਾਖਰਚ ਕੀਤੇ ਹਨਉਸਦੇ ਕਾਰਨ ਵਿਦਿਆਰਥੀ ਨਵੀਂ-ਨਵੀਂ ਸਿੱਖਿਆ ਪ੍ਰਾਪਤਕਰਨ ਲਈ ਐਪ ਰਾਹੀਂਕੁਝ ਹੋਮ ਵਰਕ ਕਰਦਾ ਹੈ। ਸ਼ਾਇਦ ਹੋ ਸਕਦਾ ਹੈ ਇੱਕ ਜ਼ਮਾਨਾ ਅਜਿਹਾ ਆਵੇਗਾ ਕਿ ਜੋ ਟਿਊਸ਼ਨ ਅਤੇ ਕੋਚਿੰਗ ਕਲਾਸਿਸ ਦੀ ਦੁਨੀਆ ਹੀ ਖਤਮ ਹੋ ਸਕਦੀ ਹੈ।  ਇੰਨੀ ਤਾਕਤ ਇਹ ਡਿਜੀਟਲ ਇੰਡੀਆ ਵਿੱਚ ਹੈ । digital world ਨੇ governance ਵਿੱਚ ਬਹੁਤ ਵੱਡਾ ਰੋਲ ਕੀਤਾ ਹੈ। Transparency ਲਈ ਬਹੁਤ ਵੱਡੀ ਤਾਕਤ digital world ਹੈ! ਅਰੇ ਇੱਕ ਤਰ੍ਹਾਂ ਨਾਲ ਸਿੱਖਿਆ ਨਹੀਂ, ਸਾਰਾ ਜੀਵਨ ਵਿਵਸਥਾ ਵਿੱਚ ਇੱਕ ਤਰ੍ਹਾਂ ਨਾਲ digital world ਸਾਡੇ ਸਰੀਰ ਦਾ ਇੱਕ ਨਵਾਂ ਹਿੱਸਾ ਬਣ ਗਿਆ ਹੈ ।

ਅਸੀਂ ਉਸਦੇ ਬਿਨਾ ਜੀ ਨਹੀਂ ਸਕਦੇ ਅਜਿਹੀ ਸਥਿਤੀ ਬਣ ਗਈ ਹੈ । ਅਤੇ ਇਸਲਈ ਇਸਦਾ ਪ੍ਰਭਾਵ ਅਸੀਂ ਉਸਦੀਠੀਕ ਵਰਤੋਂ ਕਿਵੇਂ ਕਰੀਏ, ਅਧਿਕਤਮ ਲੋਕਾਂ ਦੀਭਲਾਈ ਲਈ ਕਿਵੇਂ ਵਰਤੋਂ ਕਰੀਏ ।  ਇਸ ’ਤੇ ਅਗਰ ਅਸੀਂਬਲ ਦੇਵਾਂਗੇ । ਤਾਂ ਇੱਕ ਇਹ digital power ਇੱਕ ਬਹੁਤ ਵੱਡਾrevolution ਸਾਡੇ ਸਾਹਮਣੇ ਹੈ। ਦੂਜਾ long distance education. ਅਸੀਂਗ਼ਰੀਬ ਤੋਂਗ਼ਰੀਬ ਵਿਅਕਤੀ ਤੱਕ ਦੂਰਤੋਂ ਦੂਰ ਪਹਾੜਾਂ ਵਿੱਚ, ਜੰਗਲਾਂ ਵਿੱਚ long distance education ਦੇ ਮਾਧਿਅਮ ਰਾਹੀਂquality education  ਦੇ ਸਕਦੇ ਹਾਂ।digital connectivity ਉਸਦੇ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ ।  ਅਤੇ ਮੈਂ ਦੇਖ ਰਿਹਾ ਹਾਂ ਕਿ ਬਹੁਤ ਨੌਜਵਾਨ virtual lab ਰਾਹੀਂ ਅੱਜ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੇ ਹਨ

ਅਤੇ ਉਂਜ ਹੀ ਉਹ ਪੜ੍ਹਸਕਦੇ ਹਨ ਜਿਵੇਂ actually ਉਨ੍ਹਾਂ ਨੇ lab ਵਿੱਚ ਜਾਦੇ ਕੰਮ ਕੀਤਾ ਹੋਵੇ ।  ਉਸਦਾ confidence level ਵਧ ਜਾਂਦਾ ਹੈ ।  3D projection  ਦੇ ਕਾਰਨ ਅੱਜ ਵਿਦਿਆਰਥੀ ਅਗਰ ਉਸ ਨੂੰ ਹਾਰਟ  ਦੇ ਸਬੰਧ ਵਿੱਚ ਪੜ੍ਹਨਾ ਹੈ, ਪਹਿਲਾਂ ਟੀਚਰ ਕਿੰਨਾ ਹੀ ਸਮਝਾਉਂਦੇ ਸਨ ਅੱਜ ਅਗਰ 3ਡੀ ਉਸ ਨੂੰ ਦਿਖਾ ਦਿਓ ਤਾਂ ਤੁਰੰਤ ਉਸ ਨੂੰ ਸਮਝ ਆ ਜਾਂਦਾ ਹੈ ਕਿ ਹਾਰਟ ਇਸ ਤਰ੍ਹਾਂ ਕੰਮ ਕਰਦਾ ਹੈ ਅਤੇ ਬੱਚਾਉਸਨੂੰ receptive ਹੁੰਦਾ ਹੈ । ਮੈਂ ਇੱਕ ਵਾਰ ਜਦੋਂ ਮੈਂ ਮੁੱਖਮੰਤਰੀ ਸੀ ਤਾਂ ਮੈਂ ਇੱਕ ਛੋਟਾ ਜਿਹਾ ਸਰਵੇ ਕਰਵਾਇਆ ਸੀ । ਕਿ  ਮਿਡ ਡੇ ਮੀਲ ਯੋਜਨਾ ਤਹਿਤ primary government school ਵਿੱਚ ਕੀimpact ਹੁੰਦਾ ਹੈ ।

ਅਤੇ ਉੱਥੇ ਅਗਰ ਅਸੀਂdigital smart class room ਬਣਾਈਏ ਤਾਂ ਕੀਫਰਕ ਹੁੰਦਾ ਹੈ। ਕੁਝ ਸਕੂਲ ਅਜਿਹੇ ਜਿੱਥੇ smart class room ਬਣਵਾਇਆ ਸੀ,ਕੁਝ ਸਕੂਲ ਸਨ ਜਿੱਥੇ smart class room ਨਹੀਂ ਸੀ । ਮਿਡ ਡੇ ਮੀਲ’ਤੇ ਬਲ ਸੀ । smart class room ਸਨ ਉੱਥੇ ਵੀ ਮਿਡ ਡੇ ਮੀਲ ਸੀ ਫਿਰ ਅਨੁਭਵ ਹੋਇਆ ਕਿ smart class roomਨੇ ਬੱਚਿਆਂਨੂੰ ਆਕਰਸ਼ਿਤ ਕੀਤਾ ਸੀ ।  ਝੁੱਗੀ-ਝੋਂਪੜੀਆਂਦੇ ਬੱਚੇਉੱਥੇ ਪੜ੍ਹਦੇ ਸਨ ਉਨ੍ਹਾਂਨੂੰ ਬਹੁਤ ਮਜ਼ਾ ਆਉਂਦਾ ਸੀ ਸਿੱਖਣ ਦਾ, ਆਕੇ  ਬੈਠ ਜਾਂਦੇ ਸਨ, ਉਨ੍ਹਾਂਨੂੰ ਮਿਡ ਡੇ ਮੀਲਦੀ ਪਰਵਾਹ ਨਹੀਂ ਸੀ ।

ਉਹ ਮਿਡ ਡੇ ਮੀਲਲਈ ਉਨ੍ਹਾਂਨੂੰ ਖਿੱਚ-ਖਿੱਚ ਕੇਲੈ ਜਾਣਾ ਪੈਂਦਾ ਸੀ । ਜਦੋਂ ਕਿ ਜਿੱਥੇ ਮਿਡ ਡੇ ਮੀਲ ਸੀ ਉੱਥੇ ਓਨੀ ਵੱਡੀ ਮਾਤਰਾ ਵਿੱਚ ਗਿਣਤੀ ਨਹੀਂ ਆਉਂਦੀ ਸੀ । ਉੱਥੇ ਵੀ ਮਿਡ ਡੇ ਮੀਲ ਵਿੱਚ ਰੁਚੀ ਨਹੀਂ ਸੀ ਲੇਕਿਨ smart class ਨਾ ਹੋਣ ਦੇ ਕਾਰਨ ਉਹ ਜਾਕੇ ਬੈਠਣ ਵਿੱਚ ਰੁਚੀ ਨਹੀਂ ਲੈਂਦਾ ਸੀ । ਹੁਣ ਇਹ ਜੋ ਪ੍ਰਭਾਵ ਹੈ,ਉਹ ਡਿਜੀਟਲ ਪ੍ਰਭਾਵ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਇਰ ਐਜੂਕੇਸ਼ਨ ਵਿੱਚ ਉਸਦਾ ਬਹੁਤ ਵੱਡਾ ਰੋਲ ਹੋਣ ਵਾਲਾ ਹੈ ।  ਧੰਨਵਾਦ ……

ਐਂਕਰ –ਮਾਣਯੋਗ ਕੁਰੁਕਸ਼ੇਤਰ ਯੂਨੀਵਰਸਿਟੀ ਤੋਂ ਗੌਰਵ ਤੁਹਾਡੇ ਨਾਲ ਗੱਲ ਕਰਨ ਲਈ ਉਤਸੁਕ ਹਨ, ਗੌਰਵ….

ਪ੍ਰਸ਼ਨਮਾਣਯੋਗ ਪ੍ਰਧਾਨਮੰਤਰੀ ਮੇਰਾ ਨਾਮ ਗੌਰਵ ਹੈ ਅਤੇ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹਾਂ … Sir ,  it pains us to see poverty in our country we have seen your efforts to remove poverty in our country .  Do you think we can become poverty free India in future ?

ਐਂਕਰ ਸਾਡੇ ਦੇਸ਼ ਵਿੱਚ ਗ਼ਰੀਬੀ ਨੂੰ ਦੇਖਕੇ ਬਹੁਤ ਦਰਦ ਹੁੰਦਾ ਹੈ। ਗ਼ਰੀਬੀ ਨੂੰ ਦੂਰ ਕਰਨ ਦੇ ਤੁਹਾਡੇ ਯਤਨਾਂ ਨੂੰ ਅਸੀਂ ਦੇਖਿਆ ਹੈ । ਕੀ  ਤੁਹਾਨੂੰ ਲਗਦਾ ਹੈ ਕਿ ਨਿਕਟ  ਭਵਿੱਖ ਵਿੱਚ ਸਾਡਾ ਦੇਸ਼ ਗ਼ਰੀਬੀ ਮੁਕਤ ਬਣ ਸਕਦਾ ਹੈ ।  ਮਾਣਯੋਗ ਕਿਰਪਾ ਕਰਕੇ  ਦੱਸੋ

ਪ੍ਰਧਾਨਮੰਤਰੀ ਅਗਰ ਦੇਸ਼ ਤੈਅ ਕਰ ਲਵੇਕਿ ਸਾਨੂੰ ਗ਼ਰੀਬੀ ਤੋਂ ਮੁਕਤ ਹੋਣਾ ਹੈ।  ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਗ਼ਰੀਬ ਨਹੀਂ ਰੱਖ ਸਕਦੀ ।  ਸਵਾ ਸੌ ਕਰੋੜ ਦੇਸ਼ਵਾਸੀਆਂ ਵਿੱਚ ਇੰਨੀਤਾਕਤ  ਹੈ,ਅਗਰ ਆਪਣੇnatural resources ਜਾਂ human resources ਇਸਦਾ ਅਗਰ ਅਸੀਂ ਠੀਕ ਢੰਗ ਨਾਲ ਪਲੈਨ ਕਰਕੇ ਅੱਗੇ ਵਧੀਏਗ਼ਰੀਬੀਤੋਂ ਮੁਕਤੀ ਪਾਉਣਾ ਮੁਸ਼ਕਲ ਨਹੀਂ ਹੈ। ਮੈਂ ਸਾਢੇ ਚਾਰ ਸਾਲ ਦੇ ਅਨੁਭਵ ਨਾਲ ਕਹਿ ਸਕਦਾ ਹਾਂ । ਇਨ੍ਹੀਂ ਦਿਨੀਂ ਦੁਨੀਆ ਵਿੱਚ ਦੋ ਚੀਜ਼ਾਂ ਉੱਭਰ ਕੇ ਆਈਆਂ ਹਨ

ਇੱਕ, ਦੁਨੀਆ ਵਿੱਚ ਸਭਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਵਾਲੀ ਵੱਡੀ ਇਕੌਨੋਮੀ ਵਿੱਚ ਭਾਰਤ ਨੰਬਰ ਇੱਕ ਹੈ । ਇਸ ਉੱਤੇ ਹਰਭਾਰਤੀ ਨੂੰ ਮਾਣ ਹੋਵੇਗਾ ।  ਦੂਜਾ, ਯੂਐੱਨ ਸਮੇਤ ਇੰਟਰਨੈਸ਼ਨਲ ਏਜੰਸੀ ਦਾ ਕਹਿਣਾ ਹੈ ਕਿ ਵਿਸ਼ਵ ਵਿੱਚ ਭਾਰਤ ਪਹਿਲੇ ਨੰਬਰ ’ਤੇ ਹੈ। ਜੋ ਤੇਜ਼ ਰਫ਼ਤਾਰ ਨਾਲ ਗ਼ਰੀਬੀਤੋਂ ਬਾਹਰ ਨਿਕਲ ਰਿਹਾ ਹੈ । ਬਹੁਤ ਤੇਜ਼ੀਨਾਲ ਨਿਊ ਮਿਡਲ ਕਲਾਸ ਦਾ ਬਲ ਵਧ ਰਿਹਾ ਹੈ । ਅਤੇ ਉਸ ’ਤੇ ਇਹ ਵੀ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੇscheduled caste  ਦੇ ਲੋਕ ਅਤੇ ਭਾਰਤ ਦੇ ਮੁਸਲਮਾਨ ਇਹ ਦੋ ਲੋਕ, ਇਸਦੇ ਸਭਤੋਂ ਜ਼ਿਆਦਾ beneficiary ਹਨ, ਉਹ ਸਭਤੋਂ ਤੇਜ਼ ਰਫ਼ਤਾਰ ਨਾਲਗ਼ਰੀਬੀਤੋਂ ਬਾਹਰ ਆ ਰਹੇ ਹਨ

ਹੁਣ ਕਿਸੇ ਨੇ ਸੋਚਿਆ ਸੀ, ਮਹਾਤਮਾ ਗਾਂਧੀ ਕਿ ਅਜ਼ਾਦੀ ਅਤੇ ਸਵੱਛ‍ਤਾ ਦੋਨਾਂ ਵਿੱਚੋਂ ਮੈਨੂੰ ਇੱਕਪਸੰਦ ਕਰਨਾ ਹੋਵੇਗਾ ਤਾਂ ਮੈਂ ਪਹਿਲਾਂ ਸਵੱਛਤਾ ਪਸੰਦ ਕਰਾਂਗਾ । ਗਾਂਧੀ ਜੀ ਨੇ ਬਹੁਤ ਯਤਨ ਕੀਤੇ।  ਅਜ਼ਾਦੀ ਦਾ ਅੰਦੋਲਨ ਵੀ ਚੱਲ ਰਿਹਾ ਸੀ, ਸਵੱਛਤਾ ਲਈ ਵੀ ਗੱਲ ਚਲ ਰਹੀ ਸੀ । ਅਜ਼ਾਦ ਹੋਣ ਦੇ ਬਾਅਦ ਅਸੀਂ ਉਸ ਕੰਮ ਨੂੰ ਅਸਾਨੀਨਾਲ ਅੱਗੇ ਵਧਾ ਸਕਦੇ ਸਾਂਲੇਕਿਨ ਉਹ ਚਲਦਾ ਹੈਕੋਈ ਅਗਰ ਕਰ ਲਵੇ ਤਾਂ ਕਰ ਲਵੇ ਨਾ ਕਰੇ ਤਾਂ ਨਾ ਕਰੇ । ਮੈਂ ਲਾਲਕਿਲੇਤੋਂਸੱਦਾਦਿੱਤਾ, ਦੇਸ਼ ਨੂੰ ਤਾਕੀਦ ਕੀਤੀ ਅਤੇ ਇਹ ਦੇਸ਼ ਆਪਣੇ ਪ੍ਰਯਤਨਾਂਨਾਲਸਵੱਛਤਾ ਦੇ ਵਿਸ਼ੇ ਵਿੱਚ ਅੱਜ ਤੇਜ਼ ਰਫ਼ਤਾਰ ਨਾਲਸੰਤੁਸ਼ਟੀਜਨਕ ਅੱਗੇ ਵਧ ਰਿਹਾ ਹੈ।ਜੰਮੂ-ਕਸ਼ਮੀਰ, ਮੈਂ ਇਹਅਫਸਰ ਇੱਥੇ ਬੈਠੇਹਨ,ਅਨੰਤਨਾਗ ਵਿੱਚ ਸਨ ਪਹਿਲਾਂ, ਸ਼ਾਇਦ ਉਹ ਸਵੱਛਤਾ ਦਾ ਇਨਾਮ ਮੇਰੇ ਹੱਥੋਂ ਲੈ ਕੇ ਗਏ ਸਨ । ਬਹੁਤ ਵੱਡਾ ਕੰਮ ਕੀਤਾ ਸੀ ਜੀਬਹੁਤ ਵੱਡਾ ਕੰਮ ਕੀਤਾ ਸੀ ਅਤੇ ਦੇਸ਼ ਦੇ ਲੋਕਾਂ ਨੂੰ ਬਹੁਤ ਮਾਣ ਹੋਇਆ ਸੀ ।

ਹੁਣ ਇੰਨਾ ਵੱਡਾ ਕੰਮ ਅੱਜ open defecation free  ਜੰਮੂਕਸ਼ਮੀਰ ਦਾ ਹੋਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ । ਜਦੋਂ 2014 ਵਿੱਚ ਅਸੀਂ ਆਏ ਤਾਂ ਸਾਡੇ ਦੇਸ਼ ਵਿੱਚ rural sanitation 38 percent ਸੀ ਅੱਜ ਉਹ 98 percent ਹੈ । ਇਹ ਸਿਰਫ਼ ਸਰਕਾਰ ਦੇ ਕਾਰਨ ਹੋਇਆ ਹੈ, ਅਜਿਹਾ ਮੈਂ ਕਦੇ ਨਹੀਂ ਕਿਹਾ । ਇੱਕ ਵਾਰ ਦੇਸ਼ ਦੀ ਜਨਤਾ ਠਾਣ ਲੈਂਦੀ ਹੈ, ਕਿਵੇਂ ਨਤੀਜਾ ਲਿਆਉਂਦੀ ਹੈ, ਲਿਆ ਪਾ ਰਹੀ ਹੈ ।  ਇਸ ਦੇਸ਼ ਨੇ ਤੈਅ ਕੀਤਾ, ਦੇਸ਼ ਵਿੱਚ ਬੈਂਕਾਂ ਦਾ ਰਾਸ਼ਟਰੀਕਰਨ ਬਹੁਤ ਲੰਮੇ ਸਮੇਂਤੋਂ ਹੋਇਆ ਸੀ ਲੇਕਿਨ ਖਾਤੇ ਨਹੀਂ ਖੁੱਲ੍ਹਦੇ ਸਨ ਗ਼ਰੀਬਾਂ ਦੇ ਲਈ । ਅਸੀਂ ਤੈਅ ਕੀਤਾ ਹਰ ਗ਼ਰੀਬ ਦਾ ਖਾਤਾ ਖੁੱਲ੍ਹਣਾ ਚਾਹੀਦਾ ਹੈ। ਅੱਜ ਹਿੰਦੁਸਤਾਨ ਵਿੱਚ 2014 ਵਿੱਚ 40%ਲੋਕਾਂ ਦੇ ਬੈਂਕ ਅਕਾਊਂਟ ਸਨ ਅੱਜ ਕਰੀਬ – ਕਰੀਬ 100%ਬੈਂਕ ਅਕਾਊਂਟ ਹਨ

ਸਾਡੇ ਦੇਸ਼ ਵਿੱਚ ਕੁੱਲ 25-26 ਕਰੋੜ ਪਰਿਵਾਰ ਹਨ ਅਤੇ ਮੈਨੂੰ ਆਰਥਕ ਹਿਸਾਬ ਨਾਲ ਮੋਟਾ-ਮੋਟਾ ਦੱਸਿਆ ਗਿਆ ਸੀ । ਕਿਉਂਕਿ ਰਾਜ ਜੋ ਅੰਕੜੇ ਦਿੰਦੇ ਸਨ । ਕਰੀਬ 4 ਕਰੋੜ ਪਰਿਵਾਰ ਅਜਿਹੇ ਹੋਣਗੇ ਜਿੱਥੇ ਬਿਜਲੀ ਨਹੀਂ ਹੈ । ਅਸੀਂ ਬੀੜਾ ਉਠਾਇਆ ਹੈ। ਹਰ ਘਰ ਵਿੱਚ ਬਿਜਲੀ ਹੋਣੀ ਚਾਹੀਦੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਜੰਮੂ-ਕਸ਼ਮੀਰ ਨੇ ਇਸ ਕੰਮ ਨੂੰ ਪੂਰਾ ਕਰ ਦਿੱਤਾ । ਯਾਨੀ ਇੱਕ ਵਾਰ ਸਾਡਾ ਦੇਸ਼ ਤੈਅ ਕਰੇ ਕਿ ਇਸ ਸਮੱਸਿਆ ਤੋਂ ਨਿਕਲਣਾ ਹੈ, ਨਿਕਲਣਗੇਹੁਣ ਜੰਮੂ-ਕਸ਼ਮੀਰ ਨੇ ਇੱਕ ਸੁਪਨਾ ਦੇਖਿਆ ਹੈ ਕਿ ਉਹ ਟੈਪ ਵਾਟਰ ਘਰਾਂ ਤੱਕ ਦੇਣਗੇਇਹ ਬਹੁਤ ਵੱਡਾ ਸੁਪਨਾ ਹੈ। ਇਹ ਮੈਨੂੰ ਵਿਸ਼ਵਾਸ ਹੈ ਜੰਮੂ-ਕਸ਼ਮੀਰ ਦੀ ਟੋਲੀ ਹੈ ਕਰਕੇ ਰਹੇਗੀ ।

ਇੱਥੋਂ ਦੀ bureaucracy ਇਸ ਨੂੰ ਵੀ achieve ਕਰਕੇ ਰਹੇਗੀ । ਸਾਡੇ ਦੇਸ਼ ਵਿੱਚ ਅਸੀਂ ਬਸ ਤੈਅ ਕਰਨਾ ਹੈ । ਅਸੀਂ ਗ਼ਰੀਬੀਨਾਲ ਲੜਨਾ ਹੈ ਅਤੇ ਗ਼ਰੀਬੀਨਾਲ ਲੜਨ ਦਾ ਤਰੀਕਾ ਰਿਓੜੀਆਂ ਵੰਡਣਨਾਲ ਨਹੀਂ ਹੁੰਦਾ ਹੈ।  ਗ਼ਰੀਬ ਨੂੰ empower ਕਰਨਾ ਹੁੰਦਾ ਹੈ ਉਸਦਾ ਸਸ਼ਕਤੀਕਰਨ ਕਰਨਾ ਹੁੰਦਾ ਹੈ।  ਉਸਦੇ ਅੰਦਰ ਗ਼ਰੀਬੀ ਨੂੰ ਪਾਰ ਕਰਨ ਦਾ ਯਾਨੀ ਇੱਕ ਤਰ੍ਹਾਂ ਨਾਲ ਮਿਜ਼ਾਜ ਭਰ ਦੇਣਾ ਪੈਂਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਅਗਰ ਸੁਭਾਅ ਉਸ ਵਿੱਚ ਪੈਦਾ ਕਰ ਸਕਦੇ ਹਾਂ, ਤਾਂ ਉਹ ਕਰੇਗਾ । ਜਦੋਂ ਅਸੀਂ ਅਵਾਜ਼ ਦਿੰਦੇ ਹਾਂ, ਸਿੱਖਿਆ ਦਿੰਦੇ ਹਾਂ, ਆਯੁਸ਼ਮਾਨ ਭਾਰਤ ਨਾਲ ਹੈਲਥ ਦੀ ਗੱਲ ਕਰਦੇ ਹਾਂ ਤਾਂ ਗ਼ਰੀਬ ਨੂੰ ਵੀ ਲਗਦਾ ਹੈ ਕਿ ਹੁਣ ਮੇਰੇ ਦਿਨ ਆ ਚੁੱਕੇ ਹਨ, ਮੈਂ ਅੱਗੇ ਵਧ ਸਕਦਾ ਹਾਂ ।

ਮੇਰੇ ਮਾਂ-ਬਾਪ ਨੇ ਗ਼ਰੀਬੀ ਵਿੱਚ ਜ਼ਿੰਦਗੀ ਗੁਜਾਰੀ, ਮੈਂ ਆਪਣੇ ਬੱਚਿਆਂ ਨੂੰ ਗ਼ਰੀਬੀ ਵਿੱਚ ਜ਼ਿੰਦਗੀ ਗੁਜਾਰਨ ਲਈ ਮਜ਼ਬੂਰ ਨਹੀਂ ਕਰਾਂਗਾ ।ਇਹ ਮੈਂ ਵਾਤਾਵਰਣ ਦੇਖ ਰਿਹਾ ਹਾਂਅਤੇ ਜਿਸ ਦਿਸ਼ਾ ਵਿੱਚ ਚਲ ਰਹੇ ਹਾਂ । ਬਹੁਤ ਤੇਜ਼ੀਨਾਲਗ਼ਰੀਬੀ ਘਟਦੀ ਚਲੀ ਜਾਵੇਗੀ । ਗ਼ਰੀਬੀਤੋਂ ਮੁਕਤੀ ਮਿਲਦੀ ਚਲੀ ਜਾਵੇਗੀ ।  ਅਤੇ ਉਹ ਦਿਨ ਹੋਵੇਗਾ ਜਦੋਂ ਅਸੀਂ ਲੋਕਾਂ ਨੇ ਜਿਊਂਦੇ ਰਹਿੰਦੇ ਹੋਏ ਆਪਣੀਆਂ ਅੱਖਾਂ ਨਾਲਦੇਖਿਆ ਹੋਵੇਗਾ, ਕਿ ਦੇਸ਼ ਗ਼ਰੀਬੀਤੋਂਮੁਕਤ ਹੋਇਆ ਹੈ ।

ਐਂਕਰ ਧੰਨਵਾਦ ਮਾਣਯੋਗ, ਅੱਜ ਦੇਸ਼ ਨੂੰ ਬਦਲਦਾ ਹੋਇਆ ਦੇਖਕੇ ਅੱਜ ਦਾ ਜੋ ਯੂਥ ਹੈ ਉਹ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ ਮਾਣਯੋਗ, ਅੰਕਿਤਾ ਹੈ ਜੋ ਉਤਕਲ ਯੂਨੀਵਰਸਿਟੀ ਉੜੀਸਾ ਤੋਂ ਹੈ, ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹੈ ।

ਪ੍ਰਸ਼ਨ  –  ਮਾਣਯੋਗ ਪ੍ਰਧਾਨਮੰਤਰੀ, ਮੈਂ ਅੰਕਿਤਾ,, ਉਤਕਲ ਯੂਨੀਵਰਸਿਟੀ, ਉੜੀਸਾ ਤੋਂ ਹਾਂ ਸਾਡੇ ਇੱਥੇ ਅਨੇਕ heritage sites ਅਤੇ ਸ਼ਾਨਦਾਰ beach ਹਨ। ਕਈ ਵਾਰ ਮੇਰਾ ਮਨ ਕਰਦਾ ਹੈ ਕਿ ਮੈਂ ਇੱਥੋਂ ਦੇ ਟੂਰਿਜ਼ਮਨੂੰ ਹੁਲਾਰਾ ਦੇਣ ਲਈ ਕੁਝ ਕਰਾਂ, ਲੇਕਿਨ ਫਿਰ ਕੁਝ ਸਮਝ ਨਹੀਂ ਆਉਂਦਾ । ਤੁਹਾਡੀ ਰਾਏ ਵਿੱਚ ਅਸੀਂ ਕਿਸ ਤਰ੍ਹਾਂ ਨਾਲeducation ਨੂੰ tourism  ਨਾਲ ਜੋੜਕੇ ਉੜੀਸਾ ਲਈ ਕੁਝ ਕਰ ਸਕਦੇ ਹਾਂ ।

ਪ੍ਰਧਾਨਮੰਤਰੀ  –  ਇੱਕ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਹਾਡੀ ਸਿੱਖਿਆ ਦਾ ਇੱਕ ਪ੍ਰਭਾਵ ਜੋ ਮੈਂ ਦੇਖ ਰਿਹਾ ਹਾਂਤੁਹਾਡੇ ਵਿੱਚ ਕਿ ਤੁਸੀਂ ਉੜੀਸਾ ਦੀ ਤਾਕਤ ਨੂੰ ਜਾਣਦੇ ਹੋ ਅਤੇ ਤੁਸੀਂਇਸਨੂੰ ਕਿਵੇਂ ਉਪਯੋਗ ਕਰਾਂ,ਇਸ ’ਤੇ ਸੋਚ ਰਹੇ ਹੋ, ਮੇਰੇ ਸਾਹਮਣੇ ਮੈਂ ਦੇਖ ਰਿਹਾ ਹਾਂਪੱਖੇ ਚਲ ਰਹੇ ਹਨ ।  ਸ਼੍ਰੀਨਗਰ ਵਾਲਿਆਂ ਨੂੰ ਅਸਚਰਜ ਹੁੰਦਾ ਹੋਵੇਗਾ ।  ਇਹ ਗੱਲ ਠੀਕ ਹੈ ਕਿ ਸਾਡੇ ਦੇਸ਼ ਵਿੱਚ tourism ਦਾ ਬਹੁਤ potential ਹੈ, ਲੇਕਿਨ ਅਸੀਂ tourism ਦੇ ਸਬੰਧ ਵਿੱਚ ਕੁਝ ਉਦਾਸੀਨਤਾ ਵਰਤੀ ।Tourism ਦੀ ਪਹਿਲੀ ਸ਼ਰਤ ਹੁੰਦੀ ਹੈ ਕਿ ਤੁਹਾਨੂੰ ਆਪਣੀਆਂ ਚੀਜ਼ਾਂ’ਤੇ ਮਾਣ ਕਰਨਾ ਸਿੱਖਣਾ ਪੈਂਦਾ ਹੈ।

ਸਾਡੀ ਆਦਤ ਹੋਵੇ ਕਿ ਸਾਡਾ ਤਾਂ ਸਭ ਬੇਕਾਰ ਹੈ ਨਹੀਂ ਉਹ ਕੁਝ ਨਹੀਂ ਹੈ, ਉਹ ਤਾਂ ਠੀਕ ਹੈ, ਅਗਰ ਅਸੀਂ ਨਹੀਂ ਦੇਖਾਂਗੇ । ਉਸਦਾ ਮਾਣ ਨਹੀਂ ਕਰਾਂਗੇ ਤਾਂ ਦੁਨੀਆ ਕਿਉਂਆਵੇਗੀ ਭਈ….ਤੁਸੀਂ ਦੇਖਿਆ ਹੋਵੇਗਾ ਦੁਨੀਆ ਵਿੱਚ ਜਿੱਥੇ ਵੀ tourism ਵਧਿਆ ਹੈ। ਇੱਕ ਛੋਟਾ ਜਿਹਾ ਖੰਭਾ ਵੀ ਹੋਵੇਗਾ ਤਾਂ ਗਾਈਡ ਲਿਜਾ ਕੇ ਅਜਿਹੀਆਂ ਅਜਿਹੀਆਂ ਉਸਦੀਆਂ ਕਥਾਵਾਂ ਸੁਣਾਵੇਗਾ, ਅਜਿਹਾ ਗੌਰਵਗਾਨ ਕਰੇਗਾ ਕਿ ਸਾਨੂੰ ਲਗਦਾ ਹੈ ਕਿ ਇਹੀ ਕੁਝ ਹੈ।ਅਤੇ ਅਸੀਂ … ਹਾਂ ਯਾਰ ਬਣਿਆ ਹੋਵੇਗਾ …. ਅਰੇ ਛੱਡੋ ਯਾਰ ਸਭ ਪੈਸੇ ਬਰਬਾਦ ਕਰਦੇ ਹਨ….  ਦੇਖੋ tourism ਦੁਨੀਆ ਦੀ ਸਭਤੋਂ ਤੇਜ਼ਗਤੀਨਾਲ ਅੱਗੇ ਵਧਣ ਵਾਲੀਅਗਰ ਇਕੌਨਾਮੀ ਦਾ ਕੋਈ ਸੈਕਟਰ ਹੈ ਤਾਂ tourism ਹੈ।

Trillions of dollarਦਾ business tourism ਦਾ ਵਧ ਰਿਹਾ ਹੈ ਅਤੇ ਵਧਣ ਵਾਲਾ ਹੈ। ਦੁਨੀਆ ਨੂੰ ਮੈਨੂੰ ਬਰਾਬਰ ਯਾਦ ਹੈ, ਮੈਂ ਬਹੁਤ ਸਾਲ ਪਹਿਲਾਂ ਅਮੈਰੀਕਨ government ਦੇ ਸੱਦੇ ‘ਤੇ ਇੱਕ ਵਾਰ ਯੂਐੱਸ ਗਿਆ ਸੀ ਤਾਂ ਉਹ ਪੁੱਛਦੇ ਹਨਕਿ ਤੁਹਾਡਾ interest ਕੀਹੈ । ਮੈਂ ਜੋ ਲਿਖਕੇ ਭੇਜਿਆ ਪਤਾ ਨਹੀਂ, ਮੇਰੇ ਜਿਹਾ ਇਨਸਾਨ ਪਹਿਲਾਂ ਮਿਲਿਆ ਨਹੀਂ ਹੋਵੇਗਾ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪਿੰਡ ਵਿੱਚ ਜਾਕੇ ਤੁਹਾਡੇ ਇੱਥੇ ਖੇਤੀ ਦੀ ਪ੍ਰਕਿਰਿਆ ਕੀ‍ ਹੈ, ਉਹ ਦੇਖਣੀ ਹੈ। ਦੂਜਾ ਮੈਂ ਕਿਹਾ ਕਿ ਮੈਨੂੰ ਬਿਲਕੁਲ ਠੇਠ ਪਿੰਡ ਦਾ ਕੋਈ ਸਕੂਲ ਹੈ ਤਾਂ ਉਹ ਦੇਖਣਾ ਹੈ ।

ਤੀਜਾ ਮੈਂ ਕਿਹਾ ਕਿ ਪਿੰਡ ਦੇ ਅੰਦਰ ਜੋ ਹੈਲਥ ਸੈਕਟਰ ਹੈ ਬਿਲਕੁਲ ਪਿੰਡ ਦਾ ਜਿੱਥੇ ਛੋਟੀ ਬਸਤੀਰਹਿੰਦੀ ਹੈ, ਉਹ ਮੈਂਦੇਖਣਾ ਹੈ ਅਤੇ ਚੌਥਾ ਮੈਂ ਕਿਹਾ ਕਿ ਅਮਰੀਕਾ ਦੀ ਸਭਤੋਂ ਕੋਈ ਪੁਰਾਤਨ ਚੀਜ਼ ਹੋਵੇ ਜਿਸਦੇ ਲਈ ਅਮਰੀਕਾ ਮਾਣ ਕਰਦਾ ਹੋਵੇ, ਉਹ ਮੈਂਦੇਖਣੀ ਹੈ। ਹੁਣ ਸਾਡੇ ਇੱਥੇ ਕਿਸੇ ਗਲੀ ਵਿੱਚ ਜਾਓ ਤਾਂ ਇਹ ਦੱਸੇਗਾ ਇਹ ਤਾਂ 2 ਹਜ਼ਾਰ ਸਾਲ ਪੁਰਾਣਾ ਹੈ, 3 ਹਜ਼ਾਰ ਸਾਲ ਪੁਰਾਣਾ ਹੈ ।  ਕਿੰਨੀ ਮਹਾਨ ਪਰੰਪਰਾ ਸਾਡੇ ਪਾਸ ਹੈ । ਲੇਕਿਨ ਅਸੀੰ ਇਸਦਾ ਜਿਤਨਾ ਜਜ਼ਬੇਦੇ ਨਾਲ ਪ੍ਰਚਾਰ-ਪ੍ਰਸਾਰ ਕਰਨਾ ਚਾਹੀਦਾ ਹੈ, ਨਹੀਂ ਕੀਤਾ ।

Tourism ਬਹੁਤ ਰੋਜ਼ੀ-ਰੋਟੀ ਦਿੰਦਾ ਹੈ ਹੁਣ ਤੁਸੀਂਦੇਖੋ ਉੜੀਸਾ ਵਿੱਚ ਇੰਨੀrichness ਹੈ, ਇਤਨੀrichness ਹੈ।  ਉੱਥੇ ਦੇ beaches ਦੇਖੋ, ਸਥਾਪਨਾਦੇਖੋ, ਕੋਰਣਾਕ ਦੇਖ ਲਓ, technology ਦੀ ਦ੍ਰਿਸ਼ਟੀ ਤੋਂ ਵੀ ਉਹ ਇੱਕ ਨਵਾਂਪਣ ਹੈ। ਉਸ ਨੂੰ ਪਤਾ ਹੈ, ਉਸ ਰਚਨਾਕਾਰ ਨੂੰ, 2000 ਸਾਲ ਪੁਰਾਣਾ ਹੈ ।  ਆਪਣੇ ਆਪ ਵਿੱਚ ਇਹ ਬਹੁਤ ਅਦਭੁੱਤ ਚੀਜ਼ ਹੈ। ਸਾਨੂੰ tourism ਨੂੰ ਹੁਲਾਰਾ ਦੇਣਾ ਚਾਹੀਦਾ ਹੈ ।  ਇਹ ਗੱਲ ਠੀਕ ਹੈ ਕਿ ਪਿਛਲੇ ਕੁਝ ਸਮੇਂਤੋਂtourism ਬਹੁਤ ਵਧਿਆ ਹੈ ਸਾਡੇ ਦੇਸ਼ ਵਿੱਚ, ਪਹਿਲਾਂ ਕਰੀਬ 70 ਹਜ਼ਾਰ tourist ਆਉਂਦੇ ਸਨ, ਇਸ ਸਾਲ 1 ਕਰੋੜtourist ਆਏ ਹਨਵਿਦੇਸ਼ ਤੋਂ ਪਹਿਲਾਂ ਕਰੀਬ 18 ਮਿਲਿਅਨ ਡਾਲਰ ਇਹ tourist ਜੋ ਆਉਂਦੇ ਸਨਉਨ੍ਹਾਂ ਤੋਂ ਸਾਨੂੰ ਵਿਦੇਸ਼ੀ ਮੁਦਰਾ ਮਿਲਦੀ ਸੀ । ਉਹ ਇਸ ਸਾਲ 27 ਮਿਲੀਅਨ ’ਤੇ ਪਹੁੰਚੀ ਹੈ।

ਯਾਨੀ 50% ਵਾਧਾ ਹੋਇਆ ਹੈ। ਤਾਂ tourist ਆਉਣ ਲੱਗੇ ਹਨ, ਭਾਰਤ ਦੀ ਖਿੱਚ ਵਧੀ ਹੈ। ਲੇਕਿਨ ਸਵੱਛਤਾ, ਉਸ ਵਿੱਚ ਬਹੁਤ ਵੱਡੀ ਤਾਕਤ ਦੇਖੀ । ਨਾਗਰਿਕਾਂ ਦਾ ਸੁਭਾਅ ਵੀ tourist ਨੂੰ ਸਵੀਕਾਰ ਕਰਨ ਵਾਲਾ ਹੈਅਤੇ ਤੁਸੀਂ ਜੋ ਵਿਦਿਆਰਥੀ ਮੇਰੇ ਨਾਲ ਪੜ੍ਹ ਰਹੇ ਹੋਉੜੀਸਾ ਨਾਲ ਜੁੜਨ ਵਾਲੇ ਹੋ,  technology ਨਾਲ ਜੁੜਨ ਵਾਲੇ ਹੋ। ਮੈਂ ਮੰਨਦਾ ਹਾਂ ਉਬੇਰ ਦੀ ਲਾਈਨ’ਤੇ ਤੁਸੀਂ ਨੌਜਵਾਨ ਇੱਕ ਬਹੁਤ ਵੱਡਾ ਬਿਜ਼ਨਸ ਸਟਾਰਟ ਕਰ ਸਕਦੇ ਹੋ tourism ਦਾ, ਉਬੇਰ ਦੀ ਲਾਈਨ’ਤੇ ।

ਕਿਹੜੇ ਪਰਿਵਾਰ ਹੋਮ ਸਟੇ ਦੇਣਾ ਚਾਹੁੰਦੇ ਹਨ, ਉਸ ’ਤੇ ਹੋਵੇ,ਕੋਈ ਵੀ ਵਿਅਕਤੀ ਇੱਕ ਅਜਿਹਾ ਐਪ ਬਣਾ ਸਕਦਾ ਹੈ ਕਿ ਅਗਰ ਉਹ ਭਾਰਤ ਵਿੱਚ tourism ਚਾਹ ਸਕਦਾ ਹੈ ਤਾਂ ਆਪਣੇ ਘਰ ਤੋਂ ਨਿਕਲ ਕੇ ਆਪਣੇ ਘਰ ਪੁੱਜਣ ਤੱਕ ਤੁਸੀਂ ਉਬੇਰ ਦੀ ਤਰ੍ਹਾਂ ਪੂਰਾ ਇੱਕ mechanism develop  ਕਰ ਸਕਦੇ ਹੋ।  ਆਊਟਸਟੋਰ ਕਰਕੇ ਕ੍ਰਾਊਡਸੋਰਸਿਗ ਕਰਕੇ ਅਤੇ ਦੁਨੀਆ ਨੂੰ ਜੋੜ ਸਕਦੇ ਹੋ ਅਤੇ ਮੈਂ ਚੈਲੇਂਜ ਦਿੰਦਾ ਹਾਂ ਅੱਜ ਨੌਜਵਾਨਾਂ ਨੂੰ ਕਿ ਉਬੇਰ ਦੀ ਤਰ੍ਹਾਂ ਦੇਸ਼ ਭਰ ਵਿੱਚ ਕਿਹੜੇ ਹੋਮ ਸਟੇ ਦੇਣ ਵਾਲੇ ਹਨ,ਤੁਸੀਂ ਹੋਮ ਸਟੇ ਦੇਣ ਵਾਲੇ ਹਿੰਦੁਸਤਾਨ ਵਿੱਚ ਤੁਹਾਨੂੰ ਅੱਜ ਜਿੰਨੇ ਹੋਟਲਾਂ ਦੇ ਕਮਰੇ ਹਨ ਨਾ ਇਸਤੋਂ ਦਸ ਗੁਣਾ ਜ਼ਿਆਦਾ ਕਮਰੇ ਨਵੇਂ ਮਿਲ ਜਾਣਗੇ ।

ਮੈਂ ਹੁਣੇ ਬਨਾਰਸ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦਾ ਪ੍ਰੋਗਰਾਮ ਕੀਤਾ ਸੀ, ਮੈਂ ਕਾਸ਼ੀ ਦਾ ਐੱਮਪੀ ਹਾਂ ਲੋਕਾਂ ਨੂੰ ਮੈਂ ਕਿਹਾ ਅਤੇ ਮੈਂ ਹੈਰਾਨ ਜੀ, ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਆਏ ਕਿ ਵਿਦੇਸ਼ ਦੇ ਮਹਿਮਾਨਾਂ ਨੂੰ ਅਸੀਂ ਇੱਕ ਕਮਰਾ ਦੇਵਾਂਗੇ, ਸਾਡੇ ਘਰ ਵਿੱਚ, ਹੁਣ ਇਹ ਹੌਲੀ – ਹੌਲੀ ਕਾਸ਼ੀ ਦਾ ਹੋਮ ਸਟੇ ਦਾ ਇੱਕ ਬਹੁਤ ਵੱਡਾ ਬਿਜਨਸ ਡਿਵੈਲਪ ਹੋ ਜਾਵੇਗਾ ।  ਉਨ੍ਹਾਂਨੂੰ ਆਦਤ ਹੋ ਗਈ ਅਸੀਂ ਵੀ, ਹੋਮ ਸਟੇ‍ ਅੱਜ ਪੂਰੀ ਦੁਨੀਆ ਵਿੱਚ popular ਹੈ ।  ਅਗਰਅਸੀਂ ਅਜਿਹੀ ਉਬੇਰ ਜਿਹੀ ਐਪ ਬਣਾ ਕੇ ਇਸ ਗੱਲ ਨੂੰ ਹੋਰ ਮੈਂ ਚਾਹਾਂਗਾ ਕਿ ਮੇਰੇ ਸਾਹਮਣੇ ਇਤਨੇ ਸਾਰੇ ਨੌਜਵਾਨ ਹਨ,technology ਦੇ ਨਾਲ ਜੁੜੇ ਹੋਏ ਨੌਜਵਾਨ ਹਨ, ਆਓ ਆਪ ਮੈਦਾਨ ਵਿੱਚ ਆਓ ਉਬੇਰ ਤੋਂਵੀਆਪ ਕਿਤੇ ਅੱਗੇ ਜਾਓਗੇ । ਇਹ ਮੈਂ ਵਿਸ਼ਵਾਸ ਦਿੰਦਾ ਹਾਂ ਤੁਹਾਨੂੰ.

ਐਂਕਰ  – ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ। ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਸੀਂ  ਗੁਜਰਾਤ ਤੋਂ ਹੋ ਅਤੇ ਇਸ ਵਕਤ ਅਸੀਂ ਗੁਜਰਾਤ ਹੀ ਚਲੇ ਰਹੇ ਹਾਂ। ਵਿਜੈ ਕੁਮਾਰ  from M.N. College, Gujarat ਤੋਂ ਆਪ ਕੋਲੋਂ ਕੁਝ ਜਣਨਾ ਚਾਹੁੰਦਾ ਹਾਂ।

ਪ੍ਰਸ਼ਨ – ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ, ਮੈਂ ਵਿਜੈ ਕੁਮਾਰ, ਐੱਮ. ਐੱਨ ਕਾਲਜ, ਵਿਸ ਨਗਰ, ਗੁਜਰਾਤ ਤੋਂ ਬੋਲ ਰਿਹਾ ਹਾਂ। ਸਰ ਜਦੋਂ ਤੋਂ ਬਜਟ ਆਇਆ ਹੈ, ਮੈਂ ਚਾਰੇ ਪਾਸੇ ਕਿਸਾਨਾਂ ਦੇ ਬਾਰੇ ਜੋ ਯੋਜਨਾ ਲਾਗੂ ਕੀਤੀ ਹੈ,  ਉਸ ਦੀ ਚਰਚਾ ਸੁਣ ਰਿਹਾ ਹਾਂ, ਵਾਕਈ ਕੋਈ ਸੋਚ ਨਹੀਂ ਸਕਦਾ ਕਿ ਕਿਸਾਨਾਂ ਦੇ ਬਾਰੇ ਵਿੱਚ ਇੰਨੀ ਵੱਡੀ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਸਰ ਮੈਂ ਇਹ ਵੀ ਸੁਣਿਆ ਹੈ ਕਿ ਤੁਸੀਂ ਪੱਛਮੀ ਬੰਗਾਲ ਵਿੱਚ ਇਹ ਕਿਹਾ ਕਿ ਅਗਲੇ ਦਸ ਸਾਲ ਵਿੱਚ ਸਰਕਾਰ ਕਿਸਾਨਾਂ ਲਈ 7 ਲੱਖ 50 ਹਜ਼ਾਰਾਂ ਕਰੋੜ ਰੁਪਏ ਖਰਚ ਕਰੇਗੀ। ਸਰ ਮੇਰਾ ਪ੍ਰਸ਼ਨ ਇਹ ਹੈ ਕਿ ਸਰਕਾਰ ਇੰਨੇ ਪੈਸੇ ਲਿਆਵੇਗੀ ਕਿੱਥੋਂ……….ਧੰਨਵਾਦ।

ਪ੍ਰਧਾਨ ਮੰਤਰੀ –  ਤੁਸੀਂ ਵਿਰੋਧ ਪੱਖ ਦੀ ਅਖਬਾਰ ਪੜ੍ਹਦੇ ਲਗਦੇ ਹੋ, ਖੈਰ ਤੁਸੀਂ ਮੇਰੇ ਪਿੰਡ ਦੇ ਗੁਆਂਢੀ ਹੋ, ਮੇਰਾ ਪਿੰਡ ਵਡਨਗਰ ਹੈ, ਤੁਸੀਂ ਵਿਸਨਗਰ ਦੇ ਹੋ, ਬਿਲਕੁਲ ਨਾਲ ਹੀ ਸਾਡਾ ਦੋਵਾਂ ਦਾ ਪਿੰਡ ਹੈ, ਉੱਥੋਂ ਤੁਸੀਂ ਬੋਲ ਰਹੇ ਹੋ। ਮੈਨੂੰ ਖੁਸ਼ੀ ਹੋਈ ਕਿ ਵਿਸਨਗਰ ਤੋਂ ਆਪਣੇ ਪਿੰਡ ਨੂੰ ਵੀ ਅੱਜ ਤਾਜਾ ਕਰ ਰਿਹਾ ਹੈ ਮੋਦੀ। ਇਹ ਗੱਲ ਸਹੀ ਹੈ, ਜਿਸ ਇਲਾਕੇ ਤੋਂ ਤੁਸੀਂ ਹੋ ਉੱਥੇ ਕਿਸਾਨਾਂ ਨੂੰ ਬਹੁਤ ਦਿੱਕਤ ਹੈ, ਪਾਣੀ ਦੀ ਬਹੁਤ ਕਿੱਲਤ ਹੈ, ਇੱਕ ਤਰ੍ਹਾਂ ਨਾਲ ਸੁੱਕਾ ਇਲਾਕਾ ਹੈ ਅਤੇ ਉੱਥੋਂ ਤੁਸੀਂ ਬੋਲ ਰਹੇ ਹੋਂ ਕਿਉਂਕਿ ਮੈਂ ਪੈਦਾ ਉੱਥੇ ਹੋਇਆਂ ਹਾਂ ਤਾਂ ਮੈਨੂੰ ਪਤਾ ਹੈ। ਬਹੁਤ ਦਿੱਕਤ ਵਾਲੀ ਉਹ ਜਗ੍ਹਾ ਹੈ । ਦੇਖੋ, ਸਾਡੇ ਦੇਸ਼ ਵਿੱਚ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੈ। ਦੁਰਭਾਗ ਇਹ ਹੈ ਕਿ ਭਾਰਤ ਦੇ ਇੱਕ ਪ੍ਰਧਾਨ ਮੰਤਰੀ ਨੇ ਕਿਹਾ ਸੀ ਇੱਕ ਰੁਪਇਆ ਨਿਕਲਦਾ ਹੈ 15 ਪੈਸੇ ਪਹੁੰਚਦੇ ਹਨ ਹੁਣ ਲਾਭ ਇਹ ਹੈ ਕਿ  1 ਰੁਪਇਆ ਪਹੁੰਚਦਾ ਹੈ ਪੂਰਾ 100 ਪੈਸਾ ਪਹੁੰਚਾਉਂਦਾ ਹੈ। ਸਭ ਤੋਂ ਵੱਡਾ ਕਾਰਨ ਇਹ ਹੈ। ਦੂਜਾ, ਜਦੋਂ ਤੁਸੀਂ ਪਾਈ-ਪਾਈ ਦਾ ਸਹੀ ਉਪਯੋਗ ਕਰਦੇ ਹੋ। ਤਾਂ ਜੋ tax payers ਹੁੰਦੇ ਹਨ ਉਨ੍ਹਾਂ ਦਾ ਵੀ ਈਮਾਨਦਾਰੀ ਨਾਲ ਟੈਕਸ ਪੇ ਕਰਨ ਲਈ ਮਨ ਕਰਦਾ ਹੈ। ਕਿਉਂਕਿ ਉਹ ਦੇਖਦੇ ਹਨ ਕਿ ਸਾਡੇ ਪੈਸਿਆਂ ਦਾ ਸਹੀ ਉਪਯੋਗ ਹੁੰਦਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਮੈਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਗੈਸ ਦੀ ਸਬਸਿਡੀ ਦੀ ਜ਼ਰੂਰਤ ਨਹੀਂ ਹੈ ਤਾਂ ਛੱਡ ਦਿਓ ਨਾ, ਕੋਈ ਕਾਨੂੰਨ ਨਹੀਂ ਬਣਾਇਆ ਸੀ, ਸਿਰਫ request ਕੀਤੀ ਸੀ ਅਤੇ ਮੇਰੇ ਦੇਸ਼ ਦੇ ਸਵਾ ਕਰੋੜ ਪਰਿਵਾਰਾਂ ਨੇ ਗੈਸ ਸਬਸਿਡੀ ਛੱਡ ਦਿੱਤੀ ਉਸ ਦਾ ਨਤੀਜਾ ਹੈ ਕਿ ਸਵਾ ਕਰੋੜ ਗ਼ਰੀਬਾਂ ਨੂੰ ਗੈਸ ਪਹੁੰਚ ਗਈਹੁਣ ਕੰਮ ਹੋ ਗਿਆ।ਇੰਨੀ ਤਾਕਤ ਹੈ, ਮੈਂ ਹੁਣੇ ਰੇਲਵੇ ਵਿੱਚ senior citizens ਨੂੰ ਰੇਲਵੇ ਟਿਕਟ ਵਿੱਚ ਕਨਸੈਸ਼ਨ ਮਿਲਦਾ ਹੈ, ਸਬਸਿਡੀ ਮਿਲਦੀ ਹੈ, ਤਾਂ ਇਸ ਤਰ੍ਹਾਂ ਮੈਂ ਕਿਹਾ ਕਿ ਫਾਰਮ ਵਿੱਚ ਲਿਖੋ ਤਾਂ ਸਹੀ ਕਿ ਮੈਂ ਸਬਸਿਡੀ ਸਰੰਡਰ ਕਰਨੀ ਚਾਹੁੰਦਾ ਹਾਂ, ਕੋਈ ਅਪੀਲ ਨਹੀਂ ਕੀਤੀ, ਮੈਂ ਕਦੇ ਵੀ ਅਪੀਲ ਨਹੀਂ ਕੀਤੀ ਹੈ। ਕਿਸੇ ਅਖਬਾਰ ਵਿੱਚ ਵੀ ਨਹੀਂ ਛਪਵਾਇਆ। ਜੇਕਰ ਫਾਰਮ ਭਰ ਕੇ, ਮੈਂ ਦੇਖਿਆ ਇਸ ਦੇਸ਼ ਵਿੱਚ 42 ਲੱਖ ਅਜਿਹੇ ਪਸੰਜਰ ਨਿਕਲੇ ਜਿਨ੍ਹਾਂ ਨੇ ਸਬਸਿਡੀ ਛੱਡ ਦਿੱਤੀ। ਰੇਲਵੇ ਨੂੰ ਪੂਰਾ ਪੈਸਾ ਦਿੱਤਾ ਆਪਣਾ ਪੈਸਾ ਛੱਡ ਦਿੱਤਾ। ਪੈਸੇ ਇਸ ਤਰ੍ਹਾਂ ਆਉਂਦੇ ਹਨ। ਜੇ ਇੱਕ ਵਾਰ ਇਮਾਨਦਾਰੀ ਦਾ ਮਾਹੌਲ ਬਣਦਾ ਹੈ, ਤਾਂ ਲੋਕ ਪੈਸੇ ਦੇਣ ਲਈ ਤਿਆਰ ਹੁੰਦੇ ਹਨ, ਪੈਸਿਆਂ ਦੇ ਕਾਰਨ ਕੋਈ ਰੁਕਾਵਟ ਕਦੀ ਨਹੀਂ ਆਉਂਦੀ ਹੈ। ਅੱਜ ਅਸੀਂ ਅਨੁਭਵ ਕਰ  ਰਹੇ ਹਾਂ, ਕਿ ਦੇਸ਼ ਬਹੁਤ ਤੇਜ਼ੀ ਨਾਲ 5 ਟ੍ਰਿਲੀਅਨ ਡਾਲਰ ਦੀ ਇਕੌਨੋਮੀ ਵੱਲ ਜਾ ਰਿਹਾ ਹੈ।ਅਤੇ ਮੈਂ ਤੁਹਾਨੂੰ ਇੱਕ ਰਹੱਸ ਦੱਸ ਦੇਵਾਂ, ਕਿ ਤੁਹਾਡੇ ਜੋ ਚੀਫ ਸੈਕਰੇਟਰੀ ਹਨ ਉਹ ਕਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰਦੇ ਸਨਪਹਿਲਾਂ ਉਹ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਕੰਮ ਕਰਦੇ ਸਨ। ਜਦੋਂ ਮੈਂ ਆਇਆ ਤਾਂ ਮੈਂ ਵੀ ਉਨ੍ਹਾਂ ਨੂੰ ਛੱਡ ਨਹੀਂ ਰਿਹਾ ਸੀ, ਉਨ੍ਹਾਂ ਨੇ ਮੈਨੂੰ ਇੱਕ ਦਿਨ ਦੱਸਿਆ ਸੀ ਕਿ ਸੈਕਰੇਟਰੀ ਤੁਸੀਂ ਭਾਸ਼ਣ ਦੇਣ ਜਾ ਰਹੇ ਹੋ, ਤੁਸੀਂ ਦੱਸੋ ਸਾਡਾ ਦੇਸ਼ 5 ਟ੍ਰੀਲੀਅਨ ਡਾਲਰ ਦੀ ਇਕੌਨੋਮੀ ਬਣੇਗਾ, ਦੋ ਸਾਲ ਪਹਿਲਾਂ ਉਨ੍ਹਾਂ ਨੇ ਮੈਨੂੰ ਦੱਸਿਆ ਸੀ। ਉਹ ਵਿਚਾਰ ਮੇਰੇ ਮਨ ਵਿੱਚ, ਅਤੇ ਅੱਜ ਮੈ ਦੇਖ ਰਿਹਾ ਹਾਂ ਕਿ ਹਿੰਦੁਸਤਾਨ 5 ਟ੍ਰਿਲੀਅਨ ਡਾਲਰ ਦੀ ਇਕੌਨੋਮੀ ਬਣਾਕੇ ਰਹੇਗਾ, ਸਾਡੀਆਂ ਅੱਖਾਂ ਦੇ ਸਾਹਮਣੇ ਬਣਕੇ ਰਹੇਗਾ ਅਤੇ ਇਸ ਲਈ  ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਹੈ। ਸਹੀ ਵਰਤੋਂ ਅਤੇ ਤੁਸੀਂ ਸਹੀ ਕਿਹਾ ਆਉਣ ਵਾਲੇ ਦਸ ਸਾਲ ਵਿੱਚ ਜੋ ਅਸੀਂ ਯੋਜਨਾਵਾਂ ਇਸ ਬਜਟ ਵਿੱਚ ਕੀਤੀਆਂ ਹਨ। ਕਿਸਾਨਾਂ  ਨੂੰ ਦਸ ਸਾਲ ਵਿੱਚ ਸਾਢੇ 7 ਲੱਖ ਕਰੋੜ ਰੁਪਏ ਉਨ੍ਹਾਂ ਦੀ ਜੇਬ ਵਿੱਚ ਜਾਵੇਗਾ ਜੀ, ਉਹ ਕਿਸੇ ਵੀ ਸਥਿਤੀ ਵਿੱਚ ਮੁਕਾਬਲਾ ਕਰਨ ਦੀ ਤਾਕਤ ਵਾਲਾ ਬਣ ਜਾਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਯੋਜਨਾ ਨਾਲ ਦੇਸ਼ ਦਾ ਕਿਸਾਨ ਇੱਕ ਆਤਮਵਿਸ਼ਵਾਸ ਨਾਲ ਅੱਗੇ ਵਧੇਗਾ। ਧੰਨਵਾਦ……………..

ਐਂਕਰ –  ਬਹੁਤ – ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ, ਇਸ ਸਮੇਂ ਬਹੁਤ ਸਾਰੇ  students ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹੈ ਅਤੇ ਤੁਹਾਨੂੰ ਉਨ੍ਹਾਂ ਨੇ ਸੁਣਿਆ, screen ‘ਤੇ ਤੁਸੀਂ ਦੇਖ ਸਕਦੇ ਹੋ। ਬਹੁਤ – ਬਹੁਤ ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ, ਸਭ students  ਨੂੰ ਪ੍ਰੋਤਸਾਹਿਤ ਕਰਨ ਲਈ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਅਤੇ ਰਾਸ਼ਟਰ ਨੂੰ ਨਵੀਂ ਰੋਸ਼ਨੀ ਦੇਣ ਲਈ, ਤੁਸੀਂ ਖੁਦ ਨੂੰ ਦੇਸ਼ ਦਾ ਪ੍ਰਧਾਨ ਸੇਵਕ ਮੰਨਣ ਵਾਲੇ ਮਾਣਯੋਗ ਪ੍ਰਧਾਨ ਮੰਤਰੀ ਜੀ ਦੇਸ਼ ਦੀ ਸੇਵਾ ਵਿੱਚ ਜੀ-ਜਾਨ ਨਾਲ ਜੁਟੇ ਹੋਏ ਹੋ

ਪ੍ਰਧਾਨ ਮੰਤਰੀ ਭਾਸ਼ਣ

ਜਿਨ੍ਹਾਂ ਨੌਜਵਾਨਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ, ਅੱਜ ਤੁਹਾਡਾ ਸਭ ਦਾ ਆਤਮਵਿਸ਼ਵਾਸ ਅਤੇ ਭਵਿੱਖ ਦੇ ਪ੍ਰਤੀ ਤੁਹਾਡੀ ਜੋ ਇੱਕ positivity  ਮੈਨੂੰ ਅਨੁਭਵ ਹੋਈ, ਮੇਰੇ ਲਈ ਵੀ ਉਤਸ਼ਾਹਜਨਕ ਹੈ, ਮੇਰੀ ਊਰਜਾ ਵਧਾਉਣ ਵਾਲੀ ਹੈ। ਮੈਂ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਪ੍ਰਸ਼ਨਕਰਤਾ ਅਤੇ ਪ੍ਰੋਗਰਾਮ ਵਿੱਚ ਆਏ ਦੇਸ਼ ਭਰ ਦੇ ਨੌਜਵਾਨਾਂ ਦਾ ਆਭਾਰ ਕਰਦਾ ਹਾਂ। ਦੇਸ਼ ਭਰ ਤੋਂ ਜੋ ਸਾਥੀ ਜੁੜੇ ਹਨ ਉਨ੍ਹਾਂ ਨੂੰ ਮੈਂ ਫਿਰ ਦੱਸ ਦੇਵਾਂ ਕਿ ਇੱਥੇ ਸ਼੍ਰੀਨਗਰ ਵਿੱਚ ਤਾਪਮਾਨ ਨੀਚੇ ਹੇਠਾ ਹੈ। ਹੋ ਸਕਦਾ ਹੈ ਰਾਤ ਹੁੰਦੇ-ਹੁੰਦੇ ਮਾਈਨਸ ਹੋ ਜਾਵੇਗਾ। ਇਸ ਦੇ ਬਾਵਜੂਦ ਮੌਜ਼ੂਦ ਇੱਥੇ ਮੇਰੇ ਨੌਜਵਾਨ ਸਾਥੀ ਅਨੇਕ ਕਸ਼ਮੀਰੀ ਭਾਈ-ਭੈਣ ਹਾਜ਼ਰ ਹਨ। ਇਹ ਕਸ਼ਮੀਰ ਦੀ spirit  ਨੂੰ ਦਿਖਾਉਂਦਾ ਹੈ। ਕਸ਼ਮੀਰੀਆਂ ਦੀ ਭਾਵਨਾ ਨੂੰ ਦਿਖਾਉਂਦਾ ਹੈ।

ਮੰਚ ‘ਤੇ ਵਿਰਾਜਮਾਨ  ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀਮਾਨ ਸਤਪਾਲ ਮਲਿਕ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ, ਇੱਥੇ ਹਾਜ਼ਰ ਸਭ ਮੇਰੇ ਭਾਈਓ  ਅਤੇ ਭੈਣੋਂ।

ਸਾਥੀਓ, ਅੱਜ ਜਦੋਂ ਮੈਂ ਸ਼੍ਰੀਨਗਰ ਆਇਆ ਹਾਂ ਤਾਂ ਮੈਂ ਸ਼ਹੀਦ ਨਜ਼ੀਰ ਅਹਿਮਦ ਵਾਣੀ ਸਮੇਤ ਉਨ੍ਹਾਂ ਸੈਂਕੜੇ ਵੀਰਾਂ ਨੂੰ ਸ਼ਰਧਾਸੁਮਨ ਅਰਿਪਤ ਕਰਦਾ ਹਾਂ ਜਿੰਨ੍ਹਾਂ ਨੇ ਸ਼ਾਂਤੀ ਲਈ, ਰਾਸ਼ਟਰ ਦੀ ਰੱਖਿਆ ਲਈ ਸਰਬਉੱਚ ਬਲੀਦਾਨ ਦਿੱਤਾ। ਸ਼ਹੀਦ ਨਜੀਰ ਅਹਿਮਦ ਵਾਣੀ ਨੂੰਉਨ੍ਹਾਂ ਦੇ ਇਸ ਅਦਮ ਸਾਹਸ ਅਤੇ ਵੀਰਤਾ ਲਈ ਕਿਰਤੱਗ ਰਾਸ਼ਟਰ ਨੇ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਹੈ। ਸ਼ਹੀਦ ਵਾਣੀ ਵਰਗੇ ਨੌਜਵਾਨ ਹੀ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹਰ ਨੌਜਵਾਨ ਨੂੰ ਦੇਸ਼ ਲਈ ਜਿਊਣ ਅਤੇ ਦੇਸ਼ ਲਈ ਸਮਰਪਿਤ ਹੋਣ ਦਾ ਰਸਤਾ ਦਿਖਾਉਂਦੇ ਹਨ। ਮੈਂ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਵਧਾਈ ਦਿੰਦਾ ਹੈ ਜਿੰਨ੍ਹਾਂ ਨੇ ਸਾਲਾਂ ਬਾਅਦ ਪੰਚਾਇਤਾਂ ਅਤੇ ਸਥਾਨਕ ਸੰਸਥਾਨਾਂ ਦੀ ਚੋਣ ਕਰਵਾਈ ਅਤੇ ਆਪਣੇ ਨੁਮਾਇੰਦੇ ਚੁਣੇ।

ਲੋਕਤੰਤਰ ਦੇ ਪ੍ਰਤੀ ਤੁਹਾਡੀ ਇਹ ਨਿਸ਼ਠਾ ਨਫਰਤ ਨਾਲ ਭਰੇ ਲੋਕਾਂ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ। ਕੁਝ ਲੋਕਾਂ ਵੱਲੋਂ negativity ਫੈਲਾਉਣ ਦੀ ਕੋਸ਼ਿਸ਼ ਦਰਮਿਆਨ, ਧਮਕੀਆਂ ਤੋਂ ਬੇਪਰਵਾਹ ਤੁਸੀਂ ਜਿਸ ਸੰਖਿਆ ਵਿੱਚ ਪੋਲਿੰਗ ਬੂਥ ਤੱਕ ਪਹੁੰਚੇ ਹੋ ਉਹ ਤੁਹਾਡੇ ਆਪਣੇ ਬੱਚਿਆਂ ਦੇ ਭਵਿੱਖ, ਜੰਮੂ ਅਤੇ ਕਸ਼ਮੀਰ ਦੇ ਵਿਕਾਸ ਦੀ ਭਾਵਨਾ ਨੂੰ ਅਤੇ ਹੋਰ ਪੁਖ਼ਤਾ ਕਰਦਾ ਹੈ।

ਸਾਥੀਓ. ਅੱਜ ਮੈਨੂੰ ਇੱਥੇ ਕਰੀਬ 7 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਕਰਨ ਦਾ ਮੌਕਾ ਮਿਲਿਆ ਹੈ। ਇਹ ਤਮਾਮ ਪ੍ਰੋਜੈਕਟਸ ਸ਼੍ਰੀਨਗਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਦਦ ਕਰਨ ਵਾਲੇ ਹਨ। ਸਿੱਖਿਆ, ਸਿਹਤ  ਅਤੇ infrastructure ਨਾਲ ਜੁੜੇ ਇਨ੍ਹਾਂ ਪ੍ਰੋਜੈਕਟਾਂ ਲਈ ਤੁਹਾਨੂੰ ਸਭ ਨੂੰ ਬਹੁਤ – ਬਹੁਤ ਵਧਾਈ।

 

ਸਾਥੀਓ, ਜਿਵੇਂ ਕਿ ਤੁਸੀਂ ਦੇਖਿਆ ਅੱਜ ਸ਼੍ਰੀਨਗਰ ਦੇਸ਼ ਦੀ ਸਿੱਖਿਆ ਵਿਵਸਥਾ ਨਾਲ ਜੁੜੇ ਇੱਕ ਬਹੁਤ ਵੱਡੇ ਪ੍ਰੋਗਰਾਮ ਦੀ ਮੇਹਰਬਾਨੀ (ਮੇਜ਼ਬਾਨੀ) ਕਰ ਰਿਹਾ ਹੈ। ਤੁਹਾਡੇ ਵਿੱਚੋਂ ਬਹੁਤ ਲੋਕਾਂ ਨੇ ਨੋਟਿਸ ਕੀਤਾ ਹੋਵੇਗਾ ਕਿ ਚਾਰ ਸਾਢੇ ਚਾਰ ਸਾਲ ਪਹਿਲਾਂ ਜਿੰਨੇ ਵੀ ਵੱਡੇ ਪ੍ਰੋਗਰਾਮ ਲਾਂਚ ਹੁੰਦੇ ਸਨ ਜਾਂ ਫਿਰ ਕੇਂਦਰ ਸਰਕਾਰ ਕੋਈ ਯੋਜਨਾ ਸ਼ੁਰੂ ਕਰਦੀ ਸੀ, ਉਹ ਸਭ ਕੁਝ ਦਿੱਲੀ ਦੇ ਵਿਗਿਆਨ ਭਵਨ ਵਿੱਚ  ਹੁੰਦਾ ਸੀ ਲੇਕਿਨ ਅਸੀਂ ਪੁਰਾਣੀਆਂ ਸਰਕਾਰਾਂ ਦੇ ਸੱਭਿਆਚਾਰ ਨੂੰ ਹੀ ਬਦਲ ਦਿੱਤਾ ਹੈ।

ਸਾਡੀ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਝਾਰਖੰਡ ਤੋਂ ਕੀਤੀ, ਉੱਜਵਲਾ ਯੋਜਨਾ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਤੋਂ ਕੀਤੀ, ਪ੍ਰਧਾਨਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੰਤੀ ਯੋਜਨਾ ਪੱਛਮੀ ਬੰਗਾਲ  ਵਿੱਚ ਜਾ ਕੇ ਕੀਤੀ, ਹੈਂਡਲੂਮ ਨਾਲ ਜੁੜੇ ਰਾਸ਼ਟਰੀ ਅਭਿਆਨ ਦੀ ਸ਼ੁਰੂਆਤ ਤਮਿਲਨਾਡੂ ਤੋਂ ਕੀਤੀ, ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਸ਼ੁਰੂਆਤ ਹਰਿਆਣਾ ਤੋਂ ਕੀਤੀ, ਪੋਸ਼ਣ ਅਭਿਯਾਨਦੀ ਸ਼ੁਰੂਆਤ ਰਾਜਸਥਾਨ ਜਾ ਕੇ ਕੀਤੀ।

ਹੁਣ ਅੱਜ ਪੂਰੇ ਦੇਸ਼ ਨਾਲ ਜੁੜੇ ਮਹੱਤਵਪੂਰਨ ਪ੍ਰੋਗਰਾਮ ਲਈ ਅਸੀਂ ਸਭ ਅੱਜ ਸ਼੍ਰੀਨਗਰ ਵਿੱਚ ਮੌਜੂਦ ਹਾਂ ਅਤੇ ਦੇਸ਼ ਭਰ ਦੇ ਪ੍ਰੋਗਰਾਮ ਦੀ ਲਾਂਚਿੰਗ ਅੱਜ ਮੈਂ ਸ਼੍ਰੀਨਗਰ ਦੀ ਧਰਤੀ ਤੋਂ ਕਰ ਰਿਹਾ ਹਾਂ। ਅੱਜ ਇੱਥੇ ਰਾਸ਼ਟਰੀ ਉੱਚ  ਪੱਧਰ ਸਿੱਖਿਆ  ਅਭਿਯਾਨ ਯਾਨੀ ਰੂਸਾ ਦੇ ਦੂਜੇ ਫੇਜ਼ ਨਾਲ ਜੁੜੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਇਹੋ ਦੇਸ਼ ਭਰ ਦੇ 70 ਨਵੇਂ ਮਾਡਲ ਡਿਗਰੀ ਕਾਲਜ, 11 ਪ੍ਰੋਫੈਸ਼ਨਲ ਕਾਲਜ, ਇੱਕ ਮਹਿਲਾ ਯੂਨੀਵਰਸਿਟੀ , 60 ਤੋਂ ਜ਼ਿਆਦਾ entrepreneur, innovation ਅਤੇ carrier hub ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਅਨੇਕ ਸੰਸਥਾਨ ਇੱਥੇ ਜੰਮੂ-ਕਸ਼ਮੀਰ ਲਈ ਵੀ ਹਨ

ਸਾਥੀਓ, ਇਹ ਦਿਖਾਉਂਦਾ ਹੈ ਕਿ ਨਿਊ ਇੰਡੀਆ ਕਿਸ ਦਿਸ਼ਾ ਵਿੱਚ ਚਲ ਰਿਹਾ ਹੈ। ਨਵੇਂ ਭਾਰਤ ਦੇ ਨਿਰਮਾਣ ਲਈ ਸਾਡਾ ਰਸਤਾ ਕੀ ਹੈ। research, innovation, incubation or startup  ਲਈ ਨਵਾਂ

temperament ਦੇਸ਼ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਸਕੂਲਾਂ ਵਿੱਚ ਬਣ ਰਹੀਆਂ ਅਟਲ ਟਿੰਕਰਿੰਗ ਲੈਬਸ ਨੂੰ, ਅਟਲ incubation centers  ਨਾਲ ਜੈ ਜਵਾਨ ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦਾ ਸਾਡਾ ਸੰਕਲਪ ਹੋਰ ਸਸ਼ਕਤ ਹੋ ਰਿਹਾ ਹੈ। ਇਸ ਸਸ਼ਕਤੀਕਰਨ ਦਾ ਗਵਾਹ ਸਾਡਾ ਸ਼੍ਰੀਨਗਰ ਬਣਿਆ ਹੈ, ਜੰਮੂ-ਕਸ਼ਮੀਰ ਬਣਿਆ ਹੈ।

ਸਾਥੀਓ, ਇਹ startup India  ਅਭਿਆਨ ਦਾ ਹੀ ਅਸਰ ਹੈ ਕਿ ਅੱਜ ਭਾਰਤ ਚੀਨ ਅਤੇ ਅਮਰੀਕਾ ਦੇ ਬਾਅਦ ਤੀਜਾ ਸਭ ਤੋਂ ਵੱਡਾ startup nation   ਬਣ ਗਿਆ ਹੈ। ਬੀਤੇ ਤਿੰਨ-ਚਾਰ ਸਾਲਾਂ ਵਿੱਚ 15 ਹਜ਼ਾਰ ਤੋਂ ਜ਼ਿਆਦਾ startups recognize  ਕੀਤੇ ਜਾ ਚੁਕੇ ਹਨ। ਇਨ੍ਹਾਂ ਵਿੱਚੋਂ ਵੀ ਲਗਭਗ 50 ਪ੍ਰਤੀਸ਼ਤ startups ਟੀਅਰ ਵਨ ਟੀਅਰ ਟੂ ਸ਼ਹਿਰਾਂ ਵਿੱਚ ਸਥਾਪਤ ਰਹੇ ਹਨ।

ਸਾਥੀਓ, startups ਦੇ ਨਾਲ-ਨਾਲ ਦੇਸ਼ ਇਨ੍ਹਾਂ ਗ੍ਰਾਮੀਣ ਇਲਾਕਿਆਂ ਵਿੱਚ ਟੈਕਨੋਲੋਜੀ ਦਾ ਵਿਸਤਾਰ ਵੀ ਸਾਡੀ ਪ੍ਰਾਥਮਿਕਤਾ ਵਿੱਚ ਹੈ। ਅੱਜ ਦੇਸ਼ ਭਰ ਦੇ ਤਿੰਨ ਲੱਖ ਤੋਂ ਜ਼ਿਆਦਾ common service centre ਗ੍ਰਾਮੀਣਾਂ ਨੂੰ ਡਿਜੀਟਲ ਸੇਵਾਵਾਂ ਤਾਂ ਦੇ ਹੀ ਰਹੇ ਹਨ, ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਵੀ ਜੋੜ ਰਹੇ ਹਨ। ਅੱਜ ਬਾਂਦੀਪੁਰਾ ਵਿੱਚ ਰਾਜ ਦਾ ਪਹਿਲਾ ਬੀਪੀਓ  ਵੀ ਖੁੱਲ੍ਹ ਗਿਆ ਹੈ ਇਸ ਨਾਲ ਬਾਂਦੀਪੁਰਾ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ  ਦੁਵਾਰ ਖੁੱਲ੍ਹਿਆ ਹੈ

ਭਾਈਓ – ਭੈਣੋਂ, ਜਿੰਨੇ ਵੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਅੱਜ ਕੀਤਾ ਗਿਆ ਹੈ, ਇਹ ਦੇਸ਼ ਦੇ ਅਜਿਹੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਵਿਕਾਸ ਦੀ ਦੌੜ ਵਿੱਚ ਅੱਗੇ ਵਧਣ ਦਾ ਯਤਨ ਕਰ ਰਹੇ ਹਨ। ਰੂਸਾ ਦੇ ਦੂਜੇ ਪੜਾਅ ਵਿੱਚ  ਦੇਸ਼ ਦੇ ਪੌਣੇ ਚਾਰ ਸੌ ਜ਼ਿਲ੍ਹਿਆਂ ਵਿੱਚ ਸ਼ਾਨਦਾਰ ਸਿੱਖਿਅਕ ਸੰਸਥਾਨ ਤਿਆਰ ਕੀਤੇ ਜਾ ਰਹੇ ਹਨ। ਮੌਕਿਆਂ ਦੀ ਸਮਾਨਤਾ ਵੱਲ ਇੱਕ ਹੋਰ ਵੱਡਾ ਕਦਮ ਹੈ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਸਭ ਜ਼ਿਲ੍ਹਿਆਂਦੇ ਨੌਜਵਾਨਾਂ ਨੂੰ ਜਦੋਂ ਆਪਣੇ ਘਰ ਦੇ ਕੋਲ ਹੀ ਵਧੀਆ ਸੰਸਥਾਨ ਮਿਲ ਜਾਣਗੇ ਤਾਂ ਆਪਣੇ ਟੈਲੈਂਟ (ਪ੍ਰਤਿਭਾ) ਨੂੰ ਹੋਰ ਨਿਖਾਰ ਸਕਣਗੇ, ਆਪਣੀ skill ਨੂੰ ਹੋਰ ਤਰਾਸ਼ ਸਕਣਗੇ।

ਸਾਥੀਓ, ਜਦੋਂ ਮੈਂ ਨਿਊ ਇੰਡੀਆ ਦੇ ਆਤਮਵਿਸ਼ਵਾਸ ਦੀ ਗੱਲ ਕਰਦਾ ਹਾਂ ਤਾਂ ਉਸ ਦੇ ਪਿੱਛੇ ਇੱਕ ਠੋਸ ਅਧਾਰ ਰਹਿੰਦਾ ਹੈ। ਜੰਮੂ-ਕਸ਼ਮੀਰ ਦੀ ਬੇਟੀ, ਨੌ ਸਾਲ ਦੀ ਤਜਾਮੁਲ ਇਸਲਾਮ ਜਿਹੇ ਦੇਸ਼ ਦੇ ਅਨੇਕ ਸਾਥੀ ਹਨ ਜੋ ਮੁਸ਼ਕਲ ਹਾਲਾਤ ਵਿੱਚ ਵੀ ਕੁਝ ਕਰਨ ਲਈ ਅੱਗੇ ਵਧਦੇ ਹਨ।

ਕੇਂਦਰ ਸਰਕਾਰ ਆਪ ਸਭ ਨੌਜਵਾਨ ਸਾਥੀਆਂ  ਦੇ ਇਸ ਉਤਸ਼ਾਹ, ਇਸ ਉਮੰਗ ਨੂੰ ਹੋਰ ਉਡਾਨ ਦੇਣੀ ਚਾਹੁੰਦੀ ਹੈ। ਇਸ ਲਈ ਖੇਲੋ ਇੰਡੀਆ ਅਭਿਯਾਨ ਤਹਿਤ ਇੱਕ ਬਹੁਤ ਵੱਡਾ ਟੇਲੈਂਟ ਹੰਟ ਪ੍ਰੋਗਰਾਮ ਦੇਸ਼ ਵਿੱਚ ਚਲ ਰਿਹਾ ਹੈ। ਛੋਟੇ – ਛੋਟੇ  ਸ਼ਹਿਰਾਂ, ਕਸਬਿਆਂ ਵਿੱਚ ਸਪੋਰਟਸ ਦੀਆਂ ਬਿਹਤਰੀਨ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇੱਥੇ ਜੰਮੂ – ਕਸ਼ਮੀਰ ਦੇ 22 ਜ਼ਿਲ੍ਹਿਆਂ ਵਿੱਚ ਵੀ multi purpose sports hall ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਅੱਜ ਵੀ ਗਾਂਦਰਬਲ ਵਿੱਚ ਅਜਿਹੇ ਹੀ ਇੱਕ ਇਨਡੋਰ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਹੈ।

ਸਾਥੀਓ, ਜੰਮੂ-ਕਸ਼ਮੀਰ ਵਿੱਚ ਬੀਤੇ 7-8 ਮਹੀਨਿਆਂ ਵਿੱਚ ਵਿਕਾਸ ਦੀ ਗਤੀ ਤੇਜ਼ ਕਰਨ ਦਾ ਯਤਨ ਕੀਤਾ ਗਿਆ ਹੈ। ਇੱਥੋਂ ਦੇ ਸਧਾਰਨ ਮਾਨਵ ਦਾ ਜੀਵਨ ਅਸਾਨ ਹੋਵੇ, ਇਸ ਲਈ ਇੱਥੋਂ ਦਾ ਪ੍ਰਸ਼ਾਸਨ ਜੁਟਿਆ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕਈ ਅਜਿਹੇ ਪ੍ਰੋਜੈਕਟਸ ਜੋ ਦਸ-ਦਸ, ਵੀਹ-ਵੀਹ ਸਾਲ ਤੋਂ ਅਟਕੇ ਹੋਏ ਸਨ, ਉਹ ਵੀ ਹੁਣ ਪੂਰੇ ਕਰ ਦਿੱਤੇ ਗਏ ਹਨ ਬੀਤੇ ਦੋ ਮਹੀਨਿਆਂ ਵਿੱਚ ਸੈਂਕੜੇ ਡਾਕਟਰਾਂ ਦੀ ਭਰਤੀ ਹੋਵੇ, ਜਾਂ ਬਾਰਾਮੁਲਾ ਦਾ ਪੁਲ਼ ਹੋਵੇ, ਕਈ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਮੈਂ ਜੰਮੂ-ਕਸ਼ਮੀਰ ਦੇ ਇੱਕ-ਇੱਕ ਨਾਗਰਿਕ ਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਸਭ ਨੇ ਪਿਛਲੇ ਸਾਲ ਸਤੰਬਰ ਵਿੱਚ ਤੈਅ ਸਮੇਂ ਤੋਂ ਪਹਿਲਾਂ ਹੀ ਰਾਜ ਨੂੰ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਵਧਾਈ ਦੇ ਪਾਤਰ ਹੋ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੰਮੂ-ਕਸ਼ਮੀਰ ਨੂੰ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਜਿੱਥੇ ਹਰ ਪਿੰਡ, ਪਿੰਡ ਤੱਕ ਪਾਈਪ ਤੋਂ ਪੀਣ ਦਾ ਪਾਣੀ ਉਪਲਬੱਧ ਹੋਵੇਗਾ, ਇਹ ਬਹੁਤ ਸ਼ਲਾਘਾਯੋਗ ਯਤਨ ਹੈ।

 

ਸਾਥੀਓ, ਸਾਡੀ ਸਰਕਾਰ ਵਿੱਚ ਤੈਅ ਸਮਾਂ– ਸੀਮਾ ਵਿੱਚ ਟੀਚੇ ਨੂੰ ਪ੍ਰਾਪਤ ਕਰਨ ਦਾ ਇਮਾਨਦਾਰ ਯਤਨ ਕੀਤਾ ਜਾਂਦਾ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਲਾਲ ਕਿਲ੍ਹੇ ਤੋਂ ਮੈਂ ਇੱਕ ਹਜ਼ਾਰ ਦਿਨ ਦੇ ਅੰਦਰ ਦੇਸ਼ ਦੇ 18 ਹਜ਼ਾਰ ਤੋਂ ਅਧਿਕ ਉਨ੍ਹਾਂ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਲਈ ਐਲਾਨ ਕੀਤਾ ਸੀ  ਜੋ ਸੁਤੰਤਰਤਾ ਦੇ ਇੰਨੇ ਸਾਲ ਬਾਅਦ ਵੀ ਹਨੇਰੇ ਵਿੱਚ ਗੁਜ਼ਾਰਾ ਕਰਦੇ ਸਨਉਸ ਟੀਚੇ ਨੂੰ ਸਮੇਂ-ਸੀਮਾ ਦੇ ਅੰਦਰ ਹੀ ਪੂਰਾ ਕਰ ਲਿਆ ਗਿਆ ਹੈ। ਇਸ ਦੇ ਬਾਅਦ ਸੌਭਾਗਯ ਯੋਜਨਾ ਤਹਿਤ ਦੇਸ਼ ਦੇ ਕਰੌੜਾਂ ਪਰਿਵਾਰਾਂ  ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦੇਣ ਦਾ ਅਭਿਆਨ ਚਲ ਰਿਹਾ ਹੈ। ਲਗਭਗ ਢਾਈ ਕਰੋੜ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਅਤੇ ਬਹੁਤ ਜਲਦੀ ਬਾਕੀ ਘਰਾਂ ਨੂੰ ਵੀ ਰੋਸ਼ਨ ਕੀਤਾ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਜੰਮੂ-ਕਸ਼ਮੀਰ ਵਿੱਚ ਵੀ ਹੁਣ ਕਰੀਬ – ਕਰੀਬ ਹਰ ਪਰਿਵਾਰ ਤੱਕ ਬਿਜਲੀ ਦਾ ਕਨੈਕਸ਼ਨ ਪਹੁੰਚ ਚੁੱਕਾ ਹੈ। ਇਸ ਲਈ ਮੈਂ ਇੱਥੋਂ ਦੇ ਲੋਕਾਂ ਨੂੰ ਬਿਜਲੀ ਵਿਭਾਗ ਨਾਲ ਜੁੜੇ ਹਰ ਕਰਮਚਾਰੀ ਨੂੰ, ਹਰ ਇੰਜੀਨੀਅਰ ਨੂੰ ਹਿਰਦੇਪੂਰਵਕ ਵਧਾਈ ਦਿੰਦਾ ਹਾਂ। ਰਾਜ ਸਰਕਾਰ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।

ਸਾਥੀਓ, ਜੰਮੂ – ਕਸ਼ਮੀਰ ਵਿੱਚ ਹਰ ਘਰ ਤੱਕ ਬਿਜਲੀ ਪਹੁੰਚਾਉਣ ਦੇ ਨਾਲ – ਨਾਲ ਵਾਧੂ ਬਿਜਲੀ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਲੇਹ , ਲੱਦਾਖ, ਕਰਗਿਲ ਹੋਵੇ, ਜੰਮੂ ਹੋਵੇ ਜਾਂ ਫਿਰ ਹੁਣ ਸ਼੍ਰੀਨਗਰ ਤਿੰਨਾਂ ਸਥਾਨਾਂ ‘ਤੇ ਅੱਜ ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਸ ਦਾ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਇੱਕ ਹੀ ਦਿਨ ਵਿੱਚ ਮੈਨੂੰ ਮੌਕਾ ਮਿਲਿਆ ਹੈ  ਇੱਥੋਂ ਦੀਆਂ ਬਿਜਲੀ ਜ਼ਰੂਰਤਾਂ ਨੂੰ ਦੇਖਦਿਆਂ ਅਜ਼ਾਦੀ ਬਾਅਦ ਪਹਿਲੀ ਵਾਰ ਇੰਨੇ ਵਿਆਪਕ ਪੱਧਰ ‘ਤੇ ਕੰਮ ਹੋ ਰਿਹਾ ਹੈ। ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪਹਿਲਾਂ ਜੋ ਭਾਰਤ ਦੇ ਹੱਕ ਦਾ ਪਾਣੀ ਬੇਕਾਰ ਹੀ ਵਹਿ ਜਾਂਦਾ ਸੀ  ਉਸ ਦੀ ਇੱਕ–ਇੱਕ ਬੂੰਦ ਦਾ ਉਪਯੋਗ ਜੰਮੂ – ਕਸ਼ਮੀਰ ਦੇ ਹਿਤ ਵਿੱਚ ਕੀਤਾ ਜਾਵੇ।  ਇਸੇ ਸੋਚ ਨਾਲ ਕਈ ਪਾਵਰ ਪ੍ਰੋਜੈਕਟਸ ਇੱਥੇਂ ਸ਼ੁਰੂ ਕੀਤੇ ਗਏ ਹਨ।

ਸਾਥੀਓ, ਇਹ ਤਮਾਮ ਪ੍ਰੋਜੈਕਟਸ ਦੇਸ਼ ਭਰ ਵਿੱਚ infrastructure ਨੂੰ ਲੈ ਕੇ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਦਾ ਨਤੀਜਾ ਹਨ। ਸੜਕ ਹੋਵੇ, ਬਿਜਲੀ ਹੋਵੇ, ਸਿੱਖਿਆ ਹੋਵੇ, ਜਾਂ ਫਿਰ ਸਿਹਤ ਸਬੰਧੀ ਬੁਨਿਆਦੀ ਸੁਵਿਧਾਵਾਂ, ਇਨ੍ਹਾਂ  ਦੇ ਨਿਰਮਾਣ ਵਿੱਚ ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੰਮੂ – ਕਸ਼ਮੀਰ ਦੇ ਹੈਲਥ infrastructure ਨੂੰ ਮਜ਼ਬੂਤ ਕਰਨ ਲਈ ਜੰਮੂ ਅਤੇ ਪੁਲਵਾਮਾ ਵਿੱਚ ਬਣਨ ਵਾਲੇ ਏਮਸ ਦਾ ਅੱਜ ਹੀ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਸੰਸਥਾਨਾਂ ਨਾਲ ਰਾਜ ਦੇ ਸਿਹਤ ਸੈਕਟਰ ਵਿੱਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ।

ਸਾਥੀਓ, ਅਸੀਂ ਆਧੁਨਿਕ ਹਸਤਪਤਾਲ ਤਾਂ ਬਣਾ ਹੀ ਰਹੇ ਹਾਂ, ਦੁਨੀਆਂ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ਆਯੁਸ਼ਮਾਨ ਭਾਰਤ ਪੀਐੱਮਜੇ ਵੀ ਚਲਾ ਰਹੇ ਹਾਂ। ਦੇਸ਼ ਦੇ ਇਤਿਹਾਸ ਵਿੱਚ ਇੰਨੀ ਵੱਡੀ ਹੈਲਥ ਕੇਅਰ ਸਕੀਮ ਗ਼ਰੀਬਾਂ ਲਈ ਪਹਿਲਾਂ ਕਦੇ ਨਹੀਂ ਹੋਈ। ਇਸ ਯੋਜਨਾ ਤਹਿਤ ਗ਼ਰੀਬਾਂ ਦਾ ਹਰ ਸਾਲ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸੁਨਿਸ਼ਚਿਤ ਹੋਇਆ ਹੈ।

ਦੇਸ਼ ਦੇ ਲਗਭਗ 50 ਕਰੋੜ ਗ਼ਰੀਬ ਭੈਣ ਭਾਈ ਇਸ ਦੇ ਦਾਇਰੇ ਵਿੱਚ ਹਨਜਿਸ ਵਿੱਚੋਂ ਤੀਹ ਲੱਖ ਲਾਭਾਰਾਥੀ ਜੰਮੂ – ਕਸ਼ਮੀਰ ਦੇ ਹੀ ਹਨ।

ਸਾਥੀਓ, ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ  ਨਾਲ ਹੁਣ ਤੱਕ ਦੇਸ਼ ਵਿੱਚ 10 ਲੱਖ ਤੋਂ ਜ਼ਿਆਦਾ ਗ਼ਰੀਬਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਿਆ ਹੈ। ਅਜੇ ਤਾਂ ਇਸ ਯੋਜਨਾ ਦੇ 100 ਦਿਨ ਹੁਣੇ ਹੁਣੇ ਪੂਰੇ ਹੋਏ ਹਨ। ਇੰਨੇ ਘੱਟ ਸਮੇਂ ਵਿੱਚ 10 ਲੱਖ ਲੋਕਾਂ ਦੀ ਮੇਜਰ ਸਰਜਰੀ ਉਨ੍ਹਾਂ ਦੀ ਮੁਸੀਬਤ ਵਿੱਚ ਇੱਕ ਤਰ੍ਹਾਂ ਨਾਲ ਜੋ ਦੋ – ਦੋ ਤਿੰਨ – ਤਿੰਨ ਸਾਲ ਤੋਂ ਮੌਤ ਦਾ ਇੰਤਜਾਰ ਕਰ ਰਹੇ ਸਨਉਨ੍ਹਾਂ ਨੂੰ ਅੱਜ ਨਵੀਂ ਜ਼ਿੰਦਗੀ ਮਿਲੇਗੀ। ਇਸ ਯੋਜਨਾ ਤਹਿਤ ਹਰ ਦਿਨ ਦਸ ਹਜ਼ਾਰ ਤੋਂ ਜ਼ਿਆਦਾ ਸਾਡੇ ਗ਼ਰੀਬ ਭਾਈ ਭੈਣ ਮੁਫਤ ਇਲਾਜ ਕਰਾ ਰਹੇ ਹਨ। ਅਤੇ ਇਹ ਪੰਜਾਹ ਕਰੋੜ ਲੋਕ, ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ। ਅਮਰੀਕਾ, ਕੈਨੇਡਾ ਅਤੇ ਮੈਕਸਕੋ ਇਨ੍ਹਾਂ ਦੀ ਜੋ ਟੋਟਲ ਪਾਪੂਲੇਸ਼ਨ ਹੈ ਉਸ ਤੋਂ ਜ਼ਿਆਦਾ ਲੋਕਾਂ ਲਈ ਸਾਡੀ ਆਯੁਸ਼ਮਾਨ ਭਾਰਤ ਯੋਜਨਾ ਹੈ। ਤੁਸੀਂ ਕਲਪਨਾ ਕਰ ਸਕਦੋ ਹੋ ਕਿੰਨਾ ਵੱਡਾ ਕੰਮ ਹੈ।

 

ਸਾਥੀਓ, ਆਯੁਸ਼ਮਾਨ ਭਾਰਤ ਵਰਗੀ ਯੋਜਨਾ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵੀ ਸਰਬਉੱਤਮ ਉਦਾਹਰਨ ਹੈ। ਕਿਉਂਕਿ ਜੰਮੂ – ਕਸ਼ਮੀਰ ਦਾ ਲਾਭਾਰਾਥੀ ਦੇਸ਼ ਵਿੱਚ ਕਿਤੇ ਵੀ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਮੰਨ ਲਓ ਤੁਸੀਂ ਇੱਥੋਂ ਮੁੰਬਈ ਗਏ ਅਤੇ ਬਿਮਾਰੀ ਆ ਗਈ, ਤੁਸੀਂ ਉੱਥੇ ਅਗਰ ਰਜਿਸਟਰਡ ਹੋ ਤਾਂ ਮੁੰਬਈ ਦੇ ਹਸਤਪਤਾਲ ਵਿੱਚ ਵੀ ਤੁਸੀਂ ਬਿਨਾ ਖਰਚ ਕੀਤੇ ਲਾਭ ਲੈ ਸਕਦੇ ਹੋ। ਮੁੰਬਈ ਦਾ ਕੋਈ ਇੱਥੇ ਸ਼੍ਰੀਨਗਰ ਦੇ ਅੰਦਰ ਘੁੰਮਣ  – ਫਿਰਨ ਆਇਆ ਹੈ, ਕੁਝ ਮੁਸੀਬਤ ਆਈ ਉਹ ਇੱਥੇ ਲਾਭ ਲੈ ਸਕਦਾ ਹੈ। ਸਰਕਾਰ ਨੇ ਸਾਰੀ ਵਿਵਸਥਾ ਕਰਨ ਲਈ ਵਿਵਸਥਾ ਬਣਾਈ ਹੋਈ ਹੈ। ਸੰਸਾਧਨਾਂ ਦੀ ਸਾਂਝੇਦਾਰੀ ਦੀ ਇਹੀ ਸ਼ਕਤੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਹਰ ਮੁਸ਼ਕਲ ਸਥਿਤੀ ਵਿੱਚ ਇੱਕ – ਦੂਜੇ ਦੇ ਕੰਮ ਆ ਸਕਣ, ਇਹੀ ਭਾਰਤ ਦੀ ਆਤਮਾ ਹੈ, ਇਹੀ ਕਸ਼ਮੀਰ ਦੀ ਭਾਵਨਾ ਹੈ।

ਸਾਥੀਓ, ਇਸ ਕਸ਼ਮੀਰੀਅਤ ਦਾ ਤਕਾਜਾ ਹੈ ਕਿ ਹਿੰਸਾ ਦੇ ਦੌਰ ਵਿੱਚ ਜਿਨ੍ਹਾਂ ਕਸ਼ਮੀਰੀ ਪੰਡਿਤ ਭਾਈ ਭੈਣਾਂ ਨੂੰ ਇੱਥੋਂ ਆਪਣਾ ਘਰ, ਆਪਣੀ ਜ਼ਮੀਨ, ਆਪਣੇ ਪੂਰਵਜਾਂ ਦੀਆਂ ਯਾਦਾਂ ਨੂੰ ਛੱਡ ਕੇ ਜਾਣਾ ਪਿਆ ਹੈ। ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਇੱਥੇ ਵਸਾਇਆ ਜਾਵੇ।

ਪ੍ਰਧਾਨ ਮੰਤਰੀ ਵਿਕਾਸ ਪੈਕੇਜ ਜ਼ਰੀਏ  ਅਸੀਂ ਇਸ ਲਈ ਕੋਸ਼ਿਸ਼ ਕਰ ਰਹੇ ਹਾਂ, ਰਾਜ ਪ੍ਰਸ਼ਾਸਨ ਨੇ ਵੈਸੂ ਅਤੇ ਸੇਫਪੁਰਾ ਵਿੱਚ ਟ੍ਰਾਂਜਿਟ ਆਵਾਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਮੈਨੂੰ ਬਾਂਦੀਪੁਰਾ ਅਤੇ ਗਾਂਦੇਰਬਲ ਵਿੱਚ ਟ੍ਰਾਂਜਿਟ ਆਵਾਸ ਦੀ ਸੁਵਿਧਾ ਦਾ ਵਿਸਤਾਰ ਕਰਨ ਵਾਲੀ ਯੋਜਨਾ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਇਹ ਯੋਜਨਾ ਵੀ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਹੀ ਹਿੱਸਾ ਹੈ।

ਸਾਥੀਓ, ਇੱਥੇ ਕਰੀਬ 7 ਸੌ ਫਲੈਟ ਬਣ ਜਾਣ ਦੇ ਬਾਅਦ ਵਿਸਥਾਪਿਤ ਪਰਿਵਾਰਾਂ ਨੂੰ ਨਵੀਂ ਛੱਤ ਮਿਲੇਗੀ। ਸਰਕਾਰ ਦਾ ਯਤਨ ਰਹੇਗਾ ਕਿ ਜੋ ਵੀ ਇੱਥੇ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੂਰੀ ਸੁਰੱਖਿਆ ਅਤੇ ਸਨਮਾਨ ਨਾਲ ਇੱਥੇ ਜਗ੍ਹਾ ਮਿਲੇ।

ਸਾਥੀਓ, ਕਸ਼ਮੀਰੀ ਵਿਸਥਾਪਿਤਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਵੀ ਸਰਕਾਰ ਪ੍ਰਤੀਬੱਧ ਹੈਸਾਲ 2015 ਵਿੱਚ ਐਲਾਨ PM Development Package ਤਹਿਤ ਰਾਜ ਪ੍ਰਸ਼ਾਸਨ ਨੇ ਤਿੰਨ ਹਜ਼ਾਰ ਨਿਯੁਕਤੀਆਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਜਲਦ ਹੀ ਇਹ ਭਰਤੀਆਂ ਹੋ ਜਾਣਗੀਆਂ।

ਸਾਥੀਓ, ਜੈਸਾ ਕਿ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਜੰਮੂ – ਕਸ਼ਮੀਰ  ਦੇ ਹੀਰੋ ਸ਼ਹੀਦ ਨਜ਼ੀਰ ਅਹਿਮਦ ਵਾਣੀ, ਸ਼ਹੀਦ ਮੁਹੰਮਦ ਔਰੰਗਜੇਬ ਅਤੇ ਤਜਾਮੂਰ ਹੁਸੈਨ ਵਰਗੇ ਨੌਜਵਾਨ ਹਨ ਜੋ ਸ਼ਾਂਤੀ ਅਤੇ ਦੇਸ਼ ਦੇ ਬਿਹਤਰ ਭਵਿੱਖ ਲਈ ਸਮਰਪਿਤ ਰਹੇ ਹਨਹੀਰੋ ਉਹੀ ਹੈ ਜੋ ਸੁਪਨਾ ਪੂਰਾ ਕਰਨ ਲਈ ਜਿਊਂਦਾ ਹੈ, ਉਹ ਸਭ ਤੋਂ ਵੱਡਾ ਕਾਇਰ ਹੈ ਜੋ ਦੂਜਿਆਂ ਦੇ ਸੁਪਨਿਆਂ ਨੂੰ ਮਾਰਦਾ ਹੈ।

ਅੱਜ ਪੂਰਾ ਦੇਸ਼ ਨਿਰਦੋਸ਼, ਨਿਹੱਥੇ, ਕਸ਼ਮੀਰੀ ਬੇਟੇ, ਬੇਟੀਆਂ ਦੀ ਹੱਤਿਆ ਦੇਖ ਕੇ ਗੁੱਸੇ ਵਿੱਚ ਹੈ ਸਿਰਫ਼ ਇਸ ਲਈ ਕਿ ਉਹ ਨੌਜਵਾਨ ਸ਼ਾਂਤੀ ਚਾਹੁੰਦੇ ਹਨ, ਜਿਊਣਾ ਚਾਹੁੰਦੇ ਹਨਉਨ੍ਹਾਂ ਨੂੰ ਆਤੰਕਵਾਦ ਦਾ ਸ਼ਿਕਾਰ  ਬਣਾਇਆ ਜਾ ਰਿਹਾ ਹੈ। ਇਹੀ ਇੱਥੋਂ ਦੇ  ਆਤੰਕਵਾਦ ਦੀ ਸਚਾਈ ਹੈ। ਮੈਂ ਅੱਜ ਤੁਹਾਨੂੰ ਜੰਮੂ- ਕਸ਼ਮੀਰ ਦੇ ਨੌਜਵਾਨਾਂ ਨੂੰ ਅਤੇ ਪੂਰੇ ਦੇਸ਼ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਆਤੰਕ ਦਾ ਪੂਰੀ ਤਾਕਤ ਨਾਲ ਮੁਕਾਬਲਾ ਕੀਤਾ ਜਾਵੇਗਾ। ਹਰ ਆਤੰਕੀ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਰਜੀਕਲ ਸਟ੍ਰਾਈਕ ਕਰਕੇ ਅਸੀਂ ਪੂਰੀ ਦੁਨੀਆ ਨੂੰ ਦੱਸ ਚੁਕੇ ਹਾਂ ਕਿ ਹੁਣ ਭਾਰਤ ਦੀ ਨਵੀਂ ਨੀਤੀ ਅਤੇ ਨਵੀਂ ਰੀਤੀ ਕੀ ਹੰਦੀ ਹੈ।

ਅਸੀਂ ਜੰਮੂ – ਕਸ਼ਮੀਰ ਵਿੱਚ ਵੀ ਆਤੰਕਵਾਦ ਦੀ ਕਮਰ ਤੋੜ ਕੇ ਹੀ ਰਹਾਂਗੇ। ਜੰਮੂ – ਕਸ਼ਮੀਰ ਦਾ ਵਿਕਾਸ, ਇਥੋਂ ਦੇ ਲੋਕਾਂ ਦਾ ਵਿਕਾਸ, ਇਹ ਸਾਡੀ ਪ੍ਰਾਥਮਿਕਤਾ ਹੈ ਅਤੇ ਹਮੇਸ਼ਾ ਰਹੇਗੀ। ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਸਿੱਖਿਆ ਨਾਲ ਜੁੜੀਆਂ ਯੋਜਨਾਵਾਂ ਦੀ ਸ਼ੁਰੂਆਤ ਲਈ,infrastructureਯੋਜਨਾਵਾਂ ਲਈ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ – ਬਹੁਤ ਵਧਾਈ ਦਿੰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ। ਅਟਲ ਬਿਹਾਰੀ ਵਾਜਪੇਈ ਜੋ ਸੁਪਨਾ ਦੇਖਦੇ ਸਨ, ਉਨ੍ਹਾਂ ਨੇ ਸਾਨੂੰ ਵਿਰਾਸਤ ਵਿੱਚ ਜੋ ਕੰਮ ਦਿੱਤਾ ਹੈ, ਉਸ ਤੋਂ ਇੱਕ ਰਤੀ ਭਰ ਵੀ ਪਿੱਛੇ ਨਹੀਂ ਹਟਾਗੇ। ਉਸ ਭਾਵਨਾ ਨੂੰ ਅਸੀਂ ਸਾਕਾਰ ਕਰਕੇ ਦਿਖਾਵਾਂਗੇ ਅਤੇ ਇਸ ਲਈ ਚਾਹੇ ਲੱਦਾਖ ਹੋਵੇ, ਚਾਹੇ ਸ਼੍ਰੀਨਗਰ ਹੋਵੇ, ਚਾਹੇ ਜੰਮੂ ਹੋਵੇ ਇੱਕ – ਇੱਕ ਨਾਗਰਿਕ ਨੂੰ ਨਾਲ ਲੈ ਕੇ ਸਬਕਾ ਸਾਥ – ਸਬਕਾ ਵਿਕਾਸ ਦਾ ਮੰਤਰ ਲੈਕੇ ਅਸੀਂ ਉਹੀ ਖੁਸ਼ਹਾਲ ਕਸ਼ਮੀਰ, ਸ਼ਾਂਤ ਕਸ਼ਮੀਰ, ਪੂਰੇ ਹਿੰਦੁਸਤਾਨ ਨੂੰ ਸੱਦਾ ਦੇਣ ਵਾਲੇ ਕਸ਼ਮੀਰ, ਹਰੀਆਂ– ਭਰੀਆਂਇਨ੍ਹਾਂ ਵਾਦੀਆਂ ਵਿੱਚ ਖੁਸ਼ਹਾਲੀ ਦੇ ਦਿਨਾਂ ਵਾਲਾ ਕਸ਼ਮੀਰ, ਉਨ੍ਹਾਂ ਸੁਪਨਿਆਂ ਨੰ ਪੂਰਾ ਕਰਨ ਲਈ ਜੋ ਵੀ ਜ਼ਰੂਰੀ ਹੈ ਉਹ ਕਦਮ ਅਸੀਂ ਉਠਾਵਾਂਗੇ

ਸਾਡਾ ਇੱਥੋਂ ਦਾ ਪਰਿਵਾਰ, ਸਾਡਾ ਹਰ ਇੱਥੋਂ ਦਾ ਹਰ ਬੱਚਾ, ਉਨ੍ਹਾਂ ਦਾ ਉੱਜਵਲ ਭਵਿੱਖ, ਇਹੀ ਭਾਰਤ ਦੇ ਉੱਜਵਲ ਭਵਿੱਖ ਦਾ ਜਿਊਂਦਾ ਜਾਗਦਾ ਸਬੰਧ ਹੈ। ਉਨ੍ਹਾਂ ਸਬੰਧਾਂ ਨੂੰ ਬਰਕਰਾਰ ਰੱਖਦਿਆਂ ਅਸੀਂ ਇਸ ਗੱਲ ਨੂੰ ਅੱਗੇ ਵਧਾਉਣ ਲਈ ਭਰਪੂਰ ਯਤਨ ਕਰਦੇ ਰਹਾਂਗੇ ਇਸ ਵਿਸ਼ਵਾਸ ਨਾਲ ਮੈਂ ਤੁਹਾਨੂੰ ਸਭ ਨੂੰ ਹਿਰਦੇ ਤੋਂ ਨਾਲ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

****

ਏਕੇਟੀ/ਵੀਜੇ/ਐੱਮਐੱਸ