Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਪੁਤਿਨ ਨੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੇ ਅੱਜ ਟੈਲੀਫੋਨ ਤੇ ਗੱਲਬਾਤ ਦੌਰਾਨ ਸਾਲ 2019 ਲਈ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਪ੍ਰਧਾਨ ਮੰਤਰੀ ਨੇ ਕ੍ਰਿਸਮਿਸ ਦੇ ਮੌਕੇ ਤੇ ਵੀ ਰਾਸ਼ਟਰਪਤੀ ਅਤੇ ਰੂਸੀ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜੋ ਅੱਜ ਰੂਸ ਵਿੱਚ ਮਨਾਇਆ ਜਾ ਰਿਹਾ ਹੈ

 

ਦੋਹਾਂ ਆਗੂਆਂ ਨੇ ਪਿਛਲੇ ਸਾਲ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਵਿੱਚ ਹਾਸਲ ਕੀਤੇ ਪ੍ਰਮੁੱਖ ਮੀਲ ਪੱਥਰਾਂ ਦੀ ਪ੍ਰਸ਼ੰਸਾ ਕੀਤੀ ਮਈ ਵਿੱਚ ਸੋਚੀ ਵਿੱਚ ਅਤੇ ਅਕਤੂਬਰ ਵਿੱਚ ਸਲਾਨਾ ਸਿਖਰ ਸੰਮੇਲਨ ਲਈ ਰਾਸ਼ਟਰਪਤੀ ਪੁਤਿਨ ਦੇ ਦਿੱਲੀ ਦੌਰੇ ਦੌਰਾਨ ਸਫਲ ਵਿਆਪਕ ਵਿਚਾਰ-ਵਟਾਂਦਰਿਆਂ ਨੂੰ ਯਾਦ ਕਰਦਿਆਂ, ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਗਤੀ ਕਾਇਮ ਰੱਖਣ ਬਾਰੇ ਸਹਿਮਤੀ ਪ੍ਰਗਟਾਈ ਰਾਸ਼ਟਰਪਤੀ ਪੁਤਿਨ ਨੇ ਸਤੰਬਰ, 2019 ਵਿੱਚ ਹੋਣ ਵਾਲੇ ਸਲਾਨਾ ਈਸਟਰਨ ਇਕਨੌਮਿਕ ਫੋਰਮ ਲਈ ਦਿੱਤੇ ਸੱਦੇ ਨੂੰ ਮੁੜ ਦੁਹਰਾਇਆ

 

ਰੱਖਿਆ ਅਤੇ ਆਤੰਕਵਾਦ ਨਾਲ ਨਜਿੱਠਣ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਦੁੱਵੱਲੇ ਸਹਿਯੋਗ ਬਾਰੇ ਵੀ ਚਰਚਾ ਹੋਈ

 

ਦੋਹਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ-ਰੂਸ ਸਹਿਯੋਗ ਗਲੋਬਲ ਮਲਟੀਲੇਟਰਲ ਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਦੋਵੇਂ ਦੇਸ਼, ਇਸ ਲਈ, ਸੰਯੁਕਤ ਰਾਸ਼ਟਰ, ਬ੍ਰਿਕਸ, ਐੱਸਸੀਓ ਅਤੇ ਹੋਰ ਮਲਟੀਲੇਟਰਲ ਸੰਗਠਨਾਂ ਵਿੱਚ ਨਜ਼ਦੀਕੀ ਸੰਪਰਕ ਕਾਇਮ ਰੱਖਣਗੇ

*****

 

ਏਕੇਟੀ /ਕੇਪੀ/ ਐੱਸ