Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ-ਅਸ਼ਰਾ ਮੁਬਾਰਕ ਵਿੱਚ ਸ਼ਾਮਲ ਹੋਏ: ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ-ਅਸ਼ਰਾ ਮੁਬਾਰਕ ਵਿੱਚ ਸ਼ਾਮਲ ਹੋਏ:  ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ-ਅਸ਼ਰਾ ਮੁਬਾਰਕ ਵਿੱਚ ਸ਼ਾਮਲ ਹੋਏ:  ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ-ਅਸ਼ਰਾ ਮੁਬਾਰਕ ਵਿੱਚ ਸ਼ਾਮਲ ਹੋਏ:  ਇੱਕਠ ਨੂੰ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦੌਰ ਵਿੱਚ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ-ਅਸ਼ਰਾ ਮੁਬਾਰਕ ਵਿੱਚ ਦਾਊਦੀ ਬੋਹਰਾ ਭਾਈਚਾਰੇ ਦੇ ਇੱਕ ਵਿਸ਼ਾਲ ਇੱਕਠ ਨੂੰ ਸੰਬੋਧਨ ਕੀਤਾ।

ਇਮਾਮ ਹੁਸੈਨ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਇਮਾਮ ਹਮੇਸ਼ਾ ਅਨਿਆਂ ਦੇ ਵਿਰੁੱਧ ਖੜ੍ਹੇ ਹੋਏ ਅਤੇ ਸ਼ਾਂਤੀ ਤੇ ਨਿਆਂ ਦੀ ਸਲਾਮਤੀ ਲਈ ਸ਼ਹਾਦਤ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਮਾਮ ਦੀਆਂ ਸਿੱਖਿਆਵਾਂ ਅੱਜ ਵੀ ਪਾਸੰਗਿਕ ਹਨ। ਡਾ: ਸਯਦਨਾ ਮੁਫੱਦਲ ਸੈਫ਼-ਉਦ-ਦੀਨ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਤੀ ਪਿਆਰ ਅਤੇ ਤਿਆਗ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਹਿਚਾਣ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣ ਦਾ ਸੱਭਿਆਚਾਰ ਭਾਰਤ ਨੂੰ ਹੋਰ ਸਾਰੇ ਦੇਸ਼ਾਂ ਨਾਲੋਂ ਵਿੱਲਖਣ ਬਣਾਉਂਦਾ ਹੈ। ਉਨ੍ਹਾਂ ਕਿਹਾ, ਸਾਨੂੰ ਆਪਣੇ ਅਤੀਤ ਤੇ ਮਾਣ ਹੈ, ਅਸੀਂ ਆਪਣੇ ਵਰਤਮਾਨ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਸਾਨੂੰ ਆਪਣੇ ਉੱਜਵਲ ਭਵਿੱਖ ਦਾ ਭਰੋਸਾ ਹੈ। ਦਾਊਦੀ ਬੋਹਰਾ ਭਾਈਚਾਰੇ ਦੇ ਯੋਗਦਾਨ ਦਾ ਉਲੇਖ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਈਚਾਰੇ ਨੇ ਹਮੇਸ਼ਾ ਭਾਰਤ ਦੀ ਪ੍ਰਗਤੀ ਅਤੇ ਵਿਕਾਸ ਦੀ ਕਹਾਣੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਈਚਾਰਾ ਦੁਨੀਆ ਭਰ ਵਿੱਚ ਭਾਰਤ ਦੇ ਸੱਭਿਆਚਾਰ ਦੀ ਤਾਕਤ ਨੂੰ ਫੈਲਾਉਣ ਦੇ ਆਪਣੇ ਮਹਾਨ ਕਾਰਜ ਨੂੰ ਜਾਰੀ ਰੱਖੇਗਾ।

ਬੋਹਰਾ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੋਹਰਾ ਭਾਈਚਾਰੇ ਦਾ ਸਨੇਹ ਹਾਸਲ ਕਰਨਾ ਉਨ੍ਹਾਂ ਦੀ ਖੁਸ਼ਕਿਸਮਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜ ਕਾਲ ਦੌਰਾਨ ਭਾਈਚਾਰੇ ਵੱਲੋਂ ਪ੍ਰਦਾਨ ਕੀਤੀ ਸਹਾਇਤਾ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਭਾਈਚਾਰੇ ਦਾ ਸਨੇਹ ਉਨ੍ਹਾਂ ਨੂੰ ਇੰਦੌਰ ਲਿਆਇਆ।

ਦਾਊਦੀ ਬੋਹਰਾ ਭਾਈਚਾਰੇ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਸਮਾਜਕ ਪਹਿਲਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ, ਖ਼ਾਸ ਕਰਕੇ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦਾ ਬਿਹਤਰ ਜੀਵਨ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕਈ ਪ੍ਰਯਤਨ ਕੀਤੇ ਜਾਂਦੇ ਹਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਆਯੁਸ਼ਮਾਨ ਭਾਰਤ, ਸਵੱਛ ਭਾਰਤ ਅਭਿਯਾਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੇ ਸਰਕਾਰ ਦੇ ਵਿਕਾਸ ਨਾਲ ਸਬੰਧਤ ਉਪਰਾਲਿਆਂ ਦਾ ਉਲੇਖ ਕੀਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਜਨ ਸਧਾਰਨ ਦਾ ਜੀਵਨ ਬਦਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਨੂੰ ਅੱਗੇ ਵਧਾਉਣ ਲਈ ਇੰਦੌਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਯੋਜਨਾ ਕੱਲ੍ਹ ਲਾਂਚ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਮਹੱਤਵਪੂਰਨ ਸਵੱਛਤਾ ਮਿਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ।

ਕਾਰੋਬਾਰ ਵਿੱਚ ਬੋਹਰਾ ਭਾਈਚਾਰੇ ਵੱਲੋਂ ਦਿਖਾਈ ਗਈ ਇਮਾਨਦਾਰੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜੀਐੱਸਟੀ, ਦਿਵਾਲੀਆਪਣ ਅਤੇ ਦਿਵਾਲੀਆਪਣ ਸੰਹਿਤਾ ਰਾਹੀਂ ਇਮਾਨਦਾਰ ਕਾਰੋਬਾਰੀਆਂ ਅਤੇ ਵਰਕਰਾਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਧ ਰਹੀ ਹੈ ਅਤੇ ਨਵਾਂ ਭਾਰਤ ਦਿਸਹੱਦੇ (horizon) ਤੇ ਹੈ।

ਇਸ ਮੌਕੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੀ ਹਾਜ਼ਰ ਸਨ। ਡਾ: ਸਯਦਨਾ ਮੁੱਫਦਲ ਸੈਫ਼-ਉਦ-ਦੀਨ ਨੇ ਪਹਿਲਾਂ ਮਿਸਾਲੀ ਕਾਰਜ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਲਈ ਕਾਰਜਾਂ ਵਿੱਚ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ।

 

*****

ਏਕੇਟੀ/ਐੱਸਐੱਚ