ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਸਤੰਬਰ, 2018 ਨੂੰ ਇੰਦੌਰ ਵਿੱਚ ਦਾਊਦੀ ਬੋਹਰਾ ਭਾਈਚਾਰੇ ਵੱਲੋਂ ਆਯੋਜਿਤ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ – ਅਸ਼ਰਾ ਮੁਬਾਰਕ ਵਿੱਚ ਸ਼ਾਮਲ ਹੋਣਗੇ।
ਉਹ ਇਕੱਠ ਨੂੰ ਸੰਬੋਧਨ ਕਰਨਗੇ। ਇਸ ਸਮਾਰੋਹ ਵਿੱਚ ਦਾਊਦੀ ਬੋਹਰਾ ਭਾਈਚਾਰੇ ਦੇ ਅਧਿਆਤਮਕ ਮੁਖੀ ਪਰਮ ਪਾਵਨ ਡਾ. ਸਯਦਨਾ ਮੁਫੱਦਲ ਸੈਫ਼-ਉਦ-ਦੀਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ – ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਭਾਸ਼ਣ ਸ਼ਾਮਲ ਹੋਣਗੇ।
*****
ਏਕੇਟੀ/ਵੀਜੇ/ਬੀਪੀ