Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਓਡੀਸ਼ਾ ਵਿੱਚ : ਤਾਲਚਰ ਖਾਦ ਪਲਾਂਟ ਦੀ ਬਹਾਲੀ ਦਾ ਕੰਮ ਸ਼ੁਰੂ ਕੀਤਾ, ਝਾਰਸੁਗੁੜਾ ਹਵਾਈ ਅੱਡੇ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦਾ ਦੌਰਾ ਕੀਤਾ ਤਾਲਚਰ ਵਿਖੇ ਉਨ੍ਹਾਂ ਨੇ ਤਾਲਚਰ ਖਾਦ ਪਲਾਂਟ ਦਾ ਕੰਮ ਬਹਾਲ ਕਰਨ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਇਆ

ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਖਾਦ ਪਲਾਂਟ ਦੀ ਸ਼ੁਰੂਆਤ ਦਾ  ਮਹੱਤਵਪੂਰਨ ਕਦਮ ਚੁੱਕਿਆ ਗਿਆਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ ਜੋ ਕਿ ਬਹੁਤ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਸਨ ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਦੇਸ਼  ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਦੇ ਖਾਦ ਪਲਾਂਟ ਵਰਗੇ ਪ੍ਰੋਜੈਕਟ ਭਾਰਤ ਦੀ ਵਿਕਾਸ ਦੀ ਕਹਾਣੀ ਦੇ ਕੇਂਦਰ ਵਿੱਚ ਹਨ ਉਨ੍ਹਾਂ ਹੋਰ ਕਿਹਾ ਕਿ ਇਸ ਪਲਾਂਟ ਵਿਚ ਨਵੀਂ ਟੈਕਨੋਲੋਜੀ ਵਰਤੀ ਜਾਵੇਗੀ

ਝਾਰਸੁਗੁੜਾ ਵਿਖੇ ਪ੍ਰਧਾਨ ਮੰਤਰੀ ਨੇ ਝਾਰਸੁਗੁੜਾ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ ਝਾਰਸੁਗੁੜਾ ਤੋਂ ਰਾਏਪੁਰ ਜਾਣ ਵਾਲੀ ਪਹਿਲੀ ਉਡਾਨ ਨੂੰ ਝੰਡੀ ਵਿਖਾਈ ਉਨ੍ਹਾਂ ਨੇ ਗਰਜਨਬਾਹਲ(Garjanbahal) ਕੋਲਾ ਖਾਨਾਂ ਅਤੇ ਝਾਰਸੁਗੁੜਾਬਾਰਾਪਲੀਸਾਰਡੇਗਾ (Jharsuguda-Barapali-Sardega) ਰੇਲ ਲਿੰਕ ਦੇਸ਼ ਨੂੰ ਸਮਰਪਿਤ ਕੀਤਾ ਉਨ੍ਹਾਂ ਨੇ ਦੁਲਗਾਨਾ ਕੋਲਾ ਖਾਨਾਂ ਵਿੱਚ ਉਤਪਾਦਨ ਸ਼ੁਰੂ ਹੋਣ ਅਤੇ ਉਸ ਦੀ ਟਰਾਂਸਪੋਰਟੇਸ਼ਨ ਲਈ ਇਕ ਤਖ਼ਤੀ ਤੋਂ ਪਰਦਾ ਹਟਾਇਆ

ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝਾਰਸੁਗੁੜਾ ਆਕੇ ਇੱਥੇ ਹਵਾਈ ਅੱਡੇ ਦਾ ਅਤੇ ਕੁਝ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਕੇ ਖੁਸ਼ੀ ਮਹਿਸੂਸ  ਹੋ ਰਹੀ ਹੈ ਇਹ ਵਿਕਾਸ ਕਾਰਜ ਓਡੀਸ਼ਾ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਜਹਾਜ਼ਰਾਨੀ ਖੇਤਰ ਦਾ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹੈ ਅਤੇ 125 ਕਰੋੜ ਭਾਰਤੀਆਂ ਲਈ ਇੱਕ ਵਧੀਆ ਸਗਨ ਹੈ

ਪ੍ਰਧਾਨ ਮੰਤਰੀ ਨੇ ਕਿਹਾ ਝਾਰਸੁਗੁੜਾ ਦਾ ਇਹ ਹਵਾਈ ਅੱਡਾ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਧੀਆ ਸਥਾਨ ‘ਤੇ ਸਥਿਤ ਹੈ ਉਨ੍ਹਾਂ ਕਿਹਾ ਕਿ ਸਰਬਪੱਖੀ ਵਿਕਾਸ ਲਈ ਕੁਨੈਕਟੀਵਿਟੀ ਬਹੁਤ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਨੇ ਕਿਹਾ ਰਾਸ਼ਟਰ ਸਰਕਾਰ ਨੇ ਦੇਸ਼ ਭਰ ਵਿੱਚ ਕੁਨੈਕਟੀਵਿਟੀ ਵਧਾਉਣ ਲਈ ਭਾਰੀ ਯਤਨ ਕੀਤੇ ਹਨ

****

ਏਕੇਟੀ/ ਵੀਜੇ