Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਆਗਰਾ ਜਾਣਗੇ ਅਤੇ 2,980 ਕਰੋੜ ਰੁਪਏ ਦੇ ਕਈ ਪ੍ਰੋਜੈਕਟ ਲਾਂਚ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 9 ਜਨਵਰੀ, 2019 ਨੂੰ ਆਗਰਾ ਜਾਣਗੇ। ਸ਼੍ਰੀ ਮੋਦੀ ਗੰਗਾਜਲ ਪ੍ਰੋਜੈਕਟ ਅਤੇ ਹੋਰ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨਗੇ। ਉਹ ਆਗਰਾ ਸਮਾਰਟ ਸਿਟੀ ਲਈ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਐੱਸਐੱਨ ਮੈਡੀਕਲ ਕਾਲਜ ਅੱਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖਣਗੇ।

ਗੰਗਾਜਲ ਪ੍ਰੋਗਰਾਮ 2,880 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਇਹ ਆਗਰਾ ਸ਼ਹਿਰ ਨੂੰ ਬਿਹਤਰ ਤੇ ਵਧੇਰੇ ਭਰੋਸੇਯੋਗ ਜਲ ਸਪਲਾਈ ਪ੍ਰਦਾਨ ਕਰੇਗਾ। ਇਸ ਨਾਲ ਆਗਰਾ ਨਿਵਾਸੀਆਂ ਅਤੇ ਸੈਲਾਨੀਆਂ ਦੋਹਾਂ ਨੂੰ ਲਾਭ ਹੋਵੇਗਾ।

ਆਗਰਾ ਵਿੱਚ ਐੱਸਐੱਨ ਮੈਡੀਕਲ ਕਾਲਜ ਦੇ ਅੱਪਗ੍ਰੇਡੇਸ਼ਨ ਦਾ ਪ੍ਰੋਜੈਕਟ 200 ਕਰੋੜ ਰੁਪਏ ਦਾ ਹੈ। ਇਸ ਵਿੱਚ ਮਹਿਲਾ ਹਸਪਤਾਲ ਵਿੱਚ 100 ਬਿਸਤਰਿਆਂ ਦਾ ਮੈਟਰਨਿਟੀ ਵਿੰਗ ਬਣਾਉਣਾ ਸ਼ਾਮਲ ਹੈ। ਇਸ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਲਈ ਬਿਹਤਰ ਸਿਹਤ ਅਤੇ ਮੈਟਰਨਿਟੀ ਕੇਅਰ ਵਿੱਚ ਮਦਦ ਮਿਲੇਗੀ। ਆਗਰਾ ਸਮਾਰਟ ਸਿਟੀ ਲਈ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਪ੍ਰੋਜੈਕਟ ਦੀ ਲਾਗਤ 285 ਕਰੋੜ ਰੁਪਏ ਹੋਵੇਗੀ। ਇਸ ਨਾਲ ਆਗਰਾ ਸ਼ਹਿਰ ਨੂੰ ਮਾਡਰਨ ਵਰਲਡ ਸਮਾਰਟ ਸਿਟੀ ਵਜੋਂ ਅਤੇ ਪ੍ਰਮੁੱਖ ਸੈਰ-ਸਪਾਟਾ ਸਥਾਨ ਦੇ ਤੌਰ ‘ਤੇ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਆਗਰਾ ਵਿਖੇ ਕੋਠੀ ਮੀਨਾ ਬਜ਼ਾਰ ਵਿੱਚ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦੀ ਇਹ ਆਗਰਾ ਦੀ ਦੂਜੀ ਯਾਤਰਾ ਹੋਵੇਗੀ। 20 ਨਵੰਬਰ, 2016 ਨੂੰ ਆਪਣੇ ਆਗਰਾ ਆਉਣ ‘ਤੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ( ਗ੍ਰਾਮੀਣ) ਲਾਂਚ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ 65 ਲੱਖ ਮਕਾਨ ਬਣਾਏ ਗਏ ਹਨ। ਇਨ੍ਹਾਂ ਵਿੱਚ 9.2 ਲੱਖ ਮਕਾਨ ਉੱਤਰ ਪ੍ਰਦੇਸ਼ ਵਿੱਚ ਹਨ। ਉਨ੍ਹਾਂ ਨੇ ਖੇਤਰ ਲਈ ਵਿਸ਼ੇਸ਼ ਰੇਲ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਲਾਂਚ ਕੀਤੇ ਸਨ।

***

ਏਕੇਟੀ/ਏਕੇ