Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਗੁਵਾਹਾਟੀ, ਈਟਾਨਗਰ ਅਤੇ ਅਗਰਤਲਾ ਜਾਣਗੇ


ਪ੍ਰਧਾਨ ਮੰਤਰੀ ਕੱਲ੍ਹ ਗੁਵਾਹਾਟੀ, ਈਟਾਨਗਰ ਅਤੇ ਅਗਰਤਲਾ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਈਟਾਨਗਰ ਵਿੱਚ ਗ੍ਰੀਨਫੀਲਡ ਏਅਰਪੋਰਟ, ਸੇਲਾ ਸੁਰੰਗ ਅਤੇ ਪੂਰਬ-ਉੱਤਰ (ਨਾਰਥ-ਈਸਟ) ਗੈਸ ਗ੍ਰਿੱਡ ਦਾ ਨੀਂਹ ਪੱਥਰ ਰੱਖਣਗੇ। ਉਹ ਦੂਰਦਰਸ਼ਨ ਅਰੁਣਾ ਪ੍ਰਭਾ ਚੈਨਲ ਅਤੇ ਗਾਰਜੀ ਬੇਲੋਨੀਆ ਰੇਲ ਲਾਈਨ ਦਾ ਉਦਘਾਟਨ ਕਰਨਗੇ। ਉਹ ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।

ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਕੱਲ੍ਹ ਸਵੇਰੇ ਗੁਵਾਹਾਟੀ ਤੋਂ ਈਟਾਨਗਰ ਪਹੁੰਚਣਗੇ। ਉਹ ਈਟਾਨਗਰ ਦੇ ਆਈਜੀ ਪਾਰਕ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਈਟਾਨਗਰ ਦੇ ਹੋਲੋਂਗੀ ਵਿੱਚ ਗ੍ਰੀਨਫੀਲਡ ਏਅਰਪੋਰਟ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਹਾਲੇ ਈਟਾਨਗਰ ਦਾ ਸਭ ਤੋਂ ਨਜ਼ਦੀਕ ਹਵਾਈ ਅੱਡਾ ਉੱਥੋਂ 80 ਕਿਲੋਮੀਟਰ ਦੂਰ, ਅਸਾਮ ਦੇ ਲੀਲਾਬਾਰੀ ਵਿੱਚ ਹੈ। ਈਟਾਨਗਰ ਵਿੱਚ ਹਵਾਈ ਅੱਡਾ ਬਣਨ ਨਾਲ ਖੇਤਰ ਵਿੱਚ ਜਿੱਥੇ ਕਨੈਕਟੀਵਿਟੀ ਬਿਹਤਰ ਹੋਵੇਗੀ, ਉੱਥੇ ਇਸ ਨਾਲ ਰਾਜ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਇਸ ਨਾਲ ਖੇਤਰ ਦਾ ਆਰਥਕ ਪ੍ਰਗਤੀ ਤੇਜ਼ ਹੋਵੇਗੀ ਅਤੇ ਸਾਮਰਿਕ ਤੌਰ ’ਤੇ ਵੀ ਇਹ ਰਾਸ਼ਟਰ ਲਈ ਅਹਿਮ ਹੋਵੇਗਾ। ਹਵਾਈ ਅੱਡੇ ਦੀ ਸੰਪਰਕ ਸੜਕ ਦੇ ਨਾਲ ਹਰੀਆਂ ਪੱਟੀਆਂ, ਵਰਖਾ ਜਲ ਸੰਭਾਲ ਦੀਆਂ ਸੁਵਿਧਾਵਾਂ ਅਤੇ ਇਸਤੇਮਾਲ ਦੇ ਲਈ ਊਰਜਾ ਕੂਸ਼ਲ ਉਪਕਰਨਾਂ ਵਰਗੀਆਂ ਕਈ ਵਿਸ਼ੇਸ਼ਤਾਵਾਂ ਹੋਣਗੀਆਂ।

ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਸੁੰਰਗ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਸਾਰੇ ਮੌਸਮਾਂ ਵਿੱਚ ਆਮ ਲੋਕਾਂ ਦੇ ਨਾਲ ਹੀ ਸੁਰੱਖਿਆ ਬਲਾਂ ਦੇ ਲਈ ਵੀ ਪੂਰਾ ਸਾਲ ਤਵਾਂਗ ਘਾਟੀ ਵਿੱਚ ਆਉਣਾ-ਜਾਣਾ ਸੰਭਵ ਹੋ ਸਕੇਗਾ। ਸੁਰੰਗ ਬਣਨ ਦੇ ਬਾਅਦ ਤਵਾਂਗ ਘਾਟੀ ਜਾਣ ਦੇ ਸਮੇਂ ਵਿੱਚ ਇੱਕ ਘੰਟੇ ਦੀ ਕਮੀ ਆਵੇਗੀ ਅਤੇ ਇਸ ਨਾਲ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਆਰਥਕ ਗਤੀਵਿਧੀਆਂ ਵੀ ਤੇਜ਼ ਹੋਣਗੀਆਂ।

ਪ੍ਰਧਾਨ ਮੰਤਰੀ ਕੱਲ੍ਹ ਈਟਾਨਗਰ ਦੇ ਆਈਜੀ ਪਾਰਕ ਵਿੱਚ ਅਰੁਣਾਚਲ ਪ੍ਰਦੇਸ਼ ਲਈ ਸਮਰਪਿਤ ਦੂਰਦਰਸ਼ਨ ਚੈਨਲ ਡੀਡੀ ਅਰੁਣਾ ਪ੍ਰਭਾ ਦਾ ਉਦਘਾਟਨ ਕਰਨਗੇ। ਡੀਡੀ ਅਰੁਣਾ ਪ੍ਰਭਾ, ਦੂਰਦਰਸ਼ਨ ਵੱਲੋਂ ਸੰਚਾਲਿਤ 24ਵਾਂ ਚੈਨਲ ਹੋਵੇਗਾ। ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ 110 ਮੈਗਾਵਾਟ ਵਾਲੇ ਪਣ ਬਿਜਲੀ ਪਲਾਂਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਨੀਪਕੋ ਵੱਲੋਂ ਬਣਾਇਆ ਗਿਆ। ਇਹ ਪ੍ਰੋਜੈਕਟ ਦੀਕਰੋਂਗ ਨਦੀ (ਬ੍ਰਹਮਪੁੱਤਰ ਦੀ ਸਹਾਇਕ ਨਦੀ) ਦੀ ਸੰਭਾਵਿਤ ਜਲ ਊਰਜਾ ਦਾ ਉਪਯੋਗ ਕਰੇਗੀ ਅਤੇ ਪੂਰਬ ਉੱਤਰ ਦੇ ਰਾਜਾਂ ਨੂੰ ਸਸਤੀ ਪਣ-ਬਿਜਲੀ ਉਪਲੱਬਧ ਕਰਵਾਏਗੀ, ਜਿਸ ਨਾਲ ਖੇਤਰ ਵਿੱਚ ਊਰਜਾ ਉਪਲੱਬਧਤਾ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਦੇ ਜੋਟ ਵਿੱਚ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੇ ਸਥਾਈ ਕੈਂਪਸ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਪੂਰਬ ਉੱਤਰ ਰਾਜਾਂ ਦੇ ਫਿਲਮ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਸੁਵਿਧਾ ਹੋਵੇਗੀ। ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ ਅੱਪਗ੍ਰਿਡ ਕੀਤੇ ਤੇਜੂ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਤੇਜੂ ਹਵਾਈ ਅੱਡੇ ਨੂੰ ਉਡਾਨ ਯੋਜਨਾ ਤਹਿਤ ਵਣਜ ਸਬੰਧੀ ਸੰਚਾਲਨ ਦੇ ਅਨੁਰੂਪ ਨਵੇਂ ਤਰੀਕੇ ਨਾਲ ਢਾਲਿਆ ਗਿਆ ਹੈ।

ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ 50 ਸਿਹਤ ਤੇ ਤੰਦਰੁਸਤੀ ਕੇਂਦਰਾਂ ਦਾ ਉਦਘਾਟਨ ਕਰਨਗੇ। ਸਮੁੱਚੀ ਸਿਹਤ ਸੁਨਿਸ਼ਚਿਤ ਕਰਨ ਲਈ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਇੱਕ ਮਹੱਤਵਪੂਰਨ ਹਿੱਸਾ ਹਨ। ਪ੍ਰਧਾਨ ਮੰਤਰੀ ਸੌਭਾਗਯ ਯੋਜਨਾ ਤਹਿਤ ਅਰੁਣਾਚਲ ਪ੍ਰਦੇਸ਼ ਵਿੱਚ ਸਾਰਿਆਂ ਘਰਾਂ ਤੱਕ ਬਿਜਲੀ ਪਹੁੰਚ ਜਾਣ ਦਾ ਵੀ ਐਲਾਨ ਕਰਨਗੇ।

ਅਸਾਮ ਵਿੱਚ ਪ੍ਰਧਾਨ ਮੰਤਰੀ

ਈਟਾਨਗਰ ਤੋਂ ਪ੍ਰਧਾਨ ਮੰਤਰੀ ਗੁਵਾਹਾਟੀ ਵਾਪਸ ਆਉਣਗੇ। ਗੁਵਾਹਾਟੀ ਵਿੱਚ ਪ੍ਰਧਾਨ ਮੰਤਰੀ ਪੂਰਬ-ਉੱਤਰ ਗੈਸ ਗ੍ਰਿੱਡ ਦਾ ਨੀਂਹ ਪੱਥਰ ਰੱਖਣਗੇ, ਜੋ ਪੂਰੇ ਖੇਤਰ ਵਿੱਚ ਕੁਦਰਤੀ ਗੈਸ ਦੀ ਬੇਰੋਕ ਉਪਲੱਬਧਤਾ ਸੁਨਿਸ਼ਚਿਤ ਕਰੇਗਾ ਅਤੇ ਇਸ ਨਾਲ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਆਵੇਗੀ। ਇਹ ਗ੍ਰਿੱਡ, ਸਰਕਾਰ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਦੇ ਤਹਿਤ ਪੂਰੇ ਪੂਰਬ-ਉੱਤਰ ਵਿੱਚ ਸਸਤੀ ਅਤੇ ਗੁਣਵੱਤਾਪੂਰਨ ਗੈਸ ਉਪਲੱਬਧਤਾ ਕਰਵਾਉਣੀ ਹੈ। ਪ੍ਰਧਾਨ ਮੰਤਰੀ ਕਾਮਰੂਪ, ਸਚਰ, ਹੇਲਾਕਾਂਡੀ ਅਤੇ ਕਰੀਮਗੰਜ ਜ਼ਿਲ੍ਹਿਆਂ ਵਿੱਚ ਸਿਟੀ ਗੈਸ ਵੰਡ ਨੈੱਟਵਰਕ ਦਾ ਵੀ ਨੀਂਹ ਪੱਥਰ ਰੱਖਣਗੇ। ਇਸ ਨਾਲ ਘਰਾਂ, ਉਦਯੋਗਾਂ ਅਤੇ ਵਣਜਿਕ ਇਕਾਈਆਂ ਵਿੱਚ ਸਵੱਛ ਈਂਧਣ (ਪੀਐੱਨਜੀ) ਪਹੁੰਚਾਇਆ ਜਾਵੇਗਾ।

ਪ੍ਰਧਾਨ ਮੰਤਰੀ ਅਸਾਮ ਦੇ ਤਿਨਸੁਕੀਆ ਵਿੱਚ ਹੋਲੋਂਗ ਮੌਡਿਊਲਰ ਗੈਸ ਪ੍ਰੋਸੈੱਸਿੰਗ ਪਲਾਂਟ ਦਾ ਉਦਘਾਟਨ ਕਰਨਗੇ। ਇਸ ਨਾਲ ਅਸਾਮ ਵਿੱਚ ਉਤਪਾਦਿਤ ਕੁੱਲ ਗੈਸ ਦਾ 15% ਗੈਸ ਜ਼ਿਆਦਾ ਮਿਲੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨੁਮਾਲੀਗੜ੍ਹ ਵਿੱਚ ਐੱਨਆਰਐੱਲ ਬਾਇਓ ਰਿਫਾਇਨਰੀ ਅਤੇ ਬਿਹਾਰ, ਪੱਛਮੀ ਬੰਗਾਲ, ਸਿੱਕਿਮ ਤੇ ਅਸਾਮ ਹੁੰਦੇ ਹੋਏ ਬਰੌਨੀ ਤੋਂ ਗੁਵਾਹਾਟੀ ਤੱਕ 729 ਕਿਲੋਮੀਟਰ ਗੈਸ ਪਾਈਪਲਾਈਨ ਦਾ ਨੀਂਹ ਪੱਥਰ ਰੱਖਣਗੇ।

ਤ੍ਰਿਪੁਰਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦੇ ਦੌਰੇ ਦਾ ਅੰਤਮ ਪੜਾਅ ਅਗਰਤਲਾ ਹੋਵੇਗਾ। ਪ੍ਰਧਾਨ ਮੰਤਰੀ ਅਗਰਤਲਾ ਦੇ ਸਵਾਮੀ ਵਿਵੇਕਾਨੰਦ ਸਟੇਡੀਅਮ ਵਿੱਚ ਗਾਰਜੀ ਬੇਲੋਨੀਆ ਰੇਲ ਮਾਰਗ, ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਰੇਲ ਮਾਰਗ ਤ੍ਰਿਪੁਰਾ ਨੂੰ ਦੱਖਣੀ ਅਤੇ ਦੱਖਣੀ-ਪੂਰਬ ਏਸ਼ੀਆ ਦਾ ਪ੍ਰਵੇਸ਼ ਦੁਆਰ ਬਣਾਵੇਗਾ। ਪ੍ਰਧਾਨ ਮੰਤਰੀ ਨਰਸਿੰਗੜ੍ਹ ਵਿੱਚ ਤ੍ਰਿਪੁਰਾ ਟੈਕਨੋਲੋਜੀ ਸੰਸਥਾਨ ਦੇ ਨਵੇਂ ਕੈਂਪਸ ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਅਗਰਤਲਾ ਵਿੱਚ ਮਹਾਰਾਜਾ ਵੀਰ ਵਿਕਰਮ ਹਵਾਈ ਅੱਡੇ ’ਤੇ ਮਹਾਰਾਜਾ ਵੀਰ ਵਿਕਰਮ ਕਿਸ਼ੋਰ ਮਣਿਕਯ ਬਹਾਦੁਰ ਦੀ ਮੂਰਤੀ ਦਾ ਉਦਘਾਟਨ ਕਰਨਗੇ। ਮਹਾਰਾਜਾ ਵੀਰ ਵਿਕਰਮ ਕਿਸ਼ੋਰ ਮਣਿਕਯ ਬਹਾਦੁਰ ਆਧੁਨਿਕ ਤ੍ਰਿਪੁਰਾ ਦੇ ਨਿਰਮਾਤਾ ਮੰਨੇ ਜਾਂਦੇ ਹਨ। ਅਗਰਤਲਾ ਸ਼ਹਿਰ ਦੇ ਨਿਰਮਾਣ ਦਾ ਸੇਲਾ ਮਹਾਰਾਜਾ ਵੀਰ ਵਿਕਰਮ ਨੂੰ ਜਾਂਦਾ ਹੈ।

*****

ਏਕੇਟੀ/ਏਕੇ