Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਦਾਦਰ ਅਤੇ ਨਗਰ ਹਵੇਲੀ ਜਾਣਗ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 19 ਜਨਵਰੀ, 2019 ਨੂੰ ਦਾਦਰ ਅਤੇ ਨਗਰ ਹਵੇਲੀ ਦੀ ਰਾਜਧਾਨੀ ਸਿਲਵਾਸਾ ਜਾਣਗੇ।
ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾਦਰ ਤੇ ਨਗਰ ਹਵੇਲੀ ਦੇ ਸਾਇਲੀ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਦਮਨ ਤੇ ਦੀਊ ਅਤੇ ਦਾਦਰ ਤੇ ਨਗਰ ਹਵੇਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਲਈ ਤਖ਼ਤੀ ਤੋਂ ਪਰਦਾ ਵੀ ਹਟਾਉਣਗੇ।

ਪ੍ਰਧਾਨ ਮੰਤਰੀ ਐੱਮ-ਆਰੋਗਯ ਐਪ ਵੀ ਲਾਂਚ ਕਰਨਗੇ ਅਤੇ ਦਾਦਰ ਤੇ ਨਗਰ ਹਵੇਲੀ ਵਿੱਚ ਘਰ-ਘਰ ਤੋਂ ਠੋਸ ਕਚਰੇ ਦੀ ਕਲੈਕਸ਼ਨ ਕਰਨ, ਅਲੱਗ-ਅਲੱਗ ਕਰਨ ਅਤੇ ਉਸ ਦੀ ਪ੍ਰੋਸੈਸਿੰਗ ਕਰਨ ਦੇ ਪ੍ਰੋਗਰਾਮ ਦਾ ਡਿਜੀਟਲੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੂਚਨਾ ਟੈਕਨੋਲੋਜੀ ਨੀਤੀ ਵੀ ਜਾਰੀ ਕਰਨਗੇ।

ਉਹ ਕੁਝ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਸਰਟੀਫਿਕੇਟ ਅਤੇ ਵਣ ਅਧਿਕਾਰ ਸਰਟੀਫਿਕੇਟ ਵੀ ਵੰਡਣਗੇ।
ਸਾਇਲੀ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਨਾਲ ਦਾਦਰ ਤੇ ਨਗਰ ਹਵੇਲੀ, ਦਮਨ ਤੇ ਦੀਊ ਅਤੇ ਨੇੜਲੇ ਖੇਤਰਾਂ ਵਿੱਚ ਤੀਜੇ ਪੱਧਰ ਦੀ ਮੈਡੀਕਲ ਸੁਵਿਧਾ ਬਿਹਤਰ ਹੋਵੇਗੀ। ਦੋਹਾਂ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ ਆਦਿਵਾਸੀ ਅਤੇ ਗ੍ਰਾਮੀਣ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਇਸ ਨਾਲ ਲਾਭ ਹੋਵੇਗਾ। ਮੈਡੀਕਲ ਕਾਲਜ, ਹੋਸਟਲ, ਪੈਰਾਮੈਡੀਕਲ ਕਾਲਜ ਤੇ ਰਿਹਾਇਸ਼ੀ ਇਮਾਰਤਾਂ ਦੇ ਨਿਰਮਾਣ ਲਈ 210 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ।

***

ਏਕੇਟੀ/ਕੇਪੀ/ਐੱਸਬੀਪੀ