ਪੀਐੱਮਇੰਡੀਆ
ਗੰਗਾ ਨਦੀ ਦੀ ਸਾਫ਼-ਸਫਾਈ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਮਿਸ਼ਨ ਗੰਗੇ ਅਭਿਆਨ ‘ਤੇ ਨਿਕਲੇ 40 ਮੈਂਬਰੀ ਵਫ਼ਦ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਛੇਂਦਰੀ ਪਾਲ ਦੀ ਅਗਵਾਈ ਵਾਲੇ ਇਸ ਅਭਿਆਨ ਦਲ ਵਿੱਚ ਮਾਉਂਟ ਐਵਰੈਸਟ ਉੱਤੇ ਸਫਲ ਚੜ੍ਹਾਈ ਕਰਨ ਵਾਲੇ 8 ਪਰਬਤ ਆਰੋਹੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਅਭਿਆਨ ਦਲ ਦੇ ਮੈਬਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਪਹਿਲ ਦੀ ਸਰਾਹਨਾ ਕੀਤੀ ਅਤੇ ਗੰਗਾ ਨਦੀ ਦੀ ਸਫਾਈ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦਲ ਦੇ ਮੈਬਰਾਂ ਨੂੰ ਤਾਕੀਦ ਕੀਤੀ ਕਿ ਉਹ ਜਿਨ੍ਹਾਂ ਸ਼ਹਿਰਾਂ ਵਿੱਚ ਜਾਣਗੇ ਉੱਥੇ ਆਪਣੇ ਜਾਗਰੂਕਤਾ ਅਭਿਆਨ ਦੌਰਾਨ ਵਿਸ਼ੇਸ਼ ਰੂਪ ਨਾਲ ਸਕੂਲੀ ਬੱਚਿਆਂ ਨੂੰ ਜਰੂਰ ਮਿਲਣ ।
ਭਾਰਤ ਸਰਕਾਰ ਦੇ ਨਮਾਮੀ ਗੰਗੇ ਮਿਸ਼ਨ ਤੋਂ ਪ੍ਰੇਰਿਤ ਇਸ ਅਭਿਆਨ ਨੂੰ ਮਿਸ਼ਨ ਗੰਗੇ ਦਾ ਨਾਮ ਦਿੱਤਾ ਗਿਆ ਹੈ। ਇੱਕ ਮਹੀਨੇ ਤੱਕ ਚਲਣ ਵਾਲੇ ਇਸ ਅਭਿਆਨ ਵਿੱਚ ਹਰਿਦੁਆਰ ਤੋਂ ਪਟਨਾ ਤੱਕ ਦੀ ਦੂਰੀ ਰਿਵਰ ਰਾਫਟਿੰਗ ਰਾਹੀਂ ਤੈਅ ਕੀਤੀ ਜਾਵੇਗੀ। ਇਸ ਦੌਰਾਨ ਅਭਿਆਨ ਦਲ ਬਿਜਨੌਰ, ਨਾਰੌਰਾ, ਫ਼ਰੂਖਾਬਾਦ, ਕਾਨਪੁਰ, ਇਲਾਹਾਬਾਦ, ਵਾਰਾਣਸੀ ਅਤੇ ਬਕਸਰ ਵਿੱਚ ਠਹਿਰੇਗਾ। ਇਨ੍ਹਾਂ ਸਾਰੇ ਸਥਾਨਾਂ ਉੱਤੇ ਅਭਿਆਨ ਦਲ ਲੋਕਾਂ ਨੂੰ ਗੰਗਾ ਦੀ ਸਫਾਈ ਪ੍ਰਤੀ ਜਾਗਰੂਕ ਕਰੇਗਾ ਅਤੇ ਸਵੱਛਤਾ ਗਤੀਵਿਧੀਆਂ ਚਲਾਏਗਾ।
*****
ਏਕੇਟੀ/ਕੇਪੀ/ਐੱਸਬੀਪੀ
Had a wonderful interaction with a group of mountaineering enthusiasts who are embarking on an expedition to spread awareness on Ganga cleaning. The group was led by the noted mountaineer and our pride, Ms. Bachendri Pal. https://t.co/Pu4idArdtz pic.twitter.com/jeeGX9ZS1F
— Narendra Modi (@narendramodi) October 4, 2018