ਪੀਐੱਮਇੰਡੀਆ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੂੰ ਪ੍ਰਾਪਤ ਹੋਏ ਯਾਦਗਾਰੀ ਚਿੰਨ੍ਹਾਂ ਨੂੰ ਨਿਲਾਮ ਕਰਨ ਦੀ 15 ਦਿਨ ਲੰਬੀ ਪ੍ਰਕਿਰਿਆ ਸ਼ਨੀਵਾਰ ਸ਼ਾਮ ਨੂੰ ਸੰਪੰਨ ਹੋਈ।
ਨਿਲਾਮੀ ਪ੍ਰਕਿਰਿਆ ਵਿੱਚ ਲੋਕਾਂ ਨੇ ਵੱਧ – ਚੜ੍ਹ ਕੇ ਹਿੱਸਾ ਲਿਆ। ਪ੍ਰਕਿਰਿਆ ਦੇ ਦੋ ਹਿੱਸੇ ਸਨ – ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ਵਿੱਚ ਦੋ ਦਿਨਾ ਨਿਲਾਮੀ ਅਤੇ ਵੈੱਬਸਾਈਟ pmmementos.gov.in ਰਾਹੀਂ ਈ-ਨਿਲਾਮੀ।
ਇਸ ਦੌਰਾਨ 1800 ਯਾਦਗਾਰੀ ਚਿੰਨ੍ਹਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ।
ਇਸ ਨਿਲਾਮੀ ਤੋਂ ਪ੍ਰਾਪਤ ਹੋਈ ਰਕਮ ਦੀ ਵਰਤੋਂ ਨਮਾਮਿ ਗੰਗੇ ਦੇ ਨੇਕ ਕਾਰਜ ਲਈ ਕੀਤੀ ਜਾਵੇਗੀ।
ਨਿਲਾਮੀ ਦੀਆਂ ਕੁਝ ਪ੍ਰਮੁੱਖ ਗੱਲਾਂ
ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ਵਿੱਚ ਇੱਕ ਹੱਥ ਦੀ ਬਣੀ ਲੱਕੜ ਦੀ ਬਾਈਕ 5 ਲੱਖ ਰੁਪਏ ਵਿੱਚ ਵਿਕੀ। ਇੱਕ ਪੇਂਟਿੰਗ ਵੀ 5 ਲੱਖ ਰੁਪਏ ਵਿੱਚ ਵਿਕੀ। ਇਸ ਪੇਂਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਰੇਲਵੇ ਸਟੇਸ਼ਨ ‘ਤੇ ਦਿਖਾਇਆ ਗਿਆ ਹੈ।
ਈ – ਨਿਲਾਮੀ
ਹੋਰ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਵੀ ਅਧਾਰ ਮੁੱਲ ਤੋਂ ਕਈ ਗੁਣਾ ਜ਼ਿਆਦਾ ਕੀਮਤ ‘ਤੇ ਹੋਈ।
ਪ੍ਰਧਾਨ ਮੰਤਰੀ, ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਦੇ ਕਾਰਜਕਾਲ ਵਿੱਚ ਪ੍ਰਾਪਤ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਕਰਦੇ ਹੁੰਦੇ ਸਨ ਤਾਕਿ ਨਿਲਾਮੀ ਤੋਂ ਪ੍ਰਾਪਤ ਰਕਮ ਬਾਲੜੀ ਸਿੱਖਿਆ ਲਈ ਵਰਤੀ ਜਾ ਸਕੇ। ਉਸੇ ਪਿਰਤ ਨੂੰ ਜਾਰੀ ਰੱਖਦਿਆਂ, ਹੁਣ ਉਹ ਨਿਲਾਮੀ ਤੋਂ ਪ੍ਰਾਪਤ ਰਕਮ ਪਵਿੱਤਰ ਦਰਿਆ ਗੰਗਾ ਦੀ ਸਫਾਈ ਲਈ ਦੇਣਗੇ।
****
ਏਕੇਟੀ/ਕੇਪੀ