Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅੰਜਾਰ ਵਿਖੇ ਐੱਲਐੱਨਜੀ ਟਰਮੀਨਲ ਅਤੇ ਪਾਈਪਲਾਈਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਜਾਰ ਵਿਖੇ ਮੁੰਦਰਾ ਐੱਲਐੱਨਜੀ ਟਰਮੀਨਲ, ਅੰਜਾਰ-ਮੁੰਦਰਾ ਪਾਈਪਲਾਈਨ ਪ੍ਰੋਜੈਕਟ ਅਤੇ ਪਾਲਨਪੁਰ-ਪਾਲੀ-ਬਾੜਮੇਰ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕੀਤਾ

ਇਸ ਮੌਕੇ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਛ ਵਿੱਚ ਉਨ੍ਹਾਂ ਨੂੰ ਬੇਮਿਸਾਲ ਪਿਆਰ ਮਿਲਿਆ ਹੈ ਉਨ੍ਹਾਂ ਨੇ ਪਿਛਲੇ 20 ਵਰ੍ਹਿਆਂ ‘ਚ ਕੱਛ ਖੇਤਰ ਵਿੱਚ ਹੋਏ ਵਿਕਾਸ ਕਾਰਜ ਦੀ ਪ੍ਰਸ਼ੰਸਾ ਕੀਤੀ

ਉਨ੍ਹਾਂ ਕਿਹਾ ਕਿ ਐੱਲਐੱਨਜੀ ਟਰਮੀਨਲ ਦਾ ਉਦਘਾਟਨ ਅੱਜ ਦੇ ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਹੈ ਉਨ੍ਹਾਂ ਕਿਹਾ, ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤਿੰਨ ਐੱਲਐੱਨਜੀ ਟਰਮੀਨਲਾਂ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਦੋਂ ਗੁਜਰਾਤ ਨੂੰ ਪਹਿਲਾ ਐੱਲਐੱਨਜੀ ਟਰਮੀਨਲ ਮਿਲਿਆ ਤਾਂ ਲੋਕ ਹੈਰਾਨ ਰਹਿ ਗਏ ਸਨ ਉਨ੍ਹਾਂ ਕਿਹਾ, ਹੁਣ, ਰਾਜ ਵਿੱਚ ਚੌਥਾ ਐੱਲਐੱਨਜੀ ਟਰਮੀਨਲ ਬਣਾਉਣ ਲਈ ਤਿਆਰ ਹੈ

ਪ੍ਰਧਾਨ ਮੰਤਰੀ ਨੇ ਕਿਹਾ, ਗੁਜਰਾਤ ਭਾਰਤ ਦੀ ਐੱਲਐੱਨਜੀ ਹੱਬ ਵਜੋਂ ਉੱਭਰ ਰਿਹਾ ਹੈ, ਜਿਸ ਉੱਤੇ ਸਾਰੇ ਗੁਜਰਾਤੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿਸੇ ਦੇਸ਼ ਦੇ ਵਿਕਾਸ ਲਈ ਊਰਜਾ ਖੇਤਰ ਦੇ ਮਜ਼ਬੂਤ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਊਰਜਾ ਪੱਖੋਂ ਅਸੀਂ ਗ਼ਰੀਬ ਹੋਈਏ ਤਾਂ ਅਸੀਂ ਗ਼ਰੀਬੀ ਘੱਟ ਨਹੀਂ ਕਰ ਸਕਦੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਖਾਹਿਸ਼ਾਂ ਵਧ ਰਹੀਆਂ ਹਨ, ਅਤੇ ਉਹ ਰਵਾਇਤੀ ਬੁਨਿਆਦੀ ਢਾਂਚੇ ਤੋਂ ਇਲਾਵਾ ਆਈ-ਵੇਜ਼, ਗੈਸ ਗ੍ਰਿੱਡ, ਵਾਟਰ ਗ੍ਰਿੱਡ ਅਤੇ ਔਪਟੀਕਲ ਫਾਈਬਰ ਨੈੱਟਵਰਕ ਚਾਹੁੰਦੇ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਭਰਪੂਰ ਮੌਕੇ ਹਨ ਅਤੇ ਦੁਨੀਆ ਭਾਰਤ ਆਉਣ ਦੀ ਚਾਹਵਾਨ ਹੈ ਉਨ੍ਹਾਂ ਕਿਹਾ, ਅਸੀਂ ਕੱਛ ਵਿੱਚ ਵੀ ਦੇਖਿਆ ਹੈ, ਕਿਵੇਂ ਵ੍ਹਾਈਟ ਰਣ ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ ਉਨ੍ਹਾਂ ਨੇ ਹਵਾਬਾਜ਼ੀ ਖੇਤਰ ਨੂੰ ਹੋਰ ਕਿਫਾਇਤੀ ਬਣਾਉਣ ਅਤੇ ਕਨੈਕਟੀਵਿਟੀ ਸੁਧਾਰਨ ਲਈ ਕੇਂਦਰ ਸਰਕਾਰ ਦੇ ਕਦਮਾਂ ਦਾ ਜ਼ਿਕਰ ਕੀਤਾ

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਾਰੇ ਪਿੰਡਾਂ ਦੇ ਬਿਜਲੀਕਰਨ ਅਤੇ ਹਰ ਘਰ ਨੂੰ ਰੁਸ਼ਨਾਉਣ ਲਈ ਕੀਤੇ ਜਾ ਰਹੇ ਕਾਰਜ ਦਾ ਵੀ ਜ਼ਿਕਰ ਕੀਤਾ ਉਨ੍ਹਾਂ ਕਿਹਾ, ਅਸੀਂ ਭਾਰਤ ਦੇ ਆਮ ਨਾਗਰਿਕ ਦੇ ਜੀਵਨ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣਾ ਚਾਹੁੰਦੇ ਹਾਂ

*****

 

ਏਕੇਟੀ/ਐੱਸਐੱਚ