Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਗਰੈਂਡ ਚੈਲੰਜ ਦੀ ਸ਼ੁਰੂਆਤ ਕੀਤੀ, ਵੱਖ ਵੱਖ ਵਰਗਾਂ ਦੇ ਉਦਯੋਗ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਵਿਖੇ ਆਯੋਜਿਤ ਇਕ ਸਮਾਰੋਹ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਗਰੈਂਡ ਚੈਲੰਜ ਦੀ ਸ਼ੁਰੂਆਤ ਕੀਤੀ

ਇਸ ਚੈਲੰਜ ਦਾ ਟੀਚਾ ਆਰਟੀਫੀਸ਼ਲ ਇੰਟੈਲੀਜੈਂਸ , ਇੰਟਰਨੈੱਟ ਆਵ੍ ਥਿੰਗਜ਼ , ਬਿੱਗ ਡੇਟਾ ਐਨਾਲਿਟਿਕਸ ਬਲੌਕਚੇਨ ਅਤੇ ਹੋਰ ਕਟਿੰਗ ਐੱਜ ਟੈਕਨੋਲੋਜੀ ‘ਤੇ ਅਧਾਰਤ ਸਰਕਾਰੀ ਅਮਲਾਂ ਵਿੱਚ ਸੁਧਾਰ ਲਿਆਉਣ ਲਈ ਨਵੇਂ ਇਨੋਵੇਟਿਵ ਵਿਚਾਰ ਲੈਣਾ ਹੈ ਇਸ ਗਰੈਂਡ ਚੈਲੰਜ ਲਈ ਪਲੇਟਫਾਰਮ ਸਟਾਰਟ ਅੱਪ ਇੰਡੀਆ ਪੋਰਟਲ ਹੈ

ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਾਰਤੀ ਉਦਯੋਗ ਦੇ ਨੁਮਾਇੰਦਿਆਂ ਅਤੇ ਹੋਰ ਸਭ ਹਾਜ਼ਰ ਲੋਕਾਂ ਦੀ ‘ਈਜ਼ ਆਵ੍ ਡੂਇੰਗ ਬਿਜ਼ਨਸ (ਈਓਡੀਬੀ)’ ਵਿੱਚ ਭਾਰਤ ਦੀ ਰੈਕਿੰਗ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ

ਉਨ੍ਹਾਂ ਯਾਦ ਕੀਤਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰੀ ਭਾਰਤ ਨੂੰ ਈਓਡੀਬੀ ਵਿੱਚ ਆਉਣ ਵਾਲੇ 50 ਪਹਿਲੇ ਸਥਾਨਾਂ ਵਿੱਚ ਲਿਆਉਣ ਦਾ ਸੁਪਨਾ ਦੇਖਿਆ ਸੀ ਇਸ ਪ੍ਰਤੀ ਸ਼ੰਕੇ ਪ੍ਰਗਟਾਏ ਗਏ ਸਨ ਉਨ੍ਹਾਂ ਕਿਹਾ ਕਿ ਫਿਰ ਵੀ ਪਿਛਲੇ 4 ਸਾਲਾਂ ਵਿੱਚ ਇਸ ਵਿੱਚ ਕਾਫੀ ਸੁਧਾਰ ਨਜ਼ਰ ਆਇਆ ਹੈ ਈਓਡੀਬੀ ਰੈਂਕਿੰਗ ਵਿੱਚ ਭਾਰਤ ਦੇ ਰੈਂਕ ਵਿੱਚ 65 ਅੰਕਾਂ ਦਾ ਸੁਧਾਰ ਆਇਆ ਹੈ ਭਾਰਤ ਹੁਣ ਦੱਖਣੀ ਏਸ਼ੀਆ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ ਅਤੇ ਉਹ ਪ੍ਰਮੁੱਖ 50 ਦੇ ਰੈਂਕ ਵਿੱਚ ਆਉਣ ਤੋਂ ਕੁਝ ਹੀ ਕਦਮ ਦੂਰ ਹੈ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲਕੇ ਸਹਿਕਾਰਤਾ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਤਹਿਤ ਈਓਡੀਬੀ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੀਆਂ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੀਤੀ ਅਧਾਰਤ ਪ੍ਰਬੰਧਨ ਅਤੇ ਅਨੁਮਾਨ ਲਗਾਉਣ ਯੋਗ ਪਾਰਦਰਸ਼ੀ ਨੀਤੀਆਂ ‘ਤੇ ਜ਼ੋਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸੁਧਾਰ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਟੀਚਾ ਆਮ ਲੋਕਾਂ ਲਈ ਈਜ਼ ਆਵ੍ ਲਿਵਿੰਗ ਵਿੱਚ ਸੁਧਾਰ ਕਰਨਾ ਹੈ ਉਨ੍ਹਾਂ ਕਿਹਾ ਕਿ ਅੱਜ ਛੋਟੇ ਉੱਦਮੀ ਅਸਾਨੀ ਨਾਲ ਵਪਾਰ ਕਰ ਸਕਦੇ ਹਨ ਅਤੇ ਬਿਜਲੀ ਦਾ ਕਨੈਕਸ਼ਨ ਲੈਣ ਵਰਗੇ ਸਧਾਰਨ ਜਿਹੇ ਕੰਮ ਹੁਣ ਅਸਾਨ ਹੋ ਗਏ ਹਨ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ 1400 ਤੋਂ ਵੱਧ ਪੁਰਾਣੇ ਪੈ ਚੁੱਕੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਵਪਾਰਕ ਝਗੜਿਆਂ ਦੇ ਹੱਲ ਅਤੇ ਵਸਤਾਂ ਦੀ ਦਰਾਮਦ ਦੀ ਕਲੀਅਰੈਂਸ ਲੈਣ ਆਦਿ ਖੇਤਰਾਂ ਵਿੱਚ ਜੋ ਸਮਾਂ ਲਗਦਾ ਸੀ, ਉਸ ਵਿੱਚ ਨਾਟਕੀ ਕਮੀ ਆਈ ਹੈ ਉਨ੍ਹਾਂ ਕਈ ਅਜਿਹੇ ਖੇਤਰਾਂ ਦਾ ਜ਼ਿਕਰ ਕੀਤਾ ਜਿੱਥੇ ਕਿ ਵੱਡੇ ਸੁਧਾਰ ਹੋਏ ਹਨ ਉਨ੍ਹਾਂ ਐੱਮਐੱਸਐੱਮਈ ਖੇਤਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਯਤਨਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਇੱਕ ਕਰੋੜ ਰੁਪਏ ਤੱਕ ਦਾ ਕਰਜ਼ਾ ਹੁਣ ਸਿਰਫ 59 ਮਿੰਟਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਮਐੱਫ ਅਤੇ ਮੂਡੀ ਵਰਗੇ ਸੰਗਠਨ ਅੱਜ ਭਾਰਤ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਭਰੋਸੇਮੰਦ ਹਨ ਅਤੇ ਆਸਵੰਦ ਨਜ਼ਰ ਆਉਂਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਿੱਚ ਤਬਦੀਲ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਦੇ ਲਈ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਸੁਧਾਰ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਅਜਿਹੀ ਉਦਯੋਗਿਕ ਨੀਤੀ ਤਿਆਰ ਕਰ ਰਹੀ ਹੈ ਜੋ ਕਿ ਮੌਜੂਦਾ ਸਚਾਈਆਂ ਦਾ ਦ੍ਰਿਸ਼ ਪੇਸ਼ ਕਰੇਗੀ ਅਤੇ ਨਿਊ ਇੰਡੀਆ ਦੇ ਉੱਦਮਤਾ ਦੇ ਨਵੇਂ ਸੁਪਨੇ ਅਨੁਸਾਰ ਹੋਵੇਗੀ ਉਨ੍ਹਾਂ ਨੇ ਉਥੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਈਓਡੀਬੀ ਵਿੱਚ ਪ੍ਰਮੁੱਖ 50 ਦੀ ਰੈਂਕਿੰਗ ਵਿੱਚ ਆਉਣ ਲਈ ਯਤਨ ਕੀਤੇ ਜਾਣ ਦੀ ਲੋੜ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਿਰਿਆਵਾਂ ਵਿੱਚ ਮਨੁੱਖੀ ਦਖਲਅੰਦਾਜ਼ੀ ਘਟਾਈ ਜਾਵੇ ਅਤੇ ਆਧੁਨਿਕ ਅਤੇ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਵਧਾਈ ਜਾਵੇ ਉਨ੍ਹਾਂ ਕਿਹਾ ਕਿ ਇਸ ‘ਤੇ ਅਧਾਰਤ ਵਰਕ ਕਲਚਰ, ਨੀਤੀ ਅਧਾਰਤ ਪ੍ਰਬੰਧਨ ਵਿੱਚ ਹੋਰ ਸੁਧਾਰ ਲਿਆਵੇਗਾ

ਏਕੇਟੀ /ਵੀਜੇ /ਐੱਸਕੇ