ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਨਿਰੰਤਰ ਪ੍ਰਯਤਨਾ ਲਈ ਏਕਲ ਵਿਦਯਾਲਯ ਸੰਗਠਨ ਦੀ ਪ੍ਰਸ਼ੰਸਾ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਰਾਹੀਂ ਏਕਲ ਵਿਦਯਾਲਯ ਸੰਗਠਨ, ਗੁਜਰਾਜ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਏਕਲ ਸਕੂਲ ਅਭਿਯਾਨ ਸ਼ੁਰੂ ਕਰਨ ਲਈ ‘ਏਕਲ ਵਿਦਯਾਲਯ ਸੰਗਠਨ ਨੂੰ ਵਧਾਈ ਦਿੱਤੀ। ਜਿਸ ਦਾ ਉਦੇਸ਼ ਗ੍ਰਾਮੀਣ ਤੇ ਜਨਜਾਤੀ ਬੱਚਿਆਂ ਵਿੱਚ ਸਿੱਖਿਆ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ 2.8 ਮਿਲੀਅਨ ਤੋਂ ਜ਼ਿਆਦਾ ਗ੍ਰਾਮੀਣ ਅਤੇ ਜਨਜਾਤੀ ਬੱਚਿਆਂ ਨੂੰ ਸਿੱਖਿਆ ਅਤੇ ਜਾਗਰੂਕਤਾ ਪ੍ਰਦਾਨ ਕਰਕੇ ਰਾਸ਼ਟਰ ਨਿਰਮਾਣ ਵਿੱਚ ਭੂਮਿਕਾ ਨਿਭਾਉਣ ਵਾਲੇ ਸੰਗਠਨ ਦੇ ਵਲੰਟੀਅਰਾਂ ਦੀ ਵੀ ਸ਼ਲਾਘਾ ਕੀਤੀ। ਅਜਿਹੇ ਬੱਚੇ ਭਾਰਤ ਅਤੇ ਨੇਪਾਲ ਦੇ ਦੂਰਦਰਾਜ ਦੇ ਸਥਾਨਾਂ ਵਿੱਚ ਰਹਿੰਦੇ ਹਨ।
ਦੇਸ਼ ਵਿੱਚ ਅਜਿਹੇ ਸਕੂਲਾਂ ਦੀ ਸੰਖਿਆ 1 ਲੱਖ ਹੋਣ ‘ਤੇ ਇਸ ਸੰਗਠਨ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨੂੰਨ, ਸਮਰਪਣ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਨਾਲ ਅਸੰਭਵ ਟੀਚੇ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਤੱਥ ‘ਤੇ ਪ੍ਰਕਾਸ਼ ਪਾਇਆ ਕਿ ਇਸ ਸੰਗਠਨ ਨੂੰ ਸਮਾਜਿਕ ਸੇਵਾ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਪੂਰੇ ਦੇਸ਼ ਲਈ ਪ੍ਰੇਰਣਾ ਦਾ ਰੋਲ ਮਾਡਲ ਹੋਣ ‘ਤੇ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਦੇਸ਼ ਵਿੱਚ ਬਿਹਤਰ ਸਿੱਖਿਆ ਅਤੇ ਕੌਸ਼ਲ ਵਿਕਾਸ ਲਈ ਬੜੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ। ਅਨੁਸੂਚਿਤ ਜਨਜਾਤੀ ਦੇ ਬੱਚਿਆਂ ਲਈ ਸਕਾਲਰਸ਼ਿਪ, ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਪੋਸ਼ਣ ਅਭਿਯਾਨ, ਮਿਸ਼ਨ ਇੰਦਰਧਨੁਸ਼ ਅਤੇ ਜਨਜਾਤੀ ਉਤਸਵਾਂ ਦੇ ਮੌਕੇ ‘ਤੇ ਸਕੂਲ ਦੀਆਂ ਛੁੱਟੀਆਂ ਜਿਹੀਆਂ ਯੋਜਨਾਵਾਂ ਨੇ ਨਾ ਕੇਵਲ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਰੋਕਣ ਵਿੱਚ ਮਦਦ ਕੀਤੀ ਹੈ, ਬਲਕਿ ਬੱਚਿਆਂ ਦੇ ਸਮੁੱਚੇ ਵਿਕਾਸ ਨੂੰ ਵੀ ਹੁਲਾਰਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਹ ਸੁਝਾਅ ਦਿੱਤਾ ਕਿ 2022 ਵਿੱਚ ਅਜ਼ਾਦੀ ਦੇ 75ਵੇਂ ਵਰ੍ਹੇ ਦੇ ਜਸ਼ਨ ਵਿੱਚ ਇਸ ਸੰਗਠਨ ਨੂੰ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਜਨਜਾਤੀਆਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਉਣ ਲਈ ਵਿਸ਼ੇਸ਼ ਨਾਟਕਾਂ, ਸੰਗੀਤ ਪ੍ਰਤੀਯੋਗਿਤਾਵਾਂ ਵਾਦ-ਵਿਵਾਦ ਅਤੇ ਚਰਚਾਵਾਂ ਦਾ ਆਯੋਜਨ ਕਰਨ ਬਾਰੇ ਆਪਣੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਇਹ ਮੁਕਾਬਲੇ ਇਸ ਵਰ੍ਹੇ ਸ਼ੁਰੂ ਕੀਤੇ ਜਾ ਸਕਦੇ ਹਨ ਅਤੇ ਸਾਲ 2022 ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਨਾਲ ਸਮਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਏਕਲ ਪਰਿਵਾਰ ਨੂੰ ਪਾਰੰਪਰਾਗਤ ਭਾਰਤੀ ਖੇਡਾਂ ਦੇ ਖੇਲ-ਮਹਾਕੁੰਭ (ਖੇਡ ਉਤਸਵ) ਦਾ ਵੀ ਆਯੋਜਨ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਪ੍ਰਾਈਵੇਟ ਅਤੇ ਪਬਲਿਕ ਸਕੂਲਾਂ ਦੇ ਜੋੜੇ ਬਣਾਉਣ ਦਾ ਵਿਚਾਰ ਵੀ ਪ੍ਰਗਟ ਕੀਤਾ। ਇਸ ਨਾਲ ਗ੍ਰਾਮੀਣ ਪਿਛੋਕੜ ਦੇ ਵਿਦਿਆਰਥੀ ਸ਼ਹਿਰੀ ਪਿਛੋਕੜ ਦੇ ਵਿਦਿਆਰਥੀਆਂ ਅਤੇ ਸ਼ਹਿਰੀ ਪਿਛੋਕੜ ਦੇ ਵਿਦਿਆਰਥੀ ਗ੍ਰਾਮੀਣ ਪਿਛੋਕੜ ਦੇ ਵਿਦਿਆਰਥੀਆਂ ਤੋਂ ਬਹੁਤ ਕੁਝ ਸਿਖਣਗੇ। ਇਸ ਨਾਲ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਵਿਚਾਰ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਏਕਲ ਸੰਗਠਨ ਦੁਆਰਾ ਈ-ਸਿੱਖਿਆ ਅਤੇ ਡਿਜੀਟਲੀਕਰਣ ਦੀਵਰਤੋਂ ਦੀ ਵੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਇਸ ਸੰਗਠਨ ਨੂੰ ਵਿਆਪਕ ਰੂਪ ਵਿੱਚ ਸਾਰੇ ਏਕਲ ਵਿਦਯਾਲਯਾ ਦੀ ਪ੍ਰਗਤੀ ਦੀ ਨਿਗਰਾਨੀ ਦੇ ਲਈ ਇੱਕ ਸਿੰਗਲ ਰੀਅਲ ਟਾਈਮ ਡੈਸ਼ਬੋਰਡ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਸਰੋਤਿਆਂ ਨੂੰ ਯਾਦ ਦਿਲਵਾਇਆ ਕਿ ਅੱਜ ਦੇ ਦਿਨ ਡਾ. ਬਾਬਾ ਸਾਹੇਬ ਅੰਬੇਡਕਰ ਦੀ ਪੁਣਯ ਤਿਥੀ ਦਾ ਸੰਯੋਗ ਹੈ ਇਸ ਲਈ ਏਕਲ ਸੰਗਠਨ ਨੇ ਲੜਕੀਆਂ ਅਤੇ ਲੜਕਿਆਂ ਨੂੰ ਸਮਾਨ ਸਿੱਖਿਆ ਪ੍ਰਦਾਨ ਕਰਨ ਦੇ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਪਰਿਵਾਰ ਦੀ ਚਾਰ ਦਹਾਕਿਆਂ ਦੀ ਲੰਬੀ ਯਾਤਰਾ ਦੇ ਦੌਰਾਨ ਸੰਗਠਨਨੇ ਪੋਸ਼ਣ ਵਾਟਿਕਾਵਾਂ ਪੋਸ਼ਣ ਨੂੰ ਹੁਲਾਰਾ ਦੇਣ, ਖੇਤੀ ਵਿੱਚ ਜੈਵਿਕ-ਖਾਦਾਂ ਦੀਵਰਤੋਂ ਲਈ, ਸਿਖਲਾਈ, ਜੜੀਆਂ ਬੂਟੀਆਂ ਦੇ ਮੈਡੀਸਿਨਲ ਗੁਣਾਂ ਦੀਵਰਤੋਂ ਲਈ, ਕੌਸ਼ਲ ਵਿਕਾਸ, ਰੋਜ਼ਗਾਰ ਦੇ ਲਈ ਸਿਖਲਾਈ ਅਤੇ ਸਮਾਜਿਕ ਜਾਗਰੂਕਤਾ ਲਿਆਉਣ ਦੇ ਮਾਧਿਅਮ ਰਾਹੀ ‘ਸਿੱਖਿਆ ਦੇ ਪੰਚਤੰਤਰ ਮਾਡਲ’ ਦੁਆਰਾ ਸੋਚ ਨੂੰ ਵਰਣਨਯੋਗ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ, ਪੁਲਿਸ ਵਿਵਸਥਾ, ਉਦਯੋਗ ਅਤੇ ਸੈਨਾ ਦੇ ਵੱਖ-ਵੱਖ ਖੇਤਰਾਂ ਵਿੱਚ ਏਕਲ ਵਿਦਯਾਲਯਾਂਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰ ਦੀ ਸੇਵਾ ਕਰਦੇ ਹੋਏ ਦੇਖਣ ਅਸਲ ਵਿੱਚ ਬਹੁਤ ਤਸੱਲੀਬਖ਼ਸ਼ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ‘ਤੇ ਏਕਲ ਸੰਗਠਨ ਦੀ ਸਫਲਤਾ ਨਾਲ ਗਾਂਧੀਜੀ ਦੇ ਗ੍ਰਾਮ ਸਵਰਾਜ ਦੇ ਆਦਰਸ਼ਾਂ, ਬਾਬਾ ਸਾਹਿਬ ਦੇ ਸਮਾਜਿਕ ਨਿਆਂ, ਦੀਨ ਦਯਾਲਉਪਾਂਧਯਾਯ ਦੇ ਅੰਤੋਦਯ ਅਤੇ ਸੁਆਮੀ ਵਿਵੇਕਾਨੰਦ ਦੇ ਸ਼ਾਨਦਾਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।
ਏਕਲ ਵਿਦਯਾਲਯਬਾਰੇ
ਏਕਲ ਵਿਦਯਾਲਯ ਗ੍ਰਾਮੀਣ ਅਤੇ ਜਨਜਾਤੀ ਭਾਰਤ ਅਤੇ ਨੇਪਾਲ ਦੇ ਏਕੀਕ੍ਰਿਤ ਅਤੇ ਸਮੁੱਚੇ ਵਿਕਾਸ ਲਈ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ ਹੈ। ਇਸ ਅੰਦੋਲਨ ਦੀ ਪ੍ਰਮੁੱਖ ਗਤੀਵਿਧੀ ਪੂਰੇ ਭਾਰਤ ਵਿੱਚ ਇੱਕ-ਅਧਿਆਪਕ ਸਕੂਲ (ਜਿਸ ਨੂੰ ਏਕਲ ਵਿਦਯਾਲਯ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਚਲਾਉਣਾ ਹੈ। ਅਜਿਹੇ ਸਕੂਲ ਹਰ ਬੱਚੇ ਨੂੰ ਸਿੱਖਿਆ ਉਪਲੱਬਧ ਕਰਵਾਉਣ ਲਈ ਦੂਰਦਰਾਜ ਸਥਿਤ ਗ੍ਰਾਮੀਣ ਅਤੇ ਜਨਜਾਤੀ ਪਿੰਡਾਂ ਵਿੱਚ ਚਲਾਏ ਜਾਂਦੇ ਹਨ।
*******
ਵੀਆਰਆਰਕੇ/ਕੇਪੀ