Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਿਹਾ, ਨਿਊ ਇੰਡੀਆ ਲਈ ਬਜਟ ਰਾਸ਼ਟਰ ਵਿੱਚ ਊਰਜਾ ਦਾ ਸੰਚਾਰ ਕਰੇਗਾ


 

ਬਜਟ ਗ਼ਰੀਬਾਂ ਨੂੰ ਸਸ਼ਕਤ ਕਰੇਗਾ, ਕਿਸਾਨਾਂ ਨੂੰ ਉਤਸ਼ਾਹ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਵੇਗਾ: ਪ੍ਰਧਾਨ ਮੰਤਰੀ

12 ਕਰੋੜ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ, 3 ਕਰੋੜ ਮੱਧਵਰਗੀ ਕਰਦਾਤਿਆਂ ਨੂੰ ਸਿੱਧਾ ਲਾਭ ਹੋਵੇਗਾ: ਪ੍ਰਧਾਨ ਮੰਤਰੀ

ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਤੋਂ ਬਹੁਤ ਲਾਭ ਹੋਵੇਗਾ

ਪ੍ਰਧਾਨ ਮੰਤਰੀ ਸ਼੍ਰਮ-ਯੋਗੀ ਮਾਨਧਨ ਯੋਜਨਾ ਨਾਲ ਅਸੰਗਠਿਤ ਖੇਤਰ ਦੇ ਹਿਤਾਂ ਨੂੰ ਜ਼ਿਆਦਾ ਸੁਰੱਖਿਅਤ ਕੀਤਾ ਜਾ ਸਕੇਗਾ

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਨਿਊ ਇੰਡੀਆ ਲਈ ਹੈ ਜਿਹੜਾ ਰਾਸ਼ਟਰ ਵਿੱਚ ਊਰਜਾ ਦਾ ਸੰਚਾਰ ਕਰੇਗਾ।

ਅੰਤਰਿਮ ਬਜਟ 2019-20 ਪੇਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟਸ ਅਤੇ ਬਿਆਨਾਂ ਰਾਹੀਂ ਕਿਹਾ ਕਿ 12 ਕਰੋੜ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ, 3 ਕਰੋੜ ਤੋਂ ਜ਼ਿਆਦਾ ਮੱਧਵਰਗ ਦੇ ਕਰਦਾਤੇ, ਪੇਸ਼ੇਵਰ ਅਤੇ ਉਨ੍ਹਾਂ ਦੇ ਪਰਿਵਾਰ ਅਤੇ 30-40 ਕਰੋੜ ਮਜ਼ਦੂਰ ਨਿਊ ਇੰਡੀਆ ਲਈ ਬਜਟ (Budget for New India) ਦਾ ਧੰਨਵਾਦ ਕਰਨਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਐੱਨਡੀਏ ਸਰਕਾਰ ਦੀਆਂ ਵਿਕਾਸ ਪਹਿਲਾਂ ਨੇ ਕਈਆਂ ਦੇ ਜੀਵਨ ਨੂੰ ਛੂਹਿਆ ਹੈ ਜੋ ਇਸ ਬਜਟ ਦੇ ਪ੍ਰਸਤਾਵਾਂ-ਕਿਸਾਨਾਂ ਦੀ ਭਲਾਈ ਤੋਂ ਲੈਕੇ ਮੱਧਵਰਗ, ਕਰਦਾਤਿਆਂ ਨੂੰ ਰਾਹਤ ਤੋਂ ਲੈਕੇ ਬੁਨਿਆਦੀ ਢਾਂਚੇ, ਨਿਰਮਾਣ ਤੋਂ ਲੈਕੇ ਐੱਮਐੱਸਐੱਮਈ, ਆਵਾਸ ਤੋਂ ਸਿਹਤ ਸੰਭਾਲ ਅਤੇ ਵਿਕਾਸ ਦੀ ਵਧੀ ਗਤੀ ਤੋਂ ਲੈਕੇ ਨਿਊ ਇੰਡੀਆ ਤੱਕ ਵਿੱਚ ਝਲਕਦਾ ਹੈ।

 

ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਜ਼ਿਆਦਾ ਲੋਕਾਂ ਨੂੰ ਗ਼ਰੀਬੀ ਦੇ ਚੁੰਗਲ ਵਿੱਚੋਂ ਕੱਢਣਾ ਖੁਸ਼ੀ ਦੇਣ ਵਾਲਾ ਹੈ। ਸਾਡਾ ਨਵ ਮੱਧ ਵਰਗ ਅੱਗੇ ਵਧ ਰਿਹਾ ਹੈ ਅਤੇ ਇਸ ਲਈ ਉਨ੍ਹਾਂ ਦੇ ਆਪਣੇ ਸੁਪਨੇ ਹਨ। ਪ੍ਰਧਾਨ ਮੰਤਰੀ ਨੇ ਮੱਧਵਰਗ ਨੂੰ ਟੈਕਸ ਤੋਂ ਰਾਹਤ ਦੇਣ ਲਈ ਵਧਾਈ ਦਿੱਤੀ ਅਤੇ ਕਿਹਾ, ਮੈਂ ਰਾਸ਼ਟਰ ਦੇ ਵਿਕਾਸ ਲਈ ਉਨ੍ਹਾਂ ਦੇ ਮਹਾਨ ਯੋਗਦਾਨ ਲਈ ਮੱਧਵਰਗ ਨੂੰ ਸਲਾਮ ਕਰਦਾ ਹਾਂ।

ਬਜਟ ਵਿੱਚ ਕਿਸਾਨ ਸਮਰਥਕ ਪਹਿਲਾਂ ਬਾਰੇ ਉਨ੍ਹਾਂ ਕਿਹਾ ਕਿ ਸਾਲਾਂ ਤੋਂ ਕਿਸਾਨਾਂ ਲਈ ਕਈ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਦੁਖ ਦੀ ਗੱਲ ਹੈ ਕਿ ਬਹੁਤੇ ਕਿਸਾਨ ਕਦੇ ਇਨ੍ਹਾਂ ਯੋਜਨਾਵਾਂ ਦੇ ਦਾਇਰੇ ਵਿੱਚ ਨਹੀਂ ਆਏ। ਉਨ੍ਹਾਂ ਕਿਹਾ ਕਿ ਪੀਐੱਮ ਕਿਸਾਨ ਨਿਧੀ ਕਿਸਾਨਾਂ ਲਈ ਇੱਕ ਇਤਿਹਾਸਿਕ ਕਦਮ ਹੈ ਜੋ ਉਨ੍ਹਾਂ ਕਿਸਾਨਾਂ ਦੀ ਮਦਦ ਕਰੇਗਾ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਇੰਡੀਆ ਦੇ ਬਜਟ ਵਿੱਚ ਪਸ਼ੂ ਪਾਲਣ ਤੇ ਮੱਛੀ ਪਾਲਣ ਖੇਤਰ ਉੱਤੇ ਧਿਆਨ ਦਿੱਤਾ ਗਿਆ ਹੈ।

ਅਸੰਗਠਿਤ ਖੇਤਰ ਦੇ ਹਿਤਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸ਼੍ਰਮ ਯੋਗੀ ਮਾਨਧਨ ਯੋਜਨਾ ਤੋਂ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਇਸ ਖੇਤਰ ਨੂੰ ਆਪਣੇ ਹਿਤਾਂ ਦੀ ਜ਼ਿਆਦਾ ਸੁਰੱਖਿਆ ਦੀ ਲੋੜ ਸੀ ਅਤੇ ਨਿਊ ਇੰਡੀਆ ਲਈ ਬਜਟ ਨੇ ਅਜਿਹਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਵੀ ਆਮ ਲੋਕਾਂ ਦੇ ਜੀਵਨ ਨੂੰ ਛੂਹਣ ਵਾਲੀਆਂ ਹਨ।

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਵਿਕਾਸ ਦੇ ਲਾਭਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਬਜਟ ਗ਼ਰੀਬਾਂ ਨੂੰ ਸਸ਼ਕਤ ਕਰੇਗਾ, ਕਿਸਾਨਾਂ ਨੂੰ ਮਜ਼ਬੂਤੀ ਦੇਵੇਗਾ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਵੇਗਾ।

                                                          *****

ਏਕੇਟੀ/ਐੱਸਐੱਚ/ਐੱਸਬੀਪੀ