Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੀਤਾ ਸਾਗਰ ਅਤੇ ਮਾਂ ਪ੍ਰਕਿਰਤੀ ਨੂੰ ਪ੍ਰਣਾਮ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਦੇ ਤਟ ਉੱਤੇ ਟਹਿਲਦੇ – ਟਹਿਲਦੇ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਗਰ ਅਤੇ ਉਸ ਦੇ ਗੁਣਾਂ ‘ਤੇ ਇੱਕ ਕਵਿਤਾ ਦੀ ਰਚਨਾ ਕਰ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੂਜੇ ਭਾਰਤ – ਚੀਨ ਗ਼ੈਰ-ਰਸਮੀ ਸਿਖਰ ਸੰ‍ਮੇਲਨ ਲਈ ਚੇਨਈ ਦੇ ਮਹਾਬਲੀਪੁਰਮ ਵਿੱਚ ਸਨ।

‘ਹੇ ਸਾਗਰ ਤੁਮਹੇ ਪ੍ਰਣਾਮ’ ਸਿਰਲੇਖ ਵਾਲੀ ਇਹ ਕਵਿਤਾ ਸਮੁੰਦਰ ਦੇ ਨਾਲ ਪ੍ਰਧਾਨ ਮੰਤਰੀ ਦੇ ਨਿਜੀ ਭਾਵਨਾਤਮਹਕ ਸਬੰਧ ਨੂੰ ਬਿਆਨ ਕਰਦੀ ਹੈ ।

ਪ੍ਰਧਾਨ ਮੰਤਰੀ ਨੇ ਆਪਣੇ ਨਿਜੀ ਟਵਿੱਟਰ ਹੈਂਡਲ @ narendramodi ‘ਤੇ ਇਹ ਕਵਿਤਾ ਜਨਤਾ ਦੇ ਨਾਲ ਸਾਂਝੀ ਕੀਤੀ ਹੈ।

*****

ਵੀਆਰਆਰਕੇ/ਐੱਸਐੱਚ