ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਗਾਮੁੱਖ (ਅਸਾਮ) ਵਿਖੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਤੇ ਵੱਡੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਸਾਮ ਸਰਕਾਰ ਅਤੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੁਆਰਾ ਰਾਜ ਵਿੱਚ ਕੀਤੇ ਕੰਮਾਂ ਲਈ ਵਧਾਈ ਦਿੱਤੀ ।
ਉਹਨਾਂ ਕਿਹਾ ਕਿ ਭਾਰਤੀ ਖੇਤੀਬਾੜੀ ਖੋਜ ਸੰਸਥਾਨ (IARI) ਦਾ ਅੱਜ ਰਖਿਆ ਨੀਂਹ ਪੱਥਰ ਭਵਿੱਖ ਵਿੱਚ ਇਸ ਖੇਤਰ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ । ਉਹਨਾਂ ਕਿਹਾ ਕਿ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਖੇਤੀਬਾੜੀ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਦਾ ਲਾਹਾ ਲੈਣਾ ਚਾਹੀਦਾ ਹੈ ।
ਉਹਨਾਂ ਨੇ ਖਿੱਤੇ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਧੁਨਿਕ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ।
ਪ੍ਰਧਾਨ ਮੰਤਰੀ ਨੇ ਅਜ਼ਾਦੀ ਦੇ 75ਵੇਂ ਵਰ੍ਹੇ (2022) ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਮਿਸ਼ਨ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ । ਇਸ ਸਬੰਧੀ ਉਹਨਾਂ ਨੇ ਭੂਮੀ ਸਿਹਤ ਕਾਰਡ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਵਾਲਾ ਦਿੱਤਾ ।
ਉਹਨਾਂ ਨੇ ਦੇਸ਼ ਭਰ ਵਿੰਚ ਸਥਾਪਤ ਕੀਤੀਆਂ ਜਾ ਰਹੀਆਂ ਭੂਮੀ ਸਿਹਤ ਪ੍ਰਯੋਗਸ਼ਾਲਾਵਾਂ ਅਤੇ ਕਿਸਾਨਾਂ ਵਿੱਚ ਫਸਲ ਬੀਮਾ ਯੋਜਨਾ ਦੀ ਲੋਕਪ੍ਰਿਅਤਾ ਸਬੰਧੀ ਵੀ ਆਪਣੇ ਵਿਚਾਰ ਰੱਖੇ ।
ਖੇਤੀਬਾੜੀ ਦੇ ਮਾਲੀਏ ਨੂੰ ਹੁਲਾਰਾ ਦੇਣ ਵਾਲੀ ‘ਸੰਪਦਾ’ ਦਾ ਵੀ ਪ੍ਰਧਾਨ ਮੰਤਰੀ ਨੇ ਹਵਾਲਾ ਦਿੱਤਾ ।
ਉੱਤਰ-ਪੂਰਬ ਇਲਾਕੇ ਵਿੱਚ ਸੰਪਰਕ ਮਾਰਗ ਵਧਾਉਣ ਵਾਲੇ ਪੰਜ ਤੱਤਾਂ – ਰੇਲਵੇ, ਹਾਈ ਵੇ, ਹਵਾਈ ਮਾਰਗ, ਜਲ ਮਾਰਗ ਅਤੇ ਇੰਟਰਨੈੱਟ ਮਾਰਗ ਬਾਰੇ ਵੀ ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਰੱਖੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਹਨਾਂ ਪੰਜਾਂ ਤੱਤਾਂ ਰਾਹੀਂ ਉੱਤਰ-ਪੂਰਬ ਇਲਾਕੇ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ।
AKT/NT
While laying the foundation stone of IARI, highlighted how this institution will benefit the entire region. https://t.co/RwojPycJL6
— Narendra Modi (@narendramodi) May 26, 2017
Invigorating our agriculture sector with latest technology will bring many benefits for our farmers, who work very hard to feed the nation.
— Narendra Modi (@narendramodi) May 26, 2017
I gave a detailed account of the efforts of the NDA Government for transforming agriculture & the efforts to double farmer incomes by 2022. pic.twitter.com/0tG2Ra6uzP
— Narendra Modi (@narendramodi) May 26, 2017
Spoke about how the ‘Panch Tatva’ of railways, highways, airways, waterways, & i-ways will give wings to people’s aspirations in Northeast.
— Narendra Modi (@narendramodi) May 26, 2017