Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਮਾਤਾ ਦੇ ਮਹਾਨ ਸਪੂਤਾਂ ਵਿੱਚੋਂ ਇੱਕ, ਸਾਹਸ, ਦਇਆ ਅਤੇ ਸੁਸ਼ਾਸਨ ਦੇ ਮੂਰਤਰੂਪ, ਅਸਾਧਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ ਕਰਦਾ ਹਾਂ। ਉਨ੍ਹਾਂ ਦਾ ਜੀਵਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।’

ਸ਼ਿਵਾਜੀ ਮਹਾਰਾਜ ਨੇ ਬਹਾਦਰ ਯੋਧੇ ਅਤੇ ਮਹਾਨ ਪ੍ਰਸ਼ਾਸਕ ਦੇ ਰੂਪ ਵਿੱਚ ਆਪਣਾ ਅਕਸ ਬਣਾਇਆ । ਮਜ਼ਬੂਤ ਜਲ ਸੈਨਾ ਬਣਾਉਣ ਤੋਂ ਲੈ ਕੇ ਅਨੇਕ ਜਨਮੁਖੀ ਨੀਤੀਆਂ ਲਾਗੂ ਕਰਨ ਦੇ ਨਾਲ ਉਹ ਸਾਰੇ ਖੇਤਰਾਂ ਵਿੱਚ ਉਤਕ੍ਰਿਸ਼ਟ (ਸ਼ਾਨਦਾਰ) ਸਨ। ਉਨ੍ਹਾਂ ਨੂੰ ਅਨਿਆਂ ਅਤੇ ਧਮਕੀ ਦਾ ਵਿਰੋਧ ਕਰਨ ਲਈ ਹਮੇਸ਼ਾ ਜਾਣਿਆ ਜਾਵੇਗਾ।

******

ਵੀਆਰਆਰਕੇ/ਕੇਪੀ